ਹਰ ਖੇਤਰ ’ਚ ਕੀਮਤੀ ਹੈ ਸ਼ੰਖ
ਅਕਸਰ ਸਮੁੰਦਰ ਅਤੇ ਨਦੀਆਂ ਦੇ ਕਿਨਾਰੇ ਬਹੁਗਿਣਤੀ ’ਚ ਮਿਲਣ ਵਾਲੇ ਸ਼ੰਖ ਨੂੰ ਸਾਰੇ ਲੋਕ ਬਹੁਤ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ੰਖ ਦੀ ਪ੍ਰਾਪਤੀ ਕਿਵੇਂ ਹੋਈ ਅਤੇ ਜ਼ਿਆਦਾਤਰ ਗਿਣਤੀ ’ਚ ਪਾਏ ਜਾਣ ਵਾਲੇ ਇਨ੍ਹਾਂ ਸ਼ੰਖਾਂ ਦਾ ਇਤਿਹਾਸ ਕੀ ਹੈ ਅਤੇ ਕੀ ਹੈ ਇਨ੍ਹਾਂ ਦਾ ਮਹੱਤਵ ਅਤੇ ਮਹਿਮਾ? ਆਓ, ਅਸੀਂ ਜਾਣਦੇ ਹਾਂ ਕਿ ਆਖਰਕਾਰ ਇਨ੍ਹਾਂ ਸ਼ੰਖਾਂ ਦੀ ਅਦਭੁੱਤ ਕਲਾਤਮਕਤਾ ਭਰੀ ਸੁੰਦਰਤਾ ਦਾ ਰਾਜ ਕੀ ਹੈ! ਕਿੱਥੋਂ ਆਏ ਹਨ ਇਹ ਸ਼ੰਖ! ਇਨ੍ਹਾ ਦਾ ਸਾਡੇ ਜੀਵਨ ’ਚ ਕਿੰਨਾ ਜ਼ਿਆਦਾ ਮਹੱਤਵ ਹੈ!
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਥੇ ਪਾਏ ਜਾਣ ਵਾਲੇ ਸਾਰੇ ਸ਼ੰਖ ਅਜਿਹੇ ਹਨ, ਜੋ ਸਿਰਫ਼ ਹਿੰਦ ਮਹਾਂਸਾਗਰ ਤੋਂ ਇਲਾਵਾ ਹੋਰ ਕਿਸੇ ਥਾਂ ’ਤੇ ਪਾਏ ਹੀ ਨਹੀਂ ਜਾਂਦੇ ਇਸ ਬਾਰੇ ’ਚ ਇਤਿਹਾਸਕਾਰਾਂ ਦੀ ਰਾਇ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਸ਼ੰਖਾਂ ਦਾ ਕੌਮਾਂਤਰੀ ਮੇਲਾ ਲੱਗਦਾ ਸੀ ਜਿਸ ’ਚ ਵਪਾਰੀ ਲੋਕ ਇਨ੍ਹਾਂ ਸ਼ੰਖਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਹਿੰਦ ਮਹਾਂਸਾਗਰ ਦੇ ਤੱਟਵਰਤੀ ਖੇਤਰਾਂ ਤੋਂ ਫਰਾਂਸ ’ਚ ਲਿਆਕੇ ਵੇਚਦੇ ਸਨ ਇਸੇ ਕਾਰਨ ਇਹ ਸ਼ੰਖ ਸਮੁੰਦਰਾਂ ਤੋਂ ਨਿਕਲਕੇ ਮਨੁੱਖਾਂ ਤੱਕ ਪਹੁੰਚਣ ’ਚ ਸਫਲ ਹੋ ਸਕੇੇ ਹਨ
ਵੈਸੇ ਤਾਂ ਪ੍ਰਾਚੀਨ ਕਾਲ ਦੇ ਲੋਕ ਸ਼ੰਖ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਪਰ ਸਮੇਂ ਦੇ ਨਾਲ-ਨਾਲ ਇਸਦੇ ਪ੍ਰਤੀ ਅੱਜਕੱਲ੍ਹ ਦੇ ਲੋਕਾਂ ’ਚ ਵੀ ਵਿਸ਼ੇਸ਼ ਖਿੱਚ ਵੇਖਣ ਨੂੰ ਮਿਲਦੀ ਹੈ ਅੱਜ ਦੀ ਤਾਰੀਖ ’ਚ ਨਾ ਸਿਰਫ਼ ਔਰਤਾਂ ਹੀ ਹੱਥ ’ਚ ਸ਼ੰਖ ਦੇ ਬਣੇ ਗਹਿਣੇ ਪਹਿਣ ਰਹੀਆਂ ਹਨ, ਸਗੋਂ ਖੱਬੇ ਹੱਥ ਨਾਲ ਪਕੜ ਵਾਲੇ ਸ਼ੰਖ ਨੂੰ ਵੀ ਕਾਫ਼ੀ ਸ਼ੁੱਭ ਮੰਨਕੇ ਘਰਾਂ ’ਚ ਪੂਜਾ-ਸਥਾਨ ’ਤੇ ਬਿਰਾਜਮਾਨ ਕਰ ਰਹੇ ਹਨ ਇਨ੍ਹਾਂ ਸੰਖਾਂ ਦੀ ਅਦਭੁੱਤ ਸੁੰਦਰਤਾ ਨੇ ਦੇਵੀ-ਦੇਵਤਿਆਂ ਨੂੰ ਤਾਂ ਖੁਸ਼ ਕਰ ਹੀ ਰੱਖਿਆ ਹੈ, ਨਾਲ ਹੀ ਮਨੁੱਖ-ਜਾਤੀ ਦਾ ਵੀ ਆਪਣੇ ਨਾਲ ਲਗਾਓ ਲਗਾ ਰੱਖਿਆ ਹੈ
Also Read :-
- ਸੋਚ ਦਾ ਵਿਸਥਾਰ ਤੈਅ ਕਰਦਾ ਹੈ ਸਫਲਤਾ ਦਾ ਰਾਹ
- ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ
- ਨਿਰਾਸ਼ਾ ਸਫਲਤਾ ਨੂੰ ਘੱਟ ਨਾ ਕਰ ਸਕੇ
- ਸਾਧਾਰਨ ਤੋਂ ਖਾਸ ਬਣਾਉਣਗੀਆਂ ਸਫ਼ਲ ਲੋਕਾਂ ਦੀਆਂ ਇਹ 7 ਆਦਤਾਂ
ਜਦੋਂਕਿ ਇਹ ਸ਼ੰਖ ਇੱਕ ਸੰਗੀਤ ਸਾਧਨ ਹੈ ਪਰ ਸੱਚਾਈ ਇਹੀ ਹੈ ਕਿ ਇਹ ਸਮੁੰਦਰ ’ਚ ਪਾਏ ਜਾਣ ਵਾਲੇ ਇੱਕ ਜੀਵ ਦਾ ਇੱਕਮਾਤਰ ਖੋਲ੍ਹ ਹੈ ਜੋ ਕਿ ਕਾਫ਼ੀ ਸਖ਼ਤ ਹੁੰਦਾ ਹੈ ਜੰਤੂ-ਵਿਗਿਆਨਕ ਇਸ ਬਾਰੇ ਕਹਿੰਦੇ ਹਨ ਕਿ ਸਮੁੰਦਰ ਦੇ ਕਿਨਾਰੇ ਹਜ਼ਾਰਾਂ ਦੀ ਗਿਣਤੀ ’ਚ ਮਿਲਣ ਵਾਲੇ ਸ਼ੰਖ ਦੀ ਕਿਸਮ ਦੇ ਜਿੰਨੇ ਜ਼ਿਆਦਾ ਜੀਵ ਪਾਏ ਜਾਂਦੇ ਹਨ ਓਨੇ ਸ਼ਾਇਦ ਹੀ ਕਿਸੇ ਹੋਰ ਕਿਸਮ ਦੇ ਜੀਵ ਪਾਏ ਜਾਂਦੇ ਹੋਣ! ਉਨ੍ਹਾਂ ਅਨੁਸਾਰ ਇਨ੍ਹਾਂ ਦੇ ਡਿਜ਼ਾਇਨਾਂ ’ਚ ਨਾ ਸਿਰਫ ਵਿਭਿੰਨਤਾ ਮੌਜੂਦ ਹੁੰਦੀ ਹੈ ਸਗੋਂ ਇਹ ਮਨਮੋਹਕਤਾ ਨਾਲ ਭਰਪੂਰ ਵੀ ਹੁੰਦੇ ਹਨ
ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਕੋਲੰਬਸ ਵਰਗੇ ਵਿਸ਼ਵ-ਪ੍ਰਸਿੱਧ ਯਾਤਰੀ ਦਾ ਸਮੁੰਦਰੀ-ਯਾਤਰਾਵਾਂ ਦੌਰਾਨ ਸ਼ੰਖਾਂ ਦਾ ਪਾਣੀ ’ਚ ਰੰਗ-ਬਿਰੰਗਾ ਝਿਲਮਿਲਾਉਣਾ ਐਨਾ ਜ਼ਿਆਦਾ ਵਧੀਆ ਲੱਗਿਆ ਕਿ ਉਸਨੇ ਸ਼ੰਖਾਂ ਦਾ ਬਹੁਤ ਜ਼ਿਆਦਾ ਮਾਤਰਾ ’ਚ ਇਕੱਠਾ ਕਰ ਲਿਆ ਨਤੀਜੇ ਵਜੋਂ, ਕੋਲੰਬਸ ਨੂੰ ਸ਼ੰਖ ਇਕੱਠੇ ਕਰਦੇ ਦੇਖ ਇੰਗਲੈਂਡ, ਫਰਾਂਸ ਅਤ ਹਾਲੈਂਡ ਵਰਗੇ ਦੇਸ਼ਾਂ ’ਚ ਵੀ ਸੁੰਦਰਤਾ ਨਾਲ ਭਰਪੂਰ ਸ਼ੰਖਾਂ ਪ੍ਰਤੀ ਵਿਸ਼ਵ ਪੱਧਰੀ ਰੁਚੀ ਵਧੀ ਕਹਿੰਦੇ ਹਨ ਕਿ ਸ਼ੰਖਾਂ ਦੀ ਖੋਜ ਦੌਰਾਨ ਇੱਕ ਹਵਾਈ ਦੀਪ ਦੀ ਖੋਜ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਦੁਰਲੱਭ ਸ਼ੰਖ ਵੀ ਵੱਡੀ ਮਾਤਰਾ ’ਚ ਖੋਜੇ ਗਏ, ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੇ ਅੱਜ ਵੀ ਸਹੂਲਤ ਅਨੁਸਾਰ ਆਪਣੇ ਅਜਾਇਬ ਘਰਾਂ ’ਚ ਸਹੇਜਕੇ ਰੱਖ ਰੱਖਿਆ ਹੈ
ਇੱਥੇ ਦੱਸਣਾ ਜ਼ਰੂਰੀ ਨਹੀਂ ਹੋਵੇਗਾ ਕਿ ਕੁਝ ਸਾਲ ਪਹਿਲਾਂ ‘ਗਲੋਰੀ ਆਫਦ ਸੀ’ ਨਾਮੀਂ ਸ਼ੰਖ ਦੋ ਹਜ਼ਾਰ ਡਾਲਰ ’ਚ ਨਿਲਾਮ ਹੋਇਆ ਹੈ, ਜਿਸਦੀ ਲੰਬਾਈ ਸਿਰਫ਼ ਪੰਜ ਇੰਚ ਮਿਥੀ ਗਈ ਹੈ ਇਸ ਸ਼ੰਖ ਦੀ ਕਲਾਤਮਕਤਾ ਵੀ ਬਹੁਤ ਜ਼ਿਆਦਾ ਅਦਭੁੱਤ ਅਤੇ ਵਿਲੱਖਣ ਹੈ ਹੋਰ ਤਾਂ ਹੋਰ ਫਿਜੀ ਦੀਪ ਦਾ ‘ਸੁਨਿਹਰੀ ਕੌਡੀ’ ਅਤੇ ਬੰਗਾਲ ਦੀ ਖਾੜੀ ਦਾ ‘ਲਿਸਟਰ ਸ਼ੰਖ’ ਵੀ ਕੀਮਤੀ ਹੈ ਇਨ੍ਹਾਂ ਸੰਖਾਂ ਦੀ ਕੀਮਤ ਲਗਭਗ ਦੋ ਹਜ਼ਾਰ ਡਾਲਰਾਂ ਤੋਂ ਵੀ ਕਿਤੇ ਜ਼ਿਆਦਾ ਹੈ ਹੁਣ ਸ਼ੰਖ ਨਾ ਸਿਰਫ਼ ਹਿੰਦੂ ਧਰਮ ’ਚ ਮਹੱਤਤਾ ਰੱਖਦੇ ਹਨ, ਸਗੋਂ ਸੰਸਕ੍ਰਿਤੀ, ਸੱਭਿਅਤਾ, ਮਨੋਵਿਗਿਆਨ ਮੈਡੀਕਲ ਤੋਂ ਇਲਾਵਾ ਆਯੂਰਵੈਦ ਵਰਗੇ ਖੇਤਰਾਂ ’ਚ ਵੀ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ
ਹਿੰਦੂ ਧਰਮ ’ਚ ਜਿੱਥੇ ਸ਼ੰਖ ਨੂੰ ਸਭ ਤੋਂ ਪਵਿੱਤਰ ਸਮਝਿਆ ਜਾਂਦਾ ਹੈ, ਉੱਥੇ ਅਮਰੀਕਾ ਦੇ ਡਾਕਟਰ ਵਿਲੀਅਮ ਕੈਪ ਅਤੇ ਅਲਫਰੇਡ ਆਸਬੀਮਰ ਨੇ ਸ਼ੰਖ ਨੂੰ ਮਨੋਵਿਗਿਆਨ ’ਚ ਮਹੱਤਵਪੂਰਨ ਮੰਨਿਆ ਹੈ ਉਨ੍ਹਾਂ ਦੇ ਸ਼ਬਦਾਂ ’ਚ, ‘ਜੀਵਨ ਤੋਂ ਨਿਰਾਸ਼ ਹੋ ਚੁੱਕੇ ਅਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਏ ਲੋਕਾਂ ਨੂੰ ਸ਼ੰਖ-ਸੰਗ੍ਰਹਿ ਦਿਖਾਉਣਾ ਇੱਕ ਰਾਮਬਾਣ ਦਵਾਈ ਤੋਂ ਘੱਟ ਨਹੀਂ ਹੈ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਜਦਕਿ ਹਿੰਦੂ ਧਰਮ ’ਚ ਮਾਨਤਾ ਹੈ ਕਿ ਪੂਜਾ ਕਰਦੇ ਸਮੇਂ ਸ਼ੰਖਨਾਦ ਗੁੰਜਾਉਣਾ ਸ਼ੁੱਭ ਹੈ ਇਸ ਤਰ੍ਹਾਂ ਦੇ ਸ਼ੰਖਨਾਦ ਨਾਲ ਦੂਰ-ਦੂਰ ਤੱਕ ਵਾਤਾਵਰਣ ਸ਼ੁੱਧ ਅਤੇ ਸੁੱਖਮਈ ਹੋ ਜਾਂਦਾ ਹੈ ਅਤੇ ਸਭ ਕੀੜੇ-ਮਕੌੜੇ ਦੂਰ ਭੱਜ ਜਾਂਦੇ ਹਨ
ਇਹੀ ਨਹੀਂ, ਮੈਡੀਕਲ ਖੇਤਰ ’ਚ ਕੈਲੀਫੋਰਨੀਆਂ ’ਚ ਪਾਏ ਜਾਣ ਵਾਲੇ ਇੱਕ ਵਿਸ਼ੇਸ਼ ਤਰ੍ਹਾਂ ਦੇ ਘੋਘੇ ਨਾਲ ਬੁਖਾਰ ਅਤੇ ਸਟੇਪਟੋਕੋਰਾ ਨਾਮੀਂ ਘਾਤਕ ਬਿਮਾਰੀ ਦਾ ਸਫਲ ਇਲਾਜ ਤੱਕ ਕੀਤਾ ਜਾਂਦਾ ਹੈ ਰਹੀ ਗੱਲ ਆਯੂਰਵੈਦ ਦੀ, ਉਨ੍ਹਾਂ ਅਨੁਸਾਰ ਸ਼ੰਖ ਦਾ ਪੇਟ ਸਬੰਧੀ ਰੋਗਾਂ ਦੇ ਇਲਾਜ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਸ਼ੰਖ ਅੱਜ ਹਰੇਕ ਖੇਤਰ ’ਚ ਆਪਣੀ ਮਹੱਤਵਪੂਰਨ ਹਾਜਰੀ ਦਰਜ ਕਰਵਾਕੇ ਕੀਮਤੀ ਵਸਤੂ ਹੋਣ ਦਾ ਸੰਕੇਤ ਦਿੰਦਾ ਹੈ ਹੁਣ ਦੇਖਣਾ ਇਹ ਹੈ ਕਿ ਮਨੁੱਖ-ਜਾਤੀ ਇਸਦੀ ਕਿੰਨੀ ਵਰਤੋਂ ਨਿੱਜੀ ਜੀਵਨ ’ਚ ਕਰ ਪਾਉਂਦੀ ਹੈ
ਅਨੂਪ ਮਿਸ਼ਰਾ