basant-panchami

ਖੁਸ਼ੀ ਦਾ ਇਜ਼ਹਾਰ ਬਸੰਤ ਪੰਚਮੀ Basant Panchami
ਭਾਰਤ ਤਿਉਹਾਰਾਂ ਦਾ ਦੇਸ਼ ਹੈ ਦੇਸ਼ ਵਾਸੀ ਹਰੇਕ ਅਜਿਹੇ ਮੌਕੇ ਨੂੰ ਤਿਉਹਾਰ ਦੇ ਰੂਪ ‘ਚ ਮਨਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਸਾਡੇ ਦੇਸ਼ ਦੇ ਤਿਉਹਾਰ ਸਿਰਫ਼ ਧਾਰਮਿਕ ਮੌਕਿਆਂ ਨੂੰ ਧਿਆਨ ‘ਚ ਰੱਖ ਕੇ ਨਹੀਂ ਮਨਾਏ ਜਾਂਦੇ ਸਗੋਂ ਰੁੱਤ ਬਦਲਣ ਮੌਕੇ ਦਾ ਵੀ ਤਿਉਹਾਰ ਦੇ ਰੂਪ ‘ਚ ਹੀ ਸਵਾਗਤ ਕੀਤਾ ਜਾਂਦਾ ਹੈ ਰੁੱਤ ਬਦਲਾਅ ਦੇ ਰੂਪ ‘ਚ ਹੀ ਸਵਾਗਤ ਕੀਤਾ ਜਾਂਦਾ ਹੈ ਰੁੱਤ ਬਦਲਣ ਦਾ ਅਜਿਹਾ ਹੀ ਇੱਕ ਤਿਉਹਾਰ ਹੈ ‘ਬਸੰਤ ਪੰਚਮੀ’ ਇਹ ਰੁੱਤ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ

ਬਸੰਤ ਪੰਚਮੀ ਦੇ ਮੌਕਿਆਂ ‘ਤੇ ਚਾਰਾਂ ਪਾਸੇ ਪੀਲੀ ਸਰ੍ਹੋਂ ਲਹਿਰਾਉਣ ਲੱਗਦੀ ਹੈ ਤੇ ਮਨੁੱਖੀ ਮਨ ਵੀ ਖੁਸ਼ੀ ਨਾਲ ਝੂੰਮਣ ਲੱਗਦਾ ਹੈ ਬਸੰਤ ਪੰਚਮੀ ਦੇ ਦਿਨ ਤੋਂ ਸਰਦ ਰੁੱਤ ਦੀ ਵਿਦਾਈ ਦੇ ਨਾਲ ਪੇੜ-ਪੌਦਿਆਂ ਅਤੇ ਪ੍ਰਾਣੀਆਂ ‘ਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਸਾਰੇ (ਜੀਵ-ਜੰਤੂ) ਗੀਤਾਂ ‘ਚ ਮਸਤ ਹੋ ਕੇ ਝੂੰਮਣ ਲੱਗਦੇ ਹਨ ਇਹ ਗੀਤ ਹੁੰਦੇ ਹਨ ਪ੍ਰੇਮ ਦੇ, ਯੋਵਨ ਦੀ, ਮਸਤੀਆਂ ਦੇ ਖਿੜਨ ਦੀ, ਬਿੱੱਖਰਣ ਦੀ ਵੀ ਹਰੇ-ਭਰੇ ਖੇਤਾਂ ‘ਚ ਸਰ੍ਹੋਂ ਦੇ ਫੁੱਲ ਆਪਣੀ ਪੀਲੀ ਆਭਾ ਨਾਲ ਮੀਲੋ-ਮੀਲ ਖੁਸ਼ਬੂ ਖਿਲਾਰ ਜਾਂਦੇ ਹਨ, ਕਿਉਂਕਿ ਇਹ ਬਸੰਤ ਦੇ ਤਿਉਹਾਰ ਦਾ ਮੌਕਾ ਹੁੰਦਾ ਹੈ ਇਸ ਮੌਸਮ ‘ਚ ਕੋਇਲਾਂ ਕੂਕ-ਕੂਕ ਕੇ ਝੂੰਮਣ ਲੱਗਦੀਆਂ ਹਨ, ਭੌਰੇ ਮਸਤੀ ‘ਚ ਮਧੂਪਾਨ ਕਰਦੇ ਹਨ ਅਤੇ ਰੰਗ-ਬਿਰੰਗੀਆਂ ਤਿਤਲੀਆਂ ਦੀਆਂ ਅਠਖੇਲੀਆਂ ਵੀ ਹਰ ਮਨ ਨੂੰ ਭਾਉਂਦੀਆਂ ਹਨ

ਬਸੰਤ ਨੂੰ ਰੁੱਤਾਂ ਦਾ ਰਾਜਾ ਭਾਵ ਸਰਵੋਤਮ ਰੁੱਤ ਮੰਨੀ ਗਈ ਹੈ ਇਸ ਸਮੇਂ ਪੰਚਤੱਤ ਆਪਣਾ ਪ੍ਰਕੋਪ ਛੱਡ ਕੇ ਸੁਹਾਵਨੇ ਰੂਪ ‘ਚ ਪ੍ਰਗਟ ਹੁੰਦੇ ਹਨ ਪੰਚ-ਤੱਤ-ਜਲ, ਹਵਾ, ਧਰਤੀ, ਅਕਾਸ਼ ਅਤੇ ਅੱਗ ਸਾਰੇ ਆਪਣਾ ਮੋਹਕ ਰੂਪ ਦਿਖਾਉਂਦੇ ਹਨ ਅਕਾਸ਼ ਸਾਫ਼ ਹੈ, ਹਵਾ ਸੁਹਾਵਣੀ ਹੈ, ਅੱਗ (ਸੂਰਜ) ਰੁਚੀਕਰ ਹੈ ਤਾਂ ਪਾਣੀ ਪੀਯੂਸ਼ ਦੇ ਸਮਾਨ ਸੁਖਦਾਤਾ ਅਤੇ ਧਰਤੀ, ਉਸ ਦਾ ਤਾਂ ਕਹਿਣਾ ਹੀ ਕੀ! ਉਹ ਤਾਂ ਮੰਨੋ ਸਾਕਾਰ ਸੁੰਦਰਤਾ ਦਾ ਦਰਸ਼ਨ ਕਰਾਉਣ ਵਾਲੀ ਪ੍ਰਤੀਤ ਹੁੰਦੀ ਹੈ ਠੰਡ ਨਾਲ ਠਰੇ ਹੁਣ ਉੱਡਣ ਦਾ ਬਹਾਨਾ ਲੱਭਦੇ ਹਨ ਤਾਂ ਕਿਸਾਨ ਲਹਿਲਾਉਂਦੀ ਜੌਂ ਦੀਆਂ ਬੱਲੀਆਂ ਅਤੇ ਸਰ੍ਹੋਂ ਦੇ ਫੁੱਲਾਂ ਨੂੰ ਦੇਖ ਕੇ ਨਹੀਂ ਅੱਕਦੇ ਧਨੀ ਜਿੱਥੇ ਕੁਦਰਤ ਦੀ ਨਵੀਂ-ਸੁੰਦਰਤਾ ਨੂੰ ਦੇਖਣ ਦੀ ਲਾਲਸਾ ਪ੍ਰਗਟ ਕਰਨ ਲੱਗਦੇ ਹਨ, ਤਾਂ ਉਹ ਗਰੀਬ ਪ੍ਰਤਾੜਨਾਂ ਤੋਂ ਮੁਕਤ ਹੋਣ ‘ਤੇ ਸੁੱਖ ਦਾ ਅਹਿਸਾਸ ਕਰਨ ਲੱਗਦੇ ਹਨ ਸੱਚ ‘ਚ, ਕੁਦਰਤ ਤਾਂ ਮੰਨੋ ਦਿਆਲੂ ਹੋ ਜਾਂਦੀ ਹੈ ਸਾਉਣ ਦੀ ਛਾਈ ਹਰਿਆਲੀ ਸਰਦ ਤੋਂ ਬਾਅਦ ਮਨ ‘ਚ ਉਮੰਗ ਦੇ ਸਮਾਨ ਹੋ ਜਾਂਦੀ ਹੈ, ਤਦ ਬਸੰਤ ਉਸ ਦਾ ਸੁੰਦਰਤਾਪਣ ਵਾਪਸ ਦਿੰਦੀ ਹੈ

ਬਸੰਤ ਅਤੇ ਪੀਲਾ ਰੰਗ

ਇਹ ਰੰਗ ਹਿੰਦੂ ਸੰਸਕ੍ਰਿਤੀ ‘ਚ ਸ਼ੁੱਭ ਰੰਗ ਮੰਨਿਆ ਗਿਆ ਹੈ ਬਸੰਤ ਪੰਚਮੀ ‘ਤੇ ਨਾ ਸਿਰਫ਼ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ, ਸਗੋਂ ਖਾਧ ਪਦਾਰਥਾਂ ‘ਚ ਵੀ ਪੀਲੇ ਚੌਲ, ਪੀਲੇ ਲੱਡੂ ਤੇ ਕੇਸਰ ਯੁਕਤ ਖੀਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਬੱਚੇ, ਵੱਡੇ, ਬੁੱਢੇ ਆਦਿ ਸਾਰੇ ਪਸੰਦ ਕਰਦੇ ਹਨ ਇਸ ਲਈ ਇਸ ਦਿਨ ਸਭ ਕੁਝ ਪੀਲਾ ਦਿਖਾਈ ਦਿੰਦਾ ਹੈ ਕੁਦਰਤ ਵੀ ਖੇਤਾਂ ਨੂੰ ਪੀਲੇ-ਸੁਨਿਹਰੇ ਰੰਗ ਨਾਲ ਸਜਾ ਦਿੰਦੀ ਹੈ, ਤਾਂ ਦੂਜੇ ਪਾਸੇ ਘਰ-ਘਰ ‘ਚ ਲੋਕਾਂ ਦੀ ਵੇਸ-ਭੂਸ਼ਾ ਵੀ ਪੀਲੇ ਦ੍ਰਿਸ਼ਟੀਗੋਚਰ ਹੁੰਦੇ ਹਨ ਨੌਜਵਾਨ ਲੜਕੇ-ਲੜਕੀਆਂ ਇੱਕ ਦੂਜੇ ਦੇ ਮੱਥੇ ‘ਤੇ ਚੰਦਨ ਜਾਂ ਹਲਦੀ ਦਾ ਤਿਲਕ ਲਾ ਕੇ ਪੂਜਾ ਸਮਾਰੋਹ ਸ਼ੁਰੂ ਕਰਦੇ ਹਨ ਝੋਨੇ ਤੇ ਫਲਾਂ ਨੂੰ ਵਰਸਾਇਆ ਜਾਂਦਾ ਹੈ ਗ੍ਰਹਿ ਲਕਸ਼ਮੀ ਬੇਰ, ਸੰਗਰੀ, ਲੱਡੂ ਆਦਿ ਵੰਡਦੇ ਹਨ

Basant Panchami ਬਸੰਤ ਪੰਚਮੀ ਪਤੰਗ ਮਹਾਂਉਤਸਵ

ਬਸੰਤ ਰੁੱਤ ਦੇ ਆਉਂਦੇ ਹੀ ਸਰਦੀ ਦੀ ਠਿਠੁਰਨ ਘੱਟ ਹੋਣ ਲੱਗਦੀ ਹੈ ਕੰਬਲਾਂ ਤੇ ਰਜਾਈਆਂ ‘ਚ ਦੁਬਕੇ ਲੋਕਾਂ ਦੇ ਸਰੀਰ ‘ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ, ਪਸ਼ੂ-ਪੰਛੀਆਂ ਅਤੇ ਪੇੜ-ਪੌਦਿਆਂ ‘ਚ ਵੀ ਨਵੀਂ ਜਾਨ ਜਿਹੀ ਆ ਜਾਂਦੀ ਹੈ ਰੰਗ-ਬਿਰੰਗੇ ਫੁੱਲਾਂ ਨਾਲ ਧਰਤੀ ਦਾ ਆਂਚਲ ਸਜਣ ਲੱਗਦਾ ਹੈ ਸਰਦੀ ਦੀ ਕੰਬਨੀ ਤੋਂ ਮੁਕਤੀ ਦਿਵਾਉਣ ਲਈ ਬਸੰਤ ਰੁੱਤ ਨੂੰ ਧਰਤੀ ‘ਤੇ ਭੇਜਣ ਲਈ ਈਸ਼ਵਰ ਦਾ ਧੰਨਵਾਦ ਕਰਨ ਲਈ ਲੋਕ ਉਸ ਦੀ ਪੂਜਾ ਕਰਦੇ ਹਨ ਅਤੇ ਇਸ ਤੋਂ ਬਾਅਦ ਆਪਣੇ-ਆਪਣੇ ਤਰੀਕਿਆਂ ਨਾਲ ਖੁਸ਼ੀਆਂ ਨੂੰ ਜ਼ਾਹਿਰ ਕਰਦੇ ਹਨ ਇਨ੍ਹਾਂ ‘ਚੋਂ ਇੱਕ ਤਰੀਕਾ ਹੈ ਪਤੰਗਬਾਜ਼ੀ

ਗੁਜਰਾਤ ਦਾ ਅੰਤਰਰਾਸ਼ਟਰੀ ਪਤੰਗ ਮਹਾਂਉਤਸਵ

ਗੁਜਰਾਤ ਰਾਜ ‘ਚ ਕੌਮਾਂਤਰੀ ਪਤੰਗ ਮਹਾਂਉਤਸਵ ਹਰ ਸਾਲ ਹੁੰਦਾ ਹੈ ਇਸ ਮਹਾਂਉਤਸਵ ‘ਚ ਭਾਰਤ ਦੇ ਲੋਕਾਂ ਤੋਂ ਇਲਾਵਾ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਤੋਂ ਵੀ ਪਤੰਗ ਦੇ ਸ਼ੌਕੀਨ ਆ ਕੇ ਹਿੱਸਾ ਲੈਂਦੇ ਹਨ ਇਸ ਮਹਾਂਉਤਸਵ ‘ਚ ਵਿੰਭਿੰਨ ਰੰਗਾਂ ਅਤੇ ਅਕਾਰ ਦੇ ਪਤੰਗ ਅਸਮਾਨ ਦੀਆਂ ਉੱਚਾਈਆਂ ‘ਚ ਅਠਖੇਲੀਆਂ ਕਰਦੇ ਹੋਏ ਕਲਾਬਾਜੀ ਦਿਖਾਉਂਦੇ ਹਨ ਗੁਜਰਾਤ ਵਾਂਗ ਭਾਰਤ ਦੇ ਦੂਜੇ ਕਈ ਸੂਬਿਆਂ ‘ਚ ਵੀ ਮਕਰ ਸੰਕ੍ਰਾਂਤੀ ਦੇ ਦਿਨ ਤੇ ਉਸ ਤੋਂ ਬਾਅਦ ਬਸੰਤ ਰੁੱਤ ‘ਚ ਪਤੰਗ ਉਡਾਉਣ ਦੇ ਮੁਕਾਬਲੇ ਹੁੰਦੇ ਹਨ ਇਸ ਮੁਕਾਬਲੇ ‘ਚ ਜੋ ਵਿਅਕਤੀ ਜਿੰਨੀਆਂ ਪਤੰਗਾਂ ਕੱਟਦਾ ਹੈ, ਉਹ ਓਨਾ ਹੀ ਸਫ਼ਲ ਖਿਡਾਰੀ ਮੰਨਿਆ ਜਾਂਦਾ ਹੈ ਜੋ ਵਿਅਕਤੀ ਸਭ ਤੋਂ ਜ਼ਿਆਦਾ ਪਤੰਗ ਕੱਟਦਾ ਹੈ ਉਹ ਜੇਤੂ ਹੁੰਦਾ ਹੈ

ਹਰਿਆਣਾ-ਪੰਜਾਬ ‘ਚ ਬਸੰਤ ਪੰਚਮੀ

ਪੰਜਾਬ ਅਤੇ ਹਰਿਆਣਾ ਦੇ ਲੋਕ ਹਰ ਮੌਸਮ ਅਤੇ ਮੌਕੇ ‘ਤੇ ਰੰਗ ਜਮਾਉਣ ‘ਚ ਵਿਸ਼ਵਾਸ ਰੱਖਦੇ ਹਨ ਜ਼ਿੰਦਗੀ ਜਿਉਣ ਦੀ ਕਲਾ ਇੱਥੋਂ ਦੇ ਲੋਕ ਖੂਬ ਜਾਣਦੇ ਹਨ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ, ਇਹ ਉਸ ਨੂੰ ਮਿਲਜੁਲ ਕੇ ਹੀ ਮਨਾਉਂਦੇ ਹਨ ਮੌਕਾ ਕੋਈ ਵੀ ਹੋਵੇ ਪੰਜਾਬ ਅਤੇ ਹਰਿਆਣਾ ‘ਚ ਉਸ ਦੇ ਲਈ ਗੀਤ ਅਤੇ ਸੰਗੀਤ ਦਾ ਪੂਰਾ ਇੰਤਜ਼ਾਮ ਰਹਿੰਦਾ ਹੈ ਗੁਜਰਾਤ ਵਾਂਗ ਇੱਥੇ ਮਕਰ ਸੰਕ੍ਰਾਂਤੀ ‘ਚ ਪਤੰਗ ਉਡਾਉਣ ਦੇ ਮੁਕਾਬਲੇ ਨਹੀਂ ਹੁੰਦੇ ਪੰਜਾਬ ਅਤੇ ਹਰਿਆਣਾ ਦੇ ਲੋਕ ਬਸੰਤ ਪੰਚਮੀ ਦੇ ਦਿਨ ਪਤੰਗ ਉਤਸਵ ਮਨਾਉਂਦੇ ਹਨ

ਪੰਜਾਬ ‘ਚ ਬਸੰਤ ਪੰਚਮੀ ਦੇ ਦਿਨ ਪਤੰਗ ਉਡਾਉਣ ਦੀ ਪਰੰਪਰਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਹਰਿਆਣਾ ‘ਚ ਬਸੰਤ ਪੰਚਮੀ ਦੇ ਦਿਨ ਗੁਜਰਾਤ ਦੇ ਕੌਮਾਂਤਰੀ ਪਤੰਗ ਮਹਾਂਉਤਸਵ ਵਾਂਗ ਹੀ ਸੁੰਦਰ ਅਤੇ ਮਨਮੋਹਕ ਪਤੰਗਾਂ ਨਾਲ ਅਸਮਾਨ ਰੰਗੀਨ ਹੋ ਜਾਂਦਾ ਹੈ ਪਤੰਗਬਾਜ਼ੀ ‘ਚ ਮਾਝੇ ਦਾ ਬੜਾ ਹੀ ਮਹੱਤਵ ਹੁੰਦਾ ਹੈ ਮਾਝਾ ਜਿੰਨਾ ਹੀ ਪੱਕਾ ਹੁੰਦਾ ਹੈ ਖੇਡ ‘ਚ ਜਿੱਤ ਮਿਲਣਦੀ ਸੰਭਾਵਨਾ ਵੀ ਓਨੀ ਜ਼ਿਆਦਾ ਹੁੰਦੀ ਹੈ ਕਿਉਂਕਿ, ਮਾਝੇ ਨਾਲ ਹੀ ਪਤੰਗ ਦੀ ਡੋਰ ਕੱਟਦੀ ਹੈ ਮਾਝਾ ਕੱਚ ਅਤੇ ਚਿਪਕਣ ਵਾਲੇ ਪਦਾਰਥ ਤੋਂ ਤਿਆਰ ਕੀਤਾ ਜਾਂਦਾ ਹੈ ਕੱਚੇ ਧਾਗਿਆਂ ‘ਤੇ ਇਸ ਦਾ ਲੇਪ ਕਰਨ ‘ਤੇ ਇਸ ਦੀ ਡੋਰ ਕੱਟਣ ਦੀ ਸਮਰੱਥਾ ਵਧ ਜਾਂਦੀ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!