always-keep-your-heart-ready-for-charity

always-keep-your-heart-ready-for-charityਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਆਧਾਰਿਤ ਸਿੱਖਿਆਦਾਇਕ ਸਤ-ਪ੍ਰਮਾਣ

ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ
ਇਸ ਸੰਸਾਰ ‘ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਅਤੇ ਆਪਣਾ ਹੈ ਨਹੀਂ ਤਾਂ ਉਹ ਪਸ਼ੂ ਹੈ ਕਿਉਂਕਿ ਪਸ਼ੂ ਹਮੇਸ਼ਾ ਕੇਵਲ ਆਪਣੇ ਲਈ ਸੋਚਦਾ ਹੈ ਇਸੇ ਤਰ੍ਹਾਂ ਜੋ ਇਨਸਾਨ ਪਰਮਾਰਥ ਨਹੀਂ ਕਰਦਾ ਉਹ ਇਨਸਾਨ ਹੁੰਦੇ ਹੋਏ ਵੀ ਪਸ਼ੂ ਹੈ ਇਸ ਲਈ ਭਾਈ, ਪਰਮਾਰਥ ਕਰਨਾ ਚਾਹੀਦਾ ਹੈ

ਸੰਤ, ਪੀਰ-ਫਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ਵਿੱਚ ਤੁਸੀਂ ਜਿਸ ਨਾਲ ਵੀ ਸੰਬੰਧ ਰੱਖੋਗੇ, ਤੁਸੀਂ ਉਹੋ ਜਿਹੇ ਹੀ ਬਣ ਜਾਓਗੇ ਇਸ ਲਈ ਜ਼ਿੰਦਗੀ ‘ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ ਜੋ ਲੋਕ ਪਰਮਾਰਥ ਵਿੱਚ, ਦੂਜਿਆਂ ਦੇ ਹਿੱਤ (ਪਰਾਏ ਹਿੱਤ), ਦੂਜਿਆਂ ਦੇ ਭਲੇ ਲਈ, ਤੁਹਾਡਾ ਸਹਿਯੋਗ ਕਰਦੇ ਹਨ ਉਹ ਤੁਹਾਡੇ ਆਪਣੇ ਹਨ

ਅਤੇ ਜੋ ਪਰਮਾਰਥ, ਦੂਜਿਆਂ ਦੀ ਭਲਾਈ ‘ਚ ਤੁਹਾਡਾ ਸਹਿਯੋਗ ਨਹੀਂ ਕਰਦੇ ਉਹ ਤੁਹਾਡੇ ਆਪਣੇ ਸਗੇ-ਸੰਬੰਧੀ ਹੁੰਦੇ ਹੋਏ ਵੀ ਪਰਾਏ ਹਨ, ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਰਾਹੀਂ ਇੱਕ ਉਦਾਹਰਨ ਦਿੰਦੇ ਹੋਏ ਫਰਮਾਇਆ

ਇੱਕ ਧਨਾਢ ਵਿਅਕਤੀ ਦੇ ਚਾਰ ਲੜਕੇ ਸਨ ਉਹ ਆਦਮੀ ਖੁਦ ਭਗਤੀ-ਇਬਾਦਤ ਕਰਨ ਵਾਲਾ ਅਤੇ ਪਰਮਾਰਥੀ ਵਿਅਕਤੀ ਸੀ, ਇੱਕ ਵਾਰ ਦੀ ਗੱਲ ਹੈ ਇੱਕ ਫਕੀਰ (ਇੱਕ ਆਮ ਸਾਧੂ ਮਹਾਤਮਾ, ਕੋਈ ਸਾਧਾਰਨ ਫਕੀਰ) ਨੇ ਉਸ ਧਨਾਢ ਵਿਅਕਤੀ ਬਾਰੇ ਸੁਣਿਆ ਕਿ ਫਲਾਂ ਪਿੰਡ/ਨਗਰ ਵਿੱਚ ਫਲਾਂ-ਫਲਾਂ ਨਾਂਅ ਦਾ ਇੱਕ ਧਨਾਢ ਆਦਮੀ ਭਗਤੀ-ਇਬਾਦਤ ਕਰਨ ਵਾਲਾ, ਭਾਵ ਇੱਕ ਸੱਚਾ-ਸੁੱਚਾ ਪਰਮਾਰਥੀ ਵਿਅਕਤੀ ਹੈ ਉਹ ਫਕੀਰ ਉਸ ਧਨਾਢ ਵਿਅਕਤੀ ਨੂੰ ਮਿਲਿਆ ਫਕੀਰ ਨੂੰ ਮਿਲ ਕੇ ਉਹ ਧਨੀ ਪੁਰਸ਼ ਵੀ ਬਹੁਤ ਖੁਸ਼ ਹੋਇਆ

ਉਸ ਵਿਅਕਤੀ ਨੇ ਆਪਣੇ ਘਰ ਆਏ ਉਸ ਫਕੀਰ ਦਾ ਸਵਾਗਤ ਕੀਤਾ ਅਤੇ ਪੁੱਛਿਆ, ਦੱਸੋ ਜੀ ਕਿਵੇਂ ਆਉਣਾ ਹੋਇਆ, ਤੁਹਾਡੀ ਕੀ ਸੇਵਾ ਕਰੀਏ ਫਕੀਰ ਨੇ ਕਿਹਾ ਕਿ ਪਹਿਲਾਂ ਇਹ ਦੱਸੋ ਕਿ ਤੁਹਾਡੇ ਕਿੰਨੇ ਬੇਟੇ (ਲੜਕੇ) ਹਨ? ਧਨੀ ਵਿਅਕਤੀ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਸੁਣ ਕੇ ਫਕੀਰ ਨੂੰ ਰੰਜ ਹੋਇਆ, ਗੁੱਸੇ ‘ਚ ਕਿਹਾ ਕਿ ਮੈਂ ਤੁਹਾਨੂੰ ਮਹਾਤਮਾ, ਭਗਤੀ ਕਰਨ ਵਾਲਾ ਤੇ ਸੱਚਾ ਇਨਸਾਨ ਸਮਝਿਆ ਸੀ, ਤੂੰ ਤਾਂ ਇੱਕ ਬਹੁਤ ਝੂਠਾ ਆਦਮੀ ਹੈਂ ਕੀ ਮੈਂ ਤੇਰੇ ਪੁੱਤਰ ਲੈ ਜਾਣੇ ਸਨ ਜਾਂ ਤੇਰੀ ਜਾਇਦਾਦ ਵੰਡਾ ਲੈਣੀ ਸੀ

ਧਨੀ ਵਿਅਕਤੀ ਨੇ ਬੜੀ ਨਿਮਰਤਾ ਨਾਲ ਕਿਹਾ ਮਹਾਤਮਾ ਜੀ, ਤੁਸੀਂ ਬੈਠੋ ਪੁੱਤਰ ਤਾਂ ਵਾਕਿਆਈ ਮੇਰੇ ਚਾਰ ਹਨ ਪਰ ਮੇਰੇ ਦੋ ਪੁੱਤਰ ਭਗਤੀ ਦੇ ਮਾਰਗ ‘ਚ ਭਲਾਈ ਦੇ ਕੰਮਾਂ ਵਿੱਚ ਮੇਰਾ ਸਾਥ ਦਿੰਦੇ ਹਨ ਬਾਕੀ ਦੋ ਬੇਟੇ ਤਾਂ ਸ਼ਰਾਬੀ-ਕਬਾਬੀ ਅਤੇ ਬੁਰੇ ਕੰਮਾਂ ਵਿੱਚ ਲਿਪਤ ਹਨ, ਬੁਰੇ ਕਰਮ ਕਰਨ ਵਾਲੇ ਹਨ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ ਮੈਂ ਉਹਨਾਂ ਨੂੰ ਆਪਣੇ ਪੁੱਤਰ ਨਹੀਂ ਸਮਝਦਾ ਸਗੋਂ ਉਹ ਤਾਂ ਮੇਰੇ ਕਰਜ਼ਦਾਰ ਹਨ ਇਸੇ ਲਈ ਮੈਂ ਆਖਿਆ ਕਿ ਮੇਰੇ ਦੋ ਪੁੱਤਰ ਹਨ

ਦੂਜਾ ਇਹ ਕਿ ਮੈਂ ਅੱਜ ਤੱਕ ਆਪਣੇ ਹੱਥੀਂ ਜੋ ਧਨ ਪਰਮਾਰਥ ਦੂਜਿਆਂ, ਲੋੜਵੰਦਾਂ ਲਈ ਖਰਚਿਆ ਹੈ ਉਹੀ ਧਨ ਮੇਰਾ ਅਗਲੇ ਜਹਾਨ ‘ਚ ਫਲਦਾਇਕ ਹੋਵੇਗਾ ਅਤੇ ਉਹੋ ਧਨ ਹੀ ਮੇਰਾ ਆਪਣਾ ਹੈ ਇਹ ਠੀਕ ਹੈ ਕਿ ਜਨਮ ਮੇਰੇ ਘਰ ਚਾਰ ਲੜਕਿਆਂ ਨੇ ਲਿਆ ਹੈ ਪਰ ਉਹਨਾਂ ਵਿੱਚੋਂ ਉਹ ਦੋ ਲੜਕੇ ਹਨ ਜੋ ਰਾਮ-ਨਾਮ ‘ਚ, ਨੇਕੀ-ਭਲਾਈ ਅਤੇ ਪਰਮਾਰਥ ਵਿੱਚ ਤਨ, ਮਨ, ਧਨ ਨਾਲ ਮੇਰਾ ਸਹਿਯੋਗ ਕਰਦੇ ਹਨ, ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸਲ ਵਿੱਚ ਇਸ ਸੰਸਾਰ ‘ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਅਤੇ ਆਪਣਾ ਹੈ ਨਹੀਂ ਤਾਂ ਉਹ ਪਸ਼ੂ ਹੈ ਕਿਉਂਕਿ ਪਸ਼ੂ ਹਮੇਸ਼ਾ ਕੇਵਲ ਆਪਣੇ ਲਈ ਸੋਚਦਾ ਹੈ ਇਸੇ ਤਰ੍ਹਾਂ ਜੋ ਇਨਸਾਨ ਪਰਮਾਰਥ ਨਹੀਂ ਕਰਦਾ ਉਹ ਇਨਸਾਨ ਹੁੰਦੇ ਹੋਏ ਵੀ ਪਸ਼ੂ ਹੈ ਇਸ ਲਈ ਭਾਈ, ਪਰਮਾਰਥ ਕਰਨਾ ਚਾਹੀਦਾ ਹੈ

ਪਰਮਾਰਥ ਭਾਵ, ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ, ਦੂਜਿਆਂ ਦੀ ਭਲਾਈ ਲਈ ਸੋਚਣਾ ਭਾਵ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸ੍ਰਿਸ਼ਟੀ ‘ਚ ਕੋਈ ਵੀ ਦੁਖੀ ਹੈ, ਕੋਈ ਪ੍ਰੇਸ਼ਾਨ, ਗਰੀਬ ਬਿਮਾਰ ਹੈ ਤੁਸੀਂ ਹਰ ਲੋੜਵੰਦ ਦੀ ਮੱਦਦ ਕਰੋ ਜੇਕਰ ਤੁਸੀਂ ਉਹਨਾਂ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਜ਼ਰੂਰ ਕਰੇਗਾ ਜੇਕਰ ਤੁਸੀਂ ਕਿਸੇ ਲੋੜਵੰਦ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!