the-rituals-of-weddings-will-be-changed-in-corona

ਕੋਰੋਨਾ ‘ਚ ਬਦਲੇ ਨਜ਼ਰ ਆਉਣਗੇ ਸ਼ਾਦੀਆਂ ਦੇ ਰਸਮੋ-ਰਿਵਾਜ਼ the-rituals-of-weddings-will-be-changed-in-corona
ਫੁੱਲਾਂ ਨਾਲ ਸਜੀ ਘੋੜੀ ‘ਚ ਸਵਾਰ ਹੋ ਕੇ ਢੇਰਾਂ ਬਰਾਤੀਆਂ ਦੇ ਨਾਲ ਦੁਲਹਨ ਵਿਆਹੁਣ ਆ ਰਿਹਾ ਲਾੜਾ ਹੁਣ ਨਜ਼ਰ ਨਹੀਂ ਆਏਗਾ ਬਰਾਤ ਦੇ ਦਰਵਾਜੇ ‘ਤੇ ਪਹੁੰਚਦੇ ਹੀ ਉਨ੍ਹਾਂ ਨੂੰ ਘੇਰ ਲੈਣ ਅਤੇ ਮਹਿੰਗੇ ਤੋਹਫੇ ਦੇਣ ਵਾਲੇ ਬਰਾਤੀ ਨਜ਼ਰ ਨਹੀਂ ਆਉਣਗੇ ਹਲਦੀ ਕੁਮਕੁਮ ਦਾ ਟੀਕਾ ਨਹੀਂ ਮਾਲਾ ਨਹੀਂ ਅਤੇ ਗਲੇ ਲੱਗ ਕੇ ਮਿਲਣੀ ਦਾ ਰਸਮ ਵੀ ਵੱਖਰੇ ਅੰਦਾਜ਼ ‘ਚ ਕੋਵਿਡ-19 ਸੰਕਰਮਣ ਤੋਂ ਬਾਅਦ ਹੁਣ ਹੋਣ ਵਾਲੀਆਂ ਸ਼ਾਦੀਆਂ ਦਾ ਰੰਗ ਵੱਖਰਾ ਹੋਵੇਗਾ ਵੈਲਕਮ ਕਿੱਟ ਦੇ ਰੂਪ ‘ਚ ਐੱਨ-95 ਮਾਸਕ ਅਤੇ ਸੈਨੀਟਾਈਜ਼ਰ ਦੀ ਛੋਟੀ ਬੋਤਲ ਮਿਲੇਗੀ

ਤਾਂ ਭਾਰੀ-ਭਰਕਮ ਸਜਾਵਟ ਵਾਲੇ ਗੇਟ ਦੀ ਜਗ੍ਹਾ ਸੈਨੇਟਾਈਜਿੰਗ ਟਨਲ ਨਾਲ ਨਿਕਲਣਾ ਹੋਵੇਗਾ ਮਿਲਣੀ ਲਈ ਕਡਲ ਕਰਟੇਨ ਦਾ ਇਸਤੇਮਾਲ ਵੀ ਕੀਤਾ ਜਾਵੇਗਾ ਸਭ ਨੇ ਆਪਣੇ ਵਪਾਰ ਦਾ ਪੈਟਰਨ ਬਦਲਿਆ ਤਾਂ ਵੈਡਿੰਗ ਪਲੈਨਰ ਵੀ ਪੂਰੀਆਂ ਤਿਆਰੀਆਂ ਦੇ ਨਾਲ ਬਜ਼ਾਰ ‘ਚ ਉੱਤਰ ਆਏ ਹਨ ਬੰਗਲੁਰੂ, ਦਿੱਲੀ ਤੋਂ ਬਾਅਦ ਲਖਨਊ ਦੇ ਵੈਡਿੰਗ ਪਲਾਨਰ ਵੀ ਇਸ ਦੇ ਲਈ ਤਿਆਰ ਹੋ ਚੁੱਕੇ ਹਨ

ਕੋਈ ਵੱਡਾ ਫਾਰਮ ਹਾਊਸ ਨਹੀਂ ਹੋਵੇਗਾ,

100 ਤਰ੍ਹਾਂ ਦੀਆਂ ਡਿਸ਼ੇਜ ਨਹੀਂ ਹੋਣਗੀਆਂ ਅਤੇ ਸਟੇਜ ਪਰਫਾਰਮੈਂਸ ਦਿੰਦੇ ਕਲਾਕਾਰਾਂ ਸਾਹਮਣੇ ਝੂੰਮਦਾ ਹਜ਼ੂਮ ਨਹੀਂ ਹੋਵੇਗਾ ਸਰੀਰਕ ਦੂਰੀ ਬਣਾਏ ਰੱਖਣਾ ਪਹਿਲੀ ਸ਼ਰਤ ਹੋਵਗੀ ਜੂਨ ‘ਚ ਲਾਕ-ਡਾਊਨ ਖੁੱਲ੍ਹਦੇ ਹੀ ਸ਼ਾਦੀਆਂ ਲਈ ਇਨਕੁਆਇਰੀ ਆਉਣ ਲੱਗੀ ਹੈ ਸਗਾਈ ਜਾਂ ਗੋਦਭਰਾਈ, ਬੇਬੀਸ਼ਾਵਰ (ਬਰਹਾ) ਆਦਿ ਦੇ ਫੰਕਸ਼ਨ ਦੀ ਬੁਕਿੰਗ ਹੋ ਚੁੱਕੀ ਹੈ ਦੂਜੇ ਪਾਸੇ ਅਕਤੂਬਰ ਤੋਂ ਸ਼ਾਦੀਆਂ ਦੀ ਸ਼ੁਰੂਆਤ ਵੀ ਹੋਵੇਗੀ ਭਾਵੇਂ ਸਰਕਾਰ ਨੇ 30 ਦੀ ਗਿਣਤੀ ਸੀਮਤ ਕਰ ਦਿੱਤੀ ਹੈ

ਪਰ ਜ਼ਿਆਦਾਤਰ ਵੈਡਿੰਗ ਪਲਾਨਰ 50 ਲੋਕਾਂ ਦੇ ਹਿਸਾਬ ਨਾਲ ਪੈਕੇਜ਼ ਲਾਂਚ ਕਰ ਚੁੱਕੇ ਹਨ ਇਸ ਪੈਕੇਜ਼ ‘ਚ ਖਾਣ-ਪੀਣ, ਸਜਾਵਟ, ਦੁਲਹਨ ਦੀ ਮਹਿੰਦੀ, ਫੋਟੋਗ੍ਰਾਫੀ ਤੋਂ ਇਲਾਵਾ 50 ਲੋਕਾਂ ਲਈ 50 ਮਿਲੀ. ਬੋਤਲ ਸੈਨੀਟਾਇਜ਼ਰ, 50 ਐੱਨ 95 ਮਾਸਕ ਲਈ ਸੈਨੇਟਾਈਜਿੰਗ ਬੂਥ, ਟਨਲ ਅਤੇ ਹਰ ਮਹਿਮਾਨ ਦੀ ਥਰਮਲ ਚੈਕਿੰਗ ਵੀ ਪੈਕੇਜ਼ ਦਾ ਹਿੱਸਾ ਹਨ ਲਾਲਬਾਗ ਸਥਿਤ ਮਾਈ ਕਲੱਬ ਦੀ ਅਲੀਸ਼ਾ ਕਹਿੰਦੀ ਹੈ ਕਿ ਅਸੀਂ 1.99 ਲੱਖ ਦਾ ਪੈਕੇਜ਼ ਲਾਂਚ ਕੀਤਾ ਹੈ

ਇਸ ‘ਚ ਬੇਸਿਕ ਚੀਜ਼ਾਂ ਹਨ ਲਖਨਊ ‘ਚ ਜੋ ਲੋਕ ਆਪਣੀ ਸ਼ਾਦੀ ਜਾਂ ਸਗਾਈ ਆਦਿ ਦੀ ਬੁਕਿੰਗ ਕਰ ਰਹੇ ਹਨ ਤਾਂ ਉਨ੍ਹਾਂ ‘ਚ ਉਹ 30 ਜਾਂ 50 ਲਈ ਅਜਿਹਾ ਹਾਲ ਜਾਂ ਲਾੱਨ ਦੇਖ ਰਹੇ ਹਨ, ਜਿੱਥੇ 150 ਲੋਕਾਂ ਦੀ ਸਮਰੱਥਾ ਹੋਵੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਹੋ ਸਕੇ ਪਰਿਵਰਤਨ ਚੌਂਕ ਸਥਿਤ ਇੱਕ ਵੈਡਿੰਗ ਪਲਾਨਰ ਸ਼ਿਵਾਨੀ ਵੀ ਇਸ ਦੀ ਪੁਸ਼ਟੀ ਕਰਦੀ ਹੈ ਕਹਿੰਦੀ ਹੈ ਕਿ ਨਵੰਬਰ-ਦਸੰਬਰ ਤੱਕ ਦੀ ਬੁਕਿੰਗ ‘ਚ ਵੀ ਕੋਵਿਡ-19 ਤੋਂ ਬਚਾਅ ‘ਤੇ ਹੀ ਫੋਕਸ ਹੈ ਉਸ ਸ਼ੂ ਕਵਰ ਡਿਸਪੈਂਸਰ ਦੀ ਬਹੁਤ ਮੰਗ ਹੈ ਜਿਸ ‘ਚ ਪੈਰ ਰੱਖ ਕੇ ਦਬਾਉਣ ਨਾਲ ਤੁਹਾਡੇ ਬੂਟਾਂ ‘ਤੇ ਕਵਰ ਚੜ੍ਹ ਜਾਏਗਾ

ਥਰਮਲ ਸਕਰੀਨਿੰਗ ਤੋਂ ਬਾਅਦ ਹੋਵੇਗੀ ਐਂਟਰੀ:

ਕੋਵਿਡ-19 ਦੇ ਮੱਦੇਨਜ਼ਰ ਈਵੈਂਟ ਹਾੱਜ ਕੰਪਨੀ ਨੇ ਕਰਨਾਟਕ, ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ‘ਚ 50 ਲੋਕਾਂ ਦੀ ਸ਼ਾਦੀ ਮੈਨੇਜ ਕਰਨ ਲਈ ਕਰੀਬ ਦੋ ਲੱਖ ਰੁਪਏ ਦਾ ਪੈਕੇਜ਼ ਕੱਢਿਆ ਹੈ ਜਿਸ ‘ਚ ਈ-ਇਨਵੀਟੇਸ਼ਨ ਕਾਰਡ, ਮਹਿੰਦੀ, ਫੋਟੋ ਬੂਥ, ਡੈਕੋਰੇਸ਼ਨ, 50 ਮਹਿਮਾਨਾਂ ਲਈ ਸ਼ਾਕਾਹਾਰੀ ਖਾਣ ਵਰਗੀਆਂ ਜ਼ਰੂਰਤਾਂ ਲਈ ਥਰਮਲ ਸਕਰੀਨਿੰਗ, ਹੈਂਡ ਸੈਨੇਟਾਈਜ਼ੇਸਨ, ਮਾਸਕ ਦੇਣ ਵਰਗੀਆਂ ਸਹੂਲਤਾਂ ਵੀ ਜੋੜੀਆਂ ਗਈਆਂ ਹਨ ਈਵੈਂਟ ਹਾੱਜ ਦੇ ਸੰਸਥਾਪਕ ਰਵੀ ਸ਼ੰਕਰ ਦੱਸਦੇ ਹਨ

ਕਿ ਅੱਜ-ਕੱਲ੍ਹ ਸ਼ਾਦੀਆਂ ਮੈਰਿਜ਼ ਹਾੱਲ ਜਾਂ ਘਰਾਂ ‘ਚ ਹੀ ਹੋ ਰਹੀ ਹੈ ਹੋਟਲ ਅਤੇ ਵੱਡੇ ਹਾੱਲ ਹਾਲੇ ਖੁੱਲ੍ਹੇ ਨਹੀਂ ਹਨ ਨਿਯਮਾਂ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਪੰਜਾਹ ਮਹਿਮਾਨਾਂ ਲਈ ਪੈਕੇਜ਼ ਕੱਢਿਆ ਹੈ ਜਿੱਥੇ ਅਸੀਂ ਮਹਿਮਾਨਾਂ ਨੂੰ ਹੈਂਡ ਸੈਨੇਟਾਈਜ਼ਰ ਅਤੇ ਮਾਸਕ ਦੇਵਾਂਗੇ, ਵੱਡੇ ਰਾਊਂਡ ਟੇਬਲ ‘ਤੇ ਉੱਚਿਤ ਦੂਰੀ ‘ਤੇ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਅਸੀਂ ਇੱਕ ਫੁੱਟ ਦੀ ਦੂਰੀ ਤਾਂ ਬਣਾ ਕੇ ਰੱਖਾਂਗੇ ਹੀ ਨਾਲ ਹੀ ਕਲਾਇੰਟ ਤੋਂ ਵੀ ਰਸਮਾਂ ਜਲਦੀ ਪੂਰੀ ਕਰਨ ਲਈ ਕਹਾਂਗੇ ਤਾਂ ਕਿ ਦੇਰ ਹੋਣ ‘ਤੇ ਵਿਵਸਥਾ ਪ੍ਰਭਾਵਿਤ ਨਾ ਹੋਵੇ ਸਾਡੇ ਸੂਬੇ ‘ਚ 50 ਜਣਿਆ ਨੂੰ ਸ਼ਾਦੀ ‘ਚ ਬੁਲਾਉਣ ਦੀ ਇਜਾਜ਼ਤ ਹੈ ਇਸ ਤੋਂ ਜ਼ਿਆਦਾ ਲੋਕਾਂ ਲਈ ਸਰਕਾਰ ਤੋਂ ਪਰਮੀਸ਼ਨ ਲੈਣੀ ਹੋਵੇਗੀ ਸਾਡੇ ਦੋ ਜਾਂ ਤਿੰਨ ਜਣੇ ਸਾਰਾ ਕੁਝ ਮੈਨੇਜ ਕਰਨਗੇ ਮੇਰਾ ਅਨੁਮਾਨ ਹੈ ਕਿ ਇਸ ਪੂਰੇ ਸਾਲ ਇੰਜ ਹੀ ਸ਼ਾਦੀਆਂ ਚੱਲਣਗੀਆਂ

ਲੰਘ ਗਏ ਬਿਗ ਫੈਟ ਵੈਡਿੰਗ ਦੇ ਦਿਨ

ਕੋਰੋਨਾ ਸੰਕਰਮਣ ਨੇ ਸ਼ਾਦੀ ਦਾ ਦ੍ਰਿਸ਼ ਏਨਾ ਬਦਲ ਦਿੱਤਾ ਹੈ ਕਿ ਨੱਚਦੇ-ਗਾਉਂਦੇ ਹੋਏ ਆਉਣ ਵਾਲੇ ਢੇਰਾਂ ਬਰਾਤੀਆਂ ਦੀ ਥਾਂ ਹੁਣ ਗਿਣਤੀ ਦੇ ਬਰਾਤੀਆਂ ਦੇ ਨਾਲ ਹੀ ਲਾੜਾ ਵਿਆਹ ਰਚਾਉਣ ਵਾਲਾ ਹੈ ਹਾਲ ਹੀ ‘ਚ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੀ ਇੱਕ ਸ਼ਾਦੀ ‘ਚ ਵੀਡੀਓ ਕਾੱਲਿੰਗ ਜ਼ਰੀਏ ਹੀ ਪਰਿਵਾਰ ਨੇ ਬੇਟੇ ਦੀ ਸ਼ਾਦੀ ਦੀਆਂ ਪੂਰੀਆਂ ਰਸਮਾਂ ਦੇਖੀਆਂ ਅਤੇ ਉਸ ‘ਚ ਹੀ ਲਾੜਾ-ਲਾੜੀ ਨੂੰ ਅਸ਼ੀਰਵਾਦ ਵੀ ਦਿੱਤਾ ਦਰਅਸਲ ਹੁਣ ਬਿਗ ਫੈਟ ਵੈਡਿੰਗ ਦੀ ਥਾਂ ਸਾਧਾਰਨ ਸ਼ਾਦੀਆਂ ਦਾ ਦੌਰ ਆਇਆ ਹੈ ਸ਼ਾਦੀ ‘ਚ ਲਾੜਾ-ਲਾੜੀ ਦੋਵਾਂ ਪੱਖਾਂ ਵੱਲੋਂ ਕੁਝ ਕੁ ਲੋਕ ਹੀ ਸ਼ਾਮਲ ਹੋ ਰਹੇ ਹਨ ਅਤੇ ਸ਼ਾਦੀ ‘ਤੇ ਖਰਚ ਵੀ ਕੁਝ ਹਜ਼ਾਰ ਰੁਪਏ ਦਾ ਹੀ ਆ ਰਿਹਾ ਹੈ ਘੱਟ ਮਹਿਮਾਨਾਂ ਦੇ ਚੱਲਦਿਆਂ ਕੁਝ ਘੰਟਿਆਂ ‘ਚ ਸ਼ਾਦੀ ਵੀ ਪੂਰੀ ਹੋ ਜਾਂਦੀ ਹੈ

ਡੀਜੇ ਦੀ ਥਾਂ ਗਜ਼ਲਾਂ ਦਾ ਲੁਤਫ਼

ਸਰਕਾਰ ਦੁਆਰਾ ਲਾਗੂ ਨਿਯਮਾਂ ਦੇ ਪਾਲਣ ਦੇ ਨਾਲ ਉਤਸਵ ਦੇ ਰੰਗ ਬਣਾਏ ਰੱਖਣ ‘ਚ ਦ ਈ-ਡਬਲਿਊ ਕੰਪਨੀ ਦੀ ਲੁਧਿਆਣਾ ਬ੍ਰਾਂਚ ਦੀ ਵੈਡਿੰਗ ਵੀਨੂੰ ਅਰੋੜਾ ਕਹਿੰਦੀ ਹੈ, ਸ਼ਾਦੀਆਂ ‘ਚ ਲੋਕਾਂ ਦੀ ਮੌਜ਼ੂਦਗੀ ਘੱਟ ਕਰ ਦਿੱਤੀ ਗਈ ਹੈ ਮਹਿੰਦੀ ਅਤੇ ਸੰਗੀਤ ਪ੍ਰੋਗਰਾਮ ਵੱਖ ਤਰੀਕੇ ਨਾਲ ਕਰਵਾਏ ਜਾ ਰਹੇ ਹਨ ਡੀਜੇ ਦੀ ਥਾਂ ਗਜ਼ਲਾਂ ਦਾ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਤਾਂ ਕਿ ਸਰੀਰਕ ਦੂਰੀ ਬਣੀ ਰਹੇ ਹੋਟਲ ‘ਚ ਰੈਗੂਲਰ ਤੌਰ ‘ਤੇ ਮਾਸਕ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ ਇਹ ਵਿਵਸਥਾ ਵੀ ਕੀਤੀ ਜਾ ਰਹੀ ਹੈ ਕਿ ਹੋਟਲ ਦੇ ਨਜ਼ਦੀਕੀ ਹਸਪਤਾਲ ਤੋਂ ਸ਼ਾਦੀ ‘ਚ ਕੁਝ ਮੈਡੀਕਲ ਸਟਾਫ ਵੀ ਰਹੇ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ‘ਤੇ ਕੋਈ ਅਸਹਿਜਤਾ ਨਾ ਹੋ ਸਕੇ

ਕਿਚਨ ਤੋਂ ਕ੍ਰਾੱਕਰੀ ਤੱਕ ਸਭ ਸੈਨੇਟਾਈਜ਼

ਇਸ ਦੌਰ ‘ਚ ਸੈਨੇਟਾਈਜੇਸ਼ਨ ਨਾਲ ਕਿਚਨ ਵੀ ਅਛੂਤੀ ਨਹੀਂ ਰਹੇਗੀ ਸ਼ੈਫ ਹਿਤੇਸ਼ ਅਰੋੜਾ ਦੱਸਦੇ ਹਨ ਕਿ ਹੁਣ ਸ਼ਾਦੀਆਂ ਜ਼ਰੂਰੀ ਰਿਸ਼ਤੇਦਾਰਾਂ ਤੱਕ ਸਿਮਟ ਗਈਆਂ ਹਨ ਕਿਚਨ ਤੋਂ ਲੈ ਕੇ ਕ੍ਰਾੱਕਰੀ ਤੱਕ ਸੈਨੇਟਾਈਜ਼ ਕੀਤੀ ਜਾ ਰਹੀ ਹੈ ਅਤੇ ਸ਼ੈਫ ਤੋਂ ਲੈ ਕੇ ਵੇਟਰ ਤੱਕ ਮਾਸਕ ਅਤੇ ਗਲਾਊਜ਼ ਪਹਿਨਦੇ ਹਨ ਇਸੇ ਤਰ੍ਹਾਂ ਰੈੱਡ ਟੈਗ ਵੈਡਿੰਗ ਪਲਾਨਰ ਦੇ ਓਨਰ ਧਰਮਵੀਰ ਚੌਧਰੀ ਦੱਸਦੇ ਹਨ ਕਿ ਕਿਚਨ ਸਟਾਫ ਨੂੰ ਥਰਮਲ ਸਕਰੀਨਿੰਗ ਤੋਂ ਬਾਅਦ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ ਸਟਾਫ਼ ਮੈਂਬਰ ਪੂਰੀ ਤਰ੍ਹਾਂ ਪੀਪੀਈ ਕਿੱਟ ਨਾਲ ਹੀ ਸ਼ਾਦੀ ‘ਚ ਸ਼ਾਮਲ ਕਰਦੇ ਹਨ ਵੈਨਿਊ ‘ਤੇ ਇੱਕ ਦਿਨ ਪਹਿਲਾਂ ਹੀ ਪੂਰੀ ਤਰ੍ਹਾਂ ਸੈਨੇਟਾਈਜੇਸ਼ਨ ਕੀਤਾ ਜਾਵੇਗਾ, ਤਾਂ ਕਿ ਕੋਰੋਨਾ ਤੋਂ ਪੂਰੀ ਤਰ੍ਹਾਂ ਸੁਰੱਖਿਆ ਬਣੀ ਰਹੇ

ਕੀ ਬਦਲੇਗਾ

  • ਸਜਾਵਟ ਤੇ ਸ਼ੋਅ ਦੀ ਥਾਂ ਸੈਫਟੀ ਤੇ ਫੋਕਸ
  • ਬਰਾਤ ‘ਚ ਬੈਂਡ-ਵਾਜੇ ਤੇ ਲਾਈਟ ਦੀ ਥਾਂ ਡੀਜੇ
  • ਵਾਟਰ ਸਟੇਸ਼ਨ ਦੀ ਤਰ੍ਹਾਂ ਥਾਂ-ਥਾਂ ਬਣਨਗੇ ਸੈਨੇਟਾਈਜਿੰਗ ਬੂਥ
  • ਜੋ ਮਹਿਮਾਨ ਨਹੀਂ ਸ਼ਾਮਲ ਹੋਏ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਾਉਣ ਲਈ ਲਾਈਵ ਟੈਲੀਕਾਸਟ ਲਈ ਵੱਖਰੇ ਐਪ
  • ਭਾਰੀ-ਭਰਕਮ ਕਾਰਡਾਂ ਦੀ ਥਾਂ ਈ-ਕਾਰਡ ਹੈ ਵੈਡਿੰਗ ਪਲਾਨਿੰਗ ਦਾ ਹਿੱਸਾ

ਪੀਪੀਈ ਕਿੱਟ ਦੇ ਨਾਲ ਮੇਕਅੱਪ

ਦੁਲਹਨ ਨੂੰ ਸਜਾਉਣ ਵਾਲੀ ਮੇਕਅੱਪ ਆਰਟਿਸਟ ਵੀ ਹੁਣ ਕਿਸੇ ਕੋਰੋਨਾ ਯੋਧਾ ਵਾਂਗ ਫੇਸ ਸ਼ੀਲਡ ਦੇ ਨਾਲ ਡਿਸਪੋਜ਼ੇਬਲ ਪੀਪੀਈ ਕਿੱਟ ਪਹਿਨ ਰਹੀ ਹੈ ਹਾਲ ਹੀ ‘ਚ ਗੁਰੂਗ੍ਰਾਮ ਦੀ ਮੈਕਅੱਪ ਆਰਟਿਸਟ ਪਾਰੂਲ ਗਰਗ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਹ ਪੀਪੀਈ ਕਿੱਟ ਦੀ ਤਰ੍ਹਾਂ ਦੇ ਡਿਸਪੋਜ਼ੇਬਲ ਕਵਰ ਪਹਿਨੇ ਆਪਣੀ ਸਹਾਇਕ ਬਿਊਟੀਸੀਅੰਸ਼ ਦੇ ਨਾਲ ਬਰਾਈਡਲ ਮੈਕਅੱਪ ਕਰ ਰਹੀ ਹੈ ਇਸ ਕ੍ਰਮ ‘ਚ ਪਿਆਜਾ ਹੇਅਰ ਬਿਊਟੀ ਦੇ ਮੈਕਅੱਪ ਹੈੱਡ ਅਭੈ ਗਿਰਧਰ ਦੱਸਦੇ ਹਨ

ਅਪਾਇੰਟਮੈਂਟ ਤੋਂ ਆ ਰਹੀਆਂ ਦੁਲਹਨਾਂ ਦੇ ਸਭ ਤੋਂ ਪਹਿਲਾਂ ਹੈਂਡ ਸੈਨੇਟਾਈਜ਼ਰ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੂ ਕਵਰ, ਗਲਾਊਸ ਆਦਿ ਮਹੱਈਆ ਕਰਵਾਏ ਜਾ ਰਹੇ ਹਨ ਮੇਕਅੱਪ ਤੇ ਨੇਲ ਆਰਟ ਲਈ ਜਿਨ੍ਹਾਂ ਪ੍ਰੋਡਕਟਾਂ ਦਾ ਇਸਤੇਮਾਲ ਕੀਤਾ ਜਾਣਾ ਹੈ

ਉਹ ਅਲੱਗ ਬੁਰੱਸ਼ ਤੋਂ ਟ੍ਰੇਅ ‘ਚ ਕੱਢੇ ਜਾ ਰਹੇ ਹਨ ਇਨ੍ਹਾਂ ਬੁਰੱਸ਼ਾਂ ਦਾ ਦੁਬਾਰਾ ਇਸਤੇਮਾਲ ਨਹੀਂ ਕੀਤਾ ਜਾਣਾ ਹੈ ਬਿਊਟੀ ਐਕਸਪਰਟ ਧਿਆਨ ਰੱਖ ਰਹੇ ਹਨ ਕਿ ਉਨ੍ਹਾਂ ਦੇ ਇੱਥੇ ਦੁਲਹਨ ਤੇ ਹੋਰ ਸਾਰੇ ਸੁਰੱਖਿਅਤ ਮਹਿਸੂਸ ਕਰਨ ਇਸ ਦੇ ਉਪਾਅ ਵੀ ਕੀਤੇ ਜਾ ਰਹੇ ਹਨ ਇੱਕ ਸਮੇਂ ‘ਚ ਇੱਕ ਦੁਲਹਨ ਨੂੰ ਬੁਲਾਇਆ ਜਾ ਰਿਹਾ ਹੈ ਮੇਕਅੱਪ ਹੀ ਨਹੀਂ ਹੁਣ ਵੈਡਿੰਗ ਦੀ ਡਰੈੱਸ ‘ਚ ਬਦਲਾਅ ਆ ਰਹੇ ਹਨ

ਫੈਸ਼ਨ ਡਿਜ਼ਾਈਨਰ ਭਾਵਨਾ ਪੁਸ਼ਕਰ ਸੰਦਲ ਦੱਸਦੀ ਹੈ ਕਿ ਦੁਲਹਨਾਂ ਹੁਣ ਹਲਕਾ ਫੈਬਰਿਕ ਦਾ ਲਹਿੰਗਾ ਤਿਆਰ ਕਰਵਾ ਰਹੀਆਂ ਹਨ ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਲਹਿੰਗੇ ਦੇ ਨਾਲ ਮੈਚਿੰਗ ਡਿਜ਼ਾਈਨਰ ਮਾਸਕ ਵੀ ਤਿਆਰ ਕੀਤੇ ਜਾ ਰਹੇ ਹਨ ਇਨ੍ਹਾਂ ਮਾਸਕਾਂ ਨੂੰ ਤਿਆਰ ਕਰਦੇ ਸਮੇਂ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਜਾਰਜਟ ਫੈਬਰਿਕ ਤੇ ਜਰਦੋਜ਼ੀ, ਮਿਰਰ ਵਰਕ ਨੂੰ ਤਵੱਜ਼ੋ ਦਿੱਤੀ ਜਾ ਰਹੀ ਹੈ

ਭਵਿੱਖ ਦੇ ਦਫ਼ਤਰਾਂ ‘ਚ ਇਸ ਤਰ੍ਹਾਂ ਦੇ ਕੁਝ ਬਦਲਾਅ ਹੋ ਸਕਦੇ ਹਨ

ਲਿਫਟ ਲਾੱਬੀ:

ਆਫ਼ਿਸ ‘ਚ ਪਹੁੰਚਣ ਲਈ ਸਭ ਤੋਂ ਪਹਿਲਾਂ ਅਸੀਂ ਲਿਫਟ ਦੀ ਮੱਦਦ ਲੈਂਦੇ ਹਾਂ ਦੂਜੇ ਪਾਸੇ ਲਿਫਟ ‘ਚ ਜਾਣ ਤੋਂ ਪਹਿਲਾਂ ਲਾੱਬੀ ‘ਚ ਕੁਝ ਕੋਟਸ ਜਾਂ ਤਸਵੀਰਾਂ ਲੱਗੀਆਂ ਹੋਣ, ਜੋ ਸੋਸ਼ਲ ਡਿਸਟੈਂਸਿੰਗ, ਸਫਾਈ ਅਤੇ ਸੈਨੇਟਾਈਜੇਸ਼ਨ ਦੀ ਜ਼ਰੂਰਤ ਦੱਸਣ

ਰਿਸੈਪਸ਼ਨ:

ਕੰਮਿਊਨਿਟੀ ਡੈਸਕ ਜਾਂ ਰਿਸੈਪਸ਼ਨ ‘ਚ ਲੋਕਾਂ ਦਾ ਆਉਣਾ-ਜਾਣਾ ਸਭ ਤੋਂ ਜ਼ਿਆਦਾ ਹੁੰਦਾ ਹੈ ਅਜਿਹੇ ‘ਚ ਭੀੜ ਤੋਂ ਬਚਣ ਲਈ ਇੱਥੇ ਜ਼ਮੀਨ ‘ਤੇ ਫੁੱਟ-ਸਟੈਪਸ ਦੇ ਸਟਿੱਕਰ ਲੱਗੇ ਹੋਣਗੇ ਇਹ ਸਟਿੱਕਰ ਦੋ ਜਣਿਆਂ ‘ਚ ਛੇ ਫੁੱਟ ਦੀ ਦੂਰੀ ਦੱਸਣਗੇ ਇਸ ਤੋਂ ਇਲਾਵਾ ਨਜ਼ਦੀਕ ਹੈ ਟੱਚ ਫ੍ਰੀ ਹੈਂਡ ਸੈਨੇਟਾਈਜ਼ਰ ਮੌਜ਼ੂਦ ਹੋਵੇਗਾ

ਲਾਊਂਜ:

ਆਫ਼ਿਸ ਦੇ ਖੇਤਰ ‘ਚ ਕਰਮਚਾਰੀਆਂ ਤੋਂ ਇਲਾਵਾ ਦੂਜੇ ਲੋਕ ਵੀ ਮੌਜ਼ੂਦ ਹੁੰਦੇ ਹਨ ਇਸ ਲਈ ਪਹਿਲਾਂ ਦੀ ਤੁਲਨਾ ‘ਚ ਇੱਥੇ ਬੈਠਣ ਦੀ ਜਗ੍ਹਾ ‘ਚ ਬਦਲਾਅ ਹੋਣਗੇ ਉਦਾਹਰਨ ਲਈ ਜਿੱਥੇ ਪਹਿਲਾਂ ਚਾਰ ਜਣੇ ਬੈਠਦੇ ਸਨ, ਹੁਣ ਉੱਥੇ ਇੱਕ ਜਾਂ ਦੋ ਹੀ ਜਣੇ ਬੈਠ ਸਕਣਗੇ

ਪੈਂਟ੍ਰੀਜ਼:

ਆਫ਼ਿਸ ਦੀ ਪੈਂਟ੍ਰੀਜ਼ ‘ਚ ਵੀ ਬਦਲਾਅ ਦੇਖਣ ਨੂੰ ਮਿਲਣਗੇ ਇੱਥੇ ਉਪਕਰਨਾਂ ਦੇ ਨਾਲ-ਨਾਲ ਘੱਟ ਛੂਹਣ ਵਾਲੀਆਂ ਚੀਜ਼ਾਂ ਸ਼ਾਮਲ ਹੋਣਗੀਆਂ ਚੀਨੀ ਜਾਂ ਕੱਚ ਦੇ ਬਰਤਨਾਂ ਦੀ ਬਜਾਇ ਡਿਸਪੋਜੇਬਲ ਕੱਪ ਯੂਜ਼ ਹੋਣਗੇ ਇੱਥੇ ਟੱਚ ਫ੍ਰੀ ਸੋਪ ਡਿਸਪੈਂਸਰ ਅਤੇ ਵਾਈਪਸ ਲਾਏ ਜਾਣਗੇ

ਮੀਟਿੰਗ ਰੂਮ:

ਮੀਟਿੰਗ ਰੂਮ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਤਾਂਕਿ ਲੋਕ ਅਰਾਮ ਨਾਲ ਗੱਲ ਕਰ ਸਕਣ ਟੇਬਲ ਦੇ ਉੱਪਰ ਹੀ ਸਟਿੱਕਰ ਲਾ ਦਿੱਤੇ ਜਾਣਗੇ, ਜੋ ਸਿਟਿੰਗ ਦੱਸਣਗੇ ਟੀਵੀ ਮਾਨੀਟਰਾਂ ‘ਤੇ ਹਾਈਜ਼ੀਨ ਦੀ ਗਾਇਡਲਾਇਨਜ਼ ਅਤੇ ਸਾਵਧਾਨੀਆਂ ਦਿਖਾਈਆਂ ਜਾਣਗੀਆਂ

ਵਰਕਿੰਗ ਟੇਬਲ:

ਵਰਕਿੰਗ ਟੇਬਲ ‘ਤੇ ਦੋ ਕਰਮਚਾਰੀਆਂ ਦੇ ਵਿੱਚ ਥਾਂ ਵਧ ਜਾਵੇਗੀ ਇਸ ਤੋਂ ਇਲਾਵਾ ਏਮਪਲਾਈ ਟੇਬਲ ‘ਤੇ ਹੈਂਡ ਸੈਨੇਟਾਈਜ਼ਰ ਅਤੇ ਵਾਈਪਸ ਦੀ ਵਿਵਸਥਾ ਵੀ ਹੋਵੇਗੀ ਜਿਸ ਦੀ ਮੱਦਦ ਨਾਲ ਕਰਮੀ ਇਸਤੇਮਾਲ ਤੋਂ ਬਾਅਦ ਕੀ-ਬੋਰਡ ਅਤੇ ਮਾਊਸ ਵਰਗੇ ਲਗਾਤਾਰ ਛੂਹਣ ‘ਚ ਆਉਣ ਵਾਲੀਆਂ ਚੀਜ਼ਾਂ ਦੀ ਸਫਾਈ ਕਰ ਸਕਣਗੇ

ਫੋਨ ਬੂਥ:

ਆਫ਼ਿਸ ‘ਚ ਫੋਨ ਬੂਥ ਜ਼ਿਆਦਾ ਸੁਰੱਖਿਅਤ ਹੋਣਗੇ ਬੰਦ ਜਗ੍ਹਾ ਹੋਣ ਕਾਰਨ ਇੱਥੇ ਲਗਾਤਾਰ ਸਫਾਈ ਅਤੇ ਸੈਨੇਟਾਈਜੇਸ਼ਨ ਕੀਤਾ ਜਾਵੇਗਾ ਤੁਹਾਡੇ ਨਜ਼ਦੀਕ ਡਿਸਪੈਂਸਰ ਲਾਏ ਜਾਣਗੇ ਜੋ ਵੀ ਲੋਕ ਅੰਦਰ ਜਾਣ ਉਹ ਅੰਦਰ ਆਉਂਦੇ ਸਮੇਂ ਥਾਂ ਨੂੰ ਸਾਫ਼ ਕਰਨ ਇੱਥੇ ਨਿਯਮਾਂ ਤੇ ਸਾਵਧਾਨੀਆਂ ਦੇ ਪੋਸਟਰ ਲਾਏ ਜਾਣਗੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!