Neem Ki Patti Ke Fayde

ਨਿੰਮ ਦੇ ਪੱਤਿਆਂ ਨਾਲ ਕਰੋ ਪਿੰਪਲਜ਼ ਦਾ ਸਫਾਇਆ ਬਜ਼ਾਰ ‘ਚ ਮਿਲਣ ਵਾਲੇ ਜ਼ਿਆਦਾਤਰ ਕਾਸਮੈਟਿਕਸ ‘ਚ ਖ਼ਤਰਨਾਕ ਉਤਪਾਦ ਹੁੰਦੇ ਹਨ, ਜਿਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਚਮੜੀ ਸਬੰਧੀ ਕਈ ਪ੍ਰੇਸ਼ਾਨੀਆਂ ਆ ਸਕਦੀਆਂ ਹਨ ਪੁਰਾਤਨ ਸਮੇਂ ‘ਚ ਮਹਿਲਾਵਾਂ ਆਪਣਾ ਰੂਪ ਨਿਖਾਰਨ ਲਈ ਕੁਦਰਤੀ ਤਰੀਕਿਆਂ ‘ਤੇ ਜ਼ਿਆਦਾ ਨਿਰਭਰ ਰਿਹਾ ਕਰਦੀਆਂ ਸਨ ਉਹ ਆਈ-ਲਾਇਨਰ, ਨੇਲ-ਪਾਲਿਸ਼, ਲਿਪਸਟਿੱਕ, ਮਸਕਾਰੇ ਆਦਿ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਦੀਆਂ ਸਨ, ਫਿਰ ਵੀ ਉਨ੍ਹਾਂ ਦਾ ਰੂਪ ਨਿੱਖਰਿਆ-ਨਿੱਖਰਿਆ ਨਜ਼ਰ ਆਉਂਦਾ ਸੀ ਅੱਜ ਦੇ ਦੌਰ ‘ਚ ਅਸੀਂ ਉਨ੍ਹਾਂ ਸਭ ਚੀਜ਼ਾਂ ਨੂੰ ਭੁੱਲ ਗਏ ਹਾਂ ਇਨ੍ਹਾਂ ਦਾ ਇਸਤੇਮਾਲ ਹਾਲਾਂਕਿ ਮਿਹਨਤ ਦਾ ਕੰਮ ਹੈ, ਪਰ ਅਸਲ ‘ਚ ਇਨ੍ਹਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਤੇ ਲੰਮੇ ਸਮੇਂ ਤੱਕ ਰਹਿੰਦਾ ਹੈ ਸਭ ਤੋਂ ਸੁਖਦ ਪਹਿਲੂ ਇਹ ਹੈ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਸਾਇਡ-ਇਫੈਕਟ ਜਾਂ ਨੁਕਸਾਨ ਨਹੀਂ ਹੁੰਦਾ

Neem Ki Patti Ke Fayde ਮੁਹਾਸਿਆਂ ਲਈ

  • ਚਿਹਰੇ ‘ਤੇ ਪਿੰਪਲ ਜਾਂ ਮੁਹਾਸੇ ਨਾ ਹੋਣ, ਇਸ ਦੇ ਲਈ ਚਿਹਰੇ ਨੂੰ ਦਿਨ ‘ਚ 3-4 ਵਾਰ ਸਾਧਾਰਨ ਪਾਣੀ ਨਾਲ ਧੋਵੋ, ਇਸ ਨਾਲ ਵਾਧੂ ਤੇਲ ਚਮੜੀ ਤੋਂ ਨਿਕਲ ਜਾਂਦਾ ਹੈ ਤੇ ਪਿੰਪਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ
  • ਨਿੰਮ ਦੇ ਪੱਤੇ ਉੱਬਾਲ ਲਓ ਤੇ ਉਸ ਪਾਣੀ ਨੂੰ ਠੰਡਾ ਕਰ ਲਓ ਅਤੇ ਇਸ ਪਾਣੀ ਨਾਲ ਚਿਹਰੇ ਨੂੰ ਧੋਵੋ ਤਾਂ ਪਿੰਪਲ ਬਹੁਤ ਜਲਦੀ ਠੀਕ ਹੋ ਜਾਂਦੇ ਹਨ

ਬੁੱਲ੍ਹਾਂ ਦਾ ਕਾਲਾਪਣ

ਬੁੱਲਾਂ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਕੀ ਨਹੀਂ ਕਰਦੇ ਲਿਪਸਟਿੱਕ, ਲਿਪਬਾਮ, ਮਾਸਚੁਰਾਈਜ਼ਰ ਅਤੇ ਪਤਾ ਨਹੀਂ ਕੀ-ਕੀ! ਪਰ ਬੁੱਲ੍ਹਾਂ ‘ਤੇ ਲਾਏ ਜਾਣ ਵਾਲੇ ਕਈ ਉਤਪਾਦ ਲਗਾਤਾਰ ਇਸਤੇਮਾਲ ਕਾਰਨ ਅਸਲ ‘ਚ ਉਨ੍ਹਾਂ ਨੂੰ ਖੂਬਸੂਰਤ ਬਣਾਉਣ ਦੀ ਬਜਾਇ ਨੁਕਸਾਨ ਪਹੁੰਚਾ ਸਕਦੇ ਹਨ ਜੇਕਰ ਤੁਸੀਂ ਵੀ ਆਪਣੇ ਬੁੱਲ੍ਹਾਂ ਦੇ ਫਟਣ ਜਾਂ ਕਾਲੇਪਣ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉਣ ਇਹ ਕੁਝ ਘਰੇਲੂ ਨੁਸਖੇ-

  • ਬੁੱਲ੍ਹਾਂ ਤੋਂ ਰੁਖਾਪਣ ਹਟਾਉਣ ਲਈ ਥੋੜ੍ਹੀ ਜਿਹੀ ਮਲਾਈ ‘ਚ ਚੁਟਕੀ-ਭਰ ਹਲਦੀ ਮਿਲਾ ਕੇ ਹੌਲੀ-ਹੌਲੀ ਬੁੱਲ੍ਹਾਂ ‘ਤੇ ਮਾਲਸ਼ ਕਰੋ ਤੁਸੀਂ ਦੇਖੋਗੇ ਕਿ ਇਸ ਘਰੇਲੂ ਉਪਾਅ ਨਾਲ ਕੁਝ ਹੀ ਦਿਨਾਂ ‘ਚ ਤੁਹਾਡੇ ਬੁੱਲ ਮੁਲਾਇਮ ਅਤੇ ਗੁਲਾਬੀ ਲੱਗਣ ਲੱਗਣਗੇ
  • ਗੁਲਾਬ ਦੀ ਪੰਖੁਡੀਆਂ ਬੁੱਲ੍ਹਾਂ ਦੇ ਕਾਲੇਪਣ ਨੂੰ ਦੂਰ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਇਸ ਦੇ ਲਗਾਤਾਰ ਇਸਤੇਮਾਲ ਨਾਲ ਬੁੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਅਤੇ ਚਮਕਦਾਰ ਹੋ ਜਾਂਦਾ ਹੈ ਇਸ ਦੇ ਲਈ ਗੁਲਾਬ ਦੀਆਂ ਪੰਖੁਡੀਆਂ ਨੂੰ ਪੀਸ ਕੇ ਇਸ ‘ਚ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਇਸ ਘੋਲ ਦੀ ਰੋਜ਼ ਰਾਤ ਨੂੰ ਸੌਂਦੇ ਸਮੇਂ ਆਪਣੇ ਬੁੱਲ੍ਹਾਂ ‘ਤੇ ਲਾ ਕੇ ਸੌਂ ਜਾਓ ਅਤੇ ਸਵੇਰੇ ਧੋ ਲਓ

ਕੇਸਰ

  • ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਕੱਚੇ ਦੁੱਧ ‘ਚ ਕੇਸਰ ਪੀਸ ਕੇ ਬੁੱਲ੍ਹਾਂ ‘ਤੇ ਮਲੋ, ਇਸ ਦੇ ਇਸਤੇਮਾਲ ਨਾਲ ਬੁੱਲ੍ਹਾਂ ਦਾ ਕਾਲਾਪਣ ਤਾਂ ਦੂਰ ਹੁੰਦਾ ਹੈ, ਨਾਲ ਹੀ ਉਹ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਬਣਨ ਲੱਗਦੇ ਹਨ
  • ਨਿੰਬੂ ਨਾਲ ਵੀ ਬੁੱਲ੍ਹਾਂ ਦਾ ਕਾਲਾਪਣ ਦੂਰ ਹੋ ਸਕਦਾ ਹੈ ਇਸ ਦੇ ਲਈ ਤੁਸੀਂ ਨਿੰਬੂ ਨੂੰ ਨਿਚੋੜਨ ਤੋਂ ਬਾਅਦ ਬਚੇ ਹੋਏ ਨਿੰਬੂ ਦੇ ਟੁਕੜਿਆਂ ਨੂੰ ਸਵੇਰੇ-ਸ਼ਾਮ ਬੁੱਲ੍ਹਾਂ ‘ਤੇ ਰਗੜੋ
  • ਸ਼ਹਿਦ ਦੇ ਇਸਤੇਮਾਲ ਨਾਲ ਕੁਝ ਹੀ ਦਿਨਾਂ ‘ਚ ਤੁਹਾਡੇ ਬੁੱਲ੍ਹ ਚਮਕਦਾਰ ਅਤੇ ਮੁਲਾਇਮ ਹੋ ਜਾਂਦੇ ਹਨ ਇਸ ਦੇ ਲਈ ਥੋੜ੍ਹਾ ਜਿਹਾ ਸ਼ਹਿਦ ਆਪਣੀ ਉਂਗਲੀ ‘ਤੇ ਲੈ ਕੇ ਹੌਲੀ-ਹੌਲੀ ਆਪਣੇ ਬੁੱਲ੍ਹਾਂ ‘ਤੇ ਮਲੋ ਜਾਂ ਫਿਰ ਸ਼ਹਿਦ ‘ਚ ਥੋੜ੍ਹਾ ਜਿਹਾ ਸੁਹਾਗਾ ਮਿਲਾ ਕੇ ਬੁੱਲ੍ਹਾਂ ‘ਤੇ ਲਾਓ ਅਜਿਹਾ ਦਿਨ ‘ਚ ਦੋ ਵਾਰ ਕਰੋ ਫਿਰ ਦੇਖੋ ਇਸ ਦਾ ਅਸਰ!
  • ਚੁਕੰਦਰ ਨੂੰ ‘ਖੂਨ ਬਣਾਉਣ ਵਾਲੀ ਮਸ਼ੀਨ’ ਵੀ ਕਹਿੰਦੇ ਹਨ ਚੁਕੰਦਰ ਬੁੱਲ੍ਹਾਂ ਲਈ ਵੀ ਓਨੀ ਹੀ ਫਾਇਦੇਮੰਦ ਹੁੰਦੀ ਹੈ ਚੁਕੰਦਰ ਨੂੰ ਕੱਟ ਕੇ ਉਸ ਦੇ ਟੁਕੜਿਆਂ ਨੂੰ ਬੁੱਲ੍ਹਾਂ ‘ਤੇ ਲਾਉਣ ਨਾਲ ਬੁੱਲ੍ਹ ਗੁਲਾਬੀ ਤੇ ਚਮਕਦਾਰ ਬਣਦੇ ਹਨ
    -ਡਾ. ਐੱਮਐੱਸਜੀ ਟਿਪਸ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!