tips-to-stay-healthy-in-winter-season

ਸਰਦੀਆਂ ‘ਚ ਬਣੇ ਰਹੋ ਸਿਹਤਮੰਦ  tips to stay healthy in winter season
ਹਰ ਰੁੱਤ ਦਾ ਆਪਣਾ ਮਹੱਤਵ ਹੁੰਦਾ ਹੈ ਆਪਣੀ ਮਹੱਤਤਾ ਕਾਰਨ ਸਮਾਂ ਆਉਣ ‘ਚ ਉਸ ਦਾ ਇੰਤਜ਼ਾਰ ਰਹਿੰਦਾ ਹੈ, ਮੁੱਖ ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ ਦਾ ਕਿਉਂਕਿ ਇਨ੍ਹਾਂ ਦਾ ਸਮਾਂ ਹੋਰ ਰੁੱਤਾਂ ਤੋਂ ਜ਼ਿਆਦਾ ਲੰਮਾ ਹੁੰਦਾ ਹੈ ਗਰਮੀ ਦੀ ਰੁੱਤ ਗਰੀਬਾਂ ਲਈ ਤੇ ਸਰਦੀ ਦੀ ਰੁੱਤ ਅਮੀਰਾਂ ਲਈ ਮੰਨੀ ਜਾਂਦੀ ਹੈ ਕਿਉਂਕਿ ਗਰਮੀ ਦੀ ਰੁੱਤ ‘ਚ ਖਾਣ-ਪੀਣ ਅਤੇ ਰਹਿਣ-ਸਹਿਣ ਸਰਲ ਅਤੇ ਸਾਦਾ ਹੁੰਦਾ ਹੈ ਜੋ ਆਮ ਤੌਰ ‘ਤੇ ਹਰ ਵਰਗ ਲਈ ਸਹਿਣਯੋਗ ਹੁੰਦੀ ਹੈ

ਸਰਦ ਰੁੱਤ ‘ਚ ਬਿਲਕੁਲ ਇਸ ਦੇ ਉਲਟ ਹੁੰਦਾ ਹੈ ਰਹਿਣ-ਸਹਿਣ ਅਤੇ ਖਾਣ-ਪੀਣ ਮਹਿੰਗਾ ਹੁੰਦਾ ਹੈ ਸਰਦ ਰੁੱਤ ‘ਚ ਰਹਿਣ ਲਈ ਘਰ, ਸੌਣ ਲਈ ਗਰਮ ਬਿਸਤਰ, ਤਨ ਢਕਣ ਲਈ ਗਰਮ ਕੱਪੜੇ ਅਤੇ ਖਾਣ ਲਈ ਪੌਸ਼ਟਿਕ ਅਤੇ ਵਧੀਆ ਭੋਜਨ ਚਾਹੀਦਾ ਹੈ ਭੁੱਖ ਪ੍ਰਬਲ ਹੋ ਜਾਂਦੀ ਹੈ ਅਤੇ ਪਾਚਣਸ਼ਕਤੀ ਤੇਜ਼ ਹੋ ਜਾਂਦੀ ਹੈ ਜੋ ਵੀ ਖਾਓ, ਪਚ ਜਾਂਦਾ ਹੈ

tips to stay healthy in winter seasonਸਰਦ ਰੁੱਤ ਨੂੰ ਇੱਕ ਚੰਗਾ ਅਤੇ ਸਮਝਦਾਰ ਵਪਾਰੀ ਮੰਨਿਆ ਜਾਂਦਾ ਹੈ ਜਿਵੇਂ ਵਪਾਰੀ ਸੀਜ਼ਨ ‘ਚ ਚੰਗਾ ਕਮਾ ਕੇ ਕੁਝ ਧਨ ਬੁਰੇ ਸਮੇਂ ਲਈ ਰੱਖ ਲੈਂਦਾ ਹੈ, ਉਸੇ ਤਰ੍ਹਾਂ ਸਰਦ ਕਾਲ ‘ਚ ਉੱਚਿਤ ਕਸਰਤ ਅਤੇ ਆਹਾਰ-ਵਿਹਾਰ ਨਾਲ ਸਰੀਰ ਨੂੰ ਸਿਹਤਮੰਦ ਬਣਾ ਲੈਣਾ ਚਾਹੀਦਾ ਹੈ ਸ਼ੀਤਕਾਲ ‘ਚ ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੁੰਦੀਆਂ ਹਨ ਜਿਸ ਨਾਲ ਤੁਹਾਡੇ ਸਰੀਰ ਨੂੰ ਕੰਮ ਅਨੁਸਾਰ ਅਰਾਮ ਕਰਨ ਦਾ ਵੀ ਕਾਫੀ ਸਮਾਂ ਮਿਲ ਜਾਂਦਾ ਹੈ ਸਰੀਰ ਨੂੰ ਪੂਰਾ ਆਰਾਮ ਮਿਲਣ ਨਾਲ ਸਰੀਰ ‘ਚ ਸ਼ਕਤੀ ਜਮ੍ਹਾ ਹੋ ਜਾਂਦੀ ਹੈ ਜਿਸ ਦੀ ਵਰਤੋਂ ਅਗਲੇ ਦਿਨ ਕੀਤੀ ਜਾ ਸਕਦੀ ਹੈ ਸਰਦ ਰੁੱਤ ‘ਚ ਸਵੇਰੇ ਕਸਰਤ ਕਰਨ ਦਾ ਜਾਂ ਸੈਰ ‘ਤੇ ਜਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਇਸ ਮੌਸਮ ‘ਚ ਸਰੀਰ ਦੀ ਊਰਜਾ ਦੀ ਸਹੀ ਵਰਤੋਂ ਕਰ ਸਕਦੇ ਹੋ ਜੋ ਵੀ ਖਾਧਾ-ਪੀਤਾ ਹੈ ਉਸ ਨੂੰ ਕਸਰਤ ਕਰਕੇ ਆਪਣੀ ਪਾਚਣਕਿਰਿਆ ਨੂੰ ਠੀਕ ਰੱਖ ਸਕਦੇ ਹੋ

ਕਸਰਤ ਅਤੇ ਸੈਰ ਸਰੀਰ ਨੂੰ ਸੁਡੋਲ ਬਣਾਉਂਦੇ ਹਨ ਸਰਦ ਰੁੱਤ ਤੋਂ ਬਾਅਦ ਕਸਰਤ ਤੇ ਸੈਰ ਨੂੰ ਛੱਡ ਨਹੀਂ ਦੇਣਾ ਚਾਹੀਦਾ ਇਸ ਨੂੰ ਥੋੜ੍ਹਾ ਘੱਟ ਕਰ ਸਕਦੇ ਹੋ ਇਸ ਰੁੱਤ ‘ਚ ਪੌਸ਼ਟਿਕ ਅਤੇ ਚੰਗੇ ਭੋਜਨ ਦਾ ਸੇਵਨ ਲੋੜੀਂਦੀ ਮਾਤਰਾ ‘ਚ ਕਰੋ ਆਪਣੇ ਆਪ ਨੂੰ ਜ਼ਿਆਦਾ ਸਮੇਂ ਤੱਕ ਭੁੱਖਾ ਨਾ ਰੱਖੋ ਇਸ ਸਮੇਂ ‘ਚ ਭੋਜਨ ‘ਚ ਕੀਤੀ ਗਈ ਲਾਪਰਵਾਹੀ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਸਰੀਰ ਕਮਜ਼ੋਰ ਤੇ ਢਿੱਲਾ ਪੈ ਜਾਂਦੀ ਹੈ ਸ਼ੀਤਕਾਲ ‘ਚ ਹਰੀਆਂ ਸਬਜ਼ੀਆਂ ਪ੍ਰਚੂਰ ਮਾਤਰਾ ‘ਚ ਮਿਲਦੀਆਂ ਹਨ ਜਿਨ੍ਹਾਂ ਨੂੰ ਕੱਚੀ ਅਤੇ ਪਕਾ ਕੇ ਖੂਬ ਖਾਓ ਇਸ ਕਾਲ ‘ਚ ਘਿਓ, ਦੁੱਧ, ਮੱਖਣ, ਰਬੜੀ, ਮਲਾਈ ਆਦਿ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਖਾਣੇ ਤੋਂ ਬਾਅਦ ਥੋੜ੍ਹਾ ਗੁੜ ਖਾਣਾ ਸਰਦ ਰੁੱਤ ‘ਚ ਹਿੱਤਕਰ ਹੈ

ਇਸ਼ਨਾਨ ਕਰਨ ਤੋਂ ਬਾਅਦ ਸ਼ਹਿਦ ਲੈਣਾ ਚਾਹੀਦਾ ਹੈ ਜੋ ਤੁਹਾਨੂੰ ਠੰਡ ਤੋਂ ਬਚਾ ਕੇ ਰੱਖਣ ‘ਚ ਸਹਾਇਕ ਹੋਵੇਗਾ ਅਦਰਕ, ਲਸਣ, ਆਂਵਲਾ ਵੀ ਲੈਣਾ ਚਾਹੀਦਾ ਹੈ

  • ਸਰਦ ਰੁੱਤ ‘ਚ ਸਰੀਰ ਨੂੰ ਠੰਡ ਨਾ ਲੱਗੇ, ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ
  • ਬਾਹਰ ਨਿਕਲਦੇ ਸਮੇਂ ਉੱਚਿਤ ਗਰਮ ਕੱਪੜੇ ਪਹਿਨੋ
  • ਗਰਮ ਪਾਣੀ ਨਾਲ ਇਸ਼ਨਾਨ ਕਰਕੇ ਇੱਕਦਮ ਬਾਹਰ ਵੱਲ ਨਾ ਭੱਜੋ
  • ਜ਼ਿਆਦਾ ਰਾਤ ਤੱਕ ਬਾਹਰ ਨਾ ਰਹੋ
  • ਇਨ੍ਹਾਂ ਦਿਨਾਂ ‘ਚ ਜ਼ਿਆਦਾ ਠੰਡਾ ਪਾਣੀ ਨਾ ਪੀਓ ਕਿਉਂਕਿ ਠੰਡੇ ਪਾਣੀ ਨਾਲ ਗਲ ਜਲਦੀ ਖਰਾਬ ਹੋ ਜਾਂਦਾ ਹੈ
  • ਗੁਣਗੁਣੇ ਪਾਣੀ ਦੀ ਵਰਤੋਂ ਇਸ ਰੁੱਤ ‘ਚ ਹਿੱਤਕਾਰੀ ਹੈ ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ
  • ਠੰਡ ਦੇ ਕਾਰਨ ਵਾਰ-ਵਾਰ ਚਾਹ ਪੀਣ ਦਾ ਮਨ ਕਰਦਾ ਹੈ ਪਰ ਚਾਹ ਦੀ ਵਰਤੋਂ ਜ਼ਿਆਦਾ ਨਾ ਕਰੋ ਕਿਉਂਕਿ ਇਸ ਨਾਲ ਬਹੁਮੂਤਰ ਦੀ ਸ਼ਿਕਾਇਤ ਹੁੰਦੀ ਹੈ ਜਿਸ ਨਾਲ ਰਾਤ ਦੀ ਨੀਂਦ ‘ਚ ਖਰਾਬ ਹੁੰਦੀ ਹੈ
  • ਸਰਦੀਆਂ ‘ਚ ਜਿੱਥੋਂ ਤੱਕ ਸੰਭਵ ਹੋਵੇ, ਦਿਨ ‘ਚ ਖਾਣਾ ਖਾਣ ਤੋਂ ਬਾਅਦ ਸੌਵੋਂ ਨਾ
  • ਸਰਦ ਰੁੱਤ ‘ਚ ਸਮਾਂ ਮਿਲਣ ‘ਤੇ ਥੋੜ੍ਹੀ ਧੁੱਪ ਜ਼ਰੂਰ ਸੇਕੋ ਜੋ ਸਰੀਰ ਲਈ ਬਹੁਤ ਲਾਭਦਾਇਕ ਹੁੰਦੀ ਹੈ
  • ਇਸ ਮੌਸਮ ‘ਚ ਸਰੀਰ ਦੀ ਮਾਲਸ਼ ਕਰਨਾ ਹਿੱਤਕਰ ਹੈ ਜਿਸ ਨਾਲ ਸਰੀਰ ‘ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ
  • ਜ਼ਰੂਰਤ ਪੈਣ ‘ਤੇ ਹੀ ਯਾਤਰਾ ‘ਤੇ ਜਾਓ ਯਾਤਰਾ ‘ਤੇ ਜਾਂਦੇ ਸਮੇਂ ਗਰਮ ਕੱਪੜਿਆਂ ਦਾ ਵਿਸ਼ੇਸ਼ ਧਿਆਨ ਰੱਖੋ
  • ਠੰਢ ਰੁੱਤ ‘ਚ ਚਮੜੀ ਖੁਸ਼ਕ ਹੋਣ ‘ਤੇ ਨਮੀਦਾਰ ਕਰੀਮ ਦੀ ਵਰਤੋਂ ਕਰੋ

ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!