be confident and accept your shortcomings

ਆਤਮ ਵਿਸ਼ਵਾਸ ਰੱਖੋ ਅਤੇ ਕਮੀਆਂ ਸਵੀਕਾਰੋ

ਜੀਵਨ ’ਚ ਸਫਲਤਾ ਦੇ ਪਿੱਛੇ ਹਰ ਕੋਈ ਭੱਜਦਾ ਹੈ, ਪਰ ਸਫਲਤਾ ਉਸੇ ਸ਼ਖਸ ਪਿੱਛੇ ਭੱਜਦੀ ਹੈ,

ਜੋ ਖੁਦ ’ਤੇ ਅਟੁੱਟ ਵਿਸ਼ਵਾਸ ਅਤੇ ਹਰ ਤੂਫਾਨ ਨਾਲ ਭਿੜ ਜਾਣ ਦਾ ਦਮ ਰੱਖਦਾ ਹੈ ਕਾਮਯਾਬੀ ਉਨ੍ਹਾਂ ਲੋਕਾਂ ਦੀ ਗੁਲਾਮ ਹੁੰਦੀ ਹੈ, ਜੋ ਖੁਦ ਤੋਂ ਜ਼ਿਆਦਾ ਆਪਣੇ ਕੰਮ ਨੂੰ ਮਹੱਤਵ ਦਿੰਦੇ ਹਨ

Also Read :-

ਜੇਕਰ ਤੁਸੀਂ ਵੀ ਉਨ੍ਹਾਂ ਸਫਲ ਲੋਕਾਂ ਦੀ ਲਿਸਟ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਸਫਲਤਾ ਦੇ ਇਨ੍ਹਾਂ ਸੂਤਰਾਂ ਦਾ ਪਾਲਣ ਜ਼ਰੂਰ ਕਰੋ

ਜਦੋਂ ਤੱਕ ਆਪਣੀਆਂ ਗੱਲਾਂ ਨੂੰ ਦੂਜਿਆਂ ਤੱਕ ਨਹੀਂ ਪਹੁੰਚਾਵਾਂਗੇ ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਸਕਾਂਗੇ ਇਸ ਦੇ ਲਈ ਸਾਨੂੰ ਹਮੇਸ਼ਾ ਦੂਸਰਿਆਂ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਸਾਹਮਣੇ ਵਾਲਾ ਸਾਡੀ ਗੱਲ ਨੂੰ ਗੌਰ ਨਾਲ ਸੁਣੇ

ਦੂਸਰਿਆਂ ਮੁਤਾਬਕ ਨਾ ਚੱਲੋ:

ਦੂਸਰਿਆਂ ਨੂੰ ਅਹਿਮੀਅਤ ਦੇਣਾ ਬੇਹੱਦ ਜ਼ਰੂਰੀ ਹੈ ਆਪਣੀ ਹਰ ਗੱਲ ਲਈ ਆਪਣੀ ਪਤਨੀ, ਮਾਤਾ-ਪਿਤਾ, ਰਿਸ਼ਤੇਦਾਰਾਂ ਜਾਂ ਦੋਸਤਾਂ ’ਤੇ ਨਿਰਭਰ ਨਾ ਰਹੋ ਖੁਦ ਫੈਸਲਾ ਲੈਣ ਲਈ ਖੁਦ ਨੂੰ ਸੱਬਲ ਬਣਾਓ ਅਤੇ ਆਪਣੀਆਂ ਜ਼ਰੂਰਤਾਂ ਅਤੇ ਆਪਣੇ ਭਵਿੱਖ ਨੂੰ ਦੇਖਦੇ ਹੋਏ, ਜੀਵਨ ’ਚ ਅੱਗੇ ਵਧੋ ਅਤੇ ਖਾਸ ਮੁਕਾਮ ਨੂੰ ਹਾਸਲ ਕਰੋ ਨਹੀਂ ਤਾਂ ਤੁਸੀਂ ਜੀਵਨ ’ਚ ਆਪਣੇ ਸਾਰੇ ਫੈਸਲਿਆਂ ਲਈ ਦੂਸਰਿਆਂ ’ਤੇ ਨਿਰਭਰ ਹੋ ਜਾਓਂਗੇ ਅਤੇ ਫਿਰ ਨਾ ਚਾਹੁੰਦੇ ਹੋਏ ਵੀ ਤੁਹਾਡੇ ਫੈਸਲਿਆਂ ਅਤੇ ਕਿਰਿਆਕਲਾਪਾਂ ਦੀ ਵਾਂਗਡੋਰ ਦੂਸਰਿਆਂ ਦੇ ਹੱਥ ’ਚ ਚਲੀ ਜਾਏਗੀ, ਜਿਸ ਨਾਲ ਤੁਸੀਂ ਮਨਚਾਹੀਆਂ ਉਪਲੱਬਧੀਆਂ ਹਾਸਲ ਨਹੀਂ ਕਰ ਸਕੋਂਗੇ ਅਤੇ ਜੀਵਨ ’ਚ ਨਿਰਾਸ਼ਾ ਵੱਲ ਵਧਣ ਲੱਗੋਂਗੇ

ਆਪਣੇ ਅੰਦਰ ਆਤਮਵਿਸ਼ਵਾਸ ਭਰੋ:

ਜੀਵਨ ’ਚ ਸਫਲ ਹੋਣ ਦਾ ਇੱਕੋ-ਇੱਕ ਸੂਤਰ ਹੈ, ਆਤਮਵਿਸ਼ਵਾਸ ਜੋ ਸਾਡੇ ਅਨੁਭਵਾਂ ਅਤੇ ਕੰਮ ਦੇ ਪ੍ਰਤੀ ਸਾਡੀ ਐਕਟਿਵ ਸਥਿਤੀ ਨੂੰ ਲੈ ਕੇ ਸਾਡੇ ਅੰਦਰ ਜਾਗ੍ਰਿਤ ਹੁੰਦਾ ਹੈ ਖੁਦ ’ਚ ਆਤਮਵਿਸ਼ਵਾਸ ਪੈਦਾ ਕਰਨ ਲਈ ਤੁਹਾਡੇ ਕੋਲ ਜੀਵਨ ’ਚ ਇੱਕ ਮਕਸਦ ਹੋਣਾ ਜ਼ਰੂਰੀ ਹੈ ਤੁਹਾਡੇ ਆਸ-ਪਾਸ ਅਜਿਹੇ ਲੋਕਾਂ ਦਾ ਹੋਣਾ ਵੀ ਜ਼ਰੂਰੀ ਹੈ, ਜੋ ਤੁਹਾਡੇ ’ਤੇ ਪੂਰਨ ਰੂਪ ਨਾਲ ਵਿਸ਼ਵਾਸ ਕਰਦੇ ਹੋਣ ਜੇਕਰ ਸਾਡਾ ਖੁਦ ’ਤੇ ਅਟੁੱਟ ਵਿਸ਼ਵਾਸ ਹੈ, ਤਾਂ ਅਸੀਂ ਕਿਸੇ ਵੀ ਕੰਮ ਨੂੰ ਆਸਾਨੀ ਨਾਲ ਕਰ ਸਕਦੇ ਹਾਂ

ਸੁਣੋ ਸਭ ਦੀ ਕਰੋ ਮਨ ਦੀ

ਜੀਵਨ ’ਚ ਸਫਲ ਹੋਣ ਲਈ ਤੁਹਾਡਾ ਖੁਦ ’ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਬੇਹੱਦ ਜ਼ਰੂਰੀ ਹੈ ਕਈ ਵਾਰ ਅਜਿਹੇ ਹਾਲਾਤ ਵੀ ਹੁੰਦੇ ਹਨ, ਜਦੋਂ ਅਸੀਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਅਸਮੰਜਸ ਦੀ ਸਥਿਤੀ ’ਚ ਖੁਦ ਨੂੰ ਮਹਿਸੂਸ ਕਰਦੇ ਹਾਂ ਪਰ ਇਨ੍ਹਾਂ ਹਾਲਾਤਾਂ ’ਚ ਤੁਸੀਂ ਕਿਸੇ ਅਨੁਭਵੀ ਸ਼ਖ਼ਸ ਨਾਲ ਸਲਾਹ ਮਸ਼ਵਰਾ ਕਰੋ ਅਤੇ ਉਨ੍ਹਾਂ ਦੀ ਸੋਚ ਨੂੰ ਜ਼ਰੂਰ ਪਰਖੋ ਉਸ ਤੋਂ ਬਾਅਦ ਕਿਸੇ ਨਤੀਜੇ ਤੱਕ ਪਹੁੰਚੋ ਪਰ ਤੁਸੀਂ ਫੈਸਲਿਆਂ ਲਈ ਸਦਾ ਆਪਣੇ ਮਨ ਦੀ ਹੀ ਸੁਣੋ

ਆਪਣੀਆਂ ਕਮੀਆਂ ਨੂੰ ਸਵੀਕਾਰ ਕਰੋ:

ਆਪਣੀਆਂ ਖੂਬੀਆਂ ਦੀ ਜਾਣਕਾਰੀ ਦੇ ਨਾਲ-ਨਾਲ ਸਾਨੂੰ ਆਪਣੀਆਂ ਖਾਮੀਆਂ ਦਾ ਅੰਦਾਜ਼ਾ ਹੋਣਾ ਵੀ ਬੇਹੱਦ ਜ਼ਰੂਰੀ ਹੈ ਜੇਕਰ ਅਸੀਂ ਜੀਵਨ ’ਚ ਅੱਗੇ ਵਧਣਾ ਹੈ ਅਤੇ ਨਵੀਆਂ ਉਪਲੱਬਧੀਆਂ ਨੂੰ ਹਾਸਲ ਕਰਨਾ ਹੈ, ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਆਪਣੀਆਂ ਕਮੀਆਂ ਪਤਾ ਹੋਣ ਅਤੇ ਤੁਸੀਂ ਉਨ੍ਹਾਂ ਨੂੰ ਨਾ ਸਿਰਫ਼ ਸਵੀਕਾਰੋ ਸਗੋਂ ਉਨ੍ਹਾਂ ਨੂੰ ਸੁਧਾਰਨ ਦੀ ਦਿਸ਼ਾ ’ਚ ਵੀ ਕੰਮ ਕਰੋ ਦਰਅਸਲ, ਕਿਸੇ ਵੀ ਇਨਸਾਨ ਦੀਆਂ ਕਮੀਆਂ ਉਸ ਨੂੰ ਅੱਗੇ ਵਧਣ ਦੇਣ ’ਚ ਰੁਕਾਵਟ ਸਾਬਤ ਹੁੰਦੀਆਂ ਹਨ ਅਜਿਹੇ ’ਚ ਆਪਣੀਆਂ ਕਮਜ਼ੋਰੀਆਂ ਨੂੰ ਵੱਡਾ ਬਣਨ ਤੋਂ ਪਹਿਲਾਂ ਹੀ ਸੰਭਲ ਜਾਓ, ਤਾਂ ਕਿ ਤੁਹਾਡੇ ਕਰੀਅਰ ’ਚ ਉਸ ਦੇ ਕਾਰਨ ਕੋਈ ਅੜਚਨ ਨਾ ਆ ਸਕੇ

ਦੇਸ਼-ਦੁਨੀਆਂ ਨਾਲ ਰਹੋ ਅਪਡੇਟਿਡ:

ਅੱਗੇ ਵਧਣ ਲਈ ਮਿਹਨਤ ਤੋਂ ਇਲਾਵਾ ਸਾਨੂੰ ਦੇਸ਼ ਦੁਨੀਆਂ ’ਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਅਸੀਂ ਅਪਡੇਟਿਡ ਹੋਵਾਂਗੇ, ਤਾਂ ਸਾਨੂੰ ਮਾਰਕਿਟ ’ਚ ਖੁਦ ਨੂੰ ਸਥਾਪਿਤ ਕਰਨ ਅਤੇ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤ ਕਰਨ ’ਚ ਹਿਚਕ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਸਾਨੂੰ ਹਰ ਚੀਜ਼ ਤੋਂ ਵਾਕਿਫ ਰਹਿਣਾ ਚਾਹੀਦਾ, ਜੋ ਸਾਡੇ ਕੰਮ ’ਚ ਮੱਦਦਗਾਰ ਹੈ ਭਲੇ ਹੀ ਤੁਸੀਂ ਕਿਸੇ ਵੀ ਖੇਤਰ ’ਚ ਕੰਮ ਕਰਦੇ ਹੋ, ਹਰ ਦਿਨ ਆਉਣ ਵਾਲੀ ਨਵੀਂ ਟੈਕਨੋਲਾਜੀ ਤੋਂ ਖੁਦ ਨੂੰ ਜਾਗਰੂਕ ਰੱਖੋ ਤਾਂ ਕਿ ਤੁਸੀਂ ਜਦੋਂ ਕੋਈ ਕਿਸੇ ਵੀ ਵਿਸ਼ੇ ’ਤੇ ਚਰਚਾ ਕਰੋ ਤਾਂ ਘੱਟ ਜਾਣਕਾਰੀ ਹੋਣ ਦੇ ਨਾਤੇ ਝੇਫਣਾ ਨਾ ਪਵੇ

ਸਮਾਰਟ ਵਰਕ ਵੀ ਕਰੋ:

ਕਈ ਵਾਰ ਅਸੀਂ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਵੀ ਟੀਚੇ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ ਕਾਰਨ ਸਹੀ ਦਿਸ਼ਾ ’ਚ ਮਿਹਨਤ ਨਾ ਕਰਨਾ ਪਰ ਕੁਝ ਲੋਕ ਬਿਨ੍ਹਾਂ ਮਿਹਨਤ ਕੀਤੇ ਵੀ ਅੱਗੇ ਵਧ ਜਾਂਦੇ ਹਨ ਅਜਿਹੇ ’ਚ ਤੁਸੀਂ ਆਪਣੇ ਕੰਮ ਕਰਨ ਦੇ ਤਰੀਕੇ ’ਤੇ ਗੌਰ ਕਰੋ ਅਤੇ ਸਮਝੋ ਕਿ ਕੰਮ ਨੂੰ ਕਿਸ ਤਰ੍ਹਾਂ ਅੰਜ਼ਾਮ ਦੇ ਕੇ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ

ਬੋਲਣ ਦੀ ਸ਼ੈਲੀ:

ਸਾਡੀ ਬੋਲਣ ਦੀ ਸ਼ੈਲੀ ਹੀ ਸਾਨੂੰ ਪੁਰਸਕਾਰ ਅਤੇ ਤਿਰਸਕਾਰ ਦਿਵਾ ਸਕਦੀ ਹੈ ਅਜਿਹੇ ’ਚ ਤੁਸੀਂ ਗੱਲਬਾਤ ਦੇ ਢੰਗ ’ਤੇ ਗੌਰ ਕਰੋ ਅਤੇ ਕੰਮਿਊਨੀਕੇਸ਼ਨ ਸਕਿੱਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰੋ ਦਰਅਸਲ ਕਿਸੇ ਵਿਅਕਤੀ ਨਾਲ ਵੀ ਗੱਲਬਾਤ ਕਰਕੇ ਤੁਸੀਂ ਉਸ ਸ਼ਖ਼ਸ ਦੇ ਸੁਭਾਅ ਤੋਂ ਲੈ ਕੇ ਉਸ ਦੇ ਕੰਮ ਕਰਨ ਦੇ ਤੌਰ-ਤਰੀਕੇ ਤੱਕ, ਸਭ ਕੁਝ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਈ ਵਾਰ ਸਿਰਫ਼ ਸਹੀ ਗੱਲਬਾਤ ਨਾ ਹੋਣ ਕਾਰਨ ਕਈ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ ਦਰਅਸਲ ਅਸੀਂ ਜਦੋਂ ਤੱਕ ਆਪਣੀਆਂ ਗੱਲਾਂ ਨੂੰ ਦੂਜਿਆਂ ਤੱਕ ਨਹੀਂ ਪਹੁੰਚਾਵਾਂਗੇ ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਸਕਾਂਗੇ ਇਸ ਦੇ ਲਈ ਸਾਨੂੰ ਹਮੇਸ਼ਾ ਦੂਸਰਿਆਂ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਸਾਹਮਣੇ ਵਾਲਾ ਸਾਡੀ ਗੱਲ ਨੂੰ ਗੌਰ ਨਾਲ ਸੁਣੇ

ਰਿਜ਼ਲਟ ਦੇਣ ’ਚ ਵਿਸ਼ਵਾਸ ਰੱਖੋ:

ਅਸੀਂ ਰੋਜ਼ਾਨਾ ਅਜਿਹੇ ਬਹੁਤ ਸਾਰੇ ਲੋਕਾਂ ਨਾਲ ਮਿਲਦੇ ਹਾਂ, ਜੋ ਆਪਣੀ ਗਲਤੀ ਛੁਪਾਉਣ ਲਈ ਵਿਅਰਥ ਬਹਾਨੇ ਬਣਾਉਣ ਲਗਦੇ ਹਨ ਅਜਿਹੇ ’ਚ ਤੁਸੀਂ ਆਪਣੇ ਉਦੇਸ਼ ’ਚ ਸਫਲ ਨਹੀਂ ਹੋ ਪਾਉਂਦੇ ਹੋ ਤੁਸੀਂ ਟਾਰਗੇਟ ਨੂੰ ਅਚੀਵ ਕਰਨ ਲਈ ਬਹਾਨੇ ਬਣਾਉਣ ਤੋਂ ਬਚੋ ਅਤੇ ਆਪਣੀ ਗਲਤੀ ਨੂੰ ਸਵੀਕਾਰ ਕਰਨ ਤੋਂ ਪਰਹੇਜ਼ ਕਰੋ ਅਧੂਰੇ ਕੰਮ ਨੂੰ ਬਹਾਨੇ ਬਣਾ ਕੇ ਛੱਡਣ ਦੀ ਬਜਾਇ ਰਿਜ਼ਲਟ ਦੇਣ ’ਚ ਵਿਸ਼ਵਾਸ ਰੱਖੋ

ਦੂਜਿਆਂ ਦੀਆਂ ਕਮੀਆਂ ਨਾ ਤਲਾਸ਼ੋ:

ਹਰ ਵਿਅਕਤੀ ਆਪਣੇ ਚੰਗੇ ਅਤੇ ਬੁਰੇ ਲਈ ਖੁਦ ਜ਼ਿੰਮੇਵਾਰ ਹੁੰਦਾ ਹੈ ਉਸ ਦੇ ਵੱਲੋਂ ਕੀਤੇ ਗਏ ਕਰਮ ਹੀ ਉਸ ਨੂੰ ਚੰਗਿਆਈ ਅਤੇ ਫਿਰ ਬੁਰਾਈ ਦੇ ਰਾਹ ’ਤੇ ਲੈ ਜਾਂਦੇ ਹਨ ਅਜਿਹੇ ’ਚ ਦੂਸਰਿਆਂ ਦੀਆਂ ਕਮੀਆਂ ਨੂੰ ਨਾ ਤਲਾਸ਼ੋ ਅਤੇ ਜੇਕਰ ਕੋਈ ਕੁਝ ਗਲਤ ਕਰ ਵੀ ਰਿਹਾ ਹੈ, ਤਾਂ ਉਸ ਨੂੰ ਸਮਝਾਓ ਜਾਂ ਫਿਰ ਅਜਿਹੇ ਹਾਲਾਤ ਪੈਦਾ ਕਰ ਦਿਓ ਕਿ ਉਹ ਆਪਣੇ ਖੁਦ ਦੇ ਅਨੁਭਵਾਂ ਤੋਂ ਸਿੱਖਣ ਲਈ ਮਜ਼ਬੂਰ ਹੋ ਜਾਏ ਜੇਕਰ ਅਸੀਂ ਦੂਜਿਆਂ ਦੀਆਂ ਕਮੀਆਂ ਜਾਂ ਗਲਤੀਆਂ ਦਾ ਧਿਆਨ ਰੱਖਾਂਗੇ, ਤਾਂ ਅਸੀਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਕਰਨ ’ਚ ਅੱਗੇ ਨਹੀਂ ਹੋ ਸਕਾਂਗੇ ਅਜਿਹੇ ’ਚ ਸਿਰਫ਼ ਅਤੇ ਸਿਰਫ਼ ਆਪਣੇ ਕੰਮ ’ਤੇ ਧਿਆਨ ਦਿਓ

ਸਮੇਂ ਦੀ ਪਾਬੰਦੀ

ਸਫਲਤਾ ਦੀਆਂ ਉੱਚਾਈਆਂ ਨੂੰ ਛੂੰਹਣ ਲਈ ਸਮੇਂ ਦੇ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸਮੇਂ ਦੇ ਮਹੱਤਵ ਨੂੰ ਸਮਝੋਗੇ, ਤਾਂ ਕੰਮ ਦੀ ਗਤੀ ਵਧੇਗੀ ਜੇਕਰ ਅਸੀਂ ਸਮੇਂ ’ਤੇ ਕੰਮ ਨਹੀਂ ਕਰਾਂਗੇ, ਤਾਂ ਇਸ ਨਾਲ ਨਾ ਸਿਰਫ਼ ਤੁਹਾਡਾ ਨੁਕਸਾਨ ਹੋਵੇਗਾ ਸਗੋਂ ਦੂਜੇ ਵਿਅਕਤੀ ਨੂੰ ਵੀ ਤੁਹਾਡੀ ਵਜ੍ਹਾ ਨਾਲ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ ਸਮੇਂ ਨੂੰ ਗਵਾਉਣ ਤੋਂ ਬਿਹਤਰ ਹੈ ਕਿ ਉਸ ਨੂੰ ਚੰਗੇ ਲੋਕਾਂ ਨਾਲ ਵਾਰਤਾਲਾਪ ’ਚ ਲਾਓ ਜਾਂ ਫਿਰ ਆਪਣੇ ਬਚੇ-ਖੁਚੇ ਕੰਮਾਂ ਨੂੰ ਨਿਪਟਾਉਣ ਲਈ ਇਸਤੇਮਾਲ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!