early-heart-attack-signs

ਤੁਰੰਤ ਨਹੀਂ ਆਉਂਦਾ ਹਾਰਟ ਅਟੈਕ, ਕਈ ਮਹੀਨੇ ਪਹਿਲਾਂ ਦਿਸਦੇ ਹਨ ਲੱਛਣ
ਜਨਮ ਤੋਂ ਪਹਿਲਾਂ ਧੜਕਨਾ ਸ਼ੁਰੂ ਕਰ ਦੇਣ ਵਾਲਾ ਦਿਲ ਥੱਕਦਾ ਤਾਂ ਨਹੀਂ, ਪਰ ਅਚਾਨਕ ਰੁਕ ਸਕਦਾ ਹੈ ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਆਪਣੇ ਦਿਲ ਨਾਲ ਦਿਲੀ ਜੁੜਾਅ ਬਣਾਓ ਅਤੇ ਉਸ ਨੂੰ ਵਿਗੜਨ ਤੋਂ ਬਚਾਓ ਆਓ ਜੀਵਨ ਲਈ ਬਹੁਤ ਮਹੱਤਵਪੂਰਨ ਇਸ ਅੰਗ ਦੀ ਖੈਰ-ਖਬਰ ਦੇ ਬਹਾਨੇ ਆਪਣੀ ਸਿਹਤ ਅਤੇ ਜਿੰਦਗੀ ਨੂੰ ਨਵੇਂ ਸਿਰੇਂ ਤੋਂ ਸੰਵਰਾਈਏ ਦਿਲ ਚਾਰ ਜਮਾਤਾਂ ਦਾ, ਮਾਸਪੇਸ਼ੀਆਂ ਨਾਲ ਬਣਿਆ ਅਜਿਹਾ ਅਦਭੁੱਤ ਅੰਗ ਹੈ, ਜੋ ਗਰਭ ’ਚ ਹੋਣ ਦੌਰਾਨ ਹੀ ਧੜਕਣ ਲੱਗਦਾ ਹੈ

ਅਤੇ ਫਿਰ ਸਾਰੀ ਉਮਰ ਧੜਕਦਾ ਹੈ ਇਸ ਦਾ ਮੁੱਖ ਕੰਮ ਫੇਫੜਿਆਂ ਤੋਂ ਆਕਸੀਜ਼ਨ ਯੁਕਤ ਖੂਨ ਲੈ ਕੇ ਸਰੀਰ ਦੀ ਹਰੇਕ ਜੀਵਤ ਕੋਸ਼ਿਕਾ ਤੱਕ ਪਹੁੰਚਾਉਣਾ ਅਤੇ ਨਾਲ ਹੀ ਘੱਟ ਆਕਸੀਜਨ ਵਾਲੇ ਖੂਨ ਨੂੰ ਫੇਫੜਿਆਂ ’ਚ ਪੰਪ ਕਰਨਾ ਹੈ ਤਾਂ ਕਿ ਉਸ ’ਚ ਘੁਲੀ ਕਾਰਬਨ-ਡਾਈਆਕਸਾਇਡ ਬਾਹਰ ਨਿਕਲ ਸਕੇ ਕਿਉਂਕਿ ਇਹ ਮਹੱਤਵਪੂਰਨ ਅੰਗ ਹੈ,

ਇਸ ਲਈ ਇਸ ਦੀਆਂ ਗੜਬੜੀਆਂ ਜੀਵਨ ਦੀ ਸਲਾਮਤੀ ਲਈ ਘਾਤਕ ਸਾਬਤ ਹੁੰਦੀਆਂ ਹਨ ਦਿਲ ਦੇ ਰੋਗ ਸਬੰਧੀ ਬਿਮਾਰੀਆਂ ਦੁਨੀਆਂਭਰ ’ਚ ਮੌਤ ਦਾ ਅਹਿਮ ਕਾਰਨ ਹਨ ਸਮਝ ਅਤੇ ਬਿਮਾਰੀਆਂ ਦੇ ਇਲਾਜ ਤੇ ਰੋਕਥਾਮ ਦੇ ਮਾਮਲੇ ’ਚ ਵਿਗਿਆਨ ਨੇ ਪਿਛਲੇ ਪੰਜ ਦਹਾਕਿਆਂ ’ਚ ਬਹੁਤ ਤਰੱਕੀ ਕੀਤੀ ਹੈ

ਹਾਰਟ ’ਚ ਬਲਾੱਕੇਜ਼ ਹੋਣ ਦੇ ਕਾਰਨ

early heart attack signsਬਲਾੱਕ, ਕੋਲੇਸਟਰਾਲ, ਫੈਟ, ਫਾਇਬਰ, ਟਿਸ਼ੂ ਅਤੇ ਸਫੈਦ ਖੂਨ ਕੋਸ਼ਿਕਾਵਾਂ ਦੇ ਮਿਸ਼ਰਨਣ ਨਾਲ ਹੁੰਦਾ ਹੈ ਇਹ ਮਿਸ਼ਰਨ ਹੌਲੀ-ਹੌਲੀ ਨਾੜਾਂ ਦੀਆਂ ਦੀਵਾਰਾਂ ’ਤੇ ਚਿਪਕ ਜਾਂਦਾ ਹੈ ਇਸ ਨਾਲ ਹੀ ਹਾਰਟ ਬਲਾੱਕ ਹੋਣ ਲਗਦਾ ਹੈ ਹਾਰਟ ’ਚ ਬਲਾੱਕ ਦੋ ਤਰ੍ਹਾਂ ਦਾ ਹੁੰਦਾ ਹੈ ਜਦੋਂ ਇਹ ਗਾੜ੍ਹਾ ਅਤੇ ਸਖ਼ਤ ਹੁੰਦਾ ਹੈ, ਤਾਂ ਅਜਿਹੇ ਬਲੱਾਕ ਨੂੰ ਸਟੇਬਲ ਬਲਾੱਕ ਕਿਹਾ ਜਾਂਦਾ ਹੈ ਜਦੋਂ ਇਹ ਮੁਲਾਇਮ ਹੁੰਦਾ ਹੈ ਤਾਂ ਇਸ ਨੂੰ ਤੋੜੇ ਜਾਣ ਦੇ ਅਨੁਕੂਲ ਮੰਨਿਆ ਜਾਂਦਾ ਹੈ ਇਸ ਨੂੰ ਅਨਸਟੇਬਲ ਬਲਾੱਕ ਕਿਹਾ ਜਾਂਦਾ ਹੈ

ਇੰਜ ਸਮਝੋ ਦਿਲ ਦੇ ਇਸ਼ਾਰੇ

ਦਿਲ ਦੀਆਂ ਬਿਮਾਰੀਆਂ ਮੁੱਖ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਪਹਿਲੀ ਜਨਮਜਾਤ ਅਤੇ ਦੂਜੀ ਅਰਜਿਤ ਭਾਵ ਵਾਤਾਵਰਨ, ਆਦਤਾਂ, ਸੰਕਰਮਣ ਆਦਿ ਨਾਲ ਪੈਦਾ ਜਨਮਜਾਤ ਰੋਗਾਂ ’ਚ ਜ਼ਿਆਦਾ ਦਿਲ ਕੋਸ਼ਿਕਾਵਾਂ ਵਿੱਚ ਮੌਜ਼ੂਦ ਵਾਲਵ ਦੀ ਸੰਰਚਨਾ ’ਚ ਗੜਬੜੀ ਜਾਂ ਕੋਸ਼ਿਕਾਵਾਂ ਦੇ ਨਾ ਬਣ ਪਾਉਣ ਦੀਆਂ ਗੜਬੜੀਆਂ ਵਾਲੇ ਹੁੰਦੇ ਹਨ ਇਨ੍ਹਾਂ ਦੇ ਲੱਛਣ ਜਨਮ ਤੋਂ ਬਾਅਦ ਕੁਝ ਹੀ ਸਮੇਂ ’ਚ ਦਿਸਣ ਲਗਦੇ ਹਨ ਦੂਜੇ ਪਾਸੇ, ਹਾਰਟ ਅਟੈਕ ਅਤੇ ਬਾਹਰੀ ਵਾਤਾਵਰਨ ਤੋਂ ਪੈਦਾ ਬਿਮਾਰੀਆਂ ’ਚ ਲੱਛਣ ਵੱਡੇ ਬੱਚਿਆਂ ਅਤੇ ਨੌਜਵਾਨਾਂ ’ਚ ਦਿਸਦੇ ਹਨ

ਕਿਸੇ ਵੀ ਉਮਰ ’ਚ ਇਸ ਤਰ੍ਹਾਂ ਦੇ ਲੱਛਣ ਹੋਣ ’ਤੇ ਡਾਕਟਰ ਨੂੰ ਜ਼ਰੂਰ ਮਿਲੋ:

  • ਲੇਟਣ ’ਚ ਸਾਹ ਤੇਜ਼ ਚੱਲਣਾ ਅਤੇ ਸਾਹ ’ਚ ਦਿੱਕਤ ਮਹਿਸੂਸ ਹੋਣਾ, ਜਦਕਿ ਬੈਠਣ ’ਤੇ ਬਿਹਤਰ ਮਹਿਸੂਸ ਕਰਨਾ
  • ਬੱਚਿਆਂ ਦੇ ਬੁੱਲ੍ਹਾਂ ਦਾ ਨੀਲਾ ਪੈਣਾ ਜਾਂ ਫਿਰ ਉਨ੍ਹਾਂ ਦੇ ਸਾਹ ਦਾ ਤੇਜ਼ ਚੱਲਣਾ ਆਦਿ
  • ਪਹਿਲਾਂ ਦੀ ਤੁਲਨਾ ’ਚ ਘੱਟ ਚੱਲਣ ਨਾਲ ਥੱਕਣਾ ਜਾਂ ਸਾਹ ਦਾ ਫੁੱਲਣਾ ਦੋਵੇਂ ਪੈਰਾਂ ’ਤੇ ਬਿਨਾਂ ਦਰਦ ਵਾਲੀ ਸੋਜ ਆਉਣਾ
  • ਸਾਇਲੈਂਟ ਹਾਰਟ ਅਟੈਕ ’ਚ ਪੀੜਤ ਅਤੇ ਪਰਿਵਾਰ ਨੂੰ ਪਤਾ ਹੀ ਨਹੀਂ ਚੱਲ ਪਾਉਂਦਾ ਕਿ ਹਾਰਟ ਅਟੈਕ ਹੋਇਆ ਹੈ, ਕਿਉਂਕਿ ਦਰਦ ਨਹੀਂ ਹੁੰਦਾ ਅਜਿਹਾ ਡਾਈਬਿਟੀਜ਼ ਕੁਝ ਮਰੀਜ਼ਾਂ ’ਚ ਦੇਖਿਆ ਜਾਂਦਾ ਹੈ ਘਬਰਾਹਟ, ਪਸੀਨਾ ਆਉਣਾ ਇਸ ਦੇ ਲੱਛਣ ਹੋ ਸਕਦੇ ਹਨ
  • ਛਾਤੀ ਦੇ ਖੱਬੇ ਹਿੱਸੇ ’ਚ ਅਚਾਨਕ ਤੇਜ਼ ਦਰਦ ਦਾ ਉੱਠਣਾ, ਜਿਸ ਦਾ ਅਸਰ ਖੱਬੇ ਹੱਥ ਅਤੇ ਜਬਾੜੇ ਤੱਕ ਹੋਵੇ ਇਹ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ ਅਜਿਹੀ ਸਥਿਤੀ ’ਚ ਤੁਹਾਨੂੰ ਤੁਰੰਤ ਡਾਕਟਰੀ ਮੱਦਦ ਦੀ ਜ਼ਰੂਰਤ ਹੁੰਦੀ ਹੈ
  • ਧੜਕਨਾਂ ਦੀ ਲੇਅ ਵਿਗੜਦੀ ਮਹਿਸੂਸ ਹੋਣਾ ਇੱਕ ਸਿਹਤਮੰਦ ਦਿਲ ਇੱਕ ਨੀਅਤ ਦਰ ਨਾਲ ਧੜਕਦਾ ਹੈ ਨਵਜਾਤ ’ਚ ਇਹ ਪ੍ਰਤੀ ਮਿੰਟ 100 ਤੋਂ 160 ’ਚ, ਤਾਂ ਬੱਚਿਆਂ ’ਚ 100 ਤੋਂ 120 ’ਚ ਹੁੰਦਾ ਹੈ ਪਰ ਨੌਜਵਾਨਾਂ ’ਚ ਇਹ ਦਰ 70 ਤੋਂ 100 ’ਚ ਹੁੰਦਾ ਹੈ ਕਸਰਤ, ਚਿੰਤਾ ਆਦਿ ਨਾਲ ਕੁਝ ਦੇਰ ਲਈ ਸਾਡੀਆਂ ਧੜਕਨਾਂ ਵਧਣਾ ਆਮ ਹੈ, ਪਰ ਇਹ ਵਾਰ-ਵਾਰ ਹੋਵੇ ਅਤੇ ਤੁਹਾਨੂੰ ਅਸਹਿਜ ਮਹਿਸੂਸ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਮਿਲ ਲਓ

ਜੋ ਹੈ ਕਾਰਨ, ਉਹੀ ਬਚਾਅ

ਦਿਲ ਦੀਆਂ ਬਿਮਾਰੀਆਂ ’ਚ ਹੈਰੀਡਿਟੀ ਕਾਰਨ, ਉਮਰ ਅਤੇ Çਲੰਗ (ਪੁਰਸ਼ ਅਤੇ ਇਸਤਰੀ ਹੋਣਾ) ਅਜਿਹੇ ਮਹੱਤਵਪੂਰਨ ਕਾਰਕ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਬਾਹਰੀ ਵਾਤਾਵਰਨ, ਰਹਿਣ-ਸਹਿਣ ਅਤੇ ਆਦਤਾਂ ਤੋਂ ਪੈਦਾ ਖ਼ਤਰਿਆਂ ਨੂੰ ਕੰਟਰੋਲ ਕਰਕੇ ਅਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਹੁਤ ਹੱਦ ਤੱਕ ਬਚੇ ਰਹਿ ਸਕਦੇ ਹਾਂ

ਪੋਸ਼ਣ:

ਦਿਲ ਦੇ ਰੋਗਾਂ ਤੋਂ ਬਚਾਅ ਦਾ ਮਹੱਤਵ ਸ਼ਾਇਦ ਜ਼ਿਆਦਾ ਹੈ ਮਹੀਨੇ-ਸਾਲਾਂ ਤੱਕ ਟਰਾਂਫੈਟ ਯੁਕਤ ਤਲੀਆਂ ਹੋਈਆਂ ਚੀਜ਼ਾਂ ਬਹੁਤ ਜ਼ਿਆਦਾ ਕੈਲੋਰੀ ਵਾਲਾ ਭੋਜਨ, ਜ਼ਿਆਦਾ ਸ਼ੱਕਰ ਲੈਣਾ ਖੂਨ ’ਚ ਖਰਾਬ ਕੋਲੇਸਟਰਾਲ ਅਤੇ ਵਸਾ ਨੂੰ ਵਧਾ ਕੇ ਧਮਨੀਆਂ ਦੇ ਰੁਕੇ ਹੋਣ ਦੇ ਕਾਰਨ ਬਣਦਾ ਹੈ ਸਵਾਦ ਖਾਤਰ ਇਨ੍ਹਾਂ ਨੂੰ ਕਦੇ-ਕਦੇ ਖਾਧਾ ਜਾ ਸਕਦਾ ਹੈ, ਮਸਲਨ ਹਫ਼ਤੇ ’ਚ ਇੱਕ ਵਾਰ ਦੂਜੇ ਪਾਸੇ ਰੋਜ਼ਾਨਾ ਦੇ ਖਾਣ ’ਚ ਤਾਜ਼ਾ ਸਬਜ਼ੀਆਂ, ਫਲ, ਅਨਾਜ, ਦਾਲਾਂ, ਦੁੱਧ, ਬੀਨਜ਼, ਨਟਸ ਆਦਿ ਦਾ ਸੇਵਨ ਸਮੁੱਚੇ ਕਾਰਬੋਹਾਈਡੇ੍ਰਟ, ਪ੍ਰੋਟੀਨ, ਖਣਿਜ ਲੂਣ, ਰੇਸ਼ੇ ਅਤੇ ਵਿਟਾਮਿਨ ਦੀ ਮਾਤਰਾ ਸਰੀਰ ਨੂੰ ਪਹੁੰਚਾਏਗਾ ਅਖਰੋਟ, ਬਾਦਾਮ ਵਰਗੇ ਨਟਸ ’ਚ ਚੰਗੇ ਫੈਟੀ ਐਸਿਡ ਹੁੰਦੇ ਹਨ, ਜੋ ਦਿਲ ਲਈ ਚੰਗੇ ਹਨ

ਤਨਾਅ:

ਤਨਾਅ ਅਤੇ ਰੁਝੇਵਾਂ ਭਰਿਆ ਜੀਵਨ ਦਿਲ ਲਈ ਘਾਤਕ ਕਾੱਰਟੀਸੋਲ, ਐਪਿਨੇਫਰੀ ਦੇ ਰਸਾਅ ਦਾ ਜ਼ਰੀਆ ਹੈ, ਪਰ ਇਸ ਦੇ ਹੱਲ ਦੇ ਉਪਾਅ ਵੀ ਸਰਲ ਅਤੇ ਸੁਲਭ ਹਨ ਚੰਗੀ ਨੀਂਦ, ਧਿਆਨ, ਖੇਡ, ਯੋਗ, ਕੁਦਰਤ ਨਾਲ ਜੁੜਾਅ, ਦਰਸ਼ਨ, ਅਧਿਆਤਮ, ਸੋਸ਼ਲ ਮੀਡੀਆ ਦਾ ਸੀਮਤ ਉਪਯੋਗ ਵਰਗੀਆਂ ਆਦਤਾਂ ਤਨਾਅ ਘੱਟ ਕਰਨ ’ਚ ਕਾਰਗਰ ਹੋ ਸਕਦੀਆਂ ਹਨ ਇਹ ਦਾਰਸ਼ਨਿਕ ਭਾਵ ਵੀ ਰਾਹਤ ਦੇ ਸਕਦਾ ਹੈ ਕਿ ਅਸੀਂ ਇਸ ਬ੍ਰਹਿਮੰਡ ਦੇ ਸੂਖਮਤਮ ਹਿੱਸੇ ਤੋਂ ਜ਼ਿਆਦਾ ਕੁਝ ਨਹੀਂ, ਸਾਡੇ ਕੰਟਰੋਲ ’ਚ ਤਾਂ ਸਾਡੇ ਆਪਣੇ ਦਿਲ ਦੀ ਧੜਕਨ ਤੱਕ ਨਹੀਂ ਇਹ ਸੋਚ ਜੀਵਨ ਦੀ ਹਰ ਘਟਨਾ ਨੂੰ ਆਪਣੀ ਮਰਜ਼ੀ ਅਨੁਸਾਰ ਕੰਟਰੋਲ ਕਰਨ ਦੇ ਦਬਾਅ ਨੂੰ ਘੱਟ ਕਰੇਗੀ

ਕਸਰਤ:

ਖੇਡਣਾ, ਕੁੱਦਣਾ, ਜਿੰਮ, ਸਾਈਕÇਲੰਗ, ਯੋਗ, ਤੈਰਾਕੀ, ਨ੍ਰਿਤ ਜੋ ਵੀ ਪਸੰਦੀਦਾ ਕਸਰਤ ਹੋਵੇ, ਹਫ਼ਤੇ ’ਚ ਪੰਜ ਤੋਂ ਛੇ ਦਿਨ ਜ਼ਰੂਰ ਕਰੋ ਇਹ ਵਜ਼ਨ ਕੰਟਰੋਲ ਰੱਖਣ, ਖਰਾਬ ਕੋਲੇਸਟਰਾਲ ਘੱਟ ਕਰਨ ਅਤੇ ਤਨਾਅ ਘਟਾਉਣ ਦਾ ਅਹਿਮ ਉਪਾਅ ਹੈ ਕਸਰਤ ਕਰਨ ਨਾਲ ਐਂਡੋਫਰਿਨ ਨਾਮਕ ਖੁਸ਼ੀ ਦੇ ਰਸਾਇਣਾਂ ਦਾ ਰਸਾਵ ਹੁੰਦਾ ਹੈ, ਜਿਸ ਨਾਲ ਤਨਾਅ ਭੱਜਦਾ ਹੈ ਤੇ ਚੰਗੀ ਨੀਂਦ ਆਉਂਦੀ ਹੈ ਨਾਲ ਹੀ ਕਸਰਤ ਨਾਲ ਜੁੜੇ ਸਾਡੇ ਫੇਫੜਿਆਂ ਅਤੇ ਦਿਲ ਦੀ ਸਮਰੱਥਾ ਵੀ ਵਧਦੀ ਹੈ, ਜਿਸ ਨਾਲ ਸਟੈਮਿਨਾ ਬਿਹਤਰ ਹੁੰਦਾ ਹੈ ਉਮਰ ਜ਼ਿਆਦਾ ਹੋਵੇ ਜਾਂ ਕੋਈ ਦਿੱਕਤ ਹੋਵੇ, ਤਾਂ ਡਾਕਟਰ ਦੀ ਸਲਾਹ ਲੈ ਕੇ ਪੈਦਲ ਚੱਲਣਾ, ਅਸਾਨ ਯੋਗ ਆਸਣ ਕਰਨਾ ਬਿਹਤਰ ਹੋਵੇਗਾ ਅਹੁਦੇ, ਵੱਕਾਰ ਅਤੇ ਪੈਸੇ ਲਈ ਕਵਾਇਦਾਂ ’ਚ ਜੁਟੇ ਹੋਏ ਵੀ ਹਮੇਸ਼ਾ ਯਾਦ ਰੱਖਣ-ਮਨੁੱਖੀ ਸਰੀਰ ਗਤੀਸ਼ੀਲ ਰਹਿਣ ਲਈ ਹੀ ਬਣਿਆ ਹੈ

ਸਿਹਤ ਦੀ ਜਾਂਚ:

ਪੁਰਸ਼ਾਂ ’ਚ ਦਿਲ ਦੇ ਰੋਗ ਦੀਆਂ ਸਮੱਸਿਆਵਾਂ ਮਹਿਲਾਵਾਂ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ ਮਹਿਲਾਵਾਂ ’ਚ ਐਸਟ੍ਰੋਜਨ ਹਾਰਮੋਨ ਦੀ ਮੌਜ਼ੂਦਗੀ ਦਿਲ ਦੇ ਰੋਗ ਦੇ ਖ਼ਤਰੇ ਨੂੰ ਘੱਟ ਕਰਦੀ ਹੈ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਜ਼ੋਖਮ ਨੂੰ ਵਧਾਉਂਦੀਆਂ ਹਨ ਕੋਵਿਡ ਸੰਕਰਮਣ ਤੋਂ ਠੀਕ ਹੋਏ ਕੁਝ ਲੋਕਾਂ ’ਚ ਵੀ ਦਿਲ ਦੀ ਲੈਅ, ਗਤੀ ’ਚ ਬਦਲਾਅ ਅਤੇ ਹਾਰਟ ਅਟੈਕ ਦਾ ਖ਼ਤਰਾ ਵਧਿਆ ਹੈ 45 ਸਾਲ ਤੋਂ ਉੱਪਰ ਦੇ ਪੁਰਸ਼ ਅਤੇ 50 ਸਾਲ ਤੋਂ ਉੱਪਰ ਦੀ ਮਹਿਲਾ ਲਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਲਿਪਡ ਪ੍ਰੋਫਾਇਲ (ਜਿਸ ’ਚ ਚੰਗੇ ਅਤੇ ਖਰਾਬ ਕੋਲੇਸਟਰਾਲ ਦੀ ਮਾਤਰਾ ਵੀ ਦਿਸ ਜਾਂਦੀ ਹੈ) ਜਿਵੇਂ ਜਾਂਚ ਕਰਾਉਣਾ ਅਤੇ ਡਾਕਟਰੀ ਸਲਾਹ ਲੈਣਾ ਚੰਗਾ ਹੋਵੇਗਾ
-ਡਾ. ਅਵਯਕਤ ਅਗਰਵਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!