ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
ਹਾਊਸ ਪਲਾਂਟ ਦੀ ਖੂਬਸੂਰਤੀ ਨੂੰ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਇਹ ਇਨਡੋਰ ਪਲਾਂਟ ਦੋ ਕੰਮ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਘਰ ’ਚ ਕੁਦਰਤ ਦੀ ਤਾਜ਼ਗੀ ਲਿਆਉਂਦੇ ਹਨ ਅਤੇ ਦੂਜੀ ਗੱਲ ਘਰ ਦੇ ਜਿਸ ਕੋਨੇ ’ਚ ਲੱਗੇ ਹੁੰਦੇ ਹਨ, ਉਸ ਦੀ ਖੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦੇ ਹਨ
ਇਨ੍ਹਾਂ ਦੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਦੇਖ ਕੇ ਤੁਹਾਡਾ ਮੂਡ੍ਹ ਖਿੜ ਉੱਠਦਾ ਹੈ ਇਹ ਤੁਹਾਡੇ ਘਰ ਦੀ ਸਾਜ਼ੋ-ਸਜਾਵਟ ’ਚ ਰੰਗ ਭਰ ਦਿੰਦੇ ਹਨ ਹੋਰ ਤਾਂ ਹੋਰ ਇਨ੍ਹਾਂ ਦੀ ਦੇਖ-ਰੇਖ ਕਰਦੇ-ਕਰਦੇ ਤੁਹਾਡੀ ਗਾਰਡਨਿੰਗ ਸਕਿੱਲ ਵੀ ਨਿੱਖਰ ਉੱਠਦੀ ਹੈ ਇੱਥੇ ਅਸੀਂ ਕੁਝ ਈਜ਼ੀ ਟੂ ਮੈਨਟੇਨ ਪਲਾਂਟਾਂ ਬਾਰੇ ਦੱਸ ਰਹੇ ਹਾਂ,
ਜੋ ਤੁਹਾਡੇ ਘਰ ਜਾਂ ਆਫਿਸ ਨੂੰ ਖੂਬਸੂਰਤ ਬਣਾਉਣ ’ਚ ਆਪਣੇ ਹਿੱਸੇ ਦਾ ਯੋਗਦਾਨ ਦਿੰਦੇ ਹਨ
ਜੈੱਡ ਪਲਾਂਟ:
ਝਾੜੀਆਂ ਵਰਗੇ ਦਿਸਣ ਵਾਲੇ ਇਨ੍ਹਾਂ ਗੂਦੇਦਾਰ ਪਲਾਂਟਾਂ ਨੂੰ ਟਰਿੱਮ ਕਰਨਾ ਕਾਫ਼ੀ ਆਸਾਨ ਹੁੰਦਾ ਹੈ ਜੇਕਰ ਇਨ੍ਹਾਂ ਦੀ ਸਹੀ ਨਾਲ ਦੇਖ-ਭਾਲ ਕੀਤੀ ਜਾਵੇ ਤਾਂ ਇਨ੍ਹਾਂ ’ਚ ਪਿੰਕ ਕਲਰ ਦੇ ਫੁੱਲ ਖਿੜਦੇ ਹਨ ਸੂਰਜ ਦੀ ਰੌਸ਼ਨੀ ’ਚ ਇਨਪਰ ਲਾਲ ਜਾਂ ਪੀਲੀ ਛਟਾ ਵੀ ਦਿਸਦੀ ਹੈ ਇਹ ਇੱਕ ਲੋਅ ਮੈਨਟਨੈਂਸ ਪਲਾਂਟ ਹਨ, ਜਿਸ ਨੂੰ ਬਹੁਤ ਘੱਟ ਪਾਣੀ ਚਾਹੀਦਾ ਹੁੰਦਾ ਹੈ ਇੱਥੋਂ ਤੱਕ ਕਿ ਗਰਮੀਆਂ ’ਚ ਵੀ ਇਨ੍ਹਾਂ ਦਾ ਘੱਟ ਪਾਣੀ ’ਚ ਗੁਜ਼ਾਰਾ ਹੋ ਜਾਂਦਾ ਹੈ
ਸਨੈਕ ਪਲਾਂਟ:
ਇਸ ਪਲਾਂਟ ਦਾ ਘਰ ਦੀ ਅੰਦਰੂਨੀ ਸਾਜੋ-ਸਜਾਵਟ ’ਚ ਕਾਫ਼ੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਨੂੰ ਵੀ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਸਨੈਕ ਪਲਾਂਟ ਇੱਕ ਚੰਗਾ ਏਅਰ ਪਿਊਰੀਫਾਇਰ ਵੀ ਹੈ ਇਹ ਹਵਾ ਨਾਲ ਟਾੱਕਿਸਨਸ ਨੂੰ ਕੱਢ ਬਾਹਰ ਕਰਦੇ ਹਨ ਇਹ ਉਨ੍ਹਾਂ ਕੁਝ ਪਲਾਂਟਾਂ ’ਚ ਸ਼ਾਮਲ ਹਨ, ਜੋ ਰਾਤ ਨੂੰ ਕਾਰਬਨ ਡਾਈਆਕਸਾਈਡ ਘਟਾਉਂਦੇ ਹਨ ਇਨ੍ਹਾਂ ਦਾ ਕੰਮ ਘੱਟ ਰੌਸ਼ਨੀ ’ਚ ਵੀ ਚੱਲ ਜਾਂਦਾ ਹੈ ਇਹ ਕਿਸੇ ਵੀ ਤਰ੍ਹਾਂ ਦੀ ਮਿੱਟੀ ’ਚ ਉੱਗ ਸਕਦੇ ਹਨ ਇਨ੍ਹਾਂ ਦੀ ਦੇਖਭਾਲ ਕਰਦੇ ਸਮੇਂ ਤੁਹਾਨੂੰ ਇੱਕ ਹੀ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ ਕਿ ਇਨ੍ਹਾਂ ’ਚ ਬਹੁਤ ਜ਼ਿਆਦਾ ਪਾਣੀ ਨਾ ਪੈ ਜਾਵੇ
ਐਲੋਵੇਰਾ:
ਐਲੋਵੇਰਾ ਆਪਣੇ ਔਸ਼ਧੀ ਗੁਣਾਂ ਦੇ ਚੱਲਦਿਆਂ ਇੱਕ ਮੰਨਿਆ-ਪ੍ਰਮੰਨਿਆ ਪੌਦਾ ਹੈ ਇਹ ਠੰਡਕ ਪਹੁੰਚਾਉਣ ਅਤੇ ਜ਼ਖਮਾਂ ਨੂੰ ਭਰਨ ਦੇ ਆਪਣੇ ਗੁਣਾਂ ਲਈ ਮਸ਼ਹੂਰ ਹੈ ਇਹ ਇੱਕ ਸਟੇਮਲੈੱਸ ਭਾਵ ਤਣਾ ਰਹਿਤ ਗੂਦੇਦਾਰ ਪੌਦਾ ਹੈ ਇਸ ਦੇ ਮੋਟੇ-ਮੋਟੇ ਮਲਪੀ ਪੱਤੇ ਘਰ ਦੇ ਅੰਦਰ ਵੀ ਚੰਗੀ ਤਰ੍ਹਾਂ ਡਿਵੈਲਪ ਹੋ ਸਕਦੇ ਹਨ ਇਸ ਤੋਂ ਇਲਾਵਾ ਦੇਖਭਾਲ ਦੀ ਜ਼ਰੂਰਤ ਨਹੀਂ ਪੈਂਦੀ ਇਸ ’ਚ ਕੀੜੇ ਵੀ ਨਹੀਂ ਲਗਦੇ ਜਦੋਂ ਇਸ ਨੂੰ ਲੋਂੜੀਦੀ ਸੂਰਜ ਦੀ ਰੌਸ਼ਨੀ ਮਿਲਦੀ ਹੈ ਅਤੇ ਰੇਤਲੀ ਜ਼ਮੀਨੀ ਹੁੰਦੀ ਹੈ, ਉਦੋਂ ਤਾਂ ਇਸ ਦਾ ਵਾਧਾ ਦਿਨ ਦੁੱਗਣੀ ਰਾਤ ਚੌਗੁਣੀ ਹੁੰਦਾ ਹੈ ਨਾਗਫਨੀ ਵਾਂਗ ਹੀ, ਐਲੋਵੇਰਾ ਨੂੰ ਵੀ ਘੱਟ ਪਾਣੀ ਚਾਹੀਦਾ ਹੁੰਦਾ ਹੈ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
ਫਨਰਸ:
ਇਹ ਪੌਦਿਆਂ ਦੀ ਸਭ ਤੋਂ ਪੁਰਾਣੀਆਂ ਪ੍ਰਜਾਤੀਆਂ ’ਚੋਂ ਇੱਕ ਹੈ ਇਸ ’ਚ ਨਾ ਤਾਂ ਬੀਜ ਹੁੰਦੇ ਹਨ ਤੇ ਨਾ ਹੀ ਫੁੱਲ ਲਗਦੇ ਹਨ ਇਹ ਪੱਤਿਆਂ ਦੇ ਸੰਘਣੇ ਝੁਰਮੁਟ ਵਾਂਗ ਵਧਦਾ ਹੈ, ਜਿਸ ਦੀ ਵਜ੍ਹਾ ਨਾਲ ਤੁਹਾਡੇ ਘਰ ਦੇ ਅੰਦਰ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ ਕਹਿੰਦੇ ਹਨ ਫਨਰਸ ਹਵਾ ਅਤੇ ਮਿੱਟੀ ਨਾਲ ਜ਼ਹਿਰੀਲੀਆਂ ਚੀਜ਼ਾਂ ਨੂੰ ਕੱਢਣ ’ਚ ਮੱਦਦ ਕਰਦੇ ਹਨ ਇਨ੍ਹਾਂ ਨੂੰ ਵੀ ਘੱਟ ਲਾਈਟ ਦੀ ਜ਼ਰੂਰਤ ਹੁੰਦੀ ਹੈ ਨਮੀ ਯੁਕਤ ਮਿੱਟੀ ’ਚ ਇਨ੍ਹਾਂ ਦਾ ਚੰਗਾ ਵਾਧਾ ਹੁੰਦਾ ਹੈ ਪਾਣੀ ਵੀ ਬਰਾਬਰ ਚਾਹੀਦਾ ਹੁੰਦਾ ਹੈ
ਫਲੈਮਿੰਗੋ ਫਲਾਵਰਜ਼:
ਜੇਕਰ ਤੁਸੀਂ ਆਪਣੇ ਹੋਮ ਗਾਰਡਨ ’ਚ ਹਰੇ ਤੋਂ ਇਲਾਵਾ ਦੂਜੇ ਵੀ ਰੰਗ ਜੋੜਨਾ ਚਾਹੁੰਦੇ ਹੋ ਤਾਂ ਘਰ ’ਚ ਫਲੈਮਿੰਗੋ ਫਲਾਵਰ ਉਗਾ ਕੇ ਦੇਖੋ ਓਰੇਂਜ, ਰੈੱਡ ਤੋਂ ਲੈ ਕੇ ਕੇਸਰੀਆ, ਪਰਪਲ, ਪਿੰਕ ਅਤੇ ਇੱਥੋਂ ਤੱਕ ਕਿ ਬਲੈਕ ਕਲਰ ’ਚ ਆਉਣ ਵਾਲੇ ਫਲੈਮਿੰਗੋ ਫਲਾਵਰਜ਼ ਤੁਹਾਡੇ ਘਰ ਦੇ ਕੋਨੇ ਨੂੰ ਆਰਟੀਸਟਿੱਕ ਲੁੱਕ ਦੇਣਗੇ ਤੁਸੀਂ ਕਿਸੇ ਖਾਲੀ ਦੀਵਾਰ ਨੂੰ ਕਲਾਇੰਬਰ ਫਲੈਮਿੰਗੋ ਪਲਾਂਟ ਨਾਲ ਸਜ਼ਾ ਦਿਓ ਇਨ੍ਹਾਂ ਪਲਾਂਟਾਂ ਨੂੰ ਘੱਟ ਲਾਈਟ, ਨਰਮ ਮਿੱਟੀ ਅਤੇ ਨਾਰਮਲ ਪਾਣੀ ਦੀ ਜ਼ਰੂਰਤ ਹੁੰਦੀ ਹੈ
ਮਨੀ ਪਲਾਂਟ:
ਮਨੀ ਪਲਾਂਟ ਦੇ ਪੱਤੇ ਇਸ ਦੀ ਖਾਸੀਅਤ ਹੁੰਦੇ ਹਨ ਕਦੇ-ਕਦੇ ਇਹ ਕਾੱਇਨ (ਸਿੱਕੇ) ਵਰਗੇ ਦਿਸਦੇ ਹਨ, ਇਸ ਲਈ ਮਨੀ ਪਲਾਂਟ ਕਿਹਾ ਜਾਂਦਾ ਹੈ ਇਹ ਪਲਾਂਟ ਨਾ ਸਿਰਫ਼ ਬਹੁਤ ਹੀ ਆਕਰਸ਼ਕ ਦਿਸਦੇ ਹਨ, ਸਗੋਂ ਇਨਡੋਰ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ ਮਾਨਤਾ ਦੇ ਅਨੁਸਾਰ ਇਨ੍ਹਾਂ ਨੂੰ ਲਾਉਣ ਨਾਲ ਘਰ ’ਚ ਖੁਸ਼ਹਾਲੀ ਆਉਂਦੀ ਹੈ,
ਗਰਬੇਰਾ ਡਾਈਸਿਸ:
ਗਰਬੇਰਾ ਆਪਣੇ ਲੰਮੇ ਸਮੇਂ ਤੱਕ ਟਿਕਣ ਵਾਲੇ ਫੁੱਲਾਂ ਲਈ ਜਾਣਿਆ ਜਾਂਦਾ ਹੈ ਇਹ ਮੋਹਕ ਪਲਾਂਟ ਕਈ ਰੰਗਾਂ ’ਚ ਆਉਂਦਾ ਹੈ- ਰੈੱਡ, ਪਿੰਗ, ਪਰਪਲ, ਮੋਵ ਅਤੇ ਯੈਲੋ ਆਦਿ ਸ਼ੁੱਧਤਾ ਅਤੇ ਯਕੀਨਤਾ ਦਾ ਪ੍ਰਤੀਕ ਮੰਨੇ ਜਾਣ ਵਾਲੇ ਇਸ ਪਲਾਂਟ ਨੂੰ ਗਿਫਟ ਵੀ ਕੀਤਾ ਜਾਂਦਾ ਹੈ ਇਨ੍ਹਾਂ ਨੂੰ ਠੀਕ-ਠਾਕ ਧੁੱਪ, ਨਾਰਮਲ ਪਾਣੀ ਅਤੇ ਚੰਗੇ ਡ੍ਰੇਨੈਜ ਵਾਲੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ