ਘਟਦੀ ਸਹਿ-ਭੋਜ ਦੀ ਪਰੰਪਰਾ, ਦੂਰ ਹੁੰਦੇ ਰਿਸ਼ਤੇ
ਸਾਂਝਾ ਪਰਿਵਾਰ ਹੋਵੇ ਜਾਂ ਸੀਮਤ ਪਰਿਵਾਰ, ਸਾਰਿਆਂ ਦੇ ਘਰ ਦੇ ਮੈਂਬਰਾਂ ਦਾ ਮਿਲ-ਬੈਠਕੇ ਭੋਜਨ ਕਰਨਾ ਪਰਿਵਾਰਕ ਜੀਵਨ ’ਚ ਲਾਭਕਾਰੀ ਹੁੰਦਾ ਹੈ ਸਹਿ-ਭੋਜ ਨਾਲ ਪਰਿਵਾਰਕ ਮੈਂਬਰਾਂ ’ਚ ਆਪਸੀ ਵਿਸ਼ਵਾਸ, ਪਿਆਰ ਤੇ ਸਹਿਯੋਗ ਦੀ ਭਾਵਨਾ ਵਧਦੀ ਹੈ ਅਤੇ ਪਰਿਵਾਰ ’ਚ ਅਨੁਸ਼ਾਨ ਰਹਿੰਦਾ ਹੈ
ਇਹ ਵਿਚਾਰਯੋਗ ਤੱਥ ਹੈ ਕਿ ਭੋਜਨ ਦੀ ਮੇਜ ਇੱਕ ਅਜਿਹਾ ਸਥਾਨ ਹੈ ਜਿੱਥੇ ਵਿਅਕਤੀ ਪਰਿਵਾਰਕ ਮੈਂਬਰਾਂ ਨਾਲ ਕਿਸੇ ਵਿਸ਼ੇ ’ਤੇ ਸਹਿਮਤੀ ਪ੍ਰਾਪਤ ਕਰਕੇ ਉਹਨਾਂ ਦਾ ਵਿਸ਼ਵਾਸ ਪ੍ਰਾਪਤ ਕਰ ਸਕਦਾ ਹੈ ਖਾਣੇ ਦੀ ਮੇਜ਼ ਪਰਿਵਾਰਕ ਜੀਵਨ ਨੂੰ ਜੋੜਦੀ ਹੈ ਵੱਖ-ਵੱਖ ਬੈਠਕੇ ਖਾਣ ਨਾਲ ਪਰਿਵਾਰਕ ਮੈਂਬਰਾਂ ’ਚ ਦੂਰੀਆਂ ਵਧਣ ਲਗਦੀਆਂ ਹਨ ਇਸ ਨਾਲ ਪਰਿਵਾਰ ਖਿੰਡ ਜਾਂਦਾ ਹੈ
ਇਕੱਠੇ ਭੋਜਨ ਕਰਨ ਨਾਲ ਇੱਕ-ਦੂਜੇ ਦੀ ਪਸੰਦ ਦਾ ਪਤਾ ਲੱਗਦਾ ਹੈ ਵਿਅਕਤੀ ਨਾ ਸਿਰਫ਼ ਖਾਣਾ ਖਾਂਦਾ ਹੈ ਸਗੋਂ ਇੱਥੇ ਉਹ ਪਰਿਵਾਰਕ ਮੈਂਬਰਾਂ ਨਾਲ ਗੰਭੀਰ ਵਿਸ਼ਿਆਂ ’ਤੇ ਚਰਚਾ ਵੀ ਕਰ ਸਕਦਾ ਹੈ ਅਤੇ ਉਹ ਮਨ ’ਚ ਭਰਮਾਊ ਧਾਰਨਾਵਾਂ ਨੂੰ ਕੱਢ ਸਕਦਾ ਹੈ ਖਾਣੇ ਦੀ ਮੇਜ਼ ਨੂੰ ਪੂਰਨ ਰੂਪ ਨਾਲ ਵਿਵਸਥਿਤ ਰੱਖਣਾ ਚਾਹੀਦਾ ਹੈ ਖਾਣੇ ਦੀ ਮੇਜ਼ ਪਰਿਵਾਰ ਦੇ ਮੈਂਬਰਾਂ ’ਤੇ ਮਨੋਵਿਗਿਆਨਕ ਪ੍ਰਭਾਵ ਪਾਉਂਦੀ ਹੈ ਸਹਿ-ਭੋਜ ਕਰਨਾ ਜਾਂ ਪਰੋਸਣਾ ਇੱਕ ਸੁਖਦ ਅਨੁਭਵ ਦਾ ਅਹਿਸਾਸ ਕਰਵਾਉਂਦਾ ਹੈ
Also Read:
- ਕਿਉਂ ਕਤਰਾਉਂਦੇ ਹਨ ਬੱਚੇ ਰਿਸ਼ਤੇਦਾਰਾਂ ਤੋਂ
- ਪਤੀ-ਪਤਨੀ ਦੇ ਰਿਸ਼ਤੇ ‘ਚ ਕੜਵਾਹਟ ਨਾ ਆਉਣ ਦਿਓ
- ਸ਼ਾਦੀ ਤੋਂ ਪਹਿਲਾਂ ਉਮੀਦਾਂ
- ਪਰਿਪੱਕਤਾ ਜ਼ਰੂਰੀ ਹੈ ਸੱਸ ਬਣਨ ਤੋਂ ਪਹਿਲਾਂ
- ‘ਜੇਕਰ ਪਤਨੀ ਕਮਾਉਂਦੀ ਹੈ ਪਤੀ ਤੋਂ ਜ਼ਿਆਦਾ
ਮੇਜ਼ ਦੀ ਸਜਾਵਟ ਤੋਂ ਇਲਾਵਾ ਭੋਜਨ ਦਾ ਆਕਰਸ਼ਕ ਰੰਗ-ਰੂਪ ਖਾਣ ਵਾਲੇ ਅਤੇ ਪਰੋਸਣ ਵਾਲੇ ਬਰਤਨ ਵੀ ਚਮਕਦਾਰ ਅਤੇ ਮਨਮੋਹਕ ਹੋਣੇ ਚਾਹੀਦੇ ਹਨ ਅੱਜ-ਕੱਲ੍ਹ ਇਹ ਦੇਖਣ ’ਚ ਆਉਂਦਾ ਹੈ ਕਿ ਪਰਿਵਾਰਕ ਮੈਂਬਰਾਂ ’ਚ ਹੋਟਲ ਦਾ ਆਕਰਸ਼ਣ, ਨਸ਼ੇ ਦੀ ਆਦਤ ਅਤੇ ਦੇਰ ਰਾਤ ਤੱਕ ਘਰੋਂ ਬਾਹਰ ਰਹਿਣ ਦੀ ਆਦਤ ਵਧਦੀ ਹੀ ਜਾ ਰਹੀ ਹੈ ਇਹਨਾਂ ਦੀ ਵਜ੍ਹਾ ਨਾਲ ਪਰਿਵਾਰਕ ਜੀਵਨ ’ਚ ਤਣਾਅ, ਬਿਖਰਾਅ ਦੀ ਪ੍ਰਵਿਰਤੀ ਅਤੇ ਕੜਵਾਹਟ ਆ ਰਹੀ ਹੈ
ਅਜਿਹੇ ’ਚ ਭੋਜਨ ਦੀ ਮੇਜ਼ ’ਤੇ ਵਿਅਕਤੀ ਦੀ ਪਰਿਵਾਰ ਦੇ ਨਾਲ ਸਹਿ-ਭੋਜ ਦੀ ਆਦਤ ਉਸ ਨੂੰ ਗਲਤ ਰਾਹ ’ਤੇ ਜਾਣ ਤੋਂ ਰੋਕਦੀ ਹੈ ਇਸ ਕਾਰਨ ਵਿਅਕਤੀ ਨੂੰ ਆਪਣੀਆਂ ਪਰਿਵਾਰਕ ਮਰਿਆਦਾਵਾਂ ਅਤੇ ਹੱਦਾਂ ਦਾ ਅਹਿਸਾਸ ਰਹਿੰਦਾ ਹੈ ਇਸ ਤੋਂ ਇਲਾਵਾ ਸਹਿ-ਭੋਜ ਨਾਲ ਵੱਡਿਆਂ ਦਾ ਤਜ਼ਰਬਾ ਛੋਟਿਆਂ ਨੂੰ ਮਿਲਦਾ ਹੈ
ਜਿਸ ਨਾਲ ਵਿਅਕਤੀ ਪਰਿਵਾਰਕ ਫਰਜਾਂ ਦਾ ਨਿਰਵਾਹ ਕਰਨ ਯੋਗ ਬਣਦਾ ਹੈ ਪਰਿਵਾਰਕ ਜੀਵਨ ਦੀ ਕਾਮਯਾਬੀ, ਯੋਗਤਾ ਅਤੇ ਸਹਿਜਤਾ ਲਈ ਵਧੇਰੇ ਰੁਝੇਵਿਆਂ ਦੇ ਬਾਵਜ਼ੂਦ ਪਰਿਵਾਰ ਦੇ ਮੈਂਬਰਾਂ ਦਾ ਭੋਜਨ ਦੀ ਮੇਜ਼ ’ਤੇ ਮਿਲਣਾ ਪਰਿਵਾਰਕ ਜੀਵਨ ’ਚ ਪ੍ਰੇਮ ਸੇਤੂ (ਆਪਸ ’ਚ ਜੋੜਨ (ਪੁੱਲ)) ਦਾ ਕੰਮ ਕਰਦਾ ਹੈ
ਡਾਇਨਿੰਗ ਟੇਬਲ ਪਰਿਵਾਰ ਨੂੰ ਜੋੜਦੀ ਹੈ ਅਤੇ ਇਸ ਨਾਲ ਪਰਿਵਾਰਕ ਮੈਂਬਰਾਂ ਦੀਆਂ ਦੂਰੀਆਂ ਘੱਟ ਹੁੰਦੀਆਂ ਹਨ ਭੋਜਨ ਦੀ ਮੇਜ ’ਤੇ ਪਰਿਵਾਰਕ ਮੈਂਬਰਾਂ ਦਾ ਹਲਕਾ-ਫੁਲਕਾ ਮਨੋਰੰਜਨ ਵਿਅਕਤੀ ਦੀ ਸਾਰੀ ਥਕਾਵਟ ਨੂੰ ਦੂਰ ਕਰਕੇ ਉਸ ’ਚ ਤਾਜ਼ਗੀ ਭਰ ਦਿੰਦਾ ਹੈ ਅਤੇ ਪਰਿਵਾਰਕ ਮੈਂਬਰਾਂ ’ਚ ਆਪਸੀ ਵਿਸ਼ਵਾਸ, ਸਨੇਹ ਤੇ ਸਹਿਯੋਗ ਦੀ ਭਾਵਨਾ ਬਣੀ ਰਹਿੰਦੀ ਹੈ
-ਮਨੋਜ ਪੜਿਹਾਰ ‘ਭਾਰਤ’