ਬੱਚਿਆਂ ਦੀ ਪਰਵਰਿਸ਼ ਚੰਗੇ ਮਾਹੌਲ ’ਚ ਕਰੋ
ਕਹਿੰਦੇ ਹਨ ਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ ਭਾਵ ਉਨ੍ਹਾਂ ਦੇ ਮਨ ’ਚ ਜੋ ਭਾਵ ਆਉਂਦਾ ਹੈ ਉਹ ਵੈਸਾ ਹੀ ਵਰਤਾਅ ਕਰਦੇ ਹਨ ਮਨੋਵਿਗਿਆਨਕਾਂ ਅਨੁਸਾਰ ਜੇਕਰ ਮਾਪੇ ਉਨ੍ਹਾਂ ’ਤੇ ਹਰ ਸਮੇਂ ਪਾਬੰਦੀ ਜਾਂ ਟੀਕਾ-ਟਿੱਪਣੀ ਕਰਨ ਲਗਦੇ ਹਨ ਤਾਂ ਬੱਚੇ ਬਹੁਤ ਦੱਬੂ ਜਾਂ ਫਿਰ ਬੇਹੱਦ ਸ਼ਰਾਰਤੀ ਬਣ ਜਾਂਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਲਾਡਲੀ ਜਾਂ ਲਾਡਲਾ ਜੀਵਨ ਦੇ ਹਰ ਖੇਤਰ ’ਚ ਅੱਗੇ ਰਹੇ ਤਾਂ ਸਮੇਂ-ਸਮੇਂ ’ਤੇ ਤੁਹਾਨੂੰ ਉਸ ਦੀ ਮੱਦਦ ਕਰਨੀ ਹੋਵੇਗੀ
ਜੇਕਰ ਵੱਖ-ਵੱਖ ਲੋਕਾਂ ਤੋਂ ਇਸ ’ਤੇ ਰਾਇ ਲਈ ਜਾਵੇ ਕਿ ਬੱਚੇ ਸਭ ਤੋਂ ਜ਼ਿਆਦਾ ਖੁਸ਼ ਕਦੋਂ ਹੁੰਦੇ ਹਨ ਤਾਂ ਸਭ ਦਾ ਜਵਾਬ ਅਲੱਗ ਹੋਵੇਗਾ ਕੋਈ ਕਹੇਗਾ ਕਿ ਢੇਰ ਸਾਰੇ ਖਿਡੌਣਿਆਂ ਨਾਲ ਬੱਚੇ ਖੁਸ਼ ਹੁੰਦੇ ਹਨ ਤਾਂ ਕੋਈ ਕਹੇਗਾ ਕਿ ਨਵੇਂ ਕੱਪੜਿਆਂ ਤੋਂ ਸ਼ਾਇਦ ਹੀ ਕੋਈ ਇਹ ਕਹੇਗਾ ਕਿ ਬੱਚੇ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ ਪਰਿਵਾਰ ਦੇ ਚੰਗੇ ਮਾਹੌਲ ਅਤੇ ਪਿਆਰ ਨਾਲ ਜੇਕਰ ਪਰਿਵਾਰ ਦਾ ਮਾਹੌਲ ਚੰਗਾ ਹੋਵੇਗਾ ਤਾਂ ਬੱਚੇ ਨਾ ਸਿਰਫ਼ ਖੁਸ਼ ਰਹਿਣਗੇ ਸਗੋਂ ਅੱਗੇ ਚੱਲ ਕੇ ਜ਼ਿੰਮੇਵਾਰ ਨਾਗਰਿਕ ਵੀ ਬਣਨਗੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਸਮਝਦਾਰ ਬਣਾਉਣ ’ਚ ਉਸ ਦੀ ਮੱਦਦ ਕਰੋ ਅਤੇ ਉਨ੍ਹਾਂ ਨਾਲ ਦੋਸਤ ਵਰਗਾ ਬਣ ਕੇ ਵਿਹਾਰ ਕਰੋ
ਅੱਜ ਦੇ ਬੱਚਿਆਂ ਦਾ ਦਿਮਾਗ ਪਹਿਲਾਂ ਨਾਲੋਂ ਬਹੁਤ ਤੇਜ਼ ਕੰਮ ਕਰਦਾ ਹੈ ਉਹ ਬਗੈਰ ਕੁਝ ਸੋਚੇ-ਸਮਝੇ ਜੋ ਮਨ ’ਚ ਆਉਂਦਾ ਹੈ, ਬੋਲ ਦਿੰਦੇ ਹਨ ਜੇਕਰ ਤੁਹਾਡਾ ਬੱਚਾ ਵੀ ਅਜਿਹਾ ਹੀ ਕੁਝ ਕਰਦਾ ਹੈ ਤਾਂ ਉਸ ’ਤੇ ਨਿਗਾਹ ਰੱਖੋ ਅਤੇ ਬਾਅਦ ’ਚ ਉਸ ਨੂੰ ਸਮਝਾਓ ਉਸ ਸਮੇਂ ਉਸ ਨੂੰ ਡਾਂਟਣਾ ਠੀਕ ਨਹੀਂ ਹੈ
ਇਸ ਨਾਲ ਉਸ ਦੇ ਉੱਪਰ ਚੰਗਾ ਪ੍ਰਭਾਵ ਪਵੇਗਾ
- ਬੱਚਾ ਜੇਕਰ ਬੱਚਿਆਂ ਵਾਲੀਆਂ ਸ਼ਰਾਰਤਾਂ ਕਰਦਾ ਹੈ ਤਾਂ ਉਸ ਨੂੰ ਡਾਂਟੋ-ਫਟਕਾਰੋ ਨਾ ਯਾਦ ਕਰੋ ਜ਼ਰਾ ਆਪਣੇ ਬਚਪਨ ਨੂੰ, ਤੁਸੀਂ ਕਿੰਨੀਆਂ ਸ਼ਰਾਰਤਾਂ ਕਰਦੇ ਸੀ ਜੇਕਰ ਤੁਸੀਂ ਗੱਲ-ਗੱਲ ’ਤੇ ਟੋਕੋਂਗੇ ਤਾਂ ਬੱਚਾ ਹੋਰ ਸ਼ਰਾਰਤ ਕਰੇਗਾ ਅਤੇ ਤੁਹਾਡੀਆਂ ਗੱਲਾਂ ਨੂੰ ਉਹ ਅਣਦੇਖਿਆਂ ਵੀ ਕਰੇਗਾ ਅਤੇ ਤੁਹਾਡੇ ਪ੍ਰਤੀ ਉਸ ਦੀ ਨਫ਼ਰਤ ਵੀ ਵਧੇਗੀ
- ਕਹਿੰਦੇ ਹਨ ਕਿ ਬੱਚੇ ਚੰਗੇ ਫੇਸ ਰੀਡਰ ਹੁੰਦੇ ਹਨ ਜਿਵੇਂ ਤੁਸੀਂ ਬੱਚੇ ਨਾਲ ਵਿਹਾਰ ਕਰੋਂਗੇ, ਉਵੇਂ ਹੀ ਉਹ ਵਰਤਾਅ ਕਰੇਗਾ ਜੇਕਰ ਤੁਸੀਂ ਹਮੇਸ਼ਾ ਰੁਕ ਕੇ ਬੋਲੋਂਗੇ ਤਾਂ ਬੱਚੇ ਵੀ ਰੁਕ ਕੇ ਹੀ ਉੱਤਰ ਦੇਣਗੇ ਇਸ ਲਈ ਮਿੱਠੀ ਵਾਣੀ ਦੀ ਵਰਤੋਂ ਕਰੋ
- ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸ਼ਿਸ਼ਟਾਚਾਰ ਤੇ ਚੰਗੇ ਤੌਰ-ਤਰੀਕਿਆਂ ’ਤੇ ਅਮਲ ਕਰੇ ਤਾਂ ਤੁਹਾਨੂੰ ਪਹਿਲਾਂ ਖੁਦ ਇਨ੍ਹਾਂ ਦਾ ਪਾਲਣ ਕਰਨਾ ਹੋਵੇਗਾ ਤੁਹਾਨੂੰ ਬੱਚਿਆਂ ਦਾ ਰੋਲ ਮਾਡਲ ਬਣਨਾ ਹੋਵੇਗਾ
- ਤੁਹਾਡਾ ਲਾਇਫ਼ ਸਟਾਇਲ ਕਿਵੇਂ ਵੀ ਹੋਵੇ, ਬੱਚਿਆਂ ਨਾਲ ਥੋੜ੍ਹਾ ਸਮਾਂ ਜ਼ਰੂਰ ਬਿਤਾਓ ਪਿਛਲੇ ਸਾਲਾਂ ’ਚ ਹੋਏ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਜੇਕਰ ਮਾਪਿਆਂ ਨਾਲ ਬੱਚੇ ਦੀ ਸੰਵਾਦ ਪ੍ਰਕਿਰਿਆ ਰੁਕ ਜਾਂਦੀ ਹੈ ਤਾਂ ਬੱਚੇ ਜ਼ਿਆਦਾ ਸ਼ਰਾਰਤਾਂ ਕਰਨ ਲਗਦੇ ਹਨ
- ਬੱਚਿਆਂ ਦੀ ਸਿਹਤ ਵਿਕਾਸ ਲਈ ਜ਼ਰੂਰੀ ਹੈ ਕਿ ਇਹ ਨਾ ਕਰੋ, ਉਹ ਨਾ ਕਰੋ ਦੀ ਥਾਂ ’ਤੇ ਉਸ ਕੰਮ ਨਾਲ ਹੋਣ ਵਾਲੇ ਨੁਕਸਾਨ ਨੂੰ ਦੱਸਿਆ ਜਾਵੇ ਬੱਚੇ ਨੂੰ ਬੱਚਾ ਹੀ ਰਹਿਣ ਦਿਓ ਉਸ ਨਾਲ ਇਹ ਤੁਲਨਾ ਨਾ ਕਰੋ ਕਿ ਉਹ ਇੱਕ-ਦੋ ਦਿਨ ’ਚ ਤੁਹਾਡੇ ਜਿੰਨਾ ਸਮਝਦਾਰ ਹੋ ਜਾਏਗਾ
- ਬੱਚਿਆਂ ਨੂੰ ਕਦੇ ਇਹ ਨਾ ਮਹਿਸੂਸ ਹੋਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਅਣਗੌਲਿਆ ਕਰ ਰਹੇ ਹੋ ਜੇਕਰ ਬੱਚਿਆਂ ਦੇ ਮਨ ’ਚ ਇਹ ਗੱਲ ਘਰ ਕਰ ਜਾਂਦੀ ਹੈ ਤਾਂ ਉਹ ਹੀਨਭਾਵਨਾ ਤੋਂ ਗ੍ਰਸਤ ਹੋ ਸਕਦੇ ਹਨ ਅਤੇ ਭਟਕਾਅ ਦਾ ਰਸਤਾ ਫੜ ਸਕਦੇ ਹਨ
- ਬੱਚੇ ਆਪਣੇ ਆਸ-ਪਾਸ ਦੀਆਂ ਗਤੀਵਿਧੀਆਂ ਅਤੇ ਕਿਰਿਆਕਲਾਪਾਂ ਦਾ ਗੰਭੀਰਤਾ ਨਾਲ ਅਧਿਐਨ ਕਰਦੇ ਹਨ ਇਸ ਲਈ ਤੁਸੀਂ ਆਪਣੀਆਂ ਗਤੀਵਿਧੀਆਂ ’ਚ ਖੁਦ ਸੁਧਾਰ ਕਰੋ
- ਬੱਚਿਆਂ ਦੇੇ ਖਾਣ-ਪੀਣ ’ਚ ਆਪਣੀ ਜਿਗਿਆਸਾ ਨਾ ਥੋਪੋ ਉਸ ਨਾਲ ਉਨ੍ਹਾਂ ਦੀ ਰੁਚੀ ’ਚ ਬਦਲਾਅ ਆ ਸਕਦਾ ਹੈ
- ਬੱਚਿਆਂ ਨੂੰ ਖੇਡਣ ਤੋਂ ਮਨ੍ਹਾ ਨਾ ਕਰੋ ਉਨ੍ਹਾਂ ਸਰੀਰਕ ਵਿਕਾਸ ਬਲਾੱਕ ਹੋ ਸਕਦਾ ਹੈ
- ਬੱਚਿਆਂ ਦੀ ਹਲਕੀ ਸ਼ਰਾਰਤ ’ਤੇ ਗੰਭੀਰਤਾ ਨਾਲ ਧਿਆਨ ਨਾ ਦਿਓ ਇਸ ਨਾਲ ਬੱਚੇ ਹੋਰ ਵਿਗੜ ਜਾਂਦੇ ਹਨ
- ਬੱਚਿਆਂ ਤੋਂ ਉਨ੍ਹਾਂ ਦੇ ਹੋਮਵਰਕ ਅਤੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਬਾਰੇ ਜ਼ਰੂਰ ਗੱਲ ਕਰੋ ਅਤੇ ਉਨ੍ਹਾਂ ਦੀ ਸਮੇਂ-ਸਮੇਂ ’ਤੇ ਉਨ੍ਹਾਂ ਦੀ ਮੱਦਦ ਜ਼ਰੂਰ ਕਰੋ
- ਬੱਚਿਆਂ ਨਾਲ ਦੋਸਤ ਬਣ ਕੇ ਰਹੋ ਤਦ ਉਹ ਤੁਹਾਨੂੰ ਆਪਣੀ ਸਮੱਸਿਆ ਦੱਸ ਸਕਦੇ ਹਨ ਅਤੇ ਤੁਸੀਂ ਉਨ੍ਹਾਂ ਦੀ ਮੱਦਦ ਕਰਕੇ ਚੰਗੇ ਨਾਗਰਿਕ ਬਣ ਸਕਦੇ ਹੋ
ਨਰਮਦੇਸ਼ਵਰ ਪ੍ਰਸਾਦ ਚੌਧਰੀਗੇ