vegetarian-food-keeps-both-nature-and-humans-healthy

ਕੁਦਰਤ ਅਤੇ ਮਨੁੱਖ ਦੋਵਾਂ ਨੂੰ ‘ਨਿਰੋਗ’ ਰਖਦਾ ਹੈ ਸ਼ਾਕਾਹਾਰੀ ਭੋਜਨ
ਸ਼ਾਕਾਹਾਰੀ ਭੋਜਨ ਸਿਹਤਮੰਦ ਜੀਵਨਸ਼ੈਲੀ ਦੀ ਕੁੰਜੀ ਹੈ ਇਨ੍ਹਾਂ ਦਿਨਾਂ ‘ਚ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ, ਲੋਕ ਸ਼ਾਕਾਹਾਰੀ ਭੋਜਨ ਵੱਲ ਮੁੜ ਰਹੇ ਹਨ, ਕਿਉਂਕਿ ਉਹ ਮੰਨਣ ਲੱਗੇ ਹਨ ‘ਸਿਹਤਮੰਦ ਖਾਓ, ਲੰਮਾ ਜੀਓ’ ਅਤੇ ਇਸਦੇ ਨਾਲ ਹੀ ਉਹ ਲਗਾਤਾਰ ਵਧ ਰਹੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘੱਟ ਕਰਨਾ ਚਾਹੁੰਦੇ ਹਨ

ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਗੱਲ ਲਈ ਜਾਗਰੂਕ ਹੋ ਰਹੇ ਹਨ ਕਿ 70 ਫੀਸਦੀ ਬਿਮਾਰੀਆਂ, ਜਿਨ੍ਹਾਂ ‘ਚੋਂ ਇੱਕ ਤਿਹਾਈ ਕੈਂਸਰ ਵੀ ਸ਼ਾਮਲ ਹਨ, ਉਹ ਉਨ੍ਹਾਂ ਦੇ ਆਹਾਰ ਨਾਲ ਜੁੜੀਆਂ ਹੋਈਆਂ ਹਨ

ਸ਼ਾਕਾਹਾਰੀ ਭੋਜਨ ਕੁਦਰਤੀ ਰੂਪ ਨਾਲ ਸਿਹਤਮੰਦ ਹੁੰਦਾ ਹੈ ਅਤੇ ਇਸ ਨਾਲ ਪਤਨਕਾਰੀ ਜੀਵਨਸ਼ੈਲੀ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ, ਮੋਟਾਪਾ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਦੇ ਨਾਲ ਹੀ ਪ੍ਰੋਸਟੈਟ, ਪੇਟ, ਫੇਫੜਿਆਂ ਅਤੇ ਭੋਜਨ-ਨਲੀ ਦਾ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਸ਼ਾਕਾਹਾਰੀ ਭੋਜਨ ‘ਚ ਪੋਟਾਸ਼ੀਅਮ, ਜਟਿਲ ਕਾਰਬੋਹਾਈਡ੍ਰੇਟਸ, ਪਾਲੀਅਨਸੈਚੂਰੇਟੇਡ ਫੈਟ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਸੀ ਅਤੇ ਵਿਟਾਮਿਨ-ਏ ਹੁੰਦੇ ਹਨ

ਜੋ ਖੂਨ ਨੂੰ ਸੰਤੁਲਿਤ ਰੱਖਣ ‘ਚ ਸਾਡੀ ਮੱਦਦ ਕਰਦੇ ਹਨ ਇਸ ਦਾ ਦੂਜਾ ਫਾਇਦਾ ਇਹ ਹੈ ਕਿ ਇਸ ‘ਚ ਕੈਲਰੀਜ਼ ਦੀ ਮਾਤਰਾ ਘੱਟ ਹੁੰਦੀ ਹੈ ਜੋ ਮੋਟਾਪੇ ਨੂੰ ਕੰਟਰੋਲ ‘ਚ ਰੱਖਦੀ ਹੈ ਸ਼ਾਕਾਹਾਰੀ ਭੋਜਨ ‘ਚ ਕੋਲੇਸਟਰਾਲ ਅਤੇ ਫੈਟ ਦੀ ਮਾਤਰਾ ਘੱਟ ਹੋਣ ਨਾਲ ਹਾਈਪਰਟੈਨਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ

Also Read :-

ਸ਼ਾਕਾਹਾਰੀ ਭੋਜਨ ਸਿਹਤ ਨੂੰ ਇਸ ਤਰ੍ਹਾਂ ਰੱਖਦਾ ਹੈ ਤੰਦਰੁਸਤ:

ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਨਾ:

ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਸੋਧ ਅਨੁਸਾਰ, ਇਹ ਪੁਸ਼ਟੀ ਹੋਈ ਹੈ ਕਿ ਇੱਕ ਸ਼ਾਕਾਹਾਰੀ ਆਹਾਰ ਬਹੁਤ ਪੋਸ਼ਟਿਕ ਹੁੰਦਾ ਹੈ ਅਤੇ ਪਚਣ ‘ਚ ਵੀ ਆਸਾਨ ਹੁੰਦਾ ਹੈ ਇਸ ‘ਚ ਵਸਾਯੁਕਤ ਅਮਲ (ਫੈਟੀ ਐਸਿਡ) ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ ਜਿਸ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਇਹ ਸ਼ੂਗਰ ਦੀ ਬਿਮਾਰੀ ‘ਚ ਰੋਕਥਾਮ ਲਈ ਮਹੱਤਵਪੂਰਨ ਲਾਭ ਵੀ ਦਿੰਦਾ ਹੈ ਅਤੇ ਇਸ ਦੇ ਵਧਣ ਦੇ ਜ਼ੋਖ਼ਮ ਨੂੰ ਘੱਟ ਕਰਦਾ ਹੈ

ਉੱਚ ਫਾਈਬਰ ਸਮੱਗਰੀ:

ਭੋਜਨ ਦੇ ਸਹੀ ਪਾਚਣ ਲਈ ਫਾਈਬਰ ਜ਼ਰੂਰੀ ਹੈ ਫਾਈਬਰ ਫਲ ਅਤੇ ਸਬਜ਼ੀਆਂ ‘ਚ ਉੱਚ ਮਾਤਰਾ ‘ਚ ਮੌਜ਼ੂਦ ਹੁੰਦਾ ਹੈ ਸਰੀਰ ਦੇ ਪਾਚਕ ‘ਚ ਸੁਧਾਰ ਤੋਂ ਇਲਾਵਾ, ਇਹ ਜ਼ਹਿਰੀਲੇ ਪਦਾਰਥਾਂ ਅਤੇ ਰਸਾਇਣਾਂ, ਜੋ ਵਿਕਾਸ ‘ਚ ਰੁਕਾਵਟ ਪਾਉਂਦੇ ਹਨ, ਦੇ ਜਲਦੀ ਖ਼ਤਮ ਹੋਣ ‘ਚ ਮੱਦਦ ਕਰਦਾ ਹੈ ਸ਼ਾਕਾਹਾਰੀ ਭੋਜਨ ‘ਚ ਪਾਣੀ ਦੀ ਮਾਤਰਾ ਆਮ ਤੌਰ ‘ਤੇ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਸਰੀਰ ‘ਚ ਤਰਲ ਪਦਾਰਥਾਂ ਨੂੰ ਬਣਾਏ ਰੱਖਣ ‘ਚ ਵੀ ਸਹਾਇਕ ਹੈ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਸਹਾਇਕ:

ਸ਼ਾਕਾਹਾਰੀ ਆਹਾਰ ‘ਚ ਸੋਡੀਅਮ ਅਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ ਸ਼ਾਕਾਹਾਰੀ ਭੋਜਨ ਘੱਟ ਤੇਲ ‘ਚ ਵੀ ਪਕਾਇਆ ਜਾਂਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮੱਦਦ ਕਰਦਾ ਹੈ ਚਮੜੀ ਦੀ ਅਰੋਗਤਾ ਨੂੰ ਵਧਾਉਂਦਾ ਹੈ

ਸ਼ਾਕਾਹਾਰੀ ਭੋਜਨ, ਵਿਸ਼ੇਸ਼ ਰੂਪ ਨਾਲ ਫਲ ਅਤੇ ਸਬਜ਼ੀਆਂ:

ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ ਜਿਵੇਂ ਕਿ ਸ਼ਾਕਾਹਾਰੀ ਭੋਜਨ ‘ਚ ਪਾਣੀ ਦੀ ਮਾਤਰਾ ਹੁੰਦੀ ਹੈ, ਇਸ ਲਈ ਇਹ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢ ਦਿੰਦਾ ਹੈ ਇਸ ਤੋਂ ਇਲਾਵਾ ਕੁਝ ਪਦਾਰਥਾਂ ਨੂੰ ਕੱਚਾ ਖਾਧਾ ਜਾ ਸਕਦਾ ਹੈ ਜੋ ਸਿਹਤ ਦੀ ਚਮੜੀ ਲਈ ਪੋਸ਼ਕ ਤੱਤਾਂ ਦੇ ਸੇਵਨ ‘ਚ ਸੁਧਾਰ ਕਰਦਾ ਹੈ

ਚੰਬਲ ਦੇ ਸੁਧਾਰ ‘ਚ ਮੱਦਦ ਕਰਦਾ ਹੈ:

ਚੰਬਲ ਇੱਕ ਚਮੜੀ ਰੋਗ ਹੈ ਜੋ ਚਮੜੀ ਤੇ ਲਾਲੀ ਅਤੇ ਜਲਨ ਦਾ ਕਾਰਨ ਬਣਦਾ ਹੈ ਸ਼ਾਕਾਹਾਰੀ ਭੋਜਨ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ ਜੋ ਇਸ ਤੋਂ ਪੀੜਤ ਹਨ

ਸ਼ਾਕਾਹਾਰੀਆਂ ‘ਚ ਕੋਲੇਸਟਰਾਲ ਦਾ ਪੱਧਰ ਘੱਟ ਹੁੰਦਾ ਹੈ:

ਵਿਆਪਕ ਸੋਧ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਸ਼ਾਕਾਹਾਰੀ ਆਹਾਰ ‘ਚ ਕੋਲੇਸਟਰਾਲ ਦਾ ਪੱਧਰ ਮਾਸਾਹਾਰੀ ਆਹਾਰ ਦੀ ਤੁਲਨਾ ‘ਚ ਬਹੁਤ ਘੱਟ ਹੁੰਦਾ ਹੈ ਜਿਸ ਦੇ ਕਾਰਨ ਸ਼ਾਕਾਹਾਰੀਆਂ ‘ਚ ਕੋਲੇਸਟਰਾਲ ਦਾ ਪੱਧਰ ਤੁਲਨਾਤਮਕ ਘੱਟ ਪਾਇਆ ਜਾਂਦਾ ਹੈ

ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ:

ਮਾਸਾਹਾਰੀ ਭੋਜਨ ਫੈਟੀ ਐਸਿਡ ਦਾ ਸ੍ਰੋਤ ਹੁੰਦਾ ਹੈ ਜੋ ਅਕਸਰ ਧਮਨੀਆਂ ‘ਚ ਰੁਕਾਵਟ ਪੈਦਾ ਕਰਦਾ ਹੈ ਦੂਜੇ ਪਾਸੇ, ਸ਼ਾਕਾਹਾਰੀ ਭੋਜਨ ਜੋ ਫਾਈਬਰ ‘ਚ ਉੱਚ ਹੁੰਦਾ ਹੈ ਅਤੇ ਇਸ ‘ਚ ਚਰਬੀ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ ਜੋ ਦਿਲ ਸਬੰਧੀ ਬਿਮਾਰੀਆਂ ਦੇ ਜ਼ੋਖਮ ਨੂੰ ਘੱਟ ਕਰਨ ‘ਚ ਸਹਾਇਕ ਹੈ

ਸਿਹਤ ਅਤੇ ਪੋਸ਼ਣ ਪ੍ਰਤੀ ਸੁਚੇਤ ਹੋਣ ਕਾਰਨ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ‘ਚ ਬਦਲਾਅ ਆ ਰਿਹਾ ਹੈ ਉਹ ਹੁਣ ਸੋਚਣ ਲੱਗੇ ਹਨ ਕਿ ਵਾਇਰਸ ਨਾਲ ਮੁਕਾਬਲਾ ਕਰਨ ਲਈ ਕਿਸੇ ਤਰ੍ਹਾਂ ਨਾਲ ਆਪਣੀ ਇਮਿਊਨਿਟੀ ਨੂੰ ਵਧਾਉਦ, ਇਸ ਲਈ ਅਜਿਹੇ ਤੱਤਾਂ ਨੂੰ ਆਹਾਰ ‘ਚ ਸ਼ਾਮਲ ਕਰ ਰਹੇ ਹਨ

ਜਿਨ੍ਹਾਂ ‘ਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਹੋਣ ਅਤੇ ਉਨ੍ਹਾਂ ਨਾਲ ਮੋਟਾਪਾ ਵੀ ਨਾ ਵਧੇ ਡਰ ਦੇ ਵੀ ਕਾਰਨ ਕੋਰੋਨਾ ਦਾ ਖੌਫ਼ ਲੋਕਾਂ ‘ਚ ਇਸ ਤਰ੍ਹਾਂ ਸਮਾਇਆ ਹੋਇਆ ਹੈ ਕਿ ਲੋਕ ਹੁਣ ਮਾਸਾਹਾਰ ਛੱਡ ਕੇ ਸ਼ਾਕਾਹਾਰ ਆਪਣਾ ਰਹੇ ਹਨ ਹਾਲਾਤ ਇਹ ਹੈ ਕਿ ਜੋ ਲੋਕ ਹਫ਼ਤੇ ਦੇ ਸੱਤ ਦਿਨ ਨਾੱਨਵੇਜ਼ ਖਾਂਦੇ ਸਨ ਹੁਣ ਉਨ੍ਹਾਂ ਨੂੰ ਵੀ ਹਰੀਆਂ ਸਬਜ਼ੀਆਂ ਪਸੰਦ ਆ ਰਹੀਆਂ ਹਨ

vegetarian-food-keeps-both-nature-and-humans-healthyਮਾਸਾਹਾਰ ਦੇ ਬੁਰੇ ਨਤੀਜਿਆਂ ਨੂੰ ਲੈ ਕੇ ਦੁਨੀਆ ਚਿੰਤਾਗ੍ਰਸਤ ਅਤੇ ਸਾਵਧਾਨ ਹੋਈ ਹੈ ਜਦੋਂ ਬ੍ਰਿਟੇਨ ‘ਚ ਕੋਰੋਨਾ ਵਾਇਰਸ ਫੈਲਿਆ ਤਾਂ ਘਬਰਾਹਟ ਦੇ ਰੂਪ ‘ਚ ਰੋਟੀ, ਦੁੱਧ ਦੀਆਂ ਅਲਮਾਰੀਆਂ ਖਾਲੀ ਹੋ ਗਈਆਂ ਇਸ ਅਚਾਨਕ ਆਏ ਬਦਲਾਅ ਅਤੇ ਡਰ ਨੇ ਲੋਕਾਂ ਦੇ ਮਨ ਨੂੰ ਬਦਲਵੀਂ ਖਾਧ ਬਦਲਾਂ ਨੂੰ ਅਪਣਾਉਣ ਵੱਲ ਅੱਗੇ ਕੀਤਾ ਅਤੇ ਵੈਜ਼ੀਟੇਰੀਅਨ ਫੂਡ ਸੁਪਰ ਮਾਰਕਿਟ ‘ਚ ਦਿਸਣ ਲੱਗਿਆ ਵਿਸ਼ਵਭਰ ਦੇ ਡਾਕਟਰ ਕੋਰੋਨਾ ਦੇ ਦੌਰ ‘ਚ ਸ਼ਾਕਾਹਾਰੀ ਭੋਜਨ ਨੂੰ ਹੀ ਸਿਹਤਮੰਦ ਲਈ ਸਭ ਤੋਂ ਬਿਹਤਰ ਮੰਨ
ਰਹੇ ਹਨ
ਡਾ. ਸੰਧਿਆ ਪਾਂਡੇ ਚੀਫ ਕਲੀਨਿਕਲ ਨਿਊਟ੍ਰੀਸ਼ੀਨਿਸਟ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ
—————————

vegetarian-food-keeps-both-nature-and-humans-healthyਸ਼ਾਕਾਹਾਰੀ ਭੋਜਨ ਦਿਲ ਦੇ ਰੋਗਾਂ ਤੋਂ ਬਚਾਉਣ, ਇਲਾਜ ਕਰਨ ਅਤੇ ਕੰਟਰੋਲ ਕਰਨ ‘ਚ ਸਾਡੀ ਮੱਦਦ ਕਰਦਾ ਹੈ

ਸ਼ਾਕਾਹਾਰੀ ਭੋਜਨ ਦਾ ਘੱਟ ਚਰਬੀ ਅਤੇ ਕੋਲੇਸਟਰਾਲ ਵਾਲਾ ਗੁਣ ਕਾਫ਼ੀ ਹੱਦ ਤੱਕ ਕਾੱਰਨਰੀ ਹਾਰਟ ਡਿਸੀਜ਼ ਲਈ ਜਿੰਮੇਵਾਰ ਹਾਈਪਰਟੈਨਸ਼ਨ, ਸ਼ੂਗਰ ਅਤੇ ਮੋਟਾਪੇ ਨੂੰ ਘੱਟ ਕਰਨ ਅਤੇ ਦੂਰ ਕਰਨ ‘ਚ ਮੱਦਦ ਕਰਦਾ ਹੈ ਇਸ ‘ਚ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ
-ਡਾ. ਕੇਕੇ. ਅਗਰਵਾਲ
ਡਾਇਰੈਕਟਰ, ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ

 

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!