ਬਰੈੱਡ, ਬਿਸਕੁਟ, ਬੰਦ ਪੈਕਟਸ, ਬੰਦ ਟੀਨ ਅਤੇ ਖਾਣ-ਪੀਣ ਦੀਆਂ ਪੈਕਡ ਚੀਜ਼ਾਂ ਦੀ ਐਕਸਪਾਇਰੀ ਡੇਟ ਤਾਂ ਅਸੀਂ ਦੇਖ ਲੈਂਦੇ ਹਾਂ ਅਤੇ ਡੇਟ ਲੰਘ ਜਾਣ ’ਤੇ ਉਨ੍ਹਾਂ ਨੂੰ ਸੁੱਟ ਵੀ ਦਿੰਦੇ ਹਾਂ ਪਰ ਘਰ ’ਚ ਕੁਝ ਨਿਯਮਿਤ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਐਕਸਪਾਇਰੀ ’ਤੇ ਕਦੇ ਧਿਆਨ ਨਹੀਂ ਦਿੱਤਾ ਜਾਂਦਾ ਸਾਲਾਂਬੱਧੀ ਉਹ ਸਾਡੇ ਨਾਲ ਸਾਡੇ ਘਰ ਦਾ ਅੰਗ ਬਣੀਆਂ ਰਹਿੰਦੀਆਂ ਹਨ ਅਤੇ ਕਦੇ ਧਿਆਨ ਨਹੀਂ ਜਾਂਦਾ ਕਿ ਇਨ੍ਹਾਂ ਦੀ ਵੀ ਸੀਮਤ ਲਾਈਫ ਹੈ ਸਾਨੂੰ ਉਨ੍ਹਾਂ ਨੂੰ ਬਦਲ ਲੈਣਾ ਚਾਹੀਦਾ ਹੈ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ ਕਿ ਤੌਲੀਆ, ਕੰਘਾ, ਹੇਅਰਬਰੱਸ਼, ਟੂਥਬਰੱਸ਼, ਸਿਰ੍ਹਾਣਾ, ਸਲੀਪਰਸ, ਬਾਥ ਸਪੰਜ, ਗੱਦੇ ਆਦਿ ਦੀ ਵੀ ਐਕਸਪਾਇਰੀ ਹੁੰਦੀ ਹੈ।
Table of Contents
ਸਿਰ੍ਹਾਣਾ :
ਸਿਰ੍ਹਾਣਾ ਭਾਵੇਂ ਫੋਮ ਦਾ ਹੋਵੇ ਜਾਂ ਰੂੰ ਦਾ, ਕੁਝ ਸਮੇਂ ਬਾਅਦ ਆਪਣਾ ਆਕਾਰ ਬਦਲਣ ਲੱਗਦਾ ਹੈ ਜਦੋਂ ਵੀ ਤੁਹਾਡਾ ਸਿਰ੍ਹਾਣਾ ਆਕਾਰ ਬਦਲਣ ਲੱਗੇ, ਜ਼ਿਆਦਾ ਦੱਬਣ ਲੱਗੇ ਤਾਂ ਸਮਝੋ ਇਸ ਦੇ ਬਦਲਣ ਦਾ ਸਮਾਂ ਆ ਗਿਆ ਹੈ ਕਿਉਂਕਿ ਇਨ੍ਹਾਂ ’ਚ ਡਸਟ ਜਮ੍ਹਾ ਹੋਣ ਲੱਗਦੀ ਹੈ ਜੋ ਸਾਡੀ ਸਿਹਤ ’ਤੇ ਅਸਰ ਪਾਉਂਦੀ ਹੈ ਜਿਵੇਂ ਵਾਰ-ਵਾਰ ਜ਼ੁਕਾਮ-ਖੰਘ ਹੋਣਾ ਜਾਂ ਇਨਫੈਕਸ਼ਨ ਹੋਣਾ ਆਦਿ ਰੂੰ ਦੇ ਸਿਰ੍ਹਾਣੇ ਨੂੰ ਸਾਲ ’ਚ ਇੱਕ ਵਾਰ ਰੂੰ ਸਾਫ ਕਰਕੇ ਉਸ ਦਾ ਕਵਰ ਧੋ ਕੇ ਭਰਵਾਓ ਫੋਮ ਦਾ ਸਿਰ੍ਹਾਣਾ ਨਵਾਂ ਖਰੀਦੋ ਫੋਮ ਦੇ ਸਿਰ੍ਹਾਣੇ ਦੀ ਲਾਈਫ 1 ਤੋਂ 3 ਸਾਲ ਹੁੰਦੀ ਹੈ।
ਤੌਲੀਆ :
ਤੌਲੀਆ ਲਗਾਤਾਰ ਵਰਤੋਂ ’ਚ ਲਿਆਂਦਾ ਜਾਂਦਾ ਹੈ ਇਸ ਦੀ ਵੀ ਆਪਣੀ ਲਾਈਫ ਹੈ ਬ੍ਰਾਂਡਿਡ ਤੌਲੀਏ ਨੂੰ 2 ਤੋਂ 3 ਸਾਲ ਅਤੇ ਲੋਕਲ ਤੌਲੀਏ ਨੂੰ ਇੱਕ ਤੋਂ ਡੇਢ ਸਾਲ ਤੱਕ ਵਰਤੋਂ ’ਚ ਲਿਆਓ ਰੋਜ਼ ਵਰਤੋਂ ਹੋਣ ਕਾਰਨ ਇਨ੍ਹਾਂ ਨੂੰ ਦੋ ਦਿਨ ਬਾਅਦ ਧੋਵੋ ਅਤੇ ਧੁੱਪ ’ਚ ਸੁਕਾਓ ਨਹਾਉਣ ਤੋਂ ਬਾਅਦ ਵੀ ਤੌਲੀਆ ਖੁੱਲ੍ਹੇ ’ਚ ਸੁਕਾਓ ਤਾਂ ਕਿ ਬੈਕਟੀਰੀਆ ਉਸ ’ਚ ਜੰਮ ਨਾ ਸਕੇ ਪੁਰਾਣੇ ਤੌਲੀਏ ’ਚ ਬੈਕਟੀਰੀਆ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਤੌਲੀਏ ਦਾ ਸਿੱਧਾ ਸਪੱਰਸ਼ ਸਾਡੀ ਚਮੜੀ ਨਾਲ ਹੁੰਦਾ ਹੈ ਬੱਚਿਆਂ ਦੇ ਤੌਲੀਏ ਰੋਜ਼ ਧੋਵੋ ਅਤੇ ਇੱਕ ਸਾਲ ’ਚ ਬਦਲ ਲਓ ਤੌਲੀਆ ਹਮੇਸ਼ਾ ਸਫੈਦ ਜਾਂ ਹਲਕੇ ਰੰਗ ਦਾ ਲਓ ਇਸ ’ਚ ਜਮ੍ਹਾ ਗੰਦਗੀ ਨਜ਼ਰ ਆਉਣ ਲੱਗਦੀ ਹੈ।
ਗੱਦੇ :
ਹਰ ਘਰ ’ਚ ਗੱਦਿਆਂ ਦੀ ਵਰਤੋਂ ਸੌਣ ਲਈ ਨਿਯਮਿਤ ਤੌਰ ’ਤੇ ਹੁੰਦੀ ਹੈ ਭਾਵੇਂ ਗੱਦੇ ਰੂੰ ਦੇ ਹੋਣ ਜਾਂ ਫੋਮ ਦੇੇ ਇਨ੍ਹਾਂ ਦਾ ਜੀਵਨ ਸੀਮਤ ਹੁੰਦਾ ਹੈ ਜਿਵੇਂ ਰੂੰ ਦੇ ਗੱਦੇ ਦੋ ਤੋਂ 3 ਸਾਲ ’ਚ ਇੱਕ ਵਾਰ ਖੋਲ੍ਹ ਕੇ ਰੂੰ ਸਾਫ ਕਰਵਾ ਕੇ ਅਤੇ ਲੋੜ ਪੈਣ ’ਤੇ ਪਵਾਓ ਅਤੇ ਉਸਦੇ ਕਵਰ ਨੂੰ ਧੋ ਕੇ ਫਿਰ ਵਰਤੋਂ ’ਚ ਲਿਆਓ ਰੂੰ ਦੇ ਗੱਦੇ ਜ਼ਲਦੀ ਦੱਬਣ ਲੱਗਦੇ ਹਨ ਅਤੇ ਆਪਣਾ ਅਸਲੀ ਅਕਾਰ ਗੁਆ ਦਿੰਦੇ ਹਨ ਜਿਸ ਨਾਲ ਕਮਰ, ਗਰਦਨ, ਮੋਢਿਆਂ ਦਾ ਦਰਦ ਤੁਹਾਨੂੰ ਪੇ੍ਰਸ਼ਾਨ ਕਰ ਸਕਦਾ ਹੈ ਫੋਮ ਦੇ ਗੱਦੇ ਨਾ ਜ਼ਿਆਦਾ ਗਰਮ ਹੋਣ, ਨਾ ਹੀ ਜ਼ਿਆਦਾ ਸਖ਼ਤ 6 ਤੋਂ 9 ਸਾਲ ’ਚ ਗੱਦੇ ਕਾਫੀ ਦੱਬਣ ਲੱਗਦੇ ਹਨ ਅਤੇ ਇਨ੍ਹਾਂ ’ਚ ਡਸਟ ਜਮ੍ਹਾ ਹੋਣ ਲੱਗਦੀ ਹੈ ਜਦੋਂ ਵੀ ਲੱਗੇ ਗੱਦੇ ਦੱਬ ਕੇ ਆਪਣਾ ਅਸਲੀ ਆਕਾਰ ਗੁਆ ਰਹੇ ਹਨ ਤਾਂ 8 ਤੋਂ 10 ਸਾਲ ਤੋਂ ਬਾਦ ਇਨ੍ਹਾਂ ਨੂੰ ਬਦਲ ਦਿਓ ਗੱਦਿਆਂ ਦੇ ਅੰਦਰ ਜ਼ਿਆਦਾ ਡਸਟ ਨਾ ਜਾਵੇ।
ਬਾਥਰੂਮ ਸਲੀਪਰ :
ਬਾਥਰੂਮ ਸਲੀਪਰਾਂ ਦੀ ਵਰਤੋਂ ਦਿਨ ’ਚ ਕਈ ਘੰਟਿਆਂ ਤੱਕ ਅਸੀਂ ਘਰ ’ਚ ਲਗਾਤਾਰ ਕਰਦੇ ਹਾਂ ਜੋ ਦਿਨ ’ਚ ਕਈ ਵਾਰ ਗਿੱਲੇ ਹੁੰਦੇ ਹਨ ਇਨ੍ਹਾਂ ਦਾ ਜੀਵਨ ਬੱਸ 6 ਮਹੀਨਿਆਂ ਤੱਕ ਹੁੰਦਾ ਹੈ ਕਿਉਂਕਿ ਇਨ੍ਹਾਂ ’ਚ ਕਰੈਕਸ ਆ ਜਾਂਦੇ ਹਨ ਜਿਨ੍ਹਾਂ ’ਚ ਬੈਕਟੀਰੀਆ ਆਪਣਾ ਘਰ ਬਣਾ ਲੈਂਦੇ ਹਨ ਜੋ ਪੈਰਾਂ ਦੀ ਚਮੜੀ ਨੂੰ ਇਨਫੈਕਸ਼ਨ ਕਰ ਸਕਦੇ ਹਨ ਬਾਥਰੂਮ ਸਲੀਪਰ ਹੇਠੋਂ ਜਲਦੀ ਘਸ ਜਾਂਦੇ ਹਨ ਅਤੇ ਤੁਹਾਨੂੰ ਡਿੱਗਣ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ ਇਸ ਲਈ ਇਨ੍ਹਾਂ ਨੂੰ 6 ਤੋਂ 7 ਮਹੀਨਿਆਂ ’ਚ ਬਦਲਣਾ ਚਾਹੀਦਾ ਹੈ।
ਹੇਅਰ ਬਰੱਸ਼ ਜਾਂ ਕੰਘਾ :
ਹੇਅਰ ਬਰੱਸ਼ ਜਾਂ ਕੰਘੇ ਨੂੰ ਇੱਕ ਸਾਲ ਬਾਅਦ ਜ਼ਰੂਰ ਬਦਲ ਦਿਓ ਗੰਦੇ ਜਾਂ ਜ਼ਿਆਦਾ ਪੁਰਾਣੇ ਹੇਅਰ ਬਰੱਸ਼ ਤੁਹਾਡੇ ਸਿਰ ਦੀ ਚਮੜੀ ਨੂੰ ਇਨਫੈਕਸ਼ਨ ਦੇ ਸਕਦੇ ਹਨ ਹਫਤੇ ’ਚ ਇੱਕ ਵਾਰ ਇਨ੍ਹਾਂ ਨੂੰ ਜ਼ਰੂਰ ਸਾਫ ਕਰੋ ਲਿਕਵਿਡ ਸੋਪ ’ਚ ਕੋਸਾ ਪਾਣੀ ਮਿਲਾ ਕੇ ਟੂਥ ਬਰੱਸ਼ ਨਾਲ ਇਸ ਨੂੰ ਸਾਫ ਕਰੋ ਇਸ ਦੀ ਸਹੀ ਦੇਖ-ਭਾਲ ਨਾ ਕਰਨ ਨਾਲ ਵਾਲਾਂ ਦੇ ਡਿੱਗਣ ਦੀ ਸਮੱਸਿਆ ਹੋ ਸਕਦੀ ਹੈ।
ਟੂਥਬਰੱਸ਼ :
ਟੂਥਬੁਰਸ਼ ਨੂੰ ਹਰ ਮਹੀਨੇ ਬਦਲੋ ਕਿਉਂਕਿ ਅਸੀਂ ਇਨ੍ਹਾਂ ਦੀ ਵਰਤੋਂ ਦੰਦਾਂ ਦੀ ਸਫਾਈ ਲਈ ਕਰਦੇ ਹਾਂ ਇਨ੍ਹਾਂ ਦੰਦਾਂ ਰਾਹੀਂ ਖਾਣਾ ਚਬਾ ਕੇ ਸਾਡੇ ਪੇਟ ’ਚ ਜਾਂਦਾ ਹੈ ਜੇਕਰ ਟੂਥਬਰੱਸ਼ ਗੰਦਾ ਹੋਵੇਗਾ ਤਾਂ ਉਹ ਦੰਦਾਂ ’ਚ ਇਨਫੈਕਸ਼ਨ ਕਰੇਗਾ ਅਤੇ ਖਾਣੇ ਨਾਲ ਬੈਕਟੀਰੀਆ ਸਾਡੇ ਪੇਟ ’ਚ ਚਲੇ ਜਾਣਗੇ ਜੋ ਪੇਟ ਸਬੰਧੀ ਸਮੱਸਿਆਵਾਂ ਦਾ ਸਾਨੂੰ ਸ਼ਿਕਾਰ ਬਣਾਉਣਗੇ।
ਬਾਥ ਸਪੰਜ :
ਬਾਥ ਸਪੰਜ ਨੂੰ ਬਹੁਤ ਜਲਦੀ ਫੰਗਸ ਲੱਗਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਸ ਨੂੰ 2 ਹਫਤਿਆਂ ਬਾਅਦ ਬਦਲ ਲਓ ਹਫਤ ’ਚ ਦੋ ਵਾਰ ਇਸ ਨੂੰ ਗਰਮ ਪਾਣੀ ਨਾਲ ਧੋਵੋ ਅਤੇ ਨਹਾਉਣ ਤੋਂ ਬਾਅਦ ਇਸ ਨੂੰ ਟੰਗ ਦਿਓ ਤਾਂ ਕਿ ਪਾਣੀ ਨਿੱਕਲ ਜਾਵੇ ਗੰਦਾ ਬਾਥ ਸਪੰਜ ਵਰਤਣ ਨਾਲ ਚਮੜੀ ’ਚ ਰੈਸ਼ੇਜ ਹੋ ਸਕਦੇ ਹਨ। ਹੁਣ ਇਨ੍ਹਾਂ ਚੀਜ਼ਾਂ ਦੀ ਐਕਸਪਾਇਰੀ ’ਤੇ ਵੀ ਪੂਰਾ ਧਿਆਨ ਦਿਓ।
ਨੀਤੂ ਗੁਪਤਾ