yaad-e-murshid -sachi shiksha punjabi

ਕਿਵੇਂ ਕਰੀਏ ਤੇਰੇ ਰਹਿਮੋ-ਕਰਮ ਦੀ ਤਾਰੀਫ਼ ਮੇਰੇ ਸਤਿਗੁਰੂ ਯਾਦ-ਏ-ਮੁਰਸ਼ਿਦ 13 ਦਸੰਬਰ

‘‘ਤੇਰੀ ਯਾਦ ਸੇ ਹੈ ਰੋਸ਼ਨ ਮੇਰਾ ਜਹਾਂ
ਕਰੇਂ ਜਿਨਸੇ ਤੇਰੇ ਰਹਿਮੋ-ਕਰਮ ਕੀ ਤਾਰੀਫ,
ਹਮਾਰੇ ਪਾਸ ਨਹੀਂ ਵੋ ਅਲਫਾਜ਼
ਸੁਨਾ ਸਕੇ ਜੋ ਤੇਰੇ ਉਪਕਾਰੋਂ ਕਾ ਤਰਾਨਾ
ਦੁਨੀਆਂ ਮੇਂ ਬਨਾ ਨਹੀਂ ਕੋਈ ਐਸਾ ਸਾਜ਼
ਦਿਲ ਕੀ ਧੜਕਨੋਂ ਸੇ ਹੀ ਹੋਤਾ ਹੈ ਬਿਆਂ
ਬਸ ਕੁਛ ਐਸਾ ਥਾ
ਆਪਕਾ ਪਿਆਰ ਦੇਨੇ ਕਾ ਅੰਦਾਜ਼’’

ਪਰਮ ਪੂਜਨੀਕ ਸੱਚੇ ਰਹਿਬਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜੀਵ-ਸ੍ਰਿਸ਼ਟੀ ਦੇ ਉੱਧਾਰ ਲਈ ਆਪਣੇ ਰਹਿਮੋ-ਕਰਮ ਦੀ ਅਜਿਹੀ ਲਹਿਰ ਚਲਾਈ ਕਿ ਜੋ ਵੀ ਜੀਵ ਆਪ ਜੀ ਦੇ ਸੰਪਰਕ ’ਚ ਆਇਆ ਬਗੈਰ ਕਿਸੇ ਭੇਦਭਾਵ ਦੇ ਆਪ ਜੀ ਨੇ ਸਭ ਨੂੰ ਆਪਣੀ ਦਇਆ-ਮਿਹਰ ਨਾਲ ਸਰਾਬੋਰ ਕੀਤਾ ਆਪ ਜੀ ਦੀ ਹੀ ਰਹਿਮਤ ਹੈ ਕਿ ਅੱਜ ਸਾਢੇ ਛੇ ਕਰੋੜ ਤੋਂ ਵੀ ਜ਼ਿਆਦਾ ਪਰਿਵਾਰਾਂ ’ਚ, ਘਰ-ਘਰ ’ਚ ਆਪ ਜੀ ਦੇ ਹੀ ਇਨ੍ਹਾਂ ਪਰਉਪਕਾਰਾਂ, ਆਪ ਜੀ ਦੇ ਹੀ ਅਪਾਰ ਰਹਿਮੋ-ਕਰਮ ਦੀ ਚਰਚਾ ਹੈ ਅਜਿਹੇ ਪਿਆਰੇ ਦਾਤਾ, ਰੂਹਾਨੀਅਤ ਦੇ ਸੱਚੇ ਰਹਿਬਰ, ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਚਰਨ ਕਮਲਾਂ ’ਚ ਵਾਰ-ਵਾਰ ਸਜਦਾ, ਕੋਟਿ-ਕੋਟਿ ਨਮਨ ਕਰਦੇ ਹਾਂ ਜੀ

ਪਵਿੱਤਰ ਜੀਵਨ ਝਲਕ:

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਨੇ ਪੂਜਨੀਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਅਤਿ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੋਖ ਤੋਂ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਸੀ ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ

paavan-maha-paropakaar-divasਕਰੀਬ 17-18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਮਸਤ ਫਕੀਰ ਦੀ ਦੁਆ ਅਤੇ ਪਰਮ ਪਿਤਾ ਪਰਮਾਤਮਾ ਦੀ ਕ੍ਰਿਪਾ ਨਾਲ ਸ੍ਰਿਸ਼ਟੀ ’ਤੇ ਆਪ ਜੀ ਦਾ ਸ਼ੁੱਭ ਆਗਮਨ ਹੋਇਆ ਉਸ ਮਸਤ ਫਕੀਰ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਅਤੇ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਪਰਮ ਪਿਤਾ ਪਰਮੇਸ਼ਵਰ ਨੂੰ ਦੁਆ ਕਰਦੇ ਹੋਏ ਕਿਹਾ, ‘ਭਾਈ ਭਗਤੋ! ਤੁਹਾਡੀ ਸੇਵਾ ਪਰਮੇਸ਼ਵਰ ਨੂੰ ਮਨਜ਼ੂਰ ਹੋ ਗਈ ਹੈ ਤੁਹਾਡੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ, ਉਹ ਤੁਹਾਡਾ ਵਾਰਸ ਬਣ ਕੇ ਆਵੇਗਾ ਉਸ ਫਕੀਰ-ਬਾਬਾ ਨੇ ਇਹ ਵੀ ਦੱਸ ਦਿੱਤਾ ਕਿ ਉਹ ਮਹਾਨ ਹਸਤੀ ਚਾਲੀ ਸਾਲ ਤੱਕ ਹੀ ਤੁਹਾਡੇ ਕੋਲ ਰਹਿਣਗੇ, ਉਸ ਤੋਂ ਬਾਅਦ ਉਸੇ ਰਾਮ, ਪਰਮ ਪਿਤਾ ਪਰਮਾਤਮਾ ਵੱਲੋਂ ਸੌਂਪੇ ਮਾਨਵਤਾ ਭਲਾਈ ਦੇ ਕਾਰਜਾਂ, ਜੀਵਾਂ ਦੇ ਉੱਧਾਰ ਲਈ ਉਹਨਾਂ ਕੋਲ ਹੀ ਚਲੇ ਜਾਣਗੇ

ਜਿਸ ਦੇ ਹੁਕਮ ਨਾਲ ਉਨ੍ਹਾਂ ਦਾ ਤੁਹਾਡੇ ਘਰ ਸ਼ੁੱਭ ਆਗਮਨ ਹੋਇਆ ਹੈ’ ਪਰਮ ਪਿਤਾ ਪਰਮਾਤਮਾ ਆਪਣੀਆਂ ਅਜਿਹੀਆਂ ਹਸਤੀਆਂ ਨੂੰ (ਆਪਣੇ ਸਵਰੂਪ ਨੂੰ) ਪ੍ਰਗਟ ਕਰਨ ਲਈ ਅਜਿਹੇ ਜਨਮਦਾਤਾ ਦੇ ਘਰ ਭੇਜਦਾ ਹੈ ਜੋ ਬਹੁਤ ਉੱਚੇ ਸੰਸਕਾਰਾਂ ਵਾਲੇ ਅਤੇ ਉਸ ਦੀ ਭਗਤੀ ਨਾਲ ਜੁੜੇ ਹੁੰਦੇ ਹਨ ਆਪ ਜੀ ਸਿੱਧੂ ਵੰਸ਼ ਨਾਲ ਸਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਉੁਪਰੰਤ ਆਪਣੇ ਪੂਜਨੀਕ ਸਤਿਗੁਰੂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸੰਪਰਕ ’ਚ ਆਉਣ ’ਤੇ ਉਨ੍ਹਾਂ ਨੇ ਆਪ ਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਹਾਲੇ ਆਪ ਜੀ ਛੋਟੀ ਅਵਸਥਾ ’ਚ ਹੀ ਸਨ ਕਿ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਸਾਇਆ ਆਪ ਜੀ ਦੇ ਸਿਰ ਤੋਂ ਸਦਾ ਲਈ ਉੱਠ ਗਿਆ ਆਪ ਜੀ ਦਾ ਲਾਲਣ-ਪਾਲਣ, ਸਿੱਖਿਆ ਆਦਿ ਦਾ ਸਾਰਾ ਕਾਰਜਭਾਰ ਪੂਜਨੀਕ ਮਾਤਾ ਜੀ ’ਤੇ ਆਣ ਪਿਆ, ਜਿਸ ਨੂੰ ਉਨ੍ਹਾਂ ਨੇ ਆਪ ਜੀ ਦੇ ਪੂਜਨੀਕ ਮਾਮਾ (ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ) ਬਾਬਾ ਬੀਰ ਸਿੰਘ ਜੀ ਦੀ ਪਾਵਨ ਦੇਖ-ਰੇਖ ’ਚ ਖੂਬ ਨਿਭਾਇਆ

ਸੱਚ ਦੀ ਪ੍ਰਾਪਤੀ:

ਪੂਜਨੀਕ ਮਾਤਾ ਜੀ ਦੇ ਪਵਿੱਤਰ ਸੰਸਕਾਰਾਂ ਕਾਰਨ ਆਪ ਜੀ ਬਚਪਨ ਤੋਂ ਹੀ ਅਸਲ ਸੱਚ (ਖੁਦ-ਖੁਦਾ, ਪਰਮ ਪਿਤਾ ਪਰਮੇਸ਼ਵਰ) ਦੇ ਮਿਲਾਪ ਦੀ ਪ੍ਰਬਲ ਇੱਛਾ ਰੱਖਦੇ ਸਨ ਆਪ ਜੀ ਬਚਪਨ ਤੋਂ ਹੀ ਸੱਚ ਦੀ ਤਲਾਸ਼ ’ਚ ਲੱਗੇ ਹੋਏ ਸਨ ਅਤੇ ਜਿਵੇਂ ਹੀ ਆਪ ਜੀ ਕੁਝ ਵੱਡੇ ਹੋਏ ਸੱਚ ਨੂੰ ਪਾਉਣ ਲਈ ਆਪ ਜੀ ਨੇ ਵੱਡੇ-ਵੱਡੇ ਸਾਧੂ-ਮਹਾਤਮਾਵਾਂ ਦੀ ਵੀ ਸੋਹਬਤ ਕੀਤੀ ਪਰ ਕਿਤੋਂ ਵੀ ਤਸੱਲੀ ਨਹੀਂ ਹੋਈ ਇਸ ਦੌਰਾਨ ਆਪ ਜੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੇ ਸੰਸਥਾਪਕ (ਪੂਜਨੀਕ ਬੇਪਰਵਾਹ ਜੀ ਨੇ 29 ਅਪਰੈਲ 1948 ’ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ, ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸਥਾਪਿਤ ਕੀਤਾ) ਦੀ ਉਪਮਾ ਬਾਰੇ ਸੁਣਿਆ

ਆਪ ਜੀ ਨੇ ਡੇਰਾ ਸੱਚਾ ਸੌਦਾ ਸਰਸਾ ’ਚ ਪੂਜਨੀਕ ਬੇਪਰਵਾਹ ਜੀ ਦਾ ਰੂਹਾਨੀ ਸਤਿਸੰਗ ਸੁਣਿਆ ਸਤਿਸੰਗ ਸੁਣ ਕੇ ਅਤੇ ਪੂਜਨੀਕ ਬੇਪਰਵਾਹ ਜੀ ਦੇ ਨੂਰਾਨੀ ਦਰਸ਼ਨ ਕਰਕੇ ਆਪ ਜੀ ਬਹੁਤ ਪ੍ਰਭਾਵਿਤ ਹੋਏ ਸੱਚ ਸਾਹਮਣੇ ਸੀ, ਜਿਸ ਨੂੰ ਪਾ ਕੇ ਆਪ ਜੀ ਦੀ ਪੂਰਨ ਤਸੱਲੀ ਹੋ ਗਈ ਆਪ ਜੀ ਨੇ ਪੂਜਨੀਕ ਬੇਪਰਵਾਹ ਜੀ ਦੇ ਬਹੁਤ ਸਤਿਸੰਗ ਸੁਣੇ ਆਪ ਜੀ ਨੇ ਇਸ ਦੌਰਾਨ ਨਾਮ-ਸ਼ਬਦ ਲੈਣ ਦੀ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਆਪ ਜੀ ਨੂੰ ਹਰ ਵਾਰ ਇਹ ਕਹਿ ਕੇ ਨਾਮ-ਸ਼ਬਦ ਵਾਲਿਆਂ ਤੋਂ ਉਠਾ ਦਿਆ ਕਰਦੇ ਕਿ ਹਾਲੇ ਤੁਹਾਨੂੰ ਨਾਮ-ਸ਼ਬਦ ਲੈਣ ਦਾ ਹੁਕਮ ਨਹੀਂ ਹੋਇਆ ਹੈ ਜਦੋਂ ਸਮਾਂ ਆਇਆ ਤਾਂ ਖੁਦ ਬੁਲਾ ਕੇ ਅਤੇ ਆਵਾਜ਼ ਲਗਾ ਕੇ ਨਾਮ-ਸ਼ਬਦ ਦੇਵਾਂਗੇ, ਆਪ ਸਤਿਸੰਗ ਕਰਦੇ ਰਹੋ ਆਪ ਨੂੰ ਕਾਲ ਨਹੀਂ ਬੁਲਾਏਗਾ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਘੂਕਿਆਂਵਾਲੀ ਦਰਬਾਰ ’ਚ ਸਤਿਸੰਗ ਤੋਂ ਬਾਅਦ ਉਸੇ ਚਬੂਤਰੇ ’ਤੇ ਖੜ੍ਹੇ ਹੋਕੇ ਹੀ ਆਪ ਜੀ ਨੂੰ ਖੁਦ ਬੁਲਾ ਕੇ ਅਤੇ ਆਵਾਜ਼ ਦੇ ਕੇ ਕਿਹਾ, ‘ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ਆਜ ਰਾਤ ਆਪ ਕੋ ਨਾਮ-ਸ਼ਬਦ ਦਾ ਹੁਕਮ ਹੂਆ ਹੈ ਆਪ ਅੰਦਰ ਜਾ ਕਰ (ਨਾਮ-ਅਭਿਲਾਸ਼ੀ ਜੀਵਾਂ ’ਚ) ਹਮਾਰੇ ਮੂੜ੍ਹੇ ਕੇ ਪਾਸ ਬੈਠੋ, ਹਮ ਭੀ ਅਭੀ ਆਤੇ ਹੈਂ’ ਮੂੜ੍ਹੇ ਕੋਲ ਜਗ੍ਹਾ ਨਾ ਹੋਣ ਕਾਰਨ ਆਪ ਜੀ ਉੱਥੇ ਬੈਠੇ ਹੋਰ ਨਾਮ ਅਭਿਲਾਸ਼ੀ ਜੀਵਾਂ ’ਚ ਪਿੱਛੇ ਬੈਠ ਗਏ ਜਦੋਂ ਸਾਈਂ ਜੀ ਅੰਦਰ ਆਏ ਤਾਂ ਆਪ ਜੀ ਨੂੰ ਆਵਾਜ਼ ਦੇ ਕੇ ਆਪਣੇ ਮੂੜੇ੍ਹ ਕੋਲ ਬਿਠਾਇਆ ਅਤੇ ਫਰਮਾਇਆ ਕਿ ‘ਆਪਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੈਨਾ ਹੈ ਆਪਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆਂ ਕੋ ਨਾਮ ਜਪਾਏਗਾ’

ਇਲਾਹੀ ਪ੍ਰੀਖਿਆ:

ਆਪ ਜੀ ਤਾਂ ਪਹਿਲੇ ਦਿਨ ਤੋਂ ਹੀ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੂੰ ਆਪਣੇ ਪੀਰੋ-ਮੁਰਸ਼ਿਦ, ਆਪਣੇ ਮੌਲਾ, ਪਰਮੇਸ਼ਵਰ ਦੇ ਰੂਪ ’ਚ ਆਪਣੇ ਅੰਤਰ-ਹਿਰਦੇ ’ਚ ਬਿਰਾਜਮਾਨ ਕਰਕੇ ਅਤੇ ਆਪਣਾ ਤਨ-ਮਨ-ਧਨ ਅਤੇ ਆਪਣਾ ਸਭ ਕੁਝ ਉਨ੍ਹਾਂ ਦੇ ਅਰਪਣ ਕਰ ਚੁੱਕੇ ਸਨ ਇਸ ਤਰ੍ਹਾਂ ਨਾਮ-ਸ਼ਬਦ ਦੇ ਰੂਪ ’ਚ ਪ੍ਰਭੂ ਦਾ ਪ੍ਰਭੂ-ਪਰਮੇਸ਼ਵਰ ਨਾਲ ਮਿਲਾਪ ਹੋ ਗਿਆ

ਉਸ ਫਕੀਰ ਬਾਬਾ ਦੇ ਬਚਨ ਅਨੁਸਾਰ ਉਹ ਸਮਾਂ ਵੀ ਆ ਗਿਆ ਸੀ ਉਮਰ ਉਹ ਹੀ ਲਗਭਗ 40 ਸਾਲ ਆਪ ਜੀ ਆਪਣਾ ਸਭ ਕੁਝ ਆਪਣੇ ਸਤਿਗੁਰੂ-ਮੌਲਾ ’ਤੇ ਕੁਰਬਾਨ ਕਰ ਚੁੱਕੇ ਸਨ ਅਤੇ ਜਦੋਂ ਬੇਪਰਵਾਹੀ-ਇਲਾਹੀ ਹੁਕਮ ਹੋਇਆ ਤਾਂ ਆਪ ਜੀ ਨੇ ਪਲ ਵੀ ਨਹੀਂ ਲਾਇਆ ਆਪਣੀ ਸ਼ਾਹੀ ਹਵੇਲੀ ਨੂੰ ਬੇਪਰਵਾਹੀ ਹੁਕਮ ਅਨੁਸਾਰ ਖੁਦ ਆਪਣੇ ਹੱਥਾਂ ਨਾਲ ਤੋੜਿਆ ਅਤੇ ਹਵੇਲੀ ਦਾ ਸਾਰਾ ਮਲਬਾ ਇੱਕ-ਇੱਕ ਇੱਟ, ਛੋਟੇ ਕੰਕਰ ਤੱਕ, ਲੱਕੜ-ਬਾਲਾ, ਵੱਡੇ-ਵੱਡੇ ਸ਼ਤੀਰ, ਭਾਰੀ ਲੋਹੇ ਦੇ ਗਾਰਡਰ ਅਤੇ ਘਰ ਦਾ ਸਾਰਾ ਸਮਾਨ (ਛੋਟੀ ਸੂਈ ਤੋਂ ਵੱਡੀ ਤੋਂ ਵੱਡੀ ਵਸਤੂ ਤੱਕ) ਆਪਣੀ ਜ਼ਮੀਨ-ਜਾਇਦਾਦ, ਟਰੱਕਾਂ, ਟਰੈਕਟਰ-ਟਰਾਲੀਆਂ ’ਚ ਭਰ ਕੇ ਆਪਣੇ ਪਿਆਰੇ ਸੱਚੇ ਰਹਿਬਰ ਦੀ ਪਾਵਨ ਹਜ਼ੂਰੀ ’ਚ ਲਿਆ ਕੇ ਡੇਰਾ ਸੱਚਾ ਸੌਦਾ ਦਰਬਾਰ ’ਚ ਰੱਖ ਦਿੱਤਾ ਅਤੇ ਆਪਣੇ ਆਪ ਨੂੰ ਵੀ ਪੂਰਨ ਤੌਰ ’ਤੇ ਆਪਣੇ ਮੁਰਸ਼ਿਦ ਪਿਆਰੇ ਨੂੰ ਸੌਂਪ ਦਿੱਤਾ ਤਿਆਗ ਕਰਨਾ ਵੀ ਰੂਹਾਨੀਅਤ ’ਚ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ, ਪਰ ਆਪ ਜੀ ਦਾ ਅਜਿਹਾ ਮਹਾਨ ਤਿਆਗ, ਆਪਣੇ ਛੋਟੇ-ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦੀਆਂ, ਪੂਰੀ ਜਵਾਨੀ ਦੀ ਉਮਰ ਆਦਿ ਅਤੇ ਐਨੇ ਵੱਡੇ ਖਾਨਦਾਨ ਨੂੰ ਤਿਆਗ ਦੇਣਾ ਆਪਣੇ ਆਪ ’ਚ ਬੇਮਿਸਾਲ ਹੈ

ਸਤਿਨਾਮ-ਕੁੱਲ ਮਾਲਕ ਦਾ ਨਾਮ:

ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਸਖ਼ਤ ਤੋਂ ਸਖ਼ਤ ਪ੍ਰੀਖਿਆ ਲਈ ਅਤੇ ਜਦੋਂ ਆਪ ਜੀ ਨੂੰ ਹਰ ਤਰ੍ਹਾਂ ਨਾਲ ਪਰਿਪੂਰਨ ਪਾ ਲਿਆ ਤਾਂ ਗੁਰਗੱਦੀ ਬਖਸ਼ਿਸ਼ ਕਰਨ ਦਾ ਅਟੱਲ ਫੈਸਲਾ ਕੀਤਾ ਪੂਜਨੀਕ ਬੇਪਰਵਾਹ ਜੀ ਆਪ ਜੀ ’ਤੇ, ਆਪ ਜੀ ਦੇ ਪਿਆਰ, ਆਪਣੇ ਸਤਿਗੁਰੂ ਪਰਮ ਪਿਤਾ ਪਰਮਾਤਮਾ ਲਈ ਕੀਤੇ ਮਹਾਨ ਤਿਆਗ ’ਤੇ ਬਹੁਤ ਖੁਸ਼ ਸਨ ਪੂਜਨੀਕ ਬੇਪਰਵਾਹ ਜੀ ਨੇ 28 ਫਰਵਰੀ 1960 ਨੂੰ ਆਪ ਜੀ ਨੂੰ ਆਪਣਾ ਸਵਰੂਪ ਭਾਵ ਸਰਦਾਰ ਹਰਬੰਸ ਸਿੰਘ ਜੀ ਤੋਂ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੁੱਲ ਮਾਲਕ ਬਣਾ ਲਿਆ ਪੂਜਨੀਕ ਸਾਈਂ ਨੇ 28 ਫਰਵਰੀ 1960 ਨੂੰ ਆਪ ਜੀ ਨੂੰ ਖੁਦ ਆਪਣੇ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ ਅਤੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪਵਿੱਤਰ ਮਰਿਆਦਾ-ਪੂਰਵਕ

ਆਪ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਦੇ ਹੋਏ ਸਾਧ-ਸੰਗਤ ’ਚ ਬਚਨ ਫਰਮਾਇਆ ਕਿ ਸਤਿਨਾਮ ਕੁੱਲ ਮਾਲਕ ਦਾ ਹੀ ਨਾਮ ਹੈ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਭਾਈ! ਆਜ ਅਸੀਂ ਸਰਦਾਰ ਹਰਬੰਸ ਸਿੰਘ ਜੀ ਕੋ ਸਰਦਾਰ ਸਤਿਨਾਮ ਸਿੰਘ ਜੀ, ਕੁੱਲ ਮਾਲਿਕ ਬਨਾ ਦੀਆ ਹੈ ਸਤਿਨਾਮ ਵੋ ਤਾਕਤ ਹੈ ਜਿਸਕੇ ਸਹਾਰੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹੈਂ’ ਆਪ ਜੀ ਨੇ ਇਹ ਵੀ ਸਪੱਸ਼ਟ ਕੀਤਾ ਕਿ ‘ਜਿਸ ਸਤਿਨਾਮ ਕੋ ਦੁਨੀਆਂ ਜਪਤੀ-ਜਪਤੀ ਮਰ ਗਈ, ਪਰ ਵੋ ਨਹੀਂ ਮਿਲਾ ਯੇ ਵੋਹੀ ਸਤਿਨਾਮ ਹੈਂ ਅਸੀਂ ਇਨਹੇਂ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ਅਰਸ਼ੋਂ ਸੇ ਲਾਕਰ ਤੁਮਹਾਰੇ ਸਾਮ੍ਹਣੇ ਬਿਠਾ ਦੀਆ ਹੈ

ਯੇ ਅਪਣੀ ਦਇਆ-ਮਿਹਰ ਸੇ ਦੁਨੀਆਂ ਕਾ ਉੱਧਾਰ ਕਰੇਂਗੇ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ ਔਰ ਅਪਨੇ ਮੁਖ ਸੇ ‘ਸਤਿਨਾਮ’ ਬੋਲ ਦੇਗਾ ਵਹ ਭੀ ਨਰਕੋਂ ਮੇਂ ਨਹੀਂ ਜਾਏਗਾ, ਯੇ ਅਪਨੇ ਰਹਿਮੋ-ਕਰਮ ਸੇ ਉਸਕਾ ਭੀ ਉੱਧਾਰ ਕਰੇਂਗੇ’ ਅਤੇ ਇਸ ਦੇ ਨਾਲ ਹੀ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪਣੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਅਤੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਦਾ ਵੀ ਕਾਰਜਭਾਰ ਉਸੇ ਦਿਨ ਤੋਂ ਹੀ ਆਪ ਜੀ ਨੂੰ ਸੌਂਪ ਦਿੱਤਾ ਅਤੇ ਉਸ ਤੋਂ ਬਾਅਦ ਅਨਾਮੀ ਗੁਫਾ ਵਿੱਚ ਆਪ ਜੀ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਖੁਦ ਬਿਰਾਜਮਾਨ ਕੀਤਾ, ਪੂਜਨੀਕ ਬੇਪਰਵਾਹ ਜੀ ਨੇ ਖੁਦ ਆਪਣੀ ਦੇਖ-ਰੇਖ ’ਚ ਆਪ ਜੀ ਲਈ ਹੀ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਸੀ

ਤੇਰੇ ਉਪਕਾਰ ਸਤਿਗੁਰੂ ਜਾੲਂੇ ਨਾ ਗਿਣਾਏ:

ਡੇਰਾ ਸੱਚਾ ਸੌਦਾ ’ਚ ਗੱਦੀਨਸ਼ੀਨ ਹੋ ਕੇ ਪੂਜਨੀਕ ਪਰਮ ਪਿਤਾ ਜੀ ਨੇ 30-31 ਸਾਲਾਂ ਤੱਕ ਸਾਧ-ਸੰਗਤ ਅਤੇ ਡੇਰਾ ਸੱਚਾ ਸੌਦਾ ਦਰਬਾਰ ਪ੍ਰਤੀ ਆਪਣਾ ਜੋ ਅਨਮੋਲ ਪਿਆਰ ਬਖ਼ਸ਼ਿਆ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਆਪ ਜੀ ਨੇ ਸਾਧ-ਸੰਗਤ ਰੂਪੀ ਇਸ ਫੁਲਵਾੜੀ ਨੂੰ ਆਪਣੇ ਰਹਿਮੋ-ਕਰਮ ਦੇ ਪ੍ਰੇਮ-ਅੰਮ੍ਰਿਤ ਨਾਲ ਜਿਸ ਤਰ੍ਹਾਂ ਨਾਲ ਸੀਂਚਿਆ, ਉਸ ਦੇ ਹੀ ਫਲਸਵਰੂਪ ਡੇਰਾ ਸੱਚਾ ਸੌਦਾ ਅੱਜ ਕਰੋੜਾਂ ਲੋਕਾਂ (ਸਾਢੇ ਛੇ ਕਰੋੜ ਤੋਂ ਵੀ ਜ਼ਿਆਦਾ ਸਾਧ-ਸੰਗਤ) ਦੀ ਆਸਥਾ ਦਾ ਕੇਂਦਰ, ਹਰਮਨ ਪਿਆਰਾ, ਸੱਚਾ ਈਸ਼ਟ, ਸਿਜਦਾ ਕਰਨ ਦਾ ਪਵਿੱਤਰ ਸਥਾਨ ਹੈ ਆਪ ਜੀ ਨੇ ਆਪਣਾ ਹਰ ਪਲ ਜੀਵਾਂ ਦੇ ਉੱਧਾਰ, ਸਤਿਸੰਗਾਂ ਅਤੇ ਪਰਮਾਰਥੀ ਕੰਮਾਂ ’ਚ ਲਗਾਇਆ ‘ਕਰ ਲੀਆ ਸੋ ਕਾਮ,

ਜਪ ਲੀਆ ਸੋ ਨਾਮ’, ਇਹੀ ਆਪ ਜੀ ਦਾ ਪਰਮ ਉਦੇਸ਼ ਰਿਹਾ ਆਪ ਜੀ ਨੇ ਆਪਣੇ ਇਸ ਪਰਮ ਉਦੇਸ਼ ਨੂੰ ਲੈ ਕੇ ਗਰਮੀ, ਸਰਦੀ, ਮੀਂਹ, ਹਨੇ੍ਹਰੀ-ਝੱਖੜ ਆਦਿ ਦੀ ਕਦੇ ਪਰਵਾਹ ਨਹੀਂ ਕੀਤੀ ਕਈ ਵਾਰ ਤਾਂ ਆਪ ਜੀ ਤੇਜ਼ ਬੁਖਾਰ (104 ਡਿਗਰੀ ਤੋਂ ਵੱਧ) ਦੇ ਹੁੰਦੇ ਹੋਏ ਵੀ ਸਤਿਸੰਗ ਲਈ ਪਹੁੰਚ ਜਾਂਦੇ ਹਾਲਾਂਕਿ ਡਾਕਟਰ ਸਾਹਿਬਾਨ ਆਪ ਜੀ ਨੂੰ ਪੂਰਾ ਆਰਾਮ (ਫੁਲ ਬੈੱਡ ਰੈਸਟ) ਕਰਨ ਦੀ ਸਲਾਹ ਦਿੰਦੇ ਅਤੇ ਸੇਵਾਦਾਰ ਵੀ ਸਤਿਸੰਗ ਕੈਂਸਲ ਕਰ ਦੇਣ ਦੀ ਬੇਨਤੀ ਕਰਦੇ, ਜ਼ੋਰ ਦਿੰਦੇ, ਪਰ ਆਪ ਜੀ ਸੇਵਾਦਾਰਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਕਿ ‘ਬੇਟਾ, ਸੰਗਤ ਵਿਚਾਰੀ ਪਤਾ ਨਹੀਂ ਕਦੋਂ ਤੋਂ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਜੇਕਰ ਨਹੀਂ ਜਾਵਾਂਗੇ ਤਾਂ ਉਹ ਵਿਚਾਰੇ ਨਿਰਾਸ਼ ਹੋ ਜਾਣਗੇ, ਉਨ੍ਹਾਂ ਦਾ ਦਿਲ ਟੁੱਟ ਜਾਵੇਗਾ’

ਸਵੱਸਥ ਪਰੰਪਰਾ ਚਲਾਈ:-

ਆਪ ਜੀ ਮਾਨਵਤਾ ਭਲਾਈ ਲਈ ਸਮਾਜ ’ਚ ਫੈਲੀ ਦਹੇਜ਼ ਪ੍ਰਥਾ ਅਤੇ ਨਸ਼ੇ ਆਦਿ ਬੁਰਾਈਆਂ, ਸਮਾਜ ’ਚ ਫੈਲੇ ਵਹਿਮਾਂ-ਭਰਮਾਂ, ਤਰ੍ਹਾਂ-ਤਰ੍ਹਾਂ ਦੇ ਪਖੰਡਾਂ ਅਤੇ ਰੂੜ੍ਹੀਵਾਦੀ ਕੁਰੀਤੀਆਂ ਨੂੰ ਖ਼ਤਮ ਕਰਨ ਅਤੇ ਸਾਫ-ਸਵੱਛ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਹਮੇਸ਼ਾ ਯਤਨਸ਼ੀਲ ਰਹੇ ਆਪ ਜੀ ਨੇ ਵਧਦੀ ਜਨਸੰਖਿਆ ’ਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਸਮਾਜ ਨੂੰ ਛੋਟਾ ਪਰਿਵਾਰ ਸੁਖੀ ਪਰਿਵਾਰ ਦਾ ਸੰਦੇਸ਼ ਦਿੱਤਾ ‘ਇੱਕ ਤੀਰ, ਦੂਜਾ ਤੁੱਕਾ’, (ਭਾਵ ਇੱਕ ਜਾਂ ਦੋ ਬੱਚਿਆਂ ਦਾ ਛੋਟਾ ਪਰਿਵਾਰ) ਆਪ ਜੀ ਨੇ ਛੋਟੇ ਪਰਿਵਾਰ ਦਾ ਇਹ ਮੰਤਰ ਦਿੱਤਾ (ਇਹਨਾਂ ਪਾਵਨ ਇਲਾਹੀ ਬਚਨਾਂ ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਨੇ ਡੇਰਾ ਸੱਚਾ ਸੌਦਾ ਦੀ ਸਾਢੇ ਛੇ ਕਰੋੜ ਤੋਂ ਜ਼ਿਆਦਾ ਸਾਧ-ਸਗਤ ਵਿੱਚ ਬੇਹਤਾਸ਼ਾ ਵਧ ਰਹੀ ਦੇਸ਼ ਦੀ ਜਨ-ਸੰਖਿਆ ਨੂੰ ਕੰਟਰੋਲ ਕਰਨ ਲਈ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’, ਬਚਨ ਫਰਮਾ ਕੇੇ ਲਾਗੂ ਕਰਵਾਇਆ ਹੈ ਇਸੇ ਪਾਵਨ ਬਚਨ ਤਹਿਤ ਰੋਜ਼ਾਨਾ ਜਿੰਨੇ ਵੀ ਸ਼ਾਦੀ ਵਾਲੇ ਪਰਿਵਾਰ ਦਰਬਾਰ ’ਚ ਸ਼ਾਦੀ ਕਰਾਉਣ ਆਉਂਦੇ ਹਨ, ਲੜਕਾ-ਲੜਕੀ ਦਿਲਜੋੜ ਮਾਲਾ ਪਾਉਣ ਸਮੇਂ ਪੂਜਨੀਕ ਗੁਰੂ ਜੀ ਦੇ ਇਸੇ ਬਚਨ (ਬਰਥ ਮੁਹਿੰਮ) ਤਹਿਤ ਲਿਖਤ ’ਚ ਪ੍ਰਣ ਕਰਦੇ ਹਨ) ਆਪ ਜੀ ਨੇ ਫਰਮਾਇਆ ਕਿ ਕਈ ਵਾਰ ਬੇਟੇ ਦੀ ਚਾਹਤ ’ਚ ਪਰਿਵਾਰ ਬਹੁਤ ਵਧ ਜਾਂਦਾ ਹੈ, ਜਿਸ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਪੜ੍ਹਾਈ ਆਦਿ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੀ ਬੇਟਾ-ਬੇਟੀ ਨੂੰ ਇੱਕ ਸਮਾਨ ਸਮਝੋ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿਓ ਬੇਟੀਆਂ ਵੀ ਬੇਟਿਆਂ ਤੋਂ ਕਿਸੇ ਖੇਤਰ ’ਚ ਘੱਟ ਨਹੀਂ ਹਨ ਆਪ ਜੀ ਨੇ ਸਾਧ-ਸੰਗਤ ਨੂੰ ਆਪ ਜੀ ਨੇ ਸਾਧ-ਸੰਗਤ ਨੂੰ ਦੀਆਂ ਪੁਰਾਣੀਆਂ ਰੂੜ੍ਹੀਵਾਦੀ, ਗਲਤ ਧਾਰਨਾਵਾਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ ਸੱਚੇ ਸੰਤਾਂ ਦਾ ਸੰਦੇਸ਼ ਕੁੱਲ ਦੁਨੀਆਂ ਲਈ ਹੀ ਹੁੰਦਾ ਹੈ ਆਪ ਜੀ ਨੇ ਮਾਨਵਤਾ ਭਲਾਈ ਲਈ ਡੇਰਾ ਸੱਚਾ ਸੌਦਾ ’ਚ ਬਿਨਾਂ ਦਾਨ-ਦਹੇਜ ਦੇ ਵਿਆਹ ਦੀ ਇੱਕ ਮਜ਼ਬੂਤ ਪਰੰਪਰਾ ਚਲਾਈ, ਜਿਸ ’ਤੇ ਚੱਲਦਿਆਂ ਅੱਜ ਕਰੋੜਾਂ ਪਰਿਵਾਰ ਫਾਇਦਾ ਲੈ ਕੇ ਬਹੁਤ ਹੀ ਸੁਖਮਈ ਜੀਵਨ ਬਤੀਤ ਕਰ ਰਹੇ ਹਨ

ਉੱਚੇ ਆਦਰਸ਼:-

ਆਪ ਜੀ ਨੇ ਆਪਣਾ ਪੂਰਾ ਜੀਵਨ ਬਹੁਤ ਹੀ ਸਾਦਗੀਪੂਰਨ ਢੰਗ ਨਾਲ ਬਤੀਤ ਕੀਤਾ ਆਪ ਜੀ ਨੇ ਆਪਣੇ ਸਵਾਰਥ ਲਈ ਉਮਰਭਰ ਡੇਰਾ ਸੱਚਾ ਸੌਦਾ ਦਰਬਾਰ ਤੋਂ ਕਦੇ ਇੱਕ ਨਵੇਂ ਪੈਸੇ ਦੀ ਵੀ ਵਸਤੂ ਦੀ ਵਰਤੋਂ ਨਹੀਂ ਕੀਤੀ, ਸਗੋਂ ਆਪਣੀ ਹੱਕ-ਹਲਾਲ, ਆਪਣੀ ਜੱਦੀ ਜ਼ਮੀਨ ਦੀ ਸਖ਼ਤ ਮਿਹਨਤ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਡੇਰਾ ਸੱਚਾ ਸੌਦਾ ’ਚ ਰਹਿ ਰਹੇ ਜੀਐੱਸਐੱਮ ਸੇਵਾਦਾਰਾਂ ਅਤੇ ਸਾਧ-ਸੰਗਤ ਦੀ ਸੁਵਿਧਾ ਤੇ ਲੰਗਰ-ਭੋਜਨ ’ਤੇੇ ਲਗਾ ਦਿੰਦੇ ਆਪ ਜੀ ਨੇ ਸਾਧ-ਸੰਗਤ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਅਤੇ ਸਾਧ-ਸੰਗਤ ਦੀ ਖੁਸ਼ੀ ਲਈ ਹਰ ਯਤਨ ਕੀਤਾ

ਗੁਰਗੱਦੀ ਬਖਸ਼ਿਸ਼:

ਸਮਾਂ ਅਤੇ ਸਥਿਤੀ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਖਸ਼ਿਸ਼ ਕਰਨ ਦਾ ਅਟੱਲ ਫੈਸਲਾ ਜੁਲਾਈ 1989 ’ਚ ਸਾਧ-ਸੰਗਤ ਦੇ ਜ਼ਿੰਮੇਵਾਰਾਂ ਨਾਲ ਸਾਂਝਾ ਕੀਤਾ ਆਪ ਜੀ ਨੇ ਆਪਣੇ ਇਸ ਪਵਿੱਤਰ ਉਦੇਸ਼ ਲਈ ਸਾਧ-ਸੰਗਤ ਨਾਲ ਲਗਭਗ ਸਵਾ ਸਾਲ ਤੱਕ ਮੀਟਿੰਗਾਂ ਦੇ ਜ਼ਰੀਏ ਵਿਚਾਰ-ਵਟਾਂਦਰਾ ਕੀਤਾ ਇਸ ਦੌਰਾਨ ਆਪ ਜੀ ਨੇ ਧੁਰ-ਧਾਮ ਤੋਂ ਬਣ ਕੇ ਆਈ ਉਸ ਪਵਿੱਤਰ ਰੂਹ ਨੂੰ ਆਪਣੇ ਰਹਿਮੋ-ਕਰਮ ਨਾਲ ਪੂਰਨ ਕਰ ਲਿਆ ਸੀ ਗੁਰਗੱਦੀ ਬਖਸ਼ਿਸ਼ ਲਈ ਆਪ ਜੀ ਨੇ 23 ਸਤੰਬਰ 1990 ਦਾ ਦਿਨ ਨਿਸ਼ਚਿਤ ਕੀਤਾ ਜਦਕਿ ਗੁਰਗੱਦੀ ਦੀ ਕਾਨੂੰਨੀ ਪ੍ਰਕਿਰਿਆ ਨੂੰ ਇਸ ਤੋਂ ਲਗਭਗ 2-3 ਮਹੀਨੇ ਪਹਿਲਾਂ ਹੀ (ਵਸੀਅਤ-ਨਾਮਾ ਦੇ ਰੂਪ ’ਚ) ਪੂਰਾ ਕਰਵਾ ਲਿਆ ਸੀ

ਆਪ ਜੀ ਨੇ 23 ਸਤੰਬਰ 1990 ਦਿਨ ਐਤਵਾਰ ਨੂੰ ਮੌਜ਼ੂਦਾ ਗੁਰੂ ਜੀ, ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਰਨ ਪਵਿੱਤਰ ਮਰਿਆਦਾ ਅਨੁਸਾਰ ਸ਼ਰੇਆਮ ਸਾਧ-ਸੰਗਤ ’ਚ ਆਪਣਾ ਉੱਤਰ-ਅਧਿਕਾਰੀ ਐਲਾਨ ਕੇ ਡੇਰਾ ਸੱਚਾ ਸੌਦਾ ’ਚ ਗੁਰਗੱਦੀ ’ਤੇ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਬਿਰਾਜਮਾਨ ਕੀਤਾ ਆਪ ਜੀ ਨੇ ਸਾਧ-ਸੰਗਤ ’ਚ ਫਰਮਾਇਆ, ‘ਭਾਈ, ਜਿਹੋ ਜਿਹਾ ਅਸੀਂ ਚਾਹੁੰਦੇ ਸੀ, ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਤੋਂ ਵੀ ਕਿਤੇ ਵਧ ਕੇ ਯੋਗ ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅੱਜ ਅਸੀਂ ਬਹੁਤ ਖੁਸ਼ ਹਾਂ ਅਤੇ ਆਪਣੇੇ ਆਪ ਨੂੰ ‘ਹੌਲਾ ਫੁੱਲ’ (ਹਲਕਾ-ਫੁਲਕਾ) ਮਹਿਸੂਸ ਕਰ ਰਹੇ ਹਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਸਾਡੇ ਸਿਰ ਤੋਂ ਬਹੁਤ ਭਾਰੀ ਬੋਝ ਉੱਤਰ ਗਿਆ ਹੋਵੇ ਅਸੀਂ ਇਨ੍ਹਾਂ ਦੀ ਝੋਲੀ ’ਚ ਦੋਨੋਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ ਇਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ ਜੋ ਮੂੰਹ ਤੋੜ ਜਵਾਬ ਦੇਣਗੇ ਕੋਈ ਉਂਗਲੀ ਨਹੀਂ ਉਠਾ ਸਕੇਗਾ ਪਹਾੜ ਵੀ ਟਕਰਾਏਗਾ ਤਾਂ ਚੂਰ-ਚੂਰ ਹੋ ਜਾਏਗਾ’

ਗੁਰਗੱਦੀ ਬਖਸ਼ਿਸ਼ ਕਰਨ ਦੇ ਨਾਲ ਹੀ ਪੂਜਨੀਕ ਪਰਮ ਪਿਤਾ ਜੀ ਨੇ ਜਿੱਥੇ ਡੇਰਾ ਸੱਚਾ ਸੌਦਾ ਦੀ ਸਾਰੀ ਜ਼ਿੰਮੇਵਾਰੀ ਆਪਣੇ ਵਾਰਸ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸੌਂਪ ਦਿੱਤੀ, ਉੱਥੇ ਸਤਿਸੰਗ, ਨਾਮ, ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਅਤੇ ਡੇਰਾ ਸੱਚਾ ਸੌਦਾ ਦੇ ਸਾਰੇ ਕਾਰਜ ਵੀ ਉਨ੍ਹਾਂ ਨੂੰ ਸੌਂਪ ਦਿੱਤੇ ਆਪ ਜੀ ਨੇ ਸਾਧ-ਸੰਗਤ ਦੇ ਭਲੇ ਲਈ ਆਪਣਾ ਇੱਕ ਪਵਿੱਤਰ ਹੁਕਮਨਾਮਾ ਵੀ ਉਸੇ ਦਿਨ ਸਾਧ-ਸੰਗਤ ਦੇ ਨਾਂਅ ਜਾਰੀ ਕੀਤਾ ਇਹ ਪਵਿੱਤਰ ਹੁਕਮਨਾਮਾ ਸਾਰੀ ਸਾਧ-ਸੰਗਤ ’ਚ ਪੜ੍ਹ ਕੇ ਸੁਣਾਇਆ ਗਿਆ ਤਾਂ ਕਿ ਸਾਧ-ਸੰਗਤ ਆਪਣੇ ਮਨ ਜਾਂ ਕਿਸੇ ਹੋਰ ਦੇ ਬਹਿਕਾਵੇ ’ਚ ਆ ਕੇ ਆਪਣਾ ਅਕਾਜ ਨਾ ਕਰ ਲਵੇ ਆਪ ਜੀ ਨੇ ਆਪਣੇ ਹੁਕਮਨਾਮੇ ’ਚ ਸਾਧ-ਸੰਗਤ ’ਚ ਫਰਮਾਇਆ ਕਿ ਇਹ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਸਾਡਾ ਹੀ ਰੂਪ ਹਨ ਇਨ੍ਹਾਂ ਦਾ ਹੁਕਮ ਸਾਡਾ ਹੁਕਮ ਹੈ ਜੋ ਇਨ੍ਹਾਂ ਨਾਲ ਪ੍ਰੇਮ ਕਰੇਗਾ ਮੰਨੋ ਉਹ ਸਾਡੇ ਨਾਲ ਪ੍ਰੇਮ ਕਰਦਾ ਹੈ

ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ, ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ ਆਪ ਜੀ ਨੇ ਇਹ ਵੀ ਫਰਮਾਇਆ ਕਿ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਕਰੇਗਾ, ਉਹ ਸੁੱਖ ਪਾਏਗਾ ਐਨਾ ਹੀ ਨਹੀਂ, ਆਪ ਜੀ ਲਗਭਗ ਪੰਦਰ੍ਹਾਂ ਮਹੀਨੇ (ਸਵਾ ਸਾਲ ਤੱਕ) ਖੁਦ ਬਾਡੀ ਰੂਪ ’ਚ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਜੀ ਨਾਲ ਸਾਧ-ਸੰਗਤ ’ਚ ਮੌਜ਼ੂਦ ਰਹੇ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਤੇ ਆਪਣਾ ਅਜਿਹਾ ਪਰਉਪਕਾਰ ਕਰਕੇ ਦੁਨੀਆਂ ’ਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 13 ਦਸੰਬਰ 1991 ਨੂੰ ਆਪਣਾ ਪੰਜ ਭੌਤਿਕ (ਪੰਜ ਤੱਤ ਦਾ ਭੌਤਿਕ) ਸਰੀਰ ਤਿਆਗ ਕੇ ਪਰਮ ਪਿਤਾ ਪਰਮਾਤਮਾ ਦੀ ਅਖੰਡ ਜੋਤੀ ’ਚ ਜੋਤੀ-ਜੋਤ ਸਮਾ ਗਏ

‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ’- ਆਪ ਜੀ ਦੇ ਮੌਜ਼ੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਆਪ ਜੀ ਦੇ ਬਚਨਾਂ ਅਨੁਸਾਰ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ, ਦੁੱਗਣੀ-ਚੌਗੁਣੀ, ਕਈ ਗੁਣਾ ਵੱਧ ਹੋ ਰਹੀ ਹੈ ਚਾਰੇ ਪਾਸੇ, ਭਾਵ ਹਰ ਪਾਸੇ ਅੱਜ ਵੀ ਆਪ ਜੀ ਦਾ ਹੀ ਜਲਵਾ, ਨੂਰ-ਏ-ਜਲਾਲ ਝਲਕ ਰਿਹਾ ਹੈ

ਮਹਾਨ ਸ਼ਖ਼ਸੀਅਤ:

ਪੂਜਨੀਕ ਪਰਮ ਪਿਤਾ ਜੀ ਇੱਕ ਮਹਾਨ ਹਸਤੀ, ਵਿਲੱਖਣ ਸ਼ਖ਼ਸੀਅਤ ਸਨ ਆਪ ਜੀ ਦੇ ਰੂਹਾਨੀ ਜਲਵੇ, ਨੂਰੀ ਸੁੰਦਰ ਮੁੱਖੜੇ ਦੇ ਦਰਸ਼-ਦੀਦਾਰ ਪਾ ਕੇ ਹਰ ਕੋਈ ਮਸਤ ਹੋ ਜਾਂਦਾ ਆਪ ਜੀ ਖੇਤ ’ਚ ਅਣਥੱਕ ਕਿਸਾਨ, ਪੰਚਾਇਤ ’ਚ ਪ੍ਰਧਾਨ, ਬਿਮਾਰਾਂ ਲਈ ਵੈਦ ਲੁਕਮਾਨ, (ਵੈਦ, ਡਾਕਟਰ, ਸਰਜਨ) ਦੀਨ-ਦੁਖੀਆਂ ਦੇ ਮਸੀਹਾ, ਬੇਸਹਾਰਿਆਂ ਦਾ ਸਹਾਰਾ, ਸੱਚੇ ਹਮਦਰਦ, ਮਾਹਿਰ, ਉਸਤਾਦ, ਰੂਹਾਨੀਅਤ ਦੇ ਸੱਚੇ ਰਹਿਬਰ, ਦਇਆ-ਰਹਿਮ ਦੇ ਪੁੰਜ ਸਨ

ਆਪ ਜੀ ਦਾ ਸਮੁੱਚਾ ਜੀਵਨ ਬਚਪਨ ਤੋਂ ਹੀ ਪਾਕ-ਪਵਿੱਤਰ ਅਤੇ ਅਲੌਕਿਕ ਪਰਉਪਕਾਰਾਂ ਨਾਲ ਭਰਪੂਰ ਸੀ ਅਤੀ ਸੁੰਦਰ ਸੁਡੌਲ ਅਤੇ ਸਿਹਤਮੰਦ ਆਕਰਸ਼ਕ ਕਾਇਆ, ਉੱਚਾ-ਲੰਬਾ ਕੱਦ, ਚੌੜਾ ਨੂਰੀ ਲਲਾਟ, ਵਾਤਸਲਿਆ ਭਰਪੂਰ ਨੂਰੀ ਨੇਤਰ, ਨੂਰਾਨੀ ਸੁੰਦਰ ਮਤਵਾਲੀ ਚਾਲ, ਇਲਾਹੀ ਨੂਰੀ ਜਲਾਲ ਨਾਲ ਚਮਕਦਾ ਨੂਰਾਨੀ ਚਿਹਰਾ, ਸਭ ਗਮ-ਫਿਕਰਾਂ ਨੂੰ ਕਾਫੂਰ ਕਰ ਦੇਣ ਵਾਲੀ, ਆਪ ਜੀ ਦੀ ਅਤੀ ਪਿਆਰੀ ਇਲਾਹੀ ਮੁਸਕਾਨ, ਆਪ ਜੀ ਦੀ ਪਵਿੱਤਰ ਮੁੱਖਬਾਣੀ ਜੋ ਸਖਤ-ਕਠੋਰ ਦਿਲਾਂ ਨੂੰ ਵੀ ਮੋਮ ਬਣਾ ਦਿੰਦੀ, ਜੋ ਵੀ ਸੁਣਦਾ ਮੰਤਰਮੁਗਧ ਹੋ ਕੇ ਆਪਣੇ ਆਪ ਤੋਂ ਬੇਖਬਰ ਹੋ ਜਾਂਦਾ ਅਤੇ ਆਪਣੇ ਆਪ ਨੂੰ ਸਾਧ-ਸੰਗਤ ਦੀ ਸੇਵਾ ਪ੍ਰਤੀ ਸਮਰਪਿਤ ਕਰ ਦਿੰਦਾ

ਆਪ ਜੀ ਦੀ ਪਵਿੱਤਰ ਰਸਨਾ, ਅੰਮ੍ਰਿਤਬਾਣੀ, ਇਲਾਹੀ ਪਵਿੱਤਰ ਸਵਰੂਪ, ਆਪ ਜੀ ਦੀ ਹਰ ਨੂਰਾਨੀ ਅਦਾ ’ਚ ਐਨੀ ਕਸ਼ਿਸ਼ ਸੀ ਕਿ ਲੋਕ ਕੋਹਾਂ ਤੋਂ ਭੌਰਿਆਂ ਵਾਂਗ ਖਿੱਚੇ ਚਲੇ ਆਉਂਦੇ ਇਸ ਤਰ੍ਹਾਂ ਲੱਖਾਂ ਲੋਕ ਆਪ ਜੀ ਵੱਲੋਂ ਰਾਮ-ਨਾਮ ਨਾਲ ਜੁੜ ਕੇ ਦੀਨ-ਦੁਖੀਆਂ ’ਚ ਮਾਲਾਮਾਲ ਹੋਏ ਹਨ ਆਪ ਜੀ ਦੀ ਪਵਿੱਤਰ ਯਾਦ ਅੱਜ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ’ਚ ਸਮਾਈ ਹੋਈ ਹੈ

ਮਹਾਂ ਕਲਿਆਣਕਾਰੀ:

ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪਾਂ ਦੀ ਲੜੀ 1992 ਤੋਂ ਸ਼ੁਰੂ ਕੀਤੀ ਹੈ ਪੂਜਨੀਕ ਹਜ਼ੂਰ ਪਿਤਾ ਜੀ ਦੀ ਪ੍ਰੇਰਨਾ ਨਾਲ ਹਰ ਸਾਲ 12 ਤੋਂ 15 ਦਸੰਬਰ ਤੱਕ ‘ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪ (ਅੰਧਤਾ ਨਿਵਾਰਨ ਕੈਂਪ)’ ਡੇਰਾ ਸੱਚਾ ਸੌਦਾ ’ਚ ਸਾਲ 1992 ਤੋਂ ਲਗਾਤਾਰ ਲਗਾਏ ਜਾ ਰਹੇ ਹਨ ਇਹ ਪਵਿੱਤਰ ਕਾਰਜ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਏ 159 ਮਾਨਵਤਾ ਭਲਾਈ ਦੇ ਕਾਰਜਾਂ ’ਚ ਸ਼ਾਮਲ ਹੈ

ਇਨ੍ਹਾਂ ਅਤਿ ਪਰਉਪਕਾਰੀ ਕੈਂਪਾਂ ਵਿੱਚ ਜਿੱਥੇ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੀ ਹਰ ਬਿਮਾਰੀ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ, ਉੱਥੇ ਜ਼ਰੂਰਤ ਅਨੁਸਾਰ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ ਆਪ੍ਰੇਸ਼ਨਯੋਗ ਸਾਰੇ ਮਰੀਜ਼ਾਂ ਦੇ ਆਪ੍ਰੇਸ਼ਨ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀਆਂ ਅਤਿ ਆਧੁਨਿਕ ਸਾਰੀਆਂ ਸੁਵਿਧਾਵਾਂ ਨਾਲ ਯੁਕਤ ਅਪਰੇਸ਼ਨ ਥੀਏਟਰਾਂ ’ਚ ਬਿਲਕੁਲ ਫ੍ਰੀ ’ਚ ਕੀਤੇ ਜਾਂਦੇ ਹਨ ਅਤੇ ਹੋਰ ਵੀ ਹਰ ਤਰ੍ਹਾਂ ਦੀ ਸੁਵਿਧਾ ਮਰੀਜ਼ਾਂ ਨੂੰ ਬਿਲਕੁਲ ਮੁਫਤ (ਐਨਕਾਂ, ਦਵਾਈਆਂ, ਰਹਿਣ-ਸਹਿਣ ਅਤੇ ਖਾਣ-ਪੀਣ) ਮੁਹੱਈਆ ਕਰਵਾਈ ਜਾਂਦੀ ਹੈ ਅਤੇ ਮਰੀਜ਼ਾਂ ਨਾਲ ਆਏ ਉਨ੍ਹਾਂ ਦੇ ਹੈਲਪਰਾਂ ਨੂੰ ਵੀ ਰਹਿਣ ਤੇ ਖਾਣ-ਪੀਣ ਆਦਿ ਦੀ ਸੁਵਿਧਾ ਦਿੱਤੀ ਜਾਂਦੀ ਹੈ

ਸੰਨ 1992 ਤੋਂ ਹਰ ਸਾਲ ਡੇਰਾ ਸੱਚਾ ਸੌਦਾ ’ਚ ਲਗਾਏ ਗਏ ਇਨ੍ਹਾਂ ਅਤਿ ਪਰਉਪਕਾਰੀ ਕੈਂਪਾਂ ’ਚ ਅੱਖਾਂ ਦੇ ਮਾਹਿਰ ਸਪੈਸ਼ਲਿਸਟ ਅਤੇ ਸੁਪਰ ਸਪੈਸ਼ਲਿਸਟ ਡਾਕਟਰ ਸਾਹਿਬਾਨ ਅਤੇ ਹਸਪਤਾਲ ਦੇ ਪੈਰਾਮੈਡੀਕਲ ਸਪੈਸ਼ਲਿਸਟ ਸਟਾਫ ਦੇ ਮੈਂਬਰ ਆਪਣੀਆਂ ਸੇਵਾਵਾਂ ਬਿਲਕੁਲ ਮੁਫਤ ਪ੍ਰਦਾਨ ਕਰਦੇ ਹਨ ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੁਆਰਾ ਸੰਨ 1992 ਤੋਂ ਸਾਲ 2022 ਤੱਕ ਅਜਿਹੇ 31 ਪਰਉਪਕਾਰੀ ਕੈਂਪ ਲਾਏ ਗਏ ਹਨ ਇਨ੍ਹਾਂ ਪਰਉਪਕਾਰੀ ਕੈਂਪਾਂ ਰਾਹੀਂ ਇਨ੍ਹਾਂ ਸਾਲਾਂ ’ਚ ਹੁਣ ਤੱਕ 28115 ਅਪ੍ਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਮਿਲੀ ਹੈ 13-14-15 ਦਸੰਬਰ ਦੇ ਇਹ ਪਵਿੱਤਰ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ
ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪ੍ਰਤੀ ਲੱਖ-ਲੱਖ ਸਜਦਾ ਜੀ
************
ਹਜ਼ਾਰਾਂ ਲੋਕਾਂ ਨੂੰ ਮਿਲ ਚੁੱਕੀ ਹੈ ਨਵੀਂ ਰੋਸ਼ਨੀ

ਸਾਲ ਅਪ੍ਰੇਸ਼ਨ
1992 485
1993 590
1994 720
1995 840
1996 925
1997 960
1998 1050
1999 983
2000 1085
2001 1078
2002 646
2003 665
2004 1038
2005 1002
2006 753
2007 720
2008 1136
2009 1663
2010 1881
2011 1671
2012 1515
2013 2378
2014 1174
2015 996
2016 800
2017 140
2018 132
2019 267
2020 118
2021 287
2022 417
कुल 28115

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!