increase self confidence-by removing stress psychologist

ਤਨਾਅ ਦੂਰ ਕਰਕੇ ਵਧਾਓ ਆਤਮਵਿਸ਼ਵਾਸ ਸਾਈਕੋਲੋਜਿਸਟ

ਇਸ ਪੇਸ਼ੇ ’ਚ ਸਾੱਫਟ ਸਕਿਲ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਲਾਜ ਦੌਰਾਨ ਮਨੋਵਿਕਾਰ ਗ੍ਰਸਤ ਲੋਕਾਂ ਦਾ ਵਿਸ਼ਵਾਸ ਜਿੱਤਣਾ ਅਤੇ ਉਨ੍ਹਾਂ ’ਚ ਸਕਾਰਾਤਮਕ ਭਾਵਨਾ ਵਿਕਸਤ ਕਰਨਾ, ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਦੁਬਾਰਾ ਜੀਵਤ ਕਰਨ ਲਈ ਉਨ੍ਹਾਂ ਦੇ ਦੁੱਖਾਂ ਅਤੇ ਪ੍ਰੇਸ਼ਾਨੀਆਂ ਨੂੰ ਸਾਂਝਾ ਕਰਨਾ, ਉਨ੍ਹਾਂ ਦੇ ਮਨ ਦੀਆਂ ਉਲਝਣਾ ਨੂੰ ਸੁਲਝਾਉਣ ’ਚ ਮੱਦਦ ਕਰਨਾ ਆਦਿ ਕੰਮ ਬਹੁਤ ਜ਼ਰੂਰੀ ਹੁੰਦੇ ਹਨ

ਲੰਮੇਂ ਸਮੇਂ ਤੱਕ ਰਹਿਣ ਵਾਲਾ ਕਿਸੇ ਵੀ ਤਰ੍ਹਾਂ ਦਾ ਤਨਾਅ ਬਾਅਦ ’ਚ ਬਿਮਾਰੀ ਦਾ ਰੂਪ ਲੈ ਸਕਦਾ ਹੈ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਭਾਰਤ ਦੀ ਛੇ ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਕਿਸੇ ਨਾ ਕਿਸੇ ਰੂਪ ’ਚ ਇਸੇ ਮਾਨਸਿਕ ਸਮੱਸਿਆ ਤੋਂ ਪ੍ਰਭਾਵਿਤ ਹੈ ਜੇਕਰ ਗਿਣਤੀ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਤਨਾਅ ਤੋਂ ਪ੍ਰਭਾਵਿਤ ਆਬਾਦੀ ਸੱਤ ਕਰੋੜ ਤੋਂ ਜ਼ਿਆਦਾ ਠਹਿਰਦੀ ਹੈ

ਦੇਸ਼ ’ਚ ਏਨੀ ਵੱਡੀ ਆਬਾਦੀ ਦਾ ਮਾਨਸਿਕ ਵਿਕਾਰ ਦੇ ਕਾਰਨ ਗੈਰ-ਉਤਪਾਦਕ ਹੋਣਾ ਵਾਕਈ ਚਿੰਤਾ ਦਾ ਵਿਸ਼ਾ ਕਿਹਾ ਜਾ ਸਕਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਜਿਹੇ ਰੋਗੀਆਂ ਨੂੰ ਆਪਣੀ ਮਾਨਸਿਕ ਸਮੱਸਿਆ ਦਾ ਅਹਿਸਾਸ ਤੱਕ ਨਹੀਂ ਹੁੰਦਾ ਇੱਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਦੇ ਇਲਾਜ ਲਈ ਦੇਸ਼ ’ਚ ਮਨੋਵਿਗਿਆਨਕਾਂ, ਮਨੋਚਿਕਿਤਸਾ ਆਦਿ ਦੀ ਭਾਰੀ ਕਮੀ ਹੈ

ਕੀ ਕੰਮ ਹੈ ਮਨੋਵਿਗਿਆਨਿਕਾਂ ਦਾ

ਮਾਨਸਿਕ ਅਸੰਤੁਲਨ ਜਾਂ ਬਿਮਾਰੀ ਨਾਲ ਗ੍ਰਸਤ ਲੋਕਾਂ ਨੂੰ ਉਨ੍ਹਾਂ ਦੀਆਂ ਪੇ੍ਰਸ਼ਾਨੀਆਂ ਤੋਂ ਉੱਭਰਨ ’ਚ ਮੱਦਦ ਕਰਨਾ ਅਤੇ ਸੋਚ ਦੀ ਦਿਸ਼ਾ ਨੂੰ ਆਮ ਬਣਾਉਣ ਦਾ ਯਤਨ ਅਜਿਹੇ ਮਾਹਿਰਾਂ ਵੱਲੋਂ ਕੀਤਾ ਜਾਂਦਾ ਹੈ ਇਹ ਇਲਾਜ ਮੈਡੀਕਲ ਸਾਇੰਸ ਤੋਂ ਚਲਾਏ ਇਲਾਜ ਦੀ ਵਾਂਗ ਨਹੀਂ, ਸਗੋਂ ਉਨ੍ਹਾਂ ਦੇ ਵਿਹਾਰ ਭਾਵ ਸੋਚ, ਸਮਝ ਅਤੇ ਚਿੰਤਨ ਦੀ ਪ੍ਰਕਿਰਿਆ ’ਚ ਹੌਲੀ-ਹੌਲੀ ਬਦਲਾਅ ਲਿਆ ਕੇ ਕੀਤਾ ਜਾਂਦਾ ਹੈ ਵਿਹਾਰ ਆਮ ਕਰਨ, ਤਾਲਮੇਲ ਸੁਧਾਰਨ ਅਤੇ ਖੋਹਿਆ ਹੋਇਆ ਆਤਮਵਿਸ਼ਵਾਸ ਵਾਪਸ ਲਿਆਉਣ ’ਚ ਵੀ ਇਹ ਮਾਹਿਰ ਮੱਦਦਗਾਰ ਸਿੱਧ ਹੁੰਦੇ ਹਨ

ਸਾਈਕੋਲਾੱਜੀ ਅਤੇ ਸਾਇਕੋ ਐਨਾਲਿਸਿਸ ’ਚ ਅੰਤਰ

increase self confidence-by removing stress psychologistਸਾਈਕੋਲਾੱਜੀ ਜਾਂ ਮਨੋਵਿਗਿਆਨ ਵਿਸ਼ੇ ਦਾ ਟੀਚਾ ਮਨੁੱਖੀ ਦਿਮਾਗ ਰਾਹੀਂ ਵੱਖ-ਵੱਖ ਹਾਲਾਤਾਂ ’ਚ ਲਏ ਜਾਣ ਵਾਲੇ ਫੈਸਲਿਆਂ ਅਤੇ ਵਿਹਾਰ ਦਾ ਵਿਸ਼ਲੇਸ਼ਣ ਕਰਨਾ ਹੈ ਜਦਕਿ ਸਾਈਕੋਐਨਾਲਿਸਿਸ ਇੱਕ ਅਜਿਹੀ ਪ੍ਰਣਾਲੀ ਹੈ, ਜਿਸ ’ਚ ਸ਼ਾਮਲ ਵੱਖ-ਵੱਖ ਤਕਨੀਕਾਂ/ਤਰੀਕਿਆਂ ਦਾ ਇਸਤੇਮਾਲ ਕਰਕੇ ਇਹ ਜਾਣਨ ਦਾ ਯਤਨ ਕੀਤਾ ਜਾਂਦਾ ਹੈ

ਕਿ ਕਿਹੜੇ ਵਿਸ਼ੇਸ਼ ਹਾਲਾਤਾਂ ’ਚ ਮਨੁੱਖੀ ਦਿਮਾਗ ਰਾਹੀਂ ਕਿਸੇ ਖਾਸ ਤਰ੍ਹਾਂ ਦਾ ਫੈਸਲਾ, ਹੋਰ ਬਦਲਾਂ ਦੇ ਹੋਣ ਦੇ ਬਾਵਜ਼ੂਦ ਕਿਵੇਂ ਲਿਆ ਗਿਆ ਇਸ ਦੌਰਾਨ ਵਿਅਕਤੀ ਨੂੰ ਹੀਣ/ਅਸਹਾਇ ਹੋਣ ਦੀ ਭਾਵਨਾਵਾਂ ਤੋਂ ਉੱਭਾਰਨ ਦਾ ਯਤਨ ਵੀ ਕੀਤਾ ਜਾਂਦਾ ਹੈ ਕਿਹੜੀਆਂ ਮਜ਼ਬੂਰੀਆਂ ਕਾਰਨ ਦਬਾਈਆਂ ਗਈਆਂ ਇੱਛਾਵਾਂ ਅਤੇ ਉਮੀਦਾਂ ਤੋਂ ਉਪਜੇ ਅਵਸਾਦ ਨੂੰ ਸਮਝਣ ਅਤੇ ਉਸ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਵੀ ਕਾਊਂਸÇਲੰਗ ਦੌਰਾਨ ਕੀਤੀ ਜਾਂਦੀ ਹੈ ਅਸਲ ’ਚ, ਅਚੇਤਨ ਦਿਮਾਗ ’ਚ ਵਸੀਆਂ ਗੱਲਾਂ ਜਾਂ ਯਾਦਾਂ ਦੇ ਮਹੱਤਵ ਨੂੰ ਸਮਝਦੇ ਹੋਏ ਇਲਾਜ ਦੀ ਦਿਸ਼ਾ ਦਾ ਨਿਰਧਾਰਨ ਕੀਤਾ ਜਾਂਦਾ ਹੈ

ਨਿਯੁਕਤੀਆਂ

ਇਨ੍ਹਾਂ ਲਈ ਹਸਪਤਾਲ, ਐੱਨਜੀਓ, ਥੈਰੇਪੀ ਸੈਂਟਰ, ਕਾਊਂਸÇਲੰਗ ਸੈਂਟਰ, ਯੂਨੀਵਰਸਿਟੀ, ਸਕੂਲ, ਉਦਯੋਗਿਕ ਇਕਾਈਆਂ ਆਦਿ ’ਚ ਕਾਊਂਸਲਰ ਦੇ ਤੌਰ ’ਤੇ ਨੌਕਰੀ ਦੇ ਮੌਕੇ ਹੋ ਸਕਦੇ ਹਨ ਇਸ ਤੋਂ ਇਲਾਵਾ ਸੋਸ਼ਲ ਵੈੱਲਫੇਅਰ ਸੰਸਥਾਵਾਂ, ਰੱਖਿਆ ਖੇਤਰ, ਸਰਕਾਰੀ ਸਿਹਤ ਕੇਂਦਰਾਂ, ਜੇਲ੍ਹਾਂ ਆਦਿ ’ਚ ਵੀ ਅਜਿਹੇ ਪੜ੍ਹੇ-ਲਿਖੇ ਲੋਕ ਨਿਯੁਕਤ ਕੀਤੇ ਜਾਂਦੇ ਹਨ

ਕਰੀਅਰ ਦੇ ਸ਼ੁਰੂਆਤੀ ਦੌਰ ’ਚ ਕਿਸੇ ਨਾਮੀ ਮਨੋਵਿਗਿਆਨਕ/ਕਾਊਂਸਲਰ ਨਾਲ ਰਹਿ ਕੇ ਕਾਫ਼ੀ ਕੁਝ ਵਿਵਹਾਰਕ ਸਿੱਖਿਆ ਲਈ ਜਾ ਸਕਦੀ ਹੈ ਇਸ ਪੇਸ਼ੇ ਦੀ ਕਿਤਾਬੀ ਸਿੱਖਿਆ ਨਾਲ ਨਹੀਂ, ਸਗੋਂ ਮਾਨਸਿਕ ਸਮੱਸਿਆਵਾਂ ਤੋਂ ਪੀੜਤ/ਵੱਖ-ਵੱਖ ਬੁਰੀਆਂ ਆਦਤਾਂ ਜਾਂ ਲਤ ਦੇ ਸ਼ਿਕਾਰ ਲੋਕਾਂ ਆਦਿ ਦੇ ਇਲਾਜ ਦੌਰਾਨ ਸਿੱਖਿਆ ਜਾ ਸਕਦਾ ਹੈ ਬਾਅਦ ’ਚ ਹੋਰ ਤਰ੍ਹਾਂ ਦੇ ਵਿਸ਼ੇਸ਼ ਕੋਰਸ ਕਰਕੇ ਆਪਣੀ ਪੇਸ਼ੇਵਰ ਯੋਗਤਾ ਨੂੰ ਵਧਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਨਿੱਜੀ ਤੌਰ ’ਤੇ ਕਾਊਂਸਲਰ ਦੇ ਤੌਰ ’ਤੇ ਕੰਮ ਵੀ ਕੀਤਾ ਜਾ ਸਕਦਾ ਹੈ

ਕਈ ਤਰ੍ਹਾਂ ਦੀਆਂ ਹਨ ਨੌਕਰੀਆਂ

ਟੀਚਰ, ਮਨੋਵਿਗਿਆਨਕ ਸਲਾਹਕਾਰ, ਕਰੀਅਰ ਕਾਊਂਸਲਰ, ਸਾਇਕੋਲਾੱਜਿਸਟ, ਮੈਰਿਜ ਕਾਊਂਸਲਰ, ਚਾਈਲਡ ਕਾਊਂਸਲਰ ਆਦਿ ਅਹੁਦਿਆਂ ’ਤੇ ਕੰਮ ਕਰਨ ਦੇ ਮੌਕੇ ਮਿਲ ਸਕਦੇ ਹਨ ਵੱਖ-ਵੱਖ ਇੰਡਸਟਰੀਆਂ ’ਚ ਵੀ ਵੈੱਲਫੇਅਰ ਆਫਿਸਰ ਦੇ ਅਹੁਦਿਆਂ ’ਤੇ ਅਜਿਹੇ ਲੋਕਾਂ ਨੂੰ ਰੱਖਿਆ ਜਾਂਦਾ ਹੈ

ਟੀਚਿੰਗ ’ਚ ਵੀ ਅਜਿਹੀ ਸਿਖਲਾਈ ਵਾਲੇ ਲੋਕਾਂ ਲਈ ਮੌਕੇ ਰਹਿੰਦੇ ਹਨ ਸਾਇਕੋਲਾਜਿਸਟ ਨੂੰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ, ਯੂਨੀਵਰਸਿਟੀ, ਕਾਲਜ, ਸਕੂਲ, ਰਿਸਰਚ ਆਰਗਨਾਈਜੇਸ਼ਨ, ਪ੍ਰਾਈਵੇਟ ਇੰਡਸਟਰੀ, ਕਾਰਪੋਰੇਟ ਹਾਊਸ ਆਦਿ ਥਾਵਾਂ ’ਤੇ ਰੁਜ਼ਗਾਰ ਮਿਲ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਸਾਇਕੋਲਾੱਜੀ ’ਚ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ, ਜੋ ਕਿ ਤੁਹਾਡੇ ਸਾਈਕੋਲਾੱਜੀ ਕਰੀਅਰ ਲਈ ਕਾਫ਼ੀ ਚੰਗਾ ਸਾਬਤ ਹੋਵੇਗਾ ਤੁਸੀਂ ਹੇਠ ਲਿਖੇ ਖੇਤਰਾਂ ’ਚ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ ਸੋਸ਼ਲ ਸਾਇਕੋਲਾੱਜੀ, ਕੰਜ਼ਿਊਮਰ, ਸਾਇਕੋਲਾੱਜੀ, ਕਲੀਨਿਕਲ ਸਾਇਕੋਲਾੱਜੀ, ਚਾਈਲਡ ਸਾਇਕੋਲਾੱਜੀ, ਇੰਡਸਟਰੀਅਲ ਸਾਇਕੋਲਾੱਜੀ ਆਦਿ

ਸੋਸ਼ਲ ਸਾਇਕੋਲਾੱਜੀ:

ਸੋਸ਼ਲ ਸਾਇਕੋਲਾੱਜੀ ’ਚ ਸਮਾਜਿਕ ਤਨਾਅ, ਆਦਤਾਂ, ਨਸ਼ਾ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਤੋਂ ਛੁਟਕਾਰਾ ਕਰਨਾ ਸ਼ਾਮਲ ਹੁੰਦਾ ਹੈ ਐਨਜੀਓ, ਸਰਕਾਰੀ ਸਮਾਜ ਕਲਿਆਣ ਵਿਭਾਗ, ਸਮਾਜ ਸੁਧਾਰਾਂ ਨਾਲ ਜੁੜੀ ਏਜੰਸੀ ਸਾਇਕੋਲਾੱਜਿਸਟ ਦੀ ਮੱਦਦ ਨਾਲ ਹੀ ਇਹ ਕੰਮ ਪੂਰਾ ਕਰਦੀ ਹੈ ਇਸ ਦੇ ਲਈ ਇੱਥੇ ਸਮੇਂ-ਸਮੇਂ ’ਤੇ ਸਾਇਕੋਲਾੱਜਿਸਟ ਦੀ ਭਰਤੀ ਹੁੰਦੀ ਰਹਿੰਦੀ ਹੈ

ਇੰਡਸਟ੍ਰੀਅਲ ਸਾਇਕੋਲਾੱਜੀ:

ਇਸ ਦੇ ਅਧੀਨ ਕਿਸੇ ਵੀ ਆਰਗੇਨਾਈਜੇਸ਼ਨ ’ਚ ਕਰਮਚਾਰੀਆਂ ਦੀ ਚੋਣ ਪ੍ਰਕਿਰਿਆ ’ਚ ਸਾਈਕੋਲਾੱਜਿਸਟ ਦੀ ਅਹਿਮ ਭੂਮਿਕਾ ਹੁੰਦੀ ਹੈ ਇਨ੍ਹਾਂ ਦਾ ਕੰਮ ਇੰਟਰਵਿਊ ’ਚ ਆਏ ਉਮੀਦਵਾਰ ਦੇ ਵਿਹਾਰ, ਪਰਸਨੈਲਿਟੀ, ਕੰਮਊਨੀਕੇਸ਼ਨ ਸਕਿੱਲ, ਪ੍ਰੈਂਜਨਟੇਸ਼ਨ ਆਦਿ ਦਾ ਮੁਲਾਂਕਣ ਕਰਨਾ ਹੁੰਦਾ ਹੈ

ਕੰਜ਼ਿਊਮਰ ਸਾਇਕੋਲਾੱਜੀ:

ਕੋਈ ਵੀ ਕੰਪਨੀ ਕਿਸੇ ਵੀ ਉਤਪਾਦ ਨੂੰ ਬਾਜ਼ਾਰ ’ਚ ਉਤਾਰਨ ਤੋਂ ਪਹਿਲਾਂ ਕੰਜ਼ਿਊਮਰ ਸਰਵੇ ਕਰਾਉਂਦੀ ਹੈ ਜਿਸ ਨਾਲ ਖਰੀਦਦਾਰਾਂ ਦੇ ਪਸੰਦ, ਨਾਪਸੰਦ, ਜ਼ਰੂਰਤ, ਖਰੀਦਦਾਰੀ ਆਦਤ ਆਦਿ ਨੂੰ ਜਾਣਨ ਦਾ ਯਤਨ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਚਾਈਲਡ ਸਾਇਕੋਲਾੱਜੀ, ਕਲੀਨਿਕਲ ਸਾਇਕੋਲਾੱਜੀ ’ਚ ਵੀ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ

ਸਾੱਫਟ ਸਕਿਲ:

ਇਸ ਪੇਸ਼ੇ ’ਚ ਸਾੱਫਟ ਸਕਿਲ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਲਾਜ ਦੌਰਾਨ ਮਨੋਵਿਕਾਰ ਪੀੜਤ ਲੋਕਾਂ ਦਾ ਵਿਸ਼ਵਾਸ ਜਿੱਤਣਾ ਅਤੇ ਉਨ੍ਹਾਂ ’ਚ ਸਕਾਰਾਤਮਕ ਭਾਵਨਾ ਵਿਕਸਤ ਕਰਨਾ, ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਦੁਬਾਰਾ ਜੀਵਤ ਕਰਨ ਲਈ ਉਨ੍ਹਾਂ ਦੇ ਦੁੱਖਾਂ ਅਤੇ ਪ੍ਰੇਸ਼ਾਨੀਆਂ ਨੂੰ ਸਾਂਝਾ ਕਰਨਾ, ਉਨ੍ਹਾਂ ਦੇ ਮਨ ਦੀਆਂ ਉਲਝਣਾਂ ਨੂੰ ਸੁਲਝਾਉਣ ’ਚ ਮੱਦਦ ਕਰਨਾ ਆਦਿ ਕੰਮ ਬਹੁਤ ਜ਼ਰੂਰੀ ਹੁੰਦੇ ਹਨ ਇਸ ਲਈ ਕਾਫ਼ੀ ਹੱਦ ਤੱਕ ਇਹ ਪੇਸ਼ਾ ਮਨੁੱਖੀ ਭਾਵਨਾਵਾਂ ਦੇ ਮਹੱਤਵ ਨੂੰ ਸਮਝਣ ਅਤੇ ਕਿਸੇ ਕਾਰਨਾਂ ਜਾਂ ਹਾਦਸਿਆਂ ਨਾਲ ਮਨ ’ਤੇ ਠੇਸ ਨੂੰ ਹਮਦਰਦੀ ਤੌਰ ’ਤੇ ਮਿਟਾਉਣ ’ਤੇ ਵੀ ਆਧਾਰਿਤ ਹੈ ਇਸ ਦਾ ਸਕਾਰਾਤਮਕ ਪ੍ਰਭਾਵ ਰੋਗੀਆਂ ’ਚ ਨਵੀਂ ਖੁਸ਼ੀ ਅਤੇ ਜੀਵਨ ’ਚ ਅੱਗੇ ਵਧਣ ਦੀ ਇੱਛਾ ਦੇ ਤੌਰ ’ਤੇ ਸਾਹਮਣੇ ਆਉਣ ਲਗਦਾ ਹੈ

ਸਿਖਲਾਈ ਲਈ:

ਗ੍ਰੈਜੂਏਸ਼ਨ ਪੱਧਰ ਦਾ ਤਿੰਨ ਸਾਲ ਦਾ ਬੀਏ (ਆੱਨਰਸ) ਕੋਰਸ ਉਪਲੱਬਧ ਹੈ ਨਾਮੀ ਸੰਸਥਾਨਾਂ ’ਚ ਪ੍ਰੀਖਿਆ ਦਾਖਲੇ ਜ਼ਰੀਏ ਦਾਖਲਾ ਦਿੱਤਾ ਜਾਂਦਾ ਹੈ, ਜਦਕਿ ਹੋਰ ਸੰਸਥਾਨ ਬਾਰਵ੍ਹੀਂ ਦੇ ਅੰਕਾਂ ਦੇ ਆਧਾਰ ’ਤੇ ਤਿਆਰ ਮੈਰਿਟ ਸੂਚੀ ਤੋਂ ਦਾਖਲਾ ਦਿੰਦੇ ਹਨ ਇਸ ਕੋਰਸ ’ਚ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਤਮਾਮ ਮਨੋਵਿਗਿਆਨਕਾਂ ਰਾਹੀਂ ਵਿਕਸਤ ਸਿਧਾਂਤਾਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ ਇਸ ਦੇ ਸਿਲੇਬਸ ’ਚ ਸਾਇਕੋਲਾੱਜੀ, ਸਟੈਟੀਸਟਿਕਸ, ਇੰਟਰੋਡਕਸ਼ਨ ਟੂ ਕਾਊਂਸÇਲੰਗ, ਕਾਊਂਸÇਲੰਗ ਸਇਕੋਲਾੱਜੀ, ਵੋਕੇਸ਼ਨਲ ਗਾਇਡੈਂਸ, ਚਾਇਲਡ ਸਾਇਕੋਲਾੱਜੀ, ਵਿਹਾਰ ਵਿਗਿਆਨ, ਕਾਊਂਸÇਲੰਗ ਪ੍ਰੋਸੈੱਸ, ਰਿਸਰਚ ਮੈਥਡੋਲਾੱਜੀ ਆਦਿ ’ਤੇ ਆਧਾਰਿਤ ਪੇਪਰ ਹੁੰਦੇ ਹਨ

ਹੁਨਰ:

 • ਸ਼ਾਂਤ ਅਤੇ ਹੌਂਸਲਾਦਾਇਕ ਸ਼ਖਸੀਅਤ ਹੋਣਾ ਬੇਹੱਦ ਜ਼ਰੂਰੀ
 • ਮਨੁੱਖੀ ਭਾਵਨਾਵਾਂ ’ਤੇ ਆਧਾਰਿਤ ਸੋਚ ਅਤੇ ਰੋਗੀ ਦੇ ਵਿਹਾਰ ਨੂੰ ਸਮਝਣ ’ਚ ਦਿਲਚਸਪੀ
 • ਲੋਕਾਂ ਨੂੰ ਪਰੇਸ਼ਾਨੀ ਤੋਂ ਉੱਭਰਨਣ ’ਚ ਮੱਦਦ ਕਰਨ ਦਾ ਜਜ਼ਬਾ
 • ਸਮਾਜ ਕਲਿਆਣ ਦੀ ਭਾਵਨਾ
 • ਮਨੁੱਖੀ ਵਿਹਾਰ ਦੀ ਸਿਧਾਂਤਕ ਅਤੇ ਵਿਵਹਾਰਕ ਬੁਨਿਆਦੀ ਸਮਝ
 • ਬਿਹਤਰ ਸੰਚਾਰ ਸਮਰੱਥਾ
 • ਰੋਗੀਆਂ/ਤਨਾਅਗ੍ਰਸਤ ਲੋਕਾਂ ਦੀਆਂ ਗੱਲਾਂ ਸੁਣਨ ਅਤੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ
 • ਦੁੱਖੀ ਹੋਏ ਮਨ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਆਤਮਵਿਸ਼ਵਾਸ ਜਗਾਉਣ ਦਾ ਹੁਨਰ

ਚੁਣੌਤੀਆਂ:

 • ਹਰ ਤਰ੍ਹਾਂ ਦੇ ਮਾਨਸਿਕ ਤਨਾਅ ਤੋਂ ਗ੍ਰਸਤ/ਅਵਸਾਦ ਦੀ ਸਥਿਤੀ ਵਾਲੇ ਵਿਅਕਤੀ ਦੇ ਇਲਾਜ ਦੀ ਵੱਖਰੀ ਚੁਣੌਤੀ
 • ਰੋਗੀਆਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਜਲਦ ਠੀਕ ਕਰ ਦੇਣ ਦੀ ਉਮੀਦ ਦਾ ਤਨਾਅ
 • ਸਰਕਾਰੀ ਪੱਧਰ ’ਤੇ ਜਾੱਬ ਦੀ ਸੀਮਤ ਵਿਵਸਥਾ
 • ਪ੍ਰਾਈਵੇਟ ਹਸਪਤਾਲ ’ਚ ਆਕਰਸ਼ਕ ਆਮਦਨੀ ਨਹੀਂ

ਸੰਸਥਾਨ

 • ਦਿੱਲੀ ਯੂਨੀਵਰਸਿਟੀ, ਦਿੱਲੀ
 • ਯੂਨੀਵਰਸਿਟੀ ਆਫ਼ ਲਖਨਊ, ਲਖਨਊ
 • ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
 • ਦਿਆਲਬਾਗ ਐਜ਼ੂਕੇਸ਼ਨਲ ਇੰਸਟੀਚਿਊਟ, ਆਗਰਾ
 • ਪਟਨਾ ਯੂਨੀਵਰਸਿਟੀ, ਪਟਨਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!