ਜਦੋਂ ਗੌਰਵਸ਼ਾਲੀ ਇਤਿਹਾਸ ਬਣ ਗਿਆ ਇਹ ਦਿਨ 33ਵਾਂ ਪਾਵਨ ਮਹਾਂ-ਪਰਉਪਕਾਰ ਦਿਵਸ 23 ਸਤੰਬਰ ’ਤੇ ਵਿਸ਼ੇਸ਼

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਅਤੇ ਇਸ ਧਰਤੀ ’ਤੇ, ਸਮਾਜ ਪ੍ਰਤੀ ਬੇਸ਼ੁਮਾਰ ਉਪਕਾਰ ਕੀਤੇ ਹਨ ਅਤੇ ਲਗਾਤਾਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਵਰਣਨ ਸ਼ਬਦਾਂ ’ਚ ਨਹੀਂ ਕੀਤਾ ਜਾ ਸਕਦਾ ਪੂਰੇ ਵਿਸ਼ਵ ’ਚ ਸਾਢੇ 6 ਕਰੋੜ ਤੋਂ ਵੀ ਜ਼ਿਆਦਾ ਲੋਕ ਆਪ ਜੀ ਨੂੰ ਆਪਣਾ ਪ੍ਰੇਰਨਾਸਰੋਤ ਮੰਨਦੇ ਹਨ ਨੌਜਵਾਨ ਆਪ ਜੀ ਨੂੰ ਡਾ. ਐੱਮਐੱਸਜੀ, ਖਿਡਾਰੀ ਪਾਪਾ ਕੋਚ, ਸ਼ਿਸ਼ ਪੂਜਨੀਕ ਗੁਰੂ ਜੀ, ਸਿਨੇ ਪ੍ਰੇਮੀ ਰਾੱਕ ਸਟਾਰ ਅਤੇ ਵਿਸ਼ਵ ਆਪ ਜੀ ਨੂੰ ‘ਯੁੱਗ ਪ੍ਰਵਰਤਕ’ ਦੇ ਨਾਂਅ ਨਾਲ ਜਾਣਦਾ ਹੈ

ਤੀਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਦੋਂ ਤੋਂ (23 ਸਤੰਬਰ 1990 ਤੋਂ) ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਹੋਏ, ਉਦੋਂ ਤੋਂ ਅੱਜ ਤੱਕ ਇਨ੍ਹਾਂ 33 ਸਾਲਾਂ ’ਚ ਪੂਜਨੀਕ ਗੁਰੂ ਜੀ ਦਾ ਹਰ ਪਲ ਸਿਰਫ ਅਤੇ ਸਿਰਫ ਦੇਸ਼ ਅਤੇ ਸਮਾਜ ਭਲਾਈ ਲਈ ਸਮਰਪਿਤ ਹੈ ਇਨ੍ਹਾਂ 33 ਸਾਲਾਂ ’ਚ ਪੂਜਨੀਕ ਗੁਰੂ ਜੀ ਨੇ 157 ਮਾਨਵਤਾ ਭਲਾਈ ਦੇ ਕਾਰਜਾਂ ਦੀ ਸ਼ੁਰੂਆਤ ਕਰਕੇ ਸ੍ਰਿਸ਼ਟੀ ਅਤੇ ਸਮਾਜ ’ਚ ਘਰ ਕਰ ਚੁੱਕੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ ਅਤੇ ਇਹ ਯਤਨ ਹੁਣ ਵੀ ਜਾਰੀ ਹਨ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਮੌਜ਼ੂਦਾ ਵਾਰਿਸ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਚ ਫਰਮਾਇਆ ਕਿ ਜੈਸਾ ਅਸੀਂ ਚਾਹੁੰਦੇ ਸੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਤੋਂ ਵੀ ਕਈ ਗੁਣਾਂ ਵਧ ਕੇ ਡੇਰਾ ਸੱਚਾ ਸੌਦਾ ਦਾ ਸਾਡਾ ਵਾਰਿਸ ਸਾਨੂੰ ਲੱਭ ਕੇ ਦਿੱਤਾ ਹੈ

ਅਜਿਹਾ ਸਰਵਗੁਣ ਸੰਪੰਨ ਅਤੇ ਤੇਜੱਸਵੀ ਸਵਰੂਪ ਕਿ ਜੋ ਇੱਕ ਵਾਰ ਦੇਖ ਲਵੇਗਾ, ਦੇਖਦਾ ਹੀ ਰਹਿ ਜਾਵੇਗਾ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਆਪਣੇ ਸਵਰੂਪ ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਤੱਖ ਸਵਰੂਪ ’ਚ ਬਦਲ ਕੇ ਕਰਕੇ ਆਪਣੀ ਜਵਾਨ ਬਾਡੀ ਨੂੰ ਦੁਨੀਆ ਸਾਹਮਣੇ ਪ੍ਰਗਟ ਕੀਤਾ ਪੂਜਨੀਕ ਬੇਪਰਵਾਹੀ ਬਚਨਾਂ ਦੀ ਸਾਰਥਿਕਤਾ ਹੁਣ ਸਭ ਦੇ ਸਾਹਮਣੇ ਹੈ ਪੂਜਨੀਕ ਸਤਿਗੁਰੂ ਜੀ ਦੀ ਇਸ ਅਪਾਰ ਬਖਸ਼ਿਸ਼ ਨੂੰ ਦੇਖ-ਦੇਖ ਕੇ ਦੁਨੀਆਂ ਅਚੰਭਿਤ ਹੈ

ਪਵਿੱਤਰ ਜੀਵਨ ਝਲਕ:

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਹਨ ਆਪ ਜੀ ਨੇ 15 ਅਗਸਤ 1967 ਨੂੰ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਅਤਿ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੱਖ ਤੋਂ ਉਨ੍ਹਾਂ ਦੇ ਵਿਆਹ ਦੇ ਲਗਭਗ 18 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕੀਤਾ ਆਪ ਜੀ ਸਿੱਧੂ ਵੰਸ਼ ਦੇ ਬਹੁਤ ਉੱਚੇ ਘਰਾਣੇ ਨਾਲ ਸੰਬੰਧ ਰੱਖਦੇ ਹਨ

ਆਪ ਜੀ ਰਾਜਸਥਾਨ ਸੂਬੇ ਦੇ ਇੱਕ ਛੋਟੇ ਜਿਹੇ ਪਵਿੱਤਰ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ, ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਹਨ ਆਪ ਜੀ ਨੇ ਬਚਪਨ ’ਚ 5-6 ਸਾਲ ਦੀ ਉਮਰ ’ਚ 25 ਮਾਰਚ 1973 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਡੇਰਾ ਸੱਚਾ ਸੌਦਾ ਸਰਸਾ ਵਿੱਚ ਨਾਮਦਾਨ, ਗੁਰੂਮੰਤਰ ਪ੍ਰਾਪਤ ਕੀਤਾ ਅਤੇ ਆਪਣੇ ਸਤਿਗੁਰੂ ਜੀ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਬਣਾ ਲਿਆ ਆਪ ਜੀ ਸਿਰਫ 23 ਸਾਲ ਦੀ ਉਮਰ ’ਚ ਸਨ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਆਪ ਜੀ ਨੂੰ ਆਪਣਾ ਉੱਤਰਅਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ

ਸੁਨਹਿਰੀ ਪਲ- ਰੂਹਾਨੀ ਦੌਲਤ ਦੀ ਬਖਸ਼ਿਸ਼:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਭਾਵੀ ਵਾਰਿਸ ਭਾਵ ਆਪਣੇ ਉੱਤਰਅਧਿਕਾਰੀ ਦੀ ਤਲਾਸ਼ ਲਈ 1989 ਤੋਂ ਲਗਾਤਾਰ ਹਰ ਮਹੀਨੇ ਸੇਵਾਦਾਰਾਂ ਨਾਲ ਲਗਭਗ ਸਵਾ ਸਾਲ ਤੱਕ ਮੀਟਿੰਗਾਂ ਕੀਤੀਆਂ ਉਨ੍ਹਾਂ ਮੀਟਿੰਗਾਂ ’ਚ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਨੂੰ ਸਪੱਸ਼ਟ ਕਿਹਾ ਕਿ ‘ਤੁਸੀਂ ਸਾਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਲਈ ਇੱਕ ਯੋਗ ਸੇਵਾਦਾਰ ਦਾ ਨਾਂਅ ਦਿਓ ਅਸੀਂ ਵੀ ਉਸ ਦੀ ਪੂਰੀ ਪੜਤਾਲ ਕਰਾਂਗੇ’ ਪੂਜਨੀਕ ਪਰਮ ਪਿਤਾ ਜੀ ਦੇ ਅਜਿਹਾ ਵਾਰ-ਵਾਰ ਕਹਿਣ ’ਤੇ ਸੇਵਾਦਾਰਾਂ ਵੱਲੋਂ ਪੂਜਨੀਕ ਪਰਮ ਪਿਤਾ ਜੀ ਦੇ ਸ਼ਾਹੀ ਪਰਿਵਾਰ ’ਚੋਂ ਇੱਕ ਆਦਰਯੋਗ ਪਰਿਵਾਰਕ ਮੈਂਬਰ ਦਾ ਨਾਂਅ ਲਿਖ ਕੇ ਦਿੱਤਾ ਗਿਆ

ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘ਨਹੀਂ ਭਾਈ, ਇਹ ਕੋਈ ਸਾਡੀ ਨਿੱਜੀ ਪਰਿਵਾਰਕ ਜ਼ਮੀਨ-ਜਾਇਦਾਦ ਨਹੀਂ ਹੈ ਇਹ ਰੂਹਾਨੀ ਦੌਲਤ ਕਿਸੇ ਕਾਬਲ ਹਸਤੀ ਨੂੰ ਹੀ ਦਿੱਤੀ ਜਾਵੇਗੀ’ ਇਸ ਦੇ ਨਾਲ ਹੀ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਲਈ ਕਾਬਲ ਹਸਤੀ ਬਾਰੇ ਵੀ ਸੇਵਾਦਾਰਾਂ ਨੂੰ ਦੱਸਿਆ ਕਿ ਸਾਨੂੰ ‘ਅਜਿਹੀ’ ਕਾਬਲ ਹਸਤੀ ਚਾਹੀਦੀ ਹੈ ਸੇਵਾਦਾਰਾਂ ਨੇ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਕਿਹਾ ਕਿ ਪਿਤਾ ਜੀ, ਅਸੀਂ ਤਾਂ ਅੰਨ੍ਹੇ ਹਾਂ ਅਸੀਂ ਅੰਨ੍ਹੇ ਕਿਸੇ ਅੱਖਾਂ ਵਾਲੇ ਨੂੰ ਕਿਵੇਂ ਪਛਾਣ ਸਕਦੇ ਹਾਂ ਆਪ ਜੀ ਜੋ ਕਰੋਗੇ, ਸਾਨੂੰ ਮਨਜ਼ੂਰ ਹੈ

ਸਤਿਗੁਰੂ ਨੂੰ ਸਤਿਗੁਰੂ ਹੀ ਪ੍ਰਗਟ ਕਰ ਸਕਦਾ ਹੈ:-

ਸਤਿਗੁਰੂ ਨੂੰ ਸਤਿਗੁਰੂ ਹੀ ਪ੍ਰਗਟ ਕਰ ਸਕਦਾ ਹੈ, ਸਿਰਫ ਉਹ ਹੀ (ਸਤਿਗੁਰੂ) ਇਸ ਅਸਲ ਭੇਦ ਦਾ ਜਾਣਕਾਰ ਹੁੰਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਕਰੀਬ ਸਵਾ ਸਾਲ ਸੇਵਾਦਾਰਾਂ ਨਾਲ ਮੀਟਿੰਗਾਂ ਕਰਕੇ ਸਾਰਿਆਂ ਦੇ ਹਰ ਤਰ੍ਹਾਂ ਦੇ ਭਰਮ, ਸ਼ੰਕਾਵਾਂ ਦੂਰ ਕਰ ਦਿੱਤੀਆਂ ਅਤੇ ਸਮਾਂ ਆਉਣ ’ਤੇ ਖੁਦ ਮਾਲਕ ਦੀ ਜੋ ਰਜ਼ਾ ਸੀ, ਸਭ ਕੁਝ ਵੈਸਾ ਹੀ ਹੋਇਆ ਪੂਜਨੀਕ ਪਰਮ ਪਿਤਾ ਜੀ ਨੇ ਪਹਿਲੀਆਂ ਇੱਕ-ਦੋ ਮੀਟਿੰਗਾਂ ’ਚ ਸਪੱਸ਼ਟ ਕਰ ਦਿੱਤਾ ਸੀ ਕਿ ‘ਅਸੀਂ ਅਜਿਹਾ ਕੰਮ ਕਰਾਂਗੇ, ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਹੋਵੇਗਾ ਅਤੇ ਸ਼ਾਇਦ ਹੀ ਕੋਈ ਕਰ ਸਕੇਗਾ ਸਭ ਕੁਝ ਅਸੀਂ ਆਪਣੇ ਹੱਥਾਂ ਨਾਲ ਹੀ ਕਰਾਂਗੇ’ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਰੀ ਦੁਨੀਆਂ ਸਾਹਮਣੇ ਖੁਦ ਪ੍ਰਗਟ ਕਰਕੇ ਆਪਣਾ ਵਾਰਿਸ ਐਲਾਨ ਕੇ ਇੱਕ ਅਜਿਹਾ ਮਹਾਨ ਪਰਉਪਕਾਰ ਕੀਤਾ, ਜਿਸ ਦੀ ਕਲਪਨਾ ਵੀ ਨਹੀਂ ਹੋ ਸਕਦੀ

ਵਸੀਅਤਨਾਮਾ, ‘ਅੱਜ ਤੋਂ ਹੀ’:-

ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਦਾ ਪਵਿੱਤਰ ਕੰਮ ਪੂਰੇ ਪੱਕੇ ਤੌਰ ’ਤੇ ਸਰਕਾਰੀ ਲਿਖਤਾਂ ਨਾਲ ਪੂਰਾ ਕੀਤਾ ਆਪ ਜੀ ਨੇ ਗੁਰਗੱਦੀ ਬਖਸ਼ਿਸ਼ ਕਰਨ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਗੁਰਗੱਦੀ ਦੀ ਆਪਣੀ ਵਸੀਅਤ ਪੂਜਨੀਕ ਗੁਰੂ ਜੀ ਦੇ ਨਾਂਅ ਪੱਕੇ ਤੌਰ ’ਤੇ ਪੂਰੀ ਕਰਵਾ ਲਈ ਸੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਉਸ ਵਸੀਅਤ ’ਚ ਇਹ ਗੱਲ ਵਿਸ਼ੇਸ਼ ਤੌਰ ’ਤੇ ਲਿਖਵਾਈ ਕਿ ‘ਅੱਜ ਤੋਂ ਹੀ’ ਵਸੀਅਤ ਦਾ ਮਤਲਬ ਆਮ ਤੌਰ ’ਤੇ ਮੇਰੇ ਬਾਅਦ ਦਾ ਲਿਆ ਜਾਂਦਾ ਹੈ,

ਪਰ ਪੂਜਨੀਕ ਪਰਮ ਪਿਤਾ ਜੀ ਨੇ ਤਿੰਨ ਮਹੀਨੇ ਪਹਿਲਾਂ ਹੀ ਪੂਜਨੀਕ ਗੁਰੂ ਜੀ ਦੇ ਨਾਂਅ ਆਪਣੀ ਵਸੀਅਤ ’ਚ ਇਹ ਲਿਖਵਾਇਆ ਕਿ ਡੇਰਾ, ਧਨ, ਜ਼ਮੀਨ-ਜਾਇਦਾਦ, ਨਗਦੀ ਪੈਸਾ-ਪਾਈ ਅਤੇ ਡੇਰੇ ਦਾ ਸਭ ਕੁਝ ‘ਅੱਜ ਤੋਂ ਹੀ’ (ਅੱਜ ਤੋਂ ਹੀ ਸ਼ਬਦ ਸਪੈਸ਼ਲ ਜ਼ੋਰ ਦੇ ਕੇ ਲਿਖਵਾਇਆ) ਗੁਰਮੀਤ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦਾ ਹੈ’ ਵਾਕਿਆ ਹੀ ਗੱਦੀਨਸ਼ੀਨੀ ਦਾ ਅਜਿਹਾ ਪਹਿਲੂ ਦੁਰਲੱਭ ਹੈ ਗੁਰਗੱਦੀ ਦੀ ਬਕਾਇਦਾ ਪਵਿੱਤਰ ਰਸਮ 23 ਸਤੰਬਰ 1990 ਨੂੰ ਸ਼ਰੇਆਮ ਸਾਧ-ਸੰਗਤ ’ਚ ਪੂਰੀ ਹੋਈ

ਦੋਨੋਂ ਜਹਾਨਾਂ ਦੀ ਦੌਲਤ-ਗੁਰਗੱਦੀ ਬਖਸ਼ਿਸ਼ ਤੋਂ ਪਹਿਲਾਂ ਹੀ

22 ਸਤੰਬਰ 1990 ਦਿਨ ਸ਼ਨਿੱਚਰਵਾਰ, ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਆਪ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਆਪਣੇ ਪਰਿਵਾਰ ਸਮੇਤ ਤੇਰਾਵਾਸ ’ਚ ਆਪਣੇ ਰਹਿਬਰ ਦਾਤਾ ਪੂਜਨੀਕ ਪਰਮ ਪਿਤਾ ਜੀ ਨੂੰ ਮਿਲੇ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਗੁਰੂ ਜੀ) ਨੂੰ ਗੁਰਗੱਦੀ ਬਖਸ਼ਿਸ਼ ਕਰਨ ਬਾਰੇ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਜੀ ਦੇ ਆਦਰਯੋਗ ਜਨਮਦਾਤਾ ਪੂਜਨੀਕ ਮਾਤਾ-ਪਿਤਾ ਜੀ) ਤੋਂ ਪੁੱਛਿਆ, ‘ਕਿਉਂ ਬੇਟਾ, ਖੁਸ਼ ਤਾਂ ਹੋ’?

ਉਦੋਂ ਪੂਜਨੀਕ ਬਾਪੂ ਜੀ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜੀ, ਸਭ ਕੁਝ ਆਪ ਜੀ ਦਾ ਹੀ ਹੈ ਸਾਡੀ ਤਾਂ ਜ਼ਮੀਨ-ਜਾਇਦਾਦ ਵੀ ਬੇਸ਼ੱਕ ਲੈ ਲਓ, ਸਾਨੂੰ ਤਾਂ ਇੱਥੇ ਦਰਬਾਰ ’ਚ ਇੱਕ ਕਮਰਾ ਦੇ ਦਿਓ, ਆਪ ਜੀ ਦੇ ਦਰਸ਼ਨ ਕਰ ਲਿਆ ਕਰਾਂਗੇ, ਸੇਵਾ-ਸਿਮਰਨ ਕਰਾਂਗੇ ਅਤੇ ਇਨ੍ਹਾਂ ਨੂੰ (ਪੂਜਨੀਕ ਗੁਰੂ ਜੀ ਨੂੰ) ਵੀ ਦੇਖ ਲਿਆ ਕਰਾਂਗੇ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘ਆਪ ਤੋਂ ਕੁਝ ਨਹੀਂ ਲਵਾਂਗੇ ਅਸੀਂ ਇਨ੍ਹਾਂ ਦੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ) ਝੋਲੀ ’ਚ ਦੋਨੋਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮਾਲਕ ਹਮੇਸ਼ਾ ਤੁਹਾਡੇ ਨਾਲ ਹੈ’

ਇਸ ਤੋਂ ਬਾਅਦ ਅਗਲੀ ਸਵੇਰ 23 ਸਤੰਬਰ 1990 ਨੂੰ ਸਵੇਰੇ 9 ਵਜੇ ਪੂਜਨੀਕ ਪਰਮ ਪਿਤਾ ਜੀ ਨੇ ਭਰੀ ਸਾਧ-ਸੰਗਤ ’ਚ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਗੁਰਗੱਦੀ ਦੀ ਪਵਿੱਤਰ ਰਸਮ ਅਦਾ ਕੀਤੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਤੌਰ ਤੀਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਇਸ ਤਰ੍ਹਾਂ ਅੱਜ ਦਾ ਦਿਨ 23 ਸਤੰਬਰ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ 23 ਸਤੰਬਰ 1990 ਦਾ ਉਹ ਸੁਨਹਿਰੀ ਪਲ ਡੇਰਾ ਸੱਚਾ ਸੱਚਾ ਸੌਦਾ ਦਾ ਇਤਿਹਾਸ ਬਣਿਆ

ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ਼ ਕਰੇਗਾ ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ-

ਪਵਿੱਤਰ ਹੁਕਮਨਾਮਾ:- ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਆਪਣਾ ਉੱਤਰਅਧਿਕਾਰੀ ਐਲਾਨ ਕਰਦੇ ਹੋਏ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਪੜ੍ਹਵਾਇਆ-

  • ਸੰਤ ਸ਼੍ਰੀ ਗੁਰਮੀਤ ਸਿੰਘ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਬਖਸ਼ਿਸ਼ ਕੀਤੀ ਗਈ ਹੈ, ਉਹ ਸਤਿਪੁਰਸ਼ ਨੂੰ ਮਨਜ਼ੂਰ ਸੀ, ਇਸ ਲਈ
  • ਜੋ ਵੀ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ
  • ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ
  • ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ
  • ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖਸ਼ਿਸ਼ ਨਹੀਂ ਕੀਤੀ ਜਾਂਦੀ
  •  ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ, ਜਿਸ ਨੂੰ ਸਤਿਗੁਰੂ ਆਪਣੀ ਨਜ਼ਰ-ਮਿਹਰ ਨਾਲ ਪੂਰਨ ਕਰਦਾ ਹੈ, ਆਪਣੀ ਨਜ਼ਰ-ਮੇਹਰ ਨਾਲ ਉਨ੍ਹਾਂ ਤੋਂ ਉਹ ਕੰਮ ਲੈਂਦਾ ਹੈ, ਜਿਸ ਦੇ ਬਾਰੇ ਦੁਨੀਆਂ ਵਾਲੇ ਸੋਚ ਵੀ ਨਹੀਂ ਸਕਦੇ ਜਿਵੇਂ ਕਿ ਇੱਕ ਮੁਸਲਮਾਨ ਫਕੀਰ ਦੇ ਬਚਨ ਹਨ:-

‘‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਿਦ ਫਰਮਾਵੇ
ਵਾਕਿਫਕਾਰ ਕਦੀਮੀ ਹੁੰਦਾ ਗਲਤੀ ਕਦੀ ਨਾ ਖਾਵੇ’’

  • ਇਹ ਸਭ ਪਹਿਲਾਂ ਤੁਹਾਡੇ ਸਾਹਮਣੇ ਹੋਇਆ ਸ਼ਹਿਨਸ਼ਾਹ ਮਸਤਾਨਾ ਜੀ ਨੇ ਜੋ ਖੇਡ ਖੇਡਿਆ ਉਸ ਸਮੇਂ ਕਿਸੇ ਦੇ ਵੀ ਸਮਝ ਨਹੀਂ ਆਇਆ ਜੋ ਬਖਸ਼ਿਸ਼ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਦਇਆ-ਮੇਹਰ ਨਾਲ ਕੀਤੀ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਵੀ ਹਿਲਾ-ਡੁਲਾ ਨਹੀਂ ਸਕਦੀ
    ਮਨ ਤੁਹਾਨੂੰ ਮਿੱਤਰ ਬਣ ਕੇ ਧੋਖਾ ਦੇਵੇਗਾ ਇਸ ਲਈ ਜੋ ਪ੍ਰੇਮੀ ਸਤਿਗੁਰੂ ਦਾ ਬਚਨ ਸਾਹਮਣੇ ਰੱਖੇਗਾ, ਮਨ ਤੋਂ ਉਹ ਹੀ ਬਚ ਸਕੇਗਾ ਅਤੇ ਸਤਿਗੁਰੂ ਉਸ ਦੇ ਸਦਾ ਅੰਗ-ਸੰਗ ਰਹੇਗਾ

ਪਹਾੜ ਵੀ ਟਕਰਾਏਗਾ ਤਾਂ ਚੂਰ-ਚੂਰ ਹੋ ਜਾਏਗਾ:-

ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਨੂੰ 23 ਸਤੰਬਰ 1990 ਨੂੰ ਰੂਹਾਨੀ ਸਟੇਜ ’ਤੇ ਆਪਣੇ ਨਾਲ ਬਿਰਾਜਮਾਨ ਕੀਤਾ ਅਤੇ ਗੁਰਗੱਦੀ ਦੀ ਰਸਮ ਨੂੰ ਖੁਦ ਮਰਿਆਦਾਪੂਰਵਕ ਪੂਰਾ ਕਰਦੇ ਹੋਏ ਇੱਕ ਚਮਕਦਾਰ ਫੁੱਲਾਂ ਦਾ ਹਾਰ ਪੂਜਨੀਕ ਗੁਰੂ ਜੀ ਨੂੰ ਪਹਿਨਾਇਆ ਅਤੇ ਆਪਣੀ ਰਹਿਮਤ-ਏ-ਨਜ਼ਰ ਦਾ ਇਲਾਹੀ ਪ੍ਰਸ਼ਾਦ (ਹਲਵੇ ਦਾ ਪ੍ਰਸ਼ਾਦ) ਆਪਣੇ ਪਵਿੱਤਰ ਕਰ-ਕਮਲਾਂ ਨਾਲ ਬਖਸ਼ਿਆ ਪੂਜਨੀਕ ਗੁਰੂ ਜੀ ਨੂੰ ਆਪਣਾ ਵਾਰਿਸ (ਡੇਰਾ ਸੱਚਾ ਸੌਦਾ ਦੇ ਤੀਜੇ ਪਾਤਸ਼ਾਹ) ਬਣਾ

ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਸਨ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਚ ਫਰਮਾਇਆ, ‘ਅੱਜ ਅਸੀਂ ਆਪਣੇ ਆਪ ਨੂੰ ਫੁੱਲ ਦੇ ਸਮਾਨ ‘ਹਲਕਾ ਫੁੱਲ’ ਮਹਿਸੂਸ ਕਰ ਰਹੇ ਹਾਂ ਇੱਕ ਬਹੁਤ ਭਾਰੀ ਜ਼ਿੰਮੇਵਾਰੀ ਦਾ ਬੋਝ ਸਾਡੇ ਸਿਰ ਤੋਂ ਉੱਤਰ ਗਿਆ ਹੈ ਅਸੀਂ ਇਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ ਜੋ ਦੁਨੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਪਹਾੜ ਵੀ ਅਗਰ ਟਕਰਾਏਗਾ ਤਾਂ ਉਹ ਚੂਰ-ਚੂਰ ਹੋ ਜਾਏਗਾ’ ਪੂਜਨੀਕ ਪਰਮ ਪਿਤਾ ਜੀ ਲਗਭਗ ਸਵਾ ਸਾਲ(15 ਮਹੀਨੇ) ਪੂਜਨੀਕ ਹਜ਼ੂਰ ਪਿਤਾ ਜੀ ਦੇ ਨਾਲ ਸਾਧ-ਸੰਗਤ ’ਚ ਮੌਜੂਦ ਰਹੇ

ਡੇਰਾ ਸੱਚਾ ਸੌਦਾ ਬੁਲੰਦੀਆਂ ’ਤੇ:-

ਪੂਜਨੀਕ ਗੁਰੂ ਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਦੇ ਹੁਕਮ ਨਾਲ ਗੁਰਗੱਦੀ ’ਤੇ ਬਿਰਾਜਮਾਨ ਹੁੰਦੇ ਹੀ ਆਪਣਾ ਪੂਰਾ ਸਮਾ ਸਾਧ-ਸੰਗਤ ਅਤੇ ਡੇਰਾ ਸੱਚਾ ਸੌਦਾ ਦੀ ਸੰਭਾਲ ਤੇ ਸੇਵਾ ਦੇ ਨਾਲ-ਨਾਲ ਸਮਾਜ ਅਤੇ ਮਾਨਵਤਾ ਭਲਾਈ ਲਈ ਸਮਰਪਿਤ ਕਰ ਦਿੱਤਾ ਪੂਜਨੀਕ ਗੁਰੂ ਜੀ ਵੱਲੋਂ ਰੂਹਾਨੀਅਤ ਦੇ ਨਾਲ-ਨਾਲ ਸਮਾਜ ਅਤੇ ਮਾਨਵਤਾ ਭਲਾਈ ਲਈ ਚੁੱਕੇ ਕਦਮ ਬੇਮਿਸਾਲ-ਬੇਮਿਸਾਲ ਹਨ ਗੁਰਗੱਦੀ ਦੇ 33 ਸਾਲਾਂ ’ਚ ਪੂਜਨੀਕ ਗੁਰੂ ਜੀ ਨੇ ਦੇਸ਼ ਤੇ ਸਮਾਜ ਅਤੇ ਮਾਨਵਤਾ ਹਿੱਤ ’ਚ 157 ਕਾਰਜ ਸ਼ੁਰੂ ਕੀਤੇ ਹਨ ਜੋ ਪੂਰੇ ਵਿਸ਼ਵ ’ਚ ਮਿਸਾਲ ਸਾਬਤ ਹੋਏ ਹਨ

ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ-35 ਸਫਾਈ ਮਹਾਂਅਭਿਆਨ:-

ਸਮਾਜ ਭਲਾਈ ਦੇ ਇਸ ਅਦਭੁੱਤ ਕਾਰਜ ਰਾਹੀਂ ਪੂਜਨੀਕ ਗੁਰੂ ਜੀ ਨੇ ਦੇਸ਼ ਨੂੰ ਸਾਫ-ਸਵੱਛ ਅਤੇ ਪ੍ਰਦੂਸ਼ਣ ਰਹਿਤ ਕਰਨ ਦਾ ਬੀੜਾ ਉਠਾਇਆ ਆਪ ਜੀ ਨੇ ਇਸ ਕਾਰਜ ਦੀ ਸ਼ੁਰੂਆਤ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੀਤੀ ਆਪ ਜੀ ਦੀ ਪਾਵਨ ਰਹਿਨੁਮਾਈ ’ਚ 21-22 ਸਤੰਬਰ 2011 ਨੂੰ ਲੱਖਾਂ ਸੇਵਾਦਾਰਾਂ ਨੇ ਪੂਰੀ ਦਿੱਲੀ ਨੂੰ ਸਿਰਫ ਪੌਣੇ ਦੋ ਦਿਨਾਂ ’ਚ ਚਮਕਾ ਕੇ ਦੇਸ਼ ਨੂੰ ਸਫਾਈ ਦੀ ਸੌਗਾਤ ਦਿੱਤੀ ਇਸ ਤੋਂ ਬਾਅਦ ਸਫਾਈ ਦਾ ਇਹ ਮਹਾਂ-ਅਭਿਆਨ ਰਿਸ਼ੀਕੇਸ਼ ਅਤੇ ਹਰਿਦੁਆਰ ਤੋਂ ਪਵਿੱਤਰ ਗੰਗਾ ਜੀ ਦੀ ਸਫਾਈ ਸਮੇਤ ਦੇਸ਼ ਦੇ 35 ਨਗਰਾਂ-ਮਹਾਂਨਗਰਾਂ ’ਚ ਚਲਾਇਆ ਗਿਆ, ਜੋ ਪੂਰੀ ਦੁਨੀਆਂ ’ਚ ਉਦਾਹਰਨ ਬਣਿਆ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਗੁਰੂਗ੍ਰਾਮ ਤੋਂ ਇਲਾਵਾ ਪੂਰੇ ਹਰਿਆਣਾ ਸੂਬੇ ਅਤੇ ਹਰਿਆਣਾ ਤੋਂ ਅੱਠ ਗੁਣਾ ਵੱਡੇ ਰਾਜਸਥਾਨ ਸੂਬੇ ਨੂੰ ਲੱਖਾਂ ਸੇਵਾਦਾਰਾਂ ਨੇ ਕੁਝ ਘੰਟਿਆਂ ’ਚ ਸਫਾਈ ਕਰਕੇ ਚਮਕਾ ਦਿੱਤਾ

ਪੂਜਨੀਕ ਗੁਰੂ ਜੀ ਦੇ ਬੇਮਿਸਾਲ ਕਾਰਜ:-

ਪੂਜਨੀਕ ਗੁਰੂ ਜੀ ਦੇ ਮਾਨਵਤਾ ਭਲਾਈ ਦੇ ਨਾਲ-ਨਾਲ ਸਮਾਜ ਹਿੱਤ ’ਚ ਕੀਤੇ ਜਾ ਰਹੇ ਕਾਰਜ ਬੇਮਿਸਾਲ ਉਦਾਹਰਨ ਸਾਬਤ ਹੋਏ ਹਨ ਪੂਜਨੀਕ ਗੁਰੂ ਜੀ ਨੇ ਦਰਜਨਾਂ ਵੇਸਵਾਵਾਂ ਨੂੰ ਗੰਦਗੀ ਦੀ ਦਲਦਲ ’ਚੋਂ ਕੱਢ ਕੇ ‘ਸ਼ੁੱਭ-ਦੇਵੀਆਂ’ ਬਣਾ ਕੇ ਉਨ੍ਹਾਂ ਦਾ ਵਿਆਹ ਸੰਪੰਨ ਪਰਿਵਾਰਾਂ ’ਚ ਕਰਵਾਇਆ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਮਾਜ ’ਚ ਸਨਮਾਨ ਦਿੱਤਾ ਮਰਨ ਉਪਰੰਤ ਅੱਖਾਂ ਦਾਨ ਅਤੇ ਸਰੀਰ ਦਾਨ ਆਦਿ ਕੰਮ ਵੀ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਤੋਂ ਹੀ ਸ਼ੁਰੂ ਕੀਤੇ ਗਏ ਹਨ ਬੇਟੀਆਂ ਨੂੰ ਬੇਟਿਆਂ ਦੇ ਸਮਾਨ ਅਧਿਕਾਰ ਦਿਵਾਉਣਾ, ਉਨ੍ਹਾਂ ਨੂੰ ਬਰਾਬਰ ਸਨਮਾਨ ਦਿਵਾਉਣਾ (ਕੰਨਿਆ ਭਰੂਣ ਹੱਤਿਆ ਰੋਕਣ ਦੀ ਕੋਸ਼ਿਸ਼) ਵੀ ਪੂਜਨੀਕ ਗੁਰੂ ਜੀ ਦੀ ਪਹਿਲ ਰਹੀ ਹੈ ਭਾਵ ਪੂਜਨੀਕ ਗੁਰੂ ਜੀ ਨੇ ਸਮਾਜ ਹਿੱਤ ’ਚ ਅਜਿਹੇ ਦੁਰਲੱਭ ਕਾਰਜ ਕਰਕੇ ਦਿਖਾਏ ਕਿ ਕੋਈ ਸੋਚ ਵੀ ਨਹੀਂ ਸਕਦਾ ਅਤੇ ਨਾ ਹੀ ਇਸ ਤੋਂ ਪਹਿਲਾਂ ਕਿਸੇ ਨੇ ਅਜਿਹਾ ਕੀਤਾ ਸੀ ਕਰਨਾ ਤਾਂ ਬਹੁਤ ਦੂਰ ਸ਼ਾਇਦ ਅਜਿਹਾ ਕਦੇ ਸੋਚਿਆ ਵੀ ਨਹੀਂ ਹੋਵੇਗਾ

ਕਿੰਨਰ ਸਮਾਜ ਨੂੰ ਸਮਾਜ ’ਚ ਸਨਮਾਨ ਦਿਵਾਉਂਦੇ ਹੋਏ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ‘ਸੁਖਦੁਆ’ ਸਮਾਜ ਦਾ ਦਰਜਾ ਦਿੱਤਾ ਸਗੋਂ ਆਪ ਜੀ ਨੇ ਮਾਨਯੋਗ ਸੁਪਰੀਮ ਕੋਰਟ, ਦੇਸ਼ ਦੀ ਸਰਵਉੱਚ ਅਦਾਲਤ ਤੋਂ ਇਸ ਸਮਾਜ ਨੂੰ ‘ਥਰਡ ਜੈਂਡਰ’ ਦਾ ਦਰਜਾ ਦਿਵਾ ਕੇ ਇਨ੍ਹਾਂ ਨੂੰ ਦੇਸ਼ ਦੇ ਨਾਗਰਿਕਾਂ ਦੇ ਸਾਰੇ ਅਧਿਕਾਰ ਵੀ ਦਵਾਏ ਹਨ ਸੰਖੇਪ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਨਿਰਧਾਰਤ ਮਾਨਵਤਾ ਭਲਾਈ ਦੇ ਇਹ ਸਾਰੇ ਕਾਰਜ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਦੇ ਸਹਿਯੋਗ ਨਾਲ ਲਗਾਤਾਰ ਚਲਾਏ ਜਾ ਰਹੇ ਹਨ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਇਨ੍ਹਾਂ 157 ਕਾਰਜਾਂ ਵਿੱਚੋਂ ਦਰਜ਼ਨਾਂ ਕਾਰਜ ਨਾਰੀ-ਉੱਥਾਨ ਤੇ ਸ਼ਿਸ਼ੂ-ਸੰਭਾਲ ਨਾਲ ਸਬੰਧਿਤ ਹਨ ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਭਲਾਈ ਹਿੱਤ ਚਲਾਏ ਗਏ ਜ਼ਿਆਦਾਤਰ ਕਾਰਜ ਵਿਸ਼ਵ ਰਿਕਾਰਡ ਵੀ ਬਣੇ ਹਨ ਪੌਦਾ ਲਗਾਉਣ ਅਤੇ ਖੂਨਦਾਨ ਕਾਰਜ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ-ਤਿੰਨ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹਨ

ਇਹ ਹਨ ਵਿਸ਼ਵ ਰਿਕਾਰਡ:

ਖੂਨਦਾਨ:-

ਇਹ ਹਨ ਤਿੰਨ ਵਿਸ਼ਵ ਰਿਕਾਰਡ- 7 ਦਸੰਬਰ 2003 ਨੂੰ ਸਿਰਫ 8 ਘੰਟਿਆਂ ’ਚ 15,432 ਯੂਨਿਟ ਖੂਨਦਾਨ ਕਰਨ ’ਤੇ 10 ਅਕਤੂਬਰ 2004 ਨੂੰ 17,921 ਯੂਨਿਟ ਅਤੇ 8 ਅਗਸਤ 2010 ਨੂੰ 8 ਘੰਟਿਆਂ ’ਚ 43,732 ਯੂਨਿਟ ਖੂਨਦਾਨ ਕਰਨ ’ਤੇ ਇਹ ਤਿੰਨੇ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹਨ 12 ਅਪਰੈਲ 2014 ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇੱਕ ਹੀ ਦਿਨ ਤੇ ਇੱਕ ਹੀ ਸਮੇਂ ਵਿੱਚ ਲਗਾਏ ਗਏ ਦੋ ਸੌ ਤੋਂ ਜ਼ਿਆਦਾ ਖੂਨਦਾਨ ਕੈਂਪਾਂ ’ਚ 75,711 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ ਹੋਰ ਵਿਸ਼ਾਲ ਰਿਕਾਰਡ ਬਣਿਆ ਹੈ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਹਿੱਤ ’ਚ ਹੁਣ ਤੱਕ ਲਗਭਗ ਪੰਜ ਲੱਖ ਯੂਨਿਟ ਤੋਂ ਜ਼ਿਆਦਾ ਖੂਨਦਾਨ ਕੀਤਾ ਗਿਆ ਹੈ

ਪੌਦੇ ਲਾਉਣਾ:-

ਇਸੇ ਤਰ੍ਹਾਂ ਵਾਤਾਵਰਨ ਦੀ ਸੁਰੱਖਿਆ ਲਈ ਭਾਵ ਪੌਦੇ ਲਗਾਉਣ ਦੇ ਖੇਤਰ ’ਚ ਵੀ ਤਿੰਨ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹਨ, ਜੋ ਕਿ ਇਸ ਤਰ੍ਹਾਂ ਹਨ-

15 ਅਗਸਤ 2009 ਨੂੰ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਗਾਉਣ ’ਤੇ ਅਤੇ ਇਸੇ ਦਿਨ 8 ਘੰਟਿਆਂ (ਪੂਰੇ ਦਿਨ) ’ਚ 68 ਲੱਖ 73 ਹਜ਼ਾਰ 451 ਪੌਦੇ ਲਗਾਉਣ ’ਤੇ ਭਾਵ ਇੱਕ ਹੀ ਦਿਨ ’ਚ ਦੋ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹਨ ਅਤੇ ਇਸ ਤੋਂ ਇਲਾਵਾ 15 ਅਗਸਤ 2011 ਨੂੰ ਇੱਕ ਘੰਟੇ ’ਚ 19 ਲੱਖ 45 ਹਜ਼ਾਰ 435 ਪੌਦੇ ਲਗਾਉਣ ’ਤੇ ਇੱਕ ਹੋਰ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੈ

ਡੇਰਾ ਸੱਚਾ ਸੌਦਾ ਦੇ ਨਾਂਅ ਇਹ ਤਿੰਨੇ ਵਿਸ਼ਵ ਰਿਕਾਰਡ ਵਾਤਾਵਰਨ ਦੀ ਸੁਰੱਖਿਆ ਦੇ ਖੇਤਰ ’ਚ ਦਰਜ ਹਨ ਸਿਰਫ ਇਹੀ ਨਹੀਂ, ਸਮਾਜ ਅਤੇ ਮਾਨਵਤਾ ਭਲਾਈ ਦੇ ਕੰਮਾਂ ਲਈ ਹੋਰ ਵੀ ਦਰਜਨਾਂ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ’ਚ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਦਰਜ ਹਨ ਅਤੇ ਇਹ ਸਾਰੇ ਭਲਾਈ ਕਾਰਜ ਦੇਸ਼-ਵਿਦੇਸ਼ ਦੀ ਸਾਧ-ਸੰਗਤ ਅੱਜ ਵੀ ਜਿਉਂ ਦੀ ਤਿਉਂ ਕਰ ਰਹੀ ਹੈ ਸਿਹਤਮੰਦ ਸਮਾਜ ਦੀ ਸਥਾਪਨਾ ਪ੍ਰਤੀ ਪੂਜਨੀਕ ਗੁਰੂ ਜੀ ਦਾ ਇਹ ਕਰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਦੇਸ਼ ਨੂੰ ਵੀ ਉਹ ਬਲ ਮਿਲ ਰਿਹਾ ਹੈ ਜੋ ਅੱਜ ਦੇ ਸਮੇਂ ’ਚ ਦੇਸ਼ਹਿੱਤ ਲਈ ਬਹੁਤ ਹੀ ਜ਼ਰੂਰੀ ਹੈ

ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਆਪਣਾ ਉੱਤਰਅਧਿਕਾਰੀ ਅਤੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਮਹਾਨ ਉਪਕਾਰ ਕੀਤਾ ਹੈ ਪੂਜਨੀਕ ਪਰਮ ਪਿਤਾ ਜੀ ਦੇ ਮਹਾਨ ਪਰਉਪਕਾਰਾਂ ਦੀ ਬਦੌਲਤ ਇਸ ਮਹਾਂ ਪਵਿੱਤਰ ਦਿਹਾੜੇ ਨੂੰ ਡੇਰਾ ਸੱਚਾ ਸੌਦਾ ’ਚ ‘ਮਹਾਂ ਪਰਉਪਕਾਰ ਦਿਵਸ’ ਦੇ ਰੂਪ ’ਚ ਹਰ ਸਾਲ ਬੜੀ ਧੂਮਧਾਮ ਨਾਲ ਭੰਡਾਰੇ ਵਾਂਗ ਮਨਾਇਆ ਜਾਂਦਾ ਹੈ

ਇਸ ਮਹਾਂ ਪਵਿੱਤਰ ‘ਮਹਾਂ ਪਰਉਪਕਾਰ ਦਿਵਸ’ ਦੀ ਸਾਰੀ ਸਾਧ-ਸੰਗਤ ਨੂੰ ਹਾਰਦਿਕ ਵਧਾਈ, ਲੱਖ-ਲੱਖ ਮੁਬਾਰਕਾਂ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!