ਰਸੋਈਘਰ ਹੈ ਜੀਵਨ-ਵਿਗਿਆਨ ਦਾ ਕੇਂਦਰ ਬਿੰਦੂ
ਅੱਜ-ਕੱਲ੍ਹ ਅਸੀਂ ਪਰਿਵਾਰ ’ਚ ਰਸੋਈ ਦੇ ਕੰਮ ਨੂੰ ਬਹੁਤ ਘੱਟ ਮਹੱਤਵ ਦਿੰਦੇ ਹਾਂ ਸਾਡਾ ਸਾਰਾ ਧਿਆਨ ਪੜ੍ਹਨ-ਲਿਖਣ ਅਤੇ ਕਰੀਅਰ ਬਣਾਉਣ ਵੱਲ ਹੈ ਅਸੀਂ ਸਮਝਦੇ ਹਾਂ ਕਿ ਚੰਗੇ ਤੋਂ ਚੰਗਾ ਭੋਜਨ ਤਾਂ ਬਣਿਆ-ਬਣਾਇਆ ਮਿਲ ਜਾਵੇਗਾ ਇੱਕ ਫੋਨ ਕਰੋ ਅਤੇ ਤੁਹਾਡੇ ਘਰ ਭੋਜਨ ਗਰਮਾ-ਗਰਮ ਟਿਫਨ ’ਚ ਹਾਜ਼ਰ ਅੱਜ-ਕੱਲ੍ਹ ਤਾਂ ਡੱਬਾਬੰਦ ਭੋਜਨ ਵੀ ਉਪਲੱਬਧ ਹੈ ਖੋਲ੍ਹੋ, ਗਰਮ ਕਰੋ ਅਤੇ ਖਾਓ ਫਿਰ ਏਨੀ ਤਕਲੀਫ਼ ਸਹਿ ਰਸੋਈ ’ਚ ਸਮਾਂ ਬਰਬਾਦ ਕਰਨ ਦਾ ਕੀ ਅਰਥ ਹੈ ਇਸ ਲਈ ਭੋਜਨ ਪਕਾਉਣ ’ਤੇ ਹੁਣ ਜ਼ਿਆਦਾ ਧਿਆਨ ਸਾਡਾ ਨਹੀਂ ਹੈ
ਹੁਣ ਪਰਿਵਾਰਾਂ ’ਚ ਵੀ ਭੋਜਨ ਤਿਆਰ ਕਰਨ ’ਤੇ ਘੱਟ ਧਿਆਨ ਦਿੱਤਾ ਜਾ ਰਿਹਾ ਹੈ ਜ਼ਰਾ ਜਿਹੀ ਖੁਸ਼ਹਾਲੀ ਆਈ ਅਤੇ ਕੰਮ ਵਾਲੀ ਬਾਈ ਭੋਜਨ ਬਣਾਉਣ ਲਈ ਰੱਖ ਲਈ ਉਂਜ ਇਹ ਸਟੇਟਸ ਸਿੰਬਲ ਜਿਹਾ ਬਣ ਗਿਆ ਹੈ ਜੋ ਪੁਰਸ਼ ਅਤੇ ਔਰਤਾਂ ਕੰਮਕਾਜੀ ਹਨ ਅਤੇ ਜਿਨ੍ਹਾਂ ਕੋਲ ਸਮਾਂ ਨਹੀਂ ਹੈ, ਉਨ੍ਹਾਂ ਦੀ ਗੱਲ ਛੱਡੋ ਜੋ ਸ਼ੁੱਧ ਘਰੇਲੂ ਔਰਤਾਂ ਹਨ, ਉਹ ਵੀ ਸਟੇਟਸ ਸਿੰਬਲ ਦੇ ਰੂਪ ’ਚ ਕੰਮ ਵਾਲੀਆਂ ਬਾਈਆਂ ਦੇ ਭਰੋਸੇ ਰਸੋਈ ਛੱਡ ਰਹੀਆਂ ਹਨ ਰਸੋਈ ’ਤੇ ਸਾਡਾ ਧਿਆਨ ਘੱਟ ਹੋ ਰਿਹਾ ਹੈ ਅਸੀਂ ਪੈਸਾ ਸੁੱਟੋ, ਤਮਾਸ਼ਾ ਦੇਖੋ ਦਾ ਅਨੰਦ ਲੈ ਰਹੇ ਹਾਂ
Table of Contents
ਰਸੋਈ ਹੈ ਸਿਹਤ ਦਾ ਕੇਂਦਰ
ਅਸੀਂ ਭਾਵੇਂ ਟਿਫਨ ਦਾ ਗਰਮਾ-ਗਰਮ ਭੋਜਨ ਕਰੀਏ ਜਾਂ ਹੋਟਲ ਦਾ, ਸਾਨੂੰ ਇੱਕ ਰਸੋਈ ਤਾਂ ਚਾਹੀਦੀ ਹੀ ਹੈ ਕੀ ਤੁਸੀਂ ਜਾਣਦੇ ਹੋ ਕਿ ਉੱਥੋਂ ਦੀ ਰਸੋਈ ਕਿਹੋ-ਜਿਹੀ ਹੈ? ਕੋਈ ਹੋਟਲ ਜਾਂ ਟਿਫ਼ਨ ਕੇਂਦਰ ਤੁਹਾਨੂੰ ਰਸੋਈ ’ਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਦਿੰਦਾ ਰਸੋਈ ’ਚ ਭੋਜਨ ਤਿਆਰ ਹੁੰਦਾ ਹੈ ਜੇਕਰ ਉੱਥੇ ਗੰਦਗੀ ਰਹੀ, ਕੀਟਾਣੂ-ਵਿਸ਼ਾਨੂੰ ਰਹਿਣ ਤਾਂ ਉਸ ਦਾ ਅਸਰ ਤੁਹਾਡੇ ਭੋਜਨ ’ਤੇ ਜ਼ਰੂਰ ਪਵੇਗਾ ਤੁਸੀਂ ਬਿਮਾਰੀ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੇਦੇ ਹੋ ਹੋਟਲ ’ਚ ਭੋਜਨ ਪਕਾਉਣ ਵਾਲੇ ਸ਼ੈਫ ਦੀ ਸਾਫ਼-ਸਫ਼ਾਈ ਅਤੇ ਮਾਨਸਿਕ ਸਥਿਤੀ ਦੇ ਸਬੰਧ ਵਿਚ ਅਸੀਂ ਕੁਝ ਨਹੀਂ ਜਾਣਦੇ ਮਾਨਸਿਕ ਸਥਿਤੀ ਦਾ ਵੀ ਭੋਜਨ ’ਤੇ ਅਸਰ ਪੈਂਦਾ ਹੈ
ਮਾਂ ਦੇ ਹੱਥੋਂ ਪੱਕਿਆ ਭੋਜਨ ਇਸ ਲਈ ਲਾਭਦਾਇਕ ਹੈ ਕਿਉਂਕਿ ਉਹ ਸਾਡੇ ਨਾਲ ਪ੍ਰੇਮ ਕਰਦੀ ਹੈ ਸਾਡੀ ਸਿਹਤ ਪ੍ਰਤੀ ਉਹ ਹਰ ਪਲ ਚਿੰਤਤ ਹੈ ਹੋਟਲ ’ਚ ਕਦੋਂ ਕਿਸ ਹੱਥ ਨਾਲ ਮੁੜ੍ਹਕਾ ਪੂੰਝਿਆ, ਕਦੋਂ ਛਿੱਕ ਆਈ, ਅਸੀਂ ਕਹਿ ਨਹੀਂ ਸਕਦੇ ਮਾਂ ਦੇ ਖਾਣੇ ਦੇ ਨਾਲ ਹੋਟਲ ਦੇ ਖਾਣੇ ਦੀ ਤੁਲਨਾ ਹੋ ਹੀ ਨਹੀਂ ਸਕਦੀ ਮਾਂ ’ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਇੱਕ ਪ੍ਰਯੋਗ ਕਰੋ ਜੇਕਰ ਤੁਸੀਂ ਭੋਜਨ ਵਾਲੀ ਬਾਈ ਦੇ ਭਰੋਸੇ ਆਪਣੀ ਰਸੋਈ ਨੂੰ ਰੱਖੋ ਤਾਂ ਰਾਤ ਨੂੰ ਕੰਮ ਖ਼ਤਮ ਹੋਣ ਤੋਂ ਬਾਅਦ ਰਸੋਈ ਦਾ ਦਰਵਾਜ਼ਾ ਬੰਦ ਕਰ ਦਿਓ ਸਵੇਰੇ ਦਰਵਾਜ਼ਾ ਖੋਲ੍ਹੋ, ਤੁਹਾਡਾ ਨੱਕ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਦੀ ਖੁਸ਼ਬੂ ਅਤੇ ਬਦਬੂ ਨਾਲ ਭਰ ਜਾਵੇਗਾ ਤੁਸੀਂ ਸਮਝ ਹੀ ਨਹੀਂ ਸਕੋਗੇ ਕਿ ਇਹ ਕਿੱਥੋਂ ਆ ਗਈਆਂ ਇਹ ਸਿਹਤ ਪ੍ਰਤੀ ਸਾਡੀ ਲਾਪਰਵਾਹੀ ਲਈ ਚਿਤਾਵਨੀ ਹੈ
ਰਸੋਈ ਦੇ ਭਾਂਡੇ ਜਿਨ੍ਹਾਂ ’ਚ ਭੋਜਨ ਪਕਾਇਆ ਜਾਂਦਾ ਹੈ, ਉਨ੍ਹਾਂ ਦੀ ਸਫਾਈ ਦਾ ਬੜਾ ਮਹੱਤਵ ਹੈ ਤੁਸੀਂ ਜਿਸ ਥਾਲੀ-ਕੌਲੀ ’ਚ ਖਾਣਾ ਖਾ ਰਹੇ ਹੋ, ਉਸ ਦਾ ਵੀ ਬੜਾ ਮਹੱਤਵ ਹੈ ਜੇਕਰ ਇਹ ਸਾਫ ਨਹੀਂ ਹੈ ਤਾਂ ਬਿਮਾਰੀ ਤੁਹਾਡੇ ਅੰਦਰ ਪ੍ਰਵੇਸ਼ ਕਰ ਰਹੀ ਹੈ, ਇਹ ਤੁਸੀਂ ਨਹੀਂ ਜਾਣਦੇ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਇਹ ਸਾਫ ਹੈ? ਤਾਂ ਇੱਕ ਪ੍ਰਯੋਗ ਕਰੋ ਅੱਜ ਹੀ ਤੁਸੀਂ ਥਾਲੀ ਨੂੰ ਧਿਆਨ ਨਾਲ ਦੇਖੋ-ਤੁਹਾਨੂੰ ਇੱਕ ਪਰਤ ਸਫੈਦ ਜਿਹੀ ਮਿਲੇਗੀ ਤੁਸੀਂ ਹੁਣ ਉਸ ਨੂੰ ਕੱਪੜੇ ਨਾਲ ਪੂੰਝ ਦਿਓ, ਫਿਰ ਵੀ ਉਸ ਦੇ ਦਾਗ ਦਿਸਣਗੇ, ਉਦੋਂ ਤੁਸੀਂ ਪਾਣੀ ਨਾਲ ਧੋ ਲਓ, ਫਿਰ ਪੂੰਝੋ ਤੁਹਾਨੂੰ ਫ਼ਰਕ ਸਮਝ ਆ ਜਾਵੇਗਾ ਰਸੋਈ ਅਤੇ ਭਾਂਡੇ ਜਿਨ੍ਹਾਂ ’ਚ ਭੋਜਨ ਪੱਕਦਾ ਹੈ
ਅਤੇ ਤੁਸੀਂ ਭੋਜਨ ਕਰਦੇ ਹੋ, ਉਨ੍ਹਾਂ ਦਾ ਇੱਕਦਮ ਸਾਫ ਹੋਣਾ ਸਿਹਤ ਦੇ ਨਜ਼ਰੀਏ ਨਾਲ ਜ਼ਰੂਰੀ ਹੈ ਇਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਭਾਰਤ ’ਚ ਇਸ ਲਈ ਰਸੋਈ ਦੀ ਸਫਾਈ ’ਤੇ ਜਿਆਦਾ ਜ਼ੋਰ ਦਿੱਤਾ ਜਾਂਦਾ ਸੀ ਕਿਉਂਕਿ ਰੋਗਾਂ ਦੇ ਵਿਸ਼ਾਣੂ ਉੱਥੇ ਪੈਦਾ ਹੁੰਦੇ ਹਨ ਅਸੀਂ ਕਿੰਨੇ ਹੀ ਰੁੱਝੇ ਹੋਈਏ, ਦੂਜੇ ਦੀ ਮਿਹਨਤ ’ਤੇ ਵਿਸ਼ਵਾਸ ਕਰਕੇ ਸੁਖੀ ਅਤੇ ਸਿਹਤਮੰਦ ਨਹੀਂ ਰਹਿ ਸਕਦੇ ਸਾਡੀ ਰਸੋਈ ਪ੍ਰਤੀ ਉਦਾਸੀਨਤਾ ਸਾਨੂੰ ਮਹਿੰਗੀ ਪਵੇਗੀ ਇਸ ਲਈ ਵਿਚਾਰ ਕਰੋ ਅਤੇ ਰਸੋਈ ਦੀ ਸਫਾਈ ਪ੍ਰਤੀ ਜ਼ਿਆਦਾ ਜਾਗਰੂਕ ਬਣੋ
ਘਰ ਦਾ ਤਾਜ਼ਾ ਭੋਜਨ:
ਘਰ ਦਾ ਤਾਜ਼ਾ ਪਕਾਇਆ ਹਲਕਾ-ਫੁਲਕਾ ਭੋਜਨ ਹੀ ਸਰਵਸ੍ਰੇਸ਼ਠ ਹੈ ਇਹ ਹੁਣ ਵਿਗਿਆਨ ਵੀ ਸਵੀਕਾਰ ਕਰਦੀ ਹੈ ਫਾਸਟ ਫੂਡ ਸਾਡੀ ਸਿਹਤ ਲਈ ਨੁਕਸਾਨਦੇਹ ਹੈ, ਇਹ ਤੱਥ ਵੀ ਹੁਣ ਸਭ ਜਾਣਦੇ ਹਨ, ਫਿਰ ਵੀ ਸਮੇਂ ਦੀ ਕਮੀ, ਸਵਾਦ ਅਤੇ ਜੀਵਨਸ਼ੈਲੀ ਦੇ ਨਾਂਅ ’ਤੇ ਉਨ੍ਹਾਂ ਦਾ ਮੋਹ ਸਾਡੇ ਤੋਂ ਛੁੱਟ ਨਹੀਂ ਰਿਹਾ ਸਾਡੀ ਸਿਹਤ ’ਤੇ ਭੋਜਨ ਦਾ ਸੌ ਪ੍ਰਤੀਸ਼ਤ ਅਸਰ ਤੁਰੰਤ ਪੈਂਦਾ ਹੈ ਸਾਡੇ ਰਿਸ਼ੀ-ਮੁਨੀਆਂ ਨੇ ਇਸੇ ਲਈ ਅੰਨ ਨੂੰ ਬ੍ਰਹਮ ਕਿਹਾ ਹੈ ਭਗਵਤਗੀਤਾ ਵਰਗੇ ਗ੍ਰੰਥ ਨੇ ਭੋਜਨ ਦੇ ਸਾਤਵਿਕ, ਰਾਜਸ ਅਤੇ ਤਾਮਸ ਵਰਗੇ ਭੇਦ ਕੀਤੇ ਹਨ ਤਾਮਸ ਭੋਜਨ ਜਿਸ ਨੂੰ ਅਸੀਂ ਫਾਸਟ ਫੂਡ ਕਹਿੰਦੇ ਹਾਂ, ਗੀਤਾ ਅਨੁਸਾਰ ਆਲਸ ਅਤੇ ਨੀਂਦ ਲਿਆਉਂਦਾ ਹੈ ਇਹ ਸਾਡੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ ਉਤਪਾਦਨ ਸਮਰੱਥਾ ਨੂੰ ਘੱਟ ਕਰਦਾ ਹੈ ਸਾਡੇ ਉਤਸ਼ਾਹ, ਉਮੰਗ ਅਤੇ ਖੁਸ਼ੀ ’ਚ ਰੁਕਾਵਟ ਹੈ
ਭੋਜਨ ਪਕਾਉਣ ਦੇ ਫਾਇਦੇ:
ਭਜਨ ਪਕਾਉਣਾ ਵਿਗਿਆਨ ਹੈ ਮਸਾਲੇ ਜੇਕਰ ਸਹੀ ਨਾਪ ਦੇ ਪਾਏ ਜਾਣ ਤਾਂ ਉਹ ਔਸ਼ਧੀ ਹਨ ਸਬਜ਼ੀਆਂ ਵੀ ਔਸ਼ਧੀ ਦਾ ਕੰਮ ਕਰਦੀਆਂ ਹਨ ਮਸਾਲੇ ਅਤੇ ਸਬਜ਼ੀਆਂ ਦੀ ਸਫਾਈ ਦਾ ਵੀ ਸਾਡੀ ਸਿਹਤ ਨਾਲ ਡੂੰਘਾ ਸਬੰਧ ਹੈ ਇਸ ਲਈ ਇਸ ’ਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਹਰ ਵਿਅਕਤੀ ਲਈ ਭੋਜਨ ਦੀਆਂ ਲੋੜਾਂ ਵੀ ਅਲੱਗ-ਅਲੱਗ ਹੁੰਦੀਆਂ ਹਨ ਕਿਸੇ ਨੂੰ ਘੱਟ ਨਮਕ ਚਾਹੀਦਾ ਹੈ ਤੇ ਕਿਸੇ ਨੂੰ ਤੇਜ਼ ਬਜ਼ੁਰਗ ਵਿਅਕਤੀ ਦੀ ਲੋੜ ਬੱਚਿਆਂ ਤੋਂ ਵੱਖ ਹੈ ਇਨ੍ਹਾਂ ਸਭ ਲੋੜਾਂ ਦਾ ਧਿਆਨ ਘਰ ’ਚ ਹੀ ਭੋਜਨ ਪਕਾਉਂਦੇ ਸਮੇਂ ਰੱਖਿਆ ਜਾ ਸਕਦਾ ਹੈ ਸਿਹਤ ਤੋਂ ਇਲਾਵਾ ਖ਼ਰਚੇ ਦੀ ਦ੍ਰਿਸ਼ਟੀ ਨਾਲ ਵੀ ਘਰ ਦਾ ਪੱਕਿਆ ਭੋਜਨ ਬਜ਼ਟ ਦੇ ਅਨੁਕੂਲ ਹੁੰਦਾ ਹੈ
ਇਹੀ ਹੈ ਗ੍ਰਹਿਸਥ ਆਸ਼ਰਮ:
ਇਸੇ ਆਸ਼ਰਮ ’ਚ ਬੱਚੇ ਪ੍ਰੇਮ, ਤਿਆਗ, ਸਹਿਯੋਗ, ਅਪਣੱਤ ਦੇ ਗੁਣ ਸਿੱਖਦੇ ਹਨ ਗ੍ਰਹਿਸਥ ਆਸ਼ਰਮ ’ਚੋਂ ਜੇਕਰ ਰਸੋਈ ਦੇ ਕੇਂਦਰ ਨੂੰ ਹਟਾ ਦੇਈਏ ਤਾਂ ਉਹ ਆਸ਼ਰਮ ਦੀ ਪਰਿਭਾਸ਼ਾ ਨੂੰ ਗੁਆ ਦੇਵੇਗਾ ਉਹ ਕੀ ਰਹਿ ਜਾਵੇਗਾ, ਇਸ ਦੀ ਕਲਪਨਾ ਕਰਨਾ ਹੀ ਭਿਆਨਕ ਹੋਵੇਗਾ ਹਾਂ, ਉਦੋਂ ਬੱਚੇ ਭਾਰਤੀ ਸੰਸਕਾਰ ਯੁਕਤ ਨਹੀਂ ਹੋਣਗੇ, ਇਹ ਤਾਂ ਨਿਸ਼ਚਿਤ ਰੂਪ ਨਾਲ ਕਿਹਾ ਜਾ ਸਕਦਾ ਹੈ ਆਸ਼ਰਮ ਸ਼ਬਦ ’ਚ ਹੀ ਮਿਹਨਤ ਨਿਹਿੱਤ ਹੈ ਬਿਨਾਂ ਮਿਹਨਤ ਨੂੰ ਸਨਮਾਨ ਦਿੱਤੇ ਜੀਵਨ ਸੰਘਰਸ਼ ’ਚ ਸਫ਼ਲਤਾ ਦੀ ਕਾਮਨਾ ਕਰਨਾ ਆਪਣੇ-ਆਪ ਨੂੰ ਧੋਖਾ ਦੇਣਾ ਹੈ
ਗ੍ਰਹਿਸਥ ਆਸ਼ਰਮ ਇੱਕ ਤਪੱਸਿਆ ਹੈ ਰਸੋਈ ਘਰ ਉਸਦਾ ਕੇਂਦਰ ਹੈ ਰਸੋਈ ਜੀਵਨ ਦੀ ਅਸਲ ਪ੍ਰਯੋਗਸ਼ਾਲਾ ਹੈ ਜਿੱਥੇ ਜੀਵਨ ਦਾ ਵਿਗਿਆਨ ਤਿਆਰ ਹੁੰਦਾ ਹੈ ਇਸ ਵਿਗਿਆਨ ’ਚੋਂ ਨਿੱਕਲਦੀ ਹੈ ਭੋਜਨ ਦੀ ਕਲਾ, ਜੋ ਪਰਿਵਾਰ ਨੂੰ ਇਕੱਠੇ ਰਹਿਣ, ਇੱਕ-ਦੂਜੇ ਲਈ ਤਿਆਗ ਕਰਨ ਅਤੇ ਅੱਗੇ ਵਧਣ ਦੀ ਸਿੱਖਿਆ ਦਿੰਦੀ ਹੈ
-ਸੱਤਿਆਨਾਰਾਇਣ ਭਟਨਾਗਰ