roohaanee-satsang-dera-sacha-sauda

ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ Satsang dera sacha suda
ਮੀਠੀ ਧੁਨ ਹੋ ਰਹੀ,ਤੂ ਸੁਨ ਭਾਈ ਕੰਨ ਲਾ ਕੇ…
ਮਾਲਕ ਦੀ ਸਾਜੀ-ਨਵਾਜੀ ਪਿਆਰੀ ਸਾਧ-ਸੰਗਤ ਜੀਓ! ਤੁਸੀਂ ਬਹੁਤ ਹੀ ਉੱਚੇ ਭਾਗਾਂ ਵਾਲੇ ਹੋ, ਜੋ ਸਾਧ-ਸੰਗਤ ‘ਚ ਚੱਲਕੇ ਆਏ ਹੋ ਉਸ ਵਾਹਿਗੁਰੂ, ਅੱਲ੍ਹਾ, ਰਾਮ, ਈਸ਼ਵਰ, ਗੌਡ, ਖੁਦਾ, ਰੱਬ ਦੀ ਦਇਆ-ਮਿਹਰ, ਰਹਿਮਤ ਦਾ ਕਮਾਲ ਹੈ ਕਿ ਅਜਿਹੇ ਘੋਰ ਕਲਿਯੁਗ ‘ਚ ਕੰਮ-ਧੰਦੇ ਦੇ ਸਮੇਂ ‘ਚ ਤੁਸੀਂ ਮਨ ਨਾਲ ਲੜ ਕੇ ਅਤੇ ਮਨਮਤੇ ਲੋਕਾਂ ਦਾ ਸਾਹਮਣਾ ਕਰਦੇ ਹੋਏ ਸਤਿਸੰਗ ‘ਚ, ਅੱਲ੍ਹਾ, ਵਾਹਿਗੁਰੂ, ਰਾਮ ਨਾਮ ਦੀ ਕਥਾ ਕਹਾਣੀ ‘ਚ ਪਧਾਰੇ ਹੋ ਮੁਰਸ਼ਿਦੇ-ਕਾਮਲ ਸਤਿਗੁਰੂ, ਪਰਮਾਤਮਾ ਦੀ ਰੰਗ-ਬਿਰੰਗੀ ਫੁਲਵਾੜੀ ਨਜ਼ਰ ਆ ਰਹੀ ਹੈ ਜੋ ਵੀ ਸਾਧ-ਸੰਗਤ ਇੱਥੇ ਆ ਕੇ ਸਜੀ ਹੈ, ਪਧਾਰੀ ਹੈ ਆਪ ਸਭ ਦਾ ਇੱਥੇ ਪਧਾਰਨ ਦਾ ਤਹਿ-ਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਅੱਜ ਜੋ ਤੁਹਾਡੀ ਸੇਵਾ ‘ਚ ਸਤਿਸੰਗ ਹੋਵੇਗਾ, ਜਿਸ ਭਜਨ ‘ਤੇ ਸਤਿਸੰੰਗ ਹੋਵੇਗਾ, ਰੂਹਾਨੀ ਮਜਲਿਸ ਹੋਵੇਗੀ, ਉਹ ਭਜਨ ਹੈ:-

ਮੀਠੀ ਧੁਨ ਹੋ ਰਹੀ, ਤੂ ਸੁਨ ਭਾਈ ਕੰਨ ਲਾ ਕੇ

ਧੁਨ ਮਾਲਕ ਦੀ ਆਵਾਜ਼ ਨੂੰ ਕਿਹਾ ਹੈ ਉਸ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਪਰਮਾਤਮਾ ਦੀ ਆਵਾਜ਼ ਉਸ ਦੀ ਰੌਸ਼ਨੀ ਕਣ-ਕਣ ‘ਚ, ਜ਼ਰ੍ਹੇ-ਜ਼ਰ੍ਹੇ ‘ਚ ਚੱਲ ਰਹੀ ਹੈ ਕੋਈ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਮਾਲਕ ਦੀ ਰੌਸ਼ਨੀ ਨਾ ਹੋਵੇ, ਉਸ ਦੀ ਆਵਾਜ਼ ਨਾ ਹੋਵੇ ਹਰ ਜਗ੍ਹਾ ਮਾਲਕ ਦੀ ਧੁਨ, ਉਹ ਮਿੱਠੀ ਆਵਾਜ਼ ਚੱਲ ਰਹੀ ਹੈ ਅਤੇ ਉਸ ਧੁਨ ਨੂੰ ਸੰਤ, ਪੀਰ, ਪੈਗੰਬਰ, ਮਹਾਂਪੁਰਸ਼ਾਂ ਨੇ ਅਲੱਗ-ਅਲੱਗ ਨਾਂਅ ਦਿੱਤਾ ਹੈ ਮਾਲਕ ਦੀ ਪਾਕ-ਪਵਿੱਤਰ ਧੁਨ, ਆਵਾਜ਼, ਰੌਸ਼ਨੀ ਨੂੰ ਕਬੀਰ ਸਾਹਿਬ ਨੇ ‘ਧੁਨਾਤਮਕ-ਨਾਮ’ ਕਿਹਾ ਹੈ
ਹਿੰਦੂ ਧਰਮ ‘ਚ ਉਸ ਨੂੰ ਪ੍ਰਭੂ ਦੀ ‘ਨੂਰੇ-ਕਿਰਨ’, ‘ਅਮ੍ਰਿਤ ਦੇ ਝਰਨੇ’, ‘ਅਨਹਦ-ਨਾਦ’ ਕਿਹਾ ਹੈ
ਸਿੱਖ ਧਰਮ ‘ਚ ਗੁਰੂ ਸਾਹਿਬਾਨਾਂ ਨੇ ਪਾਕ-ਪਵਿੱਤਰ ਗੁਰਬਾਣੀ ‘ਚ ‘ਆਦ ਸ਼ਬਦ’ ਆਜਾਪ ਸ਼ਬਦ, ‘ਧੁਰ ਕੀ ਬਾਣੀ’ ਆਦਿ ਨਾਵਾਂ ਨਾਲ ਨਵਾਜ਼ਿਆ ਹੈ
ਇਸੇ ਨੂੰ ਮੁਸਲਮਾਨ ਸੂਫੀ ਫਕੀਰ ‘ਬਾਂਗੇ ਇਲਾਹੀ’, ‘ਕਲਮਾਂ-ਏ-ਪਾਕ’ ਕਹਿੰਦੇ ਹਨ

ਇੰਗਲਿਸ਼ ਰੂਹਾਨੀ ਸੇਂਟ ਇਸ ਨੂੰ ਗੌਡਸ ਵੋਆਇਸ ਐਂਡ ਲਾਇਟ ਦੇ ਨਾਂਅ ਨਾਲ ਬੁਲਾਉਂਦੇ ਹਨ ਇਸ ਦੇ ਛੋਟੇ ਨਾਂਅ ਵੀ ਹਨ ਧਰਮਾਂ ‘ਚ ਪੰਜ ਸ਼ਬਦ, ਧੁਨਾਂ, ਕਿਰਨਾਂ, ਬਾਂਗ, ਕਲਮਾ, ਪੰਜ ਬਾਣੀਆਂ, ਲਾਇਟ, ਵੋਆਇਸ ਇਹ ਸਭ ਮਾਲਕ ਦੀ ਉਸ ਰੌਸ਼ਨੀ, ਉਸ ਆਵਾਜ਼ ਦੇ ਨਾਂਅ ਹਨ ਇਹ ਰੌਸ਼ਨੀ, ਆਵਾਜ਼ ਸੁਣੀ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ ਪਰ ਲਿਖ-ਬੋਲ ਕੇ ਇਸ ਨੂੰ ਕੋਈ ਦੱਸ ਨਹੀਂ ਸਕਦਾ ਯਾਨੀ ਉਹ ਸੁਣਨ ‘ਚ ਆ ਸਕਦੀ ਹੈ, ਦੇਖਣ ‘ਚ ਆ ਸਕਦੀ ਹੈ, ਪਰ ਲਿਖਣ-ਬੋਲਣ ‘ਚ ਨਹੀਂ ਆਉਂਦੀ ਦੁਨੀਆਂ ਦਾ ਕੋਈ ਅਜਿਹਾ ਇਨਸਾਨ ਹੈ ਜੋ ਸੂਰਜ ਵਰਗਾ ਦੂਜਾ ਸੂਰਜ ਬਣਾ ਦੇਵੇ? ਚਲੋ! ਸੂਰਜ ਨੂੰ ਛੱਡੋ, ਉਸ ਦੀ ਧੁੱਪ ਵਰਗਾ ਕੋਈ ਰੰਗ ਬਣਾ ਦੇਵੇ! ਅਜਿਹਾ ਬਿਲਕੁਲ ਵੀ ਨਹੀਂ ਹੈ ਕੋਈ ਕਲਾਕਾਰ, ਕੋਈ ਦੁਨੀਆ ਦਾ ਇਨਸਾਨ ਸੂਰਜ ਵਰਗਾ ਸੂਰਜ ਨਹੀਂ ਬਣਾ ਸਕਦਾ ਉਹ ਬੇਮਿਸਾਲ ਹੈ ਗੱਲ ਆਉਂਦੀ ਹੈ ਫਿਰ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ ਜੋ ਦੋਵਾਂ ਜਹਾਨਾਂ ਦਾ ਮਾਲਕ, ਦਾਤਾ ਹੈ

ਉਸ ਨੇ ਅਜਿਹੇ ਲੱਖਾਂ ਸੂਰਜ, ਚੰਦਰ, ਨਕਸ਼ਤਰ, ਗ੍ਰਹਿ ਬਣਾਏ ਹਨ ਜੇਕਰ ਇੱਕ ਇਨਸਾਨ ਸੂਰਜ ਨੂੰ ਨਹੀਂ ਬਣਾ ਸਕਦਾ, ਸੂਰਜ ਦੀ ਤੁਲਨਾ ਤੁਸੀਂ ਕਿਸੇ ਨਾਲ ਨਹੀਂ ਕਰ ਸਕਦੇ ਤਾਂ ਉਸ ਓਮ, ਹਰੀ, ਅੱਲ੍ਹਾ, ਰਾਮ ਦੀ ਤੁਲਨਾ ਕਿਸ ਨਾਲ ਕਰੋਗੇ? ਉਸ ਦੀ ਜੋ ਆਵਾਜ਼ ਰੌਸ਼ਨੀ ਹੈ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਮਹਾਂਪੁਰਸ਼ਾਂ ਨੇ ਇਸ ਬਾਰੇ ‘ਚ ਜ਼ਿਕਰ ਕੀਤਾ ਹੈ ਜਿਵੇਂ ਬੀਨ ਵੱਜਦੀ ਹੈ, ਝਰਨਿਆਂ ਦਾ ਪਾਣੀ ਡਿਗਦਾ ਹੈ, ਮੰਦਰ ‘ਚ ਘੰਟੀਆਂ ਵਜਦੀਆਂ ਹਨ, ਸ਼ੰਖ ਵਜਦਾ ਹੈ, ਨਾਦ ਹੈ, ਰਬਾਬ ਹੈ, ਸਭ ਸਾਜ਼ਾਂ ਨੂੰ ਮਿਲਾਇਆ ਜਾਵੇ ਫਿਰ ਵੀ ਇਨ੍ਹਾਂ ਤੋਂ ਅਰਬਾਂ-ਖਰਬਾਂ ਗੁਣਾਂ ਮਾਲਕ ਦੀ ਮਿੱਠੀ ਧੁਨ ਹੈ ਇਹ ਤਾਂ ਉਨ੍ਹਾਂ ਦੀ ਬਹੁਤ ਛੋਟੀ ਨਕਲ ਮਾਤਰ ਹੈ ਉਸ ਰੌਸ਼ਨੀ, ਉਸ ਆਵਾਜ਼ ਦਾ ਕਿਵੇਂ ਕੋਈ ਵਰਣਨ ਕਰੇ ਕਿਉਂਕਿ ਉਹ ਆਵਾਜ਼ ਤਾਂ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦੀ ਹੈ ਰੌਸ਼ਨੀ ਦੇ ਬਾਰੇ ‘ਚ ਜ਼ਿਕਰ ਆਇਆ, ਹੈ ਹੁਣ ਗੱਲ ਆਉਂਦੀ ਹੈ ਰੌਸ਼ਨੀ ਦੀ ਉਸ ਮਾਲਕ ਦੀ ਰੌਸ਼ਨੀ ਦਾ ਵਰਣਨ ਵੀ ਅਸੰਭਵ ਦੱਸਿਆ ਗਿਆ ਹੈ ਪਰ ਕੁਝ ਜ਼ਿਕਰ ਸੰਤ-ਮਹਾਂਪੁਰਸ਼ਾਂ ਨੇ ਕੀਤਾ ਹੈ

ਹਿੰਦੂ ਧਰਮ ‘ਚ ਆਉਂਦਾ ਹੈ, ਜਿਵੇਂ ਤੁਹਾਡੀ ਚਮੜੀ ‘ਚ ਛੋਟੇ-ਛੋਟੇ ਰੋਮ, ਛਿੱਦਰ ਹਨ, ਇੱਕ ਛਿੱਦਰ ਦੀ ਉਸ ਓਨੀ ਜਗ੍ਹਾ ‘ਚ ਉਸ ਈਸ਼ਵਰ ਦੇ ਪ੍ਰਕਾਸ਼ ਦਾ, ਰੌਸ਼ਨੀ ਦਾ ਵਰਣਨ ਕੀਤਾ ਜਾਵੇ ਤਾਂ ਕਰੋੜਾਂ ਸੂਰਜਾਂ ਤੋਂ ਵਧ ਕੇ ਉਸ ‘ਚ ਰੌਸ਼ਨੀ, ਪ੍ਰਕਾਸ਼ ਹੈ
ਸਿੱਖ ਗੁਰੂ ਸਾਹਿਬਾਨਾਂ ਦੀ ਪਾਕ-ਪਵਿੱਤਰ ਗੁਰਬਾਣੀ ‘ਚ ਵੀ ਇੱਕ ਜਗ੍ਹਾ ਆਉਂਦਾ ਹੈ ਕਿ ਉਸ ਪਰਮਾਤਮਾ ਦੀ, ਵਾਹਿਗੁਰੂ ਦੀ ਰੌਸ਼ਨੀ ਦਾ ਵਰਣਨ ਕਰੀਏ ਤਾਂ ਵਾਲ ਜਿੰਨੀ ਜਗ੍ਹਾ ‘ਚ ਅਰਬਾਂ ਸੂਰਜਾਂ ਤੋਂ ਵਧ ਕੇ ਰੌਸ਼ਨੀ ਹੈ

ਮੁਸਲਮਾਨ ਫਕੀਰ ਫਰਮਾਉਂਦੇ ਹਨ ਜਿਵੇਂ ਬਰੀਕ ਸੂਈ ਹੋਵੇ ਅਤੇ ਸੂਈ ਦਾ ਨੱਕਾ ਯਾਨੀ ਜਿੱਥੇ ਧਾਗਾ ਪਾਉਂਦੇ ਹਾਂ, ਉਹ ਛਿੱਦਰ, ਉਸ ਬਰੀਕ ਨੱਕੇ ਤੋਂ ਅੱਲ੍ਹਾ ਦੇ ਨੂਰੇ-ਜਲਾਲ ਦਾ ਵਰਣਨ ਕਰੀਏ ਤਾਂ ਕਰੋੜਾਂ ਸੂਰਜਾਂ ਤੋਂ ਵਧ ਕੇ ਨੂਰੇ-ਜਲਾਲ ਹੈ, ਸਾਰੇ ‘ਚ ਕਿੰਨਾ ਹੈ, ਇਹ ਕਿਤੇ ਵੀ ਕੋਈ ਚਰਚਾ ਨਹੀਂ ਮਿਲਦੀ ਕਿਉਂਕਿ ਉਸ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ ਦੇ ਸਵਰੂਪ ਦਾ ਵਰਣਨ ਕੋਈ ਕਰ ਨਹੀਂ ਪਾਇਆ ਕੋਈ ਕਰ ਨਹੀਂ ਸਕਦਾ ਅਤੇ ਨਾ ਹੀ ਕਰ ਸਕੇਗਾ

ਜੇਕਰ ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ ਅਤੇ ਸਾਰੇ ਪਰਬਤਾਂ ਨੂੰ ਪੀਸ ਕੇ ਸਮੁੰਦਰ ਵਿੱਚ ਘੋਲ ਕੇ ਸਿਆਹੀ ਬਣਾ ਲਵਾਂ, ਸਾਰੇ ਪੇੜ ਪੌਦਿਆਂ ਵਨਸਪਤੀ ਦੀਆਂ ਕਲਮਾਂ ਬਣਾ ਲਵਾਂ ਅਤੇ ਵਾਯੂ ਨੂੰ ਕਹਿ ਦੇਵਾਂ ਕਿ ਇਹਨਾਂ ਸਾਰੀਆਂ ਵਸਤੂਆਂ ਦਾ ਇਸਤੇਮਾਲ ਕਰਕੇ ਤੂੰ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਰਾਮ ਦੇ ਨਾਮ ਕਾ ਵਰਣਨ ਕਰੀਏ ਤਾਂ, ਹੇ ਮਾਲਕ! ਧਰਤੀ ਦਾ ਕਾਗਜ਼ ਘੱਟ ਪੈ ਜਾਏਗਾ, ਸਮੁੰਦਰਾਂ ਦੀ ਸਿਆਹੀ ਖ਼ਤਮ ਹੋ ਜਾਏਗੀ ਪਰ ਤੇਰੇ ਸਵਰੂਪ ਦਾ, ਤੇਰੇ ਨਾਮ ਦਾ ਵਰਣਨ ਅਸੰਭਵ ਹੈ ਰੂਹਾਨੀ, ਪੀਰ, ਫਕੀਰ ਝੂਠ ਨਹੀਂ ਬੋਲਦੇ ਇਨਸਾਨ ਪੈਸੇ ਦੇ ਲਈ, ਆਪਣੀ ਇੱਜ਼ਤ-ਸ਼ੋਹਰਤ ਵਧਾਉਣ ਦੇ ਲਈ, ਆਪਣਾ ਰੁਤਬਾ ਹਾਸਲ ਕਰਨ ਦੇ ਲਈ, ਆਪਣੀ ਵਾਹ-ਵਾਹ ਕਰਵਾਉਣ ਦੇ ਲਈ ਝੂਠ ਬੋਲਦਾ ਹੈ ਪਰ ਰੂਹਾਨੀ ਸੰਤ, ਪੀਰ-ਫਕੀਰਾਂ ਨੂੰ ਤਾਂ ਇਨ੍ਹਾਂ ਗੱਲਾਂ ਨਾਲ ਕੋਈ ਲੈਣ-ਦੇਣ ਨਹੀਂ ਹੈ ਨਾ ਕੋਈ ਪੈਸੇ ਦਾ ਚੱਕਰ, ਨਾ ਆਪਣੀ ਵਾਹ-ਵਾਹ ਕਰਵਾਉਣਾ ਸਵਾਲ ਪੈਦਾ ਹੀ ਨਹੀਂ ਹੁੰਦਾ

ਉਹ ਇਹ ਕਹਿਣ ਕਿ ਅਸੀਂ ਸਭ ਕੁਝ ਹਾਂ ਉਹ ਤਾਂ ਉਸ ਮਾਲਕ ਦੀ ਰਜ਼ਾ ‘ਚ ਰਹਿੰਦੇ ਹਨ ਫਿਰ ਉਹ ਝੂਠ ਕਿਉਂ ਲਿਖਣਗੇ, ਕਿਸ ਲਈ? ਉਹ ਝੂਠ ਨਹੀਂ ਲਿਖਿਆ ਕਰਦੇ ਉਨ੍ਹਾਂ ਦੀ ਬਾਣੀ ‘ਚ ਸੱਚ ਹੁੰਦਾ ਹੈ ਕਬੀਰ ਸਾਹਿਬ ਜੀ ਨੇ ਜੋ ਦੇਖਿਆ, ਮਹਾਂਪੁਰਸ਼ਾਂ ਨੇ ਦੱਸਿਆ ਕਿ ਉਸ ਮਾਲਕ ਦੇ ਸਵਰੂਪ ਦਾ ਵਰਣਨ ਅਸੰਭਵ ਹੈ ਉਹ ਨਿਰਾਕਾਰ ਹੈ ਆਕਾਰ ‘ਚ ਢਾਲਿਆ ਨਹੀਂ ਜਾ ਸਕਦਾ ਉਸ ਪਰਮ ਪਿਤਾ ਪਰਮਾਤਮਾ ਦਾ ਵਰਣਨ ਨਹੀਂ ਹੋ ਸਕਦਾ ਉਸ ਦੀ ਰੌਸ਼ਨੀ ਦਾ, ਆਵਾਜ਼ ਦਾ ਵਰਣਨ ਵੀ ਅਸੰਭਵ ਹੈ ਕੋਈ ਅਜਿਹੀ ਰੌਸ਼ਨੀ ਨਹੀਂ ਜਿਸ ਦੀ ਤੁਲਨਾ ਕਰਕੇ ਕਿਹਾ ਜਾਵੇ ਕਿ ਉਸ ਪਰਮਾਤਮਾ, ਅੱਲ੍ਹਾ, ਰਾਮ ਦੀ ਰੌਸ਼ਨੀ ਇਸ ਤਰ੍ਹਾਂ ਦੀ ਹੈ ਦੁਨੀਆਂ ‘ਚ ਅਜਿਹੀ ਕੋਈ ਆਵਾਜ਼ ਨਹੀਂ ਜਿਸ ਦੀ ਤੁਲਨਾ ਕਰਕੇ ਕਿਹਾ ਜਾਵੇ ਕਿ ਭਗਵਾਨ, ਈਸ਼ਵਰ, ਅੱਲ੍ਹਾ, ਰਾਮ ਦੀ ਆਵਾਜ਼ ਅਜਿਹੀ ਹੈ ਉਹ ਇੱਕ ਅਜਿਹੀ ਮਿੱਠੀ ਸੁਰੀਲੀ ਧੁਨ ਹੈ, ਅਜਿਹੀ ਮਿੱਠੀ ਆਵਾਜ਼ ਹੈ ਜੋ ਗਮ, ਦੁੱਖ, ਦਰਦ, ਪ੍ਰੇਸ਼ਾਨੀਆਂ ਨੂੰ ਮਿਟਾ ਦਿੰਦੀ ਹੈ

ਹਿੰਦੂ ਧਰਮ ‘ਚ ਰੂਹਾਨੀ ਸੰਤ-ਫਕੀਰ ਇਸ ਬਾਰੇ ‘ਚ ਲਿਖਦੇ ਹਨ:-

ਧੁਨ ਆ ਰਹੀ ਗਗਨ ਸੇ ਤੁਝਕੋ ਬੁਲਾਨੇ ਕੇ ਲੀਏ
ਦੁਖ ਦਰਦ ਮਿਟਾਨੇ ਕੇ ਲੀਏ
ਉਲਟਾ ਕੂਆਂ ਗਗਨ ਮੇਂ ਤਿਸ ਮੇਂ ਜਲੇ ਚਿਰਾਗ

ਇਹ ਹਿੰਦੂ ਫਕੀਰ ਕਹਿੰਦੇ ਹਨ ਕਿ ਗਗਨ ਤੋਂ ਧੁਨ ਆ ਰਹੀ ਹੈ ਗਗਨ ਉਸ ਆਸਮਾਨ ਨੂੰ ਨਹੀਂ ਇਨਸਾਨ ਦੇ ਸਰੀਰ ਦੇ ਉੱਪਰੀ ਹਿੱਸੇ ਦੀ ਜਗ੍ਹਾ ਨੂੰ ਗਗਨ ਦੱਸਿਆ ਹੈ ਇੱਥੋਂ ਉਹ ਧੁਨ, ਆਵਾਜ਼ ਆ ਰਹੀ ਹੈ ਉਲਟੇ ਖੂਹ ਦੀ ਤਰ੍ਹਾਂ ਜਗ੍ਹਾ ਹੈ ਜਿੱਥੋਂ ਉਹ ਚਿਰਾਗ, ਉਹ ਆਵਾਜ਼ ਚੱਲ ਰਹੀ ਹੈ ਧੁਨ ਆ ਰਹੀ ਗਗਨ ਸੇ, ਤੁਝਕੋ ਬੁਲਾਨੇ ਕੇ ਲੀਏ ਹੇ ਜੀਵ ਆਤਮਾ, ਹੇ ਰੂਹ! ਉਹ ਧੁਨ ਤੈਨੂੰ ਬੁਲਾਉਣ ਦੇ ਲਈ ਆ ਰਹੀ ਹੈ ਧੁਨ ਤੈਨੂੰ ਗ਼ਮ, ਦੁਖ, ਦਰਦ ਮਿਟਾਉਣ ਦੇ ਲਈ ਕਿਉਂ ਬੁਲਾਉਂਦੀ ਹੈ, ਤਾਂ ਕਿ ਤੇਰੇ ਦੁੱਖ-ਦਰਦ ਦੂਰ ਹੋ ਜਾਣ ਬਿਨਾਂ ਵਜ੍ਹਾ ਦੀ ਟੈਨਸ਼ਨ, ਪ੍ਰੇਸ਼ਾਨੀ, ਚਿੰਤਾਵਾਂ ਦੂਰ ਹੋਣ ਅਤੇ ਉਨ੍ਹਾਂ ਤੋਂ ਨਿਕਲਣ ਦਾ ਅੰਦਰੋਂ ਹੱਲ ਮਿਲ ਜਾਵੇ ਇਸ ਲਈ ਉਹ ਆਵਾਜ਼ ਆ ਰਹੀ ਹੈ

ਸਿੱਖ ਗੁਰੂ ਸਾਹਿਬਾਨਾਂ ਨੇ ਵੀ ਇਹੀ ਫਰਮਾਇਆ ਹੈ:-
ਧੁਰ ਕੀ ਬਾਣੀ ਆਈ
ਤਿਨਿ ਸਗਲੀ ਚਿੰਤ ਮਿਟਾਈ
ਉਸ ਵਾਹਿਗੁਰੂ, ਰਾਮ ਤੋਂ ਆਉਣ ਵਾਲੀ ਆਵਾਜ ਜਿਸ ਨੂੰ ਸੁਣਦੇ ਹੀ ਤੁਹਾਡੇ ਸਾਰੇ ਗਮ, ਦੁੱਖ-ਦਰਦ, ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ, ਤੁਸੀਂ ਉਸ ਆਵਾਜ਼ ਨੂੰ ਸੁਣੋ

ਮੁਸਲਮਾਨ ਸੂਫੀ ਫਕੀਰ ਵੀ ਲਿਖਦੇ ਹਨ:- ‘

ਬਾਂਗ-ਏ-ਇਲਾਹੀ’ ਗੱਲ ਉਹੀ ਹੈ ਯਾਨੀ ਅੱਲ੍ਹਾ ਦੀ ਆਵਾਜ਼ ਜਦੋਂ ਉਹ ਸੁਣਦੇ ਹਨ, ਉਹ ਤੁਹਾਡੇ ਤੱਕ ਪਹੁੰਚਦੀ ਹੈ ਅਤੇ ਸੁਣ ਲੈਂਦੇ ਹੋ ਤਾਂ ਤੁਹਾਡੇ ਗ਼ਮ ਖ਼ਤਮ ਹੋ ਜਾਂਦੇ ਹਨ ਅਤੇ ਤੁਸੀਂ ਬੇਗ਼ਮ ਹੋ ਜਾਂਦੇ ਹੋ ਯਾਨੀ ਤੁਹਾਡੇ ਜ਼ਹਿਨ ‘ਚ ਜੋ ਬੁਰੇ ਵਿਚਾਰ ਹੁੰਦੇ ਹਨ, ਬੁਰੀ ਸੋਚ ਹੁੰਦੀ ਹੈ ਉਹ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਭਾਈ! ਮਿੱਠੀ ਸੁਰੀਲੀ ਆਵਾਜ਼ ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੋ ਰਹੀ ਹੈ ਪਰ ਉਸ ਤੱਕ ਜਾਣ ਦੇ ਲਈ ਇਨਸਾਨ ਨੂੰ ਮਿਹਨਤ ਕਰਨੀ ਪਵੇਗੀ ਆਵਾਜ਼ ਤੁਹਾਡੇ ਅੰਦਰ ਹੈ, ਧੁਨ ਤੁਹਾਡੇ ਅੰਦਰ ਹੈ, ਸੁਣਨ ਦੇ ਲਈ ਅੰਦਰ ਚੜ੍ਹਾਈ ਕਰਨੀ ਹੋਵੇਗੀ, ਰਿਸਰਚ-ਖੋਜ ਕਰਨੀ ਹੋਵੇਗੀ

ਤਾਂ ਭਾਈ! ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਦੀ ਮਿੱਠੀ ਧੁਨ, ਆਵਾਜ਼ ਚੱਲ ਰਹੀ ਹੈ ਤੂੰ ਉਸ ਨੂੰ ਸੁਣ ਜੋ ਤੇਰੇ ਗ਼ਮ, ਦੁੱਖ-ਦਰਦ ਨੂੰ ਦੂਰ ਕਰ ਦੇਵੇਗੀ ਅਤੇ ਪਰਮਾਨੰਦ ਨਾਲ ਤੈਨੂੰ ਮਿਲਵਾ ਦੇਵੇਗੀ, ਇਹੀ ਭਜਨ ‘ਚ ਆਇਆ ਹੈ:-
ਮੀਠੀ ਧੁਨ ਹੋ ਰਹੀ, ਤੂ ਸੁਨ ਭਾਈ ਕੰਨ ਲਾ ਕੇ

ਇਸ ਬਾਰੇ ‘ਚ ਲਿਖਿਆ ਹੈ:-

ਕਾਇਆ ਦੇ ਅੰਦਰ ਬੜੀ ਸੁਰੀਲੀ ਅਤੇ ਮਨਮੋਹਨੀ ਧੁਨ ਹੈ ਜਿਸ ਨੂੰ ਸੁਣ ਕੇ ਸੁਰਤ ਆਤਮਿਕ ਮੰਡਲਾਂ ਵੱਲ ਖਿੱਚੀ ਜਾਂਦੀ ਹੈ ਜਿਸ ਤਰ੍ਹਾਂ ਲੋਹੇ ਦੀ ਸੂਈ ਮਿਕਨਾਤੀਸ ਵੱਲ ਖਿੱਚੀ ਜਾਂਦੀ ਹੈ ਕਿਉਂ ਜੋ ਸਾਡੀ ਸੁਰਤ, ਨਾਮ ਅਤੇ ਮਾਲਕ ਇੱਕ ਹੀ ਜ਼ੌਹਰ ਦੇ ਹਨ ਨਾਮ ਦੀ ਕੋਸ਼ਿਸ਼ ਨਾਲ ਰੂਹ ਇਸ ਸਰੀਰ ਰੂਪੀ ਕਬਰ ਨੂੰ ਛੱਡ ਕੇ ਬਾਹਰ ਆ ਜਾਂਦੀ ਹੈ ਮੌਲਾਨਾ ਰੂਮ ਸਾਹਿਬ ਕਹਿੰਦੇ ਹਨ, ਜੇਕਰ ਉਹਨਾਂ ਰਾਗਾਂ ਦਾ ਤੈਨੂੰ ਥੋੜਾ ਜਿਹਾ ਵੀ ਹਾਲ ਦੱਸਾਂ ਤਾਂ ਕਬਰਾਂ ‘ਚੋਂ ਰੂਹਾਂ ਉੱਠ ਖੜ੍ਹੀਆਂ ਹੋਣ

ਉਹ ਅਜਿਹੀ ਮਿੱਠੀ ਆਵਾਜ਼ ਹੈ ਜਿਸ ਦੀ ਮਿਠਾਸ ਦਾ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ ਤਾਂ ਇਹੀ ਰਾਮ-ਨਾਮ ਦੀ ਚਰਚਾ ਤੁਹਾਡੀ ਸੇਵਾ ‘ਚ ਚੱਲੇਗੀ ਕਿ ਓਮ, ਹਰੀ, ਅੱਲ੍ਹਾ, ਖੁਦਾ, ਰੱਬ ਦੇ ਬਾਰੇ ‘ਚ ਰੀਤ ਕੀ ਹੈ ਅਤੇ ਕੁਰੀਤੀਆਂ ਕਿਹੜੀਆਂ ਹਨ ਅਸੀ ਹਰੇਕ ਧਰਮ ਨੂੰ ਮੰਨਦੇ ਹਾਂ, ਧਰਮਾਂ ‘ਚ ਗਲਤ ਨਹੀਂ ਹੈ ਇਨਸਾਨ ਦੇ ਦਿਮਾਗ ‘ਚ ਗਲਤ ਹੋ ਗਿਆ ਹੈ ਉਸ ਨੇ ਭਗਵਾਨ ਨੂੰ ਵੀ ਖਿਡੌਣੇ ਦੀ ਤਰ੍ਹਾਂ ਮੰਨ ਲਿਆ ”ਲੋਗਨ ਰਾਮ ਖਿਲਾਉਨਾ ਜਾਨਾ” ਲੋਕਾਂ ਨੇ ਮਾਲਕ ਨੂੰ ਖਿਡੌਣਾ ਸਮਝ ਰੱਖਿਆ ਹੈ ਆਪਣੇ-ਆਪਣੇ ਤਰੀਕੇ ਬਣਾ ਰੱਖੇ ਹਨ, ਆਪਣੇ-ਆਪਣੇ ਤਰੀਕਿਆਂ ਨਾਲ ਪਾਉਣਾ ਚਾਹੁੰਦੇ ਹਨ ਇਹ ਕੁਰੀਤੀਆਂ ਹਨ ਰੀਤ ਕੀ ਹੈ ਇਹ ਤੁਹਾਡੀ ਸੇਵਾ ‘ਚ ਚਰਚਾ ਕਰਾਂਗੇ ਨਾਲ-ਨਾਲ ਭਜਨ ਚਲਦਾ ਜਾਏਗਾ ਅਤੇ ਨਾਲ-ਨਾਲ ਜਿਵੇਂ ਵਿਚਾਰ ਆਏਗਾ, ਤੁਹਾਡੀ ਸੇਵਾ ‘ਚ ਅਰਜ਼ ਕਰਦੇ ਚੱਲਾਂਗੇ

ਹਾਂ ਜੀ, ਚੱਲੋ ਭਾਈ
ਟੇਕ:-ਮੀਠੀ ਧੁਨ ਹੋ ਰਹੀ, ਤੂ ਸੁਨ ਭਾਈ,
ਕੰਨ ਲਾ ਕੇ
1. ਮੀਠੀ ਧੁਨ ਕੋ ਭੂਲ ਕੇ ਸੁਰਤਾ,
ਬਾਹਰਮੁਖੀ ਹੋ ਬੈਠੀ
ਮਾਤ ਗਰਭ ਸੇ ਬਾਹਰ ਆਤੇ,
ਧੁਨ ਦੌਲਤ ਖੋ ਬੈਠੀ, ਮੀਠੀ ਧੁਨ….

2. ਮਾਤ ਲੋਕ ਕੀ ਹਵਾ ਲਗਤੇ,
ਦੁੱਖ-ਚਿੰਤਾ ਮੇਂ ਹੋ ਗਈ
ਘਰ-ਕਾਮ ਭੂਲ ਕੇ ਅਪਨਾ ਦੇਖੋ,
ਨੀਂਦ ਵਿਸ਼ਿਓਂ ਮੇਂ ਸੋ ਗਈ ਮੀਠੀ ਧੁਨ….

3. ਇੰਦਰੀਓਂ ਕੇ ਸਾਥ ਹੈ ਮਿਲ ਕੇ,
ਉਨ ਜੈਸੀ ਹੈ ਹੋਈ
ਭੇਡੋਂ-ਬੱਕਰੀਓਂ ਮੇਂ ਚਰਤੀ,
ਹਸਤੀ ਅਪਨੀ ਖੋਈ
ਮੀਠੀ ਧੁਨ….

4. ਮਾਸ-ਸ਼ਰਾਬ ਕੇ ਬਿਨਾਂ ਪਦਾਰਥ,
ਔਰ ਕੋਈ ਨਾ ਭਾਏ
ਰਸੋਂ-ਕਸੋਂ ਮੇਂ ਫੰਸ ਕੇ ਇਸਕੋ,
ਨਾਮ ਕਾ ਰਸ ਨਾ ਭਾਏ ਮੀਠੀ ਧੁਨ….

5. ਯਾ ਫਿਰ ਮਾਇਆ ਇਕੱਠੀ ਕਰਤਾ
ਔਰ ਕਾਮ ਨਾ ਸੂਝੇ
ਸਵਾਸਾਂ ਪੂੰਜੀ ਘਟਤੀ ਜਾਤੀ,
ਜ਼ਿੰਦਗੀ ਦੀਵਾ ਬੂਝੇ ਮੀਠੀ ਧੁਨ….

ਭਜਨ ਦੇ ਸ਼ੁਰੂ ‘ਚ ਆਇਆ ਹੈ:-
ਮੀਠੀ ਧੁਨ ਕੋ ਭੂਲ ਕੇ ਸੁਰਤਾ, ਬਾਹਰਮੁਖੀ ਹੋ ਬੈਠੀ
ਮਾਤ ਗਰਭ ਸੇ ਬਾਹਰ ਆਤੇ, ਧੁਨ-ਦੌਲਤ ਖੋ ਬੈਠੀ

ਉਸ ਮਾਲਕ ਦੀ ਧੁਨ ਜ਼ਬਰਦਸਤ ਮਿੱਠੀ ਹੈ ਰੂਹਾਨੀ ਸੰਤ, ਪੀਰ-ਫਕੀਰਾਂ ਦਾ ਮੰਨਣਾ ਹੈ ਕਿ ਜਦੋਂ ਮਾਤਾ ਦੇ ਗਰਭ ‘ਚ ਸਭ ਤੋਂ ਪਹਿਲਾਂ ਰੂਹ ਆਉਂਦੀ ਹੈ ਤਾਂ ਚਾਰੋਂ ਪਾਸੇ ਨਰਕ ਦੀ ਤਰ੍ਹਾਂ ਵਾਤਾਵਰਨ ਹੁੰਦਾ ਹੈ ਜਠਰ ਅਗਨੀ ਹੁੰਦੀ ਹੈ, ਗੰਦਾ ਖੂਨ ਹੁੰਦਾ ਹੈ ਅਤੇ ਉਹ ਜੀਵ-ਆਤਮਾ ਜੋ ਓਮ, ਹਰੀ, ਅੱਲ੍ਹਾ, ਰਾਮ ਦੀ ਅੰਸ਼ ਹੈ, ਜਿਵੇਂ ਹੀ ਉੱੱਥੇ ਪਹੁੰਚਦੀ ਹੈ ਤਾਂ ਤੜਫ ਉੱਠਦੀ ਹੈ, ਬੇਚੈਨ ਹੋ ਜਾਂਦੀ ਹੈ ਤੜਫਦੀ ਹੈ, ਰੋਂਦੀ ਹੈ, ਚਿਲਾਉਂਦੀ ਹੈ ਅਤੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੀ ਹੈ, ਉਸ ਦੇ ਲਈ ਤੜਫ਼ਦੀ ਹੋਈ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਉਸ ਨਾਲ ਧਿਆਨ ਜੁੜ ਜਾਂਦਾ ਹੈ ਸਰੀਰ ਦੀ ਉੱਥੇ ਰਚਨਾ ਹੁੰਦੀ ਹੈ ਪਰ ਜਿਵੇਂ ਹੀ ਬੱਚਾ ਗਰਭ ਤੋਂ ਬਾਹਰ ਆਉਂਦਾ ਹੈ ਤਾਂ ਜ਼ਿਆਦਾਤਰ ਦੇਖਣ ‘ਚ ਆਉਂਦਾ ਹੈ ਕਿ ਉਹ ਰੋਂਦਾ ਹੈ ਰੂਹਾਨੀ ਪੀਰ-ਫਕੀਰਾਂ ਦਾ ਮੰਨਣਾ ਹੈ

ਕਿ ਆਤਮਾ ਵੀ ਇੱਕ ਤਰ੍ਹਾਂ ਨਾਲ ਰੋਂਦੀ ਹੈ ਜਿਵੇਂ ਹੀ ਉਸ ਨੂੰ ਮਾਤਲੋਕ, ਮਾਇਆ ਦੀ ਹਵਾ ਲੱਗਦੀ ਹੈ ਉਹ ਈਸ਼ਵਰ, ਅੱਲ੍ਹਾ, ਰਾਮ ਨਾਲ ਜੁੜੀ ਹੋਈ ਧੁਨ ਟੁੱਟ ਜਾਂਦੀ ਹੈ ਅਤੇ ਇੱਕ ਪਲ ਦੇ ਲਈ ਲੱਗਿਆ ਕਿ ਸਭ ਕੁਝ ਖੋਹ ਗਿਆ ਪਰ ਫਿਰ ਅਜਿਹਾ ਮਾਇਆ ਦਾ ਪ੍ਰਭਾਵ ਪੈਂਦਾ ਹੈ, ਅਜਿਹਾ ਲੱਗਦਾ ਹੈ ਕਿ ਸਭ ਕੁਝ ਮਿਲ ਗਿਆ ਹੁਣ ਵਿਗਿਆਨਕ ਵੀ ਮੰਨਣ ਲੱਗੇ ਹਨ, ਪਰ ਰੂਹਾਨੀ ਸੰਤਾਂ ਨੇ ਹਜ਼ਾਰਾਂ ਸਾਲ ਪਹਿਲਾਂ, ਮਹਾਂਭਾਰਤ ਤੋਂ ਵੀ ਪਹਿਲਾਂ ਦੀਆਂ ਗੱਲਾਂ ਹਨ, ਇਹ ਲਿਖਿਆ ਸੀ ਕਿ ਇੱਕ ਮਾਤਾ ਜਿਸ ਦੇ ਗਰਭ ‘ਚ ਉਸ ਦਾ ਬੱਚਾ (ਉਹ ਲੜਕਾ ਹੈ ਜਾਂ ਲੜਕੀ) ਹੈ ਉਹ ਮਾਤਾ ਜੈਸੇ ਵਾਤਾਵਰਨ ‘ਚ ਰਹਿੰਦੀ ਹੈ,

ਧਾਰਮਿਕ ਭਾਵਨਾ ‘ਚ, ਲੜਾਈ-ਝਗੜੇ ‘ਚ, ਕਲਹ-ਕਲੇਸ਼ ‘ਚ, ਘੁਟਨ ‘ਚ ਜਾਂ ਖੁਸ਼ੀ ‘ਚ ਉਸ ਦਾ ਅਸਰ ਬੱਚੇ ‘ਤੇ ਜ਼ਰੂਰ ਪੈਂਦਾ ਹੈ ਕਹਿੰਦੇ ਹਨ ਕਿ ਅਭਿਮੰਨਿਊ ਨੇ ਚੱਕਰਵਿਊ ਦੇ ਬਾਰੇ ‘ਚ ਅੰਦਰ ਹੀ ਸੁਣ ਲਿਆ ਸੀ ਵਿਗਿਆਨਕ ਹੁਣ ਮੰਨਣ ਲੱਗੇ ਹਨ ਪਹਿਲਾਂ ਨਹੀਂ ਮੰਨਦੇ ਸਨ ਪਹਿਲਾਂ ਕਹਿੰਦੇ ਸਨ, ਇਹ ਕਿਵੇਂ ਹੋ ਸਕਦਾ ਹੈ? ਹੁਣ ਕਹਿੰਦੇ ਹਨ ਕਿ ਹਾਂ, ਮਾਤਾ ਦੇ ਗਰਭ ‘ਚ ਸ਼ਿਸ਼ੂ ਹੁੰਦਾ ਹੈ ਅਤੇ ਬਾਹਰ ਦੇ ਵਾਤਾਵਰਨ ਦਾ ਉਸ ‘ਤੇ ਅਸਰ ਜ਼ਰੂਰ ਹੁੰਦਾ ਹੈ ਇਹ ਖੋਜ ਸਾਹਮਣੇ ਆ ਚੁੱਕੀ ਹੈ ਜਦਕਿ ਇਹ ਮਹਾਂਵਿਗਿਆਨ ਜੋ ਤੁਹਾਡੀ ਸੇਵਾ ‘ਚ ਅਰਜ਼ ਕਰ ਰਹੇ ਹਾਂ ਜਿਸ ਨੂੰ ਰੂਹਾਨੀਅਤ, ਸੂਫੀਅਤ ਕਿਹਾ ਜਾਂਦਾ ਹੈ, ਉਨ੍ਹਾਂ ਸੰਤਾਂ ਨੇ ਹਜ਼ਾਰਾਂ ਸਾਲ ਪਹਿਲਾਂ ਲਿਖ ਦਿੱਤਾ ਸੀ ਕਿ ਮਾਤਾ ਦੇ ਗਰਭ ‘ਚ ਜੋ ਬੱਚਾ ਹੁੰਦਾ ਹੈ ਉਸ ‘ਤੇ ਵਾਤਾਵਰਨ ਦਾ ਅਸਰ, ਮਾਤਾ ਜਿੱਥੇ ਰਹਿੰਦੀ ਹੈ, ਜ਼ਰੂਰ ਹੁੰਦਾ ਹੈ

ਤਾਂ ਭਾਈ! ਇਹ ਉਦਾਹਰਨ ਦੇਣ ਦਾ ਮਤਲਬ, ਰੂਹਾਨੀ ਪੀਰ-ਫਕੀਰ ਝੂਠ ਨਹੀਂ ਕਹਿੰਦੇ ਪਰ ਉਨ੍ਹਾਂ ਦੀਆਂ ਗੱਲਾਂ ਏਨੀਆਂ ਜ਼ਬਰਦਸਤ ਹਨ, ਐਨੀਆਂ ਅੱਗੇ ਦੀਆਂ ਹੁੰਦੀਆਂ ਹਨ ਕਿ ਦਿਮਾਗ ਜਲਦੀ ਤੋਂ ਸਮਝ ਹੀ ਨਹੀਂ ਪਾਉਂਦਾ ਜਿਵੇਂ ਸੂਰਜ ਦੀਆਂ ਗੱਲਾਂ ਲੈ ਲਓ, ਸੰਤਾਂ ਨੇ ਲਿਖਿਆ ਚੰਦਰ, ਸੂਰਜ, ਨਕਸ਼ੱਤਰ, ਗ੍ਰਹਿ ਹਜ਼ਾਰਾਂ ਲੱਖਾਂ ਹਨ ਬਾਣੀ ‘ਚ ਸੰਤਾਂ ਨੇ ਲਿਖਿਆ ਹੈ ਇੱਕ ਸੱਜਣ ਨੇ ਲਿਖਿਆ ਕਿ ਅਜਿਹਾ ਨਹੀਂ ਹੋ ਸਕਦਾ ਪਰ ਫਿਰ ਉਸ ਦੀ ਚਿੱਠੀ ਆਈ ਕਿ ਗੁਰੂ ਜੀ, ਅਜਿਹਾ ਹੋ ਸਕਦਾ ਹੈ ਕਿਉਂਕਿ ਅਮਰੀਕਾ ਨੇ ਸੱਤ ਨਵੇਂ ਖਗੋਲ ਲੱਭ ਲਏ ਹਨ (ਇਹ ਸਾਲ 2003 ਦਾ ਸਤਿਸੰਗ ਹੈ) ਇਹ ਦੋ ਸਾਲ ਦੀ ਗੱਲ ਹੋ ਗਈ ਹੈ

ਹੁਣ ਤਾਂ ਪਤਾ ਨਹੀਂ ਕਿੰਨੇ ਹੋਰ ਲੱਭ ਲਏ ਹੋਣਗੇ ਸੱਤ ਨਵੇਂ ਹੋਰ ਸੂਰਜ ਮਿਲ ਗਏ ਹਨ, ਜੇਕਰ ਸੱਤ ਹੋ ਸਕਦੇ ਹਨ ਤਾਂ ਲੱਖ ਕਿਉਂ ਨਹੀਂ ਹੋ ਸਕਦੇ? ਪਰ ਰੂਹਾਨੀ ਸੰਤਾਂ ਨੇ ਤਾਂ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਹੈ ਕਿ ‘ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਬ੍ਰਹਿਮੰਡ ਦੇ ਅੰਦਰ ਹੈ ਉਹ ਸਰੀਰ ਦੇ ਅੰਦਰ ਹੈ ਪਰ ‘ਜੋ ਖੋਜੈ ਸੋ ਪਾਵੈ” ਝਾਲਨ ਪਾਟਨ ‘ਚ ਭੀਲਵਾੜਾ ਵੱਲ ਹਿੰਦੂ ਰਾਜਪੂਤ ਰਾਜਾ ਸੀ, ਜਿਨ੍ਹਾਂ ਦਾ ਨਾਂਅ ਮਹਾਰਾਜ ਪੀਪਾ ਸੀ ਰਾਜਸਥਾਨ ‘ਚ ਉਨ੍ਹਾਂ ਨੂੰ ਭਗਤ ਪੀਪਾ ਜੀ ਕਹਿੰਦੇ ਹਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿੱਤਰ ਬਾਣੀ ‘ਚ ਉਨ੍ਹਾਂ ਦੀ ਬਾਣੀ ਦਰਜ ਹੈ, ਇੱਧਰ ਉਨ੍ਹਾਂ ਨੂੰ ਭਾਈ ਪੀਪਾ ਜੀ ਕਿਹਾ ਜਾਂਦਾ ਹੈ ਇਹ ਉਨ੍ਹਾਂ ਦੀ ਬਾਣੀ ਹੈ ‘ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ’ ਗੱਲ ਖੋਜ ਕਰਨ ਦੀ, ਅਭਿਆਸ ਕਰਨ ਦੀ ਹੈ ਉਹ ਹੀ ਸਭ ਕੁਝ ਦੇਖ ਸਕਦਾ ਹੈ ਸਾਡੇ ਸਰੀਰ ‘ਚ ਸਭ ਕੁਝ ਹੈ ਜੋ ਖੰਡ-ਬ੍ਰਹਿਮੰਡ ‘ਚ ਬਾਹਰ ਹੈ ਅਜਿਹਾ ਮਾਲਕ ਨੇ ਗਜ਼ਬ ਦਾ ਇਹ ਸਰੀਰ ਬਣਾਇਆ ਹੈ ਧਿਆਨ ਦੇ ਰਾਹੀਂ, ਵਿਚਾਰ ਦੇ ਰਾਹੀਂ ਉਸ ਨੂੰ ਦੇਖਿਆ ਜਾ ਸਕਦਾ ਹੈ

ਤਾਂ ਇਹੀ ਲਿਖਿਆ ਹੈ:-
ਮੀਠੀ ਧੁਨ ਕੋ ਭੂਲ ਕੇ ਸੁਰਤਾ,
ਬਾਹਰਮੁਖੀ ਹੋ ਬੈਠੀ
ਮਾਤ ਗਰਭ ਸੇ ਬਾਹਰ ਆਤੇ ਧੁਨ ਦੌਲਤ ਖੋ ਬੈਠੀ

ਮਾਲਕ ਤੋਂ ਧਿਆਨ ਟੁੱਟ ਗਿਆ ਧਨ-ਦੌਲਤ ‘ਚ ਲੱਗ ਗਿਆ, ਉਸੇ ‘ਚ ਖੋਹ ਗਿਆ ਕਈ ਕਹਿੰਦੇ, ਸਾਨੂੰ ਤਾਂ ਯਾਦ ਹੀ ਨਹੀਂ ਕਿ ਮਾਤਾ ਦੇ ਗਰਭ ‘ਚ ਲਿਵ ਜੁੜੀ ਸੀ ਜਾਂ ਨਹੀਂ ਤੁਸੀਂ ਧਾਰਮਿਕ ਭਾਵਨਾ ਰੱਖਦੇ ਹੋ, ਜਦੋਂ ਕੋਈ ਕਸ਼ਟ ਆਉਂਦਾ ਹੈ, ਪ੍ਰੇਸ਼ਾਨੀ ਆਉਂਦੀ ਹੈ ਉਦੋਂ ਕਿਵੇਂ ਆਪਣੇ-ਆਪ ਹੀ ਤੁਹਾਡੇ ਮੂੰਹ ਤੋਂ ਰਾਮ, ਅੱਲ੍ਹਾ, ਵਾਹਿਗੁਰੂ ਦਾ ਨਾਮ ਨਿਕਲ ਆਉਂਦਾ ਹੈ, ਜਦਕਿ ਤੁਸੀਂ ਤਾਂ ਉਸ ਨੂੰ ਮਿਲੇ ਹੀ ਨਹੀਂ? ਸੱਚਾਈ ਇਹ ਹੈ ਕਿ ਤੁਹਾਡੀ ਆਤਮਾ ਉਸ ਨੂੰ ਮਿਲ ਚੁੱਕੀ ਹੈ ਜਦੋਂ ਤੁਸੀਂ ਤੜਫਦੇ ਹੋ, ਪਰੇਸ਼ਾਨ ਹੁੰਦੇ ਹੋ ਤਾਂ ਆਤਮਾ ਨੂੰ ਬਹੁਤ ਦੁੱਖ ਆਉਂਦਾ ਹੈ ਤਾਂ ਉਹ ਫਿਰ ਇਹ ਸੋਚਦੀ ਹੈ ਕਿ ਕੋਈ ਸੁਪਰੀਮ ਪਾੱਵਰ ਮਿਲੇ ਜੋ ਪ੍ਰੇਸ਼ਾਨੀਆਂ ਤੋਂ ਬਾਹਰ ਕੱਢੇ ਤਾਂ ਆਪਣੇ-ਆਪ ਹੀ ਮਾਲਕ ਦਾ ਨਾਮ ਜ਼ੁਬਾਨ ‘ਤੇ ਆ ਜਾਂਦਾ ਹੈ ਤਾਂ ਭਾਈ! ਇਹ ਸੱਚਾਈ ਹੈ

ਮਾਤ ਲੋਕ ਕੀ ਹਵਾ ਲਗਤੇ,
ਦੁਖ ਚਿੰਤਾ ਮੇਂ ਹੋ ਗਈ
ਘਰ ਕਾਮ ਭੂਲ ਕੇ ਅਪਨਾ ਦੇਖੋ,
ਨੀਂਦ ਵਿਸ਼ਿਓਂ ਮੇਂ ਸੋ ਗਈ

ਜਿਵੇਂ ਹੀ ਦੁਨੀਆਂ ਦੀ ਹਵਾ ਲੱਗੀ ਦੁੱਖ, ਚਿੰਤਾ, ਗ਼ਮ, ਪ੍ਰੇਸ਼ਾਨੀਆਂ ਸਭ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ ਅਤੇ ਇਸੇ ‘ਚ ਉਹ ਰੂਹ ਖੋਹ ਗਈ, ਪ੍ਰੇਸ਼ਾਨ ਹੋ ਗਈ, ਬੰਧਨਾਂ ‘ਚ ਜਕੜੀ ਗਈ ਕਿਉਂਕਿ ਮਾਇਕ-ਪਦਾਰਥ ਦੇਖ ਕੇ ਰੂਹ ਤੜਫ ਜਾਂਦੀ ਹੈ ਪਰ ਮਨ ਦੀ ਵਜ੍ਹਾ ਨਾਲ ਦੱਬੀ ਰਹਿੰਦੀ ਹੈ ਅਤੇ ਮਨ ਫਿਰ ਇਸ ਨੂੰ ਬਾਹਰ ਨਹੀਂ ਆਉਣ ਦਿੰਦਾ ਖਿਆਲਾਂ ਤੋਂ, ਵਿਚਾਰਾਂ ਤੋਂ ਦੁਨਿਆਵੀ ਵਿਚਾਰ ਚੱਲਦੇ ਰਹਿੰਦੇ ਹਨ ਅਤੇ ਰਾਮ-ਨਾਮ ਦਾ ਵਿਚਾਰ ਕਦੇ-ਕਦੇ ਆਉਂਦਾ ਹੈ ਸਾਰੇ ਦਿਨ ‘ਚ ਜੇਕਰ ਅੱਧਾ ਘੰਟਾ ਵੀ ਮਾਲਕ ਨੂੰ ਬੈਠ ਕੇ ਦੇਣਾ ਨਿਸ਼ਚਿਤ ਕਰ ਲਿਆ ਜਾਵੇ ਜੇਕਰ ਲਗਨ ਨਾਲ, ਤੜਫ ਨਾਲ ਮਾਲਕ ਨੂੰ ਬੁਲਾਓਂਗੇ ਤਾਂ ਅੱਧਾ ਘੰਟਾ ਤਾਂ ਦੂਰ, ਪੰਦਰਾਂ ਮਿੰਟ ‘ਚ ਲੱਗਦਾ ਹੈ ਜਿਵੇਂ ਕਈ ਘੰਟੇ ਬੀਤ ਗਏ ਹੋਣ ਲੋਕਾਂ ਨੂੰ ਲੱਗਦਾ ਹੈ ਕਿ ਜਿਵੇਂ ਕੈਦ ਕਰ ਲਿਆ ਹੋਵੇ,

ਝਟ ਨਾਲ ਅੱਖ ਖੋਲ੍ਹਦਾ ਹੈ ਕਿਤੇ ਗੜਬੜ ਨਾ ਹੋ ਜਾਵੇ ਕਿਸੇ ਦੀ ਚੁਗਲੀ ਕਰਨੀ ਹੋਵੇ, ਕਿਸੇ ਦੀ ਨਿੰਦਾ ਕਰਨੀ ਹੋਵੇ, ਕਿਸੇ ਨੂੰ ਬੁਰਾ ਕਹਿਣਾ ਹੋਵ, ਟੰਗ ਖਿੱਚਣੀ ਹੋਵੇ ਸਾਰਾ-ਸਾਰਾ ਦਿਨ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਰਹੇਗਾ ਸਮੇਂ ਦਾ ਪਤਾ ਨਹੀਂ ਚੱਲਦਾ ਕਿਵੇਂ ਬੀਤ ਗਿਆ ਕੀ ਅਜਿਹਾ ਦੁਨੀਆਂ ‘ਚ ਨਹੀਂ ਹੁੰਦਾ? ਅਜਿਹਾ ਹੀ ਹੁੰਦਾ ਹੈ ਤਦੇ ਤਾਂ ਇਹ ਕਲਿਯੁਗ ਹੈ, ਕਾਲ ਦਾ ਯੁੱਗ ਹੈ ਕਾਲ ਦਾ ਅਰਥ ਨੈਗੇਟਿਵ ਪਾਵਰ, ਯੁੱਗ ਦਾ ਮਤਲਬ ਸਮਾਂ ਹੈ ਇਹ ਬੁਰਾਈ ਦਾ ਸਮਾਂ ਹੈ, ਜਿੱਥੇ ਅੱਲ੍ਹਾ, ਰਾਮ ਦੀ ਚਰਚਾ ਕਰਨਾ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਫਤਹਿ ਹਾਸਲ ਕਰਨਾ ਹੈ ਮਨ ਨਾਲ ਆਪਣੇ ਵਿਚਾਰਾਂ ਨਾਲ ਲੜਨਾ ਪਵੇਗਾ ਰਾਮ-ਨਾਮ ਦੀ ਗੱਲ ਸੁਣਨ ਨੂੰ ਆਓਗੇ ਤਾਂ ਮਨ ਤਰ੍ਹਾਂ-ਤਰ੍ਹਾਂ ਦੇ ਵਿਚਾਰ ਦਿੰਦਾ ਹੈ, ਕਿ ਅੱਜ ਤਾਂ ਤੇਰਾ ਏਨਾ ਕੰਮ ਖਰਾਬ ਹੋ ਜਾਏਗਾ,

ਏਨੀ ਗੈਰ-ਹਾਜ਼ਰੀ ਲੱਗ ਜਾਵੇਗੀ ਇਹ ਹੋਵੇਗਾ, ਉਹ ਹੋਵੇਗਾ ਅਗਰ ਸ਼ਾਦੀ (ਸਾਲੇ ਦੀ ਸ਼ਾਦੀ) ‘ਚ ਜਾਣਾ ਹੋਵੇ ਤਾਂ ਕੋਈ ਗੱਲ ਨਹੀਂ ਦੋ ਦਿਨ ਦੀ ਜਗ੍ਹਾ ਹਫ਼ਤਾ ਲਗਾ ਆਏਗਾ ਕਿਉਂਕਿ ਸਹੁਰਿਆਂ ਦੇ ਜਾਣਾ ਹੈ ਸਭ ਜੀਜਾ ਜੀ! ਜੀਜਾ ਜੀ ਜੋ ਕਹਿਣਗੇ ਫੁੱਲ ਕੇ ਕੁੱਪਾ ਹੋ ਜਾਂਦਾ ਹੈ ਸਾਰਾ ਮਾਨ-ਵਡਿਆਈ ਦਾ ਚੱਕਰ ਹੈ ਅਤੇ ਝੂਠ-ਗੁੜ ਦੇ ਲੇਪ ਦੀ ਤਰ੍ਹਾਂ ਹੈ

ਭਾਈ! ਇਸੇ ਦਾ ਨਾਂਅ ਕਲਿਯੁਗ ਹੈ, ਯਾਨੀ ਝੂਠ ਦਾ ਬੋਲਬਾਲਾ ਹੈ ਸੱਚੀ ਗੱਲ ‘ਤੇ ਵਿਸ਼ਵਾਸ ਕਰਨ ਵਾਲੇ ਹਨ ਤਾਂ ਸਹੀ ਪਰ ਚੰਦ ਲੋਕ ਜਨਸੰਖਿਆ ਦੇ ਅਨੁਸਾਰ ਬਹੁਤ ਘੱਟ ਲੋਕ ਹਨ ਝੂਠੀ ਗੱਲ ਪਲ ‘ਚ ਸਾਰੇ ਮੰਨ ਲੈਂਦੇ ਹਨ

ਜਿਵੇਂ ਕਈ ਵਾਰ ਤੁਹਾਨੂੰ ਗੱਲ ਸੁਣਾਈ, ਅੱਜ ਵੀ ਖਿਆਲ ‘ਚ ਆ ਗਈ ਕਿ ਇੱਕ ਇਨਸਾਨ ਸੀ ਉਸ ਦੀ ਬੈਲ ਗੱਡੀ ਸੀ ਅਤੇ ਉਹ ਬਾਲੂ ਰੇਤ ‘ਚ ਫਸ ਗਈ ਉਹ ਪਿੰਡ ‘ਚ ਚਲਾ ਗਿਆ ਪਿੰਡ ‘ਚ ਗੱਪ ਮਾਰਨ ਵਾਲੇ ਬੈਠੇ ਹੁੰਦੇ ਹਨ ਤੁਸੀਂ ਬੁਰਾ ਨਾ ਮੰਨਣਾ ਭਾਈ! ਅਸੀਂ ਤਾਂ ਉਨ੍ਹਾਂ ਨੂੰ ਦੇਖਿਆ ਕਿ ਤਾਸ਼ ਖੇਡ ਰਹੇ ਹੁੰਦੇ ਹਨ, ਗੱਪ ਮਾਰ ਰਹੇ ਹੁੰਦੇ ਹਨ ਕੋਈ ਵੀ ਉੱਥੋਂ ਲੰਘਦਾ ਉਸ ਦਾ ਅਗਲਾ-ਪਿਛਲਾ ਸਭ ਪਿਰੋਕੇ ਰੱਖ ਦਿੰਦੇ ਹਨ, ਜ਼ਿਆਦਾਤਰ ਉਨ੍ਹਾਂ ਦਾ ਇਹੀ ਕੰਮ ਹੁੰਦਾ ਹੈ ਉਹ ਉੱਥੇ ਬੈਠੇ ਸਨ, ਉਨ੍ਹਾਂ ਦੇ ਕੋਲ ਉਹ ਸੱਜਣ ਗਿਆ ਕਹਿਣ ਲੱਗਿਆ, ਮੇਰੀ ਬੈਲ ਗੱਡੀ ਫਸ ਗਈ ਹੈ, ਤੁਸੀਂ ਮੇਰੇ ਨਾਲ ਚੱਲੋ ਥੋੜ੍ਹਾ ਜਿਹਾ ਧੱਕਾ ਲਾ ਦਿਓ ਗੱਡੀ ਨਿਕਲ ਜਾਏਗੀ ਕੋਈ ਜ਼ਿਆਦਾ ਦੂਰ ਨਹੀਂ ਹੈ ਉਹ ਲੋਕ ਤਾਂ ਖਾਣਾ ਖਾਣ ਬੜੀ ਮੁਸ਼ਕਲ ਨਾਲ ਜਾਂਦੇ ਹਨ ਇੱਕ ਜੇਕਰ ਚਲਿਆ ਗਿਆ ਤਾਂ ਕਹਿੰਦੇ ਹਨ

ਜਲਦੀ ਆਉਣਾ ਕਿਉਂਕਿ ਚੁਗਲੀ ਕਰਨ ‘ਚ ਕਿਤੇ ਘਾਟਾ ਨਾ ਪੈ ਜਾਵੇ ਉਹ ਧੱਕਾ ਲਾਉਣ ਕਿਵੇਂ ਜਾਣ! ਕਹਿਣ ਲੱਗੇ ਨਹੀਂ, ਅਸੀਂ ਤਾਂ ਕੰਮ-ਧੰਦੇ ‘ਚ ਵਿਅਸਤ ਹਾਂ ਕੰਮ-ਧੰਦਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਹੜਾ ਹੁੰਦਾ ਹੈ ਉਸ ਨੇ ਸੋਚਿਆ ਇਹ ਇੰਜ ਨਹੀਂ ਜਾਣਗੇ ਸੱਚ ‘ਤੇ ਤਾਂ ਗਏ ਨਹੀਂ, ਉਸ ਨੇ ਝੂਠ ਦਾ ਸਹਾਰਾ ਲਿਆ ਕਹਿਣ ਲੱਗਿਆ, ਨਹੀਂ ਜਾਣਾ, ਨਾ ਜਾਓ, ਮੈਂ ਤਾਂ ਇੱਕ ਹੋਰ ਗੱਲ ਦਿਖਾਉਣਾ ਚਾਹੁੰਦਾ ਸੀ ਕਹਿਣ ਲੱਗੇ, ਕੀ? ਕਹਿਣ ਲੱਗਿਆ, ਮੇਰੇ ਖੇਤ ‘ਚ ਚਾਲੀ-ਚਾਲੀ ਕਿੱਲੋ ਦੇ ਲੌਕੀ-ਕੱਦੂ ਲੱਗੇ ਹੋਏ ਹਨ ਉਹ ਕਹਿੰਦੇ, ਸੱਚ! ਉਹ ਕਹਿੰਦਾ, ਹੁਣੇ ਚਲੋ ਦਿਖਾ ਦਿੰਦਾ ਹਾਂ ਸਾਰੇ ਭੱਜ ਕੇ ਉੱਠ ਖੜ੍ਹੇ ਹੋਏ ਦਿਖਾ! ਚਾਲੀ ਕਿੱਲੋ ਦੀ ਵੀ ਕਦੇ ਲੌਕੀ, ਕੱਦੂ ਹੁੰਦਾ ਹੈ ਕਿੱਥੇ ਹੈ? ਰਸਤੇ ‘ਚ ਗੱਡੀ ਸੀ ਕਹਿਣ ਲੱਗਿਆ, ਖੇਤ ਥੋੜ੍ਹੀ ਦੂਰ ਹੈ ਜਿੱਥੇ ਲੌਕੀ ਲੱਗੀ ਹੋਈ ਹੈ? ਹੁਣ ਤੁਸੀਂ ਆ ਹੀ ਗਏ ਹੋ,

ਥੋੜ੍ਹਾ ਧੱਕਾ ਲਾ ਦਿਓ ਗੱਡੀ ਨਿਕਲ ਜਾਏਗੀ ਉਨ੍ਹਾਂ ਨੇ ਧੱਕਾ ਲਾ ਦਿੱਤਾ ਗੱਡੀ ਨਿਕਲ ਗਈ ਉਹ ਚੱਲਣ ਲੱਗਿਆ ਹੁਣ ਕੱਦੂ-ਲੌਕੀ ਤਾਂ ਦਿਖਾਦੇ, ਚਾਲੀ ਕਿੱਲੋ ਦੀ ਕਿੱਧਰ ਹੈ? ਕਹਿਣ ਲੱਗਿਆ ਇਹੀ ਤਾਂ ਕੱਦੂ ਹੈ! ਤੁਹਾਨੂੰ ਸੱਚ ਕਿਹਾ ਸੀ ਧੱਕਾ ਲਾ ਦਿਓ ਨਹੀਂ ਆਏ ਝੂਠ ਕਿਹਾ ਤਾਂ ਦੌੜੇ ਚਲੇ ਆਏ, ਇਹ ਕਲਿਯੁਗ ਹੈ ਇੱਥੇ ਝੂਠ ਬੋਲੋ, ਬਿਨਾਂ ਸਿਰ-ਪੈਰ ਦੀ ਗੱਲ ਚਟਕਾਰੇ ਲੈ-ਲੈ ਕੇ ਸੁਣਦੇ ਹਨ ਅਤੇ ਅੱਲ੍ਹਾ, ਰਾਮ ਦੀ ਗੱਲ ਸੁਣਾਓ ਤਾਂ ਇੰਜ ਚੁਭਦੀ ਹੈ ਜਿਵੇਂ ਕਿਸੇ ਨੇ ਸੂਈ ਚੁਭੋ ਦਿੱਤੀ ਹੋਵੇ ਜਾਂ ਜਿਵੇਂ ਮੂੰਹ ‘ਚ ਮਿਰਚੀ ਪਾ ਦਿੱਤੀ ਹੋਵੇ ਸੱਚੀ ਗੱਲ ਕੌੜੀ ਲੱਗਦੀ ਹੈ ਇਸ ਲਈ ਇਨਸਾਨ ਤਿਲਮਿਲਾ ਜਾਂਦੇ ਹਨ ਅਤੇ ਉਹ ਸੋਚਦਾ ਹੈ ਕਿ ਸੱਚ ਨੂੰ ਰੋਕੇ ਅਤੇ ਸੱਚ ਅੱਲ੍ਹਾ, ਰਾਮ, ਵਾਹਿਗੁਰੂ ਦਾ ਨਾਮ ਨਾ ਕਦੇ ਰੁਕਿਆ, ਨਾ ਰੁਕਿਆ ਹੈ ਅਤੇ ਨਾ ਕਦੇ ਰੁਕੇਗਾ ਰਾਮ ਦੇ ਨਾਮ ਨੂੰ ਕੋਈ ਨਹੀਂ ਮਿਟਾ ਸਕਿਆ ਅਤੇ ਨਾ ਹੀ ਕੋਈ ਉਸ ਨੂੰ ਮਿਟਾ ਸਕਦਾ ਹੈ ਇਹ ਸੱਚਾਈ ਹੈ ਭਾਈ! ਇਨਸਾਨ ਵਿਸ਼ੇ-ਵਿਕਾਰਾਂ ‘ਚ ਖੋਇਆ ਹੋਇਆ ਹੈ ਅੱਲ੍ਹਾ, ਰਾਮ ਵੱਲ ਧਿਆਨ ਨਹੀਂ ਦਿੰਦਾ

ਇੰਦਰੀਓਂ ਕੇ ਸਾਥ ਹੈ ਮਿਲ ਕੇ,
ਉਨ ਜੈਸੀ ਹੈ ਹੋਈ
ਭੇਡਂੋ-ਬੱਕਰੀਓਂ ਮੇਂ ਚਰਤੀ, ਹਸਤੀ ਅਪਨੀ ਖੋਈ
ਇਸ ਬਾਰੇ ‘ਚ ਲਿਖਿਆ ਹੈ:-

ਇੱਕ ਵਾਰ ਇੱਕ ਸ਼ੇਰਨੀ ਬੱਚੇ ਨੂੰ ਜਨਮ ਦੇ ਕੇ ਖੁਦ ਸ਼ਿਕਾਰ ਨੂੰ ਚਲੀ ਗਈ ਪਿੱਛੇ ਭੇੜਾਂ ਚਰਾਉਣ ਵਾਲਾ ਇੱਕ ਆਜੜੀ ਆ ਗਿਆ ਉਸ ਨੇ ਉਹ ਬੱਚਾ ਉਠਾ ਲਿਆ ਅਤੇ ਭੇਡਾਂ ਦਾ ਦੁੱਧ ਪਿਲਾ-ਪਿਲਾ ਕੇ ਪਾਲ ਲਿਆ ਉਹ ਬੱਚਾ ਹੁਣ ਭੇਡਾਂ ‘ਚ ਹੀ ਰਹਿਣ ਲੱਗਿਆ ਅਚਾਨਕ ਇੱਕ ਦਿਨ ਸ਼ੇਰ ਆ ਗਿਆ ਉਸ ਨੇ ਦੇਖਿਆ ਕਿ ਸ਼ੇਰ ਦਾ ਬੱਚਾ ਅਤੇ ਭੇਡਾਂ ਦੇ ਨਾਲ ਘੁੰਮ ਰਿਹਾ ਹੈ ਬੜਾ ਹੈਰਾਨ ਹੋਇਆ ਉਹ ਸ਼ੇਰ ਦੇ ਬੱਚੇ ਦੇ ਕੋਲ ਗਿਆ ਅਤੇ ਕਿਹਾ ਕਿ ਤੂੰ ਤਾਂ ਸ਼ੇਰ ਹੈ ਤੂੰ ਭੇਡਾਂ ‘ਚ ਕਿਸ ਤਰ੍ਹਾਂ ਘੁੰਮ ਰਿਹਾ ਹੈ? ਬੱਚੇ ਨੇ ਕਿਹਾ ਕਿ ਨਹੀਂ!

ਮੈਂ ਤਾਂ ਭੇਡ ਹਾਂ ਸ਼ੇਰ ਨੇ ਕਿਹਾ, ਮੇਰੇ ਨਾਲ ਸਮੁੰਦਰ ਦੇ ਕੋਲ ਚੱਲ! ਜਦੋਂ ਸਮੁੰਦਰ ਦੇ ਕੋਲ ਗਏ ਤਾਂ ਸ਼ੇਰ ਨੇ ਕਿਹਾ ਦੇਖ, ਤੇਰੀ ਮੇਰੀ ਸ਼ਕਲ ਇੱਕ ਜੈਸੀ ਹੀ ਹੈ? ਬੱਚੇ ਨੇ ਕਿਹਾ ਹਾਂ, ਸ਼ਕਲ ਤਾਂ ਇੱਕੋ ਜਿਹੀ ਹੀ ਹੈ ਸ਼ੇਰ ਨੇ ਕਿਹਾ, ਮੈਂ ਗਰਜ਼ਦਾ ਹਾਂ, ਤੂੰ ਵੀ ਗਰਜ਼ ਜਦੋਂ ਸ਼ੇਰ ਗਰਜਿਆ ਤਾਂ ਬੱਚਾ ਵੀ ਗਰਜ਼ਿਆ ਗਰਜ਼ ਸੁਣਦੇ ਹੀ ਭੇਡਾਂ ਵੀ ਭੱਜ ਗਈਆਂ ਅਤੇ ਆਜੜੀ ਵੀ ਭੱਜ ਗਿਆ ਅਤੇ ਬੱਚਾ ਆਪਣੀ ਕੌਮ ‘ਚ ਜਾ ਮਿਲਿਆ ਜਿਵੇਂ ਸ਼ੇਰ ਦਾ ਬੱਚਾ ਭੇਡ-ਬੱਕਰੀਆਂ ‘ਚ ਮਿਲ ਕੇ ਆਪਣੇ ਆਪ ਨੂੰ ਭੇਡ-ਬੱਕਰੀ ਸਮਝਣ ਲੱਗਿਆ, ਵੈਸੇ ਹੀ ਇਹ ਰੂਹ, ਆਤਮਾ ਉਸ ਪਰਮ ਪਿਤਾ ਦਾ ਅੰਸ਼ ਹੁੰਦੇ ਹੋਏ ਵੀ ਮਨ ਦੀ ਵਜ੍ਹਾ ਨਾਲ, ਕਾਲ ਦੀ ਵਜ੍ਹਾ ਨਾਲ, ਇੰਦਰੀਆਂ ਯਾਨੀ ਭੇਡ-ਬੱਕਰੀਆਂ ਜੋ ਇੰਦਰੀਆਂ ਹਨ, ਉਨ੍ਹਾਂ ‘ਚ ਫਸ ਕੇ ਉਨ੍ਹਾਂ ਵਰਗੀ ਹੋ ਗਈ ਇੱਥੋਂ ਦੀ ਲੱਜ਼ਤ, ਭੋਗ-ਵਿਲਾਸ, ਸਵਾਦ, ਪੈਸਾ, ਮਿਠਾਸ, ਇਹ ਸਭ ਸ੍ਰੇਸ਼ਠ ਹੈ ਹੋਰ ਕੁਝ ਵੀ ਨਹੀਂ ਹੈ ‘ਇਹ ਜਗ ਮਿੱਠਾ ਅਗਲਾ ਕਿਸਨੇ ਦੇਖਿਆ ਹੈ’ ਪਰ ਜਦੋਂ ਪੀਰ-ਫਕੀਰ ਆਉਂਦੇ ਹਨ

ਉਹ ਸ਼ੇਰ ਦੀ ਤਰ੍ਹਾਂ ਉਸ ਨੂੰ ਦੇਖਦੇ ਹਨ ਕਿ ਇਹ ਰੂਹ ਤਾਂ ਮਾਲਕ ਦੀ ਅੰਸ਼ ਹੈ, ਇਹ ਇੰਦਰੀਆਂ ਦੀ ਗੁਲਾਮ ਕਿਵੇਂ ਹੋ ਗਈ? ਮਨ ਦੀ ਗੁਲਾਮ ਹੋ ਗਈ ਹੈ! ਤਾਂ ਉਹ ਇਸ ਨੂੰ ਸਤਿਸੰਗ ‘ਚ ਸਮਝਾਉਂਦੇ ਹਨ , ਆਪਣੀ ਸ਼ਕਲ ਦਿਖਾਉਂਦੇ ਹਨ ਕਿ ਤੂੰ ਉਸ ਪਰਮ ਪਿਤਾ ਪਰਮਾਤਮਾ ਦੀ ਔਲਾਦ ਹੈ ਅਸੀਂ ਗਰਜ਼ੇ, ਯਾਨੀ ਅਸੀਂ ਉਸ ਈਸ਼ਵਰ, ਅੱਲ੍ਹਾ, ਰਾਮ ਦਾ ਨਾਮ ਜਪ ਕੇ ਦੇਖਿਆ ਹੈ ਉਹ ਦਇਆ-ਮਿਹਰ ਕਰਦਾ ਹੈ ਅਤੇ ਉਸ ਦੀ ਦਇਆ-ਮਿਹਰ ‘ਚ ਬੇਸ਼ੁਮਾਰ ਸੁਆਦ, ਲੱਜ਼ਤ, ਆਨੰਦ ਹੈ ਉਸ ਦੇ ਸਾਹਮਣੇ ਦੁਨਿਆਵੀ ਸੁਆਦ ਸਭ ਗੰਦਗੀ ਨਜ਼ਰ ਆਉਂਦੇ ਹਨ ਜਦੋਂ ਇਹ ਗੱਲ ਰੂਹ ਸੁਣਦੀ ਹੈ, ਇਨਸਾਨ ਸੁਣਦਾ ਹੈ ਅਤੇ ਉਹ ਮਾਲਕ ਦਾ ਨਾਮ ਲੈਂਦਾ ਹੈ ਜੋ ਬੁਰਾਈਆਂ ਤੋਂ ਇਨਸਾਨ ਨੂੰ ਬਚਾ ਸਕਦਾ ਹੈ, ਨਹੀਂ ਤਾਂ ਇਨਸਾਨ ਬੁਰੀ ਤਰ੍ਹਾਂ ਨਾਲ ਗੰਦਗੀ ‘ਚ, ਬੁਰਾਈਆਂ ‘ਚ ਖੋਇਆ ਹੋਇਆ ਹੈ

ਮਾਸ ਸ਼ਰਾਬ ਕੇ ਬਿਨਾਂ ਪਦਾਰਥ,
ਔਰ ਕੋਈ ਨਾ ਭਾਏ
ਰਸੋਂ ਕਸੋਂ ਮੇਂ ਫੰਸ ਕੇ ਇਸਕੋ,
ਨਾਮ ਕਾ ਰਸ ਨਾ ਭਾਏ

ਉਸ ਮਾਲਕ ਦੀ ਦਇਆ-ਮਿਹਰ, ਸਤਿਗੁਰੂ ਦੀ ਰਹਿਮਤ ਨਾਲ ਅਸੀਂ 12-13 ਰਾਜਾਂ ‘ਚ ਜਾ ਕੇ ਦੇਖਿਆ ਅਤੇ ਜੋ ਨਿਚੋੜ ਕੱਢਿਆ ਕਿ ਧਰਮਾਂ ਦਾ ਪਹਿਨਾਵਾ ਪਹਿਨਣ ਵਾਲੇ ਸਾਰੇ ਹਨ ਨਕਾਬ ਪਹਿਨ ਲੈਂਦੇ ਹਨ ਵੈਸਾ ਕੱਪੜਾ ਪਹਿਨਣਾ, ਦਾੜੀ-ਮੁੱਛ ਵੈਸੇ ਰੱਖਣਾ ਧਰਮਾਂ ਦਾ ਇੱਕ ਬੁੱਤ ਬਣ ਜਾਂਦੇ ਹਨ ਪਰ ਧਰਮਾਂ ਦੇ ਕਰਮ ਕਰਨ ਵਾਲੇ ਕਿਤੇ-ਕਿਤੇ ਨਜ਼ਰ ਆਉਂਦੇ ਹਨ ਸ਼ਾਇਦ ਤੁਸੀਂ ਵੀ ਸੋਚਦੇ ਹੋ ਅਜਿਹਾ ਕਿਵੇਂ? ਅਸੀਂ ਤਾਂ ਧਰਮ ਨੂੰ ਮੰਨਣ ਵਾਲੇ ਹਾਂ, ਸਾਰੇ ਧਰਮਾਂ ਨੂੰ ਮੰਨਦੇ ਹਾਂ ਸਿੱਧੀ ਜਿਹੀ ਗੱਲ ਜੋ ਬਹੁਤ ਹੀ ਕੌੜੀ ਹੈ, ਕੀ ਕਿਸੇ ਧਰਮ ਨੇ ਸਿਖਾਇਆ ਹੈ ਕਿ ਠੱਗੀ ਮਾਰੋ? ਕਿਸੇ ਧਰਮ ਨੇ ਕਿਹਾ ਹੈ ਬੇਇਮਾਨੀ ਕਰੋ? ਕਿਸੇ ਧਰਮ ਨੇ ਕਿਹਾ ਹੈ

ਕਿ ਰਿਸ਼ਵਤ ਲਓ? ਅਤੇ ਕੀ ਕਿਸੇ ਧਰਮ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਕਮਾਓ! ਜੇਕਰ ਕਿਹਾ ਹੈ ਤਾਂ ਸਾਨੂੰ ਗੰ੍ਰਥ ਲਿਆ ਕੇ ਦਿਖਾਓ ਜੋ ਹਿੰਦੂ, ਸਿੱਖ, ਇਸਲਾਮ, ਈਸਾਈ ਧਰਮ ਨੇ ਅਜਿਹੀ ਸਿੱਖਿਆ ਦਿੱਤੀ ਹੋਵੇ! ਸਵਾਲ ਪੈਦਾ ਨਹੀਂ ਹੁੰਦਾ ਅਸੀਂ ਗਾਰੰਟੀ ਦਿੰਦੇ ਹਾਂ ਇਨ੍ਹਾਂ ਸਭ ਧਰਮਾਂ ਨੇ ਕਿਹਾ ਹੈ,

ਜਿਵੇਂ ਹਿੰਦੂ ਧਰਮ ਕਹਿੰਦਾ ਹੈ:- ਸਖ਼ਤ ਮਿਹਨਤ ਕਰਕੇ ਖਾਓ, ਮਿਹਨਤ ਦੀ ਰੋਜ਼ੀ ਰੋਟੀ ਖਾਓ ਦਿਮਾਗੀ ਮਿਹਨਤ, ਸਰੀਰਕ ਮਿਹਨਤ ਨਾਲ ਚੰਗੇ ਕੰਮ ਕਰਕੇ ਕਮਾਈ ਕਰੋ
ਮੁਸਲਮਾਨ ਫਕੀਰ ਕਹਿੰਦੇ ਹਨ:- ਹੱਕ ਹਲਾਲ ਕੀ ਰੋਜ਼ੀ-ਰੋਟੀ ਖਾਓ
ਸਿੱਖ ਧਰਮ ‘ਚ ਲਿਖਿਆ ਹੈ:- ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰੋ
ਇੰਗਲਿਸ਼ ਰੂਹਾਨੀ ਸੇਂਟ ਕਹਿੰਦੇ ਹਨ:- ਹਾਰਡ ਵਰਕ ਕਰਕੇ ਖਾਓ
ਧਰਮਾਂ ‘ਚ ਤਾਂ ਇਹ ਲਿਖਿਆ ਹੈ

ਫਿਰ ਤੁਸੀਂ ਆਪਣੇ ਸਮਾਜ ‘ਚ ਨਿਗ੍ਹਾ ਮਾਰੋ ਜੋ ਠੱਗੀ, ਬੇਇਮਾਨੀ, ਬੁਰਾਈਆਂ ਕਰਦੇ ਹਨ ਉਨ੍ਹਾਂ ਦਾ ਧਰਮ ਕਿਹੜਾ ਹੈ! ਕੀ ਉਹ ਹਿੰਦੂ ਹਨ? ਕੀ ਉਹ ਮੁਸਲਮਾਨ ਹਨ? ਕੀ ਉਹ ਈਸਾਈ ਹਨ? ਬਹੁਤ ਕੌੜੀ ਗੱਲ ਹੈ ਇਹ ਕਿਉਂਕਿ ਤੁਸੀਂ ਨਿਗ੍ਹਾ ਮਾਰੋਗੇ ਤਾਂ ਤੁਹਾਨੂੰ ਕੋਈ-ਕੋਈ ਹੀ ਮਿਲੇਗਾ ਜੋ ਧਰਮ ਨੂੰ ਮੰਨਣ ਵਾਲਾ ਹੈ ਬਾਕੀ ਤਾਂ ਧਰਮ ਦਾ ਮਖੌਟਾ ਚੜ੍ਹਾ ਕੇ ਜੇਬ੍ਹ ਕੱਟਣ ਵਾਲੇ ਮਿਲਣਗੇ ਸੱਚਾਈ ਇਹੀ ਹੈ ਪਰ ਐਸੀ ਕੌੜੀ ਸੱਚਾਈ ਹਜ਼ਮ ਨਹੀਂ ਹੁੰਦੀ, ਮੁਸ਼ਕਲ ਆ ਜਾਂਦੀ ਹੈ ਕੀ ਕਰੀਏ, ਧਰਮ ‘ਚ ਤਾਂ ਲਿਖਿਆ ਹੀ ਅਜਿਹਾ ਹੈ ਕਿ ਇਹ ਫਰਜ਼, ਕਰਤੱਵ ਬਣਦਾ ਹੈ ਅਤੇ ਇਹੀ ਲਕਸ਼ ਹੈ ਪਰ ਅੱਜ ਕੌਣ ਪਰਵਾਹ ਕਰਦਾ ਹੈ ਫਿਰ ਉਨ੍ਹਾਂ ਦਾ ਧਰਮ, ਮਜ਼੍ਹਬ ਸਿਰਫ ਰੁਪਇਆ ਪੈਸਾ ਬਣ ਕੇ ਰਹਿ ਜਾਂਦਾ ਹੈ, ਤਾਂ ਇਹ ਧਰਮਾਂ ਦਾ ਨਕਾਬ ਹੈ ਅਤੇ ਇਹੀ ਸੰਤਾਂ ਨੇ ਪਹਿਲਾਂ ਹੀ ਲਿਖ ਦਿੱਤਾ ਸੀ

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ

ਐਸਾ ਸਮਾਂ ਆਏਗਾ ਜਿੱਥੇ ਧਰਮਾਂ ਦਾ ਕਰਮ ਕੋਈ ਨਹੀਂ ਹੋਵੇਗਾ ਸਗੋਂ ਧਰਮਾਂ ਦਾ ਰੂਪ ਧਾਰਨ ਕਰਕੇ ਲੋਕ ਚੰਡਾਲ ਨਜ਼ਰ ਆਉਣਗੇ, ਰੂਪ ਬਾਹਰੋਂ ਧਰਮਾਂ ਦਾ ਹੋਵੇਗਾ ਬੁਰਾ ਨਾ ਮੰਨਣਾ! ਸੰਤਾਂ ਦੇ ਜੋ ਬਚਨ ਅੱਜ ਸਾਰਥਕ ਹੋ ਰਹੇ ਹਨ, ਸਾਹਮਣੇ ਆ ਰਹੇ ਹਨ ਅੱਜ ਬਾਹਰੋਂ ਲੋਕ ਜੈਂਟਲਮੈਨ ਨਜ਼ਰ ਆਉਂਦੇ ਹਨ ਪਰ ਕੰਮ ਉਹ ਹੀ ਕਰਦੇ ਹਨ ਜੋ ਤੁਹਾਨੂੰ ਦੱਸਿਆ ਭਾਵ ਬੁਰੇ ਕੰਮਾਂ ‘ਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਨ ਖਾਣ-ਪੀਣ ‘ਚ ਮਾਸ-ਸ਼ਰਾਬ, ਅੰਡਾ ਇਸ ਨੂੰ ਸਭ ਤੋਂ ਵੱਡਾ ਮੰਨਦੇ ਹਨ

ਮਾਂਸ ਮਛੁਰਿਆ ਖਾਤ ਹੈ, ਸੁਰਾ ਪਾਨ ਸੇ ਹੇਤ
ਤੇ ਨਰ ਜੜ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ

ਜੋ ਮਾਸ, ਅੰਡਾ, ਬੁਰੇ ਕਰਮ ਕਰਦੇ ਹਨ ਉਹ ਇੰਜ ਚਲੇ ਜਾਣਗੇ ਜਿਵੇਂ ਗਾਜਰ-ਮੂਲੀ ਨੂੰ ਉਖਾੜ ਲਓ ਤਾਂ ਪਿੱਛੇ ਕੀ ਰਹਿੰਦਾ ਹੈ, ਕੁਝ ਵੀ ਨਹੀਂ! ਪੱਕਾ ਨਰਕਾਂ ‘ਚ ਅੱਡਾ ਹੋਵੇਗਾ

ਤਾਂ ਭਾਈ! ਉਹ ਆਤਮਾ, ਰੂਹ ਉਸ ਮਾਲਕ ਦੀ ਅੰਸ਼ ਹੈ ਅਤੇ ਉਸ ਦੇ ਲਈ ਖਾਣਾ ਨਾਪਾਕ ਨਾ ਖਾਓ ਫਿਰ ਕਹਿੰਦੇ ਹਨ, ਸ਼ਰਾਬ ‘ਚ ਕੀ ਹੁੰਦਾ ਹੈ, ਇਸ ‘ਚ ਤਾਂ ਕੁਝ ਵੀ ਨਹੀਂ ਹੁੰਦਾ! ਕਈ ਦੇਸੀ ਲੋਕ ਕਹਿੰਦੇ ਹਨ ਕੁਝ ਵੀ ਨਹੀਂ, ਗੁੜ ਹੁੰਦਾ ਹੈ ਆਦਿ ਫਿਰ ਕਹਿੰਦੇ, ਅੰੰਗੂਰਾਂ ਦੀ ਬਣਦੀ ਹੈ ਇਹ ਤਾਂ ਅੰਗੂਰਾਂ ਦੀ ਬੇਟੀ ਹੁੰਦੀ ਹੈ ਇਸ ‘ਚ ਕੀ ਹਰਜ਼ ਹੈ ਹਰਜ਼ ਕੀ ਹੈ? ਹਿੰਦੂ ਧਰਮ ਅਨੁਸਾਰ ਤੁਹਾਨੂੰ ਦੱਸਦੇ ਹਾਂ
ਹਿੰਦੁ ਧਰਮ ‘ਚ ਲਿਖਿਆ ਹੈ:-

‘ਸ਼ਰਾਬ ਨਰਕੋਂ ਮੇਂ ਲੈ ਜਾਨੇ ਕੇ ਲੀਏ ਮਾਂ ਕੀ ਮਾਂ ਕਾ ਕਾਮ ਕਰਤੀ ਹੈ ਯਾਨੀ ਨਰਕੋਂ ਕੀ ਨਾਨੀ ਹੈ’

ਇਸਲਾਮ ਧਰਮ ਕਹਿੰਦਾ ਹੈ:-

ਸ਼ਰ+ਆਬ ‘ਸ਼ਰ’ ਦਾ ਮਤਲਬ ਉਰਦੂ ‘ਚ ਸ਼ਰਾਰਤ ਜਾਂ ਸ਼ੈਤਾਨ ਅਤੇ ‘ਆਬ’ ਦਾ ਮਤਲਬ ਪਾਣੀ ਖੁਦਾ ਦੀ ਇਬਾਦਤ ਕਰਨ ਵਾਲਿਓ! ਸ਼ਰਾਬ ਸ਼ੈਤਾਨ ਦਾ ਪਾਣੀ ਹੈ ਇਸ ਨੂੰ ਪੀਣਾ ਨਾ, ਦੋਜ਼ਖ਼ ‘ਚ ਜਲੋਂਗੇ

ਸਿੱਖ ਧਰਮ ‘ਚ ਆਉਂਦਾ ਹੈ:-

ਪੋਸਤ ਭੰਗ ਅਫੀਮ ਮਦ, ਨਸ਼ਾ ਉਤਰ ਜਾਏ ਪ੍ਰਭਾਤ
ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ-ਰਾਤ

ਪੋਸਤ, ਭੰਗ, ਅਫੀਮ, ਸ਼ਰਾਬ ਸਾਰੇ ਬੇਕਾਰ ਹਨ ਸ਼ਾਮ ਨੂੰ ਪੀਤਾ ਸੁਬ੍ਹਾ ਉਤਰ ਜਾਂਦਾ ਹੈ, ਸੁਬ੍ਹਾ ਪੀਤਾ ਸ਼ਾਮ ਨੂੰ ਉੱਤਰ ਜਾਂਦਾ ਹੈ ਨਰਕ ‘ਚ ਲੈ ਕੇ ਜਾਣ ਵਾਲੇ ਨਸ਼ੇ ਨਾ ਪੀਓ ਅਰੇ ਪੀਣਾ ਹੈ ਤਾਂ ਰਾਮ, ਵਾਹਿਗੁਰੂ ਦੇ ਨਾਮ ਦਾ ਪਿਆਲਾ ਪੀਓ ਜਿਸ ਦੀ ਖੁਮਾਰੀ ਕਦੇ ਨਹੀਂ ਉੱਤਰਦੀ
ਅੱਗੇ ਆਇਆ ਹੈ:-

ਯਾ ਫਿਰ ਮਾਇਆ ਇਕੱਠੀ ਕਰਤਾ,
ਔਰ ਕਾਮ ਨਾ ਸੂਝੇ
ਸਵਾਸਾਂ ਪੂੰਜੀ ਘਟਤੀ ਜਾਤੀ,
ਜ਼ਿੰਦਗੀ ਦੀਵਾ ਬੂਝੇ

ਜ਼ਿੰਦਗੀ ਰੂਪੀ ਜੋ ਦੀਵਾ ਹੈ ਉਹ ਬੁਝਦਾ ਜਾ ਰਿਹਾ ਹੈ ਇੱਕ ਤਾਂ ਖਾਣ-ਪੀਣ ‘ਚ ਮਸਤ ਹੈ ਅਤੇ ਦੂਜਾ ਅੱਜ ਦਾ ਹਰ ਇਨਸਾਨ, ਸਿਵਾਏ ਕੋਈ ਮਾਲਕ-ਪਿਆਰੇ ਦੇ, ਮਾਇਆ ਦਾ ਗੁਲਾਮ ਹੈ ਅੱਜ ਪੈਸੇ ਦੇ ਲਈ ਰਿਸ਼ਤੇ-ਨਾਤੇ ਟੁੱਟਦੇ ਜਾ ਰਹੇ ਹਨ ਅਗਰ ਤੁਹਾਡਾ ਰੁਤਬਾ ਹੈ, ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਯਾਰ-ਦੋਸਤ, ਮਿੱਤਰ ਬਹੁਤ ਬਣ ਜਾਣਗੇ ਅਤੇ ਜਿਵੇਂ ਉਹ ਰੁਤਬਾ ਚਲਿਆ ਗਿਆ, ਉਹ ਪੈਸਾ ਚਲਿਆ ਗਿਆ ਕੱਲ੍ਹ ਤੱਕ ਜੋ ਕਹਿੰਦੇ ਸਨ ਤੇਰੇ ਲਈ ਜਾਨ ਹਾਜ਼ਰ ਹੈ ਉਹ ਮੂੰਹ ਤੱਕ ਨਹੀਂ ਦਿਖਾਉਂਦੇ ਅਜਿਹਾ ਸੁਆਰਥੀ ਕਲਿਯੁਗ ਹੈ, ਕਲਿਯੁਗੀ ਜੀਵ ਹੈ ਪੈਸਾ ਹੈ ਤਾਂ ਰਾਮ-ਰਾਮ ਕਰਨਾ ਪਸੰਦ ਕਰਦੇ ਹਨ, ਪੈਸਾ ਨਹੀਂ ਤਾਂ ਕਹਿੰਦੇ ਹਨ ਰਾਮ-ਰਾਮ ਵੀ ਕਿਉਂ ਕੀਤੀ ਹੈ ਵੱਡੇ-ਵੱਡੇ ਮਹਾਂਨਗਰਾਂ ‘ਚ ਉਨ੍ਹਾਂ ਨੂੰ ਅਗਰ ਕੋਈ ਸਿੱਧੀ ਨਮਸਤੇ ਕਹਿ ਦੇਵੇ ਤਾਂ ਅੱਗੇ ਤੋਂ ਨਮਸਤੇ ਨਹੀਂ ਕਹਿੰਦੇ ਕਹਿੰਦੇ, ਬੋਲ ਕੀ ਚਾਹੀਦੈ? ਰਾਮ-ਰਾਮ ਕਿਹਾ ਤਾਂ ਉਹ ਕਹਿੰਦੇ ਹਨ ਬੋਲ ਕੀ ਚਾਹੀਦਾ ਹੈ? ਮਤਲਬ ਕਿ ਇਸ ਨੇ ਰਾਮ-ਰਾਮ ਕਿਹਾ ਹੈ

ਤਾਂ ਮੇਰੇ ਤੋਂ ਕੁਝ ਲੈਣਾ ਹੋਵੇਗਾ ਰਾਮ-ਰਾਮ ਦੇ ਬਦਲੇ ਰਾਮ-ਰਾਮ ਨਹੀਂ ਕਹਿੰਦੇ ਤਾਂ ਭਾਈ! ਇਹ ਅਜੀਬੋ-ਗਰੀਬ ਕਲਿਯੁਗ ਦਾ ਸਮਾਂ ਹੈ ਅਤੇ ਲੋਕ ਮਾਇਆ ਦੇ ਗੁਲਾਮ ਹਨ ਬੱਚਾ ਹਾਲੇ ਪੈਦਾ ਨਹੀਂ ਹੁੰਦਾ ਮਾਂ-ਬਾਪ ਪਹਿਲਾਂ ਉਸ ਨੂੰ ਨੋਟਾਂ ਦੀ ਮਸ਼ੀਨ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਹਾਲੇ ਮਾਤਾ ਦੇ ਗਰਭ ‘ਚ ਹੁੰਦਾ ਹੈ ਕਿ ਵੱਡਾ ਹੋ ਕੇ ਇਹ ਬਣੇਗਾ, ਜੱਜ ਬਣੇਗਾ, ਕਲੈਕਟਰ ਬਣੇਗਾ, ਇਹ ਬਣਾਊਂਗਾ, ਉਹ ਬਣਾਊਂਗਾ ਕੀ ਕਦੇ ਇਹ ਸੋਚਦਾ ਹੈ ਵੱਡਾ ਹੋ ਕੇ ਇਨਸਾਨ ਬਣੇਗਾ, ਕਿਤੇ ਸ਼ੈਤਾਨ ਨਾ ਬਣ ਜਾਵੇ,

ਕਦੇ ਇਹ ਵੀ ਸੋਚਿਆ ਹੈ ਜਾਂ ਨਹੀਂ! ਸਾਡੀ ਪੜ੍ਹਾਈ ‘ਚ ਵੀ ਜਿੰਨਾ ਕੁਝ ਸਿਖਾਇਆ ਜਾਂਦਾ ਹੈ ਉਹ ਵੀ ਸਿਰਫ਼ ਇਹ ਹੈ ਕਿ ਤੁਸੀਂ ਨੋਟ ਜ਼ਿਆਦਾ ਕਿਵੇਂ ਅਤੇ ਕਿਸ ਤਰ੍ਹਾਂ ਨਾਲ ਕਮਾ ਸਕਦੇ ਹੋ ਇਨਸਾਨੀਅਤ ਕੀ ਹੈ, ਅਸੀਂ ਗ੍ਰੈਜ਼ੂਏਸਨ, ਡਿਗਰੀ-ਡਿਪਲੋਮਾ, ਡਾਕਟਰੇਟ ਹਾਸਲ ਕੀਤੇ ਹੋਏ ਬੱਚਿਆਂ ਤੋਂ ਪੁੱਛਿਆ ਕਿ ਤੁਹਾਨੂੰ ਪਤਾ ਹੈ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ? ਕਹਿੰਦੇ, ਅਸੀਂ ਤਾਂ ਪੜ੍ਹਿਆ ਨਹੀਂ ਹੈ, ਕੀ ਪਤਾ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ! ਸਾਰੇ ਇਨਸਾਨ ਹਨ, ਇਸ ਦਾ ਮਤਲਬ ਇਨਸਾਨੀਅਤ ਹੈ! ਅਸੀਂ ਕਿਹਾ, ਵਾਹ! ਤੁਹਾਡੇ ਗਿਆਨ ਦਾ ਕੀ ਕਹਿਣਾ!

ਇਨਸਾਨੀਅਤ ਕਿਸ ਨੂੰ ਕਹਿੰਦੇ ਹਨ? ਇਨਸਾਨੀਅਤ ਦੀ ਪਰਿਭਾਸ਼ਾ ਨੂੰ ਜੇਕਰ ਥੋੜ੍ਹੇ ਸ਼ਬਦਾਂ ‘ਚ ਕਹਿਏ ਤਾਂ ਉਹ ਇਹ ਹੈ ਕਿ ਕਿਸੇ ਦੇ ਦੁੱਖ-ਦਰਦ ‘ਚ ਸ਼ਾਮਲ ਹੋਣਾ, ਸ਼ਰੀਕ ਹੋਣਾ ਅਤੇ ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ, ਇਸੇ ਦਾ ਨਾਂਅ ਇਨਸਾਨੀਅਤ ਮਾਨਵਤਾ ਹੈ

ਕਿਸੇ ਨੂੰ ਤੜਫਾਉਣਾ, ਕਿਸੇ ਨੂੰ ਸਤਾਉਣਾ, ਇਨਸਾਨੀਅਤ ਨਹੀਂ, ਇਹ ਤਾਂ ਰਾਖਸ਼ੀਪਨ, ਸ਼ੈਤਾਨੀਅਤ ਹੈ
ਤਾਂ ਭਾਈ! ਇਹ ਵੀ ਪੜ੍ਹਾਈ ‘ਚ ਇੱਕ ਪਾਠ ਹੋਣਾ ਚਾਹੀਦਾ ਹੈ ਕਿ ਇਨਸਾਨ ਇਨਸਾਨ ਬਣਿਆ ਰਿਹਾ ਹੈ ਚਲੋ ਦੇਵਤਾ ਨਹੀਂ ਬਣਦਾ ਕੋਈ ਗੱਲ ਨਹੀਂ ਰਾਖਸ਼ ਤਾਂ ਨਾ ਬਣੇ ਪਰ ਇਹ ਬਹੁਤ ਵੱਡੀ ਕਮੀ ਹੈ, ਇਸ ਲਈ ਸਮਾਜ ‘ਚ ਇਨਸਾਨੀਅਤ ਮਰਦੀ ਜਾ ਰਹੀ ਹੈ ਇਨਸਾਨ ਪੈਸੇ ਦੇ ਲਈ ਇੱਕ-ਦੂਜੇ ਦਾ ਦੁਸ਼ਮਣ ਬਣ ਜਾਂਦਾ ਹੈ ਅਤੇ ਪਲ ‘ਚ ਉਸ ਨੂੰ ਖ਼ਤਮ ਕਰ ਦਿੰਦਾ ਹੈ ਤੇ ਉਹ (ਕਤਲ ਕਰਨ ਵਾਲਾ) ਵੀ ਸਾਰੀ ਉਮਰ ਡਰ ਦੇ ਸਾਏ ‘ਚ ਜਿਉਂਦਾ ਹੈ, ਤੜਫ਼ਦਾ ਰਹਿੰਦਾ ਹੈ, ਖੁਸ਼ੀ ਉਸ ਨੂੰ ਵੀ ਨਹੀਂ ਮਿਲਦੀ ਤਾਂ ਭਾਈ! ਇਹ ਸਭ ਇਨਸਾਨੀਅਤ ਮਰਨ ਦੀ ਵਜ੍ਹਾ ਨਾਲ ਹੋ ਰਿਹਾ ਹੈ ਇਨਸਾਨੀਅਤ ਜਿੰਦਾ ਹੈ, ਤਾਂ ਮਾਲਕ ਦੇ ਪਿਆਰਿਆਂ ਦੇ ਅੰਦਰ ਜੋ ਪ੍ਰਭੂ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾਲ ਜੁੜੇ ਹਨ ਉਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ ਹਨ, ਉਸ ਦੇ ਅੰਦਰ ਇਨਸਾਨੀਅਤ ਹੈ ਨਹੀਂ ਤਾਂ ਅੱਜ ਇਨਸਾਨੀਅਤ ਮਰਦੀ ਜਾ ਰਹੀ ਹੈ

ਹਿੰਮਤ ਜੇਕਰ ਤੁਸੀਂ ਕਰੋਗੇ ਤਾਂ ਮੱਦਦ ਭਗਵਾਨ ਤੁਹਾਡੀ ਜ਼ਰੂਰ ਕਰਨਗੇ
ਇਸਲਾਮ ਧਰਮ ‘ਚ ਆਉਂਦਾ ਹੈ:-

‘ਹਿੰਮਤੇ ਮਰਦਾਂ ਮੱਦਦੇ ਖੁਦਾ’
ਅਰਥ ਉਹ ਹੀ ਹੈ ਕਿ ਤੁਸੀਂ ਹਿੰਮਤ ਕਰੋ, ਕਰਮ ਕਰੋ ਪਰ ਨਾਲ ਜੇਕਰ ਈਸ਼ਵਰ ਦਾ ਨਾਮ ਜਪੋ ਤਾਂ ਆਤਮਬਲ ਆਏਗਾ ਅਤੇ ਕਰਮਯੋਗੀ ਬਣਦੇ ਹੋਏ ਤੁਸੀਂ ਬੁਰੇ ਕਰਮ ਨਹੀਂ ਕਰੋਗੇ ਇਸ ਲਈ ਗਿਆਨਯੋਗੀ ਅਤੇ ਕਰਮਯੋਗੀ ਬਣਨਾ ਇਨਸਾਨ ਦੇ ਲਈ ਜ਼ਰੂਰੀ ਹੈ ਮੰਗ ਕੇ ਖਾਣਾ ਹਰਾਮ ਹੈ
ਭਾਈ! ਥੋੜ੍ਹਾ ਜਿਹਾ ਭਜਨ ਰਹਿ ਰਿਹਾ ਹੈ ਉਸ ਦੇ ਬਾਅਦ ਫਿਰ ਤੋਂ ਤੁਹਾਡੀ ਸੇਵਾ ‘ਚ ਅਰਜ਼ ਕਰਾਂਗੇ

6. ਮੋਹ-ਮਮਤਾ ਕਾ ਸੰਗਲ ਭਾਰੀ,
ਇਸਕੇ ਅੰਦਰ ਫਸਿਆ
ਪੁੱਤਰ-ਪੋਤਰਾ, ਧੀ-ਜਵਾਈ,
ਦੇਖ ਦੇਖ ਕੇ ਹੰਸਿਆ ਮੀਠੀ ਧੁਨ….

7. ਦੁੱਖ ਮੁਸੀਬਤ ਇਕੱਠੀ ਕੀਤੀ,
ਚਿੰਤਾ ਦੂਰ ਨਾ ਕੀਤੀ
ਸਭ ਸੁੱਖੋਂ ਕੀ ਨਾਮ ਦਵਾ ਜੋ,
ਵੋ ਕਭੀ ਨਾ ਪੀਤੀ ਮੀਠੀ ਧੁਨ….

8. ਮਨੁਸ਼ ਜਨਮ ਮਿਲਾ ਜੋ ਤੁਝਕੋ,
ਸੱਚਾ ਹਰਿ ਕਾ ਮੰਦਿਰ
ਸਭ ਦੁੱਖ ਚਿੰਤਾ ਦੂਰ ਕਰੇ ਜੋ,
ਹੋ ਰਹੀ ਹੈ ਧੁਨ ਅੰਦਰ ਮੀਠੀ ਧੁਨ….

9. ਸ਼ਮਸ਼ ਜੀ ਇਸ ਮੀਠੀ ਧੁਨ ਕਾ,
ਕਰਤੇ ਹੈਂ ਫਰਮਾਨ
ਏਕ ਜਾਨ ਤੋ ਕਿਆ,
ਕਰੂੰ ਮੈਂ ਸੌ ਜਾਨੇਂ ਕੁਰਬਾਨ ਮੀਠੀ ਧੁਨ….

10. ‘ਸ਼ਾਹ ਸਤਿਨਾਮ ਜੀ’ ਕਹਿਤੇ ਮਾਲਿਕ,
ਹਰ ਘਟ ਮੇਂ ਹੈ ਬਸਤਾ
ਧੁਨ-ਡੋਰੀ ਕੋ ਪਕੜੇ ਜੋ ਭੀ,
ਸੱਚਖੰਡ ਜਾਏ ਹੰਸਤਾ ਮੀਠੀ ਧੁਨ….

ਭਜਨ ਦੇ ਆਖਰ ‘ਚ ਆਇਆ ਹੈ:-
ਮੋਹ-ਮਮਤਾ ਕਾ ਸੰਗਲ ਭਾਰੀ,
ਇਸਕੇ ਅੰਦਰ ਫੰਸਿਆ
ਪੁੱਤਰ-ਪੋਤਰਾ, ਧੀ-ਜਵਾਈ, ਦੇਖ ਰੇਖ ਕੇ ਹੰਸਿਆ

ਮੋਹ-ਮਮਤਾ ਦਾ ਜੋ ਸੰਗਲ ਹੈ, ਜੋ ਜ਼ੰਜੀਰ ਹੈ ਏਨੀ ਬਾਰੀਕ ਹੈ ਇਹ ਦਿਸਣ ‘ਚ ਨਹੀਂ ਆਉਂਦੀ ਪਰ ਇਹ ਇਨਸਾਨ ਨੂੰ ਏਨਾ ਜਕੜ ਕੇ ਰੱਖਦੀ ਹੈ ਕੀ ਮਜ਼ਾਲ ਕਿ ਇਸ ਤੋਂ ਛੁੱਟ ਜਾਏ ਮੋਹ-ਮਮਤਾ ਕਿਸ ਨੂੰ ਕਹਿੰਦੇ ਹਨ? ਆਪਣੇ ਬੱਚਿਆਂ ਨਾਲ ਪਿਆਰ ਕਰਨਾ, ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣਾ ਇਹ ਮੋਹ-ਮਮਤਾ ਨਹੀਂ ਹੈ ਇਹ ਤਾਂ ਨਿਰੋਲ ਪਿਆਰ ਹੈ ਅਤੇ ਉਨ੍ਹਾਂ ਨੂੰ ਨੇਕ-ਚੰਗਾ ਬਣਾਉਣ ਦਾ ਤੁਹਾਡਾ ਫਰਜ਼ ਹੈ ਪਰ ਉਨ੍ਹਾਂ ਦਾ ਮੋਹ-ਮਮਤਾ ਜਦੋਂ ਏਨਾ ਜ਼ਿਆਦਾ ਵਧ ਜਾਂਦਾ ਹੈ, ਕੋਈ ਕਹਿੰਦਾ ਤੁਹਾਡੇ ਬੇਟੇ ਨੇ ਇਹ ਗਲਤੀ ਕੀਤੀ ਤੁਸੀਂ ਪਰਵਾਹ ਨਹੀਂ ਕਰਦੇ ਕਿ ਮੇਰਾ ਬੇਟਾ ਅਜਿਹਾ ਹੋ ਹੀ ਨਹੀਂ ਸਕਦਾ ਫਿਰ ਕਹਿੰਦੇ ਹਨ ਕਿ ਤੁਹਾਡਾ ਬੇਟਾ ਹੈ

ਉਸ ਨੂੰ ਕੰਮ ਕਰਨ ਦਿਓ ਚੰਗਾ, ਨੇਕ ਬਣੇ ਤੁਸੀਂ ਕਹਿੰਦੇ ਹੋ ਕੋਈ ਹਰਜ਼ ਨਹੀਂ, ਕੋਈ ਫਰਕ ਨਹੀਂ ਪੈਂਦਾ ਅੱਲ੍ਹਾ, ਰਾਮ ਨੂੰ ਬਿਲਕੁਲ ਭੁਲਾ ਹੀ ਦਿੰਦੇ ਹਨ ਬਸ ਸੌਂਦੇ-ਜਾਗਦੇ ਬੱਚਿਆਂ ਦਾ ਖਿਆਲ, ਉਨ੍ਹਾਂ ਦੇ ਲਈ ਠੱਗੀ ਮਾਰਨਾ, ਬੇਈਮਾਨੀ ਕਰਨਾ, ਲੋਕਾਂ ਦਾ ਹੱਕ ਮਾਰ ਕੇ ਲੈ ਕੇ ਆਉਣਾ ਉਨ੍ਹਾਂ ਦੇ ਮੂੰਹ ‘ਚ ਪਾਉਣਾ ਉਹ ਸੋਚਦੇ ਹੋਣਗੇ ਸ਼ਾਇਦ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਰ ਤੁਹਾਨੂੰ ਲਿਖ ਕੇ ਦੇ ਸਕਦੇ ਹਾਂ ਜੇਕਰ ਕਿਸੇ ਦਾ ਹੱਕ ਮਾਰ ਕੇ ਲਿਆ ਕੇ ਤੁਸੀਂ ਖਾਂਦੇ ਹੋ ਜਾਂ ਬੱਚਿਆਂ ਨੂੰ ਖੁਵਾਉਂਦੇ ਹੋ ਉਹ ਸ਼ਹਿਦ ਨਹੀਂ ਉਹ ਧੀਮੇ ਜ਼ਹਿਰ ਦਾ ਕੰਮ ਕਰੇਗਾ ਆਉਣ ਵਾਲੇ ਸਮੇਂ ‘ਚ ਤੁਹਾਨੂੰ ਪਤਾ ਚੱਲੇਗਾ ਜਦੋਂ ਉਨ੍ਹਾਂ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਤੁਹਾਡੇ ਤੇਵਰ ਆਪਸ ‘ਚ ਨਾ ਮਿਲਣ, ਤੁਸੀਂ ਕੌਣ ਅਤੇ ਉਹ ਕੌਣ ਪਤਾ ਤੱਕ ਨਹੀਂ ਚੱਲੇਗਾ ਤਾਂ ਭਾਈ!

ਇਸ ਲਈ ਮੋਹ-ਮਮਤਾ ‘ਚ ਹੱਦ ਤੋਂ ਜ਼ਿਆਦਾ ਨਾ ਫਸੋ, ਅੰਨ੍ਹੇ ਨਾ ਹੋ ਜਾਓ ਆਪਣੇ ਅੱਲ੍ਹਾ, ਰਾਮ, ਭਗਵਾਨ ਨੂੰ ਨਾ ਭੁੱਲੋ
ਇਸ ਬਾਰੇ ‘ਚ ਲਿਖਿਆ ਹੈ:-
ਬਾਲ ਬੱਚਿਆਂ ਨੂੰ ਦੇਖ ਕੇ ਉਹਨਾਂ ਦੇ ਮੋਹ ‘ਚ ਫਸ ਜਾਵੇ ਅਤੇ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ‘ਚ ਮਸਤ ਹੋਣ ਦੀ ਕੀ ਕੀਮਤ ਹੈ ਉਹ ਇੱਕ ਰਾਤ ਦੇ ਮਹਿਮਾਨ ਵਾਂਗ ਹੈ ਜਿਸ ਨੇ ਸੁਬ੍ਹਾ ਹੁੰਦੇ ਹੀ ਚਲੇ ਜਾਣਾ ਹੈ ਇੱਕ ਰਾਤ ਲਈ ਆ ਕੇ ਜੇਕਰ ਉਹ ਯੁੱਗਾਂ ਦੀ ਆਸ ਬੰਨ੍ਹ ਲਵੇ ਤਾਂ ਫਜ਼ੂਲ ਹੈ

ਬੇਟਾ-ਬੇਟੀ ਦਾ ਮਾਨ-ਗੁਮਾਨ ਕਰਨਾ ਗਲਤ ਹੈ ਪ੍ਰੇਮ ਦੇਣਾ ਜੈਸੀ ਭਾਵਨਾ ਹੈ ਬੇਟੇ ਦੇ ਲਈ, ਬੇਟੀ ਦੇ ਲਈ ਭੈਣ-ਭਾਈ, ਮਾਤਾ-ਪਿਤਾ ਦੇ ਲਈ, ਪਤੀ-ਪਤਨੀ ਜੋ ਭਾਵਨਾ ਉਨ੍ਹਾਂ ਦੇ ਲਈ ਰਿਜ਼ਰਵ ਹੋਣੀ ਚਾਹੀਦੀ ਹੈ ਅਤੇ ਸੰਸਾਰ ਸਮਾਜ ‘ਚ ਜੋ ਭਾਵਨਾ ਹੋਣੀ ਚਾਹੀਦੀ ਹੈ ਕਿ ਉਮਰ ‘ਚ ਵੱਡੇ ਹੋ ਤਾਂ ਮਾਂ-ਬਾਪ ਦੇ ਸਮਾਨ, ਬਰਾਬਰ ਦੇ ਭੈਣ-ਭਾਈ ਅਤੇ ਛੋਟਾ ਹੈ ਤਾਂ ਬੇਟਾ-ਬੇਟੀ ਦੇ ਸਮਾਨ ਮੰਨੋ, ਇਹ ਸਾਡੇ ਰੂਹਾਨੀ ਪੀਰ-ਫਕੀਰਾਂ ਦਾ ਸੰਦੇਸ਼ ਹੈ ਕਈ ਸੱਜਣ ਪੁੱਛਦੇ ਹਨ ਜੋ ਸ਼ਾਦੀ ਨਹੀਂ ਹੋਈ ਹੁੰਦੀ ਉਨ੍ਹਾਂ ਦਾ ਕੀ ਰਿਸ਼ਤਾ ਹੈ? ਅਜਿਹੀਆਂ ਚਿੱਠੀਆਂ ਆਉਂਦੀਆਂ ਰਹਿੰਦੀਆਂ ਹਨ ਰੂਹਾਨੀਅਤ ਦੇ ਅਨੁਸਾਰ ਮਹਾਪੁਰਸ਼ਾਂ ਦੇ ਅਨੁਸਾਰ, ਜਦੋਂ ਤੱਕ ਤੁਹਾਡੀ ਸਗਾਈ ਜਾਂ ਸ਼ਾਦੀ ਦੇ ਲਈ ਕੋਈ ਲੜਕਾ-ਲੜਕੀ ਚੁਣ ਨਹੀਂ ਲਿਆ ਜਾਂਦਾ ਚਾਹੇ ਨੌਜਵਾਨ ਹੀ ਕਿਉਂ ਨਾ ਹੋਣ, ਉਹ ਇੱਕ ਭੈਣ-ਭਰਾ ਦੀ ਤਰ੍ਹਾਂ ਹੀ ਹਨ ਜਿਨ੍ਹਾਂ ਨੇ ਰਿਸਤੇ ਬਣਾਏ ਉਨ੍ਹਾਂ ਦੇ ਅਨੁਸਾਰ ਤਾਂ ਇਹੀ ਰਿਸ਼ਤਾ ਹੈ ਜਦੋਂ ਸ਼ਾਦੀ ਹੁੰਦੀ ਹੈ ਉਦੋਂ ਉਹ ਧਰਮ-ਪਤਨੀ ਦਾ ਦਰਜਾ ਉਸ ਨੂੰ ਮਿਲ ਜਾਂਦਾ ਹੈ ਜਾਂ ਧਰਮ-ਪਤੀ ਦਾ, ਨਹੀਂ ਤਾਂ ਭੈਣ-ਭਾਈ ਜਾਂ ਮਾਂ-ਬਾਪ ਜਾਂ ਬੇਟਾ-ਬੇਟੀ ਦਾ ਹੀ ਰਿਸ਼ਤਾ ਸੰਤ, ਪੀਰ-ਫਕੀਰਾਂ ਨੇ ਕਾਇਮ ਰੱਖਣ ਦੇ ਲਈ ਕਿਹਾ ਹੈ

ਤਾਂ ਭਾਈ! ਇਨ੍ਹਾਂ ਰਿਸ਼ਤਿਆਂ ਦੇ ਲਈ ਸਹੀ ਰਹੋ ਪਰ ਹੱਦ ਤੋਂ ਜ਼ਿਆਦਾ ਇਨ੍ਹਾਂ ‘ਚ ਖੋਹ ਨਾ ਜਾਓ ਕਿਉਂਕਿ ਸਭ ਤੋਂ ਵੱਡਾ ਰਿਸ਼ਤਾ ਤੁਹਾਡਾ ਜੋ ਹੈ ਉਹ ਓਮ, ਹਰੀ, ਅੱਲ੍ਹਾ, ਰਾਮ ਨਾਲ ਹੈ ਤੁਹਾਡੀ ਆਤਮਾ ਉਸ ਤੋਂ ਵਿੱਛੜ ਕੇ ਆਈ ਹੈ ਉਸੇ ਦੀ ਨੂਰੇ-ਕਿਰਨ ਹੈ, ਉਸੇ ਦਾ ਨੂਰੇ-ਜਲਾਲ ਹੈ ਇਸ ਲਈ ਓਮ, ਹਰੀ, ਅੱਲ੍ਹਾ, ਰਾਮ ਦੇ ਲਈ ਵੀ ਸਮਾਂ ਦਿਓ
ਅੱਗੇ ਆਇਆ ਹੈ:-

ਦੁੱਖ ਮੁਸੀਬਤ ਇਕੱਠੀ ਕੀਤੀ,
ਚਿੰਤਾ ਦੂਰ ਨਾ ਕੀਤੀ
ਸਭ ਸੁੱਖੋਂ ਕੀ ਨਾਮ ਦਵਾ ਜੋ, ਵੋ ਕਭੀ ਨਾ ਪੀਤੀ
ਇਸ ਬਾਰੇ ‘ਚ ਲਿਖਿਆ ਹੈ:-
ਲਾਖ ਦਵਾਈ ਕਰ ਲੇ ਚਾਹੇ, ਦੂਰ ਨਹੀਂ ਹੋਣਾ ਰੋਗ ਤੇਰਾ
ਨਾਮ ਕਾ ਦਾਰੂ ਜੇਕਰ ਪੀ ਲੇ,
ਮਿਟ ਜਾਏ ਸਾਰਾ ਸ਼ੋਕ ਤੇਰਾ
ਨਾਮ ਖਜ਼ਾਨਾ ਕੇਵਲ ਬੜਾ, ਸਾਰੇ ਮਾਲ ਖਜ਼ਾਨੇ ਸੇ,
ਜੋ ਮਿਲੇ ਦਾਤਾਰ ਗੁਰੂ ਕੇ, ਦਰ ਪਰ ਸ਼ੀਸ਼ ਝੁਕਾਨੇ ਸੇ

ਭਾਈ! ਜ਼ਿੰਦਗੀ ‘ਚ ਜਿੰਨੇ ਕਰਮ ਕੀਤੇ ਦੁੱਖ ਮੁਸੀਬਤਾਂ ਇਕੱਠੀਆਂ ਕੀਤੀਆਂ ਇਨਸਾਨ ਦੂਜਿਆਂ ਨੂੰ ਦੋਸ਼ ਦਿੰਦਾ ਹੈ ਮੈਂ ਫਲਾਂ ਆਦਮੀ ਦੀ ਵਜ੍ਹਾ ਨਾਲ ਦੁਖੀ ਹਾਂ, ਮੈਂ ਫਲਾਂ ਕਰਮਾਂ ਦੀ ਵਜ੍ਹਾ ਨਾਲ, ਫਲਾਂ ਆਦਮੀ ਨੇ ਅਜਿਹਾ ਕੀਤਾ ਤਾਂ ਦੁਖੀ ਹਾਂ ਰੂਹਾਨੀ ਫਕੀਰ ਕਹਿੰਦੇ ਹਨ, ਨਹੀਂ! ਦੂਜਿਆਂ ਦੀ ਵਜ੍ਹਾ ਨਾਲ ਨਾ-ਮਾਤਰ, ਹਾਂ, ਤੂੰ ਆਪਣੇ ਕਰਮਾਂ ਦੀ ਵਜ੍ਹਾ ਨਾਲ ਦੁਖੀ ਹੈਂ
ਦਦੈ ਦੋਸੁ ਨਾ ਦੇਊ ਕਿਸੈ ਦੋਸੁ ਕਰੰਮਾ ਆਪਣਿਆ

ਜੋ ਮੈ ਕੀਆ ਸੋ ਮੈ ਪਾਇਆ
ਦੋਸੁ ਨ ਦੀਜੈ ਅਵਰ ਜਨਾ

ਦੋਸ਼ ਕਿਸੇ ਨੂੰ ਨਾ ਦਿਓ ਦੋਸ਼ ਤੁਹਾਡੇ ਕਰਮਾਂ ਦਾ ਹੈ ਸੰਚਿਤ ਕਰਮਾਂ ਦਾ ਹੋ ਸਕਦਾ ਹੈ, ਇਸ ਜਨਮ ਦੇ ਕਰਮਾਂ ਦਾ ਹੋ ਸਕਦਾ ਹੈ ਇਸ ਲਈ ਕਰਮਾਂ ਤੋਂ ਬਚਣ ਦੇ ਲਈ ਤੁਸੀਂ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ ਉਹ ਹੀ ਇੱਕ ਤਰੀਕਾ ਹੈ ਜੋ ਕਰਮਾਂ ਤੋਂ ਬਚਾ ਸਕਦਾ ਹੈ ਨਹੀਂ ਤਾਂ ਜੈਸਾ ਬੀਜੋਗੇ ਵੈਸਾ ਕੱਟਣਾ ਜ਼ਰੂਰ ਪਏਗਾ ਇਸ ਲਈ ਭਾਈ! ਆਪਣੇ ਜੀਵਨ ‘ਚ ਜੋ ਕੁਝ ਕੀਤਾ ਜ਼ਰਾ ਨਿਗ੍ਹਾ ਮਾਰੋ, ਸੁਆਰਥ ਦੇ ਲਈ ਜ਼ਿਆਦਾ ਕੀਤਾ, ਜਿਵੇਂ ਪੰਛੀ ਕਰਦੇ ਹਨ, ਜਾਨਵਰ ਕਰਦੇ ਹਨ ਉਹ ਹੀ ਤੂੰ ਕੀਤਾ ਪੰਛੀ ਆਲ੍ਹਣਾ ਬਣਾਉਂਦਾ ਹੈ, ਅੰਡੇ ਦਿੰਦਾ ਹੈ, ਬੱਚੇ ਪੈਦਾ ਕਰਦਾ ਹੈ, ਉਨ੍ਹਾਂ ਦੇ ਲਈ ਚੋਗਾ ਚੁਣ ਕੇ ਲਿਆਉਂਦਾ ਹੈ ਚਾਹੇ ਜਾਲ ‘ਚ ਹੀ ਫਸ ਜਾਏ ਪਰ ਦੌੜਦਾ ਰਹਿੰਦਾ ਹੈ

ਵੈਸੇ ਹੀ ਇਨਸਾਨ ਹੈ ਬੱਚੇ ਪੈਦਾ ਕਰਦਾ ਹੈ, ਘਰ ਬਣਾਉਂਦਾ ਹੈ, ਉਸ ‘ਚ ਰਹਿੰਦਾ ਹੈ, ਸਾਰੀ ਉਮਰ ਠੱਗੀ, ਬੇਇਮਾਨੀ ਕਰਕੇ ਬੱਚਿਆਂ ਨੂੰ ਖੁਵਾਉਂਦਾ ਹੈ, ਆਪਣੀ ਇੱਜ਼ਤ, ਸ਼ੋਹਰਤ ਵਧਾਉਂਦਾ ਹੈ ਫਰਕ ਕੀ ਹੈ? ਫਰਕ ਇਹੀ ਹੈ ਕਿ ਇਨਸਾਨ ਉਨ੍ਹਾਂ ਜੀਵ-ਜੰਤੂਆਂ ਨੂੰ ਮਾਰ ਕੇ ਖਾ ਸਕਦਾ ਹੈ ਜਦਕਿ ਸਾਰੇ ਜਾਨਵਰ ਇਨਸਾਨ ਨੂੰ ਖਾਂਦੇ ਨਹੀਂ ਹਨ ਸ਼ੇਰ ਵੀ ਕੁਝ ਨਹੀਂ ਕਹਿੰਦਾ ਜੇਕਰ ਉਸ ਨੂੰ ਆਦਮੋਖਰ ਨਾ ਬਣਾ ਦਿੱਤਾ ਜਾਵੇ ਤਾਂ ਉਹ ਵੀ ਪਹਿਲ ਨਹੀਂ ਕਰਦਾ ਇਹ ਦੇਖਣ ‘ਚ ਆਇਆ ਹੈ ਜਦੋਂ ਉਹ ਆਦਮਖੋਰ ਬਣ ਜਾਂਦਾ ਹੈ ਤਾਂ ਫਿਰ ਨਹੀਂ ਛੱਡਦਾ ਤਾਂ ਭਾਈ! ਮੁਸੀਬਤਾਂ ਖੁਦ ਇਕੱਠੀਆਂ ਕੀਤੀਆਂ ਮੱਕੜੀ ਦੀ ਤਰ੍ਹਾਂ ਜਾਲ ਬਣਾ ਲਿਆ ਅਤੇ ਉਸ ‘ਚ ਅਜਿਹਾ ਫਸ ਗਿਆ, ਕੀਟ-ਪਤੰਗਾਂ ਤਾਂ ਕੀ ਫਸਣਾ ਸੀ ਕਿ ਖੁਦ ਹੀ ਸੁੱਕ ਕੇ ਮਰਨ ਲੱਗਿਆ

ਭਜਨ ‘ਚ ਅੱਗੇ ਆਇਆ ਹੈ:-
ਮਨੁਸ਼ ਜਨਮ ਮਿਲਾ ਜੋ ਤੁਝਕੋ,
ਸੱਚਾ ਹਰੀ ਕਾ ਮੰਦਿਰ
ਸਭ ਦੁੱਖ ਚਿੰਤਾ ਦੂਰ ਕਰੇ ਜੋ,
ਹੋ ਰਹੀ ਹੈ ਧੁਨ ਅੰਦਰ

ਮਾਲਕ ਨੇ ਸਰੀਰ ਨੂੰ ਸੱਚਾ ਹਰੀ ਮੰਦਿਰ, ਮਸਜਿਦ, ਗਿਰਜ਼ਾਘਰ ਬਣਾਇਆ ਹੈ ਹਿੰਦੂ ਧਰਮ ‘ਚ ਆਉਂਦਾ ਹੈ:- ਸਰੀਰ ਪ੍ਰਭੂ ਦਾ ਸੱਚਾ ਮੰਦਰ ਹੈ ਜੋ ਉਸ ਨੇ ਆਪ ਬਣਾਇਆ ਦਿਲ ਉਸ ਦਾ ਸਿੰਘਾਸਣ ਹੈ ਜਿੱਥੇ ਉਹ ਰਹਿੰਦਾ ਹੈ, ਜਿੱਥੋਂ ਵਿਚਾਰ ਪੈਦਾ ਹੁੰਦੇ ਹਨ ਅਤੇ ਮਾਲਕ ਦੇ ਮੰਦਰ ਦਾ ਜੋ ਦਰਵਾਜ਼ਾ ਹੈ ਉਹ ਦੋਵਾਂ ਅੱਖਾਂ ਦੇ ਵਿਚਕਾਰ ਨੱਕ ਦੇ ਉੱਪਰ ਲਲਾਟ-ਮੱਥੇ ਦੀ ਇਹ ਜਗ੍ਹਾ ਹੈ ਜਿੱਥੇ ਮਾਤਾ-ਭੈਣਾਂ ਬਿੰਦੀ ਜਾਂ ਭਾਈ ਤਿਲਕ ਲਾਉਂਦੇ ਹਨ ਇਹ ਉਹ ਜਗ੍ਹਾ ਹੈ ਜਿੱਥੇ ਦਰਵਾਜ਼ਾ ਹੈ ਈਸ਼ਵਰ ਦਾ, ਮਾਲਕ ਦਾ, ਪ੍ਰਭੂ ਪਰਮਾਤਮਾ ਦਾ ਤਾਂ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰੋ, ਪ੍ਰਭੂ ਦੇ ਨਾਮ ਦੀ ਭਗਤੀ ਕਰੋ ਤਾਂ ਇਹ ਦਰਵਾਜ਼ਾ ਖੁੱਲ੍ਹਦਾ ਹੈ ਇਹ ਦਸਵਾਂ ਦੁਆਰ ਕਹਿਲਾਉਂਦਾ ਹੈ ਨੋ ਦਰਵਾਜ਼ੇ ਹਨ ਅੱਖ, ਨੱਕ, ਮੂੰਹ, ਕੰਨ ਇਹ ਖੁੱਲ੍ਹੇ ਹਨ ਸਭ, ਨੌਂ ਦਰਵਾਜ਼ੇ, ਨੌਂ ਇੰਦਰੀਆਂ ਹਨ ਅਤੇ ਇਹ ਦਸਵਾਂ ਬੰਦ ਹੈ, ਇਸ ਤੱਕ ਪਹੁੰਚੇ ਤਾਂ ਦਰਵਾਜ਼ਾ ਖੁੱਲ੍ਹੇਗਾ, ਮੰਦਰ ਯਾਨੀ ਅੰਦਰ ਤੱਕ ਜਾਣ ਦੀਆਂ ਪੌੜੀਆਂ ਮਿਲਣਗੀਆਂ ਅਤੇ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣੋਗੇ
ਸਿੱਖ ਧਰਮ ‘ਚ ਆਉਂਦਾ ਹੈ:-

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ
ਬਾਹੁੜਿ ਜਨਮਿ ਨ ਆਵਾ

ਉਹ ਹੀ ਮਤਲਬ ਜੋ ਹਿੰਦੂ ਫਕੀਰਾਂ ਨੇ ਕਿਹਾ ਮੁਸਲਮਾਨ ਸੂਫੀ ਫਕੀਰ ਸ਼ੇਖ ਫਰੀਦ ਜੀ ਕਹਿੰਦੇ ਹਨ:- ਅੱਲ੍ਹਾ ਨੇ ਆਪਣੇ ਹੱਥਾਂ ਨਾਲ ਬਣਾਈ ਮਸਜਿਦ ਸਾਡਾ ਜਿਸਮ ਹੈ ਜਿਸਮ ਰੂਪੀ ਮਸਜਿਦ ‘ਚ ਅੱਲ੍ਹਾ ਦਾ ਬਣਾਇਆ ਹੋਇਆ ਮਹਿਰਾਬ, ਮਹਿਰਾਬ ਕਹਿੰਦੇ ਹਨ ਅਜਿਹੀ ਕਮਾਨਦਾਰ ਜਗ੍ਹਾ ਹੁੰਦੀ ਹੈ ਮਸਜਿਦ ‘ਚ, ਜਿਸ ਦੇ ਹੇਠਾਂ ਮੌਲਵੀ ਦੁਆ ਜਾਂ ਕਲਮਾ ਅਦਾ ਕਰਦੇ ਹਨ ਅੱਲ੍ਹਾ ਦਾ ਬਣਾਇਆ ਹੋਇਆ ਮਹਿਰਾਬ ਦੋਵਾਂ ਅੱਖਾਂ ਦੇ ਉੱਪਰ ਦੀ ਇਹ ਜਗ੍ਹਾ ਹੈ

ਇੰਗਲਿਸ਼ ਰੂਹਾਨੀ ਫਕੀਰ ਵੀ ਲਿਖਦੇ ਹਨ:-

ਦਿ ਬਾੱਡੀ ਇਜ਼ ਦਿ ਟੈਂਪਲ ਆਫ਼ ਗੌਡ ਐਂਡ ਦਿ ਹਰਟ ਇਜ਼ ਦਿ ਸੀਟ ਆਫ ਗੌਡ

ਸਰੀਰ ਮਾਲਕ ਦਾ ਮੰਦਿਰ ਹੈ ਅਤੇ ਦਿਲ ਉਸ ਦੇ ਬੈਠਣ ਦਾ ਸਥਾਨ ਹੈ ਦਿਲ ਜਿੱਥੋਂ ਇਹ ਤੇਜ਼ੀ ਨਾਲ ਧੜਕਦਾ ਹੈ ਰੂਹਾਨੀ ਪੀਰ-ਫਕੀਰ ਕਹਿੰਦੇ ਹਨ ਕਿ ਇਸ ਨਾਲ ਬਹੁਤ ਬਦਲਾਅ ਆਉਂਦਾ ਹੈ ਦਿਲ ਧੜਕਦਾ ਹੈ ਤਾਂ ਸਾਰਾ ਸਰੀਰ ਇਸੇ ਨਾਲ ਚਲਦਾ ਹੈ, ਦਿਮਾਗ ਨੂੰ ਵੀ ਆਖਰ ਇਸੇ ਤੋਂ ਹੀ ਤਾਕਤ ਮਿਲਦੀ ਹੈ ਅਗਰ ਦਿਲ ਦਿਮਾਗ ਨੂੰ ਖੂਨ ਦਾ ਸਰਕਲ ਸਹੀ ਦੇਵੇ ਤਾਂ ਹੀ ਸੋਚ ਆਏਗੀ ਵਰਨਾ ਕਿੱਥੋਂ ਆਵੇਗੀ ਤਾਂ ਭਾਈ! ਇਹ ਦਿਲ ਬੈਠਣ ਦਾ ਸਥਾਨ ਹੈ ਇੱਕ ਡਾਕਟਰ ਕਹਿਣ ਲੱਗੇ, ਗੁਰੂ ਜੀ, ਮੈਂ ਬਹੁਤ ਸਾਰੇ ਦਿਲਾਂ ਦੇ ਆਪ੍ਰੇਸ਼ਨ ਕਰਵਾਏ ਅਤੇ ਕੀਤੇ ਵੀ ਹਨ, ਹਾਰਟ ਸਪੈਸ਼ਲਿਸਟ ਹਾਂ ਓਪਨ ਸਰਜਰੀ ਕੀਤੀ ਹੈ,

ਮੈਨੂੰ ਤਾਂ ਭਗਵਾਨ ਬੈਠਿਆ ਦਿਲ ‘ਚ ਨਜ਼ਰ ਨਹੀਂ ਆਇਆ! ਅਸੀਂ ਕਿਹਾ, ਡਾਕਟਰ ਸਾਹਿਬ! ਸਾਹਮਣੇ ਗਊ ਹੈ ਇਹ ਪੰਦਰ੍ਹਾਂ ਲੀਟਰ ਦੁੱਧ ਦਿੰਦੀ ਹੈ ਤੁਸੀਂ ਇਸ ਦੇ ਥਣਾਂ ਨੂੰ, ਲੇਵਾ ਜੋ ਹੈ ਉਸ ਨੂੰ ਚੀਰ ਕੇ ਦੇਖੋ, ਆਪ੍ਰੇਸ਼ਨ ਕਰਕੇ ਦੇਖੋ ਕੀ ਉੱਧਰ ਪੰਦਰ੍ਹਾਂ ਲੀਟਰ ਦੁੱਧ ਹੈ? ਕਹਿੰਦਾ, ਉੱਧਰ ਤਾਂ ਇੱਕ ਬੂੰਦ ਨਹੀਂ ਹੁਣੇ ਵੱਛਾ ਛੱਡ ਦਿੰਦੇ ਹਾਂ ਦੇਖਣਾ ਕਿਵੇਂ ਦਨਾ-ਦਨ ਬਾਲਟੀ ਭਰੇਗੀ ਇਹ ਕਿੱਧਰੋਂ ਆਇਆ? ਕਹਿਣ ਲੱਗਿਆ, ਇਹ ਤਾਂ ਗਊ ਦਾ ਵੱਛੇ ਦੇ ਪ੍ਰਤੀ ਭਾਵਨਾਤਮਕ ਲਗਾਅ ਹੈ ਜਿਸ ਨਾਲ ਹਾਰਮੋਨਸ ਵਧਦੇ ਹਨ ਅਤੇ ਭਾਵਨਾ ਵਧਣ ਨਾਲ ਦੁੱਧ ਆ ਜਾਂਦਾ ਹੈ ਅਸੀਂ ਕਿਹਾ, ਜਿਵੇਂ ਉੁੱਧਰ ਦੁੱਧ ਨਜ਼ਰ ਨਹੀਂ ਆਇਆ ਵੈਸੇ ਦਿਲ ਨੂੰ ਚੀਰਨ ‘ਤੇ ਭਗਵਾਨ ਵੀ ਨਜ਼ਰ ਨਹੀਂ ਆਉਂਦਾ ਇਹ ਵੀ ਭਾਵਨਾਤਮਕ ਲਗਾਅ ਹੈ ਅਗਰ ਤੁਸੀਂ ਭਾਵਨਾ ਨਾਲ ਪ੍ਰਭੂ ਨੂੰ ਯਾਦ ਕਰੋਗੇ, ਅੱਲ੍ਹਾ, ਰਾਮ ਨੂੰ ਸੱਚੀ ਤੜਫ ਨਾਲ ਯਾਦ ਕਰੋਗੇ ਤਾਂ ਉਹ ਮਾਲਕ ਤੁਹਾਨੂੰ ਦਿਲ ‘ਚ ਨਹੀਂ ਕਣ-ਕਣ ‘ਚ, ਜ਼ਰ੍ਹੇ-ਜ਼ਰ੍ਹੇ ‘ਚ ਵੀ ਨਜ਼ਰ ਆ ਸਕਦਾ ਹੈ ਤਾਂ ਭਾਈ ਇਹੀ ਸੱਚਾਈ ਹੈ

ਸ਼ਮਸ ਜੀ ਇਸ ਮੀਠੀ ਧੁਨ ਕਾ,
ਕਰਤੇ ਹੈ ਫਰਮਾਨ
ਏਕ ਜਾਨ ਤੋਂ ਕਿਆ, ਕਰੂੰ ਮੈਂ ਸੌ ਜਾਨੇਂ ਕੁਰਬਾਨ

ਇਸ ਬਾਰੇ ‘ਚ ਲਿਖਿਆ ਹੈ:-

ਮੋਈਨੁਦੀਨ ਚਿਸ਼ਤੀ ਸਾਹਿਬ ਨਾਮ ਦੀ ਮਿੱਠੀ ਧੁਨ ਦੇ ਬਾਰੇ ਫਰਮਾਉਂਦੇ ਹਨ ਕਿ ਜਬ ਮੈਂ ਉਸ ਕੇ ਨਾਮ ਕੋ ਸੁਨਤਾ ਹੂੰ ਯਦੀ ਮੇਰੀ ਸੌ ਜਾਨੇਂ ਭੀ ਹੋ ਤੋ ਸਾਰੀ ਉਸ ਪਰ ਕੁਰਬਾਨ ਕਰ ਦੂੰ

ਇਸ ਬਾਰੇ ‘ਚ ਹਿੰਦੂ ਮਹਾਂਪੁਰਸ਼ਾਂ ਨੇ ਕਿਹਾ ਹੈ:-

ਰਾਮ-ਨਾਮ ਦੀ ਧੁਨ ਦੇ ਸਾਹਮਣੇ ਸਾਰੀ ਮਿਠਾਸ, ਸਾਰੇ ਸੁਆਦ, ਸਾਰੇ ਨਸ਼ੇ ਤੁਛ ਹਨ

ਇਹੀ ਮੁਸਲਮਾਨ ਫਕੀਰ ਵੀ ਕਹਿੰਦੇ ਹਨ:-

ਹੇ ਮਾਲਕ! ਤੇਰੀ ਯਾਦ ‘ਚ ਗੁਜ਼ਰਿਆ ਇੱਕ ਪਲ ਅਤੇ ਮਜਾਜ਼ੀ ਸ਼ਰਾਬ ਦੇ ਹਜ਼ਾਰਾਂ ਮਟ ਭਰੇ ਹੋਣ ਉਹ ਇੱਕ ਪਲ ਅਰਬਾਂ-ਖਰਬਾਂ ਦਰਜ਼ੇ ਜਿਆਦਾ ਨਸ਼ਾ ਦੇਣ ਵਾਲਾ ਹੈ

ਤਾਂ ਭਾਈ! ਮਾਲਕ ਦਾ ਜੋ ਨਾਮ ਹੈ ਉਸ ‘ਚ ਬਹੁਤ ਹੀ ਮਿਠਾਸ, ਲੱਜ਼ਤ, ਸੁਆਦ, ਆਨੰਦ ਹੈ ਪਰ ਬੇਗਰਜ਼, ਨਿਹਸੁਆਰਥ ਮਾਲਕ, ਵਾਹਿਗੁਰੂ, ਰਾਮ ਦੇ ਪਿਆਰ ‘ਚ ਕੋਈ ਗਰਜ਼ ਨਹੀਂ ਹੈ ਉਹ ਐਸਾ ਪਿਆਰ ਇਨਸਾਨ ਦੀਆਂ ਬੁਰਾਈਆਂ ਖ਼ਤਮ ਕਰਦਾ ਹੈ ਅਤੇ ਦਇਆ-ਮਿਹਰ ਰਹਿਮਤ ਨਾਲ ਮਾਲਾਮਾਲ ਕਰਦਾ ਹੈ

ਭਜਨ ਦੇ ਆਖਰ ‘ਚ ਆਇਆ ਹੈ:-
‘ਸ਼ਾਹ ਸਤਿਨਾਮ ਜੀ’ ਕਹਿਤੇ ਮਾਲਿਕ,
ਹਰ ਘਟ ਮੇਂ ਹੈ ਬਸਤਾ
ਧੁਨ-ਡੋਰੀ ਕੋ ਪਕੜੇ ਜੋ ਭੀ,
ਸੱਚਖੰਡ ਜਾਏ ਹੰਸਤਾ

ਇਸ ਬਾਰੇ ‘ਚ ਲਿਖਿਆ ਹੈ:-

ਪ੍ਰਭੂ ਸਭ ਦੇ ਅੰਦਰ ਵਿਆਪਕ ਹੈ ਅਤੇ ਸਾਡੇ ਸਦਾ ਅੰਗ-ਸੰਗ ਹੈ ਅਸੀਂ ਬਾਹਰ ਵਾਲੇ ਪਦਾਰਥਾਂ ਦੇ ਅੰਦਰ ਲੱਗਣ ਕਰਕੇ ਉਸ ਨੂੰ ਪ੍ਰਤੱਖ ਦੇਖ ਨਹੀਂ ਸਕਦੇ ਜਿਵੇਂ ਚਮਚੜਿੱਕ (ਚਮਗਾਦੜ) ਸੂਰਜ ਨਹੀਂ ਦੇਖ ਸਕਦੀ ਤਾਂ ਇਸ ‘ਚ ਸੂਰਜ ਦਾ ਕੀ ਦੋਸ਼ ਹੈ ਉਹ ਤਾਂ ਜਿਉਂ ਦਾ ਤਿਉਂ ਬਰਾਬਰ ਚਮਕ ਰਿਹਾ ਹੈ ਉਹ ਸਰਵ-ਵਿਆਪਕ ਹੈ ਫਿਰ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਇਸ ਦਾ ਕਾਰਨ ਇਹ ਹੈ ਕਿ ਅਜੇ ਸਾਡੀਆਂ ਅੱਖਾਂ ਉਸ ਨੂੰ ਦੇਖਣ ਵਾਲੀਆਂ ਨਹੀਂ ਬਣੀਆਂ ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਉਹ ਸਭ ਜਗ੍ਹਾ ਨਜ਼ਰ ਆਉਂਦਾ ਹੈ

ਨਾਨਕ ਸੇ ਅਖੜੀਆਂ ਬਿਅੰਨਿ
ਜਿਨੀ ਡਿਸੰਦੋ ਮਾ ਪਿਰੀ

ਉਹ ਮਾਲਕ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਅਤੇ ਇਹ ਗੱਲ ਸੱਚੇ ਮੁਰਸ਼ਿਦੇ-ਕਾਮਲ
ਸ਼ਾਹ ਸਤਿਨਾਮ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਰੂਹਾਨੀਅਤ ਦਾ ਪਾਠ ਪੜ੍ਹਾਇਆ ਹੈ, ਫਰਮਾਉਂਦੇ ਹਨ
‘ਸ਼ਾਹ ਸਤਿਨਾਮ ਜੀ’ ਕਹਿੰਦੇ ਮਾਲਿਕ
ਹਰ ਘਟ ਮੇਂ ਹੈ ਬਸਤਾ
ਧੁਨ-ਡੋਰੀ ਕੋ ਪਕੜੇ ਜੋ ਭੀ
ਸੱਚਖੰਡ ਜਾਏ ਹੰਸਤਾ

ਮਾਲਕ ਕਣ-ਕਣ ‘ਚ ਹੈ ਅਤੇ ਉਸ ਨੂੰ ਦੇਖਣ ਦੇ ਲਈ ਅੱਖਾਂ ‘ਚ ਰਾਮ-ਨਾਮ ਦੀ ਦਵਾਈ ਪਾਉਣੀ ਪੈਂਦੀ ਹੈ ਇਨ੍ਹਾਂ ਅੱਖਾਂ ‘ਚ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਨਾਮ ਦੀ ਯਾਦ ਭਾਵ ਸਿਮਰਨ ਕਰੋਂਗੇ ਤਾਂ ਇਹ ਅੱਖਾਂ ਅੰਦਰੋਂ ਖੁੱਲ੍ਹਣਗੀਆਂ ਬਾਹਰੋਂ ਬੰਦ ਕਰਕੇ ਬੈਠੋ ਜਦੋਂ ਅੰਦਰ ਖੁੱਲ੍ਹਣਗੀਆਂ ਅਤੇ ਫਿਰ ਜੋ ਦੇਖਣਗੀਆਂ ਬਿਲਕੁਲ ਸੱਚ ਦੇਖਣਗੀਆਂ ਜੋ ਅੰਦਰ ਸੁਣਦੇ ਹਾਂ ਰਾਮ-ਨਾਮ ਦੀ ਧੁਨ ਨੂੰ, ਡੋਰੀ ਨੂੰ ਫੜਦੇ ਹਾਂ ਆਪਣੇ ਨਿੱਜ਼ਧਾਮ, ਸਤਿਲੋਕ, ਸੱਚਖੰਡ, ਅਨਾਮੀ ‘ਚ ਉਨ੍ਹਾਂ ਦੀ ਆਤਮਾ, ਰੂਹ ਚਲੀ ਜਾਂਦੀ ਹੈ, ਆਵਾਗਮਨ ਤੋਂ ਮੌਕਸ਼-ਮੁਕਤੀ ਮਿਲਦੀ ਹੈ ਅਤੇ ਇੱਥੇ ਰਹਿੰਦੇ ਹੋਏ ਗਮ, ਚਿੰਤਾ, ਪ੍ਰੇਸ਼ਾਨੀਆਂ, ਟੈਨਸ਼ਨ ਤੋਂ ਨਿਜ਼ਾਤ, ਆਜ਼ਾਦੀ ਹਾਸਲ ਜੀਵ ਕਰ ਸਕਦਾ ਹੈ

ਉਸ ਨਾਮ ਦੇ ਲਈ ਕੋਈ ਪੈਸਾ, ਚੜ੍ਹਾਵਾ ਦੇਣ ਦੀ ਜ਼ਰੂਰਤ ਨਹੀਂ ਹੈ ਨਾ ਕੋਈ ਪੈਸਾ ਦੇਣਾ ਹੈ, ਨਾ ਚੜ੍ਹਾਵਾ ਦੇਣਾ ਹੈ ਅਤੇ ਨਾ ਹੀ ਕੋਈ ਧਰਮ-ਜਾਤ ਮਜ਼੍ਹਬ ਬਦਲਣਾ ਹੈ ਤੁਸੀਂ ਜਿਸ ਧਰਮ ‘ਚ ਰਹਿੰਦੇ ਹੋ ਰਹਿੰਦੇ ਰਹੋ, ਜਿਸ ਧਰਮ ਨੂੰ ਮੰਨਦੇ ਹੋ ਮੰਨਦੇ ਰਹੋ, ਪਰ ਮੰਨੋ ਯਾਨੀ ਦਿਖਾਵਾ ਘੱਟ ਕਰੋ ਅਤੇ ਮੰਨੋ ਜ਼ਿਆਦਾ ਅਤੇ ਨਾਲ ਹੀ ਰਾਮ ਦਾ ਨਾਮ ਜਪ ਸਕਦੇ ਹੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!