vandana-scheme

vandana-schemeਗਰਭਵਤੀ ਮਹਿਲਾਵਾਂ ਦਾ ਸਹਾਰਾ ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ
‘ਪ੍ਰਧਾਨ ਮੰਤਰੀ ਗਰਭ ਅਵਸਥਾ ਸਹਾਇਤਾ ਯੋਜਨਾ 2020’ ਅਧੀਨ ਭਾਰਤ ਸਰਕਾਰ ਵੱਲੋਂ 6000 ਰੁਪਏ ਦੀ ਆਰਥਿਕ ਮੱਦਦ ਮੁਹੱਈਆ ਕੀਤੀ ਜਾ ਰਹੀ ਹੈ ਗਰਭ ਅਵਸਥਾ ਸਹਾਇਤਾ ਯੋਜਨਾ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਜਨਵਰੀ 2017 ਨੂੰ ਕੀਤੀ ਗਈ ਸੀ ਪ੍ਰਧਾਨ ਮੰਤਰੀ ਗਰਭ ਅਵਸਥਾ ਸਹਾਇਤਾ ਯੋਜਨਾ 2020 ਅਧੀਨ ਪਹਿਲੀ ਵਾਰ ਗਰਭਧਾਰਨ ਕਰਨ ਵਾਲੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਇਹ ਆਰਥਿਕ ਮੱਦਦ ਦਿੱਤੀ ਜਾਂਦੀ ਹੈ ਗਰਭ ਅਵਸਥਾ ਸਹਾਇਤਾ ਯੋਜਨਾ ਨੂੰ ‘ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ 2020’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ

ਯੋਜਨਾ ਦਾ ਉਦੇਸ਼

ਹਾਲਾਂਕਿ, ਗਰਭ ਅਵਸਥਾ ਸਹਾਇਤਾ ਯੋਜਨਾ ਕਈ ਤਰੀਕਿਆਂ ਨਾਲ ਗਰਭਵਤੀ ਮਹਿਲਾਵਾਂ ਨੂੰ ਮੱਦਦ ਕਰੇਗੀ ਪਰ ਇਸ ਯੋਜਨਾ ਦੇ ਦੋ ਮੁੱਖ ਉਦੇਸ਼ ਹਨ ਪਹਿਲਾ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਮਜ਼ਦੂਰੀ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ਾ ਦੇਣਾ ਅਤੇ ਉਨ੍ਹਾਂ ਦੇ ਉੱਚਿਤ ਅਰਾਮ ਅਤੇ ਪੋਸ਼ਣ ਨੂੰ ਤੈਅ ਕਰਨਾ ਦੂਜਾ, ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਤਾਵਾਂ ਦੀ ਸਿਹਤ ‘ਚ ਸੁਧਾਰ ਅਤੇ ਨਗਦੀ ਉਤਸ਼ਾਹਿਤ ਜ਼ਰੀਏ ਅਧੀਨ-ਪੋਸ਼ਣ ਦੇ ਪ੍ਰਭਾਵ ਨੂੰ ਘੱਟ ਕਰਨਾ

ਯੋਜਨਾ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ

ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ 6000 ਰੁਪਏ ਦਾ ਲਾਭ ਮਿਲ ਰਿਹਾ ਹੈ, ਜੋ ਵੀ ਗਰਭਵਤੀ ਮਹਿਲਾ ਇਸ ਯੋਜਨਾ ‘ਚ ਬਿਨੈ ਕਰਨ ਦੀ ਇਛੁੱਕ ਹੈ ਉਨ੍ਹਾਂ ਨੂੰ ਆਂਗਣਵਾੜੀ ਅਤੇ ਸਿਹਤ ਕੇਂਦਰ ‘ਚ ਜਾ ਕੇ ਤਿੰਨ ਬਿਨੈ ਫਾਰਮ ਭਰਨੇ ਹੋਣਗੇ ਪ੍ਰਧਾਨ ਮੰਤਰੀ ਗਰਭ ਅਵਸਥਾ ਸਹਾਇਤਾ ਯੋਜਨਾ 2020 ‘ਚ ਬਿਨੈ ਲਈ ਗਰਭਵਤੀ ਮਹਿਲਾਵਾਂ ਨੂੰ ਆਂਗਣਵਾੜੀ ਜਾਂ ਨੇੜੇ ਦੇ ਸਿਹਤ ਕੇਂਦਰ ‘ਚ ਜਾ ਕੇ ਰਜਿਸਟ੍ਰੇਸ਼ਨ ਫਾਰਮ ਭਰਕੇ ਜਮ੍ਹਾ ਕਰਾਉਣੇ ਹੋਣਗੇ

ਇਸ ਯੋਜਨਾ ਅਧੀਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੋਡਲ ਏਜੰਸੀ ਵਾਂਗ ਕੰਮ ਕਰ ਰਹੀ ਹੈ ਇਸ ਯੋਜਨਾ ਦਾ ਲਾਭ ਪਹਿਲਾ ਜੀਵਤ ਬੱਚਿਆਂ ਨੂੰ ਜਨਮ ਦੇਣ ‘ਤੇ ਹੀ ਗਰਭਵਤੀ ਮਹਿਲਾਵਾਂ ਨੂੰ ਪ੍ਰਾਪਤ ਹੋਵੇਗਾ ਇਸ ਯੋਜਨਾ ਅਧੀਨ ਗਰਭਵਤੀ ਮਹਿਲਾਵਾਂ ਬਿਨੈ ਕਰ ਸਕਦੀਆਂ ਹਨ ਜਿਨ੍ਹਾਂ ਦੀ ਉਮਰ 19 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗਰਭਵਤੀ ਹੋਣ ਵਾਲੀ ਗ੍ਰਾਮੀਣ ਮਹਿਲਾ ਦੇ ਖਾਤੇ ‘ਚ ਕੁੱਲ 6400 ਰੁਪਏ ਤੇ ਸ਼ਹਿਰੀ ਗਰਭਵਤੀ ਦੇ ਖਾਤੇ ‘ਚ ਕੁੱਲ 6000 ਰੁਪਏ ਪਹੁੰਚਣਗੇ ਇਸ ਯੋਜਨਾ ਰਾਹੀਂ ਲਾਭਪਾਤਰੀ ਗਰਭਵਤੀ ਮਹਿਲਾਵਾਂ ਨੂੰ ਪਹਿਲੀ ਕਿਸ਼ਤ ‘ਚ ਇੱਕ ਹਜ਼ਾਰ ਰੁਪਏ ਗਰਭ ਦੇ 150 ਦਿਨਾਂ ਦੇ ਅੰਦਰ, ਦੂਜੀ ਕਿਸ਼ਤ ‘ਚ 2000 ਰੁਪਏ 180 ਦਿਨਾਂ ਦੇ ਅੰਦਰ ਤੇ ਤੀਜੀ ਕਿਸ਼ਤ ‘ਚ 2000 ਡਿਲਵਰੀ ਤੋਂ ਬਾਅਦ ਤੇ ਸ਼ਿਸ਼ੂ ਦਾ ਪਹਿਲਾਂ ਟੀਕਾਕਰਨ ਚੱਕਰ ਪੂਰਾ ਹੋਣ ‘ਤੇ ਮਿਲਣਗੇ ਇਹ ਧਨਰਾਸ਼ੀ ਸਿੱਧੇ ਗਰਭਵਤੀ ਮਹਿਲਾਵਾਂ ਦੇ ਬੈਂਕ ਖਾਤੇ ‘ਚ ਪਹੁੰਚਾਈ ਜਾਂਦੀ ਹੈ

ਗਰਭ ਅਵਸਥਾ ਸਹਾਇਤਾ ਯੋਜਨਾ 2020 ਦਾ ਲਾਭ

ਗਰਭ ਅਵਸਥਾ ਸਹਾਇਤਾ ਯੋਜਨਾ 2020 ਦਾ ਲਾਭ ਉਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਮਿਲੇਗਾ ਜੋ ਮਜ਼ਦੂਰ ਵਰਗ ਤੋਂ ਹਨ ਇਸ ਵਰਗ ਦੀਆਂ ਗਰਭਵਤੀ ਮਹਿਲਾਵਾਂ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਗਰਭ ਅਵਸਥਾ ਦੇ ਸਮੇਂ ਆਪਣੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੀਆਂ ਹਨ ਅਤੇ ਪੈਸੇ ਦੀ ਕਮੀ ਕਾਰਨ ਆਪਣੇ ਬੱਚੇ ਦੀ ਪਰਵਰਿਸ਼ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੀਆਂ ਇਸ ਯੋਜਨਾ ਜ਼ਰੀਏ ਗਰਭਵਤੀ ਮਹਿਲਾਵਾਂ ਗਰਭ ਅਵਸਥਾ ਦੇ ਸਮੇਂ ਦੀ ਹਰ ਜ਼ਰੂਰਤ ਨੂੰ ਪੂਰਾ ਕਰ ਸਕਣਗੀਆਂ ਅਤੇ ਬੱਚੇ ਦੇ ਜਨਮ ਹੋਣ ਤੋਂ ਬਾਅਦ ਬੱਚੇ ਦੀ ਚੰਗੀ ਪਰਵਰਿਸ਼ ਕਰ ਸਕਣਗੀਆਂ ਨਾਲ ਹੀ ਮੌਤ ਦਰ ‘ਚ ਵੀ ਕਮੀ ਆਏਗੀ ਇਸ ਯੋਜਨਾ ਦਾ ਲਾਭ ਸਰਕਾਰੀ ਨੌਕਰੀ ਕਰਨ ਵਾਲੀਆਂ ਮਹਿਲਾਵਾਂ ਨਹੀਂ ਲੈ ਸਕਦੀਆਂ ਹਨ

ਯੋਜਨਾ ਲਈ ਪਾਤਰਤਾ (ਦਸਤਾਵੇਜ਼)

 • ਗਰਭ ਅਵਸਥਾ ਸਹਾਇਤਾ ਯੋਜਨਾ ‘ਚ ਬਿਨੈ ਕਰਨ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਉਮਰ 19 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ
 • ਉਨ੍ਹਾਂ ਮਹਿਲਾਵਾਂ ਨੂੰ ਵੀ ਪਾਤਰ ਮੰਨਿਆ ਜਾਵੇਗਾ ਜੋ 1 ਜਨਵਰੀ 2017 ਜਾਂ ਉਸ ਤੋਂ ਬਾਅਦ ਗਰਭਵਤੀ ਹੋਈਆਂ ਹਨ
 • ਰਾਸ਼ਨ ਕਾਰਡ
 • ਬੱਚੇ ਦਾ ਜਨਮ ਪ੍ਰਮਾਣ ਪੱਤਰ
 • ਮਾਤਾ-ਪਿਤਾ ਦੋਵਾਂ ਦਾ ਆਧਾਰ ਕਾਰਡ
 • ਬੈਂਕ ਖਾਤੇ ਦੀ ਪਾਸਬੁੱਕ
 • ਮਾਤਾ-ਪਿਤਾ ਦੋਵਾਂ ਦਾ ਪਹਿਚਾਣ-ਪੱਤਰ ਯੋਜਨਾ ‘ਚ ਬਿਨੈ ਇਸ ਪ੍ਰਕਾਰ ਕਰੋ
 • ਪ੍ਰਧਾਨ ਮੰਤਰੀ ਗਰਭ ਅਵਸਥਾ ਸਹਾਇਤਾ ਯੋਜਨਾ ਦਾ ਲਾਭ ਲੈਣ ਲਈ ਤੁਸੀਂ ਆੱਫ-ਲਾਇਨ ਬਿਨੈ ਕਰ ਸਕਦੇ ਹੋ ਇਸ ਯੋਜਨਾ ਲਈ ਆੱਨ-ਲਾਇਨ ਬਿਨੈ ਨਹੀਂ ਕੀਤਾ ਜਾ ਸਕਦਾ ਹੈ
 • ਗਰਭਵਤੀ ਮਹਿਲਾਵਾਂ ਨੂੰ ਇਸ ਯੋਜਨਾ ‘ਚ ਬਿਨੈ ਲਈ ਤਿੰਨ ਫਾਰਮ (ਪਹਿਲਾ ਫਾਰਮ, ਦੂਜਾ ਫਾਰਮ, ਤੀਜਾ ਫਾਰਮ) ਭਰਨੇ ਹੋਣਗੇ
 • ਸਭ ਤੋਂ ਪਹਿਲਾਂ ਗਰਭਵਤੀ ਮਹਿਲਾਵਾਂ ਆਂਗਣਵਾੜੀ ਅਤੇ ਨੇੜੇ ਦੇ ਸਿਹਤ ਕੇਂਦਰ ‘ਚ ਜਾ ਕੇ ਰਜਿਸਟ੍ਰੇਸ਼ਨ ਲਈ ਪਹਿਲਾ ਫਾਰਮ ਲੈ ਕੇ ਅਤੇ ਉਸ ‘ਚ ਪੁੱਛੀਆਂ ਗਈਆਂ ਸਾਰੀਆਂ ਜਾਣਕਾਰੀਆਂ ਭਰ ਕੇ ਜਮ੍ਹਾ ਕਰ ਦਿਓ
 • ਇਸ ਤੋਂ ਬਾਅਦ ਆਂਗਣਵਾੜੀ ਜਾਂ ਨੇੜੇ ਦੇ ਸਿਹਤ ਕੇਂਦਰ ‘ਚ ਜਾ ਕੇ ਰੈਗੂਲਰ ਸਮੇਂ-ਸਮੇਂ ‘ਤੇ ਦੂਜਾ ਫਾਰਮ, ਤੀਜਾ ਫਾਰਮ ਭਰ ਕੇ ਵੀ ਉੱਥੇ ਜਮ੍ਹਾ ਕਰ ਦਿਓ
 • ਤਿੰਨੋਂ ਫਾਰਮ ਭਰਨ ਤੋਂ ਬਾਅਦ ਆਂਗਣਵਾੜੀ ਅਤੇ ਨੇੜੇ ਦੇ ਸਿਹਤ ਕੇਂਦਰ ਵਾਲੇ ਤੁਹਾਨੂੰ ਇੱਕ ਸਲਿੱਪ ਦੇਣਗੇ
 • ਗਰਭਵਤੀ ਸਹਾਇਤਾ ਯੋਜਨਾ 2020 ਦਾ ਬਿਨੈ ਫਾਰਮ ਤੁਸੀਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਓਫੀਸ਼ੀਅਲ ਵੈੱਬਸਾਇਟ  https://wcd.nic.in/ ਤੋਂ ਡਾਊਨਲੋਡ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਆੱਫ-ਲਾਇਨ ਬਿਨੈ ਪੂਰਾ ਹੋ ਜਾਏਗਾ

ਫਾਰਮ ਡਾਊਨਲੋਡ ਕਰਨ ਦਾ ਲਿੰਕ:

https://pmmodiyojana.in/wp-content/uploads/2019/07/pmmvy-application-forms.pdf

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!