‘ਜੇਕਰ ਪਤਨੀ ਕਮਾਉਂਦੀ ਹੈ ਪਤੀ ਤੋਂ ਜ਼ਿਆਦਾ what happens when your wife earns more
ਆਧੁਨਿਕ ਯੁੱਗ ’ਚ ਲੜਕੀਆਂ ਵੀ ਹਰ ਖੇਤਰ ’ਚ ਅੱਗੇ ਵਧ ਰਹੀਆਂ ਹਨ ਉਹ ਕਿਸੇ ਤੋਂ ਘੱਟ ਨਹੀਂ ਰਹਿਣਾ ਚਾਹੁੰਦੀਆਂ ਚਾਹੇ ਖੇਤਰ ਨੌਕਰੀ ਦਾ ਹੋਵੇ, ਖੇਡਾਂ ਦਾ ਜਾਂ ਬਿਜ਼ਨੈੱਸ ਦਾ, ਉਹ ਹਰ ਖੇਤਰ ’ਚ ਆਪਦਾ ਝੰਡਾ ਗੱਡਣਾ ਚਾਹੁੰਦੀਆਂ ਹਨ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਪਤਨੀ ਪਤੀ ਤੋਂ ਕਮਾਈ ’ਚ ਜਾਂ ਪ੍ਰੋਫੈਸ਼ਨਲ ਸਟੇਟਸ ’ਚ ਅੱਗੇ ਵਧ ਜਾਂਦੀਆਂ ਹਨ ਅਜਿਹੇ ’ਚ ਮੇਲ ਈਗੋ ਸਾਹਮਣੇ ਆ ਜਾਂਦੀ ਹੈ ਅਤੇ ਹੈਲਦੀ ਮੈਰਿਡ ਲਾਈਫ ’ਚ ਤਨਾਅ ਆਉਣਾ ਸ਼ੁਰੂ ਹੋ ਜਾਂਦਾ ਹੈ
ਇੱਕ ਰਿਸਰਚ ਅਨੁਸਾਰ ਅਜਿਹੇ ਪਤੀ ਜਿਨ੍ਹਾਂ ਦੀ ਵਾਈਫ਼ ਉਨ੍ਹਾਂ ਤੋਂ ਜ਼ਿਆਦਾ ਕਮਾਉਂਦੀ ਹੈ ਜਾਂ ਪ੍ਰੋਫੈਸ਼ਨਲੀ ਸਟੇਟਸ ’ਚ ਜ਼ਿਆਦਾ ਹੈ, ਖੁਸ਼ ਨਹੀਂ ਰਹਿੰਦੇ ਅਤੇ ਹੌਲੀ-ਹੌਲੀ ਸਟਰੈਸ ’ਚ ਰਹਿਣ ਲਗਦੇ ਹਨ ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਅਤੇ ਆਪਣੇ ਰਿਸ਼ਤੇ ਸੁਧਾਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ’ਤੇ ਗੌਰ ਕਰੋ
Table of Contents
ਤਲਾਕ ਨਹੀਂ ਹੈ ਆੱਪਸ਼ਨ
ਜੇਕਰ ਤੁਹਾਡੀ ਬੈਟਰ ਲਾਈਫ ਹਾੱਫ ਅਜਿਹੀ ਕਿਸੇ ਸਥਿਤੀ ’ਚ ਤੁਹਾਡੀ ਕਮਾਈ ’ਚੋਂ ਅੱਗੇ ਨਿਕਲ ਗਈ ਹੋਵੇ ਤਾਂ ਸਟੇਟਸ ’ਚ ਤਾਲਮੇਲ ਬਣਾ ਕੇ ਰੱਖਣਾ ਹੀ ਹੈਲਦੀ ਆੱਪਸ਼ਨ ਹੈ ਨਾ ਕਿ ਤਲਾਕ ਵੈਸੇ ਤਲਾਕ ਦੀ ਨੌਬਤ ਸ਼ਾਦੀ ਦੇ ਸ਼ੁਰੂਆਤੀ ਸਾਲਾਂ ’ਚ ਜ਼ਿਆਦਾ ਆਉਂਦੀ ਹੈ ਕਿਉਂਕਿ ਉਦੋਂ ਮੇਲ ਈਗੋ ਸਾਹਮਣੇ ਜ਼ਿਆਦਾ ਆਉਂਦਾ ਹੈ ਪਤੀ ਅਤੇ ਪਤਨੀ ਨੂੰ ਸੋਚਣਾ ਚਾਹੀਦਾ ਹੈ ਕਿ ਘਰ ਤਾਂ ਦੋਵਾਂ ਦਾ ਹੀ ਹੈ ਆਫਿਸ ’ਚ ਤੁਸੀਂ ਜਿੱਥੇ ਵੀ ਸਟੈਂਡ ਕਰਦੇੇ ਹੋ, ਘਰ ’ਚ ਬਰਾਬਰ ਥਾਂ ’ਤੇ ਹੋ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਦੇ-ਕਦੇ ਪ੍ਰਮੋਸ਼ਨ ਤੋਂ ਬਾਅਦ ਜਾਂ ਜਾੱਬ ਚੰਗੀ ਹੋਣ ’ਤੇ ਪਤਨੀਆਂ ਜ਼ਿਆਦਾ ਬੋਲਡ ਹੋ ਜਾਂਦੀਆਂ ਹਨ
ਅਤੇ ਕਈ ਵੱਡੇ ਫੈਸਲੇ ਵੀ ਖੁਦ ਲੈ ਲੈਂਦੀਆਂ ਹਨ ਇਹ ਗਲਤ ਹੈ ਘਰੇਲੂ ਫੈਸਲੇ ਮਿਲ ਕੇ ਲੈਣੇ ਚਾਹੀਦੇ ਹਨ ਬੋਲਡਨੈੱਸ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਜ਼ਿਆਦਾ ਬੋਲਡਨੈੱਸ ਤੁਹਾਡੇ ਗ੍ਰਹਿਸਥ ਜੀਵਨ ਨੂੰ ਖਰਾਬ ਕਰ ਸਕਦੀ ਹੈ ਪਤਨੀ ਨੂੰ ਕਦੇ ਵੀ ਆਪਣੇ ਆਪ ਨੂੰ ਜ਼ਿਆਦਾ ਸਟਰਾਂਗ, ਪਾਵਰਫੁੱਲ ਅਤੇ ਇੰਡਿਪੈਂਡਿਟ ਨਹੀਂ ਸਮਝਣਾ ਚਾਹੀਦਾ ਹੈ ਪਤਨੀ ਨੂੰ ਘਰ ’ਚ ਇੱਕ ਪਤਨੀ, ਨੂੰਹ, ਮਾਂ ਦੀ ਭੂਮਿਕਾ ’ਚ ਹੀ ਰਹਿਣਾ ਚਾਹੀਦਾ ਹੈ ਨਾ ਕਿ ਬਾੱਸ ਦੀ
ਕਈ ਵਜ੍ਹਾ ਹੋਰ ਵੀ ਹਨ
ਮੇਲ ਈਗੋ ਤੋਂ ਇਲਾਵਾ ਸਾਡਾ ਸਮਾਜ ਪੁਰਸ਼ ਪ੍ਰਧਾਨ ਹੈ ਕਿਤੇ ਨਾ ਕਿਤੇ ਇਹ ਗੱਲ ਪਤੀਆਂ ਦੇ ਦਿਮਾਗ ਰਹਿੰਦੀਆਂ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਘਰ ਚਲਾਉਣਾ ਪਤੀ ਦਾ ਹੱਕ ਹੈ ਪਤਨੀਆਂ ਨੂੰ ਬਾਹਰ ਕਮਾਉਣ ਲਈ ਬਸ ਪਰਿਵਾਰ ਦੇ ਸਪੋਰਟ ਲਈ ਬਾਹਰ ਭੇਜਿਆ ਜਾਂਦਾ ਹੈ ਕਿਤੇ ਨਾ ਕਿਤੇ ਇਹ ਗੱਲਾਂ ਉਨ੍ਹਾਂ ਦੇ ਜ਼ਹਿਨ ’ਚ ਹੁੰਦੀਆਂ ਹਨ
ਪਤੀ ਘਰ ਆ ਕੇ ਚਾਹੁੰਦੇ ਹਨ ਪੂਰਾ ਸਮਾਂ
ਪਤੀ ਘਰ ਆ ਕੇ ਚਾਹੁੰਦੇ ਹਨ ਕਿ ਪਤਨੀਆਂ ਘਰੇ ਆਫ਼ਿਸ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਓਨਾ ਸਮਾਂ ਦਿਓ ਜਿੰਨਾ ਨਾੱਨ-ਵਰਕਿੰਗ ਔਰਤਾਂ ਦਿੰਦੀਆਂ ਹਨ ਉਹ ਇਸ ਗੱਲ ’ਤੇ ਰਾਜ਼ੀ ਨਹੀਂ ਹੁੰਦੇ ਕਿ ਵਰਕਿੰਗ ਵਾਈਫ਼ ਦੇ ਕੋਲ ਏਨਾ ਸਮਾਂ ਕਿਵੇਂ ਹੋਵੇਗਾ ਇਸ ਗਲਤ ਉਮੀਦ ਦੇ ਚੱਲਦਿਆਂ ਵੀ ਦੋਵਾਂ ਦੇ ਰਿਸ਼ਤਿਆਂ ’ਚ ਦਰਾਰ ਆ ਜਾਂਦੀ ਹੈ ਪਤੀ ਪਤਨੀ ਤੋਂ ਉਮੀਦ ਕਰਦੇ ਹਨ ਕਿ ਉਹ ਬਸ ਇੱਕ ਆਮ ਔਰਤ ਵਾਂਗ ਘਰ ਦੇ ਕੰਮ ਨੂੰ ਪਰਫੈਕਟਲੀ ਕਰੇ ਉਹ ਉਸ ਦੀ ਹਾਈ ਪ੍ਰੋਫਾਈਲ ਪੁਜੀਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੂਰੀਆਂ ਉਮੀਦਾਂ ਲਾ ਕੇ ਬੈਠਦੇ ਹਨ
ਕਦੇ-ਕਦੇ ਆਰਥਿਕ ਤੌਰ ’ਤੇ ਵੀ ਪਤੀ-ਪਤਨੀਆਂ ਦੇ ਖਰਚਿਆਂ ’ਤੇ ਪੂਰੀ ਨਜ਼ਰ ਰੱਖਦੇ ਹਨ ਅਤੇ ਵਾਰ-ਵਾਰ ਰਾਇ ਦਿੰਦੇ ਹਨ ਕਿ ਸੰਭਲ ਕੇ ਖਰਚ ਕਰੋ ਇਹ ਵੀ ਕਾਰਨ ਹੁੰਦਾ ਹੈ ਆਪਸ ’ਚ ਤਨਾਅ ਦਾ ਇੰਜ ਬਣੋ,ਉਦੋਂ ਹੋਵੇਗਾ ਸਭ ਸਹੀ ਆਪਣੀ ਗ੍ਰਹਿਸਥੀ ਨੂੰ ਖਰਾਬ ਹੋਣ ਤੋਂ ਪਹਿਲਾਂ ਬਚਾ ਲੈਣ ’ਚ ਹੀ ਭਲਾਈ ਹੈ ਜੇਕਰ ਪਤਨੀ ਨੂੰ ਪ੍ਰੋਮੋਸ਼ਨ ਮਿਲੀ ਹੈ ਜਾਂ ਨਵੀ ਨੌਕਰੀ ’ਚ ਤਨਖਾਹ ਜ਼ਿਆਦਾ ਤਾਂ ਉਸ ਦੀ ਰਿਸਪੈਕਟ ਕਰੋ ਉਹ ਜੋ ਵੀ ਕਮਾਏਗੀ, ਪਰਿਵਾਰ ਦੀ ਭਲਾਈ ਲਈ ਹੀ ਉਸ ਦੀ ਪੋਸਟ ਦੇ ਨਾਲ ਜੇਕਰ ਜ਼ਿੰਮੇਵਾਰੀ ਵਧ ਗਈ ਹੋਵੇ ਤਾਂ ਘਰ ਦੇ ਕੰਮ ’ਚ ਮੱਦਦ ਕਰੋ ਜਾਂ ਕੰਮ ’ਚ ਬਾਹਰੀ ਮੱਦਦ ਲਓ ਤਾਂ ਕਿ ਘਰ ਗ੍ਰਹਿਸਥੀ ਚੰਗੀ ਤਰ੍ਹਾਂ ਚੱਲਦੀ ਰਹੇ
ਰਿਸ਼ਤੇਦਾਰੀ ਦੀ ਜ਼ਿੰਮੇਵਾਰੀ ਨੂੰ ਮਿਲ ਕੇ ਨਿਪਟਾਓ ਕਿਸੇ ਵੀ ਤਰ੍ਹਾਂ ਦਾ ਤਾਨ੍ਹਾ ਨਾ ਕਸੋ ਕਦੇ-ਕਦੇ ਬਾਹਰ ਘੁੰਮਣ ਦਾ ਪ੍ਰੋਗਰਾਮ ਵੀ ਬਣਾਓ, ਤਾਂ ਕਿ ਉਹ ਆਪਣੇ ਬਿਜ਼ੀ ਸ਼ੈਡਿਊਲ ਤੋਂ ਥੋੜ੍ਹਾ ਫ੍ਰੀ ਮਹਿਸੂਸ ਕਰ ਸਕਣ ਰਿਸ਼ਤੇ ’ਚ ਗਿਫਟ ਦਿੰਦੇ ਸਮੇਂ ਵੀ ਆਪਸ ’ਚ ਡਿਸਕਸ ਜ਼ਰੂਰ ਕਰ ਲਓ ਤੇਰਾ-ਮੇਰਾ ਤੋਂ ਬਚੋ ਅਤੇ ਸਾਡੇ ’ਚ ਵਿਸ਼ਵਾਸ ਕਰੋ ਪਤਨੀ ਨੂੰ ਵੀ ਚਾਹੀਦਾ ਹੈ ਕਿ ਕੁਝ ਜ਼ਰੂਰੀ ਘਰੇਲੂ ਫੈਸਲੇ ਮਿਲ ਕੇ ਲੈਣ ਆਰਥਿਕ ਅਰਥਵਿਵਸਥਾ ਦਾ ਸਦਉਪਯੋਗ ਕਿਵੇਂ ਕਰਨਾ ਹੈ,
ਆਪਸ ’ਚ ਵਿਚਾਰ-ਵਟਾਂਦਰਾ ਕਰਨ ਖੁਦ ਨੂੰ ਕਦੇ ਵੀ ਪਾਵਰਫੁੱਲ ਨਾ ਦਿਖਾਓ ਆਪਣਾ ਐਟੀਟਿਊਡ ਸਿੱਧਾ ਹੀ ਰੱਖੋ ਉਸ ’ਚ ਕੰਪਲੀਕੇਸ਼ਨ ਪੈਦਾ ਨਾ ਕਰੋ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਦਿਲ ਨਾਲ ਪੂਰਾ ਕਰਨ ਦਾ ਯਤਨ ਕਰੋ ਆਪਣੇ ਪਤੀ ਨੂੰ ਪਿਆਰ ਅਤੇ ਆਪਣਾਪਣ ਦਿੰਦੇ ਰਹੋ ਲੇਟ ਆਉਣਾ ਹੋਵੇ, ਆਫਿਸ ’ਚ ਕੰਮ ਜ਼ਿਆਦਾ ਹੋਵੇ, ਮੀਟਿੰਗ ’ਚ ਰੁਕਣਾ ਹੋਵੇ ਤਾਂ ਸਮੇਂ ’ਤੇ ਪਤੀ ਨੂੰ ਇਨਫਾਰਮ ਕਰੋ ਤਾਂ ਕਿ ਗਲਤਫਹਿਮੀ ਨਾ ਹੋਵੇ ਮਿਲ ਕੇ ਧਿਆਨ ਰੱਖੋਂਗੇ ਤਾਂ ਬੈਟਰ ਹਾਫ ਵੀ ਖੁਸ਼ ਰਹੇਗੀ ਅਤੇ ਤੁਸੀਂ ਖੁਦ ਵੀ
ਨੀਤੂ ਗੁਪਤਾ