select the right ac for your car air conditioner buying guide

ਵਿੰਡਸਕਰੀਨ ਨੂੰ ਕਵਰ ਕਰਕੇ ਵਧਾਓ ਏਸੀ ਦੀ ਸਮਰੱਥਾ select the right ac for your car air conditioner buying guide

ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਗਰਮੀ ਆਉਂਦੇ ਹੀ ਹਰ ਦੋ ’ਚੋਂ ਇੱਕ ਕਾਰ ਮਾਲਕ ਆਪਣੇ ਵਾਹਨ ’ਚ ਏ.ਸੀ. ਨੂੰ ਲੈ ਕੇ ਚਿੰਤਤ ਹੋ ਜਾਂਦਾ ਹੈ ਕਾਰ ਦੇ ਏ.ਸੀ ਨੂੰ ਕਿਵੇਂ ਮੈਨਟੇਨ ਰੱਖੀਏ ਅਤੇ ਠੰਡੀ ਹਵਾ ਲਈ ਕੀ ਕਰੀਏ

ਪੇਸ਼ ਹਨ ਕੁਝ ਟਿਪਸ:

ਜੇਕਰ ਤੁਹਾਡੇ ਕੋਲ ਵਾਤਾਨੁਕੂਲਿਤ ਕਾਰ ਹੈ ਜੋ ਇੱਕ ਜਾਂ ਦੋ ਸਾਲ ਤੋਂ ਜ਼ਿਆਦਾ ਪੁਰਾਣੀ ਹੈ ਤਾਂ ਬਿਹਤਰ ਹੋਵੇਗਾ ਕਿ ਕਾਰ ਦੀ ਫਰੰਟ ਗਰਿੱਲ ਨੂੰ ਹਟਾ ਕੇ ਏਸੀ ਕੰਡੇਨਸਰ ਅਤੇ ਰੇਡੀਏਟਰ ਨੂੰ ਪ੍ਰੈੱਸ਼ਰ ਵਾੱਸ਼ ਕਰਵਾ ਲਓ ਗੈਸ ਵੀ ਟਾੱਪ-ਅੱਪ ਕਰਵਾਉਣੀ ਹੋਵੇਗੀ

ਜੇਕਰ ਤੁਹਾਡੀ ਕਾਰ ਕਾਫ਼ੀ ਦੇਰ ਤੱਕ ਧੁੱਪ ’ਚ ਖੜ੍ਹੀ ਰਹੀ ਅਤੇ ਹੁਣ ਤੁਸੀਂ ਉਸ ਨੂੰ ਡਰਾਈਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਖਿੜਕੀਆਂ ਦੇ ਗਲਾਸ ਹੇਠਾਂ ਕਰ ਲਓ ਹੁਣ ਏਸੀ ਨੂੰ ‘ਫਰੈੱਸ਼ ਏਅਰ’ ਵਾਲੇ ਸਵਿੱਚ ’ਤੇ ਸੈੱਟ ਕਰਕੇ ਫੁੱਲ ਬਲਾਸਟ ’ਚ ਚਾਲੂ ਕਰੋ ਕਾਰ ਨੂੰ ਕਰੀਬ 500 ਮੀਟਰ ਤੱਕ ਡਰਾਈਵ ਕਰੋ ਹੁਣ ਖਿੜਕੀਆਂ ਦੇ ਗਲਾਸ ਚੜ੍ਹਾ ਲਓ ਅਜਿਹਾ ਕਰਨ ਨਾਲ ਕਾਰ ਦੇ ਅੰਦਰ ਦੀ ਗਰਮ ਹਵਾ ਤੁਰੰਤ ਬਾਹਰ ਨਿਕਲ ਜਾਂਦੀ ਹੈ ਅਤੇ ਠੰਡਾ ਹੋਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ

ਜਿਆਦਾ ਗਰਮੀ ਵਾਲੀ ਸਥਿਤੀ ’ਚ ਜਿੰਨੀ ਸੰਭਵ ਕਾਰ ਨੂੰ ਛਾਂ ’ਚ ਹੀ ਪਾਰਕ ਕਰੋ, ਘੱਟ ਤੋਂ ਘੱਟ ਡੈਸ਼ ਬੋਰਡ ਅਤੇ ਸਟੀਅਰਿੰਗ ਏਰੀਆ ਛਾਂ ’ਚ ਰੱਖੋ ਜੇਕਰ ਇਹ ਸੰਭਵ ਨਾ ਹੋਵੇ ਤਾਂ ਆਪਣੀ ਕਾਰ ’ਚ ਇੱਕ ਮੋਟਾ ਕਾਰਡਬੋਰਡ ਜਾਂ ਵਿੰਡੋ ਸਨਸ਼ੈੱਡ ਰੱਖੋ ਤਾਂ ਕਿ ਕਾਰ ਨੂੰ ਪਾਰਕ ਕਰਨ ਤੋਂ ਬਾਅਦ ਅੰਦਰ ਤੋਂ ਸਾਹਮਣੇ ਦੀ ਵਿੰਡਸਕਰੀਨ ਨੂੰ ਕਵਰ ਕੀਤਾ ਜਾ ਸਕੇ ਇਸ ਨਾਲ ਨਾ ਸਿਰਫ਼ ਕਾਰ ਦੇ ਅੰਦਰ ਗਰਮੀ ਘੱਟ ਹੋਵੇਗੀ, ਸਗੋਂ ਏ.ਸੀ. ਸਿਸਟਮ ਦੀ ਠੰਡਾ ਕਰਨ ਦੀ ਸਮਰੱਥਾ ਵੀ ਜ਼ਿਆਦਾ ਸਮੇਂ ਤੱਕ ਬਿਹਤਰ ਬਣੀ ਰਹੇਗੀ

ਜੇਕਰ ਤੁਹਾਡੀ ਕਾਰ ਲਗਾਤਾਰ ਚੱਲ ਰਹੀ ਹੈ ਤਾਂ ਤਿੰਨ ਤੋਂ ਚਾਰ ਸਾਲਾਂ ’ਚ ਆਪਣੀ ਕਾਰ ਦੇ ਏਅਰ ਕੰਡੀਸ਼ਨਿੰਗ ਸਿਸਟਮ ਦੀ ਕਿਸੇ ਏਅਰ ਕੰਡੀਸ਼ਨਰ ਮਾਹਿਰ ਵੱਲੋਂ ਅੰਦਰੋਂ ਵੀ ਚੰਗੀ ਤਰ੍ਹਾਂ ਸਰਵਸਿੰਗ ਕਰਵਾ ਲਓ ਸਰਵਸਿੰਗ ’ਚ ਇਹ ਜ਼ਰੂਰ ਤੈਅ ਕਰੋ ਦਿ ਇਵੇਪੋਰੇਟਰ ਜਾਂ ਕੂÇਲੰਗ ਕਾੱਇਲ ਚੰਗੀ ਤਰ੍ਹਾਂ ਸਾਫ ਕੀਤੇ ਜਾਣ ਅਤੇ ਪਾਈਪ ਅਤੇ ਹੋਜੇਸ਼ ਨੂੰ ਚੈੱਕ ਕਰ ਲਿਆ ਜਾਵੇ ਕਿ ਉਨ੍ਹਾਂ ’ਚ ਕੋਈ ਰਿਸਾਅ ਤਾਂ ਨਹੀਂ ਹੋ ਰਿਹਾ ਏਅਰ ਕੰਡੀਸ਼ਨਿੰਗ ਸਿਸਟਮ ਦੀ ਸਰਵਸਿੰਗ ਕਰਵਾਉਂਦੇ ਸਮੇਂ ਇਹ ਵੀ ਧਿਆਨ ਰੱਖੋ ਕਿ ਕਾਰ ਦੇ ਹੀਟਿੰਗ ਸਿਸਟਮ ’ਚ ਗਰਮ ਪਾਣੀ ਤਾਂ ਨਹੀਂ ਵਹਿ ਰਿਹਾ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਉਸ ਨੂੰ ਫਿਜ਼ੀਕਲੀ ਰੋਕਿਆ ਜਾਵੇ, ਕਿਉਂਕਿ ਇਹ ਕਾਰ ਦੀ ਕੂÇਲੰਗ ਨੂੰ ਘੱਟ ਜਾਂ ਖ਼ਤਮ ਕਰ ਸਕਦਾ ਹੈ

ਸਰਵਸਿੰਗ ਦੌਰਾਨ ਤਾਜ਼ੀ ਗੈਸ ਭਰਵਾਉਣ ’ਚ ਪੈਸੇ ਬਰਬਾਦ ਨਹੀਂ ਕਰਨੇ ਚਾਹੀਦੇ ਕਿਉਂਕਿ ਪੁਰਾਣੀ ਗੈਸ ਨੂੰ ਹੀ ਫਿਲਟਰ ਕਰਕੇ ਰਿਸਾਈਕਿਲ ਕੀਤਾ ਜਾ ਸਕਦਾ ਹੈ ਇੱਕ ਚੰਗਾ ਏਅਰ ਕੰਡੀਸ਼ਨਰ ਮਾਹਿਰ ਇਹ ਜਾਣਦਾ ਹੈ ਫਰੈੱਸ਼ ਗੈਸ ਦਾ ਸਿਰਫ਼ ਥੋੜ੍ਹਾ ਟਾੱਪਅੱਪ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ

ਜੇਕਰ ਏ.ਸੀ. ਨਹੀਂ ਹੈ ਉਦੋਂ…

ਜੇਕਰ ਤੁਹਾਡੀ ਕਾਰ ’ਚ ਕੰਪਨੀ ਫਿਟੇਡ ਏਅਰ ਕੰਡੀਸ਼ਨਰ ਨਹੀਂ ਹੈ ਅਤੇ ਤੁਸੀਂ ਬਾਹਰੋਂ ਸਿਸਟਮ ਫਿੱਟ ਕਰਵਾਉਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਕੰਪ੍ਰੈਸ਼ਰ ਦੇ ਆਕਾਰ ਦੇ ਨਾਲ-ਨਾਲ ਹੋਰ ਕੰਪੋਨੈਂਟਸ ਜਿਵੇਂ ਕੰਡੇਨਸਰ, ਇਵੇਪੋਰੇਟਰਸ ਆਦਿ ਕਿਸ ਤਰ੍ਹਾਂ ਦੇ ਲਗਵਾਉਣੇ ਹਨ, ਇਹ ਕਾਰ ਦੇ ਇੰਜਣ ਸਮੇਤ ਕਈ ਗੱਲਾਂ ’ਤੇ ਨਿਰਭਰ ਕਰੇਗਾ ਕਈ ਲੋਕਾਂ ਨੂੰ ਲੱਗਦਾ ਹੈ

ਕਿ ਕੰਪ੍ਰੈਸ਼ਰ ਜਿੰਨਾ ਹੈਵੀ ਹੋਵੇਗਾ, ਕਾਰ ਓਨੀ ਹੀ ਠੰਡੀ ਹੋਵੇਗੀ ਅਜਿਹੇ ’ਚ ਕਈ ਵਾਰ ਕੁਝ ਕਾਰ ਮਾਲਕ ਛੋਟੀਆਂ ਕਾਰਾਂ ’ਚ ਵੀ ਹੈਵੀ ਕੰਮਪ੍ਰੈਸ਼ਰ ਲਗਵਾ ਲੈਂਦੇ ਹਨ ਪਰ ਇਸ ਨਾਲ ਕਾਰ ’ਤੇ ਗਲਤ ਅਸਰ ਪੈ ਸਕਦਾ ਹੈ ਅੱਜ ਕਈ ਕੰਪਨੀਆਂ ਦੇ ਪੂਰੇ ਕਿੱਟ ਉਪਲੱਬਧ ਹਨ ਇਸ ਲਈ ਆਪਣੀ ਕਾਰ ਦੇ ਅਨੁਸਾਰ ਹੀ ਸਹੀ ਕਿੱਟ ਚੁਣੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!