spiritual-satsang

spiritual-satsangਰੂਹਾਨੀ ਸਤਿਸੰਗ: ਡੇਰਾ ਸੱਚਾ ਸੌਦਾ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਸਰਸਾ spiritual-satsang

ਬੁਰੀ ਆਦਤੇਂ ਸਭ ਤੂ ਛੋੜ ਦੇ ਓ ਬਾਂਵਰੇ ਛੋੜ ਦੇ|
ਝੂਠੇ ਨਾਤੇ ਸਭ ਜਗ ਕੇ ਤੋੜ ਦੇ ਓ ਬਾਂਵਰੇ ਤੋੜਦੇ||
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਮਾਲਕ ਦੀ ਸਾਜੀ-ਨਵਾਜੀ ਪਿਆਰੀ ਸਾਧ-ਸੰਗਤ ਜੀਓ, ਜੋ ਵੀ ਜੀਵ ਇੱਥੇ ਸਤਿਸੰਗ ਪੰਡਾਲ ਵਿੱਚ ਚੱਲ ਕੇ ਆਏ ਹਨ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮਨ ਦਾ ਸਾਹਮਣਾ ਕਰਦੇ ਹੋਏ ਤੁਸੀਂ ਇੱਥੇ ਪਧਾਰੇ ਹੋ, ਬਹੁਤ ਹੀ ਉੱਚੇ ਭਾਗ ਹਨ ਤੁਹਾਡੇ, ਭਾਗਸ਼ਾਲੀ ਹੋ ਜੋ ਇਸ ਘੋਰ ਕਲਿਯੁਗ ਵਿੱਚ ਰਾਮ-ਨਾਮ ਦੀ ਕਥਾ ਕਹਾਣੀ ‘ਚ ਆ ਕੇ ਬੈਠਦੇ ਹਨ ਤੁਸੀਂ ਮਾਲਕ ਦੀ ਯਾਦ ਵਿੱਚ ਆ ਕੇ ਬੈਠਣ ਦਾ ਸਮਾਂ ਕੱਢਿਆ, ਇੱਥੇ ਆ ਕੇ ਦਰਸ਼ਨ ਦਿੱਤੇ ਹਨ ਤੁਹਾਡਾ ਸਾਰਿਆਂ ਦਾ ਇੱਥੇ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਅੱਜ ਜੋ ਤੁਹਾਡੀ ਸੇਵਾ ਵਿੱਚ ਭਜਨ, ਸ਼ਬਦ ਬੋਲਿਆ ਜਾਵੇਗਾ, ਜਿਸ ‘ਤੇ ਅੱਜ ਦਾ ਸਤਿਸੰਗ ਹੋਣਾ ਹੈ

ਉਹ ਭਜਨ ਸ਼ਬਦ ਹੈ:-

ਬੁਰੀ ਆਦਤੇਂ ਸਭ ਤੂ ਛੋੜ ਦੇ ਓ ਬਾਂਵਰੇ ਛੋੜ ਦੇ
ਝੂਠੇ ਨਾਤੇ ਸਭ ਜਗ ਕੇ ਤੋੜ ਦੇ ਓ ਬਾਂਵਰੇ ਤੋੜਦੇ

ਬੁਰੀ ਆਦਤ, ਬੁਰੇ ਵਿਚਾਰ ਜਿਨ੍ਹਾਂ ਅੰਦਰ ਚੱਲਦੇ ਹਨ, ਇਹ ਬੁਰੇ ਵਿਚਾਰ ਉਹਨਾਂ ਨੂੰ (ਮਾਲਕ ਦੀ ਦਇਆ-ਮਿਹਰ, ਰਹਿਮਤ, ਉਸ ਦੀ ਦਇਆ-ਦ੍ਰਿਸ਼ਟੀ ਤੋਂ) ਕੰਗਾਲ ਕਰ ਦਿੰਦੇ ਹਨ ਅੰਦਰ ਬੁਰੇ ਵਿਚਾਰ ਘੁੰਮਦੇ ਰਹਿੰਦੇ ਹਨ ਅਤੇ ਹਮੇਸ਼ਾ ਉਹਨਾਂ ਬੁਰਾਈਆਂ ਤੋਂ ਇਨਸਾਨ ਜਾਂ ਇਨਸਾਨ ਦਾ ਮਨ ਨਜ਼ਾਰੇ ਲੈਂਦਾ ਹੈ, ਖੁਸ਼ੀ ਮਹਿਸੂਸ ਕਰਦਾ ਹੈ ਅਸਲ ‘ਚ ਉਹ ਖੁਸ਼ੀ ਕੁਝ ਪਲ ਦੀ ਹੁੰਦੀ ਹੈ ਜੋ ਬੁਰਾਈ ਸੋਚਣ ‘ਤੇ ਆਉਂਦੀ ਹੈ ਦੂਜਿਆਂ ਪ੍ਰਤੀ ਬੁਰਾ ਦੇਖਣ ਨਾਲ ਜੋ ਬੁਰੇ ਖਿਆਲ ਆਉਂਦੇ ਹਨ ਉਹ ਪਲ ਭਰ ਮਨ ਦਾ ਆਨੰਦ ਹੁੰਦਾ ਹੈ

ਅਤੇ ਉਸ ਤੋਂ ਬਾਅਦ ਉਸ ਬੁਰਾਈ ਦੀ ਵਜ੍ਹਾ ਨਾਲ ਅਤੇ ਬੁਰੇ ਖਿਆਲਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਟੈਨਸ਼ਨ, ਗਮ, ਚਿੰਤਾ, ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਜਿਹੋ-ਜਿਹੇ ਵਿਚਾਰਾਂ ਦੇ ਤੁਸੀਂ ਸੁਆਮੀ ਹੋ, ਜਿਹੋ-ਜਿਹੇ ਖਿਆਲ ਤੁਹਾਡੇ ਅੰਦਰ ਚੱਲਦੇ ਹਨ, ਉਸ ਤਰ੍ਹਾਂ ਦਾ ਫਲ ਤੁਹਾਨੂੰ ਜ਼ਰੂਰ ਮਿਲਦਾ ਹੈ ਬੁਰੇ ਖਿਆਲ, ਬੁਰੀ ਸੋਚ ਤੁਹਾਨੂੰ ਮਾਲਕ ਦੀ ਨਿਗਾਹ ਤੋਂ ਦੂਰ ਕਰਦੇ ਹਨ ਆਤਮਿਕ ਬੇਚੈਨੀਆਂ, ਪ੍ਰੇਸ਼ਾਨੀਆਂ ਪੱਲੇ ਪੈ ਜਾਂਦੀਆਂ ਹਨ ਜੇਕਰ ਭਲੀ ਸੋਚ ਹੁੰਦੀ ਹੈ, ਨੇਕ ਸੋਚ ਹੁੰਦੀ ਹੈ

ਤਾਂ ਆਤਮਿਕ ਸ਼ਾਂਤੀ, ਆਤਮਿਕ ਸਕੂਨ, ਅੰਦਰ-ਬਾਹਰ ਦੀ ਤੰਦਰੁਸਤੀ ਮਿਲਦੀ ਹੈ ਇਹੋ-ਜਿਹੀਆਂ ਆਦਤਾਂ ਇਨਸਾਨ ਨੂੰ ਪੈ ਜਾਂਦੀਆਂ ਹਨ, ਉਹਨਾਂ ਨੂੰ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਉਦਾਹਰਨ ਦੇ ਤੌਰ ‘ਤੇ ਜਿਵੇਂ ਪਸ਼ੂ ਹੁੰਦਾ ਹੈ ਉਸ ਦੇ ਲਈ ਖਾਣ ਨੂੰ ਚਾਹੇ ਜਿੰਨਾ ਵੀ ਵਧੀਆ ਚਾਰਾ ਪਾਇਆ ਜਾਵੇ, ਪਰ ਜੇਕਰ ਉਸ ਨੂੰ ਰੱਸਾ ਚਬਾਉਣ ਦੀ ਆਦਤ ਪੈ ਜਾਵੇ ਤਾਂ ਉਹ ਰੱਸਾ ਚਬਾਉਣ ਤੋਂ ਬਾਜ ਨਹੀਂ ਆਉਂਦਾ, ਪਰ ਉਸ ਦਾ ਇੰਤਜ਼ਾਮ ਹੋ ਜਾਂਦਾ ਹੈ ਕਿ ਜਦੋਂ ਵੀ ਪਾਣੀ ਪਿਲਾਉਣ ਲਈ ਲੈ ਕੇ ਜਾਂਦੇ ਹਨ ਮੂੰਹ ‘ਤੇ ਉਸ ਦੇ ਧਾਗਿਆਂ ਜਾਂ ਰੱਸੀਆਂ ਨਾਲ ਬੁਣਿਆ ਛੱਕਲਾ ਆਦਿ ਮੂੰਹ ‘ਤੇ ਚੜ੍ਹਾ ਦਿੱਤਾ ਜਾਂਦਾ ਹੈ

ਤਾਂ ਕਿ ਉਹ ਇੱਧਰ-ਉੱਧਰ ਮੂੰਹ ਨਾ ਮਾਰੇ, ਪਰ ਇਨਸਾਨ ਦੇ ਤਾਂ ਅਜਿਹਾ ਨਹੀਂ ਹੋ ਸਕਦਾ ਅਜਿਹਾ ਹੋ ਤਾਂ ਨਹੀਂ ਸਕਦਾ ਕਿ ਇਨਸਾਨ ਦੀਆਂ ਅੱਖਾਂ ‘ਤੇ ਕੁਝ ਚੜ੍ਹਾ ਦਿੱਤਾ ਜਾਵੇ ਕਿਉਂਕਿ ਬੁਰਾ ਨਾ ਦੇਖੋ, ਬੁਰਾ ਨਾ ਸੋਚੋ ਇਹ ਤਾਂ ਅੰਦਰੋਂ ਪਰਿਵਰਤਨ ਕਰਨਾ ਹੈ ਅੰਦਰ ਦੀ ਸੋਚ ਨੂੰ ਬਦਲਣਾ ਹੈ ਤਾਂ ਕਿ ਬੁਰੀ ਆਦਤ ਨੂੰ ਛੱਡ ਸਕੇ, ਬੁਰੇ ਵਿਚਾਰਾਂ ਨੂੰ ਛੱਡ ਸਕੇ ਅਤੇ ਅੰਦਰ ਦੀ ਆਦਤ, ਅੰਦਰ ਦੇ ਵਿਚਾਰ ਜੇਕਰ ਕੋਈ ਬਦਲਣਾ ਚਾਹੇ ਤਾਂ ਉਸ ਦੇ ਲਈ ਇੱਕ ਹੀ ਤਰੀਕਾ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਹੈ ਨਾਮ ਦਾ ਸਿਮਰਨ ਜਿਉਂ-ਜਿਉਂ ਇਨਸਾਨ ਕਰਦਾ ਜਾਂਦਾ ਹੈ ਤਿਉਂ-ਤਿਉਂ ਬੁਰੇ ਵਿਚਾਰਾਂ ‘ਚ ਕਟੌਤੀ ਆਉਣਾ ਸ਼ੁਰੂ ਹੋ ਜਾਂਦੀ ਹੈ

ਬੁਰੇ ਵਿਚਾਰ ਖ਼ਤਮ ਹੋ ਜਾਣਗੇ, ਕਿਉਂਕਿ ਮਨ ਦੇ ਤੁਸੀਂ ਕਦੋਂ ਦੇ ਆਦੀ ਹੋ, ਕਦੋਂ ਤੋਂ ਤੁਸੀਂ ਉਹਨਾਂ ਬੁਰੀਆਂ ਆਦਤਾਂ ਨਾਲ ਜੁੜੇ ਹੋਏ ਹੋ, ਕਦੋਂ ਤੋਂ ਤੁਸੀਂ ਉਹ ਬੁਰਾਈਆਂ ਕਰ ਰਹੇ ਹੋ ਬਹੁਤ ਸਮੇਂ ਤੋਂ ਤੁਸੀਂ ਉਹਨਾਂ ਨਾਲ ਜੁੜੇ ਹੋਏ ਹੋ ਤਾਂ ਛੱਡਣ ‘ਚ ਵੀ ਕੁਝ ਸਮਾਂ ਲੱਗੇਗਾ ਜਿਉਂ-ਜਿਉਂ ਤੁਸੀਂ ਸਿਮਰਨ ਕਰਦੇ ਜਾਓਗੇ, ਮਾਲਕ ਦਾ ਨਾਮ ਲੈਂਦੇ ਜਾਓਗੇ ਤਿਉਂ-ਤਿਉਂ ਤੁਹਾਡੇ ਅੰਦਰ ਦੀਆਂ ਬੁਰਾਈਆਂ ਦੂਰ ਹੁੰਦੀਆਂ ਚਲੀਆਂ ਜਾਣਗੀਆਂ ਅਤੇ ਅੰਦਰ ਦੀਆਂ ਬੁਰਾਈਆਂ ਜਿਵੇਂ-ਜਿਵੇਂ ਦੂਰ ਹੁੰਦੀਆਂ ਹਨ ਇਨਸਾਨ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਦਾ ਹੈ,

ਉਸ ਮਾਲਕ ਦੀ ਦਇਆ-ਮਿਹਰ ਦੇ ਲਾਇਕ ਬਣਦਾ ਹੈ ਇਹੀ ਭਜਨ ‘ਚ ਲਿਖਿਆ ਹੈ:-

ਬੁਰੀ ਆਦਤੇਂ ਸਭ ਤੂ ਛੋੜਦੇ ਓ ਬਾਂਵਰੇ ਛੋੜਦੇ
ਝੂਠੇ ਨਾਤੇ ਸਭ ਜਗ ਕੇ ਤੋੜ ਦੇ ਓ ਬਾਂਵਰੇ ਤੋੜਦੇ

ਹੇ ਇਨਸਾਨ! ਬੁਰੀਆਂ ਆਦਤਾਂ ਛੱਡਦੇ ਹੇ ਭੋਲੇ ਇਨਸਾਨ ਮਨ ਦੇ ਗੁਲਾਮ, ਮਾਇਆ ‘ਚ ਭਰਮੇ ਹੋਏ ਇਨਸਾਨ, ਬੁਰੀਆਂ ਆਦਤਾਂ ਨੂੰ ਛੱਡਦੇ ਝੂਠੇ ਨਾਤੇ ਸਭ ਜਗਕੇ, ਤੋੜ ਦੇ ਓ ਬਾਂਵਰੇ ਤੋੜਦ ਝੂਠ ਦੇ ਸਾਜੋ-ਸਮਾਨਾਂ ‘ਚ ਹੱਦ ਤੋਂ ਜ਼ਿਆਦਾ ਨਾ ਫਸ ਇੰਨਾ ਨਾ ਖੁੱਭ ਕਿ ਆਪਣੇ ਓਮ, ਹਰੀ, ਅੱਲ੍ਹਾ, ਰਾਮ ਨੂੰ ਭੁੱਲ ਜਾਵਂੇ ਅਤੇ ਬਾਅਦ ‘ਚ ਦੁੱਖ ਉਠਾਉਣੇ ਪੈਣ ਇਸ ਬਾਰੇ ‘ਚ ਲਿਖਿਆ ਹੈ,

ਐ ਇਨਸਾਨ! ਤੂੰ ਇਸ ਤਨ ਦੀਆਂ ਲੱਜ਼ਤਾਂ ਤੋਂ ਹਟ, ਲੱਜ਼ਤਾਂ ਅਤੇ ਇੰਦਰੀਆਂ ਦੇ ਭੋਗਾਂ ਤੋਂ ਮੂੰਹ ਮੋੜਨ ‘ਚ ਹੀ ਸਭ ਬਰਕਤਾਂ ਹਨ ਜੋ ਸਰੀਰ ਦੇ ਰਸਾਂ ਵਿੱਚ ਮਸਤ ਹੋ ਗਿਆ ਸਮਝੋ ਉਹ ਆਪਣਾ ਖੂਨ ਕਰ ਰਿਹਾ ਹੈ ਤੂੰ ਤਾਂ ਸੁੰਦਰ ਸਰੂਪ ਯੂਸਫ ਦੀ ਤਰ੍ਹਾਂ ਇਸ ਤਨ ਦੇ ਖੂਹ ‘ਚ ਗਿਰਿਆ ਹੋਇਆ ਹੈ ਇਸ ਵਿੱਚੋਂ ਨਿਕਲਣ ਲਈ ਇੱਕ ਗੁਪਤ ਰੱਸੀ, ਨਾਮ ਦੀ ਡੋਰੀ ਹੈ ਜੋ ਮਾਲਕ ਦੀ ਦਇਆ ਦੀ ਧਾਰ ਅੰਦਰ ਆ ਰਹੀ ਹੈ, ਉਸ ਰੱਸੀ ਨੂੰ ਫੜ ਕੇ ਇਸ ਤਨ ਰੂਪੀ ਖੂਹ ਵਿੱਚੋਂ ਬਾਹਰ ਆ ਜਾ ਤਾਂ ਜੋ ਤੂੰ ਮਾਲਕ ਦੀ ਦਰਗਾਹ ਵਿੱਚ ਪਹੁੰਚ ਸਕੇ ਇਹ ਅਸਥੂਲ ਅੱਖਾਂ ਤਾਂ ਫ਼ਨਾਹ ਨੂੰ ਦੇਖਦੀਆਂ ਹਨ ਜੇਕਰ ਤੇਰੇ ਅੰਦਰ ਦੀ ਅੱਖ ਖੁੱਲ੍ਹ ਜਾਵੇ ਤਾਂ ਤੂੰ ਅਮਰ ਦੇਸ਼ਾਂ ਨੂੰ ਦੇਖ ਸਕੇਂਗਾ

ਹੇ ਇਨਸਾਨ! ਤੂੰ ਆਪਣੇ ਤਨ ਦੀਆਂ ਲੱਜ਼ਤਾਂ ‘ਚ ਖੁੱਭਿਆ (ਗੁਆਚਿਆ) ਹੋਇਆ ਹੈ ਸਰੀਰ ਨੂੰ ਖੂਹ ਮੰਨ ਕੇ ਅੰਦਰ ਹੀ ਅੰਦਰ ਗਿਰਿਆ ਹੋਇਆ ਹੈ ਅਰੇ! ਹੇਠਾਂ ਵੱਲ ਮੂੰਹ ਤਾਂ ਹੈਵਾਨਾਂ, ਜਾਨਵਰਾਂ ਦੇ ਹੁੰਦੇ ਹਨ ਤੇਰਾ ਮੂੰਹ ਤਾਂ ਸਿੱਧਾ ਹੈ ਕਦੇ ਸੋਚਿਆ ਕਰ, ਕਦੇ ਅੱਛਾਈ-ਨੇਕੀ ਦੀ ਗੱਲ ਵੀ ਕਰਿਆ ਕਰ ਕੇਵਲ ਸਰੀਰ ਦੇ ਭੋਗ-ਵਿਲਾਸਾਂ ‘ਚ, ਮਿਠਾਸ ‘ਚ, ਆਨੰਦ, ਲੱਜ਼ਤ, ਖੁਸ਼ੀ ‘ਚ ਗੁਆਚਿਆ ਹੋਇਆ ਹੈ, ਕਦੇ ਇਨ੍ਹਾਂ ਤੋਂ ਉੱਪਰ ਆ ਤਾਂ ਬੇਸ਼ੁਮਾਰ ਆਨੰਦ, ਲੱਜ਼ਤਾਂ ਜਿਸ ਨੂੰ ਪਰਮਾਨੰਦ ਕਿਹਾ ਹੈ, ਉਸ ਨੂੰ ਵੀ ਚੱਖ ਪਾਵੇਗਾ ਅਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਵੀ ਬਣ ਪਾਵੇਂਗਾ

ਭਾਈ ਨਾਲ-ਨਾਲ ਸ਼ਬਦ-ਭਜਨ ਚੱਲੇਗਾ ਅਤੇ ਨਾਲ-ਨਾਲ ਤੁਹਾਡੀ ਸੇਵਾ ‘ਚ ਅਰਜ਼ ਕਰਦੇ ਚੱਲਾਂਗੇ, ਹਾਂ ਜੀ, ਚੱਲੋ ਭਾਈ-

ਟੇਕ:- ਬੁਰੀ ਆਦਤੇਂ ਸਭ ਤੂ ਛੋੜਦੇ, ਓ ਬਾਂਵਰੇ ਛੋੜਦੇ
ਝੂਠੇ ਨਾਤੇ ਸਭ ਜਗ ਕੇ, ਤੋੜ ਦੇ ਓ ਬਾਂਵਰੇ ਤੋੜਦੇ
1. ਜੈਸੀ ਮਨ ਕੋ ਆਦਤ ਪੜ ਜਾਏ ਫਿਰ ਕਭੀ ਨਾ ਛੋੜੇ
ਉਸੀ ਕਾਮ ਕੋ ਭਾਗ ਕੇ ਜਾਏ, ਮੁੜਤਾ ਨਾ ਫਿਰ ਮੋੜੇ
ਕੋਈ ਸੰਤ ਸੁਜਾਨ ਮੋੜਦੇ ਤੋ ਬੇਸ਼ੱਕ ਮੋੜਦੇ ਬੁਰੀ ਆਦਤੇਂ….

2. ਸੰਤ ਕਬੀਰ ਸ਼ਬਦ ਦੁਆਰਾ ਜੀਵੋਂ ਕੋ ਸਮਝਾਤੇ,
ਚੋਰ ਜੁਆਰੀ ਕਿਆ ਬਦਲੇਂਗੇ ਆਦਤ ਕੋ ਫਰਮਾਤੇ
ਕੋਈ ਬਨੇ ਸੂਰਵੀਰ ਛੋੜਦੇ ਤੋ ਆਦਤ ਛੋੜਦੇ ਬੁਰੀ ਆਦਤੇਂ….

3. ਮਨ ਵਿਸ਼ਿਓਂ ਕੋ ਦੌੜ ਕੇ ਜਾਏ ਸਵਾਮੀ ਜੀ ਫਰਮਾਤੇ,
ਬੁਰੇ ਕਾਮੋਂ ਕੇ ਬਦਲੇ ਸੀਧੇ ਨਰਕੋਂ ਮੇਂ ਹੈਂ ਜਾਤੇ
ਸੁਖ ਪਾਨਾ ਪ੍ਰੀਤ ਪ੍ਰਭੂ ਸੇ ਜੋੜਦੇ ਓ ਬਾਂਵਰੇ ਜੋੜਦੇ ਬੁਰੀ ਆਦਤੇਂ….

4. ਜਾਨੇ ਸਭ ਕੁਛ ਮਨ ਹੈ ਫਿਰ ਭੀ ਬੁਰੇ ਕਾਮ ਹੈ ਕਰਤਾ,
ਹਾਥ ਮੇਂ ਦੀਪਕ ਲੇਕਰ ਦੇਖੋ ਕੂਏਂ ਮੇਂ ਹੈ ਪੜਤਾ
ਬਨਜਾ ਭੋਲਾ ਚਤੁਰਾਈ ਕੋ ਛੋੜਦੇ ਓ ਬਾਂਵਰੇ ਛੋੜਦੇ ਬੁਰੀ ਆਦਤੇਂ….

ਭਜਨ ਦੇ ਸ਼ੁਰੂ ‘ਚ ਆਇਆ ਹੈ
ਜੈਸੀ ਮਨ ਕੋ ਆਦਤ ਪੜ ਜਾਏ ਫਿਰ ਕਭੀ ਨਾ ਛੋੜੇ,
ਉਸੀ ਕਾਮ ਕੋ ਭਾਗ ਕੇ ਜਾਏ, ਮੁੜਤਾ ਨਾ ਫਿਰ ਮੋੜੇ,
ਕੋਈ ਸੰਤ ਸੁਜਾਨ ਮੋੜਦੇ ਤੋ ਬੇਸ਼ਕ ਮੋੜਦੇ

ਜੈਸੀ ਮਨ ਨੂੰ ਆਦਤ ਪੈ ਜਾਂਦੀ ਹੈ ਉਸ ਵੱਲੋਂ ਫਿਰ ਉਹ ਮੁੜਦਾ ਨਹੀਂ, ਰੁਕਦਾ ਨਹੀਂ, ਜਿਹੋ-ਜਿਹੇ ਵਿਚਾਰ, ਜਿਹੋ-ਜਿਹੀ ਸੋਹਬਤ ਇਨਸਾਨ ਕਰਨ ਲੱਗ ਜਾਵੇ ਬੜੀ ਮੁਸ਼ਕਲ ਨਾਲ ਉਸ ਤੋਂ ਬਚ ਪਾਉਂਦਾ ਹੈ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਬਜ਼ੁਰਗਵਾਰ ਖਾਲੀ ਹੁੰਦੇ ਹਨ, ਤਾਂ ਪਿੰਡ ‘ਚ ਇੱਕ ਜਗ੍ਹਾ ਹੁੰਦੀ ਹੈ, ਸ਼ਹਿਰਾਂ ‘ਚ ਪਾਰਕ ਕਹਿ ਦਿੰਦੇ ਹਨ, ਜਿੱਥੇ ਸਾਂਝੀ ਜਗ੍ਹਾ ਕਹਿੰਦੇ ਹਨ ਜੋ ਸਾਰਿਆਂ ਦੀ ਬਣਾਈ ਹੁੰਦੀ ਹੈ, ਉੱਥੇ ਜਾ ਕੇ ਬੈਠ ਜਾਂਦੇ ਹਨ ਦੂਜਿਆਂ ਦੀ ਚੁਗਲੀ, ਨਿੰਦਿਆ ਕਰਨਾ ਅਤੇ ਤਾਸ਼ ਦੇ ਪੱਤੇ ਕੁੱਟਦੇ ਰਹਿਣਾ

ਇਹ ਉਹਨਾਂ ਦੀ ਆਦਤ ਹੁੰਦੀ ਹੈ ਉਹਨਾਂ ਬਜ਼ੁਰਗਾਂ ਨੂੰ ਕੋਈ ਇਨ੍ਹਾਂ ਗੱਲਾਂ ਤੋਂ ਹਟਾਵੇ ਤਾਂ ਕਹਿੰਦੇ ਹਨ ਚਲਾ ਜਾ, ਸਾਡੇ ਕੰਮ ‘ਚ ਦਖਲਅੰਦਾਜੀ ਮਤ ਕਰ ਯਾਨੀ ਨਿੰਦਿਆ-ਚੁਗਲੀ ਘੱਟ ਹੋਣ ‘ਤੇ ਬਹੁਤ ਘਾਟਾ ਪੈ ਰਿਹਾ ਹੈ ਇਹੀ ਸਮਾਂ ਜੇਕਰ ਰਾਮ-ਨਾਮ ਦੀ ਚਰਚਾ ਕੀਤੀ ਜਾਵੇ ਤਾਂ ਉਹ ਸਮਾਂ ਲੇਖੇ ‘ਚ ਲੱਗ ਜਾਂਦਾ ਹੈ ਤੁਸੀਂ ਖਾਲੀ ਹੋ, ਬਜ਼ੁਰਗ ਹਨ ਸਾਰੇ ਇਕੱਠੇ ਬੈਠੋ, ਮਾਲਕ ਦੀ ਚਰਚਾ ਕਰੋ, ਕੋਈ ਸ਼ਬਦ-ਬਾਣੀ ਕਰੋ ਰਾਮ-ਨਾਮ ਜਪਣ ਦੀ ਉਮਰ ਹੈ ਅਜਿਹੀ ਮਨ ਦੀ ਗੰਦੀ ਆਦਤ ਹੈ

ਕਿ ਕਹਿੰਦੇ ਸਾਰੀ ਉਮਰ ਰਾਮ-ਨਾਮ ਨੂੰ ਸੁਣਦੇ-ਸੁਣਦੇ ਹੋ ਗਈ ਪਰ ਨਿੰਦਿਆ-ਚੁਗਲੀ ਕਰਦੇ ਸਾਰੀ ਉਮਰ ਹੋ ਗਈ, ਉਸ ਦੇ ਲਈ ਨਹੀਂ ਕਹਿੰਦਾ ਉਹ ਤਾਂ ਕਹੇਗਾ, ਨਹੀਂ! ਇਹ ਪਹਿਲਾਂ ਅਜਿਹਾ ਸੀ, ਹੁਣ ਕਿਵੇਂ ਬਗਲਾ ਭਗਤ ਬਣਦਾ ਹੈ ਫਲਾਂ ਆਦਮੀ ਅਜਿਹਾ ਸੀ, ਉਹ ਵੈਸਾ ਸੀ ਦੂਜਿਆਂ ਦੀ ਮੈਲ ਧੋਣ ‘ਚ ਲੱਗਿਆ ਰਹਿੰਦਾ ਹੈ

ਭਾਈ ਗੱਲ ਹੈ ਆਦਤ ਦੀ ਜਿਹੋ-ਜਿਹੀ ਆਦਤ ਪੈ ਗਈ ਉਹ ਛੱਡੇਗਾ ਨਹੀਂ ਆਪਣੀ ਮਾਨ-ਵਡਿਆਈ ਦੀ, ਆਪਣੀ ਗੱਲ ਸੁਣਾਉਣ ਦੀ ਮੈਂ ਅਜਿਹਾ ਸੀ, ਮੈਂ ਇਹ ਕੀਤਾ, ਚਾਹੇ ਕੋਈ ਸੁਣੇ ਨਾ ਸੁਣੇ, ਚਾਹੇ ਸਾਹਮਣੇ ਵਾਲਾ ਥੱਕ ਜਾਵੇ ਪਰ ਕਈ ਸੱਜਣ ਅਜਿਹੇ ਹੁੰਦੇ ਹਨ, ਜੋ ਬਣਾ-ਬਣਾ ਕੇ ਸੁਣਾਉਂਦੇ ਹੀ ਰਹਿੰਦੇ ਹਨ ਉਹਨਾਂ ਨੂੰ ਆਪਣੀ ਗੱਲ ਸੁਣਾਉਣ ‘ਚ ਰਸ ਆਉਂਦਾ ਹੈ ਇਹ ਆਦਤਾਂ ਹਨ ਜਿਸ ਨੂੰ ਜਿਹੋ-ਜਿਹੀ ਪੈ ਜਾਵੇ ਤਾਂ ਇਹ ਰੁਕਦੀ ਨਹੀਂ ਹੈ

ਜੈਸੀ ਮਨ ਕੋ ਆਦਤ ਪੜ ਜਾਏ, ਫਿਰ ਕਭੀ ਨਾ ਛੋੜੇ,
ਉਸੀ ਕਾਮ ਕੋ ਭਾਗ ਕੇ ਜਾਏ, ਮੁੜਤਾ ਨਾ ਫਿਰ ਮੋੜੇ

ਜਿਹੋ-ਜਿਹੀ ਆਦਤ ਪਈ ਹੋਈ ਹੈ ਮਨ ਉਸ ਵੱਲ ਦੌੜ ਕੇ ਜਾਵੇਗਾ ਕੋਈ ਸੰਤ-ਸੁਜਾਨ ਮੋੜਦੇ ਤੋ ਬੇਸ਼ੱਕ ਮੋੜਦੇ ਸੰਤ, ਪੀਰ-ਫਕੀਰ ਅਜਿਹੇ ਹੁੰਦੇ ਹਨ, ਜਦੋਂ ਚਾਹੁਣ ਆਪਣੇ-ਆਪ ‘ਚ ਜੋ ਮਰਜ਼ੀ ਪਰਿਵਰਤਨ ਲਿਆ ਸਕਦੇ ਹਨ ਇਹ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਹੁੰਦੀ ਹੈ ਉਹ ਆਪਣੇ-ਆਪ ਜਿਸ ਤਰ੍ਹਾਂ ਦਾ ਮਰਜੀ ਬਦਲ ਸਕਦੇ ਹਨ ਉਹਨਾਂ ਸਾਹਮਣੇ ਮਨ ਪਾਣੀ ਭਰਦਾ ਹੈ ਵਰਨਾ ਤਾਂ ਇਹ ਮਨ-ਜ਼ਾਲਮ, ਇਹ ਮਨ ਪਾਪੀ ਇਨਸਾਨ ਦਾ ਪਿੱਛਾ ਨਹੀਂ ਛੱਡਦਾ ਗੁੰਮਰਾਹ ਕਰਦਾ ਰਹਿੰਦਾ ਹੈ

ਅਤੇ ਬੁਰੇ ਵਿਚਾਰ ਜਿਹੋ ਜਿਹੇ ਆ ਗਏ ਉਹਨਾਂ ਦੇ ਪਿੱਛੇ ਚੱਲਦਾ ਹੀ ਰਹਿੰਦਾ ਹੈ, ਉਸ ਆਦਤ ਨੂੰ ਛੱਡਦਾ ਨਹੀਂ ਹੈ ਸੰਤ-ਫਕੀਰ ਵੀ ਸਮਝਾ ਦਿੰਦੇ ਹਨ ਕਈ ਵਾਰ ਅਸੀਂ ਦੇਖਿਆ ਕਈ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਬੁਰੀ ਆਦਤ ਹੈ, ਇਹ ਬੁਰਾ ਕਰਮ ਹੈ ਨਾ ਕਰ ਕਹਿ ਦਿੰਦੇ ਹਨ ਨਹੀਂ ਕਰਾਂਗੇ ਕੁਝ ਦੇਰ ਕਰਦੇ ਵੀ ਨਹੀਂ, ਲੇਕਿਨ ਜਿਵੇਂ ਹੀ ਦੇਰੀ ਹੋਈ, ਸਮਾਂ ਗੁਜ਼ਰਿਆ ਫਿਰ ਤੋਂ ਉਹ ਗੰਦੀ ਆਦਤ ਫਿਰ ਤੋਂ ਰੱਸਾ ਚਬਾਉਣਾ ਸ਼ੁਰੂ ਕਰ ਦਿੰਦੇ ਹਨ ਭਾਈ! ਉਹਨਾਂ ਨੂੰ ਫਿਰ ਸੁੱਖ ਜਾਂ ਆਨੰਦ ਖੁਸ਼ੀਆਂ ਨਹੀਂ ਮਿਲਦੀਆਂ

ਪੀਰ-ਫਕੀਰ ਦੁਨੀਆਂ ‘ਚ ਆਉਂਦੇ ਹੀ ਇਸ ਲਈ ਹਨ ਕਿ ਹਰ ਕਿਸੇ ਨੂੰ ਸੁੱਖ ਮਿਲੇ, ਬਚਨ ਵੀ ਇਸ ਲਈ ਕਰਦੇ ਹਨ ਯਾਨੀ ਉਹਨਾਂ ਦਾ ਹਰ ਕਰਮ ਦੂਜਿਆਂ ਲਈ ਹੁੰਦਾ ਹੈ

ਆਪਣੇ ਲਈ ਨਹੀਂ ਹੁੰਦਾ ਹੈ ਜਦ ਕੋਈ ਸੰਤਾਂ ਦੇ ਬਚਨਾਂ ‘ਤੇ ਅਮਲ ਨਾ ਕਰੇ, ਮਨਮਰਜ਼ੀ ਕਰੇ, ਮਨਮਤੇ ਚਲੇ ਤਾਂ ਫਿਰ ਸੰਤਾਂ ਦਾ ਦੋਸ਼ ਨਹੀਂ, ਉਸ ਮਨਮਤੇ ਚੱਲਣ ਵਾਲੇ ਦਾ ਦੋਸ਼ ਹੈ ਇਸ ਲਈ ਫਿਰ ਉਹ ਦੁਖੀ, ਪ੍ਰੇਸ਼ਾਨ ਹੁੰਦਾ ਹੈ ਅਤੇ ਸੁਣਨਾ ਇਹ ਪੈਂਦਾ ਹੈ ਇਹ ਤਾਂ ਫਲਾਂ, ਸੰਤਾਂ ਦਾ ਸ਼ਿਸ਼ ਹੈ ਇਸ ਨੇ ਅਜਿਹਾ ਬੁਰਾ ਕਰਮ ਕਿਉਂ ਕੀਤਾ? ਇਹ ਕੋਈ ਨਹੀਂ ਸੋਚਦਾ ਕਿ ਸੰਤ, ਪੀਰ-ਫਕੀਰ ਕਦੇ ਕਿਸੇ ਨੂੰ ਬੁਰਾ ਕਰਨ ਦੀ ਬੁਰਾ ਬੋਲਣ ਦੀ, ਬੁਰਾ ਸੋਚਣ ਦੀ ਸਿੱਖਿਆ ਨਹੀਂ ਦਿੰਦੇ ਨਾ ਇਕੱਲਿਆਂ ਨੂੰ, ਨਾ ਸਾਰਿਆਂ ਦੇ ਸਾਹਮਣੇ ਅਤੇ ਨਾ ਹੀ ਕਿਸੇ ਨੂੰ ਲਿਖ ਕੇ ਬਾਣੀ ਰਾਹੀਂ ਦਿੰਦੇ ਹਨ ਇਹ ਕੋਈ ਨਹੀਂ ਕਹਿੰਦਾ

ਕਿ ਕਰਨ ਵਾਲਾ ਬੁਰਾ ਹੈ ਉਸ ਦੇ ਮਨ ਨੇ ਬੁਰਾ ਕਰਾਇਆ ਹੈ ਇਹ ਸੰਸਾਰ ਦੀ ਰੀਤ ਹੈ ਭਾਈ! ਇਹ ਬਿਲਕੁਲ ਗਲਤ ਹੈ ਜੋ ਅਜਿਹਾ ਇਨਸਾਨ ਕਹਿੰਦਾ ਹੈ, ਮਨ ਦੇ ਪਿੱਛੇ ਉਹ ਚੱਲਦਾ ਖੁਦ ਹੈ ਲੇਕਿਨ ਗਲਤ ਧਰਮ ਨੂੰ ਕਿਹਾ ਜਾਂਦਾ ਹੈ ਧਰਮ ‘ਚ ਤਾਂ ਬਹੁਤ ਲੋਕ ਹੁੰਦੇ ਹਨ ਜਿੱਥੇ ਇੱਕ ਕਲਾਸ ਹੁੰਦੀ ਹੈ, ਉਸ ਨੂੰ ਇੱਕ ਟੀਚਰ ਪੜ੍ਹਾਉਂਦਾ ਹੈ ਉਸੇ ਕਲਾਸ ਦੇ ਬਹੁਤ ਸਾਰੇ ਬੱਚੇ ਮੈਰਿਟ ਵਿੱਚ ਆਉਂਦੇ ਹਨ, ਬਹੁਤ ਸਾਰੇ ਫਸਟ ਡਿਵੀਜ਼ਨ, ਸੈਕਿੰਡ ਡਿਵੀਜ਼ਨ ‘ਚ ਆਉਂਦੇ ਹਨ, ਕੁਝ ਪਾਸ ਹੋ ਜਾਂਦੇ ਹਨ

ਅਤੇ ਕੁਝ ਫੇਲ੍ਹ ਹੋ ਜਾਂਦੇ ਹਨ ਹੁਣ ਜੇਕਰ ਕੋਈ ਇੱਕ ਜਾਂ ਦੋ ਫੇਲ੍ਹ ਹੋ ਗਏ ਤਾਂ ਉਹਨਾਂ ਦੀ ਚਰਚਾ ਕਰਦਾ ਹੈ ਕਿ ਇਹ ਫੇਲ੍ਹ ਕਿਉਂ ਹੋਏ? ਮੈਰਿਟ ਵਾਲਿਆਂ ਦਾ ਖਿਆਲ ਨਹੀਂ ਹੈ ਪੜ੍ਹਾਇਆ ਤਾਂ ਟੀਚਰ ਨੇ ਹੈ! ਮੈਰਿਟ ਵੀ ਲੈ ਗਏ ਫਸਟ ਡਿਵੀਜ਼ਨ ਵੀ ਲੈ ਗਏ ਅੱਛੇ ਵੀ ਬਣੇ ਜੇਕਰ ਉਹਨਾਂ ਵਿੱਚੋਂ ਇੱਕ ਜਾਂ ਦੋ ਅੱਛੇ ਨਹੀਂ ਬਣੇ ਤਾਂ ਪੜ੍ਹਾਉਣ ਵਾਲੇ ‘ਚ ਕਮੀ ਨਹੀਂ ਹੈ ਕਮੀ ਉਹਨਾਂ ਦੀ ਨ-ਸਮਝੀ ਦੀ ਹੈ ਉਹ ਸਮਝਿਆ ਨਹੀਂ! ਅਮਲ ਨਹੀਂ ਕੀਤਾ ਟੀਚਰ, ਮਾਸਟਰ ਨੇ ਜੋ ਸਿਖਾਇਆ ਉਸ ਨੂੰ ਮੰਨਿਆ ਨਹੀਂ, ਅਭਿਆਸ ਨਹੀਂ ਕੀਤਾ ਤਾਂ ਨੰਬਰ ਕਿੱਥੋਂ ਆਉਣਗੇ? ਦੋਸ਼ ਉਸ ਮਾਸਟਰ-ਟੀਚਰ ਦਾ ਨਹੀਂ ਹੈ, ਦੋਸ਼ ਉਸ ਨਾ ਮੰਨਣ ਵਾਲੇ ਦਾ ਹੈ

ਇਸੇ ਤਰ੍ਹਾਂ ਹੀ ਸੰਸਾਰ ਵਿੱਚ ਜਿੰਨੇ ਵੀ ਸੰਤ, ਪੀਰ, ਪੈਗੰਬਰ, ਰੂਹਾਨੀ ਸੰਤ-ਮਹਾਂਪੁਰਸ਼ ਆਉਂਦੇ ਹਨ ਉਹਨਾਂ ਦਾ ਕੰਮ ਹਰ ਕਿਸੇ ਨੂੰ ਨਾਮ ਜਪਾਉਣਾ, ਇਨਸਾਨ ਨੂੰ ਇਨਸਾਨ ਨਾਲ ਜੋੜਨਾ, ਇਨਸਾਨ ਨੂੰ ਭਗਵਾਨ ਨਾਲ ਜੋੜਨਾ ਹੁੰਦਾ ਹੈ, ਪਰ ਜੇਕਰ ਨਾ ਮੰਨੇ ਬਚਨਾਂ ‘ਤੇ ਅਮਲ ਨਾ ਕਰੇ ਤਾਂ ਦੁਖੀ, ਪ੍ਰੇਸ਼ਾਨ ਹੁੰਦਾ ਹੈ ਇਸ ਦਾ ਦੋਸ਼ ਗੁਰੂ, ਸੰਤ, ਪੀਰ-ਫ਼ਕੀਰ ਦਾ ਨਹੀਂ, ਨਾ ਮੰਨਣ ਵਾਲੇ ਦਾ ਹੈ ‘ਗੁਰੂ ਬੇਚਾਰਾ ਕਿਆ ਕਰੇ ਜਾ ਸਿੱਖਨ ਮੇਂ ਚੂਕ’ ਇਸ ਬਾਰੇ ਲਿਖਿਆ ਹੈ-

ਸੰਤ ਦਿਆਲ ਇਸ ਜੀਵ ਕੋ ਪੁਕਾਰ-ਪੁਕਾਰ ਕਰ ਕਹਤੇ ਹੈ ਕਿ ਤੂ ਸਤਿਪੁਰਸ਼ ਕਾ ਪੁੱਤਰ ਹੈ ਐਸੀ ਕਰਨੀ ਨਾ ਕਰ ਤਾਂ ਜੋ ਯਮ ਦੀ ਚੋਟ ਖਾਣੀ ਪੜੇ ਪਰ ਇਹ ਜੀਵ ਨਹੀਂ ਮਾਨਤਾ ਔਰ ਸੰਤੋਂ ਕੇ ਬਚਨ ਕੀ ਪ੍ਰਤੀਤ ਨਹੀਂ ਕਰਤਾ ਵਹੀ ਕਰਮ ਕਰਤਾ ਹੈ ਜਿਸ ਸੇ ਯਮ ਕੀ ਹੀ ਚੋਟ ਖਾਵੇ

ਸੰਤ ਕਬੀਰ ਜੀ ਸ਼ਬਦ ਦੁਆਰਾ ਜੀਵੋਂ ਕੋ ਸਮਝਾਤੇ
ਚੋਰ ਜੁਆਰੀ ਕਿਆ ਬਦਲੇਂਗੇ ਆਦਤ ਕੋ ਫਰਮਾਤੇ
ਕੋਈ ਬਨੇ ਸੂਰਵੀਰ ਛੋੜਦੇ ਤੋ ਆਦਤ ਛੋੜਦੇ
ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ-
ਸੰਤ ਕਬੀਰ ਜੀ ਸ਼ਬਦ ਦੁਆਰਾ ਜੀਵੋਂ ਕੋ ਸਮਝਾਤੇ,
ਚੋਰ ਜੁਆਰੀ ਕਿਆ ਬਦਲੇਂਗੇ ਆਦਤ ਕੋ ਫਰਮਾਤੇ
ਕਬੀਰ ਸਾਹਿਬ ਨੇ ਆਪਣੀ ਬਾਣੀ ‘ਚ ਲਿਖਿਆ ਹੈ-
ਮਨਾ ਰੇ ਤੇਰੀ ਆਦਤ ਨੈ, ਕੋਈ ਬਦਲੇਗਾ ਹਰੀਜਨ ਸੂਰ
ਚੋਰ ਜੁਆਰੀ ਕਿਆ ਬਦਲੇਂਗੇ, ਯੇ ਤੋ ਮਾਇਆ ਕੇ ਮਜ਼ਦੂਰ

ਚੋਰ-ਜੁਆਰੀ ਇਹ ਤਾਂ ਮਾਇਆ ਦੇ ਮਜ਼ਦੂਰ ਹਨ ਜੇਕਰ ਆਪਣੇ ਅੰਦਾਜ ‘ਚ, ਆਪਣੇ ਨਜ਼ਰੀਏ ਨਾਲ ਕਹੀਏ ਕਿ ਕੀ ਚੋਰ, ਜੁਆਰੀ ਉਹ ਹੁੰਦੇ ਹਨ ਜੋ ਚੋਰ ਠੱਗ, ਲੁਟੇਰੇ ਰਾਤ ਨੂੰ ਚੁੱਪ-ਚੁਪੀਤੇ ਲੁੱਟਦੇ ਹਨ? ਪਰ ਜੋ ਸ਼ਰੇਆਮ, ਦਿਨ-ਦਿਹਾੜੇ ਜੈਂਟਲਮੈਨ ਬਣ ਕੇ ਲੁੱਟਦੇ ਹਨ ਕੀ ਉਹ ਚੋਰਾਂ ਦੇ ਮਹਾਂਬਾਪ ਨਹੀਂ ਹਨ? ਠੱਗੀ ਮਾਰਨਾ, ਬੇਈਮਾਨੀ ਕਰਨਾ, ਲੋਕਾਂ ਦਾ ਖੂਨ ਚੂਸਣਾ, ਰਿਸ਼ਵਤ ਇਹਨਾਂ ਦੇ ਸਾਹਮਣੇ ਚੋਰ ਵਿਚਾਰੇ ਤਾਂ ਬਿਲਕੁਲ ਛੋਟੇ-ਛੋਟੇ ਪਰ ਇਨ੍ਹਾਂ ਦਾ ਨਾਂਅ ਬਦਨਾਮ ਨਹੀਂ ਹੈ ਕਿਉਂਕਿ

ਇਹ ਜੈਂਟਲਮੈਨ ਹਨ ਠੱਗੀ ਵੀ ਮਾਰਦੇ ਹਨ ਅਤੇ ਉਪਰੋਂ ਆਪਣੇ-ਆਪ ਨੂੰ ਭਲਾ ਵੀ ਕਹਿੰਦੇ ਹਨ ਕਿ ਅਸੀਂ ਤਾਂ ਨੇਕ ਹਾਂ ਲੱਖਾਂ ਦੀ ਠੱਗੀ ਮਾਰੀ ਪੰਜ ਹਜ਼ਾਰ ਰੁਪਿਆ ਗਰੀਬਾਂ ‘ਚ ਵੰਡ ਦਿੱਤਾ ਜੈ-ਜੈਕਾਰ ਹੋ ਗਈ ਇਹ ਤਾਂ ਬੜਾ ਦਾਨੀ ਹੈ ਇਹ ਨਹੀਂ ਪਤਾ ਕਿ ਇਹ ਪਾਪਾਂ ਦੀ ਨਾਨੀ ਹੈ? ਸੱਚੀ ਗੱਲ ਕੌੜੀ ਲੱਗਦੀ ਹੈ ਪਰ ਮੂੰਹ ‘ਚ ਸੱਚ ਆ ਜਾਂਦਾ ਹੈ ਰਿਹਾ ਨਹੀਂ ਜਾਂਦਾ ਅਜਿਹੇ-ਅਜਿਹੇ ਠੱਗ ਹੁੰਦੇ ਹਨ! ਕਬੀਰ ਜੀ ਨੇ ਕਿਹਾ, ਜਿਸ ਹਿਸਾਬ ਨਾਲ ਕਿਹਾ ਪਰ ਅਸੀਂ ਤਾਂ ਆਪਣੇ ਨਜ਼ਰੀਏ ਨਾਲ ਕਹਿੰਦੇ ਹਾਂ ਕਿ ਅਜਿਹੇ ਜੋ ਮਾਇਆ ਦੇ ਲੋਭੀ-ਲਾਲਚੀ ਹਨ ਜੋ ਰਾਤ ਨੂੰ ਚੋਰੀ ਕਰਦੇ, ਸ਼ਰੇਆਮ ਲੁੱਟਦੇ ਹਨ ਉਹ ਮਨ ਦੀ ਆਦਤ ਨੂੰ ਕੀ ਖਾਕ ਬਦਲਣਗੇ?

ਚੋਰ ਜੁਆਰੀ ਕਿਆ ਬਦਲੇਂਗੇ, ਵੋ ਮਾਇਆ ਕੇ ਮਜ਼ਦੂਰ,
ਮਨਾਰੇ ਤੇਰੀ ਆਦਤ ਨੈ ਕੋਈ ਬਦਲੇਗਾ ਹਰੀਜਨ ਸੂਰ

ਹੇ ਮਨਾ! ਤੇਰੀ ਆਦਤ ਨੂੰ ਕੋਈ ਉਸ ਪ੍ਰਭੂ ਦਾ ਭਗਤ ਬਦਲ ਸਕਦਾ ਹੈ ਇਸ ਬਾਰੇ ‘ਚ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ-

ਗੁਰ ਸ਼ਿਸ਼ ਉਹ ਹੀ ਪੂਰਾ ਹੈ, ਗੁਰੂ ਨੂੰ ਅੰਗ-ਸੰਗ ਜਾਣੇ ਜੋ
ਨੀਵਾਂ ਹੋ ਕੇ ਹਉਮੈ ਛੱਡੇ, ਸੱਚਾ ਰਸਤਾ ਪਛਾਣੇ ਜੋ
ਗੁਰ ਸ਼ਿਸ਼ ਉਹ ਹੈ ਜੋ ਗੁਰੂ ਦੱਸੇ ਉਸ ਪਰ ਇਤਬਾਰ ਕਰੇ,
ਭਾਣਾ ਮੰਨੇ, ਮਿੱਠਾ ਬੋਲੇ, ਗੁਰ ਸ਼ਿਸ਼ਾਂ ਨਾਲ ਪਿਆਰ ਕਰੇ,
ਪਲ-ਪਲ ‘ਤੇ ਗੁਰੂ ਹੈ ਰਾਖਾ ਜੋ ਸ਼ਿਸ਼ ਇਸ ਦਾ ਧਿਆਨ ਕਰੇ
ਕਹੇਂ ‘ਸ਼ਾਹ ਸਤਿਨਾਮ ਜੀ’ ਐਸਾ ਗੁਰ-ਸ਼ਿਸ਼,
ਲੱਖਾਂ ਦਾ ਕਲਿਆਣ ਕਰੇ

ਅਜਿਹਾ ਕੋਈ ਸੂਰਬੀਰ ਬਣੇ ਜਿਵੇਂ ਬੇਪਰਵਾਹ ਜੀ ਨੇ ਆਪਣੇ ਸ਼ੇਅਰਾਂ ਵਿੱਚ ਫਰਮਾਇਆ ਹੈ ਕਿ ਅਜਿਹਾ ਉਸ ਨੂੰ ਪੂਰਨ ਪੀਰ-ਫਕੀਰ ਮਿਲੇ, ਗੁਰੂ ਮਿਲੇ ਉਸ ਦੇ ਬਚਨਾਂ ‘ਤੇ ਉਹ ਯਕੀਨ ਕਰੇ, ਵਿਸ਼ਵਾਸ ਕਰੇ, ਵਿਹਾਰ ਦਾ ਸੱਚਾ ਬਣੇ, ਹਰ ਕਿਸੇ ਨਾਲ ਬੇਗਰਜ਼ ਨਿਹਸੁਆਰਥ ਪ੍ਰੇਮ ਕਰੇ, ਨਾਮ ਦਾ ਸਿਮਰਨ ਜਿੰਨਾ ਕਰ ਸਕੇ, ਜ਼ਰੂਰ ਕਰੇ ਅਤੇ ਪਰਮਾਰਥ ਦੂਜਿਆਂ ਦੇ ਭਲੇ ਲਈ ਵੀ ਸਮਾਂ ਲਗਾਵੇ, ਅਜਿਹਾ ਗੁਰ-ਸ਼ਿਸ਼ ਜੋ ਬਚਨਾਂ ‘ਤੇ ਅਮਲ ਕਰਦਾ ਹੈ ਉਹ ਮਨ ਦੀ ਆਦਤ ਨੂੰ ਵੀ ਬਦਲਦਾ ਹੈ ਅਤੇ ਉਸ ਦੇ ਜ਼ਰੀਏ ਸੰਤ, ਪੀਰ-ਫਕੀਰ ਲੱਖਾਂ ਦਾ ਉੱਧਾਰ ਕਰ ਦਿਆ ਕਰਦੇ ਹਨ ਭਾਈ! ਅਜਿਹਾ ਕੋਈ ਬਣੇ ਤਾਂ ਮਨ ਦੀ ਆਦਤ ਬਦਲ ਸਕਦੀ ਹੈ ਵਰਨਾ ਇਹ ਮਨ ਜ਼ਾਲਮ ਤਾਂ ਕੋਹਲੂ ਵਾਲੇ ਬੈਲ ਦੀ ਤਰ੍ਹਾਂ ਉੱਥੇ ਹੀ ਚੱਕਰ ਲਗਵਾਉਂਦਾ ਰਹਿੰਦਾ ਹੈ

ਅੱਗੇ ਆਇਆ ਹੈ:-

ਮਨ ਵਿਸ਼ਿਓਂ ਕੋ ਦੌੜ ਕੇ ਜਾਏ ਸਵਾਮੀ ਜੀ ਫਰਮਾਤੇ,
ਬੁਰੇ ਕਾਮ ਕੇ ਬਦਲੇ ਸੀਧੇ, ਨਰਕੋਂ ਮੇਂ ਹੈਂ ਜਾਤੇ,
ਸੁਖਪਾਨਾ ਪ੍ਰੀਤ ਪ੍ਰਭੂ ਸੇ ਜੋੜ ਦੇ ਓ ਬਾਂਵਰੇ ਜੋੜਦੇ,
ਇਸ ਬਾਰੇ ਸਵਾਮੀ ਜੀ ਮਹਾਰਾਜ ਨੇ ਲਿਖਿਆ ਹੈ-

ਵਿਸ਼ਿਓਂ ਕੀ ਪ੍ਰੀਤ ਜੋ ਕਿ ਬਾਰ-ਬਾਰ ਨਰਕ ਕੋ ਲੈ ਜਾਨੇ ਵਾਲੀ ਹੈ ਯੋਹ ਮਨ ਦੌੜ ਕਰ ਜਾਤਾ ਹੈ ਤੇ ਨਾਮ ਔਰ ਸਤਿਗੁਰੂ ਕੀ ਪ੍ਰੀਤ ਮੇ ਜੋ ਕਿ ਸਦਾ ਸੁੱਖ ਦੇਣ ਵਾਲੀ ਹੈ ਯੋਹ ਮਨ ਦੌੜਤਾ ਹੈ

spiritual-satsangਮਨ ਬੁਰਾਈ ਵੱਲ ਦੌੜ ਕੇ ਜਾਂਦਾ ਹੈ ਕਈ ਵਾਰ ਕਈ ਮਾਤਾ-ਭੈਣਾਂ, ਭਾਈ-ਬਜ਼ੁਰਗ ਮਿਲਦੇ ਹਨ, ਅਸੀਂ ਕਿਹਾ, ਭਾਈ! ਸਿਮਰਨ ਕਰ ਲਿਆ ਕਰੋ ਕਹਿੰਦੇ ਹਨ, ਜੀ, ਰਾਮ ਦਾ ਨਾਮ ਲੈਣਾ ਮੁਸ਼ਕਲ ਹੈ ਅਸੀਂ ਕਿਹਾ ਕਿਉਂ ਮੁਸ਼ਕਲ ਕਿਵੇਂ ਹੈ? ਅਸੀਂ ਕਿਹਾ ਰੋਟੀ ਖਾਂਦੇ ਹੋ? ਚਾਹ ਪੀਂਦੇ ਹੋ? ਕਹਿੰਦੇ ਜੀ, ਉਹ ਤਾਂ ਪੀਂਦੇ ਹਾਂ ਰਫਾ-ਹਾਜ਼ਤ ਜਾਂਦੇ ਹੋ? ਕਹਿੰਦੇ, ਉਹ ਵੀ ਸਵੇਰੇ-ਸਵੇਰੇ ਜਾਣਾ ਹੀ ਪੈਂਦਾ ਹੈ ਅਤੇ ਕੰਮ-ਧੰਦਾ ਕਰਦੇ ਹੋ? ਕਹਿੰਦੇ, ਉਹ ਵੀ ਕਰਦੇ ਹਾਂ ਤਾਂ ਇਸ ਦਾ ਮਤਲਬ ਰਾਮ ਦਾ ਨਾਮ ਹੀ ਫਜ਼ੂਲ ਹੋ ਗਿਆ ਜੋ ਨਹੀਂ ਲੈਂਦੇ?

ਸਾਡੇ ਕੋਲ ਇਹ ਪੰਖ ਹੈ, ਕਈ ਵਾਰ ਇਹ ਪੰਖ ਦੇਖ ਕੇ ਕਈ ਲੋਕ ਮਨ ‘ਚ ਸੋਚ ਲੈਂਦੇ ਹਨ ਕਿ ਇਸ ਨਾਲ ਛੂ-ਮੰਤਰ ਕਰਾਂਗੇ ਅਤੇ ਕੰਮ ਠੀਕ ਹੋ ਜਾਵੇਗਾ ਇਹ ਤਾਂ ਭਾਈ, ਅਸੀਂ ਹਵਾ ਲੈਣ ਲਈ ਰੱਖਦੇ ਹਾਂ, ਕੋਈ ਮੱਖੀ ਆ ਜਾਂਦੀ ਹੈ ਉਡਾਉਣ ਲਈ ਰੱਖਦੇ ਹਾਂ ਕਈ ਇੱਧਰ ਧਿਆਨ ਨਹੀਂ ਦਿੰਦੇ ਕਹਿੰਦੇ, ਗੁਰੂ ਜੀ! ਨਾਮ ਨਹੀਂ ਜਪਿਆ ਜਾਂਦਾ ਇੱਧਰ ਧਿਆਨ ਰੱਖਦੇ ਹਨ ਕਿ ਇਹ ਪੰਖ ਇਸ ਤਰ੍ਹਾਂ ਲਾਓ ਅਤੇ ਪਾਰ ਹੋ ਜਾਓ ਇਹ ਤਾਂ ਗੜਬੜ ਹੈ ਅਜਿਹਾ ਤਾਂ ਮੁਸ਼ਕਲ ਹੈ ਕਦੇ ਅਜਿਹਾ ਨਹੀਂ ਹੁੰਦਾ ਹੈਰਾਨੀਜਨਕ ਗੱਲ ਹੈ

ਕਿ ਖਾਣਾ ਵੀ ਖਾ ਸਕਦੇ ਹਨ, ਬਾਹਰ ਵੀ ਜਾ ਸਕਦੇ ਹਨ, ਕੰਮ ਧੰਦਾ ਵੀ ਕਰ ਸਕਦੇ ਹਨ ਪਰ ਰਾਮ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਫਿਰ ਕਲਿਆਣ ਵੀ ਨਹੀਂ ਹੁੰਦਾ ਤੁਸੀਂ ਪਰੇਸ਼ਾਨੀ ‘ਚ ਹੋ, ਮੁਸ਼ਕਲ ‘ਚ ਹੋ ਕਿਸੇ ਵੀ ਤਰ੍ਹਾਂ ਨਾਲ ਤਾਂ ਜੇਕਰ ਸਿਮਰਨ ਕਰੋਂਗੇ ਪ੍ਰੇਸ਼ਾਨੀਆਂ ਤੋਂ ਜ਼ਰੂਰ ਨਿਕਲ ਪਾਓਂਗੇ ਜੇਕਰ ਸਿਮਰਨ ਨਹੀਂ ਕਰਦੇ, ਮਾਲਕ ਦਾ ਨਾਮ ਨਹੀਂ ਲੈਂਦੇ ਤਾਂ ਭਾਈ, ਪ੍ਰੇਸ਼ਾਨੀਆਂ ਤੋਂ ਬਾਹਰ ਨਹੀਂ ਆਓਂਗੇ
ਜਾਨੇ ਸਭ ਕੁਛ ਮਨ ਹੈ ਫਿਰ ਭੀ ਬੁਰੇ ਕਾਮ ਹੈ ਕਰਤਾ

ਹਾਥ ਮੇਂ ਦੀਪਕ ਲੇਕਰ ਦੇਖੋ ਕੂਏਂ ਮੇਂ ਹੈ ਪੜਤਾ,
ਬਨ ਜਾ ਭੋਲਾ ਚਤੁਰਾਈ ਕੋ ਛੋੜਦੇ ਓ ਬਾਂਵਰੇ ਛੋੜਦੇ

ਹੇ ਇਨਸਾਨ! ਦੁਨਿਆਵੀ ਬੁਰੇ ਵਿਚਾਰਾਂ ਤੋਂ ਭੋਲ਼ਾ ਬਣ ਜਾ, ਚਤੁਰ-ਚਾਲਾਕ ਬਣ ਕੇ ਕੀ ਲੈਣਾ ਹੈ? ਪਰ ਅੱਜ-ਕੱਲ੍ਹ ਤਾਂ ਭੋਲ਼ਾ ਵੀ ਭੋਲ਼ਾ ਨਹੀਂ ਬਣਦਾ, ਚਤੁਰ-ਚਾਲਾਕ ਨੇ ਤਾਂ ਭੋਲ਼ਾ ਕੀ ਬਣਨਾ ਹੈ? ਕਿਸੇ ਭੋਲ਼ੇ ਇਨਸਾਨ ਨੂੰ ਜਿਸ ‘ਚ ਬੁਰਾਈਆਂ ਘੱਟ ਹੋਣ, ਦੁਨਿਆਵੀ ਵਿਚਾਰ ਘੱਟ ਹੋਣ ਜਾਂ ਦੁਨਿਆਵੀ ਸੋਚ ਨਾ ਹੋਵੇ, ਚਤੁਰ-ਚਾਲਾਕ ਜ਼ਿਆਦਾ ਨਾ ਹੋਵੇ, ਉਸ ਨੂੰ ਭੋਲ਼ਾ ਕਹਿ ਦਈਏ ਤਾਂ ਅਜਿਹਾ ਲੱਗੇਗਾ ਜਿਵੇਂ ਕਰੰਟ ਦੇ ਹੱਥ ਲਾ ਬੈਠੇ ਹੋਈਏ! ਉਹ ਕਹੇਗਾ, ਮੈਂ ਭੋਲ਼ਾ ਨਹੀਂ ਹਾਂ, ਤੇਰਾ ਬਾਪ ਭੋਲ਼ਾ ਹੋਵੇਗਾ, ਅਜਿਹਾ ਸੁਣਨ ਨੂੰ ਮਿਲਿਆ ਭਾਈ! ਜੋ ਭੋਲ਼ੇ ਹੁੰਦੇ ਹਨ, ਦੁਨਿਆਵੀ ਵਿਚਾਰ ਘੱਟ ਕਰਦੇ ਹਨ, ਦੁਨਿਆਵੀ ਬੁਰਾਈਆਂ ਤੋਂ ਬਚੇ ਰਹਿੰਦੇ ਹਨ,

ਇੰਨੇ ਜ਼ਿਆਦਾ ਚਤੁਰ-ਚਾਲਾਕ ਨਹੀਂ ਹੁੰਦੇ ਉਹ ਮਾਲਕ ਦੀ ਰਹਿਮਤ, ਦਇਆ-ਮਿਹਰ ਨੂੰ ਜ਼ਿਆਦਾ ਅਤੇ ਜਲਦੀ ਪੈਦਾ ਕਰ ਲੈਂਦੇ ਹਨ ਅਤੇ ਜਲਦੀ ਲਾਭ ਉਠਾ ਲੈਂਦੇ ਹਨ ਜੋ ਚਤੁਰ-ਚਾਲਾਕ ਹੁੰਦੇ ਹਨ ਉਹ ਕਿਉਂ, ਕਿੰਤੂ, ਪ੍ਰੰਤੂ, ਇਸ ਨੂੰ ਇਹ ਮਿਲਿਆ, ਉਸ ਨੂੰ ਉਹ ਮਿਲਿਆ, ਮੈਨੂੰ ਕਿਉਂ ਨਹੀਂ ਮਿਲਿਆ? ਬਸ! ਉਹਨਾਂ ਦੀ ਇਹੀ ਰੀਲ ਚੱਲਦੀ ਰਹਿੰਦੀ ਹੈ ਇਹੀ ਉਹਨਾਂ ਅੰਦਰ ਚੜ੍ਹਿਆ ਰਹਿੰਦਾ ਹੈ ਇਹ ਚਤੁਰ-ਚਾਲਾਕੀ ਜਿੰਨੀ ਕਰੇਗਾ ਓਨਾ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਤੋਂ ਦੂਰ ਹੋਵੇਗਾ ਮਾਲਕ ਦੀ ਦਰਗਾਹ ਵਿੱਚ ਅਕਲ ਦਾ ਦਖ਼ਲ ਜਿੰਨਾ ਜ਼ਿਆਦਾ ਦਿਓਗੇ ਓਨਾ ਹੀ ਪ੍ਰੇਸ਼ਾਨੀ ਦਾ ਸਬੱਬ (ਕਾਰਨ) ਬਣ ਜਾਂਦਾ ਹੈ ਇਹ ਨਹੀਂ ਕਹਿੰਦੇ ਕਿ ਪਾਗਲ ਬਣ ਜਾਓ ਪਰ ‘ਪਾ-ਗੱਲ’ ਬਣ ਜਾਓ

ਮਾਲਕ ਦੀ ਰਮਜ਼ ਨੂੰ ਪਾਉਣ ਵਾਲੇ ਬਣ ਜਾਓ ਚਤੁਰ-ਚਾਲਾਕੀ ਤੋਂ ਮਤਲਬ ਕਿ ਤੁਸੀਂ ਦੁਨਿਆਵੀ ਵਿਸ਼ੇ-ਵਿਕਾਰਾਂ ‘ਚ, ਦੁਨਿਆਵੀ ਝੂਠ ‘ਚ ਉਹੀ ਸਾਰਾ ਕੰਮ ਮਾਲਕ ਦੇ ਸਾਹਮਣੇ ਨਾ ਚਲਾਇਆ ਕਰੋ ਜਦਕਿ ਯਾਦ ‘ਚ ਬੈਠੋ ਤਾਂ ਭਗਤੀ ਕਰਦੇ ਹੋ ਕਿ ਮਾਲਕ! ਮੈਂ ਕੋਈ ਬੁਰਾ ਕੰਮ ਨਹੀਂ ਕਰਾਂਗਾ ਅੰਦਰ ਕਿਸੇ ਕੋਨੇ ‘ਚ ਹੁੰਦਾ ਹੈ, ਮੈਂ ਕਿਹੜਾ ਪਤਾ ਲੱਗਣ ਦੇ ਰਿਹਾ ਹਾਂ? ਅੱਜ ਦੇ ਲੋਕ ਕਮਾਲ ਦੇ ਐਕਟਰ ਹਨ ਉਹਨਾਂ ਦੇ ਐਕਸ਼ਨ, ਉਹਨਾਂ ਦਾ ਦਿਖਾਵਾ, ਉਹਨਾਂ ਦੀ ਬੋਲੀ, ਕੀ ਕਹਿਣਾ ਪਰ ਉਹਨਾਂ ਦੇ ਅੰਦਰ ਸਭ ਗੜਬੜ ਹੁੰਦੀ ਹੈ

ਬਾਹਰੋਂ ਵਿਚਾਰੇ ਇਉਂ ਲੱਗਦੇ ਹਨ ਕਿ ਕਿੰਨਾ ਭੋਲ਼ਾ ਹੈ! ਕਿੰਨਾ ਭਗਤ ਹੈ! ਅੰਦਰ ਇੰਨਾ ਛਲ-ਕਪਟ ਹੁੰਦਾ ਹੈ ਅਜਿਹਾ ਦੇਖਣ ‘ਚ ਕਈ ਵਾਰ ਝਲਕ ਪੈ ਜਾਂਦੀ ਹੈ ਤਾਂ ਇਹ ਚਤੁਰ-ਚਾਲਾਕੀ ਉਸ ਪਰਮਾਤਮਾ ਦੀ ਯਾਦ ‘ਚ ਜਦੋਂ ਬੈਠੇ ਉਦੋਂ ਤਾਂ ਛੱਡ ਦਿਆ ਕਰੋ ਪਰ ਨਹੀਂ! ਕਹਿੰਦਾ ਨਾ, ਚਤੁਰ-ਚਾਲਾਕੀ ਨਾਲ ਹੀ ਮਾਲਕ ਨੂੰ ਲੁੱਟਾਂਗਾ ਕਿੰਨਾ ਸਮਝਦਾਰ ਹੈ ਇਹ ਇਨਸਾਨ! ਆਪਣੇ ਆਪ ਨੂੰ ਕਿੰਨਾ ਚਾਲਾਕ ਸਮਝਦਾ ਹੈ ਇਹ ਇਸ ਛੋਟੇ ਜਿਹੇ ਦਿਮਾਗ ਨਾਲ ਉਸ ਅੱਲ੍ਹਾ, ਰਾਮ, ਵਾਹਿਗੁਰੂ ਨੂੰ ਲੁੱਟਣਾ ਚਾਹੁੰਦਾ ਹੈ, ਚਤੁਰ-ਚਾਲਾਕੀ ਨਾਲ, ਜਿਸ ਨੇ ਇਸ ਵਰਗੇ ਅਰਬਾਂ ਦਿਮਾਗ ਬਣਾਏ ਹਨ

ਇਹ ਇੰਨਾ ਭੋਲਾ ਖ਼ਸਮ ਨਹੀਂ, ਜੋ ਮਕਰ ਚਲਿੱਤਰ ਨਾ ਜਾਣੇ
ਇਹਦੇ ਘਰ ਵਿਚ ਉਹੀ ਵਸ ਸਕਦੀ, ਜੋ ਸਭ ਚਤੁਰਾਈਆਂ ਭੁੱਲ ਜਾਵੇ

‘ਖਸਮ ਉਸ ਅੱਲ੍ਹਾ-ਰਾਮ ਨੂੰ ਕਿਹਾ ਹੈ ਕਿ ਉਹ ਇੰਨਾ ਭੋਲ਼ਾ ਨਹੀਂ ਹੈ ਉਹ ਮਾਲਕ ਤਾਂ ਕਣ-ਕਣ ਦੀ, ਪਲ-ਪਲ, ਜ਼ਰ੍ਹੇ-ਜ਼ਰ੍ਹੇ ਦੀ ਖਬਰ ਰੱਖਦਾ ਹੈ ਉਹ ਵਾਹਿਗੁਰੂ, ਰਾਮ, ਅੱਲ੍ਹਾ ਇੰਨਾ ਭੋਲ਼ਾ ਨਹੀਂ ਹੈ ‘ਇਹਦੇ ਘਰ ਵਿੱਚ ਉਹੀ ਵਸ ਸਕਦੀ’, ਯਾਨੀ ਉਸ ਵਾਹਿਗੁਰੂ, ਰਾਮ, ਪਰਮਾਤਮਾ ਦੀ ਦਇਆ-ਮਿਹਰ, ਉਸ ਦੇ ਦਰਸ਼ਨ-ਦੀਦਾਰ ਉਹੀ ਕਰ ਸਕਦਾ ਹੈ, ਸਭ ਚਤੁਰਾਈਆਂ ਭੁੱਲ ਜਾਵੇ ਚਾਲਾਕੀ, ਠੱਗੀ, ਬੇਈਮਾਨੀ ਮਾਲਕ ਦੇ ਸਾਹਮਣੇ ਦੋ ਰੁਪਏ ਚੜ੍ਹਾਏ ਅਤੇ ਬਾਅਦ ‘ਚ ਲੱਖਾਂ ਦੀ ਠੱਗੀ ‘ਚ ਲੱਗ ਗਿਆ, ਕੱਲ੍ਹ ਨੂੰ ਦੋ ਹੋਰ ਚੜ੍ਹਾਊਂਗਾ ਅਜਿਹੀ ਚਾਲਾਕੀ ਵਾਲਾ ਮਾਲਕ ਦੀ ਦਇਆ-ਮਿਹਰ ਨੂੰ ਕਦੀ ਹਾਸਲ ਨਹੀਂ ਕਰ ਸਕਦਾ ਅਰੇ! ਅੰਦਰੋਂ-ਬਾਹਰੋਂ ਇੱਕ ਬਣੋ ਇਹ ਨਹੀਂ ਹੈ ਸਾਹਮਣੇ ਤਾਂ ਹਾਂ ਜੀ, ਰਾਮ-ਰਾਮ ਅਜਿਹਾ ਕਰਨ ਵਾਲਾ ਤਾਂ ਫਿਰ ਉਲਝਿਆ ਹੀ ਰਹਿੰਦਾ ਹੈ ਦੁੱਖ ਇਸੇ ਗੱਲ ਦਾ ਹੈ

ਭਾਈ! ਉੱਥੇ ਇਹਨਾਂ ਚੀਜ਼ਾਂ, ਢੌਂਗ, ਪਾਖੰਡ, ਦਿਖਾਵੇ ਦੀ ਕੋਈ ਜ਼ਰੂਰਤ ਨਹੀਂ ਹੈ ਉਸ ਦੇ ਲਈ ਤਾਂ ਜਿਉਂਦੇ-ਜੀ ਮਰਨਾ, ਆਪਣੇ ਖੁਦੀ, ਹੰਕਾਰ ਨੂੰ ਮਾਰਨਾ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਛੱਡਣਾ, ਰਾਮ-ਨਾਮ ਦੇ ਸਹਾਰੇ ਹੀ ਹੈ ਜੇਕਰ ਅਜਿਹਾ ਕਰ ਸਕੋ ਤਾਂ ਜਿਉਂਦੇ-ਜੀ ਉਸ ਦੇ ਦਰਸ਼ਨ-ਦੀਦਾਰ ਤੁਸੀਂ ਕਰ ਸਕਦੇ ਹੋ ਉਸਦੀ ਦਇਆ-ਮਿਹਰ ਦੇ ਕਾਬਲ ਤੁਸੀਂ ਬਣ ਸਕਦੇ ਹੋ

ਥੋੜ੍ਹਾ ਜਿਹਾ ਭਜਨ-ਸ਼ਬਦ ਹੋਰ ਹੈ-

5. ਭੈਅ ਕਾ ਗਹਿਰਾ ਸਾਗਰ ਮਾਇਆ ਕੀ ਘੁੰਮਣਘੇਰੀ
ਡਗਮਗ ਡੋਲੇ ਖਾਏ, ਬੇੜੀ ਜਿੰਦਗੀ ਕੀ ਹੈ ਤੇਰੀ
ਮਨ, ਸਾਗਰ ਮੇਂ ਬੇੜੀ ਰੋੜ੍ਹਦੇ,
ਨਾ ਤੇਰੀ ਰੋੜ੍ਹਦੇ, ਬੁਰੀ ਆਦਤੇਂ….
6. ਮਾਤ-ਪਿਤਾ ਭਾਈ ਸੁਤਨਾਰੀ, ਸਭ ਝੂਠੇ ਹੈਂ ਨਾਤੇ,
ਭੀੜ ਪੜੇ ਕੋਈ ਕਾਮ ਨਾ ਆਏ, ਸਾਥ ਨਾ ਕੋਈ ਜਾਤੇ
ਸ਼ਮਸ਼ਾਨੋਂ ਮੇਂ ਜਾਕਰ ਛੋੜਦੇ,
ਅਕੇਲਾ ਤੁਝੇ ਛੋੜਦੇ ਬੁਰੀ ਆਦਤੇਂ….
7. ਸਤਿਸੰਗ ਮੇਂ ਤੂ ਆ ਕੇ ਭਾਈ, ਨਾਮ ਕੀ ਯੁਕਤੀ ਪਾ ਲੇ,
ਜਨਮ-ਮਰਨ ਕਾ ਚੱਕਰ ਮੁਕਾ ਲੇ, ਮੁਕਤੀ ਪਦ ਕੋ ਪਾ ਲੇ
ਨਾਮ ਮਿਲੇ ਨਾ ਬਜ਼ਾਰੋਂ ਚਾਹੇ
ਲਾਖ ਤੇ ਕਰੋੜ ਦੇ, ਕਰੋੜ ਦੇ ਬੁਰੀ ਆਦਤੇਂ….
8. ਜਬ ਤਕ ਬੰਦਾ ਛੋੜੇ ਨਾਹੀਂ, ਬੁਰੇ ਜੀਵੋਂ ਕਾ ਸੰਗ
ਮਨ ਮੈਲੇ ਪਰ ਚੜ੍ਹਤਾ ਨਾਹੀਂ, ਨਾਮ ਕਾ ਪੂਰਾ ਰੰਗ
ਕਹੇ ਸ਼ਾਹ ਸਤਿਨਾਮ ਜੀ, ਕੁਸੰਗ ਛੋੜ ਦੇ
ਓ ਬਾਂਵਰੇ ਛੋੜ ਦੇ ਬੁਰੀ ਆਦਤੇਂ….
ਭਜਨ ਦੇ ਆਖਰੀ ਅੰਤਰਿਆਂ ‘ਚ ਆਇਆ ਹੈ-
ਭੈਅ ਕਾ ਗਹਿਰਾ ਸਾਗਰ, ਮਾਇਆ ਕੀ ਹੈ ਘੁੰਮਣਘੇਰੀ,
ਡਗਮਗ ਡੋਲੇ ਖਾਏ ਬੇੜੀ ਜ਼ਿੰਦਗੀ ਕੀ ਹੈ ਤੇਰੀ,
ਮਨ ਸਾਗਰ ਮੇਂ ਬੇੜੀ ਰੋੜ੍ਹ ਦੇ ਨਾ ਤੇਰੀ ਰੋੜ੍ਹਦੇ

ਇਹ ਸੰਸਾਰ ਸਾਗਰ ਭੈਅ ਦਾ ਸਾਗਰ ਹੈ ਇੱਥੇ ਜੀਵਨ ਪੂਰਾ ਕਰਨ ਲਈ ਇਨਸਾਨ ਨੂੰ ਬਹੁਤ ਸਾਰੇ ਪਹਿਲੂਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਦੇ ਸੁੱਖ, ਕਦੇ ਦੁੱਖ, ਕਦੇ ਸ਼ਾਂਤੀ, ਕਦੇ ਟੈਨਸ਼ਨ, ਕਦੇ ਪ੍ਰੇਸ਼ਾਨੀ ਤਾਂ ਇਹਨਾਂ ਗਮ, ਚਿੰਤਾ, ਪ੍ਰੇਸ਼ਾਨੀਆਂ ਵਿੱਚ ਜ਼ਿੰਦਗੀ ਰੂਪੀ ਨਈਆ ਡੋਲੇ ਖਾਣ ਲੱਗਦੀ ਹੈ, ਡਗਮਗਾਉਣ ਲੱਗਦੀ ਹੈ ਨਾਲ ਹੀ ਮਾਇਆ ਦਾ ਜ਼ੋਰ ਹੈ ਅੱਜ ਜਿਸ ਨੂੰ ਦੇਖੋ ਮਾਇਆ ਵੱਲ ਦੌੜਦਾ ਨਜ਼ਰ ਆ ਰਿਹਾ ਹੈ ਸੰਤ-ਫਕੀਰ ਮਾਇਆ ਦੇ ਖਿਲਾਫ਼ ਨਹੀਂ ਹਨ ਕਿ ਮਾਇਆ ਨਾ ਕਮਾਓ ਪਰ ਕਿਸੇ ਦਾ ਖੂਨ ਚੂਸ ਕੇ ਨਾ ਕਮਾਓ ਮਿਹਨਤ ਦੀ ਹੱਕ-ਹਲਾਲ ਦੀ ਜਿੰਨੀ ਮਰਜ਼ੀ ਕਮਾਓ ਕੋਈ ਰੋਕਦਾ ਨਹੀਂ, ਪਰ ਦੂਜੀ ਗੱਲ ਕਮਾਉਣ ਲਈ ਜਿਓਣਾ

ਇਹ ਮਾਲਕ ਵੱਲੋਂ ਇਨਸਾਨੀ ਫਿਤਰਤ ਨਹੀਂ ਹੈ ਜਿਉਣ ਦੇ ਲਈ ਕਮਾਉਣਾ ਜ਼ਰੂਰੀ ਹੈ ਪਰ ਇਹ ਸੰਤੋਸ਼ ਤਾਂ ਹੀ ਆਵੇਗਾ, ਜੇਕਰ ਰਾਮ ਦਾ ਨਾਮ ਜਪਿਆ ਜਾਵੇ ਸੰਤੋਸ਼ ਤਾਂ ਇਨਸਾਨ ਨੂੰ ਆਉਂਦਾ ਹੀ ਨਹੀਂ ਇਨਸਾਨ ਜਿੰਨਾ ਵੀ ਕਰਦਾ ਹੈ, ਕਮਾਉਂਦਾ ਹੈ, ਬਣਾਉਂਦਾ ਹੈ ਆਪਣੀ ਔਲਾਦ ਲਈ, ਆਪਣੇ ਸਰੀਰ ਲਈ ਬਣਾਉਂਦਾ ਹੈ ਇੱਕ ਦਿਨ ਔਲਾਦ ਛੱਡ ਜਾਵੇਗੀ, ਸਰੀਰ ਨੂੰ ਜਲਾ, ਦਫਨਾ ਦਿੱਤਾ ਜਾਵੇਗਾ ਪਰਮਾਰਥ ਵਿੱਚ ਜੋ ਵੀ ਕੋਈ ਚੱਲਦਾ ਹੈ, ਕੋਈ ਸੇਵਾਦਾਰ, ਭਗਤ, ਸਾਧੂ, ਫਕੀਰ ਹੈ,

ਉਹ ਕਮਾਈ ਆਪਣੀ ਔਲਾਦ ਲਈ ਨਹੀਂ ਕਰਦਾ, ਉਹ ਕਮਾਈ ਪਰਮਾਰਥ ਲਈ ਕਰਦਾ ਹੈ ਯਾਨੀ ਦੂਜਿਆਂ ਦਾ ਭਲਾ ਕਰਨ ਲਈ ਸਮਾਂ ਲਾਉਂਦਾ ਹੈ ਉਸ ਦੀ ਇਹ ਸੇਵਾ ਦਰਗਾਹ ਵਿੱਚ ਜ਼ਰੂਰ ਮਨਜ਼ੂਰ, ਕਬੂਲ ਹੁੰਦੀ ਹੈ ਅਤੇ ਮਾਲਕ ਦੀ ਦਇਆ-ਦ੍ਰਿਸ਼ਟੀ ਉਸ ‘ਤੇ ਜ਼ਰੂਰ ਵਰਸਦੀ ਹੈ ਭਾਈ! ਸੰਸਾਰ ‘ਚ ਰਹਿੰਦੇ ਹੋਏ ਮਿਹਨਤ ਦੀ ਰੋਜ਼ੀ-ਰੋਟੀ ਖਾਓ, ਰਾਮ-ਨਾਮ ਦੇ ਗੁਣ ਗਾਓ ਤਾਂ ਮਾਲਕ ਦੀਆਂ ਖੁਸ਼ੀਆਂ ਤੁਸੀਂ ਹਾਸਲ ਕਰ ਸਕਦੇ ਹੋ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦੇ ਹੋ

ਭੈਅ ਕਾ ਗਹਿਰਾ ਸਾਗਰ, ਮਾਇਆ ਕੀ ਘੁੰਮਣਘੇਰੀ,
ਡਗਮਗ ਡੋਲੇ ਖਾਏ ਬੇੜੀ ਜ਼ਿੰਦਗੀ ਕੀ ਹੈ ਤੇਰੀ

ਇਸ ਬਾਰੇ ਲਿਖਿਆ ਦੱਸਿਆ ਹੈ-

ਕੇਵਲ ਨਾਮ ਹੀ ਇੱਕ ਰਸਤਾ ਹੈ ਜੋ ਕਿ ਸਾਨੂੰ ਆਪਣੇ ਨਿੱਜ ਮੁਕਾਮ ‘ਚ ਪਹੁੰਚਾ ਸਕਦਾ ਹੈ ਇਹ ਇੱਕ ਐਸਾ ਜਹਾਜ਼ ਹੈ ਜੋ ਕਿ ਭਵਸਾਗਰ ਤੋਂ ਪਾਰ ਜੀਵ ਨੂੰ ਮਾਲਕ ਦੀ ਗੋਦ ‘ਚ ਪਹੁੰਚਾਉਣ ਦਾ ਜ਼ਰੀਆ ਹੈ
ਮਾਲਕ ਦੇ ਨਾਮ ਨਾਲ ਹੀ ਜ਼ਿੰਦਗੀ ਨੂੰ ਕਿਨਾਰਾ ਮਿਲਦਾ ਹੈ, ਸੁੱਖ ਮਿਲਦਾ, ਸ਼ਾਂਤੀ, ਆਨੰਦ ਮਿਲਦਾ ਹੈ

ਭੈਅ ਕਾ ਗਹਿਰਾ ਸਾਗਰ,
ਮਾਇਆ ਕੀ ਘੁੰਮਣਘੇਰੀ,
ਡਗਮਗ ਡੋਲੇ ਖਾਏ ਬੇੜੀ
ਜ਼ਿੰਦਗੀ ਕੀ ਹੈ ਤੇਰੀ
ਮਨ ਸਾਗਰ ਮੇਂ ਬੇੜੀ
ਰੋੜ੍ਹਦੇ ਨਾ ਤੇਰੀ ਰੋੜ੍ਹਦੇ

ਭਾਈ! ਮਨ ਦੇ ਧੱਕੇ ਚੜ੍ਹ ਗਿਆ ਤਾਂ ਇਹ ਮਨ ਅਜਿਹਾ ਗੁੰਮਰਾਹ ਕਰੇਗਾ, ਭਰਮਾਵੇਗਾ ਕਿ ਮਾਲਕ ਦੀ ਤਰਫ ਧਿਆਨ ਨਹੀਂ ਆਉਣ ਦੇਵੇਗਾ ਅਤੇ ਇੱਥੇ ਹੀ ਤੇਰੀ ਬੇੜੀ ਖ਼ਤਮ ਯਾਨੀ ਜ਼ਿੰਦਗੀ ਖ਼ਤਮ ਹੋਵੇਗੀ ਅਤੇ ਆਤਮਾ ਨੂੰ ਆਵਾਗਮਨ ਵਿੱਚ ਜਾਣਾ ਪਵੇਗਾ ਤੇਰੀ ਜਿੰਦਗੀ ਦਾ ਉਹ ਮੁੱਲ ਜੋ ਪਾਉਣਾ ਚਾਹੀਦਾ ਹੈ ਉਸ ਤੋਂ ਤੂੰ ਖਾਲੀ ਰਹਿ ਜਾਵੇਗਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ ਜਿਸ ਤੋਂ ਮਨ ਦੇ ਬੰਧਨ ਢਿੱਲੇ ਪੈ ਸਕਣ

ਮਾਤ ਪਿਤਾ ਭਾਈ ਸੁਤਨਾਰੀ ਸਭ ਝੂਠੇ ਹੈਂ ਨਾਤੇ
ਭੀੜ ਪੜੇ ਕੋਈ ਕਾਮ ਨਾ ਆਏ, ਸਾਥ ਨਾ ਕੋਈ ਜਾਤੇ
ਸ਼ਮਸ਼ਾਨੋਂ ਮੇਂ ਜਾਕਰ ਛੋੜਦੇ, ਅਕੇਲਾ ਤੁਝੇ ਛੋੜਦੇ

ਸੰਤ-ਫਕੀਰ ਆਪਣੀ ਬਾਣੀ ‘ਚ ਹਮੇਸ਼ਾ ਤੋਂ ਲਿਖਦੇ ਹਨ ਕਿ ਜੇਕਰ ਇਨਸਾਨ ਮਾਲਕ ਨੂੰ ਸੱਚ ਮੰਨ ਕੇ ਚੱਲੇ, ਉਸ ਸੱਚ ਅਨੁਸਾਰ ਚੱਲੇ ਤਾਂ ਮਾਤਾ, ਪਿਤਾ, ਬੇਟਾ, ਬੇਟੀ, ਪਤਨੀ, ਪਤੀ ਆਦਿ ਜਿੰਨੇ ਵੀ ਰਿਸ਼ਤੇ ਹਨ ਇਹ ਸਭ ਸੱਚ ਨਹੀਂ ਹਨ ਜਿੰਨੇ ਵੀ ਰਿਸ਼ਤੇ-ਨਾਤੇ ਹਨ, ਗਰਜ਼ ‘ਤੇ ਟਿਕੇ ਹੋਏ ਹਨ ਬੱਚਾ ਪੈਦਾ ਹੁੰਦਾ ਹੈ, ਬੱਚੇ ਨੂੰ ਗਰਜ਼ ਹੁੰਦੀ ਹੈ ਮਾਂ ਨੂੰ ਪਿਆਰ ਕਰਦਾ ਹੈ,

ਮਾਂ ਸੀਨੇ ਨਾਲ ਲਾਉਂਦੀ ਹੈ, ਮਮਤਾ ਦਾ ਉਸ ਨੂੰ ਆਨੰਦ ਮਿਲਦਾ ਹੈ ਬੱਚਾ ਵੱਡਾ ਹੁੰਦਾ ਹੈ ਮਾਤਾ-ਪਿਤਾ ਦਾ ਪਿਆਰ ਘੱਟ ਹੁੰਦਾ ਹੈ ਵਿਸ਼ੇ-ਵਿਕਾਰਾਂ ‘ਚ, ਖੇਡਣ ‘ਚ ਉਹਨਾਂ ਵਿੱਚ ਪੈ ਜਾਂਦਾ ਹੈ, ਪਰ ਮਾਂ-ਬਾਪ ਨੂੰ ਇਹ ਜ਼ਰੂਰ ਹੁੰਦਾ ਹੈ ਕਿ ਵੱਡਾ ਹੋ ਕੇ ਬੇਟਾ ਸਾਡੀ ਸੇਵਾ ਕਰੇਗਾ, ਵੱਡਾ ਹੋ ਕੇ ਸਾਡੇ ਲਈ ਇਹ ਬਣਾਵੇਗਾ, ਉਹ ਬਣਾਵੇਗਾ ਯਾਨੀ ਗੱਲ ਗਰਜ਼ ਦੀ ਸੁਆਰਥ ਦੀ ਹੈ ਸੁਆਰਥ ਤੋਂ ਬਿਨਾਂ ਜੇਕਰ ਕੋਈ ਰਿਸ਼ਤਾ ਹੈ ਤਾਂ ਸ਼ਾਇਦ ਮਾਲਕ ਦੇ ਪਿਆਰਿਆਂ ਦਾ, ਭਗਤਾਂ ਦਾ ਹੈ ਵਰਨਾ ਸੰਸਾਰ ਵਿੱਚ ਜਿੰਨੇ ਰਿਸ਼ਤੇ-ਨਾਤੇ ਹਨ

ਸਭ ਗਰਜ਼ੀ, ਸੁਆਰਥੀ ਹਨ ਕਿਸੇ ਨੂੰ ਆਪਣੀ ਵਾਹ-ਵਾਹ ਕਰਵਾਉਣ ਦਾ ਸੁਆਰਥ, ਕਿਸੇ ਨਾ ਕਿਸੇ ਸੁਆਰਥ ‘ਚ ਇਨਸਾਨ ਫਸਿਆ ਹੋਇਆ ਹੈ, ਬੰਨ੍ਹਿਆ ਹੋਇਆ ਹੈ, ਤਾਂ ਹੀ ਇਹ ਰਿਸ਼ਤੇ-ਨਾਤੇ ਕਾਇਮ ਹਨ ਅਤੇ ਉਹ ਬੰਧਨ, ਉਹ ਵਿਚਾਰ ਆਪਸ ਵਿੱਚ ਮਿਲਣੇ ਬੰਦ ਹੋ ਜਾਣ ਤਾਂ ਇਹ ਰਿਸ਼ਤੇ-ਨਾਤੇ ਪਲ ‘ਚ ਟੁੱਟ ਸਕਦੇ ਹਨ ਇਸ ਬਾਰੇ ਲਿਖਿਆ ਹੈ-

ਕਾ ਕੀ ਮਾਤ ਪਿਤਾ ਕਹੁ ਕਾ ਕੋ
ਕਵਨ ਪੁਰਖ ਕੀ ਜੋਈ
ਘਟ ਫੂਟੇ ਕੋਊ ਬਾਤ ਨ ਪੂਛੇ
ਕਾਢਹੁ ਕਾਢਹੁ ਹੋਈ
ਦੇਹੁਰੀ ਬੈਠੀ ਮਾਤਾ ਰੋਵੇ
ਖਟੀਆ ਲੇ ਗਏ ਭਾਈ
ਲਟ ਛਿਟਕਾਏ ਤਿਰੀਆ ਰੋਵੈ ਹੰਸ ਅਕੇਲਾ ਜਾਈ

ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਕੌਣ ਕਿਸੇ ਦੀ ਮਾਤਾ, ਕੌਣ ਕਿਸੇ ਦਾ ਪਿਤਾ ਹੈ ਅਤੇ ਕੌਣ ਕਿਸੇ ਦਾ ਭਰਾਤਾ ਹੈ ਕੌਣ ਕਿਸੇ ਦੀ ਔਰਤ ਹੈ ਜਦ ਸਰੀਰ ਰੂਪੀ ਮਟਕਾ ਟੁੱਟ ਜਾਵੇਗਾ ਜਾਂ ਨਾਸ਼ ਹੋ ਜਾਵੇਗਾ ਤਾਂ ਕੱਢੋ-ਕੱਢੋ ਪਈ ਹੋਵੇਗੀ ਡਿਓਢੀ ‘ਚ ਬੈਠ ਕੇ ਮਾਤਾ ਰੋਵੇਗੀ ਖਟੀਆ ਭਾਈ ਉਠਾ ਕੇ ਲੈ ਜਾਣਗੇ ਵਾਲ ਖਿਲਾਰ ਕੇ ਔਰਤ ਰੋਵੇਗੀ ਅਤੇ ਜੀਵ ਰੂਪੀ ਹੰਸ ਇਕੱਲਾ ਹੀ ਜਾਵੇਗਾ

ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ-

ਅਰੇ ਨਰ ਤੇਰਾ ਇਸ ਜਹਾਨ ਮੇਂ,
ਕੋਈ ਨਾ ਸਾਥੀ ਬੇਲੀ ਹੈ
ਤੇਰੇ ਸਾਥ ਕਿਸੇ ਨਹੀਂ ਜਾਣਾ,
ਜਾਣੀ ਜਿੰਦ ਅਕੇਲੀ ਹੈ
ਮਾਤਾ ਰੋਂਦੀ ਰਹਿ ਜਾਣੀ ਹੈ
ਚੁੱਕ ਲੈ ਜਾਣਾ ਭਾਈਆਂ ਨੇ,
ਮਾਰ ਦੌਹੱਥੜ ਰੋਵੇ ਬਹੂਰੀ
ਝੂਠੀਆਂ ਹਾਲ ਦੁਹਾਈਆਂ ਨੇ
ਤੇਰੇ ਕੀਤੇ ਅਮਲਾਂ ਬੰਦੇ, ਸਾਥ ਹੀ ਤੇਰੇ ਜਾਣਾ ਹੈ
ਕਹੇਂ ‘ਸ਼ਾਹ ਸਤਿਨਾਮ ਜੀ’ ਪ੍ਰਭੂ ਬਿਨਾਂ ਸਾਰਾ
ਝੂਠਾ ਆਣਾ-ਜਾਣਾ ਹੈ

ਭਾਈ! ਇਹੀ ਹੁੰਦਾ ਹੈ ਜਦ ਕੋਈ ਮਰ ਜਾਂਦਾ ਹੈ ਜੇਕਰ ਮਾਤਾ-ਪਿਤਾ ਜਿੰਦਾ ਹਨ ਉਹ ਰੋਂਦੇ ਹਨ, ਔਰਤ ਵਾਲ ਖੁੱਲ੍ਹੇ ਛੱਡ ਕੇ ਰੋਂਦੀ ਹੈ ਔਰਤ ਦੇ ਕੰਗਨ, ਚੂੜੀਆਂ ਆਦਿ ਤੋੜ ਦਿੱਤੀਆਂ ਜਾਂਦੀਆਂ ਹਨ, ਦੁੱਖ ਮਨਾਇਆ ਜਾਂਦਾ ਹੈ, ਲੇਕਿਨ ਸਭ ਰਿਸ਼ਤੇ ਉੱਥੇ ਹੀ ਛੁਟਦੇ ਚਲੇ ਜਾਂਦੇ ਹਨ ਕੋਈ ਘਰ ਦੀ ਦੇਹਲੀ ਤੋਂ ਅੱਗੇ ਨਹੀਂ ਜਾਂਦਾ ਸ਼ਮਸ਼ਾਨ ਭੂਮੀ ਤੱਕ ਚਲੇ ਜਾਂਦੇ ਹਨ, ਚਿਤਾ ‘ਚ ਰੱਖ ਦਿੱਤਾ ਜਾਂਦਾ ਹੈ

ਤਦ ਵਾਰ-ਵਾਰ ਚੇਹਰਾ ਦੇਖਣ ਲਈ ਕਹਿੰਦੇ ਹਨ ਜਦ ਚੇਹਰਾ ਦੇਖਣ ਦਾ ਵਕਤ ਸੀ ਤਦ ਸ਼ਾਇਦ ਦੇਖਿਆ ਨਾ ਹੋਵੇ ਆਖਰੀ ਸਮੇਂ ਨਹੀਂ ਦੇਖਿਆ ਜਿਉਂਦੇ-ਜੀ ਚਾਹੇ ਗਾਲ੍ਹਾਂ ਦਿੰਦਾ ਰਿਹਾ ਹੋਵੇ, ਇਹ ਵੀ ਦੇਖਿਆ ਹੈ ਬੜਾ ਪਛਤਾਵਾ ਕਰਦੇ ਹਨ ਆਖਰ ‘ਚ ਬੇਟੇ ਚਿਤਾ ‘ਤੇ ਰੱਖ ਕੇ ਅੱਗ ਲਾ ਦਿੰਦੇ ਹਨ ਬਸ! ਇੱਥੋਂ ਤੱਕ ਰਿਸ਼ਤੇ-ਨਾਤੇ ਸਾਰੀ ਕਹਾਣੀ ਖ਼ਤਮ ਹੋ ਜਾਂਦੀ ਹੈ ਤੈਂ ਜੋ ਪਾਰਟ ਅਦਾ ਕਰਨਾ ਸੀ ਉਹ ਅਦਾ ਹੋ ਗਿਆ ਤੇਰੀ ਹੁਣ ਇਸ ਜਹਾਨ ‘ਚ ਕੋਈ ਜ਼ਰੂਰਤ ਨਹੀਂ ਹੈ

ਪੰਜੇ ਤੱਤ ਵੱਖ-ਵੱਖ ਤੱਤਾਂ ਵਿੱਚ ਮਿਲ ਜਾਣਗੇ ਜੋ ਬਚੇਗਾ ਜੇਕਰ ਕਿਤੇ ਦੂਰ ਲੈ ਗਏ ਤਾਂ ਉਸ ਦਾ ਵੀ ਟੈਕਸ ਲੱਗੇਗਾ ਕਿਉਂਕਿ ਹੱਡੀਆਂ ਦਾ ਵੀ ਟੈਕਸ ਲੈ ਲੈਂਦੇ ਹਨ ਉਸ ਨੂੰ ਵੀ ਮੁਫਤ ਡੁਬਾਉਣ ਨਹੀਂ ਦਿੰਦੇ ਕਈ ਥਾਵਾਂ ‘ਤੇ ਤਾਂ ਅਜਿਹਾ ਵੀ ਹੈ ਕਿ ਇਸ ਨੂੰ ਜੇਕਰ ਡੁਬਾਉਣਾ ਚਾਹੁੰਦੇ ਹੋ ਤਾਂ ਇੰਨਾ ਪੈਸਾ ਦੇਣਾ ਪਵੇਗਾ, ਇੰਨੇ ਰੁਪਏ ਦੇਣੇ ਪੈਣਗੇ ਸਤਿਸੰਗੀ, ਮਾਲਕ ਦੇ ਪਿਆਰੇ ਉਹ ਸਮਝ ਲੈਂਦੇ ਹਨ

ਕਿ ਮਿੱਟੀ ਹੈ, ਇਸ ਵਿੱਚ ਹੁਣ ਕੁਝ ਨਹੀਂ ਰਹਿ ਗਿਆ ਆਤਮਾ ਤਾਂ ਮਾਲਕ ਦੇ ਕੋਲ ਗਈ ਕਹਿਣ ਦਾ ਮਤਲਬ ਸਾਥ ਕੁਝ ਜਾਣ ਵਾਲਾ ਨਹੀਂ ਹੈ ਆਤਮਾ ਨੂੰ ਇਕੱਲਿਆਂ ਜਾਣਾ ਹੋਵੇਗਾ ਉਸ ਸਮੇਂ ਆਤਮਾ ਦਾ ਸਾਥ ਦੇਣ ਵਾਲਾ ਪਰਮਾਤਮਾ, ਓਮ, ਵਾਹਿਗੁਰੂ, ਹਰੀ, ਅੱਲ੍ਹਾ, ਰਾਮ ਹੀ ਹੈ ਮਾਲਕ ਦੀ ਭਗਤੀ ਕੀਤੀ ਹੋਵੇ ਉਸ ਦੀ ਯਾਦ ‘ਚ ਸਮਾਂ ਲਾਇਆ ਹੋਵੇ ਤਾਂ ਆਤਮਾ ਦਾ ਸਾਥ ਮਾਲਕ ਦਿੰਦੇ ਹਨ ਅਤੇ ਆਪਣੇ ਨਿੱਜ-ਮੁਕਾਮ ਪਹੁੰਚਾ ਕੇ ਹੀ ਛੱਡਦੇ ਹਨ ਭਾਈ! ਜਦੋਂ ਭੀੜ ਪੈਂਦੀ ਹੈ ਤਾਂ ਰਿਸ਼ਤਾ-ਨਾਤਾ ਕੋਈ ਨਜ਼ਰ ਨਹੀਂ ਆਉਂਦਾ

ਭੀੜ ਪੜੇ ਕੋਈ ਕਾਮ ਨਾ ਆਏ,
ਸਾਥ ਨਾ ਕੋਈ ਜਾਤਾ ਹੈ

ਜਦੋਂ ਭੀੜ ਪੈਂਦੀ ਹੈ, ਪ੍ਰੇਸ਼ਾਨੀ ਆਉਂਦੀ ਹੈ ਆਪਣੇ ਵੀ ਮੂੰਹ ਫੇਰ ਲੈਂਦੇ ਹਨ ਤੂੰ ਜਾਣੇ ਤੇਰਾ ਕੰਮ ਜਾਣੇ, ਅਸੀਂ ਕੀ ਕਰੀਏ? ਉਦੋਂ ਪਤਾ ਚੱਲਦਾ ਹੈ ਕੌਣ ਆਪਣਾ ਹੈ, ਕੌਣ ਪਰਾਇਆ ਹੈ

ਅੱਗੇ ਆਇਆ ਹੈ-

ਸਤਿਸੰਗ ਮੇਂ ਤੂ ਆ ਕੇ ਭਾਈ ਨਾਮ ਕੀ ਯੁਕਤੀ ਪਾ ਲੇ
ਜਨਮ-ਮਰਨ ਕਾ ਚੱਕਰ ਮੁਕਾ ਲੇ ਮੁਕਤੀ ਪਦ ਕੋ ਪਾ ਲੇ
ਨਾਮ ਮਿਲੇ ਨਾ ਬਜ਼ਾਰੋ ਚਾਹੇ ਲਾਖ ਤੇ ਕਰੋੜ ਦੇ ਕਰੋੜ ਦੇ

ਨਾਮ ਮਾਲਕ ਨੂੰ ਯਾਦ ਕਰਨ ਦਾ ਢੰਗ, ਉਹ ਤਰੀਕਾ, ਯੁਕਤੀ ਹੈ, ਜੋ ਸਤਿਸੰਗ ਵਿੱਚ ਆ ਕੇ ਮਿਲਦੀ ਹੈ ਸਤਿਸੰਗ ਸੁਣੇ, ਅਮਲ ਕਰੇ ਤਾਂ ਉਹ ਨਾਮ ਮਿਲੇਗਾ ਜਿਸ ਤੋਂ ਇਨਸਾਨ ਸਭ ਪ੍ਰੇਸ਼ਾਨੀਆਂ ਤੋਂ ਆਜ਼ਾਦ ਹੋ ਸਕਦਾ ਹੈ ਜਿਸ ਦੇ ਲਈ ਨਾ ਪੈਸਾ ਦੇਣਾ, ਨਾ ਚੜ੍ਹਾਵਾ ਦੇਣਾ, ਨਾ ਧਰਮ ਛੋੜਨਾ, ਨਾ ਪਹਿਨਾਵਾ ਬਦਲਣਾ ਹੈ ਇੱਕ ਰਿਸਰਚ ਕਰਨ ਲਈ ਮੈਥਡ ਹੈ ਉਹ ਸ਼ਬਦ ਮੈਥਡ ਆਫ਼ ਮੈਡੀਟੇਸ਼ਨ ਕਹੋ ਜਾਂ ਗੌਡਸ ਪਰੇਅਰ ਕਹੋ ਜਾਂ ਗੁਰਮੰਤਰ, ਨਾਮ-ਸ਼ਬਦ, ਕਲਮਾਂ ਜਾਂ ਵਰਡਸ ਕਿਹਾ ਜਾਵੇ ਗੱਲ

ਇੱਕ ਹੀ ਹੈ ਉਹ ਪ੍ਰਭੂ ਦੇ ਸ਼ਬਦ, ਮਾਲਕ ਦਾ ਨਾਮ, ਉਹ ਤਰੀਕਾ, ਉਹ ਯੁਕਤੀ ਸਤਿਸੰਗ ਵਿੱਚ ਮਿਲਦੀ ਹੈ ਲੱਖ, ਕਰੋੜ ਰੁਪਏ ਦੇਣ ‘ਤੇ ਵੀ ਉਹ ਚੀਜ਼ ਨਹੀਂ ਮਿਲਦੀ ਹੈ ਸਤਿਸੰਗ ਵਿੱਚ ਆਵੇ, ਸੁਣੇ, ਧਿਆਨ ਨਾਲ ਅਮਲ ਕਰੇ ਤਾਂ ਮਾਲਕ ਦਾ ਨਾਮ ਮਿਲਦਾ ਹੈ ਜੋ ਆਵਾਗਮਨ ਅਤੇ ਇੱਥੋਂ ਦੇ ਦੁੱਖ, ਕਲਹ-ਕਲੇਸ਼, ਪ੍ਰੇਸ਼ਾਨੀਆਂ ਤੋਂ ਆਜ਼ਾਦੀ ਦਿਵਾਉਂਦਾ ਹੈ, ਦੁੱਖ-ਦਰਦ ਦੂਰ ਕਰਦਾ ਹੈ ਇਸ ਬਾਰੇ ਲਿਖਿਆ ਹੈ-

ਦੁਨੀਆਂ ਦੇ ਦੁੱਖਾਂ-ਕਲੇਸ਼ਾਂ ਅਤੇ ਜਨਮ-ਮਰਨ ਦੇ ਚੱਕਰ ਤੋਂ ਛੁੱਟਣ ਦਾ ਸਾਧਨ ਬਿਨਾਂ ਨਾਮ ਦੇ ਹੋਰ ਕੋਈ ਨਹੀਂ ਇਹ ਸਭ ਸਾਧਨਾਂ ਤੋਂ ਉੱਚਾ ਅਤੇ ਸੁੱਚਾ ਸਾਧਨ ਹੈ ਇਸ ਦੀ ਕਮਾਈ ਤੋਂ ਤੁਸੀਂ ਮੁਕਤ ਹੋ ਜਾਓਗੇ ਅਤੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਓਗੇ
ਮਾਲਕ ਦਾ ਨਾਮ ਜਪਣ ‘ਚ ਕੋਈ ਸਰੀਰਕ ਪ੍ਰੇਸ਼ਾਨੀ ਨਹੀਂ ਆਉਂਦੀ ਸਰੀਰ ਨੂੰ ਕੋਈ ਬੇਚੈਨੀ ਨਹੀਂ ਆਉਂਦੀ ਪਰ ਫਿਰ ਵੀ ਨਾਮ ਨਾ ਜਪੇ ਤਾਂ ਇਨਸਾਨ ਦੀ ਖੁਦ ਦੀ ਕਮੀ ਹੈ ਕੋਈ ਪੈਸਾ ਨਹੀਂ ਦੇਣਾ ਪੈਂਦਾ, ਚੜ੍ਹਾਵਾ ਨਹੀਂ ਦੇਣਾ ਫਿਰ ਵੀ ਨਾਮ ਲੈਣ ਤੋਂ ਇਨਸਾਨ ਡਰਦਾ ਹੈ ਕੋਈ ਧਰਮ ਨਹੀਂ ਬਦਲਣਾ, ਪਹਿਰਾਵਾ ਨਹੀਂ ਬਦਲਣਾ, ਭਾਸ਼ਾ ਨਹੀਂ ਬਦਲਣੀ, ਕੋਈ ਢੌਂਗ-ਪਾਖੰਡ ਨਹੀਂ ਕਰਨਾ,

ਘਰ-ਬਾਰ ਨਹੀਂ ਛੱਡਣਾ ਬਾਲ-ਬੱਚਿਆਂ ‘ਚ ਰਹਿੰਦੇ ਹੋਏ, ਪਰਿਵਾਰ ਵਿੱਚ ਰਹਿੰਦੇ ਹੋਏ ਤੁਸੀਂ ਮਾਲਕ ਦਾ ਨਾਮ ਲੈ ਕੇ ਦੇਖੋ ਕੋਈ ਟੈਕਸ ਨਹੀਂ ਦੇਣਾ ਪਰ ਫਿਰ ਵੀ ਮਾਲਕ ਦੇ ਨਾਮ ਤੋਂ ਕਈ ਲੋਕ ਬਹੁਤ ਡਰਦੇ ਹਨ, ਮਾਲਕ ਦੇ ਨਾਮ ਤੋਂ ਦੂਰ ਭੱਜਦੇ ਰਹਿੰਦੇ ਹਨ ਭਾਈ! ਮਾਲਕ ਦਾ ਨਾਮ ਤਾਂ ਅਨਮੋਲ ਹੈ ਬਿਨਾਂ ਦਾਮ ਤੋਂ ਫਕੀਰ ਦੱਸਦੇ ਹਨ ਅਮਲ ਕਰੋ ਤਾਂ ਬੇੜਾ ਪਾਰ ਹੋ ਜਾਂਦਾ ਹੈ ਯਾਨੀ ਖੁਸ਼ੀਆਂ ਮਿਲਦੀਆਂ ਹਨ ਅਤੇ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲਦੀ ਹੈ

ਭਜਨ ਦੇ ਆਖਰ ‘ਚ ਆਇਆ ਹੈ:-

ਜਬ ਤਕ ਬੰਦਾ ਛੋੜੇ ਨਾਹੀਂ ਬੁਰੇ ਜੀਵੋਂ ਕਾ ਸੰਗ
ਮਨਮੈਲੇ ਪਰ ਚੜ੍ਹਤਾ ਨਾਹੀਂ, ਨਾਮ ਕਾ ਪੂਰਾ ਰੰਗ
ਕਹੇ ‘ਸ਼ਾਹ ਸਤਿਨਾਮ ਜੀ’ ਕੁਸੰਗ
ਛੋੜ ਦੇ ਓ ਬਾਂਵਰੇ ਛੋੜਦੇ

ਜਦੋਂ ਤੱਕ ਇਨਸਾਨ ਬੁਰੇ ਲੋਕਾਂ ਦਾ ਸੰਗ ਨਹੀਂ ਛੱਡਦਾ, ਜਦੋਂ ਤੱਕ ਇਨਸਾਨ ਚੁਗਲੀ ਨਿੰਦਾ ਬੁਰੀ ਸੋਹਬਤ ਤੋਂ ਪਰ੍ਹੇ ਨਹੀਂ ਰਹਿੰਦਾ ਉਦੋਂ ਤੱਕ ਰਾਮ-ਨਾਮ ਦਾ ਅਸਰ ਪੂਰਾ ਨਹੀਂ ਹੁੰਦਾ ਜਿਵੇਂ ਖਾਰਾ ਖੂਹ ਹੁੰਦਾ ਹੈ ਉਸ ਵਿੱਚ ਲੱਖਾਂ ਮਣ ਖੰਡ ਪਾ ਦਈਏ ਉਹ ਮਿੱਠਾ ਨਹੀਂ ਹੋਵੇਗਾ ਜਿਵੇਂ ਕਾਂ ਹੈ ਉਸ ਦਾ ਸਫੈਦ ਰੰਗ ਕਰ ਦਿਓ, ਲਾਲ ਚੁੰਜ ਬਣਾ ਦਿਓ, ਜੋ ਮਰਜ਼ੀ ਕਰ ਦਿਓ ਪਰ ਉਹ ਹੰਸ ਨਹੀਂ ਬਣੇਗਾ ਉਹ ਜਾ ਕੇ ਕੂੜਾ-ਕਰਕਟ ‘ਚ ਹੀ ਚੁੰਜ ਮਾਰੇਗਾ ਉਸੇ ਤਰ੍ਹਾਂ ਇਨਸਾਨ ਜੇਕਰ ਬੁਰਾਈ ਦਾ ਸੰਗ ਕਰੇਗਾ ਤਾਂ ਉਹ ਬੁਰਾਈ ਬਦਲੇਗੀ ਨਹੀਂ,

ਸਗੋਂ ਇਨਸਾਨ ਦੇ ਵਿਚਾਰ ਬਦਲ ਜਾਂਦੇ ਹਨ ਜੋ ਮਾਲਕ ਨੂੰ ਨਹੀਂ ਮੰਨਦਾ, ਪਰਮਾਤਮਾ ਦੀ ਯਾਦ ‘ਚ ਨਹੀਂ ਬੈਠਦਾ, ਬੁਰੀ ਗੱਲ ਕਰਨੀ, ਹਰ ਸਮੇਂ ਮਾਇਆ, ਵਪਾਰ, ਅੱਲ੍ਹਾ-ਰਾਮ ਦਾ ਨਾਮ ਤਾਂ ਲੈਣਾ ਹੀ ਫਜ਼ੂਲ ਸਮਝਦੇ ਹਨ, ਅਜਿਹਿਆਂ ਦੀ ਸੋਹਬਤ ਕਰਨੀ, ਫਿਰ ਇਨਸਾਨ ਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਅਤੇ ਦੁੱਖ-ਪ੍ਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਹਨ ਜੇਕਰ ਰਾਮ-ਨਾਮ ਦੀ ਗੰਢ ਉਸ ਦੇ ਸਾਹਮਣੇ ਵੀ ਖੋਲ੍ਹੋ ਤਾਂ ਉਹ ਲੈ ਨਹੀਂ ਸਕਦਾ, ਪਰ ਜੋ ਪਾਰਖੂ ਹੁੰਦੇ ਹਨ ਉਹ ਮਹਿੰਗੇ ਮੁੱਲ ਵੀ ਲੈ ਲੈਂਦੇ ਹਨ ਭਾਈ!

ਜਿਵੇਂ ਕੋਈ ਸਪੇਰਾ ਬੀਨ ਵਜਾਉਣ ਵਾਲਾ ਹੈ, ਬੀਨ ਵਧੀਆ ਵਜਾਉਂਦਾ ਹੈ, ਸੱਪ ਨੱਚਦਾ ਹੈ, ਬੜਾ ਉੱਛਲੇਗਾ, ਕੁੱਦੇਗਾ, ਪਰ ਉਹੀ ਬੀਨ ਜੇਕਰ ਮੱਝ ਦੇ ਅੱਗੇ ਵਜਾਉਣ ਲੱਗ ਜਾਵੇ ਕਿ ਮੈਂ ਮੱਝ ਨੂੰ ਨਚਾ ਕੇ ਛੱਡਾਂਗਾ ਖੂਬ ਬੀਨ ਵਜਾਈ, ਖੂਬ ਜ਼ੋਰ ਲਾਇਆ ਮੱਝ ਆਪਣਾ ਖਾਣਾ ਖਾ ਰਹੀ ਸੀ ਕੁਝ ਦੇਰ ਤਾਂ ਮੱਝ ਸੁਣਦੀ ਰਹੀ ਜਦ ਉਹ ਨਹੀਂ ਹਟਿਆ ਤਾਂ ਜ਼ੋਰ ਨਾਲ ਰੰਭੀ ਯਾਨੀ ਖੂਬ ਵੱਡੀ ਆਵਾਜ਼ ਕੱਢੀ ਤਾਂ ਇਹ ਕਹਾਵਤ ਬਣੀ-

ਭੈਂਸ ਕੇ ਆਗੇ ਬੀਨ ਬਜਾਏ,
ਭੈਂਸ ਬੈਠੀ, ਪਗੁਰਾਏ

ਮੱਝ ਦੇ ਅੱਗੇ ਬੀਨ ਵਜਾਈ ਕਿ ਉਹ ਨੱਚੇਗੀ, ਪਰ ਉਹ ਜੁਗਾਲੀ ਕਰਦੀ ਰਹੀ ਅਤੇ ਅੰਤ ‘ਚ ਉਸ ਨੇ ਬੜੀ ਉੱਚੀ ਆਵਾਜ਼ ਕੱਢੀ ਕਹਿਣ ਦਾ ਮਤਲਬ ਕਿ ਜੇਕਰ ਅਜਿਹੇ ਲੋਕਾਂ ਦੇ ਕੋਲ ਜੋ ਮਾਲਕ ਦੀ ਗੱਲ ਨੂੰ ਮੰਨਦੇ ਨਹੀਂ, ਹਮੇਸ਼ਾ ਬੁਰਾਈ ਕਰਦੇ ਰਹਿੰਦੇ ਹਨ ਓਮ, ਹਰੀ, ਅੱਲ੍ਹਾ, ਰਾਮ ਦੀ ਨਿੰਦਿਆ ਹੀ ਕਰਦੇ ਰਹਿੰਦੇ ਹਨ ਜੇਕਰ ਉਹਨਾਂ ਕੋਲ ਜਾ ਕੇ ਬੈਠਦੇ ਰਹੋਗੇ ਤਾਂ ਯਕੀਨ ਕਰੋ ਤੁਹਾਡੇ ‘ਤੇ ਉਹਨਾਂ ਦਾ ਰੰਗ ਚੜ੍ਹ ਜਾਵੇਗਾ ਇਸ ਲਈ ਬੇਪਰਵਾਹ ਸੱਚੇ ਮੁਰਸ਼ਿਦੇ ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ-

ਜਬ ਤਕ ਬੰਦਾ ਛੋੜੇ ਨਹੀਂ ਬੁਰੇ ਜੀਵੋਂ ਕਾ ਸੰਗ
ਮਨ ਮੈਲੇ ਪਰ ਚੜ੍ਹਤਾ ਨਾਹੀਂ, ਨਾਮ ਕਾ ਪੂਰਾ ਰੰਗ

ਰਾਮ ਦਾ ਰੰਗ ਤਾਂ ਚੜ੍ਹ ਜਾਵੇਗਾ ਪਰ ਪੂਰਾ ਅਸਰ ਨਹੀਂ ਹੋਵੇਗਾ ਕਿਉਂਕਿ ਉਹ ਬੁਰਾਈ ਦੀਆਂ ਗੱਲਾਂ, ਬੁਰੀਆਂ ਕਹੀਆਂ ਹੋਈਆਂ ਗੱਲਾਂ ਤੁਹਾਡਾ ਮਨ ਤੁਹਾਨੂੰ ਦੁਹਰਾਉਂਦਾ ਰਹੇਗਾ, ਤੁਹਾਡੇ ਸਾਹਮਣੇ ਲਿਆਉਂਦਾ ਰਹੇਗਾ, ਕੁਝ ਨਾ ਕੁਝ ਹੋਵੇਗਾ, ਐਸਾ ਹੋਵੇਗਾ, ਵੈਸਾ ਹੋਵੇਗਾ, ਇਹ ਨਹੀਂ ਤਾਂ ਉਹ ਹੋਵੇਗਾ ਜਿਵੇਂ ਹੀ ਸਿਮਰਨ ਕਰਨ ਲੱਗੋਗੇ ਤਾਂ ਉਹ ਬੁਰੇ ਵਿਚਾਰ, ਬੁਰੀਆਂ ਗੱਲਾਂ ਤੁਹਾਡੇ ਸਿਮਰਨ ‘ਚ ਰੁਕਾਵਟ ਪੈਦਾ ਕਰਨਗੀਆਂ ਇਸ ਲਈ ਬੁਰਾਈ ਦਾ ਸੰਗ ਛੱਡ ਦਿਓ ਇਸ ਬਾਰੇ ਲਿਖਿਆ ਹੈ-

ਨੀਚ ਖਿਆਲਾਂ ਨੂੰ ਪਾਕ-ਸਾਫ਼ ਕਰਨ ਲਈ ਸਤਿਸੰਗ ਤੋਂ ਵਧ ਕੇ ਸਾਰੀ ਦੁਨੀਆਂ ਵਿੱਚ ਕੋਈ ਮਸ਼ੀਨ ਨਹੀਂ ਹੈ ਨੇਕ ਸੋਹਬਤ ‘ਚ ਇਨਸਾਨ ਨੇਕ ਹੋ ਜਾਂਦਾ ਹੈ ਅਤੇ ਸਭ ਐਬ, ਪਾਪ ਧੋਏ ਜਾਂਦੇ ਹਨ

ਕਹੇਂ ‘ਸ਼ਾਹ ਸਤਿਨਾਮ ਜੀ’
ਕੁਸੰਗ ਛੋੜ ਦੇ ਓ ਬਾਂਵਰੇ ਛੋੜਦੇ

ਬੇਪਰਵਾਹ ਜੀ ਨੇ ਭਜਨ ਦੇ ਆਖਰ ‘ਚ ਕਿਹਾ ਕਿ ਹੇ ਭਾਈ! ਕੁਸੰਗ ਛੱਡ ਦੇ, ਬੁਰੇ ਵਿਚਾਰ ਛੱਡਦੇ, ਬੁਰੀ ਸੋਹਬਤ ਛੱਡਦੇ ਤਾਂ ਮਾਲਕ ਦਾ ਰੰਗ ਪੂਰਾ ਤੇਰੇ ‘ਤੇ ਜ਼ਰੂਰ ਚੜ੍ਹੇਗਾ ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਤੂੰ ਬਣ ਪਾਵੇਂਗਾ ਜੇਕਰ ਤੂੰ ਬੁਰੇ ਵਿਚਾਰਾਂ ‘ਚ ਹਾਂ ‘ਚ ਹਾਂ ਮਿਲਾਉਂਦਾ ਹੈ, ਚੁੱਪ ਰਹਿੰਦਾ ਹੈ ਤਾਂ ਤੇਰਾ ਮਨ ਤੈਨੂੰ ਬੈਠਣ ਨਹੀਂ ਦੇਵੇਗਾ ਇਸ ਲਈ ਭਾਈ! ਬੁਰਾਈ ਦਾ ਸੰਗ ਤਿਆਗੋ,

ਭਲਾਈ ਨੇਕੀ ਦਾ ਸੰਗ ਕਰੋ ਜੋ ਤੁਹਾਡੇ ਜੀਵਨ ਨੂੰ ਮਹਿਕਾ ਦੇਵੇਗਾ ਸਤਿਸੰਗ ਕਰੋ, ਰਾਮ ਦਾ ਨਾਮ ਜਪੋ ਤਾਂ ਦੋਹਾਂ ਜਹਾਨਾਂ ਵਿੱਚ ਤੁਹਾਨੂੰ ਸੱਚਾ ਸੁੱਖ ਮਿਲੇਗਾ, ਆਨੰਦ, ਖੁਸ਼ੀ, ਲੱਜ਼ਤ ਨਾਲ ਤੁਸੀਂ ਮਾਲਾਮਾਲ ਹੋ ਜਾਓਗੇ ਅਮਲ ਕਰੋਗੇ ਤਾਂ ਮਾਲਕ ਦੀ ਰਹਿਮਤ ਤੁਹਾਡੇ ‘ਤੇ ਜ਼ਰੂਰ ਹੋਵੇਗੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!