ਮਧੁਰ ਬਣੇ ਸੱਸ-ਨੂੰਹ ਦਾ ਰਿਸ਼ਤਾ
ਪਰਿਵਾਰਾਂ ’ਚ ਹਮੇਸ਼ਾ ਸੁਖਦਾਈ ਮਾਹੌਲ ਹੀ ਬਣਿਆ ਰਹੇ, ਇਸ ਲਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸੱਚਾ ਸੌਦਾ ’ਚ ਨਵੇਂ ਵਿਆਹੇ ਨੌਜਵਾਨਾਂ ਪ੍ਰਤੀ ਇਹ ਹਮਦਰਦੀ ਪੂਰਨ ਨਸੀਹਤ ਪ੍ਰਦਾਨ ਕੀਤੀ ਹੈ ਕਿ ਲੜਕੀ ਉਸ ਘਰ ’ਚ ਨਵੀਂ ਹੁੰਦੀ ਹੈ, ਤਾਂ ਲੜਕੇ ਭਾਵ ਉਸਦੇ ਪਤੀ ਦਾ ਫਰਜ਼ ਹੈ ਕਿ ਉਹ ਆਪਣੀ ਪਤਨੀ ਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੁਭਾਅ ਬਾਰੇ ਪਹਿਲਾਂ ਹੀ ਸਹੀ ਜਾਣਕਾਰੀ ਦੇ ਦੇਵੇ ਤਾਂ ਕਿ ਉਹ ਆਪਣੇ-ਆਪ ਨੂੰ ਉਸ ਨਵੇਂ ਮਾਹੌਲ ’ਚ ਆਸਾਨੀ ਨਾਲ ਐਡਜਸਟ ਕਰ ਸਕੇ ਅਤੇ ਇਸੇ ਤਰ੍ਹਾਂ ਜਦੋਂ ਲੜਕਾ ਆਪਣੀ ਪਤਨੀ ਨਾਲ ਆਪਣੇ ਸਹੁਰੇ ਘਰ ਜਾਵੇ, ਤਾਂ ਉਸਦੀ ਪਤਨੀ ਦਾ ਵੀ ਫਰਜ਼ ਹੈ।
ਕਿ ਉਹ ਆਪਣੇ ਮਾਤਾ-ਪਿਤਾ ਆਦਿ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੁਭਾਅ ਬਾਰੇ ਸਪੱਸ਼ਟ ਦੱਸ ਦੇਵੇ ਕਿ ਉਹ ਕਿਸ-ਕਿਸ ਸੁਭਾਅ ਦੇ ਸੁਆਮੀ ਹਨ ਇਸ ਤੋਂ ਇਲਾਵਾ ਲੜਕਾ-ਲੜਕੀ ਦੋਵਾਂ ਨੇ ਹੀ ਇੱਕ-ਦੂਜੇ ਦੇ ਮਾਤਾ-ਪਿਤਾ, ਬਜ਼ੁਰਗਾਂ ਦਾ ਆਪਣੇ ਮਾਤਾ-ਪਿਤਾ ਬਜ਼ੁਰਗਾਂ ਤੋਂ ਵਧ ਕੇ ਸਨਮਾਨ-ਸਤਿਕਾਰ ਕਰਨਾ ਹੈ ਅਤੇ ਛੋਟੇ ਬੱਚਿਆਂ (ਛੋਟਿਆਂ) ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰਨਾ ਹੈ ਅਤੇ ਪਤੀ-ਪਤਨੀ ਦਾ ਇੱਕ-ਦੂਜੇ ਪ੍ਰਤੀ ‘ਦ੍ਰਿੜ੍ਹ ਯਕੀਨ’ ਬਹੁਤ ਹੀ ਜ਼ਰੂਰੀ ਹੈ ਤਾਂ ਪਰਿਵਾਰ ਟੁੱਟਣ ਤੋਂ ਬਚਿਆ ਰਹੇਗਾ ਅਤੇ ਖੁਸ਼ ਵੀ ਰਹੇਗਾ ਪੂਜਨੀਕ ਗੁਰੂ ਜੀ ਦੀ ਇਸ ਪਵਿੱਤਰ ਨਸੀਹਤ ਨੂੰ ਬਹੁਤ ਪਰਿਵਾਰਾਂ ਨੇ ਦਿਲੋਂ ਮੰਨਿਆ ਅਤੇ ਉਨ੍ਹਾਂ ਦੇ ਘਰਾਂ ’ਚ ਸਵਰਗ ਵਰਗਾ ਸੁਖਦਾਈ ਮਾਹੌਲ ਬਣਿਆ ਹੋਇਆ ਹੈ।
ਭਾਰਤੀ ਪਰਿਵਾਰਾਂ ’ਚ ਨੂੰਹ-ਸੱਸ ਦਾ ਰਿਸ਼ਤਾ ਇੱਕ ਗੁੰਝਲਦਾਰ ਅਤੇ ਭਾਵਨਾਤਮਕ ਸਬੰਧ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਇਹ ਰਿਸ਼ਤਾ ਘਰ ਦੀ ਨੀਂਹ ਨੂੰ ਮਜ਼ਬੂਤ ਬਣਾ ਸਕਦਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਪਰਿਵਾਰ ਦੇ ਮਾਹੌਲ ਅਤੇ ਘਰ ਦੇ ਜੀਆਂ ਦੀ ਭਾਵਨਾਤਮਕ ਸਥਿਤੀ ’ਤੇ ਪੈਂਦਾ ਹੈ ਹਾਲਾਂਕਿ ਸੱਸ ਅਤੇ ਨੂੰਹ ਦੋਵਾਂ ਦਾ ਉਦੇਸ਼ ਇੱਕ ਸੁਖੀ ਅਤੇ ਸੰਤੁਲਿਤ ਪਰਿਵਾਰ ਬਣਾਉਣਾ ਹੁੰਦਾ ਹੈ, ਪਰ ਕਈ ਵਾਰ ਛੋਟੀਆਂ-ਛੋਟੀਆਂ ਗਲਤਫਹਿਮੀਆਂ ਅਤੇ ਉਮੀਦਾਂ ਇਸ ਰਿਸ਼ਤੇ ’ਚ ਦੂਰੀ ਪੈਦਾ ਕਰ ਦਿੰਦੀਆਂ ਹਨ।
Table of Contents
ਆਓ! ਜਾਣਦੇ ਹਾਂ ਕਿ ਨੂੰਹ-ਸੱਸ ਦੇ ਇਸ ਮਹੱਤਵਪੂਰਨ ਰਿਸ਼ਤੇ ’ਚ ਤਾਲਮੇਲ ਕਿਵੇਂ ਬਣਾਇਆ ਜਾ ਸਕਦਾ ਹੈ।
ਆਪਸੀ ਸਮਝ ਵਿਕਸਿਤ ਕਰੋ:
ਸੱਸ ਅਤੇ ਨੂੰਹ ਦੋਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਵੱਖ-ਵੱਖ ਪਿਛੋਕੜ ਅਤੇ ਵਿਚਾਰਧਾਰਾ ਤੋਂ ਆਉਂਦੀਆਂ ਹਨ ਨੂੰਹ ਨੂੰ ਇਹ ਸਮਝਣ ਦੀ ਲੋੜ ਹੈ ਕਿ ਸੱਸ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਬਣਾਈ ਰੱਖਣ ਲਈ ਬਹੁਤ ਤਿਆਗ ਕੀਤੇ ਹਨ ਦੂਜੇ ਪਾਸੇ, ਸੱਸ ਨੂੰ ਇਹ ਸਮਝਣਾ ਚਾਹੀਦੈ ਕਿ ਨੂੰਹ ਇੱਕ ਨਵੇਂ ਮਾਹੌਲ ’ਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਆਪਸੀ ਸਮਝ ਨਾਲ ਰਿਸ਼ਤੇ ’ਚ ਹਮਦਰਦੀ ਅਤੇ ਹੌਂਸਲਾ ਵਿਕਸਿਤ ਹੋਵੇਗਾ।
ਖੁੱਲ੍ਹੀ ਗੱਲਬਾਤ ਨੂੰ ਤਰਜ਼ੀਹ ਦਿਓ:
ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਸਭ ਤੋਂ ਮਹੱਤਵਪੂਰਨ ਹੈ ਜੇਕਰ ਨੂੰਹ-ਸੱਸ ’ਚ ਕੋਈ ਅਸਹਿਮਤੀ ਹੋਵੇ, ਤਾਂ ਉਸਨੂੰ ਖੁੱਲ੍ਹ ਕੇ ਗੱਲਬਾਤ ਦੇ ਜ਼ਰੀਏ ਸੁਲਝਾਉਣ ਦਾ ਯਤਨ ਕਰੋ ਮਨ ’ਚ ਗੱਲ ਦਬਾ ਕੇ ਰੱਖਣ ਨਾਲ ਗਲਤਫਹਿਮੀਆਂ ਵਧ ਸਕਦੀਆਂ ਹਨ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਨ੍ਹਾਂ ਦੀ ਕਦਰ ਕਰਨ ਦਾ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਉਮੀਦਾਂ ਨੂੰ ਸੀਮਤ ਰੱਖੋ:
ਅਕਸਰ ਰਿਸ਼ਤਿਆਂ ’ਚ ਸਮੱਸਿਆਵਾਂ ਉਦੋਂ ਆਉਂਦੀਆਂ ਹਨ ਜਦੋਂ ਇੱਕ-ਦੂਜੇ ਤੋਂ ਲੋੜ ਤੋਂ ਜ਼ਿਆਦਾ ਉਮੀਦਾਂ ਰੱਖੀਆਂ ਜਾਂਦੀਆਂ ਹਨ ਸੱਸ ਅਤੇ ਨੂੰਹ ਦੋਵਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਵਿਅਕਤੀ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਹਨ ਆਪਸੀ ਸਨਮਾਨ ਬਣਾਈ ਰੱਖਦੇ ਹੋਏ ਜੇਕਰ ਓਨੀਆਂ ਹੀ ਉਮੀਦਾਂ ਰੱਖੀਆਂ ਜਾਣ, ਤਾਂ ਰਿਸ਼ਤੇ ’ਚ ਸਹਿਜਤਾ ਆਵੇਗੀ।
ਹੌਂਸਲੇ ਨਾਲ ਬਦਲਾਅ ਨੂੰ ਅਪਣਾਓ:
ਹਰ ਰਿਸ਼ਤੇ ’ਚ ਸਮੇਂ ਦੇ ਨਾਲ ਬਦਲਾਅ ਆਉਂਦਾ ਹੈ, ਅਤੇ ਇਸ ਨੂੰ ਸਵੀਕਾਰਨਾ ਮਹੱਤਵਪੂਰਨ ਹੈ ਸੱਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨੂੰਹ ਦੇ ਆਉਣ ਨਾਲ ਘਰ ਦੇ ਤੌਰ-ਤਰੀਕੇ ਬਦਲ ਸਕਦੇ ਹਨ ਅਤੇ ਨੂੰਹ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੁਰਾਣੇ ਤੌਰ-ਤਰੀਕਿਆਂ ’ਚ ਬਦਲਾਅ ਹੌਲੀ-ਹੌਲੀ ਹੀ ਹੁੰਦਾ ਹੈ ਹੌਂਸਲੇ ਅਤੇ ਸਮਝਦਾਰੀ ਨਾਲ ਇਨ੍ਹਾਂ ਬਦਲਾਵਾਂ ਨੂੰ ਅਪਣਾ ਕੇ ਰਿਸ਼ਤੇ ਨੂੰ ਸਹਿਜ਼ ਬਣਾਇਆ ਜਾ ਸਕਦਾ ਹੈ।
ਸਲਾਹੁਤਾ ਕਰਨਾ ਨਾ ਭੁੱਲੋ:
ਇੱਕ-ਦੂਜੇ ਦੇ ਯਤਨਾਂ ਨੂੰ ਪਹਿਚਾਣੋ ਅਤੇ ਸਲਾਹੋ ਨੂੰਹ ਦੇ ਛੋਟੇ-ਛੋਟੇ ਕੰਮਾਂ ਦੀ ਤਾਰੀਫ ਨੂੰਹ ਦੇ ਦਿਲ ’ਚ ਖੁਸ਼ੀ ਲਿਆਉਂਦੀ ਹੈ, ਅਤੇ ਸੱਸ ਦੇ ਤਜ਼ੁਰਬੇ ਅਤੇ ਦੇਖਭਾਲ ਦੀ ਸਲਾਹੁਤਾ ਸੱਸ ਨੂੰ ਆਤਮ-ਵਿਸ਼ਵਾਸ ਦਿੰਦੀ ਹੈ ਸਕਾਰਾਤਮਕਤਾ ਨਾਲ ਭਰੀ ਇਹ ਆਦਤ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ।
ਨਿੱਜਤਾ ਦਾ ਸਨਮਾਨ ਕਰੋ:
ਹਰ ਰਿਸ਼ਤੇ ’ਚ ਨਿੱਜੀ ਆਜ਼ਾਦੀ ਦਾ ਮਹੱਤਵ ਹੁੰਦਾ ਹੈ ਸੱਸ ਨੂੰ ਨੂੰਹ ਨੂੰ ਉਸਦੀ ਨਿੱਜੀ ਜ਼ਿੰਦਗੀ ਜਿਉਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ, ਅਤੇ ਨੂੰਹ ਨੂੰ ਵੀ ਸੱਸ ਦੇ ਨਿੱਜੀ ਸਮੇਂ ਅਤੇ ਆਦਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇੱਕ-ਦੂਜੇ ਦੀ ਨਿੱਜਤਾ ਦਾ ਸਨਮਾਨ ਕਰਨ ਨਾਲ ਰਿਸ਼ਤੇ ’ਚ ਮਿਠਾਸ ਵਧਦੀ ਹੈ।
ਪਰਿਵਾਰ ਪ੍ਰਤੀ ਬਰਾਬਰ ਦ੍ਰਿਸ਼ਟੀਕੋਣ ਰੱਖੋ:
ਸੱਸ ਅਤੇ ਨੂੰਹ ਦੋਵਾਂ ਨੂੰ ਇਹ ਸਮਝਣਾ ਚਾਹੀਦੈ ਕਿ ਉਨ੍ਹਾਂ ਦਾ ਟੀਚਾ ਇੱਕ ਹੀ ਹੈ- ਪਰਿਵਾਰ ਨੂੰ ਖੁਸ਼ ਅਤੇ ਖੁਸ਼ਹਾਲ ਬਣਾਈ ਰੱਖਣਾ ਪਰਿਵਾਰ ਪ੍ਰਤੀ ਬਰਾਬਰ ਦ੍ਰਿਸ਼ਟੀਕੋਣ ਰੱਖਦੇ ਹੋਏ ਆਪਸੀ ਸਹਿਯੋਗ ਨਾਲ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ।
ਸਹਿਣਸ਼ੀਲਤਾ ਰੱਖੋ:
ਹਰ ਰਿਸ਼ਤਾ ਸਮੇਂ ਦੇ ਨਾਲ ਪਰਿਪੱਕ ਹੁੰਦਾ ਹੈ ਸੱਸ ਅਤੇ ਨੂੰਹ ਨੂੰ ਹੌਂਸਲਾ ਰੱਖਦੇ ਹੋਏ ਇੱਕ-ਦੂਜੇ ਦੀਆਂ ਕਮੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜੇਕਰ ਕੋਈ ਗਲਤੀ ਹੁੰਦੀ ਹੈ, ਤਾਂ ਮੁਆਫ ਕਰਨ ਅਤੇ ਭੁੱਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
ਪਰਸਪਰ ਸਹਿਯੋਗ ਨਾਲ ਸਮਾਂ ਬਿਤਾਓ:
ਨੂੰਹ-ਸੱਸ ਨੂੰ ਇੱਕ-ਦੂਜੇ ਦੇ ਨਾਲ ਸਮਾਂ ਬਿਤਾਉਣ ਦਾ ਯਤਨ ਕਰਨਾ ਚਾਹੀਦਾ ਹੈ ਇਕੱਠੇ ਖਾਣਾ ਬਣਾਉਣਾ, ਸ਼ਾਪਿੰਗ ਕਰਨਾ ਜਾਂ ਪਰਿਵਾਰ ਨਾਲ ਜੁੜੀਆਂ ਯੋਜਨਾਵਾਂ ’ਤੇ ਚਰਚਾ ਕਰਨਾ ਰਿਸ਼ਤੇ ਨੂੰ ਮਜ਼ਬੂਤ ਕਰ ਸਕਦਾ ਹੈ। ਨੂੰਹ-ਸੱਸ ਦਾ ਰਿਸ਼ਤਾ ਚੁਣੌਤੀਪੂਰਨ ਹੋ ਸਕਦਾ ਹੈ, ਪਰ ਇਹ ਆਪਸੀ ਯਤਨ ਅਤੇ ਸਮਝਦਾਰੀ ਨਾਲ ਇੱਕ ਡੂੰਘੇ, ਪ੍ਰੇਮਪੂਰਨ ਬੰਧਨ ’ਚ ਬਦਲ ਸਕਦਾ ਹੈ ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ, ਖੁੱਲ੍ਹੀ ਗੱਲਬਾਤ ਅਤੇ ਆਪਸੀ ਸਹਿਯੋਗ ਨਾਲ ਇਹ ਰਿਸ਼ਤਾ ਨਾ ਸਿਰਫ ਮਜ਼ਬੂਤ ਹੋਵੇਗਾ, ਸਗੋਂ ਪਰਿਵਾਰ ਨੂੰ ਏਕਤਾ ਅਤੇ ਖੁਸ਼ੀ ਦਾ ਕੇਂਦਰ ਵੀ ਬਣਾਏਗਾ।