ਇੰਝ ਚਮਕਾਓ ਘਰ ਦੇ ਭਾਂਡੇ
ਹੁਣ ਪਹਿਲਾਂ ਵਾਂਗ, ਮਿੱਟੀ ਅਤੇ ਲੋਹੇ ਦੇ ਭਾਂਡੇ ਹੀ ਨਹੀਂ, ਇਨ੍ਹਾਂ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਭਾਂਡਿਆਂ ਦੀ ਵਰਤੋਂ ਹੁੰਦੀ ਹੈ ਸਾਫ ਚਮਕਦਾਰ ਭਾਂਡਿਆਂ ’ਚ ਖਾਣਾ-ਪੀਣਾ ਅਤੇ ਉਨ੍ਹਾਂ ਨੂੰ ਸਾਫ-ਸੁਥਰਾ ਚਮਕਦਾਰ ਦੇਖਣਾ ਸਭ ਨੂੰ ਵਧੀਆ ਲੱਗਦਾ ਹੈ ਵੱਖ-ਵੱਖ ਭਾਂਡਿਆਂ ਨੂੰ ਵੱਖ-ਵੱਖ ਤਰੀਕੇ ਨਾਲ ਸਾਫ ਕਰਨਾ ਚਾਹੀਦਾ ਹੈ ਫਿਰ ਹੀ ਉਨ੍ਹਾਂ ਦੀ ਚਮਕ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ
Table of Contents
ਪਲਾਸਟਿਕ ਦੇ ਭਾਂਡਿਆਂ
ਪਲਾਸਟਿਕ ਦੇ ਭਾਂਡਿਆਂ ਦਾ ਰੁਝਾਨ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਇਨ੍ਹਾਂ ਭਾਂਡਿਆਂ ਨੂੰ ਹਲਕੇ ਸਾਬਣ ਦੇ ਘੋਲ ਨਾਲ ਧੋ ਕੇ ਸਾਫ ਕੀਤਾ ਜਾ ਸਕਦਾ ਹੈ ਸਰਦੀਆਂ ’ਚ ਹਲਕੇ ਗਰਮ ਪਾਣੀ ’ਚ ਸਾਬਣ ਦਾ ਘੋਲ ਬਣਾ ਕੇ ਭਾਂਡੇ ਸਾਫ ਕਰੋ
ਨਾੱਨ ਸਟਿੱਕ ਭਾਂਡਿਆਂ
ਨਾੱਨ ਸਟਿੱਕ ਭਾਂਡਿਆਂ ’ਚ ਭੋਜਨ ਘੱਟ ਚਿਕਨਾਈ ’ਚ ਬਣਾਇਆ ਜਾ ਸਕਦਾ ਹੈ ਇਨ੍ਹਾਂ ਦੀ ਵਰਤੋਂ ਵੀ ਵੱਡੇ ਸ਼ਹਿਰਾਂ ’ਚ ਪਿਛਲੇ ਸੱਤ ਤੋਂ ਦਸ ਸਾਲਾਂ ਤੋਂ ਜ਼ਿਆਦਾ ਹੋਈ ਹੈ ਇਨ੍ਹਾਂ ਨੂੰ ਨਰਮ ਬਰੱਸ਼ ਨਾਲ ਸਾਬਣ ਦੇ ਘੋਲ ਨਾਲ ਸਾਫ ਕਰੋ ਇਨ੍ਹਾਂ ਭਾਂਡਿਆਂ ਦੀ ਤੇਜ਼ ਰਗੜਾਈ ਕਰਨ ਨਾਲ ਇਨ੍ਹਾਂ ਦੀ ਕੋਟਿੰਗ ਲੱਥ ਜਾਂਦੀ ਹੈ ਜਿਸ ਨਾਲ ਭਾਂਡਿਆਂ ਦੀ ਉਪਯੋਗਿਤਾ ਖ਼ਤਮ ਹੋ ਜਾਵੇਗੀ
ਸਟੀਲ ਦੇ ਭਾਂਡਿਆਂ
ਸਟੀਲ ਦੇ ਭਾਂਡਿਆਂ ’ਚ ਪਰੋਸਿਆ ਹੋਇਆ ਖਾਣਾ ਵਧੀਆ ਲੱਗਦਾ ਹੈ ਇਨ੍ਹਾਂ ਨੂੰ ਸਾਫ ਕਰਨਾ ਬਹੁਤ ਸੌਖਾ ਹੈ ਇਨ੍ਹਾਂ ਭਾਂਡਿਆਂ ਨੂੰ ਲੋਹੇ ਦੇ ਬਰੱਸ਼ ਨਾਲ ਸਾਫ ਨਾ ਕਰੋ ਜਿਸ ਨਾਲ ਭਾਂਡਿਆਂ ’ਤੇ ਲਾਈਨਾਂ ਪੈ ਜਾਣਗੀਆਂ ਅਤੇ ਚਮਕ ਘੱਟ ਹੋ ਜਾਵੇਗੀ ਸਪੰਜ ’ਚ ਸਾਬਣ ਲਾ ਕੇ ਪੋਲੀ ਰਗੜ ਨਾਲ ਇਨ੍ਹਾਂ ਭਾਂਡਿਆਂ ਦੀ ਚਿਕਨਾਈ ਨੂੰ ਸਾਫ ਕੀਤਾ ਜਾ ਸਕਦਾ ਹੈ ਗੈਸ ਦੇ ਸੇਕੇ ਦੇ ਦਾਗਾਂ ਨੂੰ ਥੋੜ੍ਹਾ ਜ਼ੋਰ ਲਾ ਕੇ ਨਾਈਲੋਨ ਬਰੱਸ਼ ਨਾਲ ਰਗੜ ਕੇ ਸਾਫ ਕਰੋ
ਐਲੂਮੀਨੀਅਮ ਦੇ ਭਾਂਡੇ
ਐਲੂਮੀਨੀਅਮ ਦੇ ਭਾਂਡੇ ਰਸੋਈ ’ਚ ਕੁੱਕਰ, ਚਾਹ ਵਾਲੇ ਭਾਂਡੇ ਅਤੇ ਕੜਾਹੀ ਆਦਿ ਦੇ ਰੂਪ ’ਚ ਜ਼ਿਆਦਾ ਵਰਤੇ ਜਾਂਦੇ ਹਨ ਇਨ੍ਹਾਂ ਭਾਂਡਿਆਂ ਨੂੰ ਸਾਬਣ ਵਾਲੇ ਬਰੱੱਸ਼ ਨਾਲ ਰਗੜ ਕੇ ਸਾਫ ਕਰੋ ਕੁੱਕਰ, ਕੜਾਹੀ ਆਦਿ ਨੂੰ ਸਟੀਲ ਵੂਲ ਨਾਲ ਚਿਕਨਾਈ ਲਈ ਗਰਮ ਸਾਬਣ ਤੇ ਪਾਣੀ ਦੇ ਘੋਲ ਨਾਲ ਸਾਫ ਕਰੋ ਭਾਂਡੇ ਸੜਨ ’ਤੇ ਕੱਟੇ ਹੋਏ ਪਿਆਜ ਦੇ ਟੁਕੜੇ ਪਾ ਕੇ ਉਬਾਲੋ ਫਿਰ ਉਸਨੂੰ ਇੱਕ ਰਬੜ ਨਾਲ ਸਾਫ ਕਰੋ ਸਿਰਕਾ ਮਿਲੇ ਪਾਣੀ ਨਾਲ ਵੀ ਇਨ੍ਹਾਂ ਭਾਂਡਿਆਂ ਨੂੰ ਸਾਫ ਕੀਤਾ ਜਾ ਸਕਦਾ ਹੈ
ਲੱਕੜ ਦੇ ਭਾਂਡਿਆਂ
ਲੱਕੜ ਦੇ ਭਾਂਡਿਆਂ ’ਚ ਸਰਵਿੰਗ ਪਲੇਟਸ ਅਤੇ ਟੇ੍ਰਅ ਜ਼ਿਆਦਾਤਰ ਵਰਤੋਂ ’ਚ ਲਿਆਂਦੀ ਜਾਂਦੀ ਹੈ ਜਾਂ ਨਾਨ-ਸਟਿੱਕ ਭਾਂਡਿਆਂ ਲਈ ਸਪੇਟੁਲਾ, ਆਚਾਰ ਕੱਢਣ ਲਈ ਲੱਕੜ ਦਾ ਵੱਡਾ ਚਮਚ ਆਦਿ ਵਰਤੇ ਜਾਂਦੇ ਹਨ ਸਰਵਿੰਗ ਪਲੇਟਾਂ ’ਚ ਸੁੱਕੇ ਪਦਾਰਥ ਸਰਵ ਕਰੋ ਜਿਨ੍ਹਾਂ ਨੂੰ ਬਾਅਦ ’ਚ ਸਾਫ ਕੱਪੜੇ ਨਾਲ ਪੂੰਝ ਕੇ ਫਿਰ ਵਰਤੋਂ ’ਚ ਲਿਆ ਸਕਦੇ ਹੋ ਟ੍ਰੇਅ ਦੇ ਅੰਦਰ ਰੈਕਸਿਨ ਦਾ ਮੈਟ ਵਿਛਾਓ ਜਿਸ ਨੂੰ ਲੋੜ ਅਨੁਸਾਰ ਸਾਫ ਕੀਤਾ ਜਾ ਸਕਦਾ ਹੈ ਅਤੇ ਸੁਕਾ ਕੇ ਫਿਰ ਉਸਨੂੰ ਟ੍ਰੇਅ ’ਚ ਰੱਖ ਦਿਓ ਸਪੇਟੁਲਾ ਅਤੇ ਚਮਚ ਨੂੰ ਸਾਬਣ ਵਾਲੇ ਘੋਲ ਨਾਲ ਨਾਈਲੋਨ ਬਰੱਸ਼ ਨਾਲ ਪੋਲਾ ਰਗੜ ਕੇ ਸਾਫ ਕਰੋ
ਕੱਚ ਅਤੇ ਬੋਨ ਚਾਈਨਾ ਦੇ ਭਾਂਡੇ
ਕੱਚ ਅਤੇ ਬੋਨ ਚਾਈਨਾ ਦੇ ਭਾਂਡੇ ਬਹੁਤ ਨਾਜ਼ੁਕ ਹੁੰਦੇ ਹਨ ਇਨ੍ਹਾਂ ਨੂੰ ਵਰਤਣ ਤੋਂ ਤੁਰੰਤ ਬਾਅਦ ਸਾਫ ਕਰ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਭਾਂਡੇ ਜਲਦੀ ਟੁੱਟ ਜਾਂਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਇਨ੍ਹਾਂ ’ਚ ਭੋਜਨ ਪਿਆ ਰਹੇ ਤਾਂ ਦਾਗ ਪੈ ਜਾਂਦੇ ਹਨ ਦਾਗ-ਧੱਬੇ ਪੈਣ ’ਤੇ ਇਨ੍ਹਾਂ ਭਾਂਡਿਆਂ ਨੂੰ ਅਮੋਨੀਆ ਘੋਲ ਨਾਲ ਸਾਫ ਕਰਕੇ ਧੋਵੋ ਅਤੇ ਪੂੰਝ ਕੇ ਸੰਭਾਲ ਦਿਓ ਉਂਜ ਇਨ੍ਹਾਂ ਨੂੰ ਪੋਲੇ ਹੱਥਾਂ ਨਾਲ ਸਾਬਣ ਦੇ ਘੋਲ ’ਚ ਧੋ ਕੇ ਪੂੰਝ ਕੇ ਰੱਖੋ
ਲੋਹੇ ਦੇ ਭਾਂਡਿਆਂ
ਲੋਹੇ ਦੇ ਭਾਂਡਿਆਂ ’ਚ ਖਾਣਾ ਬਣਾਉਣਾ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਲੋਹੇ ਵਾਲੇ ਭਾਂਡਿਆਂ ’ਚ ਬਣੇ ਖਾਣੇ ’ਚ ਲੋਹ ਤੱਤ ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਭੋਜਨ ਦੇ ਨਾਲ ਸਾਡੇ ਸਰੀਰ ’ਚ ਜਾ ਕੇ ਲਾਭ ਪਹੁੰਚਾਉਂਦਾ ਹੈ ਇਨ੍ਹਾਂ ਭਾਂਡਿਆਂ ਨੂੰ ਸੁਆਹ ’ਚ ਥੋੜ੍ਹਾ ਸੁੱਕਾ ਵਾਸ਼ਿੰਗ ਪਾਊਡਰ ਮਿਲਾ ਕੇ ਸਕਰਬਰ ਨਾਲ ਸਾਫ ਕਰੋ ਸਾਬਣ ਦੇ ਪਾਣੀ ’ਚ ਸੋਡਾ ਮਿਲਾ ਕੇ ਵੀ ਇਨ੍ਹਾਂ ਨੂੰ ਸਾਫ ਕੀਤਾ ਜਾ ਸਕਦਾ ਹੈ ਬਾਅਦ ’ਚ ਪੂੰਝ ਕੇ ਭਾਂਡਿਆਂ ’ਤੇ ਥੋੜ੍ਹਾ ਸਰ੍ਹੋਂ ਦਾ ਤੇਲ ਚੋਪੜ ਦਿਓ ਜਿਸ ਨਾਲ ਜੰਗ ਨਹੀਂ ਲੱਗੇਗਾ
ਉਂਜ ਇਨ੍ਹਾਂ ਭਾਂਡਿਆਂ ਤੋਂ ਇਲਾਵਾ ਘੱਟ ਵਰਤੋਂ ’ਚ ਆਉਣ ਵਾਲੇ ਭਾਂਡਿਆਂ ’ਚ ਮਿੱਟੀ ਕਾਂਸੇ, ਤਾਂਬੇ ਅਤੇ ਚਾਂਦੀ ਦੇ ਭਾਂਡੇ ਵੀ ਹੁੰਦੇ ਹਨ ਕਾਂਸੇ, ਤਾਂਬੇ ਦੇ ਭਾਂਡਿਆਂ ਨੂੰ ਨਿੰਬੂ ਰਗੜ ਕੇ ਸਾਫ ਕਰੋ ਮਿੱਟੀ ਦੇ ਭਾਂਡਿਆਂ ਨੂੰ ਸਾਫ ਖੁੱਲ੍ਹੇ ਪਾਣੀ ਨਾਲ ਧੋ ਕੇ ਸਾਫ ਕਰੋ ਹਰ ਤਰ੍ਹਾਂ ਦੇ ਭਾਂਡਿਆਂ ਦੀ ਸਫਾਈ ਤੇ ਵਧੀਆ ਰੱਖ-ਰਖਾਅ ਨਾਲ ਉਨ੍ਹਾਂ ਦੀ ਉਮਰ ਵਧਾਈ ਜਾ ਸਕਦੀ ਹੈ
ਤੁਹਾਨੂੰ ਲੰਮੇ ਸਮੇਂ ਤੱਕ ਲਈ ਭਾਂਡਿਆਂ ਦਾ ਸਾਥ ਵੀ ਮਿਲ ਜਾਵੇਗਾ ਜਿਨ੍ਹਾਂ ਨੂੰ ਤੁਸੀਂ ਕਈ ਇੱਛਾਵਾਂ ਨਾਲ ਖਰੀਦਿਆ ਹੈ
-ਸੁਨੀਤਾ ਗਾਬਾ