ਕਦੇ ਸਾਡਾ ਸਮਾਂ ਆਪਸੀ ਇੰਟਰਐਕਸ਼ਨ ਕਰਦੇ ਹੋਏ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ, ਇੱਕ-ਦੂਜੇ ਨੂੰ ਸਮਝਣ ਅਤੇ ਪਛਾਣ ਦਾ ਦਾਇਰਾ ਵਧਾਉਣ ’ਚ ਲੰਘਦਾ ਸੀ ਅਜਿਹੇ ’ਚ ਭਾਵਨਾਵਾਂ ਦਾ ਭਰਪੂਰ ਪ੍ਰਗਟਾਵਾ ਹੁੰਦਾ ਸੀ ਅਤੇ ਇਮੋਸ਼ੰਸ ਦੀ ਹੈਲਦੀ ਐਕਸਰਸਾਈਜ਼ ਹੋ ਜਾਇਆ ਕਰਦੀ ਸੀ। ਪਰ ਅੱਜ ਦੇ ਖ਼ਪਤਕਾਰ ਸੱਭਿਆਚਾਰ ਨੇ ਸਾਰਾ ਦ੍ਰਿਸ਼ ਹੀ ਬਦਲ ਕੇ ਰੱਖ ਦਿੱਤਾ ਹੈ ਵੱਡੇ ਸ਼ਹਿਰਾਂ ’ਚ ਖੁੰਬਾਂ ਵਾਂਗ ਉੱਗ ਆਏ ਮੌਲ ਅੱਜ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਏ ਹਨ ਵੱਡੇ ਸ਼ਹਿਰਾਂ ਤੋਂ ਹੁਣ ਇਹ ਛੋਟੇ ਸ਼ਹਿਰਾਂ ਤੱਕ ਪਹੁੰਚਣ ਲੱਗੇ ਹਨ ਮੌਲ ਕਾਰਨ ਅੱਜ ਖਰੀਦਦਾਰੀ ਸੌਖੀ ਹੋ ਗਈ ਹੈ।
ਜਿੱਥੇ ਪਹਿਲਾਂ ਖਰੀਦਦਾਰੀ ਇੱਕ ਬੇਹੱਦ ਮੁਸ਼ਕਿਲ ਤੇ ਥਕਾਉਣ ਵਾਲਾ ਕੰਮ ਹੋਇਆ ਕਰਦਾ ਸੀ ਜਿਸ ’ਚ ਬੱਚੇ, ਬਜ਼ੁਰਗ ਜੇਕਰ ਨਾਲ ਹੋਣ ਤਾਂ ਹੋਰ ਵੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੌਲ (ਬਿੱਗਬਾਜ਼ਾਰ) ਸੱਭਿਆਚਾਰ ਦੇ ਪੈਦਾ ਹੋਣ ਨਾਲ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਗਈਆਂ ਹਨ ਹੁਣ ਛੁੱਟੀ ਦੇ ਦਿਨ ਜਦੋਂ ਮੌਲ ਜਾਣ ਦਾ ਪ੍ਰੋਗਰਾਮ ਬਣਦਾ ਹੈ ਤਾਂ ਬੱਚੇ ਸਭ ਤੋਂ ਜ਼ਿਆਦਾ ਉਤਸ਼ਾਹਿਤ ਫੀਲ ਕਰਦੇ ਹਨ ਉਨ੍ਹਾਂ ਦੇ ਮਨੋਰੰਜਨ ਦਾ ਉੱਥੇ ਪੂਰਾ ਇੰਤਜ਼ਾਮ ਹੁੰਦਾ ਹੈ ਪਲੇਅ ਕਾਰਨਰ ਉਨ੍ਹਾਂ ਲਈ ਸਭ ਤੋਂ ਵੱਡਾ ਆਕਰਸ਼ਣ ਹੁੰਦਾ ਹੈ ਦਰਅਸਲ ਕੀ ਬੱਚੇ, ਕੀ ਵੱਡੇ, ਸਾਰੇ ਇੱਥੇ ਭਰਪੂਰ ਇੰਜੁਆਏ ਕਰਦੇ ਹਨ।
ਕੱਪੜੇ ਇੱਕ ਤੋਂ ਇੱਕ ਲੇਟੈਸਟ ਡਿਜ਼ਾਇਨ ਦੇ ਇੱਥੇ ਮਿਲ ਜਾਣਗੇ ਘਰੇਲੂ ਔਰਤਾਂ ਲਈ ਰਸੋਈ ਦੇ ਸਾਮਾਨ ਦੀ ਵੀ ਖੂਬ ਵੈਰਾਇਟੀ ਮਿਲਦੀ ਹੈ ਇੱਥੇ ਦੁਕਾਨਾਂ ਇਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਸ਼ਾਪਰਸ ਆਰਾਮ ਨਾਲ ਖਰੀਦਦਾਰੀ ਕਰ ਸਕਣ ਮੌਲ ’ਚ ਕਈ ਫਲੋਰਸ ਹੁੰਦੇ ਹਨ, ਜਿਨ੍ਹਾਂ ’ਤੇ ਜਾਣ ਲਈ ਲਿਫਟ ਜਾਂ ਐਸਕੇਲੇਟਰ ਦੀ ਸੁਵਿਧਾ ਹੁੰਦੀ ਹੈ। ਦੁਕਾਨਾਂ ’ਤੇ ਸੇਲਸਮੈਨ ਜਾਂ ਸੇਲਸਗਰਲਜ਼ ਦਾ ਵਿਹਾਰ ਵੀ ਕਾਫੀ ਡੀਸੈਂਟ ਹੁੰਦਾ ਹੈ ਤੁਹਾਨੂੰ ਕਿਸੇ ਚੀਜ਼ ਨੂੰ ਖਰੀਦਣ ਲਈ ਉਹ ਫੋਰਸ ਨਹੀਂ ਕਰਦੇ ਚੀਜ਼ ਪਸੰਦ ਨਾ ਆਉਣ ’ਤੇ ਉਹ ਤੁਹਾਡਾ ਅਪਮਾਨ ਕਰਨ ਦੀ ਗੁਸਤਾਖ਼ੀ ਨਹੀਂ ਕਰਦੇ।
ਇਸ ਤਰ੍ਹਾਂ ਇੱਕ ਖੁਸ਼ਨੁਮਾ ਮਾਹੌਲ ਬਣਿਆ ਰਹਿੰਦਾ ਹੈ ਇੱਥੇ ਤੁਹਾਨੂੰ ਸਿਨੇਮਾ ਹਾਲ ਵੀ ਮਿਲ ਜਾਵੇਗਾ, ਫੂਡ ਕੋਰਟ ਵੀ ਵੱਡੇ ਜਿਹੇ ਮੌਲ ’ਚ ਘੁੰਮਦੇ-ਫਿਰਦੇ ਭੁੱਖ ਵੀ ਵਾਹਵਾ ਲੱਗ ਜਾਂਦੀ ਹੈ ਹਾਂ, ਸ਼ਾਪਿੰਗ ਦੌਰਾਨ ਪੈਸਾ ਕਾਫ਼ੀ ਖਰਚ ਹੋ ਜਾਂਦਾ ਹੈ ਬ੍ਰਾਂਡੇਡ ਚੀਜ਼ਾਂ ਮਹਿੰਗੀਆਂ ਤਾਂ ਹੁੰਦੀਆਂ ਹਨ ਪਰ ਨਾਲ ਹੀ ‘ਬਾਇ ਵਨ ਗੈੱਟ ਵਨ ਫ੍ਰੀ’ ਦਾ ਫੰਡਾ ਵੀ ਖੂਬ ਚੱਲਦਾ ਹੈ ਡਿਸਕਾਊਂਟ ਦੇ ਆਫਰ ਵੀ ਨਾਲ-ਨਾਲ ਚੱਲਦੇ ਹਨ ਮੌਲ ’ਚ ਸਵੇਰ ਤੋਂ ਸ਼ਾਮ ਕਿਵੇਂ ਲੰਘਦੀ ਹੈ, ਪਤਾ ਹੀ ਨਹੀਂ ਲੱਗਦਾ ਇਹ ਇੱਕ ਵਧੀਆ ਆਊਟਿੰਗ ਦਾ ਜ਼ਰੀਆ ਬਣ ਗਿਆ ਹੈ।
ਸਗੋਂ ਚੰਗੀ ਪਿਕਨਿਕ ਹੋ ਜਾਂਦੀ ਹੈ ਇੱਥੇ ਆ ਕੇ ਇੱਕ ਮਲਟੀਨੈਸ਼ਨਲ ਕੰਪਨੀ ਦੀ ਸੀਈਓ ਮਿਸ ਰਾਧਿਕਾ ਛਜਲਾਨੀ, ਜੋ ਕਿ ਸਿੰਗਲ ਹਨ, ਕਹਿੰਦੇ ਹਨ, ਮੈਂ ਆਪਣੀ ਛੁੱਟੀ ਦਾ ਦਿਨ ਮੌਲ ’ਚ ਹੀ ਬਿਤਾਉਂਦੀ ਹਾਂ, ਕਦੇ ਕਿਸੇ ਫਰੈਂਡ ਨਾਲ ਜਾਂ ਫਿਰ ਇਕੱਲੇ ਹੀ ਜ਼ਰਾ ਵੀ ਬੋਰੀਅਤ ਨਹੀਂ ਹੁੰਦੀ ਹੈ ਇੱਥੇ ਆ ਕੇ ਮੇਰੀ ਫਰੈਂਡ ਰਤਨਾ ਜੋ ਲੇਖਿਕਾ ਹਨ ਉਹ ਮੌਲ ’ਚ ਸਮਾਂ ਗੁਜ਼ਾਰਨਾ ਬਹੁਤ ਪਸੰਦ ਕਰਦੀ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਲਿਖਣ ਲਈ ਬਹੁਤ ਮਸੌਲਾ ਮਿਲ ਜਾਂਦਾ ਹੈ।
ਮਿਸਟਰ ਅਹੂਜਾ ਇੱਕ ਇਕੋਨਾਮਿਸਟ ਅਤੇ ਸੋਸ਼ਲ ਵਰਕਰ ਹਨ, ਕਹਿੰਦੇ ਹਨ ਕਿ ਮੌਲ ’ਚ ਸ਼ਾਪਿੰਗ ਕਰਨ ਨਾਲ ਸਮਾਂ ਅਤੇ ਮਿਹਨਤ ਦੋਵਾਂ ਦੀ ਬੱਚਤ ਹੁੰਦੀ ਹੈ ਹਾਲਾਂਕਿ, ਇੱਕ ਨੁਕਸਾਨ ਇਹ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸ਼ਾਪਿੰਗ ਹੋ ਜਾਂਦੀ ਹੈ ਰੁਮੌਲ ਲੈਣ ਜਾਓ ਤਾਂ ਸੂਟ ਆ ਜਾਂਦਾ ਹੈ ਅਜਿਹਾ ਵਾਕਈ ਹੁੰਦਾ ਹੈ ਬਜਟ ਤੋਂ ਕੁਝ ਉੱਪਰ ਹੀ ਚਲੇ ਜਾਂਦੇ ਹਾਂ ਅਸੀਂ ਇੱਥੇ ਕੈਸ਼ ਘਟ ਜਾਂਦਾ ਹੈ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਨਿੱਕਲ ਆਉਂਦਾ ਹੈ ਕਦੇ-ਕਦੇ ਸ਼ਾਪਿੰਗ ’ਤੇ ਪੁਆਇੰਟਸ ਮਿਲਣ ਦੀ ਸਕੀਮ ਦੇ ਲਾਲਚ ’ਚ ਆ ਕੇ ਫਿਊਚਰ ’ਚ ਡਿਸਕਾਊਂਟ ਮਿਲਣ ਦੀ ਖਿੱਚ ਵੀ ਸ਼ਾਪਰਸ ਨੂੰ ਲੁਭਾਉਂਦੀ ਹੈ ਇਹ ਸਭ ਮਾਰਕੀਟਿੰਗ ਦੇ ਫੰਡੇ ਹਨ ਜਿਨ੍ਹਾਂ ’ਚ ਵਿਅਕਤੀ ਉਲਝ ਜਾਂਦਾ ਹੈ।
ਪਰ ਇਹ ਵੀ ਸਹੀ ਹੈ ਕਿ ਮੌਲ ’ਚ ਹਰ ਸਾਮਾਨ ’ਤੇ ਟੈਗ ਲੱਗਾ ਹੋਣ ਨਾਲ ਮਨ ’ਚ ਠੱਗੇ ਜਾਣ ਦਾ ਡਰ ਘਰ ਨਹੀਂ ਕਰਦਾ ਜਦਕਿ ਮਾਰਕਿਟ ’ਚ ਖਰੀਦੀ ਗਈ ਚੀਜ਼ ਕੀਮਤ ਨੂੰ ਲੈ ਕੇ ਸ਼ੱਕ ਦੇ ਦਾਇਰੇ ’ਚ ਹੁੰਦੀ ਹੈ ਇਸ ਲਈ ਹਰ ਚੀਜ਼ ਦੇ ਫਾਇਦੇ-ਨੁਕਸਾਨ ਦੋਵੇਂ ਹੀ ਹਨ ਪਰ ਇਹ ਸੱਚ ਹੈ ਕਿ ਬਾਜ਼ਾਰ ਨੇ ਲੋਕਾਂ ਦਾ ਜੀਵਨ ਪੈਟਰਨ ਹੀ ਬਦਲ ਦਿੱਤਾ ਹੈ ਜਿੱਥੇ ਮਹਿੰਗਾਈ ਵਧੀ ਹੈ ਲੋਕਾਂ ਦੀ ਸਪੈਂਡਿੰਗ ਪਾਵਰ ਵੀ ਵਧੀ ਹੈ ਉਨ੍ਹਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਵਧਿਆ ਹੈ ਮੌਲ ਕਲਚਰ ਨੇ ਲੋਕਾਂ ਦੀ ਨਬਜ਼ ਫੜ ਲਈ ਹੈ ਅੱਜ ਇਹ ਬਿਗ ਬਾਜ਼ਾਰ ਆਮ ਬਾਜ਼ਾਰ ’ਤੇ ਹਾਵੀ ਹਨ ਇੱਥੇ ਪ੍ਰਦਰਸ਼ਨੀ ਦਾ ਮਜ਼ਾ ਵੀ ਹੈ ਅਤੇ ਪਿਕਨਿਕ ਦਾ ਵੀ ਗੱਡੀ ਪਾਰਕ ਕਰਨਾ ਵੀ ਇੱਥੇ ਪ੍ਰਾਬਲਮ ਨਹੀਂ ਹੈ ਪਾਰਕਿੰਗ ਤੱਕ ਸਾਮਾਨ ਲਿਫਟ ਰਾਹੀਂ ਆਰਾਮ ਨਾਲ ਲਿਆਂਦਾ ਜਾ ਸਕਦਾ ਹੈ ਕੋਈ ਧੱਕਾ-ਮੁੱਕੀ ਨਹੀਂ, ਕੋਈ ਈਵ ਟੀਜਿੰਗ ਨਹੀਂ ਫਿਰ ਕਿਉਂ ਨਾ ਮੌਲ ਕਲਚਰ ਦੇ ਲੋਕ ਦੀਵਾਨੇ ਬਣਨ ਅਤੇ ਉੱਥੇ ਓਨਾ ਹੀ ਲੁਤਫ ਉਠਾਉਣ ਜਿਵੇਂ ਕਿ ਕਦੇ ਮੇਲੇ-ਠੇਲਿਆਂ ’ਤੇ ਉਠਾਉਂਦੇ ਸੀ।
ਊਸ਼ਾ ਜੈਨ ‘ਸ਼ੀਰੀਂ’