Rakhi ਰੱਖੜੀ ਮੋਹ, ਪਿਆਰ ਤੇ ਰੀਤਾਂ ਦੀ ਰੱਖਿਆ ਦਾ ਤਿਉਹਾਰ ਹੈ ਇਹ ਰੱਖਿਆ ਦੀ ਵਚਨਬੱਧਤਾ ਦਾ ਤਿਉਹਾਰ ਹੈ ਇਹ ਭਾਵਨਾਵਾਂ ਅਤੇ ਸੰਵੇਦਨਾਵਾਂ ਨਾਲ ਜੁੜਿਆ ਤਿਉਹਾਰ ਹੈ ਰੱਖੜੀ ਦੇ ਧਾਗਿਆਂ ਦੇ ਜੋ ਭਾਵ ਹਨ, ਉਹ ਜ਼ਿੰਦਗੀ ਨੂੰ ਬਹੁਤ ਉੱਚਾ ਬਣਾਉਣ ਵਾਲੇ ਹੁੰਦੇ ਹਨ ਇਹ ਭਾਵ ਮਨੁੱਖ ਅਤੇ ਪਸ਼ੂ ’ਚ ਫ਼ਰਕ ਨੂੰ ਦਰਸਾਉਂਦੇ ਹਨ ਮਨੁੱਖ ਕਿਸੇ ਉੱਚ ਵਿਚਾਰ ਨੂੰ ਜ਼ਿੰਦਗੀ ’ਚ ਧਾਰਨ ਕਰਕੇ ਬਹੁਤ ਤਰੱਕੀ ਕਰ ਸਕਦਾ ਹੈ ਰੱਖੜੀ Rakhi ਆਪਣੇਪਣ ਤੇ ਮੋਹ ਦੇ ਬੰਧਨ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਤਿਉਹਾਰ ਹੈ।
Table of Contents
Rakshabandhan ਸਜਾਓ ਰੱਖੜੀ ਦੀ ਥਾਲੀ ਆਪਣੇ ਭਰਾਵਾਂ ਲਈ:
ਜੇਕਰ ਰੱਖੜੀ ਦੇ ਤਿਉਹਾਰ ਮੌਕੇ ਰੱਖੜੀ ਦੀ ਥਾਲੀ ਸਜੀ ਹੁੰਦੀ ਹੈ, ਤਾਂ ਭਰਾ ਦਾ ਮਨ ਖੁਸ਼ ਹੋ ਜਾਂਦਾ ਹੈ ਉਸ ਨੂੰ ਆਪਣੇ ਸਪੈਸ਼ਲ ਹੋਣ ਦਾ ਅਹਿਸਾਸ ਹੁੰਦਾ ਹੈ ਅੱਜ-ਕੱਲ੍ਹ ਬਜ਼ਾਰ ’ਚ ਰੇਡੀਮੇਡ ਰੱਖੜੀ ਦੀ ਥਾਲੀ ਵੀ ਆਉਣ ਲੱਗੀ ਹੈ, ਪਰ ਜੇਕਰ ਤੁਸੀਂ ਆਪਣੇ ਪਿਆਰੇ ਭਰਾ ਲਈ ਖੁਦ ਹੀ ਥਾਲੀ ਸਜਾਓ ਤਾਂ ਸੋਚੋ ਕਿਵੇਂ ਰਹੇਗਾ! ਜੇਕਰ ਥਾਲੀ ਵੀ ਬਿਹਤਰੀਨ ਢੰਗ ਨਾਲ ਸਜਾ ਕੇ ਰਸਮਾਂ ਨਿਭਾਈਆਂ ਜਾਣ, ਤਾਂ ਤਿਉਹਾਰ ਦਾ ਮਹੱਤਵ ਅਤੇ ਉਸ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ ਤਾਂ ਆਓ! ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੱਖੜੀ ਦੀ ਥਾਲੀ ਨੂੰ ਕਿਸ ਤਰ੍ਹਾਂ ਸਜਾਇਆ ਜਾਵੇ ਕਿ ਭਰਾ ਦਾ ਮਨ ਖੁਸ਼ ਹੋ ਜਾਵੇ।
ਸਭ ਤੋਂ ਪਹਿਲਾਂ ਇੱਕ ਥਾਲੀ ਲਓ ਉਹ ਥਾਲੀ ਪਲਾਸਟਿਕ ਦੀ ਵੀ ਹੋ ਸਕਦੀ ਹੈ ਅਤੇ ਸਟੀਲ ਦੀ ਵੀ! ਹੁਣ ਇਸ ਥਾਲੀ ਨੂੰ ਕ੍ਰਾਫਟ ਪੇਪਰ ਨਾਲ ਢੱਕ ਦਿਓ ਇਹ ਪੇਪਰ ਪੀਲਾ ਜਾਂ ਫਿਰ ਲਾਲ ਰੰਗ ਦਾ ਹੋਣਾ ਚਾਹੀਦਾ ਹੈ ਪੇਪਰ ’ਤੇ ਕੱਚ ਚਿਪਕਾ ਕੇ ਉਸਨੂੰ ਹੋਰ ਆਕਰਸ਼ਕ ਬਣਾ ਸਕਦੇ ਹੋ ਜਾਂ ਫਿਰ ਕੁੰਦਨ, ਸਟੋਨਜ਼, ਜ਼ਰਦੋਜ਼ੀ, ਸਿਤਾਰੇ ਆਦਿ ਲਾ ਕੇ ਵੀ ਵੱਖਰੀ ਤਰ੍ਹਾਂ ਦਾ ਵਰਕ ਕੀਤਾ ਜਾ ਸਕਦਾ ਹੈ।
- ਹੁਣ ਥਾਲੀ ਦੇ ਐਨ ਵਿਚਕਾਰ ਇੱਕ ਮਿੱਟੀ ਦਾ ਦੀਵਾ ਰੱਖੋ, ਜਿਸ ’ਚ ਤੇਲ ਅਤੇ ਵੱਟੀ ਵੀ ਹੋਣੀ ਚਾਹੀਦੀ ਹੈ ਇਹ ਤੁਹਾਡੀ ਥਾਲੀ ਨੂੰ ਪਰੰਪਰਾਗਤ ਲੁੱਕ ਦੇਵੇਗਾ।
- ਹੁਣ ਥਾਲੀ ’ਚ ਕੁਝ ਛੋਟੀਆਂ-ਛੋਟੀਆਂ ਕੌਲੀਆਂ ਰੱਖ ਲਓ ਤੁਸੀਂ ਚਾਹੋ ਤਾਂ ਇਨ੍ਹਾਂ ਕੌਲੀਆਂ ਨੂੰ ਆਪਣੇ ਮਨ-ਪਸੰਦ ਰੰਗਾਂ ਨਾਲ ਰੰਗ ਸਕਦੇ ਹੋ ਫਿਰ ਉਨ੍ਹਾਂ ਹੀ ਕੌਲੀਆਂ ’ਚ ਸੰਧੂਰ, ਹਲਦੀ, ਚੌਲ, ਦਹੀਂ ਆਦਿ ਰੱਖੋ।
- ਥਾਲੀ ਦੇ ਇੱਕ ਪਾਸੇ ਰੱਖੜੀ ਰੱਖੋ ਤੇ ਥਾਲੀ ਦੇ ਦੂਜੇ ਪਾਸੇ ਆਪਣੇ ਭਰਾ ਦੀ ਮਨਪਸੰਦ ਮਠਿਆਈ ਰੱਖੋ ਤੁਸੀਂ ਚਾਹੋ ਤਾਂ ਉਸੇ ਥਾਲੀ ’ਚ ਕੁਝ ਫ਼ਲ (ਕੇਲਾ, ਅੰਗੂਰ) ਆਦਿ ਵੀ ਰੱਖ ਸਕਦੇ ਹੋ।
- ਥਾਲੀ ’ਚ ਪਾਣੀ ਨਾਲ ਭਰੀ ਇੱਕ ਸਾਫ਼ ਛੋਟੀ ਜਿਹੀ ਗੜਵੀ ਰੱਖੋ, ਜੋ ਕਿ ਤੁਸੀਂ ਆਪਣੇ ਭਰਾ ਨੂੰ ਮਠਿਆਈ ਖਵਾਉਣ ਤੋਂ ਬਾਅਦ ਪੀਣ ਲਈ ਦੇ ਸਕਦੇ ਹੋ।
- ਹੁਣ ਤਿਆਰ ਕੀਤੀ ਥਾਲੀ ਨੂੰ ਆਪਣੇ ਰੱਬ, ਪਰਮਾਤਮਾ ਅੱਗੇ ਜਾਂ ਉਸ ਦੀ ਫੋਟੋ ਅੱਗੇ ਰੱਖ ਕੇ ਆਪਣੇ ਭਰਾਂ ਦੀ ਤੰਦਰੁਸਤੀ ਅਤੇ ਚੰਗੇ ਨੇਕ ਕੰਮਾਂ ਵਿੱਚ ਤਰੱਕੀ ਦੀ ਅਰਦਾਸ ਕਰ ਸਕਦੇ ਹੋ।
Rakhi ਭੈਣ ਨੂੰ ਦਿਓ ਪਿਆਰ ਭਰਿਆ ਤੋਹਫ਼ਾ Rakshabandhan
ਤਿਉਹਾਰ ਅਤੇ ਤੋਹਫ਼ੇ ਦੋਵੇਂ ਇੱਕ-ਦੂਜੇ ਦੇ ਪੂਰਕ ਹਨ ਤੋਹਫ਼ਾ ਤਿਉਹਾਰ ਦੀ ਰਸਮ ਨਹੀਂ, ਸਗੋਂ ਤਿਉਹਾਰ ’ਚ ਨੇੜਤਾ ਦੀ ਪਛਾਣ ਹੈ ਇਹ ਸਾਡੀਆਂ ਭਾਵਨਾਵਾਂ ਦੇ ਪ੍ਰਤੀਕ ਹਨ, ਜੋ ਯਾਦਗਾਰ ਦੇ ਰੂਪ ’ਚ ਉਸ ਤਿਉਹਾਰ ਨੂੰ ਯਾਦਗਾਰ ਤੇ ਰਿਸ਼ਤਿਆਂ ਨੂੰ ਰੰਗੀਨ ਬਣਾਉਂਦੇ ਹਨ
ਭੈਣ-ਭਰਾ ਦੇ ਪਿਆਰ ਦਾ ਗਵਾਹ ਰੱਖੜੀ ਦਾ ਤਿਉਹਾਰ ਵੀ ਇੱਕ ਅਜਿਹਾ ਹੀ ਤਿਉਹਾਰ ਹੈ, ਜਿਸ ’ਚ ਤੋਹਫਾ ਅਤੇ ਪਿਆਰ ਦੋਵੇਂ ਨਾਲ-ਨਾਲ ਚੱਲਦੇ ਹਨ ਆਖਰ ਇਹ ਰਿਸ਼ਤਾ ਹੀ ਹੱਕ ਦਾ ਰਿਸ਼ਤਾ ਹੁੰਦਾ ਹੈ।
ਜਿਸ ’ਚ ਕਿਸੇ ਤੋਹਫ਼ੇ ਲਈ ਰਸਮੀ ਤੌਰ ’ਤੇ ਪੁੱਛਿਆ ਨਹੀਂ ਜਾਂਦਾ, ਸਗੋਂ ਹੱਕ ਨਾਲ ਮੰਗਿਆ ਅਤੇ ਦਿੱਤਾ ਜਾਂਦਾ ਹੈ ਤੋਹਫ਼ਿਆਂ ਦੀ ਕੀਮਤ ਇਸ ਤਿਉਹਾਰ ਦੀ ਮਿਠਾਸ ਨੂੰ ਘੱਟ ਨਹੀਂ ਕਰਦੀ, ਕਿਉਂਕਿ ਜਿੱਥੇ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਉੱਥੇ ਅਜਿਹੀਆਂ ਸਾਰੀਆਂ ਚੀਜ਼ਾਂ ਸਿਫ਼ਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਤੋਹਫਿਆਂ ਦੇ ਨਾਲ ਇਸ ਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹੋ ਤਾਂ ਦੁਚਿੱਤੀ ’ਚ ਉਲਝਣ ਦੀ ਬਜਾਏ ਆਪਣੀ ਭੈਣ ਲਈ ਤੋਹਫ਼ਾ ਖਰੀਦਦੇ ਸਮੇਂ ਜ਼ਰਾ ਇਨ੍ਹਾਂ ਗੱਲਾਂ ’ਤੇ ਜ਼ਰੂਰ ਧਿਆਨ ਦਿਓ:
Rakhi ਛੋਟੀ ਭੈਣ ਨੂੰ ਕੀ ਦੇਈਏ
- ਛੋਟੀ ਭੈਣ ਨੂੰ ਤੁਸੀਂ ਉਸ ਦੀ ਪਸੰਦ ਦੀ ਡਰਾਇੰਗ ਬੁੱਕ, ਕਲਰ-ਬੌਕਸ, ਜਾਂ ਫਿਰ ਕੋਈ ਖਿਡੌਣਾ, ਗੇਮਸ ਦੀ ਸੀਡੀ ਵੀ ਦੇ ਸਕਦੇ ਹੋ।
- ਬੱਚਿਆਂ ਨੂੰ ਕਾਰਟੂਨ ਕੈਰੇਕਟਰਸ ਵੀ ਖੂਬ ਪਸੰਦ ਆਉਂਦੇ ਹਨ ਅਤੇ ਇਹ ਬਜ਼ਾਰ ’ਚ ਅਸਾਨੀ ਨਾਲ ਮਿਲ ਵੀ ਜਾਂਦੇ ਹਨ ਕੋਈ ਵੀ ਅਜਿਹੀ ਬੈੱਡਸ਼ੀਟ, ਕੁਸ਼ਨ ਜਾਂ ਤੁਹਾਡੀ ਭੈਣ ਦੇ ਕੰਮ ਆਉਣ ਵਾਲੀ ਚੀਜ਼, ਜਿਨ੍ਹਾਂ ’ਤੇ ਕਾਰਟੂਨ ਵਗੈਰਾ ਬਣੇ ਹੋਣ, ਦੇ ਸਕਦੇ ਹੋ।
- ਸਕੂਲ ’ਚ ਕੰਮ ਆਉਣ ਵਾਲੀਆਂ ਚੀਜ਼ਾਂ ਜਿਵੇਂ ਲੰਚ ਬੌਕਸ, ਸਕੂਲ ਬੈਗ, ਪਾਣੀ ਦੀ ਬੋਤਲ, ਛੋਟੀ ਰੰਗੀਨ ਛਤਰੀ ਵਰਗੀਆਂ ਚੀਜ਼ਾਂ ਵੀ ਤੋਹਫ਼ੇ ਵਜੋਂ ਦੇ ਸਕਦੇ ਹੋ ਇਨ੍ਹਾਂ ਨੂੰ ਖਰੀਦਦੇ ਸਮੇਂ ਆਪਣੀ ਭੈਣ ਦੀ ਪਸੰਦ ਦਾ ਧਿਆਨ ਰੱਖੋ।
ਵੱਡੀ ਭੈਣ ਲਈ ਤੋਹਫ਼ਾ
- ਕੋਈ ਵੀ ਅਜਿਹੀ ਚੀਜ਼, ਜਿਸ ਨੂੰ ਉਹ ਕਦੋਂ ਤੋਂ ਖਰੀਦਣਾ ਚਾਹੁੰਦੀ ਸੀ, ਪਰ ਕਿਸੇ ਕਾਰਨ ਨਾ ਖਰੀਦ ਸਕੀ ਹੋਵੇ ਜਿਵੇਂ ਕਿਤਾਬਾਂ, ਘੜੀ, ਪਰਫਿਊਮ, ਅਜਿਹੀ ਕੋਈ ਵੀ ਚੀਜ਼ ਤੁਹਾਡੀ ਭੈਣ ਨੂੰ ਜ਼ਰੂਰ ਪਸੰਦ ਆਵੇਗੀ।
- ਲੜਕੀਆਂ ਨੂੰ ਕੱਪੜਿਆਂ ਦਾ ਸ਼ੌਕ ਤਾਂ ਹੁੰਦਾ ਹੀ ਹੈ, ਵਧੀਆ ਜਿਹੀ ਡਰੈੱਸ ਵੀ ਖਰੀਦੋ ਸਟਾਲ ਜਾਂ ਮਲਟੀਕਲਰ ਦੁਪੱਟਾ ਵੀ ਤੋਹਫ਼ੇ ’ਚ ਦੇ ਸਕਦੇ ਹੋ।
- ਭੈਣ ਨੂੰ ਖਾਣ-ਪੀਣ ਦਾ ਸ਼ੌਂਕ ਹੈ ਤਾਂ ਉਸ ਨੂੰ ਕਿਸੇ ਚੰਗੇ ਰੈਸਟੋਰੈਂਟ ਦਾ ਫੂਡ ਵਾਊਚਰ ਗਿਫ਼ਟ ਕਰੋ ਇਸੇ ਤਰ੍ਹਾਂ ਤੁਸੀਂ ਆਪਣੇ ਬਜਟ ਅਨੁਸਾਰ ਉਸ ਨੂੰ ਸ਼ਾਪਿੰਗ ਵਾਊਚਰ ਵੀ ਗਿਫ਼ਟ ਕਰ ਸਕਦੇ ਹੋ ਤਾਂ ਕਿ ਉਹ ਆਪਣੀ ਪਸੰਦ ਦੀ ਸ਼ਾਪਿੰਗ ਕਰ ਸਕੇ।
- ਗੈਜ਼ੇਟਸ ਦੀ ਸ਼ੌਕੀਨ ਹੈ ਜਾਂ ਨਵਾਂ-ਨਵਾਂ ਕਾਲਜ ਜੁਆਇਨ ਕੀਤਾ ਹੈ ਤਾਂ ਉਸ ਦੀ ਪਸੰਦ ਅਤੇ ਜੇਬ੍ਹ ਅਨੁਸਾਰ ਆਈਪੈਡ ਤੋਂ ਆਈਫੋਨ ਤੱਕ ਕੋਈ ਵੀ ਗੈਜ਼ੇਟ ਦੇ ਸਕਦੇ ਹੋ।
- ਇਨ੍ਹਾਂ ਤੋਂ ਇਲਾਵਾ ਤੁਸੀਂ ਉਸ ਨੂੰ ਲੈਦਰ ਦੀਆਂ ਚੀਜ਼ਾਂ ਜਿਵੇਂ ਪਰਸ, ਬੈਲਟ, ਮੋਬਾਇਲ ਕੇਸ ਜਾਂ ਕੁਝ ਹੋਰ ਜ਼ਰੂਰਤ ਦਾ ਸਾਮਾਨ ਵੀ ਤੋਹਫ਼ੇ ਵਜੋਂ ਦੇ ਸਕਦੇ ਹੋ।
ਵਿਆਹੀ ਭੈਣ ਲਈ ਤੋਹਫ਼ਾ Rakhi
- ਵਿਆਹ ਤੋਂ ਬਾਅਦ ਸਾਰਿਆਂ ਦੀ ਪਸੰਦ ਬਦਲ ਜਾਂਦੀ ਹੈ ਇਸ ਲਈ ਤੋਹਫ਼ੇ ਦੇ ਮਾਮਲਿਆਂ ’ਚ ਵੀ ਉਨ੍ਹਾਂ ਦੀ ਪਸੰਦ ਦੀ ਜਗ੍ਹਾ ਉਨ੍ਹਾਂ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਤੋਹਫ਼ੇ ’ਚ ਦਿੱਤੀਆਂ ਜਾ ਸਕਦੀਆਂ ਹਨ।
- ਭੈਣ ਨੂੰ ਕੋਈ ਚੰਗੀ ਜਿਹੀ ਬੈੱਡਸ਼ੀਟ, ਕੁਸ਼ਨ, ਪੇਂਟਿੰਗ ਜਾਂ ਘਰ ਨੂੰ ਸਜਾਉਣ ਵਾਲੀ ਕੋਈ ਵੀ ਚੀਜ਼ ਦਿਓ।
- ਬਜਟ ਮੁਤਾਬਕ ਐੱਲਸੀਡੀ ਤੋਂ ਕੈਂਡਲ ਸਟੈਂਡ ਤੱਕ ਦੀ ਕੋਈ ਵੀ ਚੀਜ਼ ਤੋਹਫ਼ੇ ’ਚ ਦੇ ਸਕਦੇ ਹੋ।
- ਕਈ ਵੈੱਬਸਾਈਟਾਂ ’ਤੇ ਅੱਜ-ਕੱਲ੍ਹ ਘਰੇਲੂ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ, ਜਿਵੇਂ ਡਿਨਰ ਸੈੱਟ ਤੋਂ ਲੈ ਕੇ ਕਈ ਅਜਿਹੀਆਂ ਚੀਜ਼ਾਂ ਕੌਂਬੋ ਆਫ਼ਰ ’ਚ ਮਿਲ ਜਾਂਦੀਆਂ ਹਨ, ਜੋ ਤੁਹਾਡੀ ਭੈਣ ਦੇ ਕੰਮ ਆ ਸਕਦੀਆਂ ਹਨ।
ਕੁਝ ਖਾਸ ਤੋਹਫ਼ੇ Rakhi
- ਆਪਣੀ ਭੈਣ ਨੂੰ ਤੁਸੀਂ ਇੱਕ ਸੇਵਿੰਗ ਅਕਾਊਂਟ ਵੀ ਖੁਲ੍ਹਵਾ ਦਿਓ, ਉਸ ’ਚ ਇੱਕ ਛੋਟੀ ਜਿਹੀ ਰਾਸ਼ੀ ਨਾਲ ਉਸ ਦਾ ਸ਼ੁੱਭ-ਆਰੰਭ ਕਰ ਦਿਓ।
- ਤੁਸੀਂ ਆਪਣੀ ਭੈਣ ਨੂੰ ਇੱਕ ਹੌਲੀਡੇ ਪੈਕੇਜ ਵੀ ਤੋਹਫ਼ੇ ’ਚ ਦੇ ਸਕਦੇ ਹੋ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਕਿਸੇ ਚੰਗੀ ਜਗ੍ਹਾ ਘੁੰਮ ਕੇ ਆਉਣਾ ਤੁਹਾਡੀ ਭੈਣ ਨੂੰ ਜ਼ਰੂਰ ਪਸੰਦ ਆਵੇਗਾ।
- ਇਸ ਤੋਂ ਇਲਾਵਾ ਕੋਈ ਬਿਊਟੀ ਪੈਕੇਜ ਜਾਂ ਸਪਾ ਵਾਊਚਰ ਵੀ ਤੁਹਾਡੀ ਭੈਣ ਨੂੰ ਖੂਬ ਪਸੰਦ ਆਵੇਗਾ ਉਹ ਉੱਥੇ ਜਾਣਾ ਨਹੀਂ ਭੁੱਲੇਗੀ
ਇਸ ਤਰ੍ਹਾਂ ਦੇ ਤੋਹਫ਼ੇ ਤੁਹਾਡੀ ਜੇਬ੍ਹ ’ਤੇ ਭਾਰੀ ਵੀ ਨਹੀਂ ਪੈਣਗੇ ਅਤੇ ਦੂਜਾ ਤੋਹਫ਼ਾ ਪਾ ਕੇ ਤੁਹਾਡੀ ਭੈਣ ਦਾ ਚਿਹਰਾ ਵੀ ਖੁਸ਼ੀ ਨਾਲ ਖਿੜ ਉੱਠੇਗਾ।