ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ Apamarg Ki Jad Ke Fayde in Punjabi ਅਪਾਮਾਰਗ ਦੇ ਪੱਤੇ, ਜੜ੍ਹ, ਬੀਜ ਅਤੇ ਇੱਥੋਂ ਤੱਕ ਕਿ ਪੂਰੇ ਪੌਦੇ ਦਾ ਵੀ ਵੱਖ-ਵੱਖ ਬਿਮਾਰੀਆਂ ਦੇ ਇਲਾਜ ‘ਚ ਇਸਤੇਮਾਲ ਕੀਤਾ ਜਾਂਦਾ ਹੈ
ਇਸ ਨੂੰ ਅਪਾਮਾਰਗ, ਲਟਜ਼ੀਰਾ, ਚਿਰਚਿਟਾ, ਚਿਰਚਿਰਾ, ਚਿੱਚੜਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਦਾ ਸੁਆਦ ਕਸੈਲਾ ਅਤੇ ਕੌੜਾ ਹੁੰਦਾ ਹੈ ਅਤੇ ਇਸ ਦੀ ਤਾਸੀਰ ਗਰਮ ਹੁੰਦੀ ਹੈ
ਇਹ ਕਫ਼ ਅਤੇ ਵਾਤ ਦੋਸ਼ ਨੂੰ ਸੰਤੁਲਿਤ ਕਰਨ ‘ਚ ਮੱਦਦ ਕਰਦਾ ਹੈ ਔਸ਼ਧੀ ਗੁਣਾਂ ਨਾਲ ਭਰਪੂਰ ਇਹ ਪੌਦਾ ਕਿਹੜੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮੱਦਦ ਕਰਦਾ ਹੈ,
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
Table of Contents
ਆਓ ਜਾਣੀਏ:
ਦੰਦਾਂ ‘ਚ ਦਰਦ ਲਈ: Apamarg Ki Jad Ke Fayde
ਅਪਾਮਾਰਗ, ਦੰਦਾਂ ‘ਚ ਦਰਦ ਅਤੇ ਮਸੂੜਿਆਂ ‘ਚੋਂ ਖੂਨ ਆਉਣ ਦੀ ਸਮੱਸਿਆ ਦਾ ਬਿਹਤਰੀਨ ਹਰਬਲ ਇਲਾਜ ਹੈ ਤੁਸੀ ਚਾਹੋ ਤਾਂ ਅਪਾਮਾਰਗ ਦੀ ਡੰਡਲ ਜਾਂ ਜੜ੍ਹਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਨਾਲ ਦਾਤਣ ਕਰ ਸਕਦੇ ਹੋ ਅਜਿਹਾ ਕਰਨ ਨਾਲ ਮਸੂੜੇ ਟਾਈਟ ਹੋ ਜਾਂਦੇ ਹਨ ਇਸ ਤੋਂ ਇਲਾਵਾ ਅਪਾਮਾਰਗ ਦੇ ਪੱਤੇ ਅਤੇ ਜੜ੍ਹਾਂ ਨੂੰ ਸੁਕਾ ਕੇ ਪੀਸ ਲਓ ਅਤੇ ਉਸ ਦਾ ਪਾਊਡਰ ਬਣਾ ਲਓ ਅਤੇ ਇਸ ਪਾਊਡਰ ‘ਚ ਚੁਟਕੀਭਰ ਲੂਣ ਮਿਲਾ ਕੇ ਉਸ ਨਾਲ ਵੀ ਰੋਜ਼ਾਨਾ ਬਰੁੱਸ਼ ਕਰਨ ਨਾਲ ਦੰਦ ‘ਚ ਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ
ਪੇਟ ਦੀਆਂ ਬਿਮਾਰੀਆਂ ਲਈ: Apamarg Ki Jad Ke Fayde
ਅਪਾਮਾਰਗ ਨੂੰ ਪੇਟ ਸਾਫ਼ ਕਰਨ ਵਾਲੀ ਔਸ਼ਧੀ ਦੇ ਰੂਪ ਨਾਲ ਜਾਣਿਆ ਜਾਂਦਾ ਹੈ ਜੋ ਅੰਤੜੀਆਂ ‘ਚ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਅਤੇ ਕੀੜਿਆਂ ਨੂੰ ਦੂਰ ਕਰਨ ‘ਚ ਮੱਦਦ ਕਰਦਾ ਹੈ ਅਜਿਹੇ ‘ਚ ਲੰਮੇ ਸਮੇਂ ਤੱਕ ਉਲਟੀ ਆਉਣ ਅਤੇ ਜੀਅ ਮਚਲਾਉਣ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ ਅਪਾਮਾਰਗ ਅਪਾਮਾਰਗ ਦੇ ਪੱਤਿਆਂ ਦਾ ਜੂਸ ਪੇਟ ‘ਚ ਦਰਦ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਇਸ ਦੇ ਲਈ ਅਪਾਮਾਰਗ ਦੇ ਪੱਤਿਆਂ ਦਾ 1 ਚਮਚ ਜੂਸ, 4 ਚਮਚ ਪਾਣੀ ‘ਚ ਮਿਲਾ ਕੇ ਰੋਜ਼ਾਨਾ ਇੱਕ ਵਾਰ ਸੇਵਨ ਕਰੋ, ਪੇਟ ਦਰਦ ‘ਚ ਆਰਾਮ ਮਿਲੇਗਾ
ਸਕਿੱਨ ਇਨਫੈਕਸ਼ਨ ਦੂਰ ਕਰਨ ‘ਚ ਮੱਦਦਗਾਰ:
ਅਪਾਮਾਰਗ ਬੇਹੱਦ ਸ਼ਕਤੀਸ਼ਾਲੀ ਅਤੇ ਅਸਰਦਾਰ ਡੀ-ਟਾਕਿਸਫਾਇੰਗ ਜੜ੍ਹੀ ਬੂਟੀ ਹੈ ਜੋ ਅੰਦਰੋਂ ਸਰੀਰ ਦੀ ਸਫਾਈ ਕਰਕੇ ਬਿਮਾਰੀਆਂ ਨੂੰ ਦੂਰ ਕਰਨ ‘ਚ ਮੱਦਦ ਕਰਦੀ ਹੈ ਜੇਕਰ ਕਿਸੇ ਨੂੰ ਅੇਕਜ਼ੀਮਾ, ਚਮੜੀ ‘ਤੇ ਜ਼ਖਮ, ਸਕਿੱਨ ਇਨਫੈਕਸ਼ਨ, ਫੋੜੇ-ਫੁੰਨਸੀਆਂ ਜਾਂ ਕੋਈ ਹੋਰ ਸੰਕਰਮਣ ਹੋ ਜਾਵੇ ਤਾਂ ਇਸ ਦੇ ਲਈ ਅਪਾਮਾਰਗ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਲਓ ਅਤੇ ਉਸ ਨੂੰ ਸਕਿੱਨ ‘ਤੇ ਲਾਓ ਇਸ ਨਾਲ ਵੀ ਸਕਿੱਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਅਪਾਮਾਰਗ ਖੂਨ ਨੂੰ ਵੀ ਸਾਫ਼ ਕਰਦਾ ਹੈ ਜਿਸ ਨਾਲ ਸਕਿੱਨ ‘ਤੇ ਖੁਜਲੀ ਅਤੇ ਚਕੱਤੇ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ
ਖੰਘ-ਜੁਕਾਮ ‘ਚ ਫਾਇਦੇਮੰਦ:
ਸਰਦੀ-ਜੁਕਾਮ ਅਤੇ ਖੰਘ ਦੀ ਸਮੱਸਿਆ ਹੋਣ ‘ਤੇ ਅਪਾਮਾਰਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਲਈ ਅਪਾਮਾਰਗ ਦੇ ਪੱਤਿਆਂ ਜਾਂ ਫੁੱਲ ਨੂੰ ਪਾਣੀ ‘ਚ ਮਿਲਾ ਕੇ ਉਸ ਨੂੰ ਉਬਾਲੋ ਅਤੇ ਉਸ ਦਾ ਅਰਕ ਜਾਂ ਕਾੜ੍ਹਾ ਤਿਆਰ ਕਰ ਲਓ ਇਸ ਅਰਕ ਦਾ ਦਿਨ ‘ਚ ਦੋ ਵਾਰ ਸੇਵਨ ਕਰਨ ਨਾਲ ਖੰਘ-ਜ਼ੁਕਾਮ ‘ਚ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਅਪਾਮਾਰਗ ਦੇ ਪੱਤਿਆਂ ਦੇ ਰਸ ਜਾਂ ਪਾਊਡਰ ਨੂੰ ਸ਼ਹਿਦ ਨਾਲ ਮਿਲਾ ਕੇ ਚੱਟਣ ਨਾਲ ਵੀ ਸਾਹ ਨਾੜੀ ਅਤੇ ਛਾਤੀ ‘ਚ ਜਮ੍ਹਾ ਕਫ਼ ਨਿਕਲ ਜਾਂਦਾ ਹੈ ਜਿਸ ਨਾਲ ਖੰਘ ਜਲਦੀ ਠੀਕ ਹੋ ਜਾਂਦੀ ਹੈ
ਬਵਾਸੀਰ ਲਈ ਫਾਇਦੇਮੰਦ:
ਜੇਕਰ ਕਿਸੇ ਵਿਅਕਤੀ ਨੂੰ ਬਵਾਸੀਰ ਜਾਂ ਪਾਇਲਸ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਲਈ ਵੀ ਅਪਾਮਾਰਗ ਫਾਇਦੇਮੰਦ ਆਯੂਰਵੈਦਿਕ ਉਪਾਅ ਸਾਬਤ ਹੋ ਸਕਦਾ ਹੈ ਅਪਾਮਾਰਗ ਦੇ ਬੀਜਾਂ ਨੂੰ ਪੀਸ ਕੇ ਰੋਜ਼ਾਨਾ ਦੀ ਡਾਈਟ ‘ਚ ਸ਼ਾਮਲ ਕਰੋ ਅਤੇ ਉਸ ਦਾ ਸੇਵਨ ਕਰੋ ਜਾਂ ਫਿਰ ਅਪਾਮਾਰਗ ਦੇ ਤਾਜ਼ੇ ਪੱਤਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ ਤਾਂ ਕਿ ਉਸ ‘ਚ ਕਿਸੇ ਤਰ੍ਹਾਂ ਦੀ ਗੰਦਗੀ ਨਾ ਰਹੇ ਫਿਰ ਪਾਣੀ ਨਾਲ ਮਿਲਾ ਕੇ ਪੱਤਿਆਂ ਦਾ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਪ੍ਰਭਾਵਿਤ ਹਿੱਸੇ ‘ਤੇ ਲਾਓ ਅਜਿਹਾ ਕਰਨ ਨਾਲ ਵੀ ਬਵਾਸੀਰ ਦੀ ਸਮੱਸਿਆ ‘ਚ ਆਰਾਮ ਮਿਲੇਗਾ
ਡਾਈਬਿਟੀਜ਼ ‘ਚ ਫਾਇਦੇਮੰਦ ਹੈ ਅਪਾਮਾਰਗ:
ਅਪਾਮਾਰਗ ਇੱਕ ਅਜਿਹੀ ਜੜ੍ਹੀ-ਬੂਟੀ ਹੈ ਜਿਸ ‘ਚ ਐਂਟੀਡਾਈਬਿਟਿਕ ਇਫੈਕਟ ਪਾਇਆ ਜਾਂਦਾ ਹੈ ਅਤੇ ਇਸ ਲਈ ਇਹ ਬਲੱਡ ਸ਼ੂਗਰ ਨੂੰ ਘੱਟ ਕਰਨ ‘ਚ ਮੱਦਦਗਾਰ ਸਾਬਤ ਹੋ ਸਕਦੀ ਹੈ ਇਸ ਦੇ ਫੁੱਲਾਂ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਡਾਇਬਿਟੀਜ਼ ਦਾ ਇਲਾਜ ਕਰਨ ‘ਚ ਕੀਤਾ ਜਾ ਰਿਹਾ ਹੈ ਅਪਾਮਾਰਗ ਦੇ ਫੁੱਲਾਂ ‘ਚ ਇਥੇਨਾੱਲ ਤੱਤ ਪਾਇਆ ਜਾਂਦਾ ਹੈ ਜੋ ਐਂਟੀਡਾਈਬਿਟਿਕ ਐਕਟੀਵਿਟੀ ‘ਚ ਮੱਦਦਗਾਰ ਹੈ ਅਜਿਹੇ ‘ਚ ਅਪਾਮਾਰਗ ਦੇ ਫੁੱਲਾਂ ਨੂੰ ਪੀਸ ਕੇ ਉਸ ਦਾ ਜੂਸ ਕੱਢ ਲਓ ਅਤੇ ਰੋਜ਼ਾਨਾ ਇੱਕ ਚਮਚ ਜੂਸ ਦਾ ਸੇਵਨ ਕਰੋ ਸ਼ੂਗਰ ਲੇਵਲ ਘੱਟ ਕਰਨ ‘ਚ ਮੱਦਦ ਮਿਲੇਗੀ
ਅਪਾਮਾਰਗ ਦੇ ਨੁਕਸਾਨ:
- ਅਪਾਮਾਰਗ ਦਾ ਇਸਤੇਮਾਲ ਕਰਦੇ ਸਮੇਂ ਇਸ ਦੀ ਡੋਜ਼ ਯਾਨੀ ਖੁਰਾਕ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਅਪਾਮਾਰਗ ਦੇ ਓਵਰਡੋਜ਼ ਯਾਨੀ ਬਹੁਤ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਜੀਅ ਮਚਲਾਉਣ ਅਤੇ ਉਲਟੀ ਆਉਣ ਦੀ ਸਮੱਸਿਆ ਹੋ ਸਕਦੀ ਹੈ
- ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਨੂੰ ਅਪਾਮਾਰਗ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਇਹ ਉਨ੍ਹਾਂ ਲਈ ਸੁਰੱਖਿਅਤ ਨਹੀਂ ਮੰਨਿਆ ਜਾਂਦਾ
- ਜੇਕਰ ਕੋਈ ਵਿਅਕਤੀ ਖਾਸ ਕਰਕੇ ਪੁਰਸ਼, ਜੇਕਰ ਬਾਂਝਪਣ ਨਾਲ ਜੁੜੀ ਸਮੱਸਿਆ ਦਾ ਇਲਾਜ ਕਰਵਾ ਰਿਹਾ ਹੋਵੇ ਤਾਂ ਉਨ੍ਹਾਂ ਨੂੰ ਵੀ ਅਪਾਮਾਰਗ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ
- ਅਪਾਮਾਰਗ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਦੇ ਪੱਤਿਆਂ ਜਾਂ ਜੜ੍ਹ ਦੇ ਪੇਸਟ ਨੂੰ ਸਕਿੱਨ ‘ਤੇ ਸਿੱਧੇ ਲਾਉਣ ਦੀ ਬਜਾਇ ਇਸ ਦਾ ਪਾਣੀ ਜਾਂ ਦੁੱਧ ਵਰਗੇ ਕਿਸੇ ਵੀ ਠੰਡੇ ਤੱਤ ਦੇ ਨਾਲ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.