Yaad-e-Murshid 62nd Holy Memorial (April 18) Special

ਸ਼ਾਹ ਮਸਤਾਨਾ ਪਿਤਾ ਪਿਆਰਾ ਜੀ…
ਯਾਦ-ਏ-ਮੁਰਸ਼ਿਦ 62ਵੀਂ ਪਾਵਨ ਸਮ੍ਰਿਤੀ-18 ਅਪਰੈਲ ਵਿਸ਼ੇਸ਼
ਰੂਹਾਨੀਅਤ ਦੇ ਬਾਦਸ਼ਾਹ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਰਉਪਕਾਰਾਂ ਦੀ ਗਣਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ

ਸੰਤ ਪਰਉਪਕਾਰੀ ਹੁੰਦੇ ਹਨ ਸੰਸਾਰ ਵਿੱਚ ਆਉਣ ਦਾ ਉਹਨਾਂ ਦਾ ਮਕਸਦ ਜੀਵਾਂ ਨੂੰ ਜੀਆ-ਦਾਨ, ਨਾਮ, ਗੁਰਮੰਤਰ ਦੇ ਕੇ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਾਉਣਾ, ਉਹਨਾਂ ਦੀ ਰੂਹ (ਆਤਮਾ) ਨੂੰ ਜਨਮ-ਮਰਨ, ਆਵਾਗਮਨ ਦੇ ਚੱਕਰ ਤੋਂ ਅਜ਼ਾਦ ਕਰਵਾਉਣ ਦਾ ਹੁੰਦਾ ਹੈ

ਇਹ ਜੀਵ-ਸ੍ਰਿਸ਼ਟੀ ਦਾ ਸੁਭਾਗ ਹੈ ਕਿ ਸੰਤ-ਮਹਾਂਪੁਰਸ਼ ਹਰ ਯੁੱਗ ਵਿੱਚ ਸਾਡੇ ਵਿਚਕਾਰ ਬਿਰਾਜਮਾਨ ਰਹਿੰਦੇ ਹਨ ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਰਹਿੰਦੀ ‘ਸੰਤ ਨਾ ਆਤੇ ਜਗਤ ਮੇਂ ਤੋਂ ਜਲ ਮਰਤਾ ਸੰਸਾਰ’ ਸ੍ਰਿਸ਼ਟੀ ਸੰਤਾਂ ਦੇ ਆਸਰੇ ਹੀ ਕਾਇਮ ਹੈ

Also Read :-

ਮਹਾਨ ਪਰਉਪਕਾਰੀ ਸੰਤਾਂ ਦਾ ਸ੍ਰਿਸ਼ਟੀ ਦੇ ਪ੍ਰਤੀ ਪਰਉਪਕਾਰ ਕੇਵਲ ਇਸ ਜਗਤ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਲੋਕ-ਪਰਲੋਕ ਅਤੇ ਉਸ ਤੋਂ ਵੀ ਪਾਰ, ਦੋਵਾਂ ਜਹਾਨਾਂ ਤੱਕ ਉਹਨਾਂ ਦਾ ਨਾਤਾ ਜੀਵਾਂ ਨਾਲ ਹੁੰਦਾ ਹੈ ਸੱਚੇ ਸੰਤ ਖੁਦ ਸੱਚਾਈ ਨਾਲ ਜੁੜੇ ਰਹਿੰਦੇ ਹਨ

ਅਤੇ ਉਹ ਲੋਕਾਂ ਨੂੰ ਵੀ ਹਮੇਸ਼ਾ ਸਦਮਾਰਗ, ਚੰਗਿਆਈ, ਭਲਾਈ ਦੇ ਨਾਲ ਜੋੜਦੇ ਹਨ ਅਤੇ ਸੱਚ ਨਾਲ ਉਹਨਾਂ ਨੂੰ ਜੁੜੇ ਰਹਿਣ ਦੇ ਲਈ ਪ੍ਰੇਰਿਤ ਕਰਦੇ ਹਨ ਸੰਤ ਹਮੇਸ਼ਾ ਸਮੁੱਚੇ ਸਮਾਜ ਦਾ ਭਲਾ ਚਾਹੁੰਦੇ ਹਨ ਅਤੇ ਆਪਣੇ ਹਰ ਸੰਭਵ ਯਤਨ ਦੁਆਰਾ ਸਭ ਦਾ ਭਲਾ ਕਰਦੇ ਹਨ

ਉਹ ਸਮਾਜ ਵਿੱਚ ਫੈਲੇ ਝੂਠ-ਕਪਟ, ਕੁਰੀਤੀਆਂ, ਪਖੰਡਾਂ ਤੇ ਨਸ਼ਿਆਂ ਆਦਿ ਬੁਰਾਈਆਂ ਦਾ ਡਟ ਕੇ ਵਿਰੋਧ ਕਰਦੇ ਹਨ ਅਤੇ ਸਮਾਜ ਵਿੱਚ ਚੰਗੇ ਕੰਮਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਉਹਨਾਂ ਦਾ ਪਵਿੱਤਰ ਜੀਵਨ ਦੁਨੀਆਂ ਲਈ ਮਿਸਾਲ ਸਾਬਤ ਹੁੰਦਾ ਹੈ ਅਜਿਹੇ ਹੀ ਮਹਾਨ ਪਰਉਪਕਾਰੀ ਪਰਮ ਸੰਤ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਸਾਰ ’ਤੇ ਅਵਤਾਰ ਧਾਰਨ ਕਰਕੇ ਸਮੁੱਚੇ ਜੀਵ-ਜਗਤ ਦੇ ਉੱਧਾਰ ਦਾ ਮਹਾਨ ਕਰਮ ਫਰਮਾਇਆ ਅਜਿਹੇ ਮਹਾਨ ਪਰਉਪਕਾਰੀ ਰੂਹਾਨੀਅਤ ਦੇ ਸੱਚੇ ਰਹਿਬਰ ਪੂਰਨ ਰੱਬੀ ਫਕੀਰ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕੋਟਿ-ਕੋਟਿ ਨਮਨ, ਲੱਖ-ਲੱਖ ਸੱਜਦਾ ਕਰਦੇ ਹਾਂ

ਜੀਵਨ ਬਾਰੇ ਜਾਣਕਾਰੀ:-

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਸੰਨ 1891 (ਸੰਵਤ 1948) ਦੀ ਕੱਤਕ ਦੀ ਪੁੰਨਿਆ ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ਤੋਂ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕੀਤਾ ਸੀ ਆਪ ਜੀ ਮੌਜ਼ੂਦਾ ਪਾਕਿਸਤਾਨ ਦੇ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਤ ਕਲਾਇਤ, ਬਲੋਚਿਸਤਾਨ ਦੇ ਰਹਿਣ ਵਾਲੇ ਸਨ ਪੂਜਨੀਕ ਮਾਤਾ-ਪਿਤਾ ਦੇ ਚਾਰ ਬੇਟੀਆਂ ਹੀ ਸਨ ਬੇਟੇ ਦੀ ਖਾਹਿਸ਼ ਉਹਨਾਂ ਨੂੰ ਹਰ ਪਲ ਬੇਚੈਨ ਰੱਖਦੀ ਸੀ ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਸੱਚੇ ਫਕੀਰ-ਬਾਬਾ ਨਾਲ ਹੋਇਆ ਉਹ ਫਕੀਰ ਸਾਈਂ ਕੋਈ ਕਰਨੀ ਵਾਲਾ ਪਰਮ ਪਿਤਾ ਪਰਮਾਤਮਾ ਦਾ ਇੱਕ ਸੱਚਾ ਫਰਿਸ਼ਤਾ ਸੀ ਫਕੀਰ ਬਾਬਾ ਨੇ ਪੂਜਨੀਕ ਮਾਤਾ-ਪਿਤਾ ਦੇ ਈਸ਼ਵਰੀ ਪ੍ਰੇਮ ’ਤੇ ਖੁਸ਼ ਹੁੰਦੇ ਹੋਏ ਕਿਹਾ ਕਿ ਪਰਮ ਪਿਤਾ ਪਰਮੇਸ਼ਵਰ ਆਪ ਦੀ ਇੱਛਾ ਜ਼ਰੂਰ ਪੂਰੀ ਕਰੇਗਾ

ਉਸ ਸਮੇਂ ਇਹ ਵੀ ਕਿਹਾ ਕਿ ਬੇਟਾ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਆਪ ਦੇ ਕੰਮ ਨਹੀਂ ਆਵੇਗਾ, ਜੇਕਰ ਅਜਿਹਾ ਮਨਜ਼ੂਰ ਹੈ ਤਾਂ ਬੋਲੋ? ਪੂਜਨੀਕ ਮਾਤਾ-ਪਿਤਾ ਜੀ ਨੇ ਤੁਰੰਤ ਆਪਣੀ ਸਹਿਮਤੀ ਦਿੱਤੀ ਕਿ ਸਾਨੂੰ ਅਜਿਹਾ ਵੀ ਮਨਜ਼ੂਰ ਹੈ ਪਰਮ ਪਿਤਾ ਪਰਮਾਤਮਾ ਦੀ ਦਇਆ ਅਤੇ ਉਸ ਫਕੀਰ ਬਾਬਾ ਦੀ ਦੁਆ ਨਾਲ ਪੂਜਨੀਕ ਮਾਤਾ-ਪਿਤਾ ਜੀ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਰੂਪ ਵਿੱਚ ਪੁੱਤਰ-ਧਨ, ਖਾਨਦਾਨ ਦਾ ਵਾਰਸ ਪ੍ਰਾਪਤ ਹੋਇਆ ਆਪ ਜੀ ਖੱਤਰੀ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਮਕਰਣ ਸ੍ਰੀ ਖੇਮਾ ਮੱਲ ਜੀ ਦੇ ਨਾਂਅ ਨਾਲ ਕੀਤਾ ਸੀ, ਪਰ ਜਦੋਂ ਆਪ ਜੀ ਆਪਣੇ ਸਤਿਗੁਰੂ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜੁੜੇ ਤਾਂ ਪੂਜਨੀਕ ਬਾਬਾ ਜੀ ਆਪ ਜੀ ਦੇ ਸਤਿਗੁਰੂ ਪ੍ਰਤੀ ਪ੍ਰੇਮ ਤੋਂ ਖੁਸ਼ ਹੋ ਕੇ ਆਪ ਜੀ ਨੂੰ ‘ਮਸਤਾਨਾ ਬਿਲੋਚਿਸਤਾਨੀ’ ਹੀ ਕਿਹਾ ਕਰਦੇ ਸਨ ਅਤੇ ਇਸ ਲਈ ਆਪ ਜੀ ‘ਮਸਤਾਨਾ ਬਿਲੋਚਿਸਤਾਨੀ’ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਸਨ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਾਵਨ ਯਾਦ ’ਚ 18 ਅਪਰੈਲ ਨੂੰ ਲਗਾਏ ਮੁਫ਼ਤ ਪੋਲਿਓ ਤੇ ਅਪੰਗਤਾ ਨਿਵਾਰਣ ਪਰਮਾਰਥੀ ਕੈਂਪਾਂ ਦਾ ਸਾਲ-ਦਰ-ਸਾਲ ਬਿਓਰਾ ਇਸ ਪ੍ਰਕਾਰ ਹੈ:-

ਸਾਲ ਓਪੀਡੀ ਅਪ੍ਰੇਸ਼ਨ ਫਿਜ਼ਿਓਥੈਰੇਪੀ ਕੈਲੀਪਰ
2010 250 61 57 51
2011 250 81 51 39
2012 386 147 97 62
2013 352 61 77 89
2014 276 41 49 50
2015 419 86 76 80
2016 392 149 60 58
2017 317 53
2018 67 11 17
2019 35 5 9
2021 64 18 31

ਆਪ ਜੀ ਨੇ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਮਿਲ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਪਹਿਲੇ ਦਿਨ ਤੋਂ ਹੀ ਪਰਮ ਪਿਤਾ ਪਰਮਾਤਮਾ ਦੇ ਰੂਪ ਵਿੱਚ ਦੇਖਿਆ ਸੀ ਅਤੇ ਹਮੇਸ਼ਾ ਆਪਣਾ ਖੁਦਾ ਅਤੇ ਆਪਣਾ ਸਭ ਕੁਝ ਉਹਨਾਂ ਨੂੰ ਮੰਨਦੇ ਸਨ ਆਪਣੇ ਸਤਿਗੁਰੂ ਜੀ ਪ੍ਰਤੀ ਆਪ ਜੀ ਦੀ ਅਥਾਹ ਸ਼ਰਧਾ, ਦ੍ਰਿੜ੍ਹ ਵਿਸ਼ਵਾਸ, ਸੱਚੀ ਭਗਤੀ, ਸੱਚੇ ਪ੍ਰੇਮ ਨੂੰ ਦੇਖ ਕੇ ਹਜ਼ੂਰ ਬਾਬਾ ਜੀ ਆਪ ਜੀ ’ਤੇ ਬਹੁਤ ਹੀ ਖੁਸ਼ ਤੇ ਮਿਹਰਬਾਨ ਸਨ ਪੂਜਨੀਕ ਬਾਬਾ ਜੀ ਨੇ ਪਹਿਲੇ ਹੀ ਦਿਨ ਆਪ ਜੀ ਨੂੰ ਨਾਮ-ਸ਼ਬਦ, ਗੁਰਮੰਤਰ ਦੇ ਰੂਪ ਵਿੱਚ ਆਪਣੀ ਅਪਾਰ ਦਇਆ-ਮਿਹਰ ਪ੍ਰਦਾਨ ਕੀਤੀ ਪੂਜਨੀਕ ਬਾਬਾ ਜੀ ਨੇ ਆਪ ਜੀ ਪ੍ਰਤੀ ਬਚਨ ਫਰਮਾਇਆ, ਅਸੀਂ ਤੈਨੂੰ ਆਪਣੀ ਦਇਆ ਮਿਹਰ ਦਿੰਦੇ ਹਾਂ ਜੋ ਤੁਹਾਡੇ ਸਾਰੇ ਕੰਮ ਕਰੇਗੀ ਡਟਕਰ ਭਜਨ-ਸਿਮਰਨ ਅਤੇ ਗੁਰੂ ਦਾ ਜਸ ਕਰੋ

ਆਪ ਜੀ ਨੇ ਆਪਣੇ ਸਤਿਗੁਰੂ-ਮੁਰਸ਼ਿਦ ਦੇ ਹੁਕਮ ਅਨੁਸਾਰ ਸਿੰਧ, ਬਲੋਚਿਸਤਾਨ, ਪੱਛਮੀ ਪੰਜਾਬ ਆਦਿ ਇਲਾਕਿਆਂ ਵਿੱਚ ਜਗ੍ਹਾ-ਜਗ੍ਹਾ ਸਤਿਸੰਗ ਕਰਕੇ ਆਪਣੇ ਗੁਰੂ ਦਾ ਜਸ ਗਾ ਕੇ ਅਨੇਕਾਂ ਜੀਵਾਂ ਨੂੰ ਆਪਣੇ ਨਾਲ ਬਿਆਸ ਵਿੱਚ ਲਿਜਾ ਕੇ ਆਪਣੇ ਸਤਿਗੁਰੂ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ, ਗੁਰਮੰਤਰ ਦਿਵਾ ਕੇ ਉਹਨਾਂ ਦੀ ਆਤਮਾ ਦਾ ਉੱਧਾਰ ਕਰਵਾਇਆ ਆਪ ਜੀ ਜਿਸ ਨੂੰ ਵੀ ਨਾਮ-ਸ਼ਬਦ ਦੇ ਲਈ ਲੈ ਕੇ ਜਾਂਦੇ, ਪੂਜਨੀਕ ਬਾਬਾ ਜੀ ਬਿਨਾਂ ਛਾਂਟੀ ਕੀਤੇ ਉਹਨਾਂ ਨੂੰ ਜ਼ਰੂਰ ਨਾਮ ਬਖ਼ਸ਼ ਦਿੰਦੇ ਉਪਰੰਤ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਬੇਅੰਤ ਬਖਸ਼ਿਸ਼ਾਂ ਪ੍ਰਦਾਨ ਕਰਕੇ ਅਤੇ ਭਰਪੂਰ ਰੂਹਾਨੀ ਤਾਕਤ ਦੇ ਕੇ ਸਰਸਾ ਵਿੱਚ ਭੇਜ ਦਿੱਤਾ

ਕਿ ਜਾ ਮਸਤਾਨਾ ਸ਼ਾਹ, ਜਾ ਬਾਗੜ ਨੂੰ ਤਾਰ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾ ਸਰਸਾ ਵਿੱਚ ਕੁਟੀਆ, ਆਸ਼ਰਮ ਬਣਾ ਅਤੇ ਸਤਿਸੰਗ ਲਾ ਕੇ ਰੂਹਾਂ ਦਾ ਉੱਧਾਰ ਕਰ ਆਪ ਜੀ ਦੇ ਸਹਿਯੋਗ ਲਈ ਪੂਜਨੀਕ ਬਾਬਾ ਜੀ ਨੇ ਆਪਣੇ ਕੁਝ ਸਤਿਸੰਗੀ ਸੇਵਾਦਾਰਾਂ, ਸਰਸਾ ਨਿਵਾਸੀਆਂ ਦੀ ਵੀ ਡਿਊਟੀ ਲਗਾਈ ਤਾਂ ਇਸ ਪ੍ਰਕਾਰ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਮਿਲ ਦੇ ਹੁਕਮ ਅਨੁਸਾਰ ਆਪ ਜੀ ਨੇ ਸਰਸਾ ਦੇ ਨਜ਼ਦੀਕ ਬੇਗੂ ਰੋਡ (ਸ਼ਾਹ ਸਤਿਨਾਮ ਜੀ ਮਾਰਗ) ਤੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਦੀ ਸਥਾਪਨਾ ਕੀਤੀ ਆਪ ਜੀ ਨੇ ਦਿਨ-ਰਾਤ ਗੁਰੂ ਜਸ, ਰੂਹਾਨੀ ਸਤਿਸੰਗ ਲਾ ਕੇ ਨਾਮ-ਸ਼ਬਦ, ਗੁਰਮੰਤਰ ਪ੍ਰਦਾਨ ਕਰਕੇ ਜੀਵਾਂ ਨੂੰ ਭਵਸਾਗਰ ਤੋਂ ਪਾਰ ਲਾਉਣ ਦਾ ਪੁੰਨ ਕਾਰਜ ਆਰੰਭ ਕੀਤਾ

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਅੱਜ ਕੁਝ, ਕੱਲ੍ਹ ਕੁਝ ਅਤੇ ਅਗਲੇ ਦਿਨ ਉਸ ਤੋਂ ਵੀ ਵਧ ਕੇ ਲੋਕ ਸੱਚਾ ਸੌਦਾ ਵਿੱਚ ਆਉਣ ਲੱਗੇ ਇਸ ਪ੍ਰਕਾਰ ਆਪ ਜੀ ਦੀ ਦਇਆ-ਮਿਹਰ, ਰਹਿਮਤ ਦਾ ਪ੍ਰਚਾਰ-ਪ੍ਰਸਾਰ ਦੂਰ-ਦੂਰ ਤੱਕ ਫੈਲਣ ਲੱਗਿਆ ਆਪ ਜੀ ਨੇ ਲੋਕਾਂ ਵਿੱਚ ਨੋਟ, ਸੋਨਾ, ਚਾਂਦੀ, ਕੰਬਲ, ਕੱਪੜੇ ਵੰਡੇ, ਗਧਿਆਂ, ਬਲਦਾਂ ਨੂੰ ਬੂੰਦੀ ਖਵਾਈ ਅਤੇ ਆਸ਼ਰਮ ਵਿੱਚ ਢਾਅ-ਬੰਧ (ਗਿਰਾਨਾ-ਬਨਾਨਾ) ਦਾ ਅਦਭੁੱਤ ਕਾਰਜ ਕੀਤਾ ਲੋਕ ਆਪ ਜੀ ਦੀ ਮਹਿਮਾ ਸੁਣ ਕੇ ਦੂਰ-ਦੂਰ ਤੋਂ ਆਉਂਦੇ ਅਤੇ ਆਪ ਜੀ ਦੀਆਂ ਅਦਭੁੱਤ ਰੂਹਾਨੀ ਖੇਡਾਂ ਨੂੰ ਵੇਖ ਕੇ ਰਾਮ-ਨਾਮ ਨਾਲ ਜੁੜ ਕੇ ਆਪਣਾ ਉੱਧਾਰ ਕਰਵਾ ਜਾਂਦੇ ਇਸ ਪ੍ਰਕਾਰ ਆਪ ਜੀ ਦੁਆਰਾ ਲਗਾਇਆ ਸੱਚਾ ਸੌਦਾ ਦਾ ਇਹ ਰੂਹਾਨੀ ਬਾਗ, ਰਾਮ-ਨਾਮ ਦਾ ਬੀਜ, ਦਿਨ-ਰਾਤ ਫਲਣ-ਫੁੱਲਣ ਲੱਗਿਆ, ਦਿਨ-ਰਾਤ ਰੂਹਾਨੀ ਖੁਸ਼ਬੂ ਨਾਲ ਮਹਿਕਣ ਲੱਗਿਆ

ਆਪ ਜੀ ਨੇ ਸੰਨ 1948 ਤੋਂ 1960 ਤੱਕ ਬਾਰ੍ਹਾਂ ਸਾਲਾਂ ਵਿੱਚ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ, ਦਿੱਲੀ ਆਦਿ ਰਾਜਾਂ ਦੇ ਅਨੇਕਾਂ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਜਗ੍ਹਾ-ਜਗ੍ਹਾ ਆਪਣੇ ਰੂਹਾਨੀ ਸਤਿਸੰਗਾਂ ਦੁਆਰਾ ਹਜ਼ਾਰਾਂ ਲੋਕਾਂ ਨੂੰ ਨਾਮ-ਸ਼ਬਦ, ਗੁਰਮੰਤਰ ਦੇ ਕੇ ਉਹਨਾਂ ਨੂੰ ਨਸ਼ੇ ਆਦਿ ਬੁਰਾਈਆਂ ਅਤੇ ਹਰ ਤਰਾਂ ਦੇ ਸਮਾਜਿਕ ਜੰਜਾਲਾਂ, ਪਖੰਡਾਂ ਤੇ ਕੁਰੀਤੀਆਂ ਤੋਂ ਮੁਕਤ ਕੀਤਾ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਹੈਂ ਭਾਈ-ਭਾਈ ਦਾ ਪ੍ਰੈਕਟੀਕਲੀ ਸਵਰੂਪ ਆਪ ਜੀ ਦੁਆਰਾ ਸਥਾਪਿਤ ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ਵਿੱਚ ਅੱਜ ਵੀ ਜਿਉਂ ਦਾ ਤਿਉਂ ਵੇਖਿਆ ਜਾ ਸਕਦਾ ਹੈ ਕੋਈ ਰਾਮ ਕਹੇ ਜਾਂ ਕੋਈ ਅੱਲ੍ਹਾ, ਵਾਹਿਗੁਰੂ ਜਾਂ ਗੌਡ ਕਹੇ ਕੋਈ ਰੋਕ-ਟੋਕ ਨਹੀਂ ਸਭ ਲੋਕ ਇੱਥੇ ਇੱਕੋ ਜਗ੍ਹਾ ’ਤੇ ਇਕੱਠੇ ਬੈਠ ਕੇ ਆਪਣੇ-ਆਪਣੇ ਧਰਮ ਅਨੁਸਾਰ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ, ਇਬਾਦਤ ਕਰ ਸਕਦੇ ਹਨ, ਅੱਲ੍ਹਾ, ਰਾਮ ਪਰਮਾਤਮਾ ਦਾ ਨਾਮ ਜਪ ਸਕਦੇ ਹਨ ਕੋਈ ਰੋਕ-ਟੋਕ ਨਹੀਂ, ਕੋਈ ਧਰਮ-ਜਾਤ ਦਾ ਅੰਤਰ ਨਹੀਂ ਕੀਤਾ ਜਾਂਦਾ

ਇੱਥੇ ਸਭ ਧਰਮਾਂ ਨੂੰ ਬਰਾਬਰ ਸਤਿਕਾਰ ਸਨਮਾਨ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਸਮਾਜ ਵਿੱਚ ਜੀਵੋ-ਉੱਧਾਰ ਭਾਵ ਸੱਚ ਦਾ ਇਹ ਕਾਰਵਾਂ ਦਿਨ ਦੁੱਗਣੀ, ਰਾਤ ਚੌਗੁਣੀ ਗਤੀ ਨਾਲ ਵਧਣ ਲੱਗਿਆ, ਫਲਣ-ਫੁੱਲਣ ਲੱਗਿਆ

‘ਇਹ ਬਾਗ ਸਜਾ ਕੇ ਟੁਰ ਚੱਲੇਆ’ ਵਰਣਨਯੋਗ ਹੈ ਕਿ ਰਿਸ਼ੀ-ਮੁੰਨੀ ਸੰਤ-ਗੁਰੂ, ਪੀਰ-ਫਕੀਰ, ਔਲੀਆ, ਪੈਗੰਬਰ ਜੋ ਵੀ ਇਸ ਸੰਸਾਰ ਵਿੱਚ ਆਏ, ਉਹਨਾਂ ਨੇ ਆਪਣੇ-ਆਪਣੇ ਸਮੇਂ ਵਿੱਚ ਤੱਤਕਾਲੀਨ ਸਮੇਂ ਅਤੇ ਪ੍ਰਸਥਿਤੀਆਂ ਅਨੁਸਾਰ ਸਮਾਜ ’ਤੇ ਜੀਵੋ-ਉੱਧਾਰ ਨਮਿੱਤ ਵਧ-ਚੜ੍ਹ ਕੇ ਕਾਰਜ ਕੀਤੇ ਅਤੇ ਆਪਣੀ ਸਮਾਂ ਸੀਮਾ ਪੂਰੀ ਹੋਣ ’ਤੇ ਇੱਥੋਂ ਵਿਦਾ ਲੈ ਗਏ
‘ਸ਼ਾਹ ਮਸਤਾਨਾ ਪਿਤਾ ਪਿਆਰਾ ਜੀ, ਇਹ ਬਾਗ ਸਜਾ ਕੇ ਟੁਰ ਚੱਲੇਆ
ਭਵਸਾਗਰ ’ਚ ਡੁੱਬਦੀ ਬੇੜੀ ਨੂੰ, ਕੰਢੇ ਪਾਰ ਲਗਾ ਕੇ ਟੁਰ ਚੱਲੇਆ’

ਕੁਦਰਤ ਦੇ ਇਸੇ ਵਿਧਾਨ ਅਨੁਸਾਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵੀ ਸੰਸਾਰ ਤੋਂ ਆਪਣੀ ਵਿਦਾਇਗੀ ਲੈਣ ਦਾ ਫੈਸਲਾ ਕਰ ਲਿਆ ਆਪ ਜੀ ਨੇ ਆਪਣੇ ਅੰਤਿਮ ਸਮੇਂ ਬਾਰੇ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਮਹਿਮਦਪੁਰ ਰੋਹੀ ਦਰਬਾਰ ਵਿੱਚ ਸਾਧ-ਸੰਗਤ ਵਿੱਚ ਗੱਲ ਕੀਤੀ ਕਿ ‘ਤਾਕਤ ਕਾ ਚੋਲਾ ਛੁੜਾਏਂ ਤੋਂ ਤੁਮ ਸਿੱਖ ਲੋਗ ਤੋ ਦਾਗ (ਸਸਕਾਰ) ਲਗਾਓਗੇ ਔਰ ਤੁਮ ਬਿਸ਼ਨੋਈ ਲੋਗ ਦਫਨਾਓਗੇ’ ਪੂਜਨੀਕ ਬੇਪਰਵਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਬੈਠੇ ਪ੍ਰੇਮੀ ਪ੍ਰਤਾਪ ਸਿੰਘ, ਰੂਪਾ ਰਾਮ ਬਿਸ਼ਨੋਈ ਆਦਿ ਸੇਵਾਦਾਰਾਂ ਤੋਂ ਪੁੱਛਿਆ, ਗੱਲ ਕੀਤੀ ਫਿਰ ਖੁਦ ਹੀ ਫਰਮਾਇਆ ਕਿ ‘ਯਹਾਂ ਤੋ ਰੌਲਾ ਪੜ ਜਾਏਗਾ ਯਹਾਂ ਪਰ ਚੋਲ਼ਾ ਨਹੀਂ ਛੋੜੇਂਗੇ’ ਇਸੇ ਤਰ੍ਹਾਂ ਰਾਣੀਆ ਵਿੱਚ ਗੱਲ ਕੀਤੀ

ਕਿ ਸ਼ੋ (ਚੋਲਾ ਛੱਡਣਾ, ਜਨਾਜਾ ਨਿਕਾਲਣਾ) ਰਾਣੀਆ ਸੇ ਨਿਕਾਲੇਂ ਯਾ ਦਿੱਲੀ ਸੇ? ਫਿਰ ਖੁਦ ਹੀ ਫਰਮਾਇਆ ਕਿ ‘ਦਿੱਲੀ ਸੇ ਠੀਕ ਰਹੇਗਾ’ ਆਪ ਜੀ ਨੇ 28 ਫਰਵਰੀ 1960 ਨੂੰ ਆਪਣੇ ਜਾਣ ਤੋਂ ਲਗਭਗ ਦੋ ਮਹੀਨੇ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਵਿੱਚ ਖੁਦ ਗੱਦੀਨਸ਼ੀਨ ਕੀਤਾ
ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਸਤਿਗੁਰੂ ਕੁੱਲ ਮਾਲਕ ਦੁਆਰਾ ਸੌਂਪੇ ਜੀਵੋ-ਉੱਧਾਰ ਦੇ ਪਰਉਪਕਾਰੀ ਕੰਮਾਂ ਨੂੰ ਪੂਰਨ ਮਰਿਆਦਾ ਪੂਰਵਕ ਪੂਰਨ ਕਰਦੇ ਹੋਏ 18 ਅਪਰੈਲ 1960 ਨੂੰ ਆਪਣਾ ਪੰਚ ਭੌਤਿਕ ਸਰੀਰ ਤਿਆਗ ਕੇ ਕੁੱਲ ਮਾਲਕ ਦੀ ਅਖੰਡ ਜੋਤੀ ਵਿੱਚ ਜੋਤੀ-ਜੋਤ ਸਮਾ ਗਏ

ਸੇਵਾ ਵਿੱਚ ਸਮਰਪਿਤ:

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਾਕ-ਪਵਿੱਤਰ ਦਿਨ 18 ਅਪਰੈਲ ਪਾਵਨ ਸਮ੍ਰਿਤੀ ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਕਰਦੇ ਹੋਏ ਡੇਰਾ ਸੱਚਾ ਸੌਦਾ ਵਿੱਚ ‘ਯਾਦ-ਏ-ਮੁਰਸ਼ਿਦ ਮੁਫ਼ਤ ਪੋਲਿਓ ਤੇ ਅਪੰਗਤਾ (ਨਿਸ਼ਕਤਤਾ/ਵਿਕਲਾਂਗਤਾ) ਨਿਵਾਰਣ ਕੈਂਪ’ ਸ਼ੁਰੂ ਕਰਵਾਇਆ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਵਿੱਚ ਹਰ ਸਾਲ ਇਸ ਦਿਨ ਇਸ ਪਰਮਾਰਥੀ ਕੈਂਪ ਰਾਹੀਂ ਪੋਲਿਓ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਅਤੇ ਚੁਣੇ ਗਏ ਪੋਲਿਓ ਮਰੀਜ਼ਾਂ ਦੇ ਅਪਰੇਸ਼ਨ ਤੋਂ ਲੈ ਕੇ ਫਿਜ਼ੀਓਥੇਰੈਪੀ, ਕੈਲੀਪਰ ਆਦਿ ਸਭ ਮੈਡੀਕਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!