ਬਜ਼ੁਰਗ ਅਵਸਥਾ ਦੀ ਵਿਡੰਬਨਾ
ਬਜ਼ੁਰਗ ਅਵਸਥਾ ਦੇ ਆਉਣ ਤੋਂ ਪਹਿਲਾਂ ਹੀ ਮਨੁੱਖ ਨੂੰ ਆਪਣੇ ਬੁਢਾਪੇ ਦੇ ਵਿਸ਼ੇ ’ਤੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਮਨੁੱਖ ਨੂੰ ਯਤਨ ਇਹੀ ਕਰਨਾ ਚਾਹੀਦਾ ਹੈ ਕਿ ਬਜ਼ੁਰਗ ਅਵਸਥਾ ’ਚ ਉਸ ਦੇ ਕੋਲ ਸਿਰ ’ਤੇ ਛੱਤ ਅਤੇ ਐਨਾ ਪੈਸਾ ਹੋਵੇ ਕਿ ਉਸ ਨੂੰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ ਅਤੇ ਨਾ ਹੀ ਕਿਸੇ ਤੋਂ ਅਪਮਾਨਿਤ ਹੋਣਾ ਪਵੇ ਜਿਹੜੇ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ, ਉਨ੍ਹਾਂ ਦੀ ਗੱਲ ਵੱਖ ਹੈ ਉਨ੍ਹਾਂ ਦਾ ਬਾਕੀ ਸਾਰਾ ਜੀਵਨ ਆਰਾਮ ਨਾਲ ਕੱਟ ਜਾਂਦਾ ਹੈ
ਰਿਟਾਇਰਮੈਂਟ ’ਤੇ ਮਿਲੇ ਪੈਸੇ ਨੂੰ ਬੈਂਕ ’ਚ ਜਾਂ ਪੋਸਟ ਆਫਿਸ ’ਚ ਐੱਫਡੀ ਕਰਵਾ ਕੇ ਸੁਰੱਖਿਅਤ ਕਰ ਲੈਣਾ ਚਾਹੀਦਾ ਹੈ ਜ਼ਿਆਦਾ ਵਿਆਜ ਦੇ ਲਾਲਚ ’ਚ ਪੈਸੇ ਨੂੰ ਇੱਧਰ-ਉੱਧਰ ਇਨਵੈਸਟ ਨਹੀਂ ਕਰਨਾ ਚਾਹੀਦਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੈਸਾ ਉਹੀ ਆਪਣਾ ਹੈ ਜੋ ਆਪਣੇ ਕੋਲ ਹੈ ਕਿਸੇ ਨੂੰ ਦਿੱਤਾ ਹੋਇਆ ਪੈਸਾ ਕਦੇ ਆਪਣਾ ਨਹੀਂ ਹੁੰਦਾ ਕਿਉਂਕਿ ਉਹ ਸਮਾਂ ਆਉਣ ’ਤੇ ਮਿਲ ਨਹੀਂ ਪਾਉਂਦਾ ਉਸ ਦੇ ਲਈ ਦੂਜਿਆਂ ਦੀ ਦਇਆ ’ਤੇ ਰਹਿਣਾ ਪੈਂਦਾ ਹੈ
Also Read :-
ਜਿਨ੍ਹਾਂ ਨੂੰ ਨੌਕਰੀ ਤੋਂ ਬਾਅਦ ਇਕੱਠਾ ਪੈਸਾ ਨਹੀਂ ਮਿਲਦਾ, ਉਨ੍ਹਾਂ ਨੂੰ ਨੌਜਵਾਨ ਅਵਸਥਾ ਤੋਂ ਹੀ ਆਪਣੇ ਭਵਿੱਖ ਲਈ ਯੋਜਨਾਬੱਧ ਤਰੀਕੇ ਨਾਲ ਪੈਸੇ ਨੂੰ ਇਕੱਠਾ ਕਰ ਲੈਣਾ ਚਾਹੀਦਾ ਹੈ ਐੱਲਆਈਸੀ ਦੀ ਪੈਨਸ਼ਨ ਯੋਜਨਾ ਇਸ ਲਈ ਲਾਭਦਾਇਕ ਹੈ ਲੋਕ ਕਿਸੇ ਬੈਂਕ ’ਚ ਜਾਂ ਪੋਸਟ ਆਫਿਸ ’ਚ ਆਪਣਾ ਪੀਪੀਐੱਫ ਅਕਾਊਂਟ ਖੁੱਲ੍ਹਵਾ ਕੇ ਹਰ ਸਾਲ ਆਪਣੀ ਸਮਰੱਥਾ ਅਨੁਸਾਰ ਪੰਦਰਾਂ ਸਾਲਾਂ ਤੱਕ ਧੰਨ ਜਮ੍ਹਾ ਕਰਵਾ ਸਕਦੇ ਹਨ ਇਸ ਤਰ੍ਹਾਂ ਉਹ ਖੁਦ ਨੂੰ ਆਪਣੀ ਬਜ਼ੁਰਗ ਅਵਸਥਾ ’ਚ ਸੁਰੱਖਿਅਤ ਕਰ ਸਕਦੇ ਹਨ
ਯਤਨ ਇਹੀ ਕਰਨਾ ਚਾਹੀਦਾ ਕਿ ਬਜ਼ੁਰਗ ਅਵਸਥਾ ਲਈ ਬਚਾ ਕੇ ਰੱਖੇ ਗਏ ਪੈਸੇ ਨੂੰ ਆਪਣੇ ਜੀਵਨਕਾਲ ’ਚ ਬੱਚਿਆਂ ਨੂੰ ਵੀ ਨਾ ਦਿਓ ਇਸ ਤੋਂ ਇਲਾਵਾ ਕਿਸੇ ਰਿਸ਼ਤੇਦਾਰ-ਮਿੱਤਰ ਨੂੰ ਵੀ ਉੱਧਾਰ ਨਾ ਦਿਓ ਜੋ ਪੈਸਾ ਦੂਜਿਆਂ ਦੇ ਹੱਥ ’ਚ ਦੇ ਦਿੱਤਾ ਜਾਂਦਾ ਹੈ, ਉਹ ਆਪਣਾ ਨਹੀਂ ਰਹਿ ਜਾਂਦਾ ਕਹਿਣ ਦਾ ਅਰਥ ਇਹ ਹੈ ਕਿ ਸਮਾਂ ਆਉਣ ’ਤੇ ਉਹ ਦਿੱਤਾ ਗਿਆ ਪੈਸਾ ਮਨੁੱਖ ਨੂੰ ਵਾਪਸ ਮਿਲ ਹੀ ਜਾਏਗਾ, ਇਸ ਦੀ ਕੋਈ ਗਰੰਟੀ ਨਹੀਂ ਲਈ ਜਾ ਸਕਦੀ
ਆਪਣੇ ਬੱਚਿਆਂ ਨੂੰ ਪੈਸਾ-ਸੰਪੰਤੀ ਅਤੇ ਵਪਾਰਕ ਉੱਤਰਾ-ਅਧਿਕਾਰ ਜ਼ਰੂਰ ਸੌਂਪਣਾ ਚਾਹੀਦਾ ਹੈ ਪਰ ਆਪਣੀ ਬਜ਼ੁਰਗ ਅਵਸਥਾ ਲਈ ਧੰਨ-ਸੰਪੰਤੀ ਜ਼ਰੂਰ ਸੰਭਾਲ ਕੇ ਰੱਖਣੀ ਚਾਹੀਦੀ ਹੈ ਧੋਖੇ ਨਾਲ ਵੀ ਆਪਣੇ ਬੱਚੇ ਜਾਂ ਆਪਣੇ ਕਿਸੇ ਪਾਰਟਨਰ ਨੂੰ ਪੈਸਾ-ਸੰਪੰਤੀ ਜਾਂ ਵਪਾਰ ਹਥਿਆਉਣ ਨਾ ਦਿਓ ਇਸ ਦੇ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਜ਼ਿਆਦਾ ਮੋਹ ’ਚ ਆ ਕੇ ਬੱਚਿਆਂ ਨੂੰ ਆਪਣਾ ਸਭ ਕੁਝ ਸੌਂਪ ਕੇ ਖਾਲੀ ਹੱਥ ਨਹੀਂ ਰਹਿ ਜਾਣਾ ਚਾਹੀਦਾ ਹੈ
ਹੇਠ ਲਿਖੇ ਸਲੋਕ ’ਚ ਕਵੀ ਨੇ ਇਹ ਸਮਝਾਉਂਦੇ ਹੋਏ ਕਿਹਾ ਹੈ-
ਵ੍ਰਧਕਾਲੇ ਮ੍ਰਤਾ ਭਰਾਇਆ ਬੰਧੂਹਸਤਗਤੰ ਧਨਮ
ਭੋਜਨੰ ਚ ਪਰਾਧੀਨੰ ਤਿਸਤਾਰੂ ਪੂੰਸਾਂ ਵਿਡੰਬਨਾ
ਅਰਥਾਤ ਬਜ਼ੁਰਗ ਅਵਸਥਾ ’ਚ ਜੇਕਰ ਕੋਈ ਵਿਅਕਤੀ ਆਪਣੀ ਪਤਨੀ ਦੀ ਮੌਤ ਹੋ ਜਾਣ ’ਤੇ ਇਕੱਲਾ ਹੋ ਜਾਏ, ਉਸ ਦੀ ਪੈਸਾ-ਸੰਪੰਤੀ ਵੀ ਉਸ ਦੇ ਭਰਾਵਾਂ ਦੇ ਹੱਥਾਂ ’ਚ ਚਲੀ ਗਈ ਹੋਵੇ ਅਤੇ ਆਪਣੀ ਦਿਨ ਦੇ ਭੋਜਨ ਦੀ ਵਿਵਸਥਾ ਲਈ ਵੀ ਉਸ ਨੂੰ ਅਧੀਨ ਰਹਿਣਾ ਪਵੇ ਤਾਂ ਇਹ ਤਿੰਨੋਂ ਹਾਲਾਤ ਉਸ ਦੇ ਲਈ ਇੱਕ ਵਿਡੰਬਨਾ ਦੇ ਸਮਾਨ ਹਨ
ਜੇਕਰ ਆਪਣੇ ਕੋਲ ਪੈਸਾ ਨਾ ਹੋਵੇ ਤਾਂ ਮਨੁੱਖ ਨੂੰ ਅਪਮਾਨਤਾ ਦਾ ਮੂੰਹ ਦੇਖਣਾ ਪੈਂਦਾ ਹੈ ਮਨੀਸ਼ੀ ਕਹਿੰਦੇ ਹਨ-
ਪਰਾਧੀਨ ਸਪਨਹੁੰ ਸੁਖ ਨਾਹੀਂ ਅਰਥਾਤ ਪਰਾਧੀਨਤਾ ’ਚ ਮਨੁੱਖ ਨੂੰ ਸੁੱਖ ਨਹੀਂ ਮਿਲਦਾ ਉਸ ਨੂੰ ਕਦਮ-ਕਦਮ ’ਤੇ ਅਪਮਾਨਿਤ ਹੋਣਾ ਪੈਂਦਾ ਹੈ ਕਿਸੇ ਨੂੰ ਦਿੱਤਾ ਹੋਇਆ ਕਰਜ਼ ਉਸ ਨੂੰ ਕਦੋਂ ਵਾਪਸ ਮਿਲੇਗਾ, ਕੋਈ ਨਹੀਂ ਕਹਿ ਸਕਦਾ ਇਹ ਸਥਿਤੀ ਮਨੁੱਖ ਲਈ ਬੇਹੱਦ ਮੁਸ਼ਕਲ, ਨਿਰਾਸ਼ ਕਰਨ ਵਾਲੀ ਅਤੇ ਕਸ਼ਟਦਾਇਕ ਹੁੰਦੀ ਹੈ
ਬਜ਼ੁਰਗ ਅਵਸਥਾ ’ਚ ਮਨੁੱਖ ਦਾ ਇਕੱਲਾ ਹੋ ਜਾਣਾ ਹੀ ਅਭਿਸ਼ਾਪ ਹੈ ਉਸ ਦਾ ਧਿਆਨ ਕੋਈ ਰੱਖੇ ਤਾਂ ਉਸ ਦੀ ਖੁਸ਼ਕਿਸਮਤੀ ਨਹੀਂ ਬਦਕਿਸਮਤੀ ਉਸ ਸਮੇਂ ਪੈਸਾ ਵੀ ਉਸ ਦੇ ਕੋਲ ਨਾ ਹੋਵੇ ਅਤੇ ਉਹ ਖਾਲੀ ਹੱਥ ਹੋ ਜਾਣ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਫਿਰ ਉਸ ਨੂੰ ਖਾਣੇ ਦੇ ਵੀ ਲਾਲੇ ਪੈ ਜਾਂਦੇ ਹਨ ਸਦਾ ਦੂਜਿਆਂ ਨੂੰ ਦੇਣ ਵਾਲੇ ਨੂੰ ਆਪਣੀਆਂ ਦਿਨ ਦੀਆਂ ਜ਼ਰੂਰਤਾਵਾਂ ਨੂੰ ਪੂਰਾ ਕਰਨ ਲਈ ਦੂਜਿਆਂ ਦਾ ਮੂੰਹ ਦੇਖਣਾ, ਇਸ ਅਵਸਥਾ ’ਚ ਬਹੁਤ ਮੁਸ਼ਕਲ ਭਰਿਆ ਹੁੰਦਾ ਹੈ
ਮਨੁੱਖ ਨੂੰ ਹਰ ਕਦਮ ਸੋਚ-ਸੋਚ ਕੇ ਰੱਖਣਾ ਚਾਹੀਦਾ ਹੈ ਆਪਣੀ ਬਜ਼ੁਰਗ ਅਵਸਥਾ ਲਈ ਉਸ ਨੂੰ ਸਮਾਂ ਰਹਿੰਦੇ ਤਿਆਰੀ ਕਰ ਲੈਣੀ ਚਾਹੀਦੀ ਹੈ ਪਤੀ-ਪਤਨੀ ਦੋਨਾਂ ’ਚੋਂ ਜੋ ਵੀ ਪਿੱਛੇ ਬਚ ਜਾਣ, ਉਸ ਨੂੰ ਪੈਸੇ ਦੀ ਚਿੰਤਾ ਤਾਂ ਘੱਟ ਤੋਂ ਘੱਟ ਨਾ ਹੋ ਸਕੇ ਆਪਣੇ ਅਕਾਊਂਟ ਨੂੰ ਜੁਆਇੰਟ ਕਰਵਾ ਲੈਣਾ ਚਾਹੀਦਾ ਹੈ ਇਸ ਨਾਲ ਪਿੱਛੇ ਬਚੇ ਸਾਥੀ ਨੂੰ ਪੇ੍ਰਸ਼ਾਨੀ ਨਹੀਂ ਹੁੰਦੀ ਜੇਕਰ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜਾਣ ਤਾਂ ਬਜ਼ੁਰਗ ਅਵਸਥਾ ’ਚ ਕਠਿਨਾਈਆਂ ਘੱਟ ਆਉਂਦੀਆਂ ਹਨ
ਚੰਦਰ ਪ੍ਰਭਾ ਸੂਦ