wash-hands-frequently-avoid-diseases

wash-hands-frequently-avoid-diseasesਵਾਰ-ਵਾਰ ਹੱਥ ਧੋਣ ਦੀ ਆਦਤ ਕਈ ਬਿਮਾਰੀਆਂ ਤੋਂ ਬਚਾਏਗੀ
ਹੱਥ ਧੋਣ ਦਾ ਮਤਲਬ ਬਸ ਉਸੇ ਪਾਣੀ ਨਾਲ ਗਿੱਲਾ ਕਰਨਾ ਨਹੀਂ ਹੁੰਦਾ, ਬਲਕਿ ਹੈਂਡਵਾਸ਼ ਜਾਂ ਸਾਬਣ ਨਾਲ ਹੱਥਾਂ ਨੂੰ ਘੱਟ ਤੋਂ ਘੱਟ 20 ਸੈਕਿੰਡ ਤੱਕ ਚੰਗੀ ਤਰ੍ਹਾਂ ਉੱਪਰ-ਹੇਠਾਂ, ਉਂਗਲੀਆਂ ਦੇ ਵਿੱਚ ਅਤੇ ਨਾਖੂਨਾਂ ਨੂੰ ਰਗੜ ਕੇ ਸਾਫ਼ ਕਰੋ ਯਾਦ ਰੱਖੋ ਹੱਥ ਧੋਣ ‘ਚ ਕੀਤੀ ਗਈ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਨੂੰ ਕੋਰੋਨਾ ਦੇ ਨਾਲ ਹੀ ਹੋਰ ਬਿਮਾਰੀਆਂ ਦਾ ਵੀ ਸ਼ਿਕਾਰ ਬਣਾ ਸਕਦੀ ਹੈ

ਹੱਥ ਧੋਣ ਦੀ ਆਦਤ ਖਾਸ ਤੌਰ ‘ਤੇ ਬੱਚਿਆਂ ‘ਚ ਪਾਉਣੀ ਜ਼ਰੂਰੀ ਹੈ ਕਿਉਂਕਿ ਅਕਸਰ ਉਹ ਕਿਤੋਂ ਖੇਡ ਕੇ ਆਉਂਦੇ ਹਨ ਅਤੇ ਗੰਦੇ ਹੱਥਾਂ ਨਾਲ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਸੰਕਰਮਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕੁਝ ਵੀ ਖਾਣ-ਪੀਣ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ

ਉਦੋਂ ਤੋਂ ਲੋਕ ਹਾਈਜ਼ੀਨ ਨੂੰ ਲੈ ਕੇ ਬਹੁਤ ਸਾਵਧਾਨ ਹੋ ਗਏ ਹਨ ਅਤੇ ਖਾਸ ਤੌਰ ‘ਤੇ ਸਹੀ ਤਰੀਕੇ ਨਾਲ ਹੱਥ ਧੋਣ ਨੂੰ ਲੈ ਕੇ ਹਰ ਪੱਧਰ ‘ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਕਿ ਵਾਇਰਸ ਹੱਥਾਂ ਦੇ ਜ਼ਰੀਏ ਤੁਹਾਡੇ ਮੂੰਹ ਅਤੇ ਨੱਕ ਤੱਕ ਨਾ ਪਹੁੰਚ ਸਕੇ, ਪਰ ਕੀ ਤੁਹਾਨੂੰ ਪਤਾ ਹੈ ਕਿ ਸਹੀ ਤਰੀਕੇ ਨਾਲ ਹੱਥ ਧੋ ਕੇ ਤੁਸੀਂ ਨਾ ਸਿਰਫ਼ ਕੋਰੋਨਾ ਵਾਇਰਸ ਸਗੋਂ ਹੋਰ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਕਿਹੜੀਆਂ ਹਨ ਉਹ ਬਿਮਾਰੀਆਂ ਆਓ ਜਾਣਦੇ ਹਾਂ

ਡਾਇਰੀਆ:

ਇਹ ਦੂਸ਼ਿਤ ਖਾਣ ਅਤੇ ਪਾਣੀ ਦੇ ਕਾਰਨ ਹੁੰਦਾ ਹੈ ਜੇਕਰ ਕੋਈ ਵਿਅਕਤੀ ਗੰਦੇ ਹੱਥਾਂ ਨਾਲ ਕੁਝ ਖਾਂਦਾ ਜਾਂ ਪੀਂਦਾ ਹੈ ਤਾਂ ਡਾਇਰੀਆ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਅਤੇ ਡਾਇਰੀਆ ਕਾਰਨ ਹਰ ਸਾਲ ਵੱਡੀ ਗਿਣਤੀ ‘ਚ ਮੌਤਾਂ ਹੁੰਦੀਆਂ ਹਨ ਅਜਿਹੇ ‘ਚ ਹਾਈਜ਼ੀਨ ਦਾ ਧਿਆਨ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ ਹੱਥ ਧੋਣ ਦੀ ਆਦਤ ਖਾਸ ਤੌਰ ‘ਤੇ ਬੱਚਿਆਂ ‘ਚ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਉਹ ਕਿਤੋਂ ਖੇਡ ਕੇ ਆਉਂਦੇ ਹਨ ਅਤੇ ਗੰਦੇ ਹੱਥਾਂ ਨਾਲ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਸੰਕਰਮਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕੁਝ ਵੀ ਖਾਣ-ਪੀਣ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਨਾਲ ਡਾਇਰੀਆ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ

ਨਿਮੋਨੀਆ:

ਡਾਇਰੀਆ ਵਾਂਗ ਹੀ ਨਿਮੋਨੀਆ ਵੀ ਗੰਦਗੀ ਕਾਰਨ ਹੁੰਦਾ ਹੈ ਅਤੇ ਭਾਰਤ ‘ਚ ਇਸ ਬਿਮਾਰੀ ਨਾਲ ਵੀ ਕਾਫ਼ੀ ਮੌਤਾਂ ਹਰ ਸਾਲ ਹੁੰਦੀਆਂ ਹਨ ਨਿਮੋਨੀਆ ਦਾ ਖ਼ਤਰਾ ਬੱਚਿਆਂ ‘ਚ ਜ਼ਿਆਦਾ ਹੁੰਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਬਾਹਰੋਂ ਆਉਣ ਤੋਂ ਬਾਅਦ, ਕੁਝ ਵੀ ਖਾਣ/ਪੀਣ ਤੋਂ ਪਹਿਲਾਂ ਅਤੇ ਟਾਇਲਟ ਤੋਂ ਆਉਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ

ਫੂਡ ਪਵਾਈਜ਼ਨਿੰਗ:

ਫੂਡ ਪਵਾਈਜ਼ਨਿੰਗ ਦਾ ਕਾਰਨ ਵੀ ਦੂਸ਼ਿਤ ਭੋਜਨ ਜਾਂ ਪਾਣੀ ਹੋ ਸਕਦਾ ਹੈ ਕਿਸੇ ਵਾਇਰਸ, ਬੈਕਟੀਰੀਆ ਜਾਂ ਜ਼ਹਿਰੀਲੇ ਪਦਾਰਥਾਂ ਨਾਲ ਸੰਕਰਮਿਤ ਭੋਜਨ ਦਾ ਸੇਵਨ ਜਦੋਂ ਕੋਈ ਵਿਅਕਤੀ ਕਰਦਾ ਹੈ ਤਾਂ ਉਸ ਨੂੰ ਫੂਡ ਪਵਾਈਜ਼ਨਿੰਗ ਹੋ ਜਾਂਦੀ ਹੈ ਬੱਚੇ ਅਤੇ ਬਜ਼ੁਰਗਾਂ ‘ਚ ਇਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਇਸ ਤੋਂ ਬਚਣ ਲਈ ਹਾਈਜ਼ੀਨ ਦਾ ਧਿਆਨ ਰੱਖਣਾ ਜ਼ਰੂਰੀ ਹੈ ਘਰ ‘ਚ ਖਾਣਾ ਬਣਾਉਂਦੇ ਸਮੇਂ ਸਾਫ਼-ਸਫ਼ਾਈ ਰੱਖੋ ਅਤੇ ਬਾਹਰ ਦਾ ਦੂਸ਼ਿਤ ਭੋਜਨ ਕਰਨ ਤੋਂ ਬਚਣ ਦੇ ਨਾਲ ਹੀ ਖਾਣ ਤੋਂ ਪਹਿਲਾਂ ਸਾਬਣ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਵੀ ਜ਼ਰੂਰੀ ਹੈ ਤਾਂ ਕਿ ਹੱਥਾਂ ‘ਤੇ ਚਿਪਕੇ ਬੈਕਟੀਰੀਆ ਜਾਂ ਵਾਇਰਸ ਪੇਟ ‘ਚ ਜਾ ਕੇ ਸੰਕਰਮਣ ਪੈਦਾ ਨਾ ਕਰ ਸਕਣ

ਆਈ ਤੇ ਸਕਿੱਨ ਇਨਫੈਕਸ਼ਨ:

ਜਦੋਂ ਤੁਸੀਂ ਗੰਦੇ ਹੱਥਾਂ ਨਾਲ ਆਪਣਾ ਮੂੰਹ, ਨੱਕ ਜਾਂ ਅੱਖ ਛੂੰਹਦੇ ਹੋ ਤਾਂ ਹੱਥਾਂ ‘ਤੇ ਚਿਪਕੇ ਕੀਟਾਣੂੰ ਤੁਹਾਡੀ ਚਮੜੀ ਅਤੇ ਅੱਖਾਂ ਨੂੰ ਸੰਕਰਮਿਤ ਕਰ ਦਿੰਦੇ ਹਨ ਅਤੇ ਤੁਹਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਚੱਲ ਪਾਉਂਦਾ ਇਸ ਲਈ ਵਾਰ-ਵਾਰ ਮੂੰਹ ਅਤੇ ਅੱਖ ਛੂੰਹਣ ਤੋਂ ਬਚੋ, ਖਾਸ ਤੌਰ ‘ਤੇ ਜਦੋਂ ਤੁਸੀਂ ਬਾਹਰ ਹੋਵੋ ਨਾਲ ਹੀ ਹਰ ਤਿੰਨ ਘੰਟਿਆਂ ‘ਚ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਬਿਨਾਂ ਹੱਥ ਧੋਏ ਕਦੇ ਵੀ ਅੱਖ ਅਤੇ ਚਿਹਰੇ ਨੂੰ ਨਾ ਛੂਹੋ ਵਰਤਮਾਨ ਸਮੇਂ ‘ਚ ਜਦੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰੱਖੀ ਹੈ ਤਾਂ ਹਰ ਕਿਸੇ ਨੂੰ ਆਪਣੇ ਪੱਧਰ ‘ਤੇ ਇਸ ਤੋਂ ਬਚਣ ਲਈ ਹਾਈਜ਼ੀਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਚਾਹੀਦਾ ਹੈ ਹੱਥ ਧੋਣ ਦਾ ਮਤਲਬ ਬਸ ਉਸੇ ਪਾਣੀ ਨਾਲ ਗਿੱਲਾ ਕਰਨਾ ਨਹੀਂ ਹੁੰਦਾ, ਬਲਕਿ ਹੈਂਡਵਾਸ਼ ਜਾਂ ਸਾਬਣ ਨਾਲ ਹੱਥਾਂ ਨੂੰ ਘੱਟ ਤੋਂ ਘੱਟ 20 ਸੈਕਿੰਡ ਤੱਕ ਚੰਗੀ ਤਰ੍ਹਾਂ ਉੱਪਰ-ਹੇਠਾਂ, ਉਂਗਲੀਆਂ ਦੇ ਵਿੱਚ ਅਤੇ ਨਾਖੂਨਾਂ ਨੂੰ ਰਗੜ ਕੇ ਸਾਫ਼ ਕਰੋ ਯਾਦ ਰੱਖੋ ਹੱਥ ਧੋਣ ‘ਚ ਕੀਤੀ ਗਈ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਨੂੰ ਕੋਰੋਨਾ ਦੇ ਨਾਲ ਹੀ ਹੋਰ ਬਿਮਾਰੀਆਂ ਦਾ ਵੀ ਸ਼ਿਕਾਰ ਬਣਾ ਸਕਦੀ ਹੈ

1. ਗਰਮ ਪਾਣੀ:

ਵਾਰ-ਵਾਰ ਹੱਥ ਧੋਣਾ ਜ਼ਰੂਰੀ ਹੈ, ਤਾਂ ਹਲਕੇ ਗਰਮ ਪਾਣੀ ਜਾਂ ਰਨਿੰਗ ਵਾਟਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਾਫੀ ਸਮੇਂ ਤੋਂ ਜਮ੍ਹਾ ਹੋਇਆ ਪਾਣੀ ਹੱਥਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ ਕਿਉਂਕਿ ਨਾਰਮਲ ਤੋਂ ਜ਼ਿਆਦਾ ਗਰਮ ਪਾਣੀ ਸਕਿੱਨ ਨੂੰ ਡਲ ਬਣਾਉਂਦਾ ਹੈ ਅਤੇ ਸਕਿੱਨ ਡਰਾਈ ਹੋ ਜਾਂਦੀ ਹੈ

2. ਸੈਨੇਟਾਈਜ਼ਰ:

ਕੋਰੋਨਾ ਵਾਇਰਸ ਜਾਂ ਕਿਸੇ ਵੀ ਸੰਕਰਮਣ ਨਾਲ ਲੜਨ ਲਈ ਜੇਕਰ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਦੇ ਹਾਂ, ਤਾਂ ਅਜਿਹੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ ਜਿਸ ‘ਚ ਐਲਕੋਹਲ ਦੀ ਮਾਤਰਾ 60 ਫੀਸਦੀ ਤੋਂ ਜ਼ਿਆਦਾ ਹੋਵੇ ਜੇਕਰ ਸੈਨੇਟਾਈਜ਼ਰ ‘ਚ ਅਲਕੋਹਲ ਦੀ ਮਾਤਰਾ 60 ਫੀਸਦੀ ਤੋਂ ਘੱਟ ਹੈ, ਤਾਂ ਅਜਿਹੇ ‘ਚ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਨਾ ਕਰੋ ਬਿਹਤਰ ਹੋਵੇਗਾ ਕਿ ਤੁਸੀਂ ਸਿਹਤ ਮਾਹਿਰਾਂ ਤੋਂ ਸਲਾਹ ਲਓ ਅਤੇ ਫਿਰ ਉਨ੍ਹਾਂ ਰਾਹੀਂ ਦੱਸੇ ਗਏ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ ਸੈਨੇਟਾਈਜ਼ਰ ਦਾ ਇਸਤੇਮਾਲ ਉਦੋਂ ਕਰੋ ਜਦੋਂ ਪਾਣੀ ਅਤੇ ਸਾਬਣ ਤੁਸੀਂ ਇਸਤੇਮਾਲ ਨਹੀਂ ਕਰ ਪਾ ਰਹੇ ਹੋ

3. ਸੋਪ

ਜੇਕਰ ਤੁਸੀਂ ਘਰ ਹੋ ਅਤੇ ਵਾਰ-ਵਾਰ ਧੋਣਾ ਜਾਂ ਹੱਥਾਂ ਨੂੰ ਜਾਨਲੇਵਾ ਸੰਕਰਮਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਸੋਪ ਦਾ ਇਸਤੇਮਾਲ ਕਰੋ ਇਸ ਦੌਰਾਨ ਸਾਬਣ ਜਾਂ ਲਿਕਵਿਡ ਸੋਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
ਹੱਥ ਧੋਣ ਦਾ ਸਹੀ ਤਰੀਕਾ

ਜੇਕਰ ਤੁਸੀਂ ਵਾਰ-ਵਾਰ ਹੱਥ ਧੋਣਾ ਜ਼ਰੂਰੀ ਸਮਝਦੇ ਹੋ ਜਾਂ ਅਜਿਹਾ ਕਰ ਰਹੇ ਹੋ, ਪਰ ਜੇਕਰ ਤੁਸੀਂ ਹੱਥ ਧੋਣ ਦਾ ਸਹੀ ਤਰੀਕਾ ਨਹੀਂ ਜਾਣਦੇ ਹੋ ਤਾਂ ਵਾਰ-ਵਾਰ ਹੱਥ ਧੋਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਇਸ ਲਈ ਹੈਂਡ ਵਾਸ਼ਿੰਗ ਦੌਰਾਨ

ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ ਜਿਵੇ:-

 • ਹੱਥਾਂ ਨੂੰ ਪਹਿਲਾਂ ਹਲਕੇ ਗਰਮ ਪਾਣੀ ਜਾਂ ਰਨਿੰਗ ਵਾਟਰ ਨਾਲ ਗਿੱਲਾ ਕਰੋ ਅਤੇ ਨਲ ਨੂੰ ਬੰਦ ਕਰ ਦਿਓ
 • ਸਾਬਣ ਜਾਂ ਲਿਕਵਿਡ ਸੋਪ ਹੱਥਾਂ ‘ਚ ਲਓ ਅਤੇ 20 ਸੈਕਿੰਡ ਤੱਕ ਹੱਥਾਂ ਦੇ ਉੱਪਰ, ਹੇਠਾਂ, ਕਲਾਈ, ਨਾਖੂਨ ਅਤੇ ਉਂਗਲਾਂ ਦੇ ਗੈਪ ‘ਚ ਚੰਗੀ ਤਰ੍ਹਾਂ ਲਾਓ ਜੇਕਰ ਤੁਹਾਡੇ ਹੱਥ ਜ਼ਿਆਦਾ ਗੰਦੇ ਹਨ, ਤਾਂ 20 ਸੈਕਿੰਡ ਤੋਂ ਜ਼ਿਆਦਾ ਸਮਾਂ ਦੇ ਕੇ ਹੱਥਾਂ ਨੂੰ ਸਾਫ਼ ਕਰੋ ਇਸ ਦੌਰਾਨ ਦੋਵੇਂ ਹੱਥ ਆਪਸ ‘ਚ ਤੇਜ਼ੀ ਨਾਲ ਰਗੜੋ
 • ਜੇਕਰ ਤੁਸੀਂ ਫਿੰਗਰ ਰਿੰਗਸ ਪਹਿਨਦੇ ਹੋ, ਤਾਂ ਹੈਂਡਵਾਸ਼ ਦੌਰਾਨ ਰਿੰਗ ਦੇ ਉੱਪਰ ਅਤੇ ਆਸ-ਪਾਸ ਵੀ ਠੀਕ ਤਰ੍ਹਾਂ ਸੋਪ ਦਾ ਇਸਤੇਮਾਲ ਕਰੋ
 • ਹੁਣ ਹਲਕੇ ਗਰਮ ਜਾਂ ਰਨਿੰਗ ਵਾਟਰ ਨਾਲ ਹੱਥ ਧੋਵੋ
 • ਹੁਣ ਹੱਥਾਂ ਨੂੰ ਤੌਲੀਏ, ਟਿਸ਼ੂ ਜਾਂ ਹੈਂਡ ਏਅਰ ਡਰਾਇਰ ਨਾਲ ਸੁਕਾਓ
 • ਘਰ ਦੇ ਹਰ ਮੈਂਬਰ ਦਾ ਤੌਲੀਆ ਵੱਖ-ਵੱਖ ਰੱਖੋ ਇੱਕ ਹੀ ਤੌਲੀਏ ਦਾ ਇਸਤੇਮਾਲ ਨਾ ਕਰੋ

ਕਦੋਂ-ਕਦੋਂ ਹੱਥ ਧੋਣੇ ਚਾਹੀਦੇ ਹਨ?

 • ਖਾਣਾ ਬਣਾਉਣ ਤੋਂ ਪਹਿਲਾਂ
 • ਖਾਣਾ ਜਾਂ ਕੋਈ ਵੀ ਖਾਧ ਪਦਾਰਥ ਦੇ ਸੇਵਨ ਤੋਂ ਪਹਿਲਾਂ ਅਤੇ ਬਾਅਦ ‘ਚ
 • ਬੱਚਿਆਂ ਨੂੰ ਖੁਵਾਉਣ ਤੋਂ ਪਹਿਲਾਂ ਅਤੇ ਬਾਅਦ ‘ਚ
 • ਘਰ ‘ਚ ਜੇਕਰ ਕੋਈ ਵਿਅਕਤੀ ਬਿਮਾਰ ਹੈ, ਤਾਂ ਉਸ ਦੀ ਦੇਖਭਾਲ ਤੋਂ ਪਹਿਲਾਂ ਅਤੇ ਬਾਅਦ ‘ਚ
 • ਅੱਖਾਂ ‘ਚ ਲੈਨਜ਼ ਲਾਉਣ ਤੋਂ ਪਹਿਲਾਂ ਅਤੇ ਠੀਕ ਇਸੇ ਤਰ੍ਹਾਂ ਕੱਢਣ ਤੋਂ ਬਾਅਦ
 • ਪਖਾਨੇ ਦੇ ਇਸਤੇਮਾਲ ਤੋਂ ਬਾਅਦ
 • ਵੱਡੇ ਜਾਂ ਬੱਚੇ ਦੇ ਡਾਈਪਰ ਨੂੰ ਬਦਲਣ ਤੋਂ ਬਾਅਦ
 • ਖੰਘਣ ਜਾਂ ਛਿੱਕਣ ਤੋਂ ਬਾਅਦ ਇਸ ਦੌਰਾਨ ਬਿਹਤਰ ਹੋਵੇਗਾ ਕਿ ਟਿਸ਼ੂ ਪੇਪਰ ਦਾ ਇਸਤੇਮਾਲ ਕਰੋ ਅਤੇ ਫਿਰ ਇਸਤੇਮਾਲ ਕੀਤੇ ਹੋਏ ਟਿਸ਼ੂ ਨੂੰ ਢਕਣ ਵਾਲੇ ਡਸਟਬਿਨ ਬਾਕਸ ‘ਚ ਛੂੰਹਣ ਤੋਂ ਬਾਅਦ
 • ਗੰਦੇ ਕੱਪੜੇ, ਬੂਟ ਜਾਂ ਕਚਰੇ ਦੇ ਡੱਬੇ ਨੂੰ ਛੂੰਹਣ ਤੋਂ ਬਾਅਦ
 • ਇਨ੍ਹਾਂ ਕੰਮਾਂ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਅਜਿਹਾ ਕੰਮ ਕੀਤਾ ਹੈ, ਜਿਸ ਵਜ੍ਹਾ ਨਾਲ ਹੱਥ ਗੰਦੇ ਹਨ ਪਰ, ਤੁਸੀਂ ਭੁੱਲ ਗਏ ਹੋ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਹੈਂਡਵਾਸ਼ ਕਰ ਲਓ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!