lic-kanyadan-policy-boon-for-daughters

ਬੇਟੀਆਂ ਲਈ ਵਰਦਾਨ ਕੰਨਿਆਦਾਨ ਪਾੱਲਿਸੀ lic kanyadan policy boon for daughters
ਬੇਸ਼ੱਕ ਅੱਜ ਬੇਟੀਆਂ ਆਪਣੇ ਬਲਬੂਤੇ ਸਮਾਜ ’ਚ ਆਪਣੀ ਇੱਕ ਪਛਾਣ ਬਣਾ ਚੁੱਕੀਆਂ ਹਨ, ਪਰ ਇੱਕ ਪਿਤਾ ਲਈ ਬੇਟੀ ਸਬੰਧੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਮਨ ’ਚ ਹਮੇਸ਼ਾ ਰਹਿੰਦੀਆਂ ਹਨ ਇਨ੍ਹਾਂ ’ਚ ਸਭ ਤੋਂ ਵੱਡੀ ਜਿੰਮੇਵਾਰੀ ਬੇਟੀ ਦੀ ਸ਼ਾਦੀ ਨੂੰ ਲੈ ਕੇ ਹੁੰਦੀ ਹੈ

ਬੇਟੀ ਦੀ ਸ਼ਾਦੀ ਲਈ ਪੈਸੇ ਜੁਟਾਉਣ ਲਈ, ਪੂਰੀ ਜ਼ਿੰਦਗੀ ਘੱਟ ਪੈ ਜਾਂਦੀ ਹੈ ਜ਼ਰੂਰੀ ਹੈ ਕਿ ਇਸ ਦੇ ਲਈ ਕੋਈ ਅਜਿਹੀ ਯੋਜਨਾ ਤਿਆਰ ਕੀਤੀ ਜਾਵੇ, ਜੋ ਤੈਅ ਕਰੇ ਕਿ ਉਹ ਬੇਟੀ ਦੀ ਸਿੱਖਿਆ, ਵਿਆਹ ਅਤੇ ਉਸ ਦੀ ਜ਼ਿੰਦਗੀ ਨੂੰ ਵਿੱਤੀ ਸੁਰੱਖਿਆ ਦੇਵੇਗੀ ਕੇਂਦਰ ਸਰਕਾਰ ਵੱਲੋਂ ਸਮਾਜ ’ਚ ਕੰਨਿਆ ਭਰੂਣ ਹੱਤਿਆ ਵਰਗੇ ਅਪਰਾਧ ’ਤੇ ਕਾਬੂ ਪਾਉਣ ਲਈ ਕੰਨਿਆ ਹਿੱਤ ’ਚ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ

ਜਿਸ ’ਚ ਕੰਨਿਆ ਦੇ ਜਨਮ ’ਤੇ ਗਰਭਵਤੀ ਮਹਿਲਾਵਾਂ ਅਤੇ ਕੰਨਿਆ ਦੀ ਸਿਹਤ ਦੀ ਰੱਖਿਆ ਲਈ ਧਨਰਾਸ਼ੀ ਦਿੱਤੇ ਜਾਣ, ਸੁਕੰਨਿਆ ਸਮਰਿਧੀ ਯੋਜਨਾ ਕੰਨਿਆ ਦੇ ਉੱਜਵਲ ਭਵਿੱਖ ਲਈ, ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਆਦਿ ਅਜਿਹੀ ਹੀ ਇੱਕ ਪਾੱਲਿਸੀ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਐੱਲਆਈਸੀ ਕੰਨਿਆਦਾਨ ਪਾੱਲਿਸੀ ਸ਼ੁਰੂ ਕੀਤੀ ਗਈ ਹੈ, ਜੋ ਕਿ ਕੰਨਿਆ ਦੇ ਮਾਪਿਆਂ ਨੂੰ ਸ਼ਾਦੀ ਦੇ ਖਰਚ ਦੀ ਯੋਜਨਾ ਜਨਮ ਤੋਂ ਹੀ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ ਲਾਇਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਲਆਈਸੀ) ਦੇਸ਼ ਦੀ ਸਭ ਤੋਂ ਭਰੋਸੇਮੰਦ ਬੀਮਾ ਕੰਪਨੀ ਮੰਨੀ ਜਾਂਦੀ ਹੈ ਕੰਪਨੀ ਦੀਆਂ ਵੱਖ-ਵੱਖ ਪਾੱਲਿਸੀਆਂ ਹਨ

ਜਿਨ੍ਹਾਂ ’ਚ ਗਰੀਬ ਤੋਂ ਲੈ ਕੇ ਅਮੀਰ ਤਬਕੇ ਦੇ ਲੋਕ ਆਸਾਨੀ ਨਾਲ ਨਿਵੇਸ਼ ਕਰ ਸਕਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਪਾੱਲਿਸੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਐੱਲਆਈਸੀ ਨੇ ਬੇਟੀ ਦੀ ਸ਼ਾਦੀ ਲਈ ਹੀ ਬਣਾਇਆ ਹੈ
ਇਸ ਪਾੱਲਿਸੀ ਦਾ ਨਾਂਅ ‘ਜੀਵਨ ਸਾਥੀ’ ਪਾੱਲਿਸੀ (ਟੇਬਲ ਨੰਬਰ 933) ਰੱਖਿਆਂ ਹੈ ਇਸ ਨੂੰ ਕੰਨਿਆਦਾਨ ਪਾੱਲਿਸੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਯੋਜਨਾ ’ਚ 121 ਰੁਪਏ ਰੋਜ਼ ਦੇ ਹਿਸਾਬ ਨਾਲ ਕਰੀਬ 3600 ਰੁਪਏ ਦੀ ਮਹੀਨੇਵਾਰ ਪ੍ਰੀਮੀਅਮ ’ਤੇ ਇਹ ਪਲਾਨ ਮਿਲ ਸਕਦਾ ਹੈ ਪਰ ਜੇਕਰ ਕੋਈ ਇਸ ਤੋਂ ਘੱਟ ਪ੍ਰੀਮੀਅਮ ਜਾਂ ਇਸ ਤੋਂ ਜ਼ਿਆਦਾ ਪ੍ਰੀਮੀਅਮ ਵੀ ਦੇਣਾ ਚਾਹੇ ਤਾਂ ਇਹ ਪਲਾਨ ਮਿਲ ਸਕਦਾ ਹੈ

ਇਹ ਐਂਡੋਮੈਂਟ ਪਲਾਨ ਹੈ ਇਸ ’ਚ ਨਿਵੇਸ਼ ਕਰਨ ਲਈ ਘੱਟ ਤੋਂ ਘੱਟ ਉਮਰ 18 ਸਾਲ ਤੈਅ ਕੀਤੀ ਗਈ ਹੈ ਦੂਜੇ ਪਾਸੇ ਵੱਧ ਤੋਂ ਵੱਧ ਉਮਰ 50 ਸਾਲ ਨਿਰਧਾਰਤ ਹੈ ਪਾੱਲਿਸੀ ਟਰਮ ਦੀ ਗੱਲ ਕਰੀਏ ਤਾਂ ਇਹ 13 ਤੋਂ 25 ਸਾਲ ਨਿਰਧਾਰਤ ਹੈ ਖਾਸ ਗੱਲ ਇਹ ਹੈ ਕਿ ਤੁਸੀਂ ਜਿੰਨੇ ਵੀ ਸਾਲ ਦਾ ਟਰਮ ਚੁਣੋਗੇ ਉਸ ’ਚੋਂ ਤਿੰਨ ਸਾਲ ਘੱਟ ਹੀ ਤੁਹਾਨੂੰ ਪ੍ਰੀਮੀਅਮ ਭਰਨਾ ਹੋਵੇਗਾ ਇਸ ਪਾੱਲਿਸੀ ’ਚ ਘੱਟੋ-ਘੱਟ ਸਮ ਏਸ਼ਿਓਰਡ 1 ਲੱਖ ਰੁਪਏ ਤਾਂ ਉੱਥੇ ਹੀ ਵੱਧ ਤੋਂ ਵੱਧ ਦੀ ਕੋਈ ਸੀਮਾ ਨਹੀਂ ਹੈ ਇਸ ਪਾੱਲਿਸੀ ’ਚ ਡੈੱਥ ਬੈਨੀਫਿਟ ਵੀ ਦਿੱਤਾ ਜਾਂਦਾ ਹੈ

ਪਾੱਲਿਸੀਧਾਰਕ ਦੀ ਮੌਤ ਦੀ ਸਥਿਤੀ ’ਚ ਬਾਕੀ ਬਚੇ ਹੋਏ ਸਾਲਾਂ ਲਈ ਪ੍ਰੀਮੀਅਮ ਨਹੀਂ ਲਿਆ ਜਾਂਦਾ ਇਸਦੇ ਨਾਲ ਹੀ ਨਾਮਿਨੀ ਨੂੰ ਹਰ ਸਾਲ ਪਾੱਲਿਸੀਧਾਰਕ ਦੇ ਸਮ ਐਸ਼ਓਰਡ ਦਾ 10 ਫੀਸਦੀ ਮਿਲਦਾ ਰਹਿੰਦਾ ਹੈ, ਇਹ ਰਾਸ਼ੀ ਉਦੋਂ ਤੱਕ ਮਿਲੇਗਾ ਜਦੋਂ ਤੱਕ ਪਾੱਲਿਸੀ ਦੀ ਮੈਚਿਓਰਿਟੀ ਪੂਰੀ ਨਹੀਂ ਹੋ ਜਾਂਦੀ ਵਰਤਮਾਨ ’ਚ ਅਜਿਹੀ ਬੱਚਤ ਆਉਣ ਵਾਲੇ ਜੀਵਨ ਨੂੰ ਸੁਖਦ ਬਣਾਉਣ ’ਚ ਮੱਦਦਗਾਰ ਬਣਾਉਂਦੀ ਹੈ
ਉਦਾਹਰਨ ਦੇ ਤੌਰ ’ਤੇ ਇੱਕ 25 ਸਾਲ ਦਾ ਵਿਅਕਤੀ ਆਪਣੀ 3 ਸਾਲ ਦੀ ਬੇਟੀ ਦੀ ਸ਼ਾਦੀ ਲਈ 15 ਲੱਖ ਦਾ ਬਜ਼ਟ ਬਣਾਉਣਾ ਚਾਹੁੰਦਾ ਹੈ ਤਾਂ:-

ਉਮਰ: 25, ਟਰਮ 20, ਪੀਪੀਟੀ:17

  • ਪਹਿਲੇ ਸਾਲ ਪ੍ਰੀਮੀਅਮ 4.5ਪ੍ਰਤੀਸ਼ਤ ਟੈਕਸ ਦੇ ਨਾਲ:-

ਸਾਲਾਨਾ: 47479/-,
ਛਿਮਾਹੀ: 23990/-,
ਤਿਮਾਹੀ: 12120/-,
ਮਹੀਨਾ: 4040/-

  • ਦੂਜੇ ਸਾਲ ਪ੍ਰੀਮੀਅਮ ਤੋਂ 2.25 ਪ੍ਰਤੀਸ਼ਤ ਟੈਕਸ ਦੇ ਨਾਲ:

ਸਾਲਾਨਾ: 46456/-,
ਛਿਮਾਹੀ: 23990/-,
ਤਿਮਾਹੀ: 11859/-,
ਮਹੀਨਾ: 3953/-

  • ਕੁੱਲ ਅੰਦਾਜ਼ਨ ਦੇਣਯੋਗ ਪ੍ਰੀਮੀਅਮ: 790775/-
  • ਮੈਚਿਓਰਿਟੀ ’ਤੇ ਕੁੱਲ ਅੰਦਾਜ਼ਨ ਰਿਟਰਨ-15,28,000

ਜੇਕਰ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ:-

  • ਸਾਰੀਆਂ ਕਿਸ਼ਤਾਂ ਮੁਆਫ਼ ਹੋ ਜਾਂਦੀਆਂ ਹਨ –
  • ਪਿਤਾ ਦੀ ਸਾਧਾਰਨ ਮੌਤ ਹੋਣ ’ਤੇ 8.80 ਲੱਖ ਅਤੇ ਐਕਸੀਡੈਂਟਲ ਮੌਤ ਹੋਣ ’ਤੇ 17.80 ਲੱਖ ਸਾਲਾਨਾ ਰੁਪਏ ਮਿਲਣਗੇ
  • ਬੇਟੀ ਦੀ ਸਿੱਖਿਆ ਲਈ 80 ਹਜ਼ਾਰ ਸਾਲਾਨਾ ਮਿਲਦੇ ਰਹਿਣਗੇ
  • ਇਸ ਤੋਂ ਇਲਾਵਾ ਪਾਲਿਸੀ ਪੀਰੀਅਡ ਪੂਰਾ ਹੋਣ ’ਤੇ ਬੇਟੀ ਦੀ ਸ਼ਾਦੀ ਲਈ ਪੰਦਰਾਂ ਲੱਖ ਰੁਪਏ ਫਿਰ ਮਿਲਣਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!