giving-the-sword-of-love-to-everyone

ਪ੍ਰੇਮ ਕੀ ਤਲਵਾਰ ਸਭ ਕੋ ਦੇਤੀ ਜੋੜ ਜੀ
ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਬਚਨਾਂ ’ਤੇ ਆਧਾਰਿਤ ਸਿੱਖਿਆਦਾਇਕ ਸੱਚ ਪ੍ਰਮਾਣ

‘ਬੇਸ਼ੱਕ ਜ਼ੁੁਬਾਨ ਦਾ ਫਟ (ਕੌੜੇ ਬਚਨਾਂ ਦੇ ਜ਼ਖ਼ਮ) ਬਹੁਤ ਹੀ ਨਾ-ਸਹਿਣਯੋਗ ਤੇ ਦੁਖਦਾਈ ਹੁੰਦਾ ਹੈ ਜੋ ਕਿਸੇ ਵੀ ਹੋਰ ਵਿਧੀ, ਕਿਸੇ ਹੋਰ ਤਰੀਕੇ ਨਾਲ ਭਰੇ ਨਹੀਂ ਜਾ ਸਕਦੇ’ ਇਹ ਬਚਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਏ ਪੂਜਨੀਕ ਗੁਰੂ ਜੀ ਨੇ ਇਸੇ ਦੇ ਅਨੁਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੱਚੇ ਮੁਰਸ਼ਿਦੇ ਕਾਮਲ ਦੁਆਰਾ ਫਰਮਾਈ ਇੱਕ ਗੱਲ ਇਸ ਪ੍ਰਕਾਰ ਦੱਸੀ

ਬਹੁਤ ਪੁਰਾਣੀ ਗੱਲ ਹੈ ਇੱਕ ਵਾਰ ਇੱਕ ਲੱਕੜਹਾਰੇ ਦੀ ਇੱਕ ਸ਼ੇਰ ਨਾਲ ਦੋਸਤੀ ਹੋ ਗਈ ਜੰਗਲ ਵਿੱਚ ਉਹ ਦੋਵੇਂ ਕਿੰਨਾ-ਕਿੰਨਾ ਚਿਰ ਮਿਲ-ਬੈਠ ਕੇ ਗੱਲਾਂ ਕਰਦੇ ਰਹਿੰਦੇ ਜੇਕਰ ਕਿਸੇ ਸਮੇਂ, ਕਿਸੇ ਦਿਨ ਉਹ ਇੱਕ-ਦੂਜੇ ਨੂੰ ਨਾ ਮਿਲ ਪਾਉਂਦੇ ਤਾਂ ਦੋਵਾਂ ’ਚ ਹੀ ਮਿਲਣ ਦੀ ਤੜਫ (ਤਾਂਘ) ਲੱਗੀ ਰਹਿੰਦੀ

ਇੱਕ ਦਿਨ ਲੱਕੜਹਾਰਾ ਆਪਣੇ ਮਿੱਤਰ ਸ਼ੇਰ ਨੂੰ ਆਪਣੇ ਘਰ ਮਹਿਮਾਨ-ਨਵਾਜ਼ੀ ਲਈ ਲੈ ਆਇਆ ਸ਼ੇਰ ਇੱਕ ਮਾਸਾਹਾਰੀ ਜੀਵ ਹੈ ਤਾਂ ਉਸ ਦੇ ਮੂੰਹ ’ਚੋਂ ਦੁਰਗੰਧ ਆਉਣਾ ਸੁਭਾਵਿਕ ਹੈ ਤਾਂ ਸਾਰਾ ਘਰ ਦੁਰਗੰਧ (ਬਦਬੂ) ਨਾਲ ਭਰ ਗਿਆ ਗੰਦਗੀ ਘਰ ’ਚ ਫੈਲ ਗਈ ਇਹ ਦੇਖ ਕੇ ਲੱਕੜਹਾਰੇ ਦੀ ਘਰਵਾਲੀ ਨੇ ਆਪਣੇ ਪਤੀ ਦੇ ਮਿੱਤਰ ਸ਼ੇਰ ਬਾਰੇ ਅਜਿਹੇ ਅਭੱਦਰ ਤੇ ਕੌੜੇ ਬੋਲ ਬੋਲੇ ਕਿ ਸ਼ੇਰ ਦੇ ਸੀਨੇ ’ਚ ਨੁਕੀਲੇ-ਤਿੱਖੇ ਤੀਰ, ਤਿੱਖੀ ਕਟਾਰ ਵਾਂਗ ਚੁੱਭ ਗਏ ਤਾਂ ਉਹ ਸ਼ੇਰ ਉੱਥੋਂ ਇੱਕ ਪਲ ਹੀ ਹੋਰ ਰੁਕ ਨਹੀਂ ਸਕਿਆ ਉਸ ਸਮੇਂ ਵਾਪਸ ਜੰਗਲ ’ਚ ਆ ਗਿਆ ਉਦਾਸ, ਬਹੁਤ ਉਦਾਸ ਜੰਗਲ ’ਚ ਆ ਕੇ ਸ਼ੇਰ ਨੇ ਆਪਣੇ ਦੋਸਤ ਲੱਕੜਹਾਰੇ ਨੂੰ ਕਿਹਾ,

ਮੈਂ ਇੱਕ ਗੱਲ ਤੈਨੂੰ ਕਹਿੰਦਾ ਹਾਂ ਜੋ ਤੈਨੂੰ ਜ਼ਰੂਰ ਮੰਨਣੀ ਪਵੇਗੀ ਕਿ ਤੂੰ ਆਪਣੇ ਕੁਹਾੜੇ ਨਾਲ ਮੇਰੇ ਇੱਥੇ ਜਿਸਮ ’ਤੇ ਇੱਕ ਡੂੰਘਾ ਟੱਕ ਮਾਰ ਲੱਕੜਹਾਰਾ ਸੁਣ ਕੇ ਬਹੁਤ ਹੈਰਾਨ ਕਿ ਮੇਰਾ ਮਿੱਤਰ ਇਹ ਕੀ ਕਹਿ ਰਿਹਾ ਹੈ ਉਸ ਨੇ ਆਪਣੀ ਦੋਸਤੀ ਦਾ ਵਾਸਤਾ ਦਿੰਦੇ ਹੋਏ ਕਿਹਾ ਕਿ ਦੋਸਤ! ਤੂੰ ਮੇਰਾ ਪਿਆਰਾ ਦੋਸਤ ਹੈ, ਮੈਂ ਅਜਿਹਾ ਕਰਾਂ ਇਹ ਕਿਵੇਂ ਸੰਭਵ ਹੈ? ਸ਼ੇਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਸਤ! ਇਹ ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ, ਨਹੀਂ ਤਾਂ ਮੈਂ ਤੈਨੂੰ ਮਾਰ ਖਾਵਾਂਗਾ ਸ਼ੇਰ ਦੇ ਜ਼ਿਆਦਾ ਜ਼ੋਰ ਦੇਣ (ਦਬਾਅ ਪਾਉਣ) ’ਤੇ ਲੱਕੜਹਾਰੇ ਨੇ ਆਪਣੇ ਤਿੱਖੇ ਕੁਹਾੜੇ ਨਾਲ ਸ਼ੇਰ ਦੇ ਜਿਸਮ ’ਤੇ ਇੱਕ ਡੂੰਘਾ ਟੱਕ ਮਾਰ ਦਿੱਤਾ ਡੂੰਘੇ ਜ਼ਖਮ ’ਚੋਂ ਖੂਨ ਵਗਣ ਲੱਗਿਆ ਸ਼ੇਰ ਨੇ ਕਿਹਾ, ਦੋਸਤ! ਹੁਣ ਤੂੰ ਜਾ ਆਪਣੇ ਘਰ ਅਤੇ ਦਸ ਦਿਨਾਂ ਤੋਂ ਪਹਿਲਾਂ ਇੱਥੇ ਨਾ ਆਵੀਂ

ਦਸ ਦਿਨਾਂ ਤੋਂ ਬਾਅਦ ਲੱਕੜਹਾਰਾ ਆਪਣੇ ਦੋਸਤ ਨੂੰ ਮਿਲਣ ਜੰਗਲ ਵਿੱਚ ਗਿਆ ਦੋਵੇਂ ਦੋਸਤ ਮਿਲੇ, ਰਲ ਕੇ ਬੈਠੇ ਗੱਲਾਂ-ਬਾਤਾਂ ਦੌਰਾਨ ਸ਼ੇਰ ਨੇ ਕਿਹਾ ਦੇਖ! ਮੇਰੇ ਸਰੀਰ ’ਤੇ ਕੋਈ ਜ਼ਖਮ ਹੈ? ਨਹੀਂ ਸੀ ਕੋਈ ਜ਼ਖਮ ਸ਼ੇਰ ਨੇ ਕਿਹਾ ਇੰਨਾ ਡੂੰਘਾ ਜ਼ਖਮ ਸੀ ਜੋ ਉਹ ਇਹਨਾਂ ਦਸ ਦਿਨਾਂ ’ਚ ਭਰ ਗਿਆ ਹੈ, ਪਰ ਜੋ ਕੌੜੇ ਬੋਲ, ਤਿੱਖੇ ਤੀਰ ਸਮਾਨ ਕੌੜੇ ਬਚਨ ਤੇਰੀ ਪਤਨੀ ਨੇ ਕਹੇ ਹਨ, ਉਹ ਤਿੱਖੇ ਕੌੜੇ ਸ਼ਬਦ-ਬਾਣਾ ਦੇ ਜ਼ਖਮ ਮੇਰੇ ਸੀਨੇ ’ਚ ਤਿੱਖੀ ਛੁਰੀ, ਤਿੱਖੀ ਕਟਾਰ ਵਾਂਗ ਹੁਣ ਵੀ ਚੁੱਭ ਰਹੇ ਹਨ ਅਤੇ ਜਿਉਂ ਦੇ ਤਿਉਂ ਤਾਜ਼ਾ ਹਨ

ਪੂਜਨੀਕ ਗੁਰੂ ਜੀ ਨੇ ਫਰਮਾਇਆ, ਇਸ ਲਈ ਭਾਈ! ਕੌੜੇ ਬਚਨ ਬੋਲ ਕੇ ਕਦੇ ਕਿਸੇ ਦਾ ਦਿਲ ਨਾ ਦੁਖਾਓ ਜਿਸ ਤਰ੍ਹਾਂ ਸਰੀਰ ’ਤੇ ਲੱਗੇ ਕਿਸੇ ਜ਼ਖਮ ਨੂੰ ਮੈਡੀਕਲੀ, ਮੱਲ੍ਹਮ ਆਦਿ ਲਾ ਕੇ ਭਰਿਆ ਜਾਂਦਾ ਹੈ ਇਸੇ ਤਰ੍ਹਾਂ ਸੀਨੇ ਦੇ ਜ਼ਖਮ ਨੂੰ ਪ੍ਰੇਮ, ਮਿੱਠੇ ਬਚਨਾਂ (ਮਧੁਰਵਾਣੀ) ਰੂਪੀ ਮੱਲ੍ਹਮ ਨਾਲ ਹੀ ਭਰਿਆ ਜਾ ਸਕਦਾ ਹੈ ਸ਼ਬਦ ਵਿੱਚ ਆਉਂਦਾ ਹੈ-

ਲੋਹੇ ਕੀ ਤਲਵਾਰ ਟੁਕੜੇ ਕਰੇ ਤੋੜ ਜੀ,
ਪ੍ਰੇਮ ਕੀ ਤਲਵਾਰ ਸਭ ਕੋ ਦੇਤੀ ਜੋੜ ਜੀ
ਤੁਮ ਪੇ੍ਰਮ ਸੇ ਰਹੋ ਔਰ ਪ੍ਰੇਮ ਸਿਖਾਓ,
ਘਰ ਘਰ ਮੇਂ ਕਰੋ ਪ੍ਰੇਮ-ਪ੍ਰਕਾਸ਼ ਭਾਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!