paramedic

ਡਾਕਟਰ ਬਣਨ ਦੀ ਰਾਹ ਪੈਰਾਮੈਡੀਕਲ  ਇੱਕ ਵਿਗਿਆਨ ਜੋ ਪਹਿਲਾਂ-ਹਸਪਤਾਲ ਦੀਆਂ ਐਮਰਜੰਸੀ ਸੇਵਾਵਾਂ ਨਾਲ ਸਬੰਧਿਤ ਹੈ ਉਸ ਨੂੰ ਪੈਰਾਮੈਡੀਕਲ ਸਾਇੰਸ ਕਿਹਾ ਜਾਂਦਾ ਹੈ ਇਸ ਖੇਤਰ ‘ਚ ਕੰਮ ਕਰਨ ਵਾਲੇ ਵਿਆਕਤੀ ਨੂੰ ਇੱਕ ਸਹਾਇਕ ਡਾ. ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ

ਜੋ ਉਮੀਦਵਾਰ ਪੈਰਾਮੈਡੀਕਲ ‘ਚ ਕਰੀਅਰ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਦੱਸ ਦੇਈਏ ਕਿ ਪੈਰਾਮੈਡੀਕਲ ਵਿਗਿਆਨ ਦੇ ਖੇਤਰ ‘ਚ ਕੰਮ ਕਰਨ ਦੇ ਮੁੱਖ ਖੇਤਰਾਂ ‘ਚ ਰੀੜ੍ਹ ਦੀ ਹੱਡੀ ‘ਚ ਸੱਟ ਦਾ ਹੱਲ ਕਰਨਾ, ਫੈਕਚਰ ਸਹੀ ਕਰਨਾ, ਡਿਲਵਰੀ, ਜਲਨ ਆਦਿ ਦੇ ਹੱਲਾਂ ਅਤੇ ਆਮ ਦੁਰਘਟਨਾ ਦੇ ਦ੍ਰਿਸ਼ ਦਾ ਮੁਲਾਂਕਣ ਕਰਦੇ ਹਨ

ਹੁਨਰਮੰਦ ਸਲਾਹ ਮਾਹਿਰ ਦੀ ਵਧਦੀ ਮੰਗ ਨੇ ਨੌਜਵਾਨ ਉਮੀਦਵਾਰਾਂ ਲਈ ਕਈ ਕਰੀਅਰ ਦੇ ਮੌਕੇ ਖੋਲ੍ਹੇ ਹਨ ਤੁਸੀਂ ਪੈਰਾਮੈਡੀਕਲ ਕਿਵੇਂ ਕਰ ਸਕਦੇ ਹੋ, ਜਾਂ ਪੈਰਾਮੈਡੀਕਲ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਜੁੜੀ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਮਿਲੇ ਗੀ ਕੁਝ ਪੈਰਾਮੈਡੀਕਲ ਕੋਰਸ ਹੇਠ ਦਿੱਤੇ ਗਏ ਹਨ ਭਾਰਤ ‘ਚ ਕਈ ਪੈਰਾਮੈਡੀਕਲ ਸੰਸਥਾਨ ਇਸ ਖੇਤਰ ‘ਚ ਬੀਏ, ਐੱਮਏ ਅਤੇ ਡਿਪਲੋਮਾ ਪੱਧਰ ‘ਤੇ ਕੋਰਸ ਪੇਸ਼ ਕਰ ਰਹੇ ਹਨ

Also Read :-

Table of Contents

ਪੈਰਾਮੈਡੀਕਲ ‘ਚ ਕਰੀਅਰ

ਭਾਰਤ ‘ਚ ਕਈ ਪੈਰਾਮੈਡੀਕਲ ਕਾਲਜ ਹਨ, ਜੋ ਬੀਏ ਡਿਗਰੀ ਦੇ ਖੇਤਰ ‘ਚ ਅਤੇ ਬੀਏ ਡਿਗਰੀ ਅਤੇ ਡਿਪਲੋਮਾ ਪੱਧਰ ‘ਤੇ ਕੋਰਸ ਪ੍ਰਦਾਨ ਕਰਦੇ ਹਨ ਯੋਗਤਾ ਦੀ ਗੱਲ ਕਰੀਏ ਤਾਂ ਮਾਨਤਾ ਪ੍ਰਾਪਤ ਬੋਰਡ / ਯੂਨੀਵਰਸਿਟੀ ਤੋਂ ਵਿਗਿਆਨ ਦੇ ਵਿਸ਼ੇ ਨਾਲ 10+2 ਪਾਸ ਹੋਣਾ ਲਾਜ਼ਮੀ ਹੋਵੇਗਾ

Paramedical Courses After 12th

12ਵੀਂ ਤੋਂ ਬਾਅਦ ਪੈਰਾਮੈਡੀਕਲ ਕੋਰਸਾਂ ਦੀ ਸੂਚੀ:

ਪੈਰਾ ਮੈਡੀਕਲ ਕੋਰਸ 10ਵੀਂ, 12ਵੀਂ ਦੇ ਬਾਅਦ ਪੂਰਾ ਹੋ ਸਕਦਾ ਹੈ ਪੈਰਾਮੈਡੀਕਲ ਧਾਰਾ ‘ਚ 10ਵੀਂ ਜਮਾਤ ਤੋਂ ਬਾਅਦ ਵੱਖ-ਵੱਖ ਕੋਰਸ ਹਨ ਜਿਆਦਾਤਰ ਇੱਕ ਸਾਲ ਦੇ ਕੋਰਸ ‘ਚੋਂ ਕੁਝ ਰੇਡੀਓਲਾਜਿਸਟ, ਮੈਡੀਕਲ ਰਿਕਾਰਡ ਟੈਕਨੀਸ਼ੀਅਨ ਅਤੇ ਆੱਪ੍ਰੇਸ਼ਨ ਥੀਏਟਰ ਟੈਕਨਾਲੋਜੀ ਸ਼ਾਮਲ ਹਨ ਆਈਸੀਯੂ ਟੈਕਨੀਸ਼ੀਅਨ, ਈਸੀਜੀ ਟੈਕਨੀਸ਼ੀਅਨ, ਫਾਰਮੇਸੀ ਸਹਾਇਕ ਸੀਟੀ ਟੈਕਨੀਸ਼ੀਅਨ ਅਤੇ ਏਂਡੋਸਕੋਪੀ ਟੈਕਨੀਸ਼ੀਅਨ, 12ਵੀਂ ਜਮਾਤ ਨੂੰ ਕਰਨ ਤੋਂ ਬਾਅਦ ਕੁਝ ਛੇ ਮਹੀਨੇ ਦੇ ਕੋਰਸ ਕਰ ਸਕਦੇ ਹਨ

12ਵੀਂ ਤੋਂ ਬਾਅਦ ਸਰਵੋਤਮ ਪੈਰਾਮਡੀਕਲ ਕੋਰਸ ਹਨ:

  • ਮੈਡੀਕਲ ਲੈਬ ਤਕਨੀਕੀ
  • ਮੈਡੀਕਲ ਐਕਸ-ਰੇ ਟੈਕਨਾਲੋਜੀ
  • ਡਾਕਟਰੀ ਰਿਕਾਰਡ ਤਕਨੀਕੀ
  • ਆਪਰੇਸ਼ਨ ਥੀਏਟਰ ਤਕਨੀਕੀ
  • ਡਾਇਲਸਿਸ ਤਕਨੀਕੀ
  • ਸਿਹਤ ਦੇਖ-ਭਾਲ
  • ਦੰਦਾਂ ਦੀ ਸਫ਼ਾਈ
  • ਪੈਰਾਮੈਡੀਕਲ ਕੋਰਸ

ਪੈਰਾਮੈਡੀਕਲ ਕੋਰਸ 3 ਮੁੱਖ ਸਵਰੂਪਾਂ ‘ਚ ਉਪਲੱਬਧ ਹਨ:

  • ਬੈਚਲਰ ਡਿਗਰੀ ਕੋਰਸ
  • ਡਿਪਲੋਮਾ ਸਰਟੀਫ਼ਿਕੇਟ ਕੋਰਸ
  • ਪ੍ਰਮਾਣ ਪੱਤਰ ਕੋਰਸ

ਕੁਝ ਪ੍ਰਸਿੱਧ ਪੈਰਾਮੈਡੀਕਲ ਕੋਰਸ: ਭੌਤਿਕ ਡਾਕਟਰੀ (ਫਿਜ਼ੀਓਥੈਰੇਪੀ)

ਫਿਜ਼ੀਓਥੈਰੇਪੀ ਇੱਕ ਹੈਲਥ ਕੇਅਰ ਵਪਾਰ ਹੈ ਜੋ ਮੁੱਖ ਰੂਪੀ ‘ਚ ਵਿਕਲਾਂਗ ਅਤੇ ਵਿਕਲਾਂਗਾਂ ਦੇ ਇਲਾਜ ਨਾਲ ਜੁੜਿਆ ਹੈ ਅਤੇ ਪ੍ਰੀਖਿਆ, ਮੁਲਾਂਕਣ, ਹੱਲ ਅਤੇ ਸਰੀਰਕ ਦਖਲਅੰਦਜੀ ਜ਼ਰੀਏ ਗਤੀਸ਼ੀਲਤਾ, ਕੰਮ ਕਰਨ ਦੀ ਸਮਰੱਥਾ, ਜੀਵਨ ਦੀ ਗੁਣਵੱਤਾ ਅਤੇ ਗਤੀਸ਼ੀਲਤਾ ਨੂੰ ਬੜਾਵਾ ਦੇਣਾ ਹੁੰਦਾ ਹੈ ਇੱਕ ਫਿਜ਼ੀਓਥੈਰੇਪੀ ਸਰੀਰਕ ਕਸਰਤ, ਗਰਮੀ, ਰੇਡੀਏਸ਼ਨ, ਪਾਣੀ ਬਿਜਲੀ ਆਦਿ ਜਿਹੀ ਇਲਾਜ ਕਰਨ ਲਈ ਉਪਯੋਗ ਕਰਦਾ ਹੈ ਅਤੇ ਕਮਜੋਰੀਆਂ ਦਾ ਇਲਾਜ ਕਰਨਾ ਅਤੇ ਖਰਾਬ ਮਾਸਪੇਸ਼ੀਆਂ, ਜੋੜਾਂ ਅਤੇ ਹੱਡੀਆਂ ਦਾ ਮੁੜ ਨਿਰਮਾਣ ਲਈ ਮਾਲਸ਼ ਕਰਦਾ ਹੈ
ਕੋਰਸ ਬੈਚਲਰ ਆਫ਼ ਫਿਜ਼ੀਓਥੈਰੇਪੀ (ਬੀਪੀਟੀ) 6 ਮਹੀਨੇ ਦੀ ਇੰਟਰਨਸ਼ਿਪ ਨਾਲ ਇੱਕ 4 ਸਾਲ ਦਾ ਕੋਰਸ ਹੈ

ਦਾਖਲੇ ਲਈ ਜ਼ਰੂਰੀ ਯੋਗਤਾ:

ਇੱਕ ਉਮੀਦਵਾਰ ਜੀਵ ਵਿਗਿਆਨ, ਭੌਤਿਕੀ ਅਤੇ ਵਿਹਾਰਕ ਸਹਿਤ ਰਸਾਇਣ ਵਿਗਿਆਨ ‘ਚ ਘੱਟੋ-ਘੱਟ 50 % ਨੰਬਰਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਲਗਭਗ 17 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਇਸ ਕੋਰਸ ‘ਚ ਉਮੀਦਵਾਰ ਦਾ ਦਾਖਲਾ ਯੋਗਤਾ ਅਤੇ ਦਾਖਲਾ ਪ੍ਰੀਖਿਆ ‘ਚ ਪ੍ਰਦਰਸ਼ਨ ‘ਤੇ ਨਿਰਭਰ ਕਰਦਾ ਹੈ

ਨੌਕਰੀ ਦੀ ਸੰਭਾਵਨਾ:

ਫਿਜ਼ੀਓਥੈਰੇਪਿਸਟ ਨੂੰ ਹਸਪਤਾਲਾਂ ‘ਚ ਕਿਤੇ ਵੀ ਰੁਜ਼ਗਾਰ ਮਿਲ ਸਕਦਾ ਹੈ ਆਈਸੀਯੂ ਜਾਂ ਗੇਰੀਯਾਟ੍ਰਿਕਸ ਨਿੱਜੀ ਪ੍ਰੈਕਟਿਸ ਲਈ ਵੀ ਮੌਕਾ ਹੁੰਦਾ ਹੈ

2 . ਵਪਾਰਕ ਡਾਕਟਰੀ (ਆਕਿਊਪੇਸ਼ਨਲ ਥੈਰੇਪੀ)

ਲੋਕਾਂ ਨੂੰ ਆਪਣੇ ਜੀਵਨ ਦੇ ਸਾਰੇ ਖੇਤਰਾਂ ‘ਚ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਕੇਂਦਰਿਤ ਹੈ ਓਟੀ ਜ਼ਰੂਰਤਾਂ ਵਾਲੇ ਬੱਚਿਆਂ ਦੀ ਮੱਦਦ ਕਰ ਸਕਦਾ ਹੈ, ਉਨ੍ਹਾਂ ਦੇ ਸਰੀਰਕ ਅਤੇ ਮੋਟਰ ਕੌਸ਼ਲ ‘ਚ ਸੁਧਾਰ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਆਤਮ ਸਨਮਾਨ ਅਤੇ ਉਪਲੱਬਧੀਆਂ ਦੀਆਂ ਭਾਵਨਾਵਾਂ ਨੂੰ ਵਧਾ ਸਕਦਾ ਹੈ ਇੱਕ ਕਿੱਤਾਮਈ ਥਰੈਪਿਸਟ ਸਰੀਰਕ ਤੌਰ ‘ਤੇ ਵਿਕਲਾਂਗ ਅਤੇ ਮਾਨਸਿਕ ਰੂਪ ‘ਚ ਮੰਦਬੁੱਧੀ ਵਿਅਕਤੀਆਂ ਨੂੰ ਮੁੜ ਤੋਂ ਸਿਹਤਮੰਦ ਕਰਦਾ ਹੈ ਹੱਥਾਂ ਦੀ ਕਲਾ, ਮੈਨੂਅਲ ਅਤੇ ਆੱਰਗੈਨਿਕ ਕਲਾ, ਮਨੋਰੰਜਨ ਅਤੇ ਰੋਜ਼ਾਨਾ ਦੇ ਜੀਵਨ ਦੀਆਂ ਗਤੀਵਧੀਆਂ ਜਿਵੇਂ ਵੱਖ-ਵੱਖ ਗਤੀਵਿਧੀਆਂ ‘ਚ ਸ਼ਾਮਲ ਹੋਣ ਮੁਤਾਬਕ ਇਹ ਇੱਕ ਤਰ੍ਹਾਂ ਦਾ ਇਲਾਜ ਪ੍ਰਦਾਨ ਕੀਤਾ ਗਿਆ ਹੈ

ਕੋਰਸ: ਬੈਚਲਰ ਆਫ਼ ਐਕਿਊਪੇਸ਼ਨਲ ਥੈਰੇਪੀ

(ਬੀਓਟੀ) 6 ਮਹੀਨੇ ਦੀ ਇੰਟਰਨਸ਼ਿਪ ਦੇ ਨਾਲ ਇੱਕ 4 ਸਾਲ ਦਾ ਕੋਰਸ ਹੈ
ਦਾਖਲੇ ਲਈ ਜ਼ਰੂਰੀ ਯੋਗਤਾ: ਉਮੀਦਵਾਰ ਨੂੰ ਭੌਤਿਕੀ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੇ ਨਾਲ 12ਵੀਂ ਜਮਾਤ ਦਾ ਪਾਸ ਹੋਣਾ ਲਾਜ਼ਮੀ ਹੈ ਬੀਓਟੀ ਗ੍ਰੈਜੂਏਟ ਕੋਰਸ ‘ਚ ਦਾਖਲ ਹੋਣ ਲਈ ਪ੍ਰੀਖਿਆ ‘ਚ ਸਾਰੇ ਉਮੀਦਵਾਰਾਂ ਲਈ ਦਾਖਲਾ ਫ਼ਾਰਮ ਭਰਨਾ
ਜਰੂਰੀ ਹੁੰਦਾ ਹੈ

3. ਰੇਡੀਓਗ੍ਰਾਫ਼ੀ

ਡਾਈਨੋਸਟਿਕ ਟੈਸਟ, ਰੇਡੀਓਗ੍ਰਾਫ਼ੀ ‘ਚ ਰੇਡੀਏਸ਼ਨ ਜ਼ਰੀਏ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਐਕਸ-ਰੇ, ਅਲਟ੍ਰਾਸਾਊਂਡ, ਸੀਟੀ ਸਕੈਨ ਅਤੇ ਐੱਮਆਰਆਈ ਆਦਿ ਸ਼ਾਮਲ ਹਨ ਇੱਕ ਰੇਡੀਓਗ੍ਰਾਫਰ ਮੈਡੀਕਲ ਟੀਮ ਦੇ ਨਾਲ ਕੰਮ ਕਰਦਾ ਹੈ
ਕੋਰਸ: ਸਾਇੰਸ ਸਟ੍ਰੀਮ ਨਾਲ 12ਵੀਂ ਪਾਸ ਸਟੂਡੈਂਟ ਬੀਐੱਸਸੀ ਇੰਨ ਰੇਡੀਓਗ੍ਰਾਫ਼ੀ ਕੋਰਸ ਕਰ ਸਕਦੇ ਹਨ ਇਸ ਤੋਂ ਇਲਾਵਾ ਸਰਟੀਫ਼ਿਕੇਟ ਅਤੇ ਡਿਪਲੋਮਾ ਕੋਰਸ ਦਾ ਵੀ ਰਾਹ ਹੈ

ਨੌਕਰੀ ਦੀਆਂ ਸੰਭਾਵਨਾਵਾਂ:

ਇੱਕ ਰੇਡੀਓਗ੍ਰਫ਼ਰ ਸਰਦਾਰੀ ਜਾਂ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ ਅਤੇ ਡਾਈਗਨੋਸਟਿਕ ਸੈਂਟਰ ‘ਚ ਨੌਕਰੀ ਕਰ ਸਕਦਾ ਹੈ

4 . ਮੈਡੀਕਲ ਲੈਬੋਰੇਟਰੀ:

ਤੁਹਾਨੂੰ ਦੱਸ ਦੇਈਏ ਕਿ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ ਨੂੰ ਕਲੀਨਿਕ ਲੈਬੋਰੇਟਰੀ ਸਾਇੰਸ ਵੀ ਕਿਹਾ ਜਾਂਦਾ ਹੈ ਇਸ ‘ਚ ਡਾਇਗਨੋਸਿਸ ਅਤੇ ਰੋਗਾਂ ਨਾਲ ਸਬੰਧਿਤ ਟੈਸਟ ਹੁੰਦੇ ਹਨ ਇਸ ‘ਚ ਕਲੀਨਿਕ ਟੈਕਨਾਲੋਜੀ, ਮਾਇਰਕ ਬਾਇਓਲੋਜੀ, ਬਲੱਡ ਬੈਂਕ ਅਤੇ ਇਮਿਊਨਾਲੋਜੀ ਮੁੱਖ ਹਨ ਮੈਡੀਕਲ ਟੈਕਨੀਸ਼ੀਅਨ ਲੈਬੋਰੇਟਰੀ ‘ਚ ਟੈਕਨੋਲਾਜਿਸਟ ਅਤੇ ਸੁਪਰਵਾਇਜ਼ਰ ਦੇ ਦਿਸ਼ਾ-ਨਿਰਦੇਸ਼ਾਂ ‘ਚ ਰੋਜ਼ਾਨਾ ਦੇ ਟੈਸਟਾਂ ਨਾਲ ਸਬੰਧਿਤ ਕੰਮ ਕਰਦੇ ਹਨ

ਨੌਕਰੀ ਦੀਆਂ ਸੰਭਾਵਨਾਵਾਂ:

ਇਹ ਕੋਰਸ ਕਰਨ ਵਾਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਖੂਨਦਾਨ ਸੈਂਟਰ, ਐਮਰਜੰਸੀ ਸੈਂਟਰ ਅਤੇ ਕਲੀਨਿਕ ‘ਚ ਜਾੱਬ ਕਰਦੇ ਹਨ

5. ਆੱਪਟੋਮੈਟ੍ਰੀ:

ਇਸ ਅਧੀਨ ਮਨੁੱਖ ਦੀਆਂ ਅੱਖਾਂ ਦੀ ਸੰਰਚਨਾ ਅਤੇ ਉਸ ਦੇ ਕੰਮ ਕਰਨ ਦਾ ਤਰੀਕਾ ਸ਼ਾਮਲ ਹੁੰਦਾ ਹੈ
ਇਸ ‘ਚ ਅੱਖਾਂ ਦੇ ਸ਼ੁਰੂ ਦੇ ਲੱਛਣ, ਲੈਂਸ ਦੀ ਵਰਤੋਂ ਅਤੇ ਹੋਰ ਪ੍ਰੇਸ਼ਾਨੀਆਂ ਨੂੰ ਪਰਖਿਆ ਜਾਦਾ ਹੈ ਤੁਸੀਂ ਆੱਪਟੋਮੈਟ੍ਰਿਕਸ ‘ਚ ਡਿਗਰੀ ਜਾ ਡਿਪਲੋਮਾ ਕੋਰਸ ਕਰ ਸਕਦੇ ਹੋ ਇਸ ‘ਚ ਬੈਚਲਰ ਆਫ਼ ਕਲੀਨਿਕ ਆੱਪਟੋਮੈਟ੍ਰੀ, ਡਿਪਲੋਮਾ ਇਨ ਆੱਪਥਲਮਿਕ ਟੈਕਨੀਕ ਮੁੱਖ ਕੋਰਸਾਂ ‘ਚ ਆਉਂਦੇ ਹਨ ਨੌਕਰੀ ਦੀਆਂ ਸੰਭਾਵਨਾਵਾਂ: ਇਸ ਦੇ ਬਾਅਦ ਅੱਖਾਂ ਦੇ ਹਸਪਤਾਲ ਅਤੇ ਕਲੀਨਿਕ ‘ਚ ਨੌਕਰੀ ਅਸਾਨੀ ਨਾਲ ਮਿਲ ਜਾਂਦੀ ਹੈ

6. ਫਾਰਮਾਸਿਸਟ:

ਇਸ ‘ਚ ਫਾਰਮਾਸਿਊਟਿਕਲ ਪ੍ਰੋਡਕਸ ਬਣਾਉਣਾ, ਫਾਰਮਾਸਿਊਟਿਕਲ ਪ੍ਰੋਡੈਕਸ਼ਨ ਦੇ ਤਰੀਕੇ ਇਜ਼ਾਤ ਕਰਨਾ ਅਤੇ ਕੁਆਲਿਟੀ ਕੰਟਰੋਲ ਆਦਿ ਕੇ ਕੰਮ ਆਉਂਦੇ ਹਨ ਫਾਰਮਾਸਿਸਟ ਡਰੱਗ ਮੈਨੂਫੈਕਰਿੰਗ ਕੰਪਨੀਆਂ, ਰਿਸਰਚ ਨਾਲ ਜੁੜੇ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਨਾਂ, ਡਿਸਪੈਂਸਰੀ ਅਤੇ ਮੈਡੀਕਲ ਸਟੋਰ ਆਦਿ ‘ਚ ਕੰਮ ਕਰ ਸਕਦੇ ਹਨ ਡਾਕਟਰਾਂ ਦੁਆਰਾ ਲਿਖੀ ਦਵਾਈਆਂ ਦੀ ਡਿਲੀਵਰੀ ਦਾ ਕੰਮ ਵੀ ਫਾਰਮਾਸਿਸਟ ਕਰਦੇ ਹਨ ਫਾਰਮਾਸਿਸਟ ਮੈਡੀਕਲ ਰਿਫ੍ਰੈਜੈਂਟੇਟਿਬ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ

ਕੋਰਸ:

ਇਸ ਲਈ ਦੋ ਸਾਲ ਦਾ ਡਿਪਲੋਮਾ ਇੰਨ ਫਾਰਮੈਸੀ (ਡੀ-ਫਾਰਮਾ) ਕਰ ਸਕਦੇ ਹੋ ਜੋ ਲੋਕ ਬੈਚਲਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਦੱਸ ਦਈਏ ਕਿ ਬੀਫਾਰਮਾਂ 4 ਸਾਲ ਦਾ ਕੋਰਸ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਐਮਫਾਰਮਾ ਦਾ ਪੀਰੀਅਡ ਡੇਢ ਜਾਂ ਦੋ ਸਾਲ ਦਾ ਹੁੰਦਾ ਹੈ

ਮਸ਼ਹੂਰ ਬੈਚਲਰ ਡਿਗਰੀ ਪੈਰਾਮੈਡੀਕਲ ਕੋਰਸ:

  • ਆੱਪ੍ਰੇਸ਼ਨ ਥਿਏਟਰ ਟੈਕਨਾਲੋਜੀ ‘ਚ ਬੀਐਸਸੀ
  • ਐਕਸ-ਰੇ ਟੈਕਨਾਲੋਜੀ ‘ਚ ਬੀਐਸਸੀ
  • ਰੇਡੀਓਗ੍ਰਾਫ਼ੀ ਅਤੇ ਮੈਡੀਕਲ ਇੰਮੇਜਿੰਗ ‘ਚ ਬੀਐਸਸੀ
  • ਡਾਈਲਸਿਸ ਟੈਕਨਾਲੋਜੀ ‘ਚ ਬੀਐਸਸੀ
  • ਮੈਡੀਕਲ ਰਿਕਾਰਡ ਟੈਕਨਾਲੋਜੀ ‘ਚ ਬੀਐਸਸੀ
  • ਆੱਪਟੀਕਲ ਟੈਕਨਾਲੋਜੀ ‘ਚ ਬੀਐਸਸੀ
  • ਬੈਚਲਰ ਆਫ਼ ਆੱਕਿਊਪ੍ਰੇਸ਼ਰ ਥੈਰੇਪੀ
  • ਬੈਚਲਰ ਆਫ਼ ਫਿਜ਼ੀਓਥੈਰੇਪੀ
  • ਭਾਸ਼ਣ ਥੈਰੇਪੀ ‘ਚ ਬੀਐਸਸੀ
  • ਬੀਏਐਸਐਲਪੀ ਕੋਰਸ
  • ਡਾਇਓਲੋਜੀ ‘ਚ ਬੀਐਸਸੀ
  • ਨੇਸਥੇਸਿਆ ਟੈਕਨਾਲੋਜੀ ‘ਚ ਬੀਐਸਸੀ
  • ਅਡੀਓਲੋਜੀ ਅਤੇ ਸਪੀਚਥੈਰੇਪੀ ‘ਚ ਬੀਐਸਸੀ
  • ਆੱਪਟੋਮੈਟ੍ਰੀ ‘ਚ ਬੀਐੱਸਸੀ
  • ਡਿਪਲੋਮਾ ਪੈਰਾਮੈਡੀਕਲ ਕੋਰਸ

ਪੈਰਾਮੈਡੀਕਲ ਨੌਕਰੀਆਂ:

ਪੈਰਾਮੈਡੀਕਲ ਕੋਰਸ ਕਰਨ ਤੋਂ ਬਾਅਦ ਉਮੀਦਵਾਰ ਪੈਰਾਮੈਡੀਕਲ ‘ਚ ਨੌਕਰੀਆਂ ਬਾਰੇ ਵੀ ਜਾਨਣਾ ਚਾਹੁੰਦੇ ਹਨ ਡਿਪਲੋਮਾ ਜਾਂ ਪ੍ਰਮਾਣ ਪੱਤਰ ਐਮਐਲਟੀ ਕੋਰਸ ਪੂਰਾ ਕਰਨ ਤੋਂ ਬਾਅਦ ਕੋਈ ਹਸਪਤਾਲ, ਕਲੀਨਿਕ, ਸਾਂਝੇ ਸਿਹਤ ਕੇਂਦਰ ਜਾਂ ਵਪਾਰਕ ਪ੍ਰਯੋਗਸ਼ਾਲਾਵਾਂ ‘ਚ ਮੈਡੀਕਲ ਲੈਬੋਰੇਟਰੀ ‘ਚ ਲੈਬੋਰੇਟਰੀ ਤਕਨੀਸ਼ੀਅਨ ਜਾਂ ਸਹਾਇਕ ਦੇ ਰੂਪ ‘ਚ ਕੰਮ ਕਰ ਸਕਦਾ ਹੈ

ਇਸ ਤੋਂ ਇਲਾਵਾ ਹੋਰ ਮੌਕੇ ਵੀ ਸ਼ਾਮਲ ਹਨ:

ਸਰਕਾਰੀ ਹਸਪਤਾਲ, ਨਿੱਜੀ ਹਸਪਤਾਲ, ਇੰਨ-ਹਾਊਸ ਲੈਬ ਦੇ ਨਾਲ ਕਲੀਨਿਕ, ਵਪਾਰਕ ਲੈਬ, ਸਾਂਝੇ ਸਿਹਤ ਕੇਂਦਰ

ਇਨ੍ਹਾਂ ਅਹੁਦਿਆਂ ਲਈ ਨਿਕਲ ਸਕਦੀਆਂ ਹਨ ਸਰਕਾਰੀ ਨੌਕਰੀਆਂ

  • ਸਟਾਫ਼ ਨਰਸ
  • ਫਿਜ਼ੀਓਥੈਰੇਪੀ
  • ਫਾਰਮਾਸਿਸਟ
  • ਇਲੈਕਟ੍ਰੋ ਕਾਰਡਿਓਗ੍ਰਾਫੀ ਤਕਨੀਸ਼ੀਅਨ
  • ਹੈੱਡ ਕਾਂਸਟੇਬਲ (ਨਰਸ/ ਏਐੱਨਐੱਮ)
  • ਹੈੱਡ ਕਾਂਸਟੇਬਲ (ਮੈਰਾਥਨ)

ਇਸ ਤਰ੍ਹਾਂ ਪੈਰਾ ਮੈਡੀਕਲ ਸਾਇੰਸ ਇੱਕ ਅਜਿਹਾ ਖੇਤਰ ਹੈ ਜੋ ਵਧੀਆ ਕੰਮ ਸੰਭਾਵਨਾਵਾਂ ਅਤੇ ਸਿਹਤ ਖੇਤਰ ‘ਚ ਮੱਦਦ ਕਰਨ ਦੇ ਪੇਸ਼ੇਵਰਾਂ ਲਈ ਸੰਤੋਸ਼ ਦੀ ਭਾਵਨਾ ਪ੍ਰਦਾਨ ਕਰ ਸਕਦਾ ਹੈ

ਪ੍ਰਮੁੱਖ ਪੈਰਾਮੈਡੀ ਸੰਸਥਾਨ

  • ਦਿੱਲੀ ਪੈਰਾਮੈਡੀਕਲ ਅਤੇ ਮੈਨੇਜਮੈਂਟ ਅਤੇ ਇੰੰਸਟੀਚਿਊਟ
  • ਏਮਸ: ਨਵੀਂ ਦਿੱਲੀ, ਸੀਐਮਸੀ, ਲੁਧਿਆਣਾ ਪਾ੍ਰਸਥੇਟਿਕਸ ਅਤੇ ਆਥੋਰਪੀਡਿਕਸ (ਸਫਦਰਜੰਗ ਹਸਪਤਾਲ, ਨਵੀਂ ਦਿੱਲੀ)
  • ਸੀਐਮਸੀ, ਬੇਗਲੂਰ, ਜਸਲੋਕ ਹਸਪਤਾਲ, ਮੁੰਬਈ, ਏਮਸ , ਨਵੀਂ ਦਿੱਲੀ
  • ਕੇਐਮਸੀ, ਵੈਲੂਰ, ਏਮਸ ਨਵੀਂ ਦਿੱਲੀ

ਤਨਖਾਹ:

  • ਪੇਰਾਮੈਡੀਕਲ ਕੋਰਸ ਕਰਨ ਤੋਂ ਬਾਅਦ ਤੁਹਾਡੀ ਸੈਲਰੀ ਤੁਹਾਡੇ ਰਾਹੀਂ ਕੀਤੇ ਗਏ ਕੋਰਸ ਅਤੇ ਤੁਹਾਡੇ ਤਜ਼ਰਬੇ, ਤੁਹਾਡੀ ਸਕਿੱਲਸ ‘ਤੇ ਨਿਰਭਰ ਕਰਦਾ ਹੈ ਤੁਹਾਡੀ ਸੈਲਰੀ ਪੈਕੇਜ 2,00,000 ਤੋਂ 5,00,000 ਪ੍ਰਤੀ ਸਾਲ ਤੱਕ ਹੋ ਸਕਦਾ ਹੈ ਵੱਖ-ਵੱਖ ਜਾੱਬ ਦੀ ਸੈਲਰੀ ਵੱਖ-ਵੱਖ ਹੁੰਦੀ ਹੈ
  • ਜਿਵੇਂ ਰੇਡੀਓਲੋਜੀ ਤਕਨੀਸ਼ੀਅਨ (ਲਗਭਗ 10,000 ਤੋਂ 50,000 ਪ੍ਰਤੀ ਮਹੀਨਾ)
  • ਹੈਲਥ ਕੇਅਰ ਅਸੀਸਟੈਂਸ (ਲਗਭਗ 5000 ਤੋਂ 15000 ਪ੍ਰਤੀ ਮਹੀਨਾ)
  • ਡਾਇਲਿਸਿਸ ਅਸੀਸਟੈਂਸ (ਲਗਭਗ 20,000 ਤੋਂ 50,000 ਪ੍ਰਤੀ ਮਹੀਨਾ)
  • ਲੈਬ ਤਕਨੀਸ਼ੀਅਨ (ਲਗਭਗ 10,000 ਤੋਂ 70,000 ਪ੍ਰਤੀ ਮਹੀਨਾ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!