indian spotted eagle is in serious danger

ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ indian spotted eagle is in serious danger

ਉੱਤਰੀ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਮਿਆਂਮਾਰ ’ਚ ਪਾਈ ਜਾਣ ਵਾਲੀ ਭਾਰਤੀ ਚਿੱਤੀਦਾਰ ਬਾਜ਼ (ਕਲੈਂਗ ਹਾਸਟਾਟਾ) ਦੱਖਣ ਏਸ਼ੀਆ ਦਾ ਸਭ ਤੋਂ ਵੱਡਾ ਸ਼ਿਕਾਰੀ ਪੰਛੀ ਹੈ ਬਾਜ਼ਾਂ ਦੀ ਇਹ ਪ੍ਰਜਾਤੀ ਜੰਗਲਾਂ, ਰੁੱਖਾਂ, ਖੇਤਾਂ ਯੋਗ ਜ਼ਮੀਨ ਅਤੇ ਜ਼ਿਆਦਾ ਮਾਤਰਾ ’ਚ ਪਾਣੀ ਨਾਲ ਭਰੇ ਖੇਤਰਾਂ ਨੂੰ ਪਸੰਦ ਕਰਦੀ ਹੈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਇਸ ਪ੍ਰਜਾਤੀ ਦਾ ਵਜ਼ੂਦ ਖ਼ਤਰੇ ’ਚ ਹੈ

ਭਾਰਤ ’ਚ ਬਾਜ਼ਾਂ ਦੀ ਇਹ ਪ੍ਰਜਾਤੀ ਪੂਰਬ ’ਚ ਮਨੀਪੁਰ ਤੱਕ, ਮੱਧ ਪ੍ਰਦੇਸ਼ ਅਤੇ ਦੱਖਣੀ ਉੜੀਸ਼ਾ, ਕੋਟਾਗਿਰੀ ਅਤੇ ਮੁਦੁਮਲਾਈ, ਨੀਲਗਿਰੀ ਜ਼ਿਲੇ੍ਹ, ਤਮਿਲਨਾਡੂ ਅਤੇ ਤੁਮਕੁਰੂ, ਕਰਨਾਟਕ ਅਤੇ ਦੱਖਣ ’ਚ ਸੀਮਤ ਹੈ ਇਹ ਬਾਜ਼ ਉੱਤਰੀ ਭਾਰਤ ਦੇ ਗੰਗਾ ਦੇ ਮੈਦਾਨਾਂ ’ਤੇ ਵੰਡਵੇਂ ਰੂਪ ’ਚ ਕਈ ਸਤਨਧਾਰੀਆਂ, ਪੰਛੀਆਂ, ਚੂਹਿਆਂ, ਕਿਰਲੀਆਂ ਦਾ ਸ਼ਿਕਾਰ ਕਰਦੇ ਹਨ ਇੰਟਰਨੈਸ਼ਨਲ ਯੂਨੀਅਨ ਫਾਰ ਕੰਜਰਵੇਸ਼ਨ ਆਫ਼ ਨੈਚਰ ਨੇ ਭਾਰਤੀ ਚਿੱਤੀਦਾਰ ਬਾਜ਼ ਨੂੰ ਖ਼ਤਰੇ ਦੀ ਸ਼੍ਰੇਣੀ ’ਚ ਰੱਖਿਆ ਹੈ

ਭਾਰਤੀ ਚਿੱਤੀਦਾਰ ਬਾਜ ਦੀ ਗਿਣਤੀ ਅੱਜ ਧਰਤੀ ’ਤੇ ਸਿਰਫ਼ 2500 ਤੋਂ 10000 ਤੱਕ ਹੈ ਜੇਕਰ ਸਮੇਂ ’ਤੇ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਤਾਂ ਆਬਾਦੀ ’ਚ ਹੋਰ ਜ਼ਿਆਦਾ ਗਿਰਾਵਟ ਆ ਸਕਦੀ ਹੈ ਅਲੋਪ ਹੋਣ ਲਈ ਕਮਜ਼ੋਰ ਉਪਸ਼੍ਰੇਣੀ ’ਚ ਰੱਖਿਆ ਹੈ, ਜੋ ਕਿ ਅੱਗੇ ਮਨੁੱਖੀ ਦਖਲਅੰਦਾਜ਼ੀ ਤੋਂ ਬਿਨਾਂ ਗੈਰ-ਕੁਦਰਤੀ (ਮਨੁੱਖੀ ਕਾਰਨ) ਅਲੋਪ ਹੋਣ ਦੇ ਉੱਚ ਜੋਖਮ ’ਚ ਮੰਨਿਆ ਜਾਂਦਾ ਹੈ ਇਸ ਉਦੇਸ਼ ਦਾ ਮਕਸਦ ਪੰਛੀ ਨੂੰ ਪਿਆਰ ਕਰਨ ਵਾਲੇ ਮਨੁੱਖਾਂ ਅਤੇ ਮਹਿਕਮੇ ਨੂੰ ਜਾਣੂ ਕਰਵਾਉਣਾ ਦੇ ਨਾਲ ਹੀ ਪ੍ਰਜਾਤੀਆਂ ਦੇ ਅਲੋਪ ਹੋਣ ਨੂੰ ਘੱਟ ਕਰਨ ਲਈ ਕੌਮਾਂਤਰੀ ਭਾਈਚਾਰੇ ਦੀ ਮੱਦਦ ਕਰਨਾ ਹੈ

ਪ੍ਰੋ. ਰਾਮ ਸਿੰਘ ਨੇ ਘਟਦੀ ਗਿਣਤੀ ਦਾ ਕੀਤਾ ਆਂਕਲਣ:

ਵਾਤਾਵਰਨ ਜੀਵ ਵਿਗਿਆਨੀ ਅਤੇ ਸਾਬਕਾ ਨਿਦੇਸ਼ਕ ਐੱਚਆਰਐੱਮ, ਵਿਭਾਗ ਦੇ ਪ੍ਰਧਾਨ ਕੀਟ ਵਿਗਿਆਨ ਵਿਭਾਗ ਅਤੇ ਪ੍ਰਾਣੀ ਵਿਗਿਆਨ ਵਿਭਾਗ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਵਿਸ਼ਵ ਯੂਨੀਵਰਸਿਟੀ ਹਿਸਾਰ ਪ੍ਰੋਫੈਸਰ ਰਾਮ ਸਿੰਘ ਨੇ ਇਸ ਬਾਜ਼ ਦੀਆਂ ਗਤੀਵਿਧੀਆਂ ਦਾ ਆਂਕਲਣ ਇਸ ਦੀ ਘਟਦੀ ਗਿਣਤੀ ਕਾਰਨ ਕੀਤਾ

ਉਨ੍ਹਾਂ ਨੇ ਆਂਕਲਣ ਲਈ ਕਈ ਪਿੰਡਾਂ, ਸ਼ਹਿਰਾਂ ਦੇ ਰਿਹਾਇਸ਼ੀ ਸਮੂਹ, ਵਪਾਰਕ ਟਾੱਵਰ/ਮਾੱਲ ਅਤੇ ਬਾਜ਼ਾਰ ਦਾ ਸਰਵੇਖਣ ਕੀਤਾ ਪ੍ਰੋਫੈਸਰ ਰਾਮ ਸਿੰਘ ਨੇ ਜ਼ਿਆਦਾਤਰ ਬਾਜ਼ ਰਿਹਾਇਸ਼ੀ ਇਲਾਕੇ ’ਚ ਜਾਂ ਉਸ ਦੇ ਆਸ-ਪਾਸ ਸੰਚਾਰ ਟਾਵਰਾਂ ’ਤੇ ਆਰਾਮ ਕਰਦੇ ਦੇਖੇ ਉਨ੍ਹਾਂ ਦੇ ਆਂਕਲਣ ਅਨੁਸਾਰ ਬੋਹੜ, ਜਾਮਣ, ਇਮਲੀ, ਨਿੰਮ ਆਦਿ ਵਰਗੇ ਜ਼ਿਆਦਾ ਲੰਮੇ ਅਤੇ ਪੁਰਾਣੇ ਦਰੱਖਤ ਹੁਣ ਦੇਸ਼ ਦੇ ਮੈਦਾਨੀ ਉੱਤਰੀ ਹਿੱਸੇ ’ਚ ਮੌਜ਼ੂਦ ਨਹੀਂ ਹਨ ਬਾਜ਼ 50 ਤੋਂ 60 ਫੁੱਟ ਦੀ ਉੱਚਾਈ ਤੱਕ ਦੇ ਅੰਬ ਦੇ ਦਰਖ਼ਤਾਂ ਨੂੰ ਵੀ ਸੁਰੱਖਿਅਤ ਨਹੀਂ ਮੰਨਦੇ

250 ਸੰਚਾਰ ਟਾਵਰਾਂ ਦਾ ਕੀਤਾ ਦੌਰਾ:

ਪ੍ਰੋਫੈਸਰ ਰਾਮ ਸਿੰਘ ਵੱਲੋਂ ਗੁਰੂਗ੍ਰਾਮ ਜਾਂ ਹੋਰ ਥਾਵਾਂ ’ਤੇ ਲਗਭਗ 250 ਸੰਚਾਰ ਟਾਵਰਾਂ ਦਾ ਦੌਰਾ ਕੀਤਾ ਗਿਆ ਭਾਰਤੀ ਚਿੱਤੀਦਾਰ ਬਾਜ਼ ਨੇ ਘਰ ਦੀਆਂ ਛੱਤਾਂ ’ਤੇ ਮੌਜ਼ੂਦ ਸਾਰੇ ਸੰਚਾਰ ਟਾਵਰਾਂ ਨੂੰ ਆਪਣੇ ਆਲ੍ਹਣੇ ਯੋਗ ਜਗ੍ਹਾ ਨਹੀਂ ਬਣਾਈ, ਭਲੇ ਹੀ ਉਹ ਉੱਚੇ ਘਰਾਂ ’ਤੇ ਮੌਜ਼ੂਦ ਸਨ ਬਹੁਤ ਉੱਚਾ ਸੰਚਾਰ ਟਾਵਰ ਹੋਣ ਦੇ ਬਾਵਜ਼ੂਦ ਪਿੰਡਾਂ ਦੇ ਅੰਦਰ ਸਥਿਤ ਟਾਵਰਾਂ ਤੋਂ ਬਾਜ ਬਚਦੇ ਦਿਖਾਈ ਦਿੱਤੇੇ ਸਨ ਸ਼ਹਿਰੀ ਰਿਹਾਇਸ਼ੀ ਸੁਸਾਇਟੀਆਂ ਦੀਆਂ ਉੱਚੀਆਂ ਇਮਾਰਤਾਂ ’ਚ ਛੱਤ ਦੇ ਉੱਪਰ ਕੋਈ ਵੀ ਟਾਵਰ ਬਾਜ ਨੂੰ ਸੁਰੱਖਿਅਤ ਨਹੀਂ ਲੱਗਿਆ

ਇਸ ਲਈ ਇਹ ਤਰਕ ਕੱਢਿਆ ਜਾ ਸਕਦਾ ਹੈ ਕਿ ਸੰਚਾਰ ਟਾਵਰ ਆਮ ਲੋਕਾਂ ਦੇ ਰਿਹਇਸ਼ੀ ਇਲਾਕੇ ਤੋਂ ਦੂਰ ਹੋਣ ਇਸ ਤੋਂ ਇਲਾਵਾ ਟਾਵਰ ਦੀ ਉੱਚਾਈ 80 ਫੁੱਟ ਤੋਂ ਜ਼ਿਆਦਾ ਹੋਵੇ ਸਰਵੇਖਣ ਦੌਰਾਨ ਪ੍ਰੋਫੈਸਰ ਰਾਮ ਸਿੰਘ ਨੇ 4 ਅਜਿਹੇ ਟਾਵਰਾਂ ਦਾ ਵੀ ਆਂਕਲਣ ਕੀਤਾ, ਜਿਨ੍ਹਾਂ ’ਚ ਇੱਕ ਤੋਂ ਦੋ ਵੱਡੇ ਆਲ੍ਹਣਿਆਂ ਦੇ ਨਾਲ-ਨਾਲ ਬਾਜ ਮੌਜ਼ੂਦ ਸਨ ਬਾਜ਼ ਜੋੜੇ ’ਚ ਰਹਿੰਦੇ ਹਨ ਇਨ੍ਹਾਂ ਟਾਵਰਾਂ ਦੇ ਆਸ-ਪਾਸ ਬਾਜ਼ ਵੱਲੋਂ ਖਾਧੇ ਗਏ ਚੂਹਿਆਂ ਅਤੇ ਕਿਰਲੀਆਂ ਦੇ ਅੰਗ ਮੌਜ਼ੂਦ ਸਨ

ਅਪਰੈਲ ਤੋਂ ਜੂਨ ਦੀ ਭਿਆਨਕ ਗਰਮੀ ਪਵੇਗੀ ਭਾਰੀ:

indian spotted eagle is in serious dangerਪ੍ਰੋਫੈਸਰ ਰਾਮ ਸਿੰਘ ਅਪਰੈਲ ਤੋਂ ਜੂਨ ਦੀ ਭਿਆਨਕ ਗਰਮੀ ਤੋਂ ਅਜਿਹੇ ਟਾਵਰਾਂ ’ਤੇ ਚੂਜਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਕਿਉਂਕਿ ਚੂਜਿਆਂ ਨੂੰ ਆਜ਼ਾਦ ਹੋਣ ’ਚ ਲਗਭਗ 5 ਮਹੀਨੇ ਲਗਦੇ ਹਨ ਟਾਵਰ ਮਾਲਕਾਂ, ਸਰਕਾਰ, ਵਾਤਾਵਰਨ ਵਰਕਰ ਅਤੇ ਆਮ ਜਨਤਾ ਅਜਿਹੇ ਪੰਛੀਆਂ ਦੀ ਸੁਰੱਖਿਆਂ ’ਚ ਮੱਦਦ ਕਰ ਸਕਦੇ ਹਨ ਟਾਵਰਾਂ ਦੇ ਸੰਚਾਲਣ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਟਾਵਰਾਂ ਨੂੰ ਕੁਝ ਛਾਂ/ਆਸਰਾ ਬਦਲਾਂ ਨਾਲ ਸੁਸੱਜਿਤ ਕੀਤਾ ਜਾ ਸਕਦਾ ਹੈ ਅਜਿਹੇ ਪੰਛੀ ਭੋਜਨ ਪ੍ਰਣਾਲੀ ਅਤੇ ਕੁਦਰਤ ਦੇ ਸੰਤੁਲਨ ’ਚ ਮਹੱਤਵਪੂਰਨ ਘਟਕ ਹਨ ਉਨ੍ਹਾਂ ਨੇ ਅਤੀਤ ’ਚ ਕਈ ਵਾਰ ਕੰਟਰੋਲ ਤੋਂ ਬਾਹਰ ਅਤੇ ਅਚਾਨਕ ਮਨੁੱਖ ਗਤੀਵਿਧੀਆਂ ਕਾਰਨ ਵਾਤਾਵਰਨ ’ਚ ਜੀਵਨ ਦੇ ਸੰਕਟ ਬਾਰੇ ਚਿਤਾਵਨੀ ਦਿੱਤੀ ਹੈ ਪ੍ਰੋਫੈਸਰ ਰਾਮ ਸਿੰਘ ਨੇ ਭਾਰਤ ’ਚ ਮਨੁੱਖੀ ਗਤੀਵਿਧੀਆਂ ਲਈ ਖ਼ਤਰਾ ਬਣੇ ਜਾਨਵਰਾਂ ਦੀ ਸੂਚੀ ’ਚ ਸਿਰਫ਼ ਇੱਕ ਉਦਾਹਰਨ ਦਿੱਤਾ ਹੈ ਅਜਿਹੇ ਜਾਨਵਰਾਂ ਦੀ ਸੁਰੱਖਿਆ ਲਈ ਮੁੱਖ ਮਹੱਤਵ ਹੈ, ਤਾਂ ਕਿ ਕੱਲ੍ਹ ਨੂੰ ਮਨੁੱਖ ਅਨਾਜ ਚੇਨ ਟੁੱਟਣ ਅਤੇ ਕੁਦਰਤੀ ਅੰਸੁਤਲਨ ਦਾ ਖ਼ਤਰਾ ਨਾ ਹੋਵੇ

ਪ੍ਰਜਣਨ ਜ਼ਰੂਰਤਾਵਾਂ:

ਭਾਰਤੀ ਚਿੱਤੀਦਾਰ ਬਾਜ਼ ਮਾਰਚ ਤੋਂ ਜੁਲਾਈ ਤੱਕ ਪ੍ਰਜਣਨ ਕਰਦੇ ਹਨ ਉਹ ਇਕਾਂਗੀ ਜੀਵਨ ਦਾ ਪਾਲਣ ਕਰਦੇ ਹਨ ਦੋਵੇਂ ਜੋੜੇ ਆਲ੍ਹਣਿਆਂ ਦਾ ਨਿਰਮਾਣ ਕਰਨ ’ਚ ਮੱਦਦ ਕਰਦੇ ਹਨ ਆਲ੍ਹਣਾ ਆਮ ਤੌਰ ’ਤੇ ਬੋਹੜ, ਇਮਲੀ ਆਦਿ ਉੱਚੇ ਰੁੱਖਾਂ ਦੇ ਵਿੱਚ ਬਣਾਇਆ ਜਾਂਦਾ ਹੈ ਮਾਦਾ ਇੱਕ ਸਿੰਗਲ ਅੰਡਾ ਦਿੰਦੀ ਹੈ, ਜੋ 25-32 ਦਿਨਾਂ ਲਈ ਦੋਵੇਂ ਮਾਤਾ-ਪਿਤਾ ਵੱਲੋਂ ਪ੍ਰਫੁੱਲਤ ਕੀਤਾ ਜਾਂਦਾ ਹੈ ਚੂਜੇ ਨੂੰ 9-11 ਹਫ਼ਤਿਆਂ ਤੱਕ ਮਾਤਾ-ਪਿਤਾ ਦੋਵਾਂ ਵੱਲੋਂ ਖੁਵਾਇਆ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!