ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਤਰੀਕਾ ਬੱਚਿਆਂ ਨੂੰ ਬਚਪਨ ’ਚ ਹੀ ਸਿਖਾਉਣਾ ਸ਼ੁਰੂ ਕਰ ਦਿਓ, ਇਸ ਦਾ ਫਾਇਦਾ ਤੁਹਾਨੂੰ ਵੱਡੇ ਹੋ ਕੇ ਮਿਲੇਗਾ ਬੱਚਿਆਂ ਦੇ ਚੰਗੇ ਭਵਿੱਖ ਲਈ ਜ਼ਰੁੂਰੀ ਹੈ ਕਿ ਉਹ ਨੰਨ੍ਹੀ ਜਿਹੀ ਉਮਰ ਤੋਂ ਹੀ ਆਪਣੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਸਮਰੱਥ ਬਣਨ ਬੱਚਿਆਂ ’ਚ ਇਹ ਕੌਸ਼ਲ ਉਨ੍ਹਾਂ ਨੂੰ ਜ਼ਿੰਮੇਵਾਰ ਵੀ ਬਣਾਏਗਾ ਅਤੇ ਉਨ੍ਹਾਂ ’ਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਤਮਵਿਸ਼ਵਾਸ ਵੀ ਜਗਾਵੇਗਾ
2010 ’ਚ ਪਬਲਿਸ਼ ਹੋਈ ਇੱਕ ਬਿਹੇਵੀਅਰ ਰਿਸਰਚ ਅਤੇ ਥੈਰੇਪੀ ’ਚ ਪਾਇਆ ਗਿਆ ਸੀ ਕਿ ਜਿਹੜੇ ਬੱਚਿਆਂ ’ਚ ਸਮੱਸਿਆ ਹੱਲ ਸਕਿੱਲ ਦੀ ਕਮੀ ਹੁੰਦੀ ਹੈ ਉਹ ਡਿਪ੍ਰੈਸ਼ਨ ਦੇ ਜ਼ਿਆਦਾ ਰਿਸਕ ’ਚ ਹੁੰਦੇ ਹਨ ਏਨਾ ਹੀ ਨਹੀਂ ਮਾਹਿਰਾਂ ਨੇ ਮੰਨਿਆ ਹੈ ਕਿ ਇਹ ਸਕਿੱਲ ਸਿਖਾ ਕੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਹੁਣ ਏਨਾ ਤਾਂ ਸਮਝ ਆ ਗਿਆ ਹੈ ਕਿ ਸਮੱਸਿਆ ਨੂੰ ਸੁਲਝਾਉਣਾ ਲਈ ਜੀਵਨ ਨੂੰ ਆਤਮਵਿਸ਼ਵਾਸ ਦੇ ਨਾਲ ਜਿਉਣਾ ਬਹੁਤ ਜ਼ਰੂਰੀ ਹੈ ਇਹ ਜ਼ਰੂਰੀ ਕੰਮ ਜੇਕਰ ਬੱਚਿਆਂ ਨੂੰ ਸਿਖਾ ਦਿੱਤਾ ਜਾਵੇ ਤਾਂ ਵੱਡੇ ਹੁੰਦੇ ਹੋਏ ਉਹ ਜੀਵਨ ਦੀਆਂ ਮੁਸ਼ਕਲਾਂ ਨਾਲ ਲੜਨ ’ਚ ਘਬਰਾਉਣਗੇ ਨਹੀਂ ਸਗੋਂ ਡਟ ਕੇ ਸਾਹਮਣਾ ਕਰਨਗੇ
Table of Contents
ਸਮੱਸਿਆਵਾਂ ਨੂੰ ਹੱਲ ਕਰਨ ਦੀ ਸਕਿੱਲ ਸਿਖਾਉਣ ਲਈ ਅੱਜ ਹੀ ਸ਼ੁਰੂਆਤ ਕਰੋ
ਇਹ ਇਸ ਲਈ ਹੈ ਜ਼ਰੂਰੀ:
ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਸਕਿੱਲ ਕਿਉਂ ਜ਼ਰੂਰੀ ਹੈ? ਪਹਿਲਾਂ ਸਵਾਲ ਤਾਂ ਇਹੀ ਉੱਠਦਾ ਹੈ ਇਸ ਸਵਾਲ ਦਾ ਜਵਾਬ ਜਾਣਨਾ ਬੇਹੱਦ ਜ਼ਰੂਰੀ ਹੈ ਉਦੋਂ ਇਸ ਗੱਲ ਦੀ ਅਹਿਮੀਅਤ ਸਮਝ ਆਏਗੀ ਦਰਅਸਲ ਸਾਡੇ ’ਚ ਜ਼ਿਆਦਾਤਰ ਲੋਕ ਹਾਰਦੇ ਹੀ ਇਸ ਲਈ ਹਨ ਕਿਉਂਕਿ ਅਸੀਂ ਸਮੱਸਿਆ ਦਾ ਹੱਲ ਨਹੀਂ ਲੱਭ ਪਾਉਂਦੇ ਜਾਂ ਡਰ ਜਾਂਦੇ ਹਾਂ ਇਸ ਦਾ ਸਾਹਮਣਾ ਕਰਨ ਲਈ ਦਿੱਕਤਾਂ ਦਾ ਸਾਹਮਣਾ ਅਤੇ ਹੱਲ ਕਰਨ ਦੀ ਸਕਿੱਲ ਬਚਪਨ ਤੋਂ ਹੀ ਸਿਖਾ ਦੇਣਾ ਜੀਵਨ ਦੀ ਸਫਲਤਾ ਲਈ ਜ਼ਰੂਰੀ ਅਤੇ ਲਾਭਦਾਇਕ ਹੋ ਜਾਂਦਾ ਹੈ
ਬੱਚਿਆਂ ਦੀਆਂ ਪੇ੍ਰੇਸ਼ਾਨੀਆਂ:
ਬੱਚਿਆਂ ਨੂੰ ਸਮੱਸਿਆਂ ਦੀ ਸਕਿੱਲ ਸਿਖਾਉਣ ਲਈ ਪ੍ਰੇਸ਼ਾਨੀਆਂ ਹੋਣੀਆਂ ਵੀ ਤਾਂ ਚਾਹੀਦੀਆਂ ਹਨ ਪੇ੍ਰਸ਼ਾਨੀਆਂ ਤੋਂ ਮਤਲਬ ਇੱਥੇ ਜੀਵਨ ਦੀਆਂ ਵੱਡੀਆਂ ਦਿੱਕਤਾਂ ਤੋਂ ਬਿਲਕੁਲ ਨਹੀਂ ਹੈ, ਸਗੋਂ ਬੱਚਿਆਂ ਦੇ ਜੀਵਨ ’ਚ ਆਉਣ ਵਾਲੀਆਂ ਛੋਟੀਆਂ ਪ੍ਰੇਸ਼ਾਨੀਆਂ ਤੋਂ ਹੀ ਉਨ੍ਹਾਂ ਨੂੰ ਸਿਖਾਉਣਾ ਹੋਵੇਗਾ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਜਿਵੇਂ-ਕਿਸੇ ਵਿਸ਼ੇੇ ਦੀ ਕਾਪੀ ਨਾ ਮਿਲਣਾ, ਹੋਮ ਵਰਕ ਜ਼ਿਆਦਾ ਹੋ ਜਾਣਾ ਜਾਂ ਸਕੂਲ ਤੋਂ ਮਿਲੀ ਕਿਸੇ ਐਕਟਵਿਟੀ ਨੂੰ ਕਰਨ ਦਾ ਤਰੀਕਾ ਨਾ ਸਮਝ ਆਉਣਾ ਇਸ ਦੇ ਨਾਲ ਖੁਦ ਖਾਣਾ ਖਾਣ ਤੋਂ ਬਚਣਾ, ਆਪਣੇ ਕੰਮ ਜਿਵੇਂ-ਨਹਾਉਣਾ, ਕੱਪੜੇ ਕੱਢਣ ਲਈ ਵੀ ਮਾਤਾ-ਪਿਤਾ ’ਤੇ ਨਿਰਭਰਤਾ, ਇਹ ਸਾਰੇ ਬੱਚਿਆਂ ਲਈ ਪੇ੍ਰਸ਼ਾਨੀਆਂ ਦਾ ਕਾਰਨ ਹਨ, ਜਿਨ੍ਹਾਂ ਨੂੰ ਪ੍ਰੇਸ਼ਾਨੀ ਮੰਨਣਾ ਅਤੇ ਖੁਦ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ ਹੀ ਪ੍ਰਾੱਬਲਮ ਸਾੱਲਵਿੰਗ ਸਕਿੱਲ ਹੈ
ਪੇ੍ਰਸ਼ਾਨੀ ਹੈ ਇਹ ਦੱਸੋ:
ਕਈ ਵਾਰ ਬੱਚਿਆਂ ਨੂੰ ਪੇ੍ਰਸ਼ਾਨੀਆਂ ਤੋਂ ਬਚਾਉਂਦੇ ਹੋਏ ਮਾਤਾ-ਪਿਤਾ ਉਨ੍ਹਾਂ ਦੇ ਪੱਧਰ ਦੀਆਂ ਦਿੱਕਤਾਂ ਨਾਲ ਹੀ ਸਾਹਮਣਾ ਨਹੀਂ ਕਰਨ ਦਿੰੰਦੇ ਹਨ ਪਰ ਸਮੱਸਿਆ ਨੂੰ ਸੁਲਝਾਉਣ ਦੀ ਸਕਿੱਲ ਸਿਖਾਉਣ ਲਈ ਸਭ ਤੋਂ ਪਹਿਲਾਂ ਬੱਚਿਆਂ ਨੂੰ ਉਨ੍ਹਾਂ ਦੇ ਪੱਧਰ ਦੀਆਂ ਪੇ੍ਰਸ਼ਾਨੀਆਂ ਨਾਲ ਰੂ-ਬ-ਰੂ ਕਰਵਾਈਏ, ਉਨ੍ਹਾਂ ਨੂੰ ਦੱਸੋ ਕਿ ਕਾਪੀ ਨਾ ਮਿਲਣਾ ਇੱਕ ਪ੍ਰੇਸ਼ਾਨੀ ਹੈ ਅਤੇ ਮਾਂ ਹਰ ਵਾਰ ਇਸ ਨੂੰ ਲੱਭ ਕੇ ਨਹੀਂ ਦੇਵੇਗੀ ਇਹ ਇੱਕ ਦਿੱਕਤ ਹੈ, ਜਿਸ ਨੂੰ ਤੁਸੀਂ ਖੁਦ ਹੀ ਹੱਲ ਕਰਨਾ ਹੈ ਅਜਿਹਾ ਨਹੀਂ ਕਰੋਗੇ ਤਾਂ ਮਾਂ ਮੱਦਦ ਬਿਲਕੁਲ ਨਹੀਂ ਕਰੇਗੀ ਅਤੇ ਹੋ ਸਕਦਾ ਹੈ ਇਸ ਵਜ੍ਹਾ ਨਾਲ ਤੁਹਾਨੂੰ ਅਧਿਆਪਕ ਤੋਂ ਡਾਂਟ ਵੀ ਪਵੇ ਜਾਂ ਫਿਰ ਇੱਕ ਉਮਰ ਤੋਂ ਬਾਅਦ ਵੀ ਬੱਚਾ ਖਾਣਾ ਖਾਣ ਲਈ ਤੁਹਾਡੇ ’ਤੇ ਨਿਰਭਰ ਹੈ ਤਾਂ ਵੀ ਇਹ ਪ੍ਰੇਸ਼ਾਨੀ ਹੈ ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਦੀਆਂ ਪ੍ਰੇਸ਼ਾਨੀਆਂ ਨੂੰ ਦਿਖਾਓ ਕਿ ‘ਦੇਖੋ ਇਹ ਪ੍ਰੇਸ਼ਾਨੀ ਹੈ’
ਸਮੱਸਿਆ ਦੇ ਪੰਜ ਹੱਲ:
ਹਰ ਸਮੱਸਿਆ ਦੇ ਪੰਜ ਹੱਲ ਬੱਚੇ ਨੂੰ ਲੱਭਣ ਲਈ ਕਹੋ ਇਸ ਤਰ੍ਹਾਂ ਉਹ ਸਮੱਸਿਆ ਤੋਂ ਪਹਿਲਾਂ ਹੱਲ ਦੀ ਚਿੰਤਾ ਕਰੇਗਾ ਜਦੋਂ ਬੱਚਾ ਪੰਜ ਹੱਲ ਲੱਭੇਗਾ ਤਾਂ ਯਕੀਨ ਮੰਨੋ ਕਿ ਬੱਚਾ ਕਿਸੇ ਪ੍ਰੇਸ਼ਾਨੀ ’ਚ ਘਬਰਾਏਗਾ ਨਹੀਂ ਪਰ ਹਾਂ, ਇਸ ਦੌਰਾਨ ਤੁਹਾਨੂੰ ਉਸ ਦੇ ਚੁਣੇ ਗਏ ਬਦਲਾਂ ’ਚੋਂ ਸਭ ਤੋਂ ਚੰਗਾ ਬਦਲ ਚੁਣਨ ’ਚ ਵੀ ਉਸ ਦੀ ਮੱਦਦ ਕਰਨੀ ਹੋਵੇਗੀ ਦੱਸਣਾ ਹੋਵੇਗਾ ਕਿ ਉਸ ਨੇ ਜੋ ਹੱਲ ਲੱਭੇ ਹਨ ਉਹ ਸਹੀ ਹਨ ਵੀ ਜਾਂ ਨਹੀਂ ਜਾਂ ਕੋਈ ਗਲਤ ਹੈ ਤਾਂ ਕਿਉਂ ਜਾਂ ਸਹੀ ਹੈ ਤਾਂ ਕਿਉਂ? ਇਸ ਤਰ੍ਹਾਂ ਬੱਚੇ ’ਚ ਸਮਝ ਵਿਕਸਤ ਹੋਵੇਗੀ
ਬੱਚੇ ਖੁਦ ਦੱਸਣ ਫਾਇਦੇ ਅਤੇ ਨੁਕਸਾਨ:
ਬੱਚੇ ਤੋਂ ਸਮੱਸਿਆ ਦੇ ਹੱਲ ’ਤੇ ਗੱਲ ਕਰਦੇ ਹੋਏ ਉੁਸ ਦੇ ਫਾਇਦੇ ਅਤੇ ਨੁਕਸਾਨ ਨੂੰ ਬੱਚਿਆਂ ਤੋਂ ਵੀ ਜ਼ਰੂਰ ਪੁੱਛੋ ਜਦੋਂ ਉਹ ਖੁਦ ਹੀ ਫਾਇਦੇ ਅਤੇ ਨੁਕਸਾਨ ਦੀ ਪਹਿਚਾਣ ਕਰਨਗੇ ਤਾਂ ਫਿਰ ਉਨ੍ਹਾਂ ਨੂੰ ਸਮਝ ਆ ਜਾਏਗਾ ਕਿ ਕੀ ਸਹੀ ਹੈ ਅਤੇ ਕੀ ਗਲਤ ਫਿਰ ਇਸ ਤਰ੍ਹਾਂ ਦਾ ਅਨੁਭਵ ਉਨ੍ਹਾਂ ਲਈ ਅਗਲੇ ਕੰਮ ’ਚ ਮੱਦਦਗਾਰ ਬਣੇਗਾ ਜੀਵਨ ’ਚ ਅੱਗੇ ਵੀ ਇਹ ਸਿੱਖਿਆ ਉਨ੍ਹਾਂ ਦੇ ਕੰਮ ਆਏਗੀ ਉਹ ਸਹੀ ਗਲਤ ਦਾ ਫੈਸਲਾ ਲੈ ਕੇ ਸਮੱਸਿਆ ਦਾ ਹੱਲ ਜ਼ਰੂਰ ਕੱਢ ਸਕਣਗੇ