healthy body

ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ ਇੱਕ ਸਿਹਤਮੰਦ ਜੀਵਨਸ਼ੈਲੀ ਲਈ ਲਗਾਤਾਰ ਕਸਰਤ ਜ਼ਰੂਰੀ ਹੁੰਦੀ ਹੈ, ਜੋ ਜਿੰਮ ’ਚ ਜਾਂ ਫਿਰ ਘਰ ’ਚ ਰਹਿ ਕੇ ਕੀਤੀ ਜਾ ਸਕਦੀ ਹੈ ਜਿੰਮ ਦੀ ਮੈਂਬਰਸ਼ਿਪ ਅਕਸਰ ਕਾਫੀ ਖਰਚੀਲੀ ਹੁੰਦੀ ਹੈ ਅਤੇ ਨਾਲ ਹੀ ਰੋਜ਼ਾਨਾ ਜਿੰਮ ਜਾ ਕੇ ਕਸਰਤ ਕਰਨ ’ਤੇ ਕਾਫੀ ਸਮਾਂ ਵੀ ਖਰਚ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਅਨੁਸ਼ਾਸਨ ਬੇਹੱਦ ਜ਼ਰੂਰੀ ਹੈ ਇਹੀ ਵਜ੍ਹਾ ਹੈ ਕਿ ਸਾਨੂੰ ਲਗਾਤਾਰ ਰੂਟੀਨ ਦਾ ਪਾਲਨ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਕਿ ਉਸ ਦੀ ਵਜ੍ਹਾ ਨਾਲ ਜੇਬ੍ਹ ’ਤੇ ਜ਼ਿਆਦਾ ਅਸਰ ਨਾ ਪਵੇ ਆਓ! ਜਾਣਦੇ ਹਾਂ ਕਿ ਕਿਵੇਂ ਤੁਸੀਂ ਇਨ੍ਹਾਂ ਦੋਵਾਂ ਗੱਲਾਂ ਦਾ ਖਿਆਲ ਰੱਖਦੇ ਹੋਏ ਆਪਣੀ ਸਿਹਤ ’ਤੇ ਕੰਮ ਕਰ ਸਕਦੇ ਹੋ:-

ਕਾਰਡੀਓਵਾਸਕਿਊਲਰ ਐਕਸਰਸਾਈਜ਼ | Body Fit

ਭੱਜਣਾ, ਸੈਰ ਕਰਨਾ, ਸਾਈਕਲ ਚਲਾਉਣਾ ਅਤੇ ਤੈਰਾਕੀ ਕਾਫੀ ਆਮ ਕਿਸਮ ਦੀ ਕਾਰਡੀਓਵਾਸਕਿਊਲਰ ਕਸਰਤ ਹੈ ਇਹ ਤੁਹਾਨੂੰ ਸਰੀਰਕ ਪੱਧਰ ’ਤੇ ਚੁਸਤ-ਦਰੁਸਤ ਰੱਖਣ ਤੋਂ ਇਲਾਵਾ ਵੱਖ-ਵੱਖ ਰੋਗਾਂ ਤੋਂ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ ਸੈਰ ਕਰਨ ਅਤੇ ਭੱਜਣ ਦਾ ਸਭ ਤੋਂ ਵਧੀਆ ਪੱਖ ਇਹ ਹੈ ਕਿ ਇਨ੍ਹਾਂ ’ਤੇ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਬੱਸ ਵਧੀਆ ਬੂਟ ਅਤੇ ਤੁਹਾਡੀ ਆਪਣੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਭੱਜਣ/ਸੈਰ ਲਈ ਰੂਟੀਨ ਬਣਾਉਣਾ ਜ਼ਰੂਰੀ ਹੈ ਇਸੇ ਤਰ੍ਹਾਂ, ਸਾਈਕਲ ਚਲਾਉਣਾ ਅਤੇ ਤੈਰਾਕੀ ਹੋਰ ਕਾਰਡੀਓਵਾਸਕਿਊਲਰ ਕਸਰਤਾਂ ਹਨ। (Healthy Body)

ਜਿਨ੍ਹਾਂ ਨੂੰ ਤੁਸੀਂ ਸਸਤੇ ਸਾਧਨਾਂ ਜਾਂ ਬਿਨਾਂ ਸੈਟਅੱਪ ਦੀ ਮੱਦਦ ਨਾਲ ਵੀ ਕਰ ਸਕਦੇ ਹੋ ਆਪਣੀ ਤਰੱਕੀ ’ਤੇ ਨਜ਼ਰ ਰੱਖਣ ਲਈ ਰੋਜ਼ਾਨਾ ਕੋਈ ਟੀਚਾ ਤੈਅ ਕਰੋ ਰੋਜ਼ਾਨਾ 30 ਮਿੰਟ ਤੱਕ ਕਾਰਡੀਓਵਾਸਕਿਊਲਰ ਕਸਰਤ ਕਰਨ ਨਾਲ ਤੁਸੀਂ ਨਾ ਸਿਰਫ ਵਜ਼ਨ ਘਟਾ ਸਕਦੇ ਹੋ ਸਗੋਂ ਆਪਣੇ ਬਲੱਡ ਸ਼ੂਗਰ, ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ’ਤੇ ਵੀ ਕੰਟਰੋਲ ਰੱਖਦੇ ਹੋਏ ਸਟਰੈੱਸ ਘਟਾ ਸਕਦੇ ਹੋ ਇਨ੍ਹਾਂ ਸਾਰਿਆਂ ਨਾਲ ਤੁਹਾਡੀ ਐਂਡਿਓਰੈਂਸ ਲਿਮਟਸ ’ਚ ਸੁਧਾਰ ਹੋ ਸਕਦਾ ਹੈ ਅਤੇ ਤੁਸੀਂ ਹਾਰਟ ਅਟੈਕ ਦੇ ਵੱਡੇ ਝਟਕੇ ਤੋਂ ਬਚ ਸਕਦੇ ਹੋ ਜੋ ਕਦੇ ਵੀ ਜੀਵਨ ਲਈ ਨੁਕਸਾਨਦੇਹ ਹੋ ਸਕਦਾ ਹੈ। (Healthy Body)

ਵਰਕਆਊਟ ਵੀਡੀਓਜ਼ ਦਾ ਲਾਹਾ ਲਓ

ਹੋਮ ਵਰਕਆਊਟਸ ਲਈ ਅਨੇਕਾਂ ਕਿਸਮ ਦੀਆਂ ਫਿਟਨੈੱਸ ਐਪਾਂ ਅਤੇ ਯੂਟਿਊਬ ’ਤੇ ਕਈ ਵੀਡੀਓਜ਼ ਉਪਲੱਬਧ ਹਨ ਵੀਡੀਓ ’ਚ ਦੁਨੀਆਂ ’ਚ ਉਪਲੱਬਧ ਹਰ ਤਰ੍ਹਾਂ ਦੇ ਵਰਕਆਊਟ ਸ਼ਾਮਲ ਹਨ ਜਿਨ੍ਹਾਂ ’ਚ ਬਾਡੀ ਵੇਟ ਐਕਸਰਸਾਈਜ਼, ਕਾਰਡੀਓ, ਸਾਈਕÇਲੰਗ, ਕਰਾਸਫਿੱਟ, ਟੀ-ਰੈਕਸ, ਕੇਟਲ ਬਾਲ, ਟਬਾਟਾ ਅਤੇ ਯੋਗ ਆਦਿ ਮੁੱਖ ਹਨ। ਮਹਾਂਮਾਰੀ ਦੇ ਚੱਲਦਿਆਂ ਜ਼ਿਆਦਾਤਰ ਜ਼ਿੰਮ ਬੰਦ ਹੋ ਗਏ ਸਨ ਅਤੇ ਇਸ ਦਰਮਿਆਨ ਇੰਟਰਨੈੱਟ ’ਤੇ ਲੱਖਾਂ ਅਜਿਹੇ ਵਰਕਆਊਟ ਪਲੇਟਫਾਰਮ ਲੋਕਪ੍ਰਿਯ ਹੋ ਚੁੱਕੇ ਹਨ।

ਜੋ ਆਨਲਾਈਨ ਸਟ੍ਰੀਮਿੰਗ ਲਈ ਤੁਹਾਨੂੰ ਘਰ ’ਚ ਰਹਿ ਕੇ ਕਸਰਤ ਕਰਨ ਦੇ ਤੌਰ-ਤਰੀਕੇ ਸਿਖਾਉਂਦੇ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਜਾਂ ਤਾਂ ਮੁਫ਼ਤ ਹਨ ਜਾਂ ਜ਼ਿਆਦਾ ਖਰਚੀਲੇ ਨਹੀਂ ਹਨ ਇਨ੍ਹਾਂ ਲਈ ਸਿਰਫ ਖੁਦ ਨੂੰ ਪ੍ਰੇਰਿਤ ਕਰਨ ਅਤੇ ਕਸਰਤ ਦੇ ਅਨੁਸ਼ਾਸਨ ’ਚ ਢਾਲਣ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ, ਜਦੋਂ ਤੁਸੀਂ ਬਾਡੀਵੇਟ ਦੇ ਨਾਲ ਵਰਕਆਊਟ ਕਰਦੇ ਹੋ, ਤਾਂ ਮਾਸਪੇਸ਼ੀਆਂ ਦੀ ਵੀ ਕੰਡੀਸ਼ਨਿੰਗ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਉਨ੍ਹਾਂ ਸੱਟਾਂ ਤੋਂ ਬਚ ਸਕਦੇ ਹੋ ਜੋ ਕਿਸੇ ਗਲਤ ਤਰੀਕੇ ਨਾਲ ਲਾਏ ਗਏ ਆਸਣ ਜਾਂ ਵੇਟ ਲਿਫਟਿੰਗ ਜਾਂ ਕਿਸੇ ਭਾਰੀ ਚੀਜ਼ ਨੂੰ ਚੁੱਕਣ ਦੀ ਵਜ੍ਹਾ ਨਾਲ ਲੱਗਦੀਆਂ ਹਨ।

ਫਿਟਨੈੱਸ ਲਈ ਬੇਸਿਕ ਇਕਵੀਪਮੈਂਟ

ਘਰ ’ਚ ਰੈਜਿਸਟੈਂਸ ਟ੍ਰੇਨਿੰਗ ਕਰਨਾ ਜਾਰੀ ਰੱਖਣ ਲਈ ਤੁਹਾਨੂੰ ਕੁਝ ਬੇਸਿਕ ਫਿਟਨੈੱਸ ਇਕਵੀਪਮੈਂਟਸ ਦੀ ਜ਼ਰੂਰਤ ਹੁੰਦੀ ਹੈ ਕੁੱਦਣ ਲਈ ਰੱਸੀਆਂ, ਯੋਗਾ ਮੈਟ, ਡੰਬਲਸ, ਟਰੈਡਮਿੱਲ, ਰੈਜਿਸਟੈਂਟ ਬੈਂਡਸ ਆਦਿ ਅਜਿਹੇ ਹੀ ਕੁਝ ਸਾਧਨ ਹਨ ਜੋ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ ਇਨ੍ਹਾਂ ਉਪਕਰਨਾਂ ਨਾਲ ਹੀ ਜੇਕਰ ਅਸੀਂ ਬਾਡੀ ਵੇਟ ਵਰਕਆਊਟ ਵੀ ਸ਼ਾਮਲ ਕਰ ਲਈਏ ਤਾਂ ਅਸੀਂ ਘੱਟ ਤੋਂ ਘੱਟ ਇਕਵੀਪਮੈਂਟ ਵਰਕਆਊਟ ਦਾ ਇਸਤੇਮਾਲ ਕਰਦੇ ਹੋਏ ਸ਼ੇਪ ’ਚ ਰਹਿ ਸਕਦੇ ਹਾਂ ਇਨ੍ਹਾਂ ’ਚੋਂ ਇੱਕ-ਅੱਧੇ ਉਪਕਰਨ ਦਾ ਇਸਤੇਮਾਲ ਕਰਕੇ ਤੁਸੀਂ ਸਰੀਰ ਦੇ ਕਿਸੇ ਖਾਸ ਹਿੱਸੇ ਦੀ ਬਜਾਇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ’ਤੇ ਕੰਮ ਕਰ ਸਕਦੇ ਹੋ ਤੁਹਾਨੂੰ ਘਰ ’ਚ ਕਿਸੇ ਵੱਡੇ ਭਾਰੀ ਜਿੰਮ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਮਾਸਪੇਸ਼ੀਆਂ ਬਣਾਉਣ ਅਤੇ ਉਨ੍ਹਾਂ ਦੀ ਕੰਡੀਸ਼ਨਿੰਗ ਲਈ ਜ਼ਰੂਰੀ ਹਰ ਤਰ੍ਹਾਂ ਦੀ ਕਸਰਤ ਨੂੰ ਇਨ੍ਹਾਂ ਬੇਸਿਕ ਇਕਵੀਪਮੈਂਟਸ ਦੀ ਮੱਦਦ ਨਾਲ ਕੀਤਾ ਜਾ ਸਕਦਾ ਹੈ।

ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਚੁੱਕੋ ਵੇਟ

ਐਕਸਰਸਾਈਜ਼ ਬਾਲ ਦਾ ਇਸਤੇਮਾਲ ਕਰਕੇ ਪੇਟ, ਪਿੱਠ ਅਤੇ ਚੂਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਮਿਲਦੀ ਹੈ ਨਾਲ ਹੀ, ਇਸ ਨਾਲ ਸੰਤੁਲਨ ਬਣਾਈ ਰੱਖਣ ਅਤੇ ਸਰੀਰ ਨੂੰ ਚੁਸਤ ਬਣਾਉਣ ’ਚ ਵੀ ਮੱਦਦ ਮਿਲਦੀ ਹੈ ਡੰਬਲਸ ਅਤੇ ਕੇਟਲ ਬੈਲਸ ਦਾ ਇਸਤੇਮਾਲ ਤਾਕਤ ਹਾਸਲ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਹੁੰਦਾ ਹੈ ਅਜਿਹੀ ਵੇਟ ਰੇਂਜ ਨਾਲ ਸ਼ੁਰੂ ਕਰੋ ਜੋ ਤੁੁਹਾਡੇ ’ਤੇ ਜਿਆਦਾ ਦਬਾਅ ਪਾਏ ਬਗੈਰ ਸਭ ਤੋਂ ਬਿਹਤਰ ਹੋਵੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਵੇਟਸ ਦਾ ਇਸਤੇਮਾਲ ਕਰੋ ਅਤੇ ਦੇਖੋ ਕਿ ਤੁਹਾਡੇ ਸਰੀਰ ਦੀ ਮੁਦਰਾ ਸਹੀ ਰਹਿੰਦੀ ਹੈ ਜਾਂ ਨਹੀਂ।

ਡਾਈਟ ਪਲਾਨ ਦਾ ਕਰੋ ਇਮਾਨਦਾਰੀ ਨਾਲ ਪਾਲਣ | Healthy Body

ਲਗਾਤਾਰ ਕਸਰਤ ਅਤੇ ਸਿਹਤਵਰਧਕ ਖਾਣ-ਪੀਣ ਤੁਹਾਨੂੰ ਸਹੀ ਸ਼ੇਪ ’ਚ ਰੱਖਦੇ ਹਨ ਤੁਹਾਨੂੰ ਮਾਸਪੇਸ਼ੀਆਂ ਬਣਾਉਣ ਅਤੇ ਵਜ਼ਨ ਘਟਾਉਣ ਲਈ ਪੋਸ਼ਕ ਭੋਜਨ ਦੀ ਜਰੂਰਤ ਹੁੰਦੀ ਹੈ ਅਜਿਹਾ ਡਾਈਟ ਪਲਾਨ ਚੁਣੋ ਜੋ ਤੁਹਾਡੇ ਕਾਰਬ ਅਤੇ ਪੋਸ਼ਣ ਨੂੰ ਸੰਤੁਲਿਤ ਕਰੇ ਅਤੇ ਨਾਲ ਹੀ ਡਾਈਟ ਵੀ ਮਹਿੰਗੀ ਨਾ ਹੋਵੇ ਅਜਿਹੀਆਂ ਕਈ ਡਾਈਟਾਂ ਹਨ ਜਿਨ੍ਹਾਂ ਨੂੰ ਤੁਸੀਂ ਸ਼ੇਪ ’ਚ ਰਹਿਣ ਲਈ ਅਪਣਾ ਸਕਦੇ ਹੋ।

ਖੇਤੀ ਕਰਨਾ ਅਤੇ ਡਾਂਸ ਕਰਨਾ ਵੀ ਐਕਸਰਸਾਈਜ਼ | Healthy Body

ਜੇਕਰ ਤੁਸੀਂ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਸਿਹਤਮੰਦ ਜੀਵਨਸ਼ੈਲੀ ਦਾ ਪਾਲਣ ਕਰੋ ਇਸ ’ਚ ਲਗਾਤਾਰ ਕਸਰਤ ਅਤੇ ਤੁਹਾਡੀ ਡਾਈਟ ਸ਼ਾਮਲ ਹੈ ਹੋਮ ਵਰਕਆਊਟ ਤੁਹਾਨੂੰ ਲੋੜੀਂਦੇੇ ਵਜ਼ਨ ਅਤੇ ਤੰਦਰੁਸਤੀ ਬਣਾਈ ਰੱਖਣ ’ਚ ਮੱਦਦਗਾਰ ਹੁੰਦਾ ਹੈ ਜਦੋਂ ਤੁਸੀਂ ਐਕਟਿਵ ਰਹਿੰਦੇ ਹੋ ਤਾਂ ਖੁਦ ਨੂੰ ਵੀ ਚੰਗਾ ਮਹਿਸੂਸ ਹੁੰਦਾ ਹੈ ਅਤੇ ਤੁਹਾਡੇ ਕੋਲ ਕੰਮ ਕਰਨ ਤੇ ਖਾਲੀ ਸਮਾਂ ਵੀ ਰਹਿੰਦਾ ਹੈ ਤੁਸੀਂ ਉਨ੍ਹਾਂ ਸਭ ਗਤੀਵਿਧੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਕਰਨ ’ਚ ਤੁਹਾਨੂੰ ਅਨੰਦ ਆਉਂਦਾ ਹੈ, ਜਿਵੇਂ ਕਿ ਬੱਚਿਆਂ ਨਾਲ ਖੇਡਣਾ, ਬਾਗਬਾਨੀ ਕਰਨਾ, ਡਾਂਸ ਕਰਨਾ ਜਾਂ ਬਾਈਕਿੰਗ ਤਿੰਨ ਤਰ੍ਹਾਂ ਦੀ ਫਿਟਨੈੱਸ ’ਤੇ ਕੰਮ ਕਰਨਾ ਹਮੇਸ਼ਾ ਯਾਦ ਰੱਖੋ: ਲਚੀਲਾਪਣ, ਮਾਸਪੇਸ਼ੀਆਂ ਦੀ ਤਾਕਤ ਅਤੇ ਐਰਾਬਿਕ ਫਿਟਨੈੱਸ। (Healthy Body)

ਲਚੀਲਾਪਣ: ਕਸਰਤ ਕਰਨ ਤੋਂ ਪਹਿਲਾਂ 5 ਤੋਂ 10 ਮਿੰਟ ਤੱਕ ਮਾਸਪੇਸ਼ੀਆਂ ਨੂੰ ਵਾਰਮਅੱਪ ਕਰੋ ਸੈਰ ਜਾਂ ਭੱਜਣ ਵਰਗੀ ਐਰੋਬਿਕ ਐਕਟੀਵਿਟੀ ਕਰਦੇ ਹੋਏ ਵਾਰਮਅੱਪ ਕਰੋ ਆਪਣੇ ਸਰੀਰ ਦੇ ਸਾਰੇ ਮੁੱਖ ਮਾਸਪੇਸ਼ੀ ਸਮੂਹਾਂ ਨੂੰ ਸਟਰੈੱਚ ਕਰੋ ਇਨ੍ਹਾਂ ’ਚ ਤੁਹਾਡੀਆਂ ਬਾਹਵਾਂ, ਲੱਕ, ਚੂਲੇ, ਪੱਟ ਅਤੇ ਪਿੰਡਲੀਆਂ ਦੀਆਂ ਮਾਸਪੇਸ਼ੀਆਂ ਸ਼ਾਮਲ ਹਨ ਹੌਲੀ-ਹੌਲੀ ਅਤੇ ਲਗਾਤਾਰ ਸਟਰੈਚਿੰਗ ਕਰੋ ਅਤੇ ਖੁਦ ਨੂੰ ਜ਼ਿਆਦਾ ਲਚੀਲਾ ਬਣਾਓ ਹੋਰ ਫਿਟਨੈੱਸ ਗਤੀਵਿਧੀਆਂ ਨਾਲ ਸਟਰੈਚਿੰਗ ਕਰਨਾ ਸਭ ਤੋਂ ਫਾਇਦੇਮੰਦ ਹੁੰਦਾ ਹੈ ਹਰ ਸਟਰੈਚ ਨੂੰ 15 ਤੋਂ 30 ਸੈਕਿੰਡਾਂ ਤੱਕ ਬਰਕਰਾਰ ਰੱਖੋ ਕੰਮ ਕਰਨ ਵਾਲੀ ਥਾਂ ’ਤੇ ਕੌਫੀ ਬਰੇਕ ਦੀ ਬਜਾਇ ‘ਸਟਰੈਚ ਬਰੇਕ’ ਲਓ। (Healthy Body)

ਮਾਸਪੇਸ਼ੀਆਂ ਦੀ ਤਾਕਤ: ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਘਰੇਲੂ ਕੰਮ ਕਰੋ ਜਿਨ੍ਹਾਂ ’ਚ ਤੁਹਾਡੇ ਵਿਹੜੇ/ਯਾਰਡ ’ਚ ਵੀ ਕੰਮ ਕਰਨਾ ਸ਼ਾਮਲ ਹੈ, ਬਾਥਟੱਬ ਰਗੜੋ, ਕੰਧਾਂ ਧੋਵੋ, ਬਾਗਬਾਨੀ ਕਰੋ, ਕਿਆਰੀ ’ਚ ਨਦੀਨ ਕੱਢੋ, ਵਗੈਰਾ-ਵਗੈਰਾ ਮਸਲ-ਕੰਡੀਸ਼ਨਿੰਗ ਲਈ ਬੇਸਿਕ ਕਸਰਤ ਕਰੋ ਜਿਵੇਂ ਪੁਸ਼-ਅੱਪਸ, ਲੈੱਗ ਲਿਫਟਸ ਅਤੇ ਅਜਿਹੀਆਂ ਹੀ ਹੋਰ ਕਸਰਤਾਂ ਵੇਟਸ ਦੀ ਮੱਦਦ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਣ ਵਾਲੀਆਂ ਕਸਰਤਾਂ ਕਰੋ ਤੁਸੀਂ ਡੰਬਲਸ ਖਰੀਦਣ ਦੀ ਬਜਾਇ ਦਾਲ-ਚੌਲ ਵਗੈਰਾ ਦੇ ਡੱਬਿਆਂ ਨੂੰ ਵੀ ਇਸਤੇਮਾਲ ਕਰ ਸਕਦੇ ਹੋ। (Healthy Body)

ਐਰੋਬਿਕ ਫਿਟਨੈੱਸ: ਹਰ ਹਫਤੇ ਘੱਟੋ-ਘੱਟ ਢਾਈ ਘੰਟੇ ਆਮ ਸਰੀਰਕ ਕਸਰਤ ਜ਼ਰੂਰ ਕਰੋ ਇਸ ਵਿਚ ਤੇਜ਼ ਰਫਤਾਰ ਨਾਲ ਤੁਰਨਾ, ਤੇਜ਼ ਸਾਈਕÇਲੰਗ ਕਰਨਾ ਜਾਂ ਸ਼ੂਟਿੰਗ ਬਾਸਕੇਟ ਸ਼ਾਮਲ ਹਨ ਤੁਹਾਡੀ ਦਿਲ ਦੀ ਗਤੀ ਅਤੇ ਸਾਹ ਵਧਾਉਣ ਵਾਲੀਆਂ ਦਿਨ ਦੀਆਂ ਗਤੀਵਿਧੀਆਂ (ਜਿਨ੍ਹਾਂ ’ਚ ਰੋਜ਼ਾਨਾ ਦੇ ਕੰਮ ਸ਼ਾਮਲ ਹਨ) ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਹਰ ਹਫਤੇ ਘੱਟੋ-ਘੱਟ ਇੱਕ ਘੰਟੇ ਤੱਕ ਭਾਰੀ ਸਰੀਰਕ ਗਤੀਵਿਧੀ ਜ਼ਰੂਰ ਕਰੋ ਇਸ ’ਚ ਭੱਜਣਾ, ਤੇਜ਼ ਸਾਈਕਲ ਚਲਾਉਣਾ ਜਾਂ ਬਾਸਕਿਟ ਬਾਲ ਖੇਡਣਾ ਸ਼ਾਮਲ ਹਨ ਇਹ ਗਤੀਵਿਧੀਆਂ ਮਹਿੰਗੀਆਂ ਨਹੀਂ ਹਨ ਅਤੇ ਐਰੋਬਿਕ ਹਨ: ਲਾਅਨ ’ਚ ਘਾਹ ਵੱਢਣ ਵਾਲੀ ਮਸ਼ੀਨ ਚਲਾਉਣਾ, ਵੈਕਿਊਮਿੰਗ, ਡਾਂਸ ਕਰਨਾ, ਆਪਣੇ ਬੱਚਿਆਂ ਨਾਲ ਖੇਡਣਾ, ਕੁੱਤੇ ਨੂੰ ਘੁਮਾਉਣਾ। (Healthy Body)

ਕੰਮ ਵਾਲੀ ਥਾਂ ’ਤੇ ਕਰੋ ਇਨ੍ਹਾਂ ਸੁਝਾਵਾਂ ਦਾ ਪਾਲਣ | Healthy Body

ਐਲੀਵੇਟਰ ਦੀ ਬਜਾਇ ਪੌੜੀਆਂ ਦਾ ਇਸਤੇਮਾਲ ਕਰੋ, ਘੱਟੋ-ਘੱਟ ਕੁਝ ਮੰਜਿਲਾਂ ਲਈ ਤਾਂ ਅਜਿਹਾ ਕੀਤਾ ਜਾ ਸਕਦਾ ਹੈ ਆਪਣੇ ਸਹਿਕਰਮੀਆਂ ਨਾਲ, ਬਿਲਡਿੰਗ ਅੰਦਰ ਜਾਂ ਬਾਹਰ ਟਹਿਲਕਦਮੀ ਕਰਦੇ ਹੋਏ ਬੈਠਕਾਂ ਕਰੋ ਜਦੋਂ ਵੀ ਮੁਮਕਿਨ ਹੋਵੇ ਤਾਂ ਕੁਝ ਜ਼ਿਆਦਾ ਤੁਰਨ ਦਾ ਮੌਕਾ ਨਾ ਛੱਡੋ: ਜਿਵੇਂ ਕਿ ਆਫਿਸ ’ਚ ਕਿਸੇ ਹੋਰ ਫਲੋਰ ਤੋਂ ਕੌਫੀ ਲੈਣ ਜਾਓ ਪੌੜੀਆਂ ਦਾ ਇਸਤੇਮਾਲ ਕਰੋ ਜਾਂ ਆਪਣੇ ਆਫਿਸ ’ਚ ਸਭ ਤੋਂ ਦੂਰ ਵਾਲੇ ਰੈਸਟਰੂਮ ਦੀ ਵਰਤੋਂ ਕਰੋ ਖੜ੍ਹੇ ਹੋ ਕੇ ਫੋਨ ਕਾਲ ਕਰੋ ਅਤੇ ਇਸ ਦੌਰਾਨ ਸਟ੍ਰੈਚੇਸ ਕਰਦੇ ਰਹੋ ਅਜਿਹੇ ’ਚ ਸਪੀਕਰਫੋਨ ਲਾਹੇਵੰਦ ਸਾਬਿਤ ਹੋ ਸਕਦਾ ਹੈ ਜੇਕਰ ਤੁਹਾਨੂੰ ਆਪਣੇ ਕਿਸੇ ਮਿੱਤਰ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ ਤਾਂ ਈਮੇਲ ਜਾਂ ਫੋਨ ਦੀ ਵਰਤੋਂ ਕਰਨ ਦੀ ਬਜਾਇ ਉਨ੍ਹਾਂ ਦੇ ਕਮਰੇ/ਆਫਿਸ ਤੱਕ ਤੁਰ ਕੇ ਜਾਓ ਲੰਚ ਆਵਰ ਦੌਰਾਨ ਵਰਕਆਊਟ ਕਰੋ ਤੇਜ਼ ਰਫਤਾਰ ਨਾਲ ਸੈਰ ਕਰੋ, ਭੱਜੋ ਜਾਂ ਫਿਰ ਬਾਈਕ ਰਾਈਡ ਕਰੋ ਪਰ ਲੰਚ ਕਰਨਾ ਨਾ ਭੁੱਲੋ। (Healthy Body)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!