ਕਿਵੇਂ ਦਿਖਾਈਏ ਆਪਣਾ Talent
ਤੁਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਵੋਗੇ, ਜਿਨ੍ਹਾਂ ’ਚ ਹੁਨਰ ਤਾਂ ਬਹੁਤ ਹੁੰਦਾ ਹੈ, ਪਰ ਉਹ ਦਿਖਾ ਨਹੀਂ ਪਾਉਂਦੇ ਦੂਜੇ ਪਾਸੇ ਅਜਿਹੇ ਲੋਕ ਵੀ ਹੁੰਦੇ ਹਨ, ਜੋ ਆਪਣੇ ਹੁਨਰ ਨੂੰ ਦਿਖਾਉਣ ’ਚ ਜ਼ਰਾ ਵੀ ਨਹੀਂ ਰੁਕਦੇ ਅਜਿਹੇ ਲੋਕ ਹੀ ਜ਼ਿਆਦਾ ਸਫਲ ਹੁੰਦੇ ਹਨ, ਜੋ ਆਪਣੇ ਹੁਨਰ ਨੂੰ ਦਿਖਾਉਣ ’ਚ ਕੰਜੂਸੀ ਨਹੀਂ ਕਰਦੇ ਹਨ ਬਹੁਤ ਸਾਰੇ ਅਜਿਹੇ ਕਾਰਨ ਹੁੰਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਕੁਝ ਲੋਕ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਨਹੀਂ ਲਿਆ ਪਾਉਂਦੇ
ਦਰਅਸਲ ਹਰ ਕਿਸੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ, ਜਿਸ ਨਾਲ ਉਹ ਸਫਲਤਾ ਹਾਸਲ ਕਰ ਸਕਦਾ ਹੈ, ਬਸ ਜ਼ਰੂਰਤ ਹੁੰਦੀ ਹੈ ਆਪਣੇ ਅੰਦਰ ਦੀ ਉਸ ਹੁਨਰ ਨੂੰ ਪਛਾਣ ਕੇ ਉਸ ਦਾ ਸਹੀ ਪ੍ਰਦਰਸ਼ਨ ਕਰਨ ਦੀ ਸਾਡੇ ਕੋਲ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ, ਜੋ ਕਿਸੇ ਨਾ ਕਿਸੇ ਵਿਲੱਖਣ ਪ੍ਰਤਿਭਾ ਦੇ ਧਨੀ ਹਨ ਪਰ ਬਹੁਤ ਸਾਰੇ ਕਾਰਨ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਲੋਕਾਂ ਦਾ ਹੁਨਰ ਦਿਖ ਨਹੀਂ ਪਾਉਂਦਾ ਹੈ ਤੁਸੀਂ ਸੋਸ਼ਲ ਮੀਡੀਆ ’ਤੇ ਅਜਿਹੇ ਬਹੁਤ ਸਾਰੇ ਲੋਕਾਂ ਦੇ ਵਾਇਰਲ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ’ਚ ਇੱਕ ਖਾਸ ਹੁਨਰ ਹੁੰਦਾ ਹੈ
Also Read :-
- ‘ਵਯੋਸ਼੍ਰੇਸ਼ਠ’ ਇਲਮਚੰਦ | ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
- ਤਮਗਾਵੀਰ ਇਲਮਚੰਦ ਇੰਸਾਂ ਪੂਜਨੀਕ ਗੁਰੂ ਜੀ ਦੇ ਅਨਮੋਲ ਟਿਪਸ ਨਾਲ ਬਦਲੀ 85 ਸਾਲ ਐਥਲੀਟ ਦੀ ਜ਼ਿੰਦਗੀ
Table of Contents
ਤਾਂ ਆਓ ਜਾਣਦੇ ਹਾਂ ਕਿ ਉਨ੍ਹਾਂ ਕਾਰਨਾਂ ਨੂੰ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਆਪਣਾ ਹੁਨਰ ਕਿਸੇ ਨੂੰ ਦਿਖਾ ਨਹੀਂ ਪਾਉਂਦੇ:
ਆਰਥਿਕ ਸਥਿਤੀ ਦਾ ਖਰਾਬ ਹੋਣਾ:
ਬਹੁਤ ਸਾਰੇ ਲੋਕਾਂ ’ਚ ਵਿਲੱਖਣ ਹੁਨਰ ਹੁੰਦਾ ਹੈ, ਪਰ ਆਰਥਿਕ ਸਥਿਤੀ ਖਰਾਬ ਹੋਣ ਨਾਲ ਉਸ ਦਾ ਹੁਨਰ ਦਿਖ ਨਹੀਂ ਪਾਉਂਦਾ ਹੈ ਗਰੀਬੀ ਅਤੇ ਪਰਿਵਾਰਕ ਜ਼ਿੰਮੇਵਾਰੀ ਦੀ ਵਜ੍ਹਾ ਨਾਲ ਅਜਿਹੇ ਲੋਕ ਹੁਨਰਮੰਦ ਹੋਣ ਦੇ ਬਾਵਜ਼ੂਦ ਪੱਛੜ ਜਾਂਦੇ ਹਨ
ਲੋਕ ਕੀ ਕਹਿਣਗੇ, ਲੋਕ ਕੀ ਸੋਚਣਗੇ:
ਬਹੁਤ ਸਾਰੇ ਲੋਕ ਕਰਨਾ ਤਾਂ ਬਹੁਤ ਕੁਝ ਚਾਹੁੰਦੇ ਹਨ, ਪਰ ਇਸ ਲਈ ਨਹੀਂ ਕਰ ਪਾਉਂਦੇ ਕਿ ਲੋਕ ਕੀ ਕਹਿਣਗੇ, ਲੋਕ ਕੀ ਸੋਚਣਗੇ? ਇਹ ਲੋਕ ਉਨ੍ਹਾਂ ਦੀ ਸੋਚ ਅਨੁਸਾਰ ਕੰਮ ਕਰਦੇ ਹਨ ਇਨ੍ਹਾਂ ਦਾ ਸੋਚਣਾ ਹੁੰਦਾ ਹੈ ਕਿ ਜੇਕਰ ਮੈਂ ਇਹ ਕੰਮ ਕਰਦਾ ਹਾਂ ਤਾਂ ਫਲਾਂ ਵਿਅਕਤੀ ਕੀ ਬੋਲੇਗਾ ਉਹ ਕੀ ਸੋਚੇਗਾ, ਜਦਕਿ ਇੱਕ ਸਿੱਧਾ ਜਿਹਾ ਫੰਡਾ ਹੈ ‘ਲੋਕ ਸਾਡੇ ਬਾਰੇ ’ਚ ਕੀ ਸੋਚਣਗੇ, ਜੇਕਰ ਇਹ ਵੀ ਅਸੀਂ ਸੋਚਾਂਗੇ ਤਾਂ ਲੋਕ ਕੀ ਸੋਚਣਗੇ’ ਇਸ ਲਈ ਤੁਹਾਨੂੰ ਅਜਿਹੇ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਹੁਨਰ ਨੂੰ ਦਿਖਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ
ਹੁਨਰ ਦਿਖਾਉਣ ’ਚ ਸ਼ਰਮਾਉਣਾ:
ਸ਼ਰਮਾਉਣਾ ਇੱਕ ਸੁਭਾਵਿਕ ਗੁਣ ਹੈ, ਪਰ ਆਪਣੇ ਇਸ ਗੁਣ ਨੂੰ ਆਪਣੇ ਕੈਰੀਅਰ ਦੇ ਰਸਤੇ ’ਚ ਨਹੀਂ ਆਉਣ ਦੇਣਾ ਚਾਹੀਦਾ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ’ਚ ਹੁਨਰ ਹੁੰਦੇ ਹੋਏ ਵੀ ਸ਼ਰਮ ਜਾਂ ਲੱਜਾ ਦੀ ਵਜ੍ਹਾ ਨਾਲ ਆਪਣਾ ਹੁਨਰ ਦਿਖਾ ਨਹੀਂ ਪਾਉਂਦੇ ਹਨ ਅਜਿਹੇ ਲੋਕਾਂ ’ਚ ਹਿੰਮਤ ਅਤੇ ਆਤਮਵਿਸ਼ਵਾਸ ਦੀ ਕਮੀ ਹੁੰਦੀ ਹੈ ਇਸ ਤੋਂ ਬਚਣਾ ਚਾਹੀਦਾ ਹੈ
ਮਾਰਗਦਰਸ਼ਨ ਦੀ ਕਮੀ:
ਇਹ ਇੱਕ ਮੁੱਖ ਕਾਰਨ ਹੈ ਆਪਣੇ ਹੁਨਰ ਨੂੰ ਦੁਨੀਆਂ ਸਾਹਮਣੇ ਨਾ ਲਿਆਉਣ ਦਾ ਕੁਝ ਲੋਕਾਂ ’ਚ ਹੁਨਰ ਤਾਂ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ, ਪਰ ਸਹੀ ਮਾਰਗਦਰਸ਼ਨ ਦੀ ਕਮੀ ਹੋਣ ਨਾਲ ਉਹ ਆਪਣਾ ਹੁਨਰ ਦਿਖਾ ਨਹੀਂ ਪਾਉਂਦੇ ਹਨ ਤੁਹਾਨੂੰ ਆਪਣਾ ਹੁਨਰ ਦਿਖਾਉਣ ਲਈ ਸਹੀ ਮਾਰਗਦਰਸ਼ਕ ਚੁਣਨਾ ਚਾਹੀਦਾ ਹੈ, ਤਾਂ ਕਿ ਤੁਸੀਂ ਆਪਣਾ ਹੁਨਰ ਦੁਨੀਆਂ ਨੂੰ ਦਿਖਾ ਕੇ ਸਫਲਤਾ ਹਾਸਲ ਕਰ ਸਕੋ
ਆਪਣਾ ਹੁਨਰ ਕਿਵੇਂ ਦਿਖਾਈਏ
ਹੁਨਰ ਤਾਂ ਹਰ ਕਿਸੇ ’ਚ ਹੁੰਦਾ ਹੈ, ਬਸ ਸਹੀ ਮੌਕੇ ’ਤੇ ਚੌਕਾ ਮਾਰਨ ਦੀ ਦੇਰ ਹੈ ਅਤੇ ਸਫਲਤਾ ਤੁਹਾਡੇ ਕਦਮਾਂ ’ਚ ਹੋਵੇਗੀ ਇੱਥੇ ਕੁਝ ਟਿਪਸ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਆਪਣਾ ਹੁਨਰ ਸਭ ਨੂੰ ਦਿਖਾ ਸਕੋਗੇ ਅਤੇ ਸਫਲਤਾ ਹਾਸਲ ਕਰ ਸਕੋਗੇ:
ਜਿੱਥੇ ਮੌਕਾ ਮਿਲੇ, ਆਪਣਾ ਹੁਨਰ ਦਿਖਾਓ
ਤੁਹਾਨੂੰ ਅਜਿਹੇ ਬਹੁਤ ਸਾਰੇ ਲੋਕ ਮਿਲਣਗੇ, ਜੋ ਇਹ ਬਹਾਨਾ ਮਾਰਦੇ ਹਨ ਕਿ ਮੈਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਹੈ ਦਰਅਸਲ ਅਜਿਹੇ ਲੋਕ ਸਿਰਫ ਬਹਾਨਾ ਬਣਾਉਂਦੇ ਹਨ, ਕਰਨਾ ਕੁਝ ਨਹੀਂ ਚਾਹੁੰਦੇ ਇਸ ਲਈ ਤੁਹਾਨੂੰ ਜਦੋਂ ਵੀ ਮੌਕਾ ਮਿਲੇ, ਤੁਹਾਨੂੰ ਉਸ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਕੂਲ, ਕਾਲਜ ’ਚ ਡਾਂਸ, ਸਿੰਗਿੰਗ, ਸਪੀਚ ਦਾ ਮੌਕਾ ਮਿਲਦਾ ਹੈ ਤਾਂ ਤੁਹਾਨੂੰ ਇਸ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ ਤੁਹਾਨੂੰ ਜਦੋਂ ਵੀ ਸਮਾਂ ਮਿਲੇ, ਆਪਣਾ ਹੁਨਰ ਦਿਖਾਉਣ ਲਈ ਮਿਹਨਤ ਕਰਨੀ ਚਾਹੀਦੀ ਹੈ
ਖੁਦ ਨੂੰ ਮੋਟੀਵੇਟ ਕਰੋ:
ਜ਼ਿਆਦਾਤਰ ਲੋਕਾਂ ’ਚ ਆਤਮਵਿਸ਼ਵਾਸ ਦੀ ਕਮੀ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਉਹ ਆਪਣੇ ਹੁਨਰ ਨੂੰ ਦੁਨੀਆਂ ਸਾਹਮਣੇ ਨਹੀਂ ਰੱਖ ਪਾਉਂਦੇ ਹਨ ਆਪਣਾ ਹੁਨਰ ਦਿਖਾਉਣਾ ਹੋਵੇ, ਤਾਂ ਖੁਦ ਨੂੰ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਆਪਣੇ ਹੁਨਰ ਨੂੰ ਦਿਖਾਉਣ ਲਈ ਸਕਾਰਾਤਮਕ ਊਰਜਾ ਮਿਲਦੀ ਹੈ
ਆਪਣੇ ਹੁਨਰ ਨੂੰ ਪਛਾਣੋ:
ਜੋ ਲੋਕ ਆਪਣਾ ਹੁਨਰ ਨਹੀਂ ਪਛਾਣ ਪਾਉਂਦੇ, ਉਹ ਲੋਕ ਪੂਰੀ ਲਾਈਫ ’ਚ ਕਦੇ ਵੀ ਸਫਲ ਨਹੀਂ ਹੁੰਦੇ ਹਨ ਅਜਿਹੇ ਬਹੁਤ ਸਾਰੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ ਉਹ ਹਮੇਸ਼ਾ ਭੀੜ ਵੱਲ ਭੱਜਦੇ ਹਨ ਅਤੇ ਉਹੀ ਕੰਮ ਕਰਦੇ ਹਨ, ਜੋ ਭੀੜ ਕਰ ਰਹੀ ਹੈ ਇਸ ਲਈ ਆਪਣੇ ਆਪ ਨੂੰ ਪਛਾਣੋ, ਮਿਹਨਤ ਕਰੋ ਅਤੇ ਸਫਲਤਾ ਹਾਸਲ ਕਰੋ
ਆਪਣਾ ਹੁਨਰ ਛੁਪਾਓ ਨਾ, ਸਗੋਂ ਦਿਖਾਓ
ਤੁਹਾਡੇ ’ਚ ਜੋ ਵੀ ਹੁਨਰ ਹੈ ਉਸ ਨੂੰ ਦਿਖਾਉਣਾ ਚਾਹੀਦਾ ਹੈ, ਤਾਂ ਕਿ ਲੋਕਾਂ ਦਰਮਿਆਨ ਤੁਹਾਡੀ ਪਛਾਣ ਬਣ ਸਕੇ ਜੇਕਰ ਤੁਹਾਨੂੰ ਡਾਂਸ ਆਉਂਦਾ ਹੈ ਤਾਂ ਤੁਸੀਂ ਡਾਂਸ ਕਰੋ ਸਿੰਗਿੰਗ ਆਉਂਦੀ ਹੈ ਤਾਂ ਤੁਸੀਂ ਸਿੰਗਿੰਗ ਕਰੋ ਤੁਹਾਨੂੰ ਲੇਖਨ ’ਚ ਰੁਚੀ ਹੈ ਤਾਂ ਤੁਸੀਂ ਲੇਖਨ ਕਰੋ ਜੇਕਰ ਤੁਹਾਨੂੰ ਖੇਡ ’ਚ ਰੁਚੀ ਹੈ, ਤਾਂ ਤੁੁਸੀਂ ਖੇਡਾਂ ਖੇਡੋ ਤੁਹਾਨੂੰ ਜੋ ਵੀ ਆਉਂਦਾ ਹੈ ਉਸ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰੋ
ਆਪਣੇ ਵਰਗੇ ਹੁਨਰਮੰਦ ਲੋਕਾਂ ਨੂੰ ਮਿਲੋ
ਤੁਸੀਂ ਜਿਸ ਖੇਤਰ ’ਚ ਨਿਪੁੰਨ ਹੋ, ਉਸ ਖੇਤਰ ਦੇ ਲੋਕਾਂ ਨਾਲ ਮਿਲੋ ਅਤੇ ਉਨ੍ਹਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰੋ ਕਿਉਂਕਿ ਉਹੀ ਲੋਕ ਤੁਹਾਨੂੰ ਸਹੀ ਦਿਸ਼ਾ ਅਤੇ ਗਿਆਨ ਦੇ ਸਕਦੇ ਹਨ
ਦਿਖਾਵਾ ਨਾ ਕਰੋ:
ਹੁਣ ਤੱਕ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਜੇਕਰ ਸਫਲਤਾ ਹਾਸਲ ਕਰਨੀ ਹੈ ਤਾਂ ਤੁਹਾਨੂੰ ਹੁਨਰ ਤਾਂ ਦਿਖਾਉਣਾ ਹੀ ਹੋਵੇਗਾ ਜਿੰਨਾਂ ਜ਼ਿਆਦਾ ਹੋ ਸਕੇ ਪ੍ਰਤਿਭਾ ਪ੍ਰਦਰਸ਼ਨ ਵਾਲੇ ਪ੍ਰੋਗਰਾਮਾਂ ’ਚ ਹਿੱਸਾ ਲਓ ਪਰ ਇੱਥੇ ਯਾਦ ਰੱਖੋ ਕਿ ਆਪਣੇ ਹੁਨਰ ਦਾ ਘਮੰਡ ਨਾ ਕਰੋ ਜਿੱਥੇ ਜ਼ਰੂਰਤ ਹੈ, ਉੱਥੇ ਹੁਨਰ ਦਿਖਾਓ, ਪਰ ਵਧਾ ਚੜ੍ਹਾ ਕੇ ਕਰਨਾ ਚੰਗੀ ਗੱਲ ਨਹੀਂ ਹੁੰਦੀ