self-realization

ਆਤਮਬੋਧ
ਗੱਲ ਕੁਝ ਦਿਨ ਪੁਰਾਣੀ ਹੈ, ਜਦੋਂ ਸਕੂਲ ਬੱਸ ਦੀ ਹੜਤਾਲ ਚੱਲ ਰਹੀ ਸੀ ਮੇਰੇ ਮਿਸਟਰ ਆਪਣੇ ਵਪਾਰ ਦੀ ਇੱਕ ਜ਼ਰੂਰੀ ਮੀਟਿੰਗ ’ਚ ਬਿਜ਼ੀ ਸਨ, ਇਸ ਲਈ ਮੇਰੇ 5 ਸਾਲ ਦੇ ਬੇਟੇ ਨੂੰ ਸਕੂਲ ਤੋਂ ਲਿਆਉਣ ਲਈ ਮੈਨੂੰ ਟੂ-ਵਹੀਲਰ ’ਤੇ ਜਾਣਾ ਪਿਆ ਜਦੋਂ ਮੈਂ ਟੂ-ਵਹੀਲਰ ਤੋਂ ਘਰ ਵੱਲ ਵਾਪਸ ਆ ਰਹੀ ਸੀ, ਉਦੋਂ ਅਚਾਨਕ ਰਸਤੇ ’ਚ ਮੇਰਾ ਬੈਲੰਸ ਵਿਗੜਿਆ ਅਤੇ ਮੈਂ ਤੇ ਮੇਰਾ ਬੇਟਾ ਅਸੀਂ ਦੋਵੇਂ ਗੱਡੀ ਸਮੇਤ ਹੇਠਾਂ ਡਿੱਗ ਗਏ ਮੇਰੇ ਸਰੀਰ ’ਤੇ ਕਈ ਮਾਮੂਲੀ ਖਰੋਚਾਂ ਆਈਆਂ, ਪਰ ਪ੍ਰਭੂ ਦੀ ਕ੍ਰਿਪਾ ਨਾਲ ਮੇਰੇ ਬੇਟੇ ਨੂੰ ਕਿਤੇ ਖਰੋਂਚ ਤੱਕ ਨਹੀਂ ਆਈ ਸਾਨੂੰ ਹੇਠਾਂ ਡਿੱਗਿਆ ਦੇਖ ਆਸ-ਪਾਸ ਦੇ ਕੁਝ ਲੋਕ ਇਕੱਠਾ ਹੋ ਗਏ ਅਤੇ ਉਨ੍ਹਾਂ ਨੇ ਸਾਡੀ ਮੱਦਦ ਕਰਨੀ ਚਾਹੀ

ਉਦੋਂ ਮੇਰੀ ਕੰਮਵਾਲੀ ਬਾਈ ਰਾਧਾ ਨੇ ਮੈਨੂੰ ਦੂਰੋਂ ਹੀ ਦੇਖ ਲਿਆ ਅਤੇ ਉਹ ਦੌੜੀ ਆਈ ਉਸ ਨੇ ਮੈਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ ਅਤੇ ਆਪਣੇ ਜਾਣਕਾਰ ਕੋਲ ਮੇਰੀ ਗੱਡੀ ਇੱਕ ਦੁਕਾਨ ’ਤੇ ਖੜ੍ਹੀ ਕਰਵਾ ਦਿੱਤੀ ਉਹ ਮੈਨੂੰ ਮੋਢੇ ਦਾ ਸਹਾਰਾ ਦੇ ਕੇ ਆਪਣੇ ਘਰ ਲੈ ਗਈ, ਜੋ ਕੋਲ ਹੀ ਸੀ ਜਿਵੇਂ ਹੀ ਅਸੀਂ ਘਰ ਪਹੁੰਚੇ, ਉਦੋਂ ਹੀ ਰਾਧਾ ਦੇ ਦੋਵੇਂ ਬੱਚੇ ਸਾਡੇ ਕੋਲ ਆ ਗਏ ਰਾਧਾ ਨੇ ਆਪਣੇ ਪੱਲੂ ਨਾਲ ਬੰਨਿ੍ਹਆ ਹੋਇਆ 50 ਦਾ ਨੋਟ ਕੱਢਿਆ ਅਤੇ ਆਪਣੇ ਬੇਟੇ ਰਾਜੂ ਨੂੰ ਦੁੱਧ, ਬੈਂਡੇਜ ਅਤੇ ਐਂਟੀਸੈਪਟਿਕ ਕਰੀਮ ਲਿਆਉਣ ਲਈ ਭੇਜਿਆ ਅਤੇ ਆਪਣੀ ਬੇਟੀ ਰਾਣੀ ਨੂੰ ਪਾਣੀ ਗਰਮ ਕਰਨ ਨੂੰ ਬੋਲਿਆ

ਉਸ ਨੇ ਮੈਨੂੰ ਕੁਰਸੀ ’ਤੇ ਬਿਠਾਇਆ ਅਤੇ ਘੜੇ ਦਾ ਠੰਡਾ ਪਾਣੀ ਪਿਆਇਆ ਏਨੇ ’ਚ ਪਾਣੀ ਗਰਮ ਹੋ ਗਿਆ ਸੀ ਉਹ ਮੈਨੂੰ ਲੈ ਕੇ ਬਾਥਰੂਮ ’ਚ ਗਈ ਅਤੇ ਉੱਥੇ ਉਸ ਨੇ ਮੇਰੇ ਸਾਰੇ ਜ਼ਖਮਾਂ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤੇ ਅਤੇ ਬਾਅਦ ’ਚ ਉਹ ਉੱਠ ਕੇ ਬਾਹਰ ਗਈ ਉੱਥੋਂ ਉਹ ਇੱਕ ਨਵਾਂ ਟਾੱਵਲ ਅਤੇ ਇੱਕ ਨਵਾਂ ਗਾਊਨ ਮੇਰੇ ਲਈ ਲੈ ਕੇ ਆਈ ਉਸ ਨੇ ਟਾੱਵਲ ਨਾਲ ਜ਼ਖ਼ਮਾਂ ਨੂੰ ਪੂੰਝਿਆ ਅਤੇ ਜਿੱਥੇ ਜ਼ਰੂਰੀ ਸਨ ਉੱਥੇ ਬੈਂਡੇਜ ਲਾਈ ਨਾਲ ਹੀ ਜਿੱਥੇ ਮਾਮੂਲੀ ਸੱਟ ਸੀ ਉੱਥੇ ਐਂਟੀਸੈਪਟਿਕ ਕਰੀਮ ਲਾਈ ਹੁਣ ਮੈਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਸੀ

ਉਸ ਨੇ ਮੈਨੂੰ ਪਹਿਨਣ ਲਈ ਨਵਾਂ ਗਾਊਨ ਦਿੱਤਾ ਉਹ ਬੋਲੀ, ‘ਇਹ ਗਾਊਨ ਮੈਂ ਕੁਝ ਦਿਨ ਪਹਿਲਾਂ ਹੀ ਖਰੀਦਿਆ ਸੀ, ਪਰ ਅੱਜ ਤੱਕ ਨਹੀਂ ਪਹਿਨਿਆ ਮੈਡਮ, ਤੁਸੀਂ ਇਹ ਪਹਿਨ ਲਓ ਅਤੇ ਥੋੜ੍ਹੀ ਦੇਰ ਤੁਸੀਂ ਰੈਸਟ ਕਰ ਲਓ ਤੁਹਾਡੇ ਕੱਪੜੇ ਬਹੁਤ ਗੰਦੇ ਹੋ ਗਏ ਹਨ ਅਸੀਂ ਇਨ੍ਹਾਂ ਨੂੰ ਧੋ ਕੇ ਸੁੱਕਾ ਦੇਵਾਂਗੇ, ਫਿਰ ਤੁਸੀਂ ਆਪਣੇ ਕੱਪੜੇ ਬਦਲ ਲੈਣਾ’

ਮੇਰੇ ਕੋਲ ਕੋਈ ਚਾੱਇਸ ਨਹੀਂ ਸੀ ਮੈਂ ਗਾਊਨ ਪਹਿਨ ਕੇ ਬਾਥਰੂਮ ਤੋਂ ਬਾਹਰ ਆਈ ਉਸ ਨੇ ਝਟਪਟ ਅਲਮਾਰੀ ’ਚੋਂ ਇੱਕ ਨਵੀਂ ਚਾਦਰ ਕੱਢੀ ਅਤੇ ਪਲੰਗ ’ਤੇ ਵਿਛਾ ਕੇ ਬੋਲੀ, ‘ਤੁਸੀਂ ਥੋੜ੍ਹੀ ਦੇਰ ਇੱਥੇ ਆਰਾਮ ਕਰੋ’

ਏਨੇ ’ਚ ਬੇਟੀ ਨੇ ਦੁੱਧ ਵੀ ਗਰਮ ਕਰ ਦਿੱਤਾ ਸੀ ਰਾਧਾ ਨੇ ਦੁੱਧ ’ਚ ਦੋ ਚਮਚ ਹਲਦੀ ਮਿਲਾਈ ਅਤੇ ਮੈਨੂੰ ਪੀਣ ਨੂੰ ਦਿੱਤਾ ਅਤੇ ਬੜੇ ਵਿਸ਼ਵਾਸ ਨਾਲ ਕਿਹਾ, ‘ਮੈਡਮ ਤੁਸੀਂ ਇਹ ਦੁੱਧ ਪੀ ਲਓ, ਤੁਹਾਡੇ ਸਾਰੇ ਜ਼ਖ਼ਮ ਭਰ ਜਾਣਗੇ’

ਪਰ ਹੁਣ ਮੇਰਾ ਧਿਆਨ ਤਨ ’ਤੇ ਸੀ ਹੀ ਨਹੀਂ, ਸਗੋਂ ਮੇਰੇ ਆਪਣੇ ਮਨ ’ਤੇ ਸੀ ਮੇਰੇ ਮਨ ਦੇ ਸਾਰੇ ਜ਼ਖਮ ਇੱਕ-ਇੱਕ ਕਰਕੇ ਹਰੇ ਹੋ ਰਹੇ ਸਨ ਮੈਂ ਸੋਚ ਰਹੀ ਸੀ, ‘ਕਿੱਥੇ ਮੈਂ ਅਤੇ ਕਿੱਥੇ ਇਹ ਰਾਧਾ?’ ਜਿਸ ਰਾਧਾ ਨੂੰ ਮੈਂ ਫੱਟੇ-ਪੁਰਾਣੇ ਕੱਪੜੇ ਦਿੰਦੀ ਸੀ, ਉਸ ਨੇ ਅੱਜ ਮੈਨੂੰ ਨਵਾਂ ਟਾੱਵਲ ਦਿੱਤਾ, ਨਵਾਂ ਗਾਊਨ ਦਿੱਤਾ ਅਤੇ ਮੇਰੇ ਲਈ ਨਵੀਂ ਬੈੱਡਸ਼ੀਟ ਲਾਈ ਧਨ ਹੈ ਇਹ ਰਾਧਾ ਇੱਕ ਪਾਸੇ ਮੇਰੇ ਦਿਮਾਗ ’ਚ ਇਹ ਸਭ ਚੱਲ ਰਿਹਾ ਸੀ, ਉਦੋਂ ਦੂਜੇ ਪਾਸੇ ਰਾਧਾ ਗਰਮ-ਗਰਮ ਰੋਟੀ ਅਤੇ ਆਲੂ ਦੀ ਸਬਜੀ ਬਣਾ ਰਹੀ ਸੀ ਥੋੜ੍ਹੀ ਦੇਰ ’ਚ ਉਹ ਥਾਲੀ ਲਾ ਕੇ ਲੈ ਆਈ ਉਹ ਬੋਲੀ, ‘ਤੁਸੀਂ ਅਤੇ ਬੇਟਾ ਦੋਵੇਂ ਖਾਣਾ ਖਾ ਲਓ’

ਰਾਧਾ ਨੂੰ ਪਤਾ ਸੀ ਕਿ ਮੇਰਾ ਬੇਟਾ ਆਲੂ ਦੀ ਸਬਜੀ ਹੀ ਪਸੰਦ ਕਰਦਾ ਹੈ ਅਤੇ ਉਸ ਨੂੰ ਗਰਮ-ਗਰਮ ਰੋਟੀ ਚਾਹੀਦੀ ਹੈ ਇਸ ਲਈ ਉਸ ਨੇ ਰਾਣੀ ਤੋਂ ਤਿਆਰ ਕਰਵਾ ਦਿੱਤਾ ਸੀ ਰਾਣੀ ਬੜੇ ਪਿਆਰ ਨਾਲ ਮੇਰੇ ਬੇਟੇ ਨੂੰ ਆਲੂ ਦੀ ਸਬਜ਼ੀ ਅਤੇ ਰੋਟੀ ਖੁਵਾ ਰਹੀ ਸੀ ਅਤੇ ਮੈਂ ਇੱਧਰ ਆਪਣੀ ਸੋਚ ’ਚ ਗੁਆਚੀ ਹੋਈ ਸੀ ਸੋਚ ਰਹੀ ਸੀ ਕਿ ਜਦੋਂ ਵੀ ਇਸ ਦਾ ਬੇਟਾ ਰਾਜੂ ਮੇਰੇ ਘਰ ਆਉਂਦਾ ਸੀ, ਮੈਂ ਉਸ ਨੂੰ ਇੱਕ ਪਾਸੇ ਬਿਠਾ ਦਿੰਦੀ ਸੀ, ਉਸ ਨੂੰ ਨਫ਼ਤਰ ਨਾਲ ਦੇਖਦੀ ਸੀ ਅਤੇ ਇਨ੍ਹਾਂ ਲੋਕਾਂ ਦੇ ਮਨ ’ਚ ਸਾਡੇ ਪ੍ਰਤੀ ਕਿੰਨਾ ਪ੍ਰੇਮ ਹੈ! ਇਹ ਸਭ ਸੋਚ-ਸੋਚ ਕੇ ਮੈਂ ਅੰਦਰੋ-ਅੰਦਰੀ ਭਰ ਗਈ ਸੀ ਮੇਰਾ ਮਨ ਦੁੱਖ ਅਤੇ ਪਛਤਾਵੇ ਨਾਲ ਭਰ ਗਿਆ ਸੀ

ਉਦੋਂ ਮੇਰੀ ਨਜ਼ਰ ਰਾਜੂ ਦੇ ਪੈਰਾਂ ’ਤੇ ਗਈ, ਜੋ ਲੰਗੜਾ ਕੇ ਚੱਲ ਰਿਹਾ ਸੀ ਮੈਂ ਰਾਧਾ ਤੋਂ ਪੁੱਛਿਆ, ‘ਰਾਧਾ ਇਸ ਦੇ ਪੈਰ ਨੂੰ ਕੀ ਹੋ ਗਿਆ? ਤੂੰ ਇਲਾਜ ਨਹੀਂ ਕਰਵਾਇਆ?’

ਰਾਧਾ ਨੇ ਬੜੇ ਦੁੱਖ ਭਰੇ ਸ਼ਬਦਾਂ ’ਚ ਕਿਹਾ, ‘ਮੈਡਮ ਇਸ ਦੇ ਪੈਰ ਦਾ ਆੱਪਰੇਸ਼ਨ ਕਰਵਾਉਣਾ ਹੈ, ਜਿਸ ਦਾ ਖਰਚ ਤਕਰੀਬਨ 10000 ਰੁਪਏ ਹੈ ਮੈਂ ਅਤੇ ਰਾਜੂ ਦੇ ਪਾਪਾ ਨੇ ਰਾਤ-ਦਿਨ ਮਿਹਨਤ ਕਰਕੇ 5000 ਰੁਪਏ ਤਾਂ ਜੋੜ ਲਏ ਹਨ, 5000 ਦੀ ਹੋਰ ਜ਼ਰੂਰਤ ਹੈ ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਕਿਤੋਂ ਮਿਲ ਨਹੀਂ ਸਕੇ ਠੀਕ ਹੈ, ਭਗਵਾਨ ’ਤੇ ਭਰੋਸਾ ਹੈ, ਜਦੋਂ ਆਉਣਗੇ ਉਦੋਂ ਇਲਾਜ ਹੋ ਜਾਏਗਾ ਫਿਰ ਅਸੀ ਕੀ ਕਰ ਸਕਦੇ ਹਾਂ?’

ਉਦੋਂ ਮੈਨੂੰ ਖਿਆਲ ਆਇਆ ਕਿ ਰਾਧਾ ਨੇ ਇੱਕ ਵਾਰ ਮੇਰੇ ਤੋਂ 5000 ਰੁਪਏ ਐਡਵਾਂਸ ਮੰਗੇ ਸਨ ਅਤੇ ਮੈਂ ਬਹਾਨਾ ਬਣਾ ਕੇ ਮਨ੍ਹਾ ਕਰ ਦਿੱਤਾ ਸੀ ਅੱਜ ਉਹੀ ਰਾਧਾ ਆਪਣੇ ਪੱਲੂ ’ਚ ਬੰਨ੍ਹੇ ਸਾਰੇ ਰੁਪਏ ਸਾਡੇ ’ਤੇ ਖਰਚ ਕਰਕੇ ਖੁਸ਼ ਸੀ ਅਤੇ ਅਸੀਂ ਉਸ ਨੂੰ, ਪੈਸੇ ਹੁੰਦੇ ਹੋਏ ਵੀ ਮੁਕਰ ਗਏ ਸੀ ਅਤੇ ਸੋਚ ਰਹੇ ਸੀ ਕਿ ਬਲਾ ਟਲੀ

ਅੱਜ ਮੈਨੂੰ ਪਤਾ ਚੱਲਿਆ ਕਿ ਉਸ ਸਮੇਂ ਇਨ੍ਹਾਂ ਨੂੰ ਪੈਸਿਆਂ ਦੀ ਕਿੰਨੀ ਸਖ਼ਤ ਜ਼ਰੂਰਤ ਸੀ ਮੈਂ ਆਪਣੀਆਂ ਹੀ ਨਜ਼ਰਾਂ ’ਚ ਡਿੱਗਦੀ ਹੀ ਚਲੀ ਜਾ ਰਹੀ ਸੀ ਹੁਣ ਮੈਨੂੰ ਆਪਣੇ ਸਰੀਰਕ ਜਖ਼ਮਾਂ ਦੀ ਚਿੰਤਾ ਬਿਲਕੁਲ ਨਹੀਂ ਸੀ, ਸਗੋਂ ਉਨ੍ਹਾਂ ਜ਼ਖਮਾਂ ਦੀ ਚਿੰਤਾ ਸੀ, ਜੋ ਮੇਰੀ ਆਤਮਾ ਨੂੰ ਮੈਂ ਹੀ ਲਾਏ ਸਨ ਮੈਂ ਪੱਕਾ ਇਰਾਦਾ ਕੀਤਾ ਕਿ ਜੋ ਹੋਇਆ ਸੋ ਹੋਇਆ, ਪਰ ਅੱਗੇ ਜੋ ਹੋਵੇਗਾ ਉਹ ਸਭ ਚੰਗਾ ਹੀ ਹੋਵੇਗਾ ਮੈਂ ਉਸੇ ਵਕਤ ਰਾਧਾ ਦੇ ਘਰ ’ਚ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਕਮੀ ਸੀ, ਉਸ ਦੀ ਇੱਕ ਲਿਸਟ ਆਪਣੇ ਦਿਮਾਗ ’ਚ ਤਿਆਰ ਕੀਤੀ ਥੋੜ੍ਹੀ ਦੇਰ ’ਚ ਮੈਂ ਲਗਭਗ ਠੀਕ ਹੋ ਗਈ ਮੈਂ ਆਪਣੇ ਕੱਪੜੇ ਚੇਂਜ ਕੀਤੇ, ਪਰ ਉਹ ਗਾਊਨ ਮੈਂ ਆਪਣੇ ਕੋਲ ਹੀ ਰੱਖਿਆ ਅਤੇ ਰਾਧਾ ਨੂੰ ਬੋਲੀ, ‘ਇਹ ਗਾਊਨ ਹੁਣ ਤੈਨੂੰ ਕਦੇ ਵੀ ਨਹੀਂ ਦੇਵਾਂਗੀ, ਇਹ ਗਾਊਨ ਮੇਰੀ ਜਿੰਦਗੀ ਦਾ ਸਭ ਤੋਂ ਅਮੁੱਲ ਤੋਹਫਾ ਹੈ

ਰਾਧਾ ਬੋਲੀ, ‘ਮੈਡਮ ਇਹ ਤਾਂ ਬਹੁਤ ਹਲਕੀ ਰੇਂਜ ਦਾ ਹੈ ’
ਰਾਧਾ ਦੀ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਘਰ ਆ ਗਈ, ਪਰ ਰਾਤ ਨੂੰ ਸੌਂ ਨਹੀਂ ਸਕੀ
ਮੈਂ ਆਪਣੀ ਸਹੇਲੀ ਦੇ ਪਤੀ, ਜੋ ਕਿ ਹੱਡੀ ਰੋਗ ਦੇ ਮਾਹਿਰ ਸਨ, ਉਨ੍ਹਾਂ ਤੋਂ ਰਾਜੂ ਲਈ ਅਗਲੇ ਦਿਨ ਦੀ ਅਪਾੱੱਇੰਟਮੈਂਟ ਲਿਆ ਦੂਜੇ ਦਿਨ ਮੇਰੀ ਕਿੱਟੀ ਪਾਰਟੀ ਵੀ ਸੀ ਪਰ ਮੈਂ ਉਹ ਪਾਰਟੀ ਕੈਂਸਲ ਕਰ ਦਿੱਤੀ ਅਤੇ ਰਾਧਾ ਦੀ ਜ਼ਰੂਰਤ ਦਾ ਸਾਰਾ ਸਮਾਨ ਖਰੀਦਿਆ ਅਤੇ ਉਹ ਸਮਾਨ ਲੈ ਕੇ ਮੈਂ ਰਾਧਾ ਦੇ ਘਰ ਪਹੁੰਚ ਗਈ ਰਾਧਾ ਸਮਝ ਹੀ ਨਹੀਂ ਪਾ ਰਹੀ ਸੀ ਕਿ ਏਨਾ ਸਾਰਾ ਸਮਾਨ ਇਕੱਠਾ ਮੈਂ ਉਸ ਦੇ ਘਰ ਕਿਉਂ ਲੈ ਕੇ ਗਈ?

ਮੈਂ ਉਸ ਨੂੰ ਕੋਲ ਬਿਠਾਇਆ ਅਤੇ ਬੋਲੀ, ‘ਮੈਨੂੰ ਮੈਡਮ ਨਾ ਕਹੋ! ਮੈਨੂੰ ਆਪਣੀ ਭੈਣ ਹੀ ਸਮਝੋ ਅਤੇ ਹਾਂ, ਕੱਲ੍ਹ ਸਵੇਰੇ 7:00 ਵਜੇ ਰਾਜੂ ਨੂੰ ਦਿਖਾਉਣ ਚੱਲਣਾ ਹੈ ਉਸ ਦਾ ਆੱਪਰੇਸ਼ਨ ਜਲਦ ਤੋਂ ਜਲਦ ਕਰਵਾ ਲਵਾਂਗੇ ਅਤੇ ਫਿਰ ਰਾਜੂ ਵੀ ਠੀਕ ਹੋ ਜਾਏਗਾ’
ਖੁਸ਼ੀ ਨਾਲ ਰਾਧਾ ਰੋ ਪਈ, ਪਰ ਇਹ ਵੀ ਕਹਿੰਦੀ ਰਹੀ, ‘ਮੈਡਮ ਇਹ ਸਭ ਤੁਸੀਂ ਕਿਉਂ ਕਰ ਰਹੇ ਹੋ? ਅਸੀਂ ਬਹੁਤ ਛੋਟੇ ਲੋਕ ਹਾਂ, ਸਾਡੇ ਤਾਂ ਇਹ ਸਭ ਚੱਲਦਾ ਹੀ ਰਹਿੰਦਾ ਹੈ’

ਉਹ ਮੇਰੇ ਪੈਰਾਂ ’ਚ ਝੁਕਣ ਲੱਗੀ ਇਹ ਸਭ ਸੁਣ ਕੇ ਅਤੇ ਦੇਖ ਕੇ ਮੇਰਾ ਮਨ ਵੀ ਪਿਘਲ ਗਿਆ ਅਤੇ ਮੇਰੀਆਂ ਅੱਖਾਂ ਤੋਂ ਵੀ ਹੰਝੂ ਦੇ ਝਰਨੇ ਫੁੱਟ ਪਏ ਮੈਂ ਉਸ ਨੂੰ ਦੋਵਾਂ ਹੱਥਾਂ ਨਾਲ ਉੱਪਰ ਉਠਾਇਆ ਅਤੇ ਗਲੇ ਲਗਾ ਲਿਆ
‘ਭੈਣ, ਰੋਣ ਦੀ ਜ਼ਰੂਰਤ ਨਹੀਂ ਹੈ ਹੁਣ ਇਸ ਘਰ ਦੀ ਸਾਰੀ ਜਵਾਬਦੇਹੀ ਮੇਰੀ ਹੈ’

ਮੈਂ ਮਨ ਹੀ ਮਨ ਕਿਹਾ, ਰਾਧਾ ਤੂੰ ਕੀ ਜਾਣਦੀ ਹੈਂ ਕਿ ਮੈਂ ਕਿੰਨੀ ਛੋਟੀ ਹਾਂ ਅਤੇ ਤੂੰ ਕਿੰਨੀ ਵੱਡੀ ਹੈਂ! ਅੱਜ ਤੁਹਾਡੇ ਲੋਕਾਂ ਕਾਰਨ ਮੇਰੀਆਂ ਅੱਖਾਂ ਖੁੱਲ੍ਹ ਸਕੀਆਂ ਮੇਰੇ ਕੋਲ ਏਨਾ ਸਭ ਕੁਝ ਹੁੰਦੇ ਹੋਏ ਵੀ ਮੈਂ ਭਗਵਾਨ ਤੋਂ ਹੋਰ ਜ਼ਿਆਦਾ ਦੀ ਭੀਖ ਮੰਗਦੀ ਰਹੀ, ਮੈਂ ਕਦੇ ਸੰਤੋਖ ਦਾ ਅਨੁਭਵ ਨਹੀਂ ਕੀਤਾ ਪਰ ਅੱਜ ਮੈਂ ਜਾਣਿਆ ਕਿ ਅਸਲੀ ਖੁਸ਼ੀ ਪਾਉਣ ’ਚ ਨਹੀਂ, ਦੇਣ ’ਚ ਹੈ
ਸਾਭਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!