returning cycle again era again and its benefits - Sachi Shiksha punjabi

ਫਿਰ ਵਾਪਸ ਆ ਰਿਹਾ ਸਾਇਕਲ ਚਲਾਉਣ ਦਾ ਦੌਰ

ਇੱਕ ਸਮਾਂ ਸੀ ਜਦੋਂ ਮੋਟਰਸਾਇਕਲ ਤੇ ਕਾਰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਸੀ ਤਾਂ ਜ਼ਿਆਦਾਤਰ ਲੋਕ ਸਾਇਕਲ ’ਤੇ ਸਫਰ ਕਰਦੇ ਸਨ ਸਕੂਲ ਬੱਚੇ ਵੀ ਸਾਇਕਲ ’ਤੇ ਸਕੂਲ ਪਹੁੰਚਦੇ ਸਨ ਇਸ ਨਾਲ ਜਿੱਥੇ ਲੋਕ ਸਿਹਤਮੰਦ ਰਹਿੰਦੇੇ ਸਨ, ਉੱਥੇ ਵਾਤਾਵਰਨ ਪ੍ਰਦੂਸ਼ਣ ਰਹਿਤ ਸੀ ਪਰ ਹੌਲੀ-ਹੌਲੀ ਸਾਇਕਲ ਦਾ ਦੌਰ ਖ਼ਤਮ ਹੋਇਆ ਅਤੇ ਲੋਕਾਂ ਨੇ ਮੋਟਰਸਾਇਕਲ, ਕਾਰ ਤੇ ਹੋਰ ਵਾਹਨਾਂ ’ਤੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਕਈ ਬਿਮਾਰੀਆਂ ਨੇ ਜਕੜ ਲਿਆ ਹੁਣ ਇੱਕ ਵਾਰ ਫਿਰ ਉਹੀ ਪੁਰਾਣਾ ਦੌਰ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ

ਸਾਈਕੀÇਲੰਗ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਸਾਇਕਲ ਚਲਾਉਣ ਨਾਲ ਸਾਡੀ ਮਾਸਪੇਸ਼ੀਆਂ ਦੀ ਟੋਨਿੰਗ ਹੁੰਦੀ ਹੈ, ਸਾਇਕਲ ਚਲਾਉਣ ਨਾਲ ਸਾਡਾ ਦਿਲ ਸਿਹਤਮੰਦ ਰਹਿੰਦਾ ਹੈ, ਸਾਇਕਲ ਚਲਾਉਣ ਨਾਲ ਸਾਡਾ ਖੂਨ ਦਾ ਸਰਕਲ ਵੀ ਬਿਹਤਰ ਰਹਿੰਦਾ ਹੈ ਤਾਂ ਚੱਲੋ ਜਾਣਦੇ ਹਾਂ ਸਾਇਕਲ ਚਲਾਉਣ ਦੇ ਹੋਰ ਕੀ-ਕੀ ਸਿਹਤ ਦੇ ਲਾਭ ਹਨ ਮਨੁੱਖੀ ਸਰੀਰ ਨੂੰ ਆਮ ਕੰਮਕਾਜ਼ ਲਈ ਸਰੀਰਕ ਗਤੀਵਿਧੀ ਦੀ ਜ਼ਰੂਰਤ ਹੁੰਦੀ ਹੈ ਘੱਟ ਤੋਂ ਘੱਟ 30 ਮਿੰਟ ਦੇ ਸਮੇਂ ਤੱਕ ਤੇਜ ਸਰੀਰਕ ਗਤੀਵਿਧੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਲੰਮੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ ਸਾਇਕਲ ਚਲਾਉਣ ਦੇ ਸਰੀਰਕ ਸਿਹਤ ਲਾਭਾਂ ਤੋਂ ਇਲਾਵਾ, ਸਮਾਜਿਕ ਅਤੇ ਮਾਨਸਿਕ ਸਿਹਤ ਲਾਭ ਵੀ ਹਨ ਸਾਈਕÇਲੰਗ ਇੱਕ ਮਨੋਰੰਜਕ ਐਕਸਰਸਾਇਜ਼ ਹੈ

ਮਾਸਪੇਸ਼ੀਆਂ ਲਈ ਫਾਇਦੇਮੰਦ:

ਸਾਈਕÇਲੰਗ ਇੱਕ ਅਜਿਹੀ ਐਕਸਰਸਾਇਜ਼ ਹੈ, ਜਿਸ ’ਚ ਬਹੁਤ ਜ਼ਿਆਦਾ ਪੈਡਲ ਮਾਰਿਆ ਜਾਂਦਾ ਹੈ ਇਸ ਐਕਸਰਸਾਇਜ਼ ਕਾਰਨ ਪਿੰਡਲੀ ਅਤੇ ਗੋਡਿਆਂ ਦੀਆਂ ਮਾਸਪੇਸ਼ੀਆਂ ਨੂੰ ਟੋਨਿੰਗ ਮਿਲਦੀ ਹੈ ਸਾਈਕÇਲੰਗ ਅਸਲ ’ਚ ਸਰੀਰਕ ਕਸਰਤ ਹੈ ਅਤੇ ਇਹ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਟੋਨ ਕਰਦਾ ਹੈ ਇਹ ਹੱਥ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਬੱਚੇ ਜੇਕਰ ਰੈਗੂਲਰ ਸਾਈਕÇਲੰਗ ਕਰਨ ਤਾਂ ਉਨ੍ਹਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਸਿਹਤਮੰਦ ਰਹਿੰਦੀਆਂ ਹਨ ਇਹ ਮਾਸਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਜਿਸ ਦੇ ਕਾਰਨ ਉਨ੍ਹਾਂ ਦੀ ਐਰੋਬਿਕ ਫਿਟਨੈੱਸ ਵਧਦੀ ਹੈ

ਦਿਲ ਨੂੰ ਬਣਾਏਗਾ ਸਿਹਤਮੰਦ:

ਸਾਇਕਲ ਚਲਾਉਣ ਨਾਲ ਦਿਲ ਆਮ ਨਾਲੋਂ ਜ਼ਿਆਦਾ ਤੇਜ਼ੀ ਨਾਲ ਧੜਕਦਾ ਹੈ ਇਹ ਇੱਕ ਐਕਸਰਸਾਇਜ਼ ਹੈ ਜੋ ਦਿਲ ਦੀ ਸਥਿਤੀ ਨੂੰ ਵਧੀਆ ਰਖਦੀ ਹੈ ਕਾਰਡਿਓਵੈਸਕੂਲਰ ਫੰਕਸ਼ਨ ਨੇ ਮੱਧਮ ਉਮਰ ਵਰਗ ਦੇ ਪੁਰਸ਼ਾਂ ਦੇ ਕਾਰਡਿਓਵੈਸਕੂਲਰ ਫੰਕਸ਼ਨ ’ਤੇ ਅਧਿਐਨ ਨੇ ਸਕਾਰਾਤਮਕ ਨਤੀਜੇ ਦਿੱਤੇ ਹਨ ਕਿ ਜੋ ਲੋਕ ਕੋਈ ਕੰਮ ਨਹੀਂ ਕਰਦੇ ਹਨ, ਉਨ੍ਹਾਂ ਦੀ ਤੁਲਨਾ ’ਚ ਸਾਇਕਲ ਚਲਾਉਣ ਵਰਗੀ ਐਕਟੀਵਿਟੀ ’ਚ ਹਿੱਸਾ ਲੈਣ ਵਾਲਿਆਂ ਦਾ ਦਿਲ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ

ਸ਼ੂਗਰ ਹੋਵੇਗਾ ਕੰਟਰੋਲ:

ਸ਼ੂਗਰ ਵੱਖ-ਵੱਖ ਰੋਗਾਂ ਦਿਲ ਦੇ ਰੋਗ, ਸਟਰੋਕ, ਚਮੜੀ ਰੋਗ, ਅੱਖਾਂ ਦੇ ਰੋਗ, ਕਿਡਨੀ ਰੋਗ ਅਤੇ ਹੋਰ ਤਰ੍ਹਾਂ ਦੇ ਰੋਗਾਂ ਲਈ ਖ਼ਤਰਾ ਹੁੰਦਾ ਹੈ ਸ਼ੂਗਰ ਨੂੰ ਸਰੀਰਕ ਐਕਟੀਵਿਟੀ ਜਿਵੇਂ ਸਾਇਕਲ ਚਲਾਉਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਸ਼ੂਗਰ ਨੂੰ ਕੰਟਰੋਲ ਕਰਨ ’ਚ ਇਹ ਬਹੁਤ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਸਾਇਕਲ ਚਲਾਉਣ ਨਾਲ ਕੋਸ਼ਿਕਾਵਾਂ ’ਚ ਮੌਜ਼ੂਦ ਗਲੂਕੋਜ਼ ਖ਼ਤਮ ਹੋ ਜਾਂਦਾ ਹੈ ਫਿਰ ਖੂਨ ’ਚ ਮੌਜ਼ੂਦ ਗਲੂਕੋਜ਼ ਨੂੰ ਕੋਸ਼ਿਕਾਵਾਂ ਸੰਜੋਕੇ ਵਰਤੋਂ ਕਰਨ ਵਾਲੀ ਊਰਜਾ ’ਚ ਤਬਦੀਲ ਕਰ ਦਿੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਸ਼ੂਗਰ ਕੰਟਰੋਲ ਰਹਿੰਦਾ ਹੈ

ਸਾਈਕÇਲੰਗ ਦੇ ਲਾਭ ਕਰੇ ਊਰਜਾ ਪ੍ਰਦਾਨ:

ਸਾਈਕÇਲੰਗ ਸਰੀਰ ਦੇ ਸਟੈਮਿਨਾ ਨੂੰ ਵਧਾਉਣ ’ਚ ਮੱਦਦ ਕਰਦੀ ਹੈ ਅਤੇ ਕਿਸੇ ਵਿਅਕਤੀ ਨੂੰ ਸੰਤੋਖ਼ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਬਹੁਤ ਊਰਜਾ ਦਿੰਦੀ ਹੈ ਜਿਸ ਦੇ ਨਤੀਜੇ ਵਜੋਂ ਕੰਮ ਕਰਨ ’ਚ ਸਾਡਾ ਮਨ ਜ਼ਿਆਦਾ ਲੱਗਦਾ ਹੈ ਆਮ ਤੌਰ ’ਤੇ ਇਹ ਸਾਡੀਆਂ ਸਾਰੀਆਂ ਐਕਟੀਵਿਟੀਜ਼ ਲਈ ਬਹੁਤ ਊਰਜਾ ਦਿੰਦੀ ਹੈ ਇਹ ਸਾਨੂੰ ਕਸਰਤ ਅਤੇ ਫਿਟਨੈਸ ਐਕਟੀਵਿਟੀਜ਼ ਲਈ ਪ੍ਰੇਰਿਤ ਕਰਦੀ ਹੈ

ਤਨਾਅ ਨੂੰ ਘੱਟ ਕਰਨ ’ਚ ਮਿਲੇਗੀ ਮੱਦਦ:

ਸਾਇਕਲ ਦੀ ਸਵਾਰੀ ਤਨਾਅ ਨੂੰ ਘੱਟ ਕਰਨ ’ਚ ਮੱਦਦ ਕਰਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਖੇਡ ਖੇਡਣਾ ਤਨਾਅ ਨੂੰ ਘੱਟ ਕਰ ਸਕਦਾ ਹੈ, ਪਰ ਜ਼ਿਆਦਾਤਰ ਮਾਮਲਿਆਂ ’ਚ ਕਈ ਲੋਕਾਂ ਲਈ ਖੇਡ ਖੇਡਣਾ ਸੰਭਵ ਨਹੀਂ ਹੁੰਦਾ ਹੈ ਇਸ ਦੇ ਲਈ ਤੁਸੀਂ ਸਾਇਕਲ ਚਲਾ ਸਕਦੇ ਹੋ ਜੋ ਤਨਾਅ ਅਤੇ ਸਮੱਸਿਆ ਨੂੰ ਘੱਟ ਕਰਨ ’ਚ ਫਾਇਦੇਮੰਦ ਹੈ

ਸਾਇਕਲ ਦੇ ਫਾਇਦੇ ਦਿਵਾਉਣ ਦਰਦ ਤੋਂ ਰਾਹਤ:

ਸਾਈਕÇਲੰਗ ਦਰਦ ਪ੍ਰਬੰਧਨ ’ਚ ਮੱਦਦ ਕਰਦੀ ਹੈ ਸਾਈਕÇਲੰਗ ਨੂੰ ‘ਰਲੀਜ਼ਿੰਗ’ ਕਸਰਤ ਦੇ ਰੂਪ ’ਚ ਮੰਨਿਆ ਜਾਂਦਾ ਹੈ ਰਲੀਜਿੰਗ ਐਕਸਰਸਾਇਜ਼ ਸਰੀਰਕ ਅਤੇ ਮਨੋਵਿਗਿਆਨਕ ਮੁੱਦਿਆਂ ਜਿਵੇਂ ਤਨਾਅ, ਟੈਨਸ਼ਨ ਅਤੇ ਦਰਦ ਆਦਿ ਤੋਂ ਰਾਹਤ ਦਿਵਾਉਣ ’ਚ ਮੱਦਦ ਕਰਦੀ ਹੈ ਸਾਈਕÇਲੰਗ ਨੂੰ ਦਰਦ ਤੋਂ ਨਿਜ਼ਾਤ ਪਾਉਣ ਲਈ ਅਕਸਰ ਬੱਚਿਆਂ ਲਈ ਵਰਤੋਂ ਕੀਤਾ ਜਾਂਦਾ ਹੈ, ਪਰ ਇਹ ਵਪਾਰ ਲਈ ਵੀ ਉਪਯੋਗੀ ਹੈ

ਸਾਈਕÇਲੰਗ ਨਾਲ ਹੋਵੇਗਾ ਵਜ਼ਨ ਘੱਟ:

ਕੈਲੋਰੀ ਜਲਾਉਣ ਲਈ ਸਾਈਕÇਲੰਗ ਬਹੁਤ ਵਧੀਆ ਐਕਸਰਸਾਇਜ਼ ਹੈ ਜੇਕਰ ਕੋਈ ਵਿਅਕਤੀ 10 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਾਇਕਲ ਚਲਾਉਂਦਾ ਹੈ ਤਾਂ ਉਹ ਇੱਕ ਘੰਟੇ ’ਚ 260 ਕੈਲੋਰੀ ਘੱਟ ਕਰ ਸਕਦਾ ਹੈ ਸਾਈਕÇਲੰਗ ਗੋਡਿਆਂ ਅਤੇ ਬੈਕ ਦੀਆਂ ਮਾਸਪੇਸ਼ੀਆਂ ਨੂੰ ਐਕਸਰਸਾਇਜ਼ ਕਰਨ ’ਚ ਮੱਦਦ ਕਰਦੀ ਹੈ ਰੈਗੂਲਰ ਤੌਰ ’ਤੇ ਵਰਕ-ਆਊਟ ਕਰਨ ਵਾਲੇ ਵਿਅਕਤੀ ਦੇ ਵਜ਼ਨ ਨੂੰ ਕੰਟਰੋਲ ਰੱਖਣ ’ਚ ਮੱਦਦ ਕਰਦਾ ਹੈ

ਗਠੀਆ ਨੂੰ ਰੋਕਣ ’ਚ ਮੱਦਦਗਾਰ:

ਗਠੀਆ ਨੂੰ ਰੋਕਣ ਅਤੇ ਉਸ ਦੀ ਸਮੱਸਿਆ ਨੂੰ ਘੱਟ ਕਰਨ ਲਈ ਸਾਈਕÇਲੰਗ ਬਹੁਤ ਹੀ ਵਧੀਆ ਐਕਸਰਸਾਇਜ਼ ਹੈ ਤੁਸੀਂ ਘਰ ਦੇ ਬਾਹਰ ਸਾਈਕÇਲੰਗ ਕਰੋ ਜਾਂ ਫਿਰ ਘਰ ਦੇ ਅੰਦਰ ਸਾਈਕÇਲੰਗ ਕਰੋ ਦੋਵੇਂ ਹੀ ਗਠੀਆ ਨੂੰ ਘੱਟ ਕਰਨ ਅਤੇ ਰੋਕਣ ’ਚ ਸਮਾਨ ਰੂਪ ਨਾਲ ਫਾਇਦੇਮੰਦ ਹੁੰਦੇ ਹਨ ਜਦੋਂ ਅਸੀਂ ਸਾਈਕÇਲੰਗ ਕਰਦੇ ਹਾਂ ਉਸ ਦੌਰਾਨ ਸਾਡੇ ਗੋਡਿਆਂ ਅਤੇ ਹੇਠਲੇ ਪੈਰਾਂ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ ਅਤੇ ਉਨ੍ਹਾਂ ਦਾ ਫਲੈਕਸਿੰਗ ਗਠੀਆ ਨੂੰ ਕੰਟਰੋਲ ਕਰਨ ’ਚ ਫਾਇਦੇਮੰਦ ਹੁੰਦਾ ਹੈ ਸਾਇਕਲ ਚਲਾਉਣਾ ਯਕੀਨੀ ਤੌਰ ’ਤੇ ਇੱਕ ਸੰਪੂਰਨ ਸਰੀਰਕ ਐਕਟੀਵਿਟੀ ਹੈ ਜਿਸ ਦੇ ਵਿਆਪਕ ਸਿਹਤਮੰਦ ਲਾਭ ਹਨ ਅਤੇ ਜਿਸ ਦਾ ਤੁਸੀਂ ਅਨੰਦ ਲੈ ਸਕਦੇ ਹੋ ਹਾਲਾਂਕਿ ਸਾਇਕਲ ਚਲਾਉਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ

-ਡਾ. ਮੇਧਾਵੀ ਅਗਰਵਾਲ
ਐੱਮਬੀਬੀਐੱਸ, ਐੱਮਡੀ
ਐਂਡੋਕਰਾਇਨ ਗ੍ਰੰਥੀਆਂ ਅਤੇ ਹਾੱਰਮੋਨਜ਼ ਸੰਬੰਧੀ ਵਿਗਿਆਨ, ਆਮ ਇਲਾਜ, ਐਮਰਜੰਸੀ ਇਲਾਜ, ਅਲਕੋਹਲ ਟਰੀਟਮੈਂਟ, ਰੱਖਿਆ ਵਿਗਿਆਨ, ਐਡਜ਼/ਐੱਚਆਈਵੀ ਯੋਨ ਸੰਕਰਮਿਤ ਸੰਕਰਮਣ, ਕਲੀਨਿਕਲ ਇੰਮਊਨੋਲਾੱਜੀ ਅਤੇ ਰੂਮੇਟੋਲਾੱਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!