real joy of life

ਜੀਵਨ ਦਾ ਅਸਲ ਆਨੰਦ
ਜੀਵਨ ਦਾ ਅਸਲ ਆਨੰਦ ਉਹੀ ਮਨੁੱਖ ਲੈ ਸਕਦੇ ਹਨ ਜੋ ਸਖ਼ਤ ਮਿਹਨਤ ਕਰਦੇ ਹਨ ਆਲਸ ਕਰਨ ਵਾਲੇ, ਹੱਥ ’ਤੇ ਹੱਥ ਰੱਖਕੇ ਨਿਠੱਲੇ ਬੈਠਣ ਵਾਲੇ, ਇੱਧਰ-ਉੱਧਰ ਬੈਠਕਬਾਜੀ ਕਰਨ ਵਾਲੇ ਅਤੇ ਸੁਵਿਧਾਭੋਗੀ ਲੋਕ ਉਸਦਾ ਆਨੰਦ ਨਹੀਂ ਲੈ ਪਾਉਂਦੇ ਅਜਿਹੇ ਲੋਕ ਜੀਵਨ ਦੀਆਂ ਉਨ੍ਹਾਂ ਸੱਚਾਈਆਂ ਤੋਂ ਜਾਂ ਤਾਂ ਅਨਿੱਖੜਵੇਂ ਰਹਿੰਦੇ ਹਨ ਜਾਂ ਫਿਰ ਉਨ੍ਹਾਂ ਤੋਂ ਮੂੰਹ ਮੋੜ ਲੈਣਾ ਚਾਹੁੰਦੇ ਹਨ

ਜਿਹੜੇ ਲੋਕਾਂ ਨੂੰ ਘਰ ’ਚ ਪੱਕੀ-ਪਕਾਈ ਖੀਰ ਮਿਲ ਜਾਂਦੀ ਹੈ, ਉਹ ਸਵਾਦਿਸ਼ਟ ਖੀਰ ਬਣਾਉਣ ਦੇ ਰਹੱਸ ਨੂੰ ਕਦੇ ਨਹੀਂ ਜਾਣ ਸਕਦੇ ਇਸਦੇ ਲਈ ਖੀਰ ਬਣਾਉਣ ਵਾਲੇ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ? ਕਿੰਨੇ ਪ੍ਰਕਾਰ ਦੀਆਂ ਸਮੱਗਰੀਆਂ ਉਸਦੇ ਲਈ ਜੁਟਾਈਆਂ ਜਾਂਦੀਆਂ ਹਨ? ਉਸਨੂੰ ਬਣਾਉਣ ਵਾਲੇ ਦੀ ਭਾਵਨਾ ਅਤੇ ਉਸਦੇ ਪਿਆਰ ਦੇ ਮੁੱਲ ਨੂੰ ਉਹ ਲੋਕ ਨਾ ਤਾਂ ਜਾਣ ਸਕਦੇ ਹਨ ਅਤੇ ਨਾ ਹੀ ਸਮਝ ਸਕਦੇ ਹਨ

Also Read :-

ਠੰਡੀ ਹਵਾ ਦਾ ਸੁੱਖ ਉਸ ਵਿਅਕਤੀ ਨੂੰ ਸਮਝ ’ਚ ਆ ਸਕਦਾ ਹੈ ਜੋ ਬਾਹਰ ਦੀ ਗਰਮੀ ’ਚ ਤੱਪਕੇ ਆਇਆ ਹੈ, ਆਪਣਾ ਬਹੁਮੁੱਲ ਪਸੀਨਾ ਵਹਾਕੇ ਆਇਆ ਹੈ ਜਾਂ ਦਿਨਭਰ ਮਿਹਨਤ ਕਰਕੇ ਥੱਕਿਆ ਹੋਇਆ ਹੈ ਜੋ ਮਨੁੱਖ ਦਿਨਭਰ ਕੂਲਰ ਜਾਂ ਏਸੀ ’ਚ ਬੈਠਿਆ ਹੋਇਆ ਗਰਮੀ ’ਚ ਖੂਬ ਠੰਡਕ ਦਾ ਆਨੰਦ ਲੈ ਰਹੇ ਹਨ, ਉਹ ਹਵਾ ਦੀ ਠੰਡਕਤਾ ਦੇ ਅਸਲ ਸੁੱਖ ਦਾ ਅਹਿਸਾਸ ਨਹੀਂ ਕਰ ਸਕਦੇ ਗਰਮੀ ’ਚ ਤੱਪਕੇ ਆਏ ਮਨੁੱਖ ਨੂੰ ਪੱਖੇ ਦੀ ਹਵਾ ’ਚ ਵੀ ਠੰਡਕ ਦਾ ਅਹਿਸਾਸ ਹੋ ਜਾਂਦਾ ਹੈ


ਬਗੀਚੇ ’ਚ ਖਿਲ੍ਹੇ ਹੋਏ ਫੁੱਲਾਂ ਦੀ ਖੁਸ਼ਬੂ ਉਸ ਵਿਅਕਤੀ ਨੂੰ ਮੋਹਿਤ ਕਰ ਸਕਦੀ ਹੈ, ਜੋ ਫੁੱਲਾਂ ਦਾ ਆਨੰਦ ਲੈਣਾ ਜਾਣਦਾ ਹੈ, ਜੋ ਪ੍ਰਕਿਰਤੀ ਦੇ ਨਾਲ ਆਪਣਾ ਜੁੜਾਅ ਮਹਿਸੂਸ ਕਰਦਾ ਹੈ ਸਾਰਾ ਦਿਨ ਡਿਓ ਜਾਂ ਸੁਗੰਧਮਈ ਸਾਬਣਾਂ ਆਦਿ ’ਚ ਨਹਾਉਂਦੇ ਰਹਿਣ ਵਾਲਾ ਮਨੁੱਖ ਕੁਦਰਤੀ ਸੁਗੰਧ ਤੋਂ ਰੋਜ਼ਾਨਾ ਦੂਰ ਹੁੰਦਾ ਜਾਂਦਾ ਹੈ

ਉਸ ਵਿਅਕਤੀ ਨੂੰ ਫੁੱਲਾਂ ਤੋਂ ਆਉਂਦੀ ਹੋਈ ਸੁਗੰਧ ਦੀ ਥਾਂ ’ਤੇ ਦੁਰਗੰਧ ਦਾ ਹੀ ਆਭਾਸ ਹੋਣ ਲੱਗਦਾ ਹੈ ਦਿਨਭਰ ਠੰਡਾ ਪਾਣੀ ਪੀਣ ਵਾਲੇ, ਫਰਿੱਜ ਅਤੇ ਵਾਟਰ ਕੂਲਰ ਦੇ ਠੰਡੇ ਪਾਣੀ ਪੀਣ ਵਾਲੇ ਮਨੁੱਖ ਪਾਣੀ ਦੀ ਠੰਡਕਤਾ ਦੇ ਅਸਲ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਨ ਗਰਮੀ ’ਚ ਤੱਪਕੇ ਆਏ ਹੋਏ ਵਿਅਕਤੀ ਨੂੰ ਜੇਕਰ ਮਟਕੇ ਜਾਂ ਨਲਕੇ ਦਾ ਸਾਦਾ ਪਾਣੀ ਮਿਲ ਜਾਵੇ ਤਾਂ ਉਹ ਵੀ ਉਸਦੇ ਲਈ ਅਮ੍ਰਿਤ ਦੀ ਤਰ੍ਹਾਂ ਹੁੰਦਾ ਹੈ ਮਾਤਾ- ਪਿਤਾ ਦੀ ਮਿਹਨਤ ਨਾਲ ਕਮਾਏ ਹੋਏ ਧੰਨ ’ਤੇ ਐਸ਼ ਕਰਨ ਵਾਲੇ ਪੈਸੇ ਦੀ ਕੀਮਤ ਨਹੀਂ ਜਾਣਦੇ

ਉਸ ਧੰਨ ਦੀ ਦੁਰਵਰਤੋਂ ਕਰਨ ’ਚ ਵੀ ਉਨ੍ਹਾਂ ਨੂੰ ਪਰਹੇਜ਼ ਨਹੀਂ ਹੁੰਦਾ ਜੇਕਰ ਬੁਰੀ ਕਿਸਮਤ ਨਾਲ ਉਨ੍ਹਾਂ ਨੂੰ ਕਦੇ ਅੱਡੀ ਚੋਟੀ ਦਾ ਜੋਰ ਲਗਾਕੇ ਪਾਪੜ ਵ ੇਲਦੇ ਹੋਏ, ਬਹੁਤ ਕਠਿਨਾਈ ਨਾਲ ਧੰਨ ਕਮਾਉਣਾ ਪੈ ਜਾਂਦਾ ਹੈ ਉਦੋਂ ਉਨ੍ਹਾਂ ਨੂੰ ਉਸਦੀ ਕੀਮਤ ਪਤਾ ਚੱਲਦੀ ਹੈ ਫਿਰ ਉਹ ਉਸ ਧੰਨ ਨੂੰ ਦੰਦਾਂ ਨਾਲ ਪਕੜਕੇ ਰੱਖਦੇ ਹਨ ਉਸਨੂੰ ਖਰਚ ਕਰਦੇ ਸਮੇਂ ਦਸ ਵਾਰ ਸੋਚਦੇ ਹਨ

ਕਹਿਣ ਦਾ ਅਰਥ ਇਹ ਹੈ ਕਿ ਜਦੋਂ ਮਨੁੱਖ ਸੁਵਿਧਾਭੋਗੀ ਹੁੰਦਾ ਜਾਂਦਾ ਹੈ, ਤਾਂ ਉਹ ਵਾਸਤਵਿਕਤਾ ਤੋਂ ਬਹੁਤ ਦੂਰ ਚਲਿਆ ਜਾਂਦਾ ਹੈ ਜ਼ਮੀਨੀ ਹਕੀਕਤ ਤੋਂ ਉਹ ਮੂੰਹ ਮੋੜਨ ਲੱਗਦਾ ਹੈ ਰੱਬ ਨਾ ਕਰੇ ਜੇਕਰ ਸਿਹਤਮੰਦ ਨਾ ਹੋਣ ਦੀ ਸਥਿਤੀ ’ਚ ਜਾਂ ਬੁਰੀ ਕਿਸਮਤ ਨਾਲ ਕਦੇ ਕਿਸੇ ਵੀ ਕਾਰਨ ਨਾਲ ਮਨੁੱਖ ਨੂੰ ਉਨ੍ਹਾਂ ਸੁੱਖ-ਸੁਵਿਧਾਵਾਂ ਤੋਂ ਵਾਂਝੇ ਰਹਿਣਾ ਪਵੇ ਅਤੇ ਕਦੇ ਜੀਵਨ ਦੀਆਂ ਸੱਚਾਈਆਂ ਨਾਲ ਦੋ-ਚਾਰ ਹੋਣਾ ਪਵੇ ਜਾਂ ਉਨ੍ਹਾਂ ਦਾ ਸਾਹਮਣਾ ਕਰਨਾ ਪਵੇ ਤਾਂ ਹਾਲਾਤ ਬੜੇ ਖਰਾਬ ਹੋ ਜਾਂਦੇ ਹਨ ਉਸ ਸਮੇਂ ਉਹ ਆਪਣੇ ਹੱਥ-ਪੈਰ ਛੱਡ ਦਿੰਦਾ ਹੈ ਰੋਣ-ਚਿਲਾਉਣ ਲੱਗਦਾ ਹੈ ਹਾਲਾਤਾਂ ਤੋਂ ਭੱਜਣ ਦੀ ਉਸਦੀ ਪ੍ਰਵਿਰਤੀ ਉਸਨੂੰ ਬੇਚੈਨ ਕਰ ਦਿੰਦੀ ਹੈ

ਇੱਕ ਪਾਸੇ ਉਹ ਲੋਕ ਹਨ ਜੋ ਨਰਮ-ਮੁਲਾਇਮ ਗੱਦਿਆਂ ’ਤੇ ਰਾਤਭਰ ਕਰਵਟਾਂ ਬਦਲਦੇ ਰਹਿੰਦੇ ਹਨ, ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਨੀਂਦ ਲੈਣ ਲਈ ਉਨ੍ਹਾਂ ਨੂੰ ਗੋਲੀ ਖਾਣੀ ਪੈਂਦੀ ਹੈ ਉੱਧਰ ਦੂਸਰੇ ਪਾਸੇ ਕਠੋਰ ਸਰੀਰਕ ਮਿਹਨਤ ਕਰਨ ਵਾਲੇ ਪੱਥਰ ਨੂੰ ਆਪਣਾ ਸਿਰਹਾਣਾ ਬਣਾਕੇ ਨੰਗੀ ਜ਼ਮੀਨ ’ਤੇ ਚੈਨ ਨਾਲ ਸੌਂ ਜਾਂਦੇ ਹਨ ਸੁਵਿਧਾਭੋਗੀ ਲੋਕਾਂ ਕੋਲ ਬਿਮਾਰੀਆਂ ਬਿਨ੍ਹਾ ਬੁਲਾਏ ਮਹਿਮਾਨ ਦੀ ਤਰ੍ਹਾਂ ਆਉਂਦੀਆਂ ਹਨ ਸਭ ਕੁਝ ਹੁੰਦੇ ਹੋਏ ਵੀ ਉਹ ਮਨਪਸੰਦ ਖਾਣਾ ਖਾ ਨਹੀਂ ਸਕਦੇ

ਇਨ੍ਹਾਂ ਹਲਾਤਾ ਤੋਂ ਜੀਵ ਜਗਤ ਨੂੰ ਬਚਾਉਣ ਲਈ ਭਗਵਾਨ ਕ੍ਰਿਸ਼ਨ ਨੇ ਗੀਤਾ ’ਚ ਪੀੜਾ ਸਹਿਣ ਕਰਨ ਦਾ ਉਪਦੇਸ਼ ਦਿੱਤਾ ਸੀ ਸਾਨੂੰ ਸਾਰੀਆਂ ਸੁਵਿਧਾਵਾਂ ਨੂੰ ਭੋਗਦੇ ਹੋਏ ਉਲਟ ਹਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਅਤੇ ਹਰ ਰੋਜ਼ ਈਸ਼ਵਰ ਵੱਲੋਂ ਦਿੱਤੀਆਂ ਗਈਆਂ ਅਮੁੱਲ ਨੇਮਤਾਂ ਲਈ ਉਸਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!