ਖੁਸ਼ੀ ਨੂੰ ਕਰੋ ਹਾਇ, ਟੈਨਸ਼ਨ ਨੂੰ ਕਰੋ ਬਾੱਇ
ਆਧੁਨਿਕ ਮਾਹੌਲ ’ਚ ਰਹਿੰਦੇ ਹੋਏ ਲੋਕ ਟੈਨਸ਼ਨ ’ਚ ਜ਼ਿਆਦਾ ਹਨ ਅਤੇ ਖੁਸ਼ ਘੱਟ ਹਨ ਕਿਉਂਕਿ ਸਾਰੇ ਪਰਫੈਕਸ਼ਨਿਸ਼ਟ ਬਣਨਾ ਚਾਹੁੰਦੇ ਹਨ ਅਤੇ ਦੌੜ ’ਚ ਅੱਗੇ ਆਉਣਾ ਚਾਹੁੰਦੇ ਹਨ ਇਸ ਦੌੜ ’ਚ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇਨਸਾਨ ਹਾਂ ਬਸ ਆਪਣੀ ਉਪਯੋਗਤਾ ਸਾਬਤ ਕਰਨ ’ਚ ਅਸੀਂ ਦੌੜੇ ਚਲੇ ਜਾਂਦੇ ਹਾਂ ਜਿੱਥੇ ਅਸੀਂ ਜ਼ਰਾ-ਜਿਹਾ ਪਿੱਛੇ ਰਹੇ ਤਾਂ ਬਸ ਸਮਝਦੇ ਹਾਂ ਕਿ ਇਹ ਜੀਵਨ ਦਾ ਅੰਤ ਹੈ ਨਿਰਾਸ਼ਾ ਨੂੰ ਆਪਣੇ ਨਾਲ ਬੰਨ੍ਹ ਲੈਂਦੇ ਹਾਂ ਅਤੇ ਖੁਸ਼ੀ ਨੂੰ ਜੀਵਨ ਤੋਂ ਵਿਦਾ ਕਰ ਦਿੰਦੇ ਹਾਂ
ਇਹ ਨਹੀਂ ਸਮਝ ਪਾਉਂਦੇ ਕਿ ਟੈਨਸ਼ਨ ਲੈਣ ਨਾਲ ਕੁਝ ਨਹੀਂ ਬਣਦਾ ਟੈਨਸ਼ਨ ਬਸ ਸਾਨੂੰ ਕਮਜ਼ੋਰ ਬਣਾਉਂਦੀ ਹੈ ਜੇਕਰ ਇਸ ਨੂੰ ਸਮਝ ਲਈਏ ਤਾਂ ਅਸੀਂ ਖੁਸ਼ੀ ਨਾਲ ਹਾਇ ਕਰ ਸਕਦੇ ਹਾਂ ਅਤੇ ਟੈਨਸ਼ਨ ਨੂੰ ਬਾਇ ਅਕਸਰ ਲੋਕ ਆਫਿਸ ਅਤੇ ਫੈਮਿਲੀ ਲਾਈਫ ’ਚ ਟੈਨਸ਼ਨ ਦੇ ਰਹਿੰਦੇ ਸੰਤੁਲਨ ਨਹੀਂ ਬਣਾ ਪਾਉਂਦੇ ਅਜਿਹੇ ਲੋਕ ਵਿੱਚ ਹੀ ਝੂਲਦੇ ਰਹਿ ਜਾਂਦੇ ਹਨ ਨਾ ਉਨ੍ਹਾਂ ਨੂੰ ਘਰ ’ਚ ਸਕੂਨ ਮਿਲਦਾ ਹੈ ਨਾ ਆਫ਼ਿਸ ’ਚ ਹਰ ਸਮੇਂ ਉਨ੍ਹਾਂ ਦਾ ਸਾਥੀ ਬਣ ਕੇ ਉਨ੍ਹਾਂ ਦਾ ਪਿੱਛਾ ਕਰਦੀ ਰਹਿੰਦੀ ਹੈ
ਤਨਾਅ ਉਨ੍ਹਾਂ ਨੂੰ ਚਿੜਚਿੜਾ ਅਤੇ ਗੰਭੀਰ ਬਣਾ ਦਿੰਦਾ ਹੈ ਅਜਿਹੇ ਲੋਕ ਚਾਹੁੰਦੇ ਹੋਏ ਵੀ ਹਾਸੇ ਖੁਸ਼ੀ ਭਰਿਆ ਜੀਵਨ ਨਹੀਂ ਜੀਅ ਪਾਉਂਦੇ ਅਜਿਹੇ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੇ ਮਨ ਨੂੰ ਟਟੋਲਣਾ ਚਾਹੀਦਾ ਹੈ ਕਿ ਮਨ ਕੀ ਚਾਹੁੰਦਾ ਹੈ? ਜੋ ਮਨ ਚਾਹੁੰਦਾ ਹੈ ਦਿਮਾਗ ਤੋਂ ਸੋਚ ਕੇ ਉਨ੍ਹਾਂ ਨੂੰ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਸਮੱਸਿਆ ਦਾ ਹੱਲ ਤੁਸੀਂ ਲੱਭ ਲਵੋਂਗੇ ਅਤੇ ਕੁਝ ਤਨਾਅ ਘੱਟ ਹੋ ਜਾਣਗੇ
Table of Contents
ਆਓ ਦੇਖੀਏ ਕਿਹੜੀਆਂ ਗੱਲਾਂ ’ਤੇ ਅਸੀਂ ਧਿਆਨ ਦੇ ਕੇ ਖੁਸ਼ੀ ਨਾਲ ਹੱਥ ਮਿਲਾ ਸਕਦੇ ਹਾਂ
ਨਾ ਕਰੋ ਕੱਲ੍ਹ ਦੀ ਚਿੰਤਾ
ਕੱਲ੍ਹ ਕੀ ਹੋਣਾ ਹੈ, ਕਿਸੇ ਨੂੰ ਪਤਾ ਨਹੀਂ ਫਿਰ ਚਿੰਤਾ ਦਾ ਕੀ ਲਾਭ ਜੋ ਬੀਤ ਗਿਆ, ਉਸ ਨੂੰ ਤੁਸੀਂ ਰਿਵਰਸ ਨਹੀਂ ਕਰ ਸਕਦੇ ਉਸ ਤੋਂ ਸਿੱਖ ਕੇ ਆਪਣਾ ਅੱਜ ਸੰਵਾਰ ਸਕਦੇ ਹੋ ਕੱਲ੍ਹ ਦਾ ਸੋਚ-ਸੋਚ ਕੇ ਜਿਸ ’ਤੇ ਸਾਡਾ ਵੱਸ ਨਹੀਂ, ਗਮ ਨੂੰ ਹੀ ਬਸ ਗਲੇ ਲਾ ਸਕਦੇ ਹਾਂ ਫਿਰ ਕੀ ਲਾਭ? ਸਾਨੂੰ ਚਾਹੀਦਾ ਹੈ ਅਸੀਂ ਆਪਣੇ ਅੱਜ ਨੂੰ ਬਿਹਤਰ ਬਣਾਈਏ ਅਤੇ ਗਮ ਦੀ ਪੋਟਲੀ ਨੂੰ ਆਪਣੇ ਤੋਂ ਦੂਰ ਰੱਖੀਏੇ
ਰਹੋ ਰਿਲੈਕਸ
ਕਦੇ-ਕਦੇ ਅਜਿਹਾ ਮੌਕਾ ਆਉਂਦਾ ਹੈ ਜਦੋਂ ਕੰਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਤੁਸੀਂ ਉਸ ਨੂੰ ਝੱਲ ਨਹੀਂ ਸਕਦੇ ਅਜਿਹੇ ’ਚ ਖੁਦ ਨੂੰ ਸਮਝਾਓ ਕਿ ‘ਬਸ ਹੁਣ ਹੋਰ ਨਹੀਂ, ਬਹੁਤ ਹੋ ਗਿਆ’ ਥੋੜ੍ਹੀ ਦੇਰ ਲਈ ਅੱਖਾਂ ਬੰਦ ਕਰਕੇ ਆਰਾਮ ਕਰੋ ਅਤੇ ਆਪਣਾ ਪਸੰਦੀਦਾ ਮਿਊਜ਼ਿਕ ਸੁਣੋ ਜੇਕਰ ਤੁਸੀਂ ਦਫ਼ਤਰ ’ਚ ਹੋ ਤਾਂ 10 ਮਿੰਟ ਦਾ ਸਮਾਂ ਕੱਢ ਕੇ ਰਿਲੈਕਸ ਕਰਨ ਨਾਲ ਤੁਸੀਂ ਜ਼ਿਆਦਾ ਬਿਹਤਰ ਮਹਿਸੂੁਸ ਕਰੋਂਗੇ
ਮਨ ਦੀ ਵੀ ਸਫਾਈ ਕਰੋ
ਜਿਸ ਤਰ੍ਹਾਂ ਅਸੀਂ ਹਰ ਰੋਜ਼ ਨਹਾਉਂਦੇ ਹਾਂ, ਸਰੀਰ ਦੀ ਸਫਾਈ ਲਈ ਅਤੇ ਦੰਦਾਂ ਦੀ ਸਫਾਈ ਲਈ ਪੇਸਟ ਬੁਰਸ਼ ਕਰਦੇ ਹਾਂ ਉਸੇ ਤਰ੍ਹਾਂ ਮਨ ਦੀ ਸਫਾਈ ਲਈ ਹਰ ਰੋਜ਼ ਮੈਡੀਟੇਸ਼ਨ ਕਰੀਏ ਮੈਡੀਟੇਸ਼ਨ ਨੂੰ ਆਪਣੇ ਰੂਟੀਨ ਦਾ ਹਿੱਸਾ ਬਣਾਓ ਕਿਉਂਕਿ ਸਾਡਾ ਮਨ ਸਾਨੂੰ ਮਾਨਸਿਕ ਰੋਗੀ ਬਣਾਉਂਦਾ ਹੈ ਕਿਉਂਕਿ ਮਨ ’ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ, ਸ਼ਬਦ, ਭਾਵਨਾਵਾਂ ਉੱਭਰਦੀਆਂ ਰਹਿੰਦੀਆਂ ਹਨ ਅਜਿਹੇ ’ਚ ਉਸ ਨੂੰ ਆਰਾਮ ਦੇਣਾ ਅਤਿ ਜ਼ਰੂਰੀ ਹੈ ਅਤੇ ਮੇੈਡੀਟੇਸ਼ਨ ਨਾਲ ਵਿਚਾਰਾਂ ਨੂੰ ਸ਼ਾਂਤ ਕਰੋ ਤਾਂ ਕਿ ਮਨ ਦੇ ਵਿਕਾਰ ਦੂਰ ਹੋਣ
ਜਿਵੇਂ ਹਾਂ, ਠੀਕ ਹਾਂ
ਸੰਸਾਰ ’ਚ ਸਾਰੇ ਇਨਸਾਨ ਵੱਖ-ਵੱਖ ਸੁਭਾਅ ਦੇ ਹਨ ਕਿਸੇ ਦਾ ਸੁਭਾਅ ਦੂਜੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦਾ ਕਿਉਂਕਿ ਇਸ ਜਹਾਨ ’ਚ ਕੋਈ ਪਰਫੈਕਟ ਨਹੀਂ ਹੈ ਇਸ ਲਈ ਖੁਦ ਦੀ ਤੁਲਨਾ ਦੂਜਿਆਂ ਨਾਲ ਨਾ ਕਰੋ ਹਾਂ, ਕਿਸੇ ਨੂੰ ਆਪਣਾ ਆਦਰਸ਼ ਮੰਨ ਸਕਦੇ ਹੋ ਪਰ ਆਪਣੇ ਹਾਲਾਤ, ਆਪਣੇ ਸੁਭਾਅ ਨੂੰ ਸੈਂਟਰ ਮੰਨਦੇ ਹੋਏ ਅੱਗੇ ਵਧੋ
ਕਰੋ ਕੁਦਰਤ ਨਾਲ ਦੋਸਤੀ
ਕੁਦਰਤ ਦਾ ਪੂਰਾ ਆਨੰਦ ਲਓ ਖੁੱਲ੍ਹੇ ਆਕਾਸ਼ ’ਚ ਪੰਛੀਆਂ ਨੂੰ ਉੱਡਦਾ ਦੇਖੋ, ਪਾਰਕ ’ਚ ਬੱਚਿਆਂ, ਬੁੱਢਿਆਂ ਦੀਆਂ ਕਿਰਿਆਵਾਂ ਨੂੰ ਦੇਖੋ ਕੁਝ ਦੇਰ ਨਿਹਾਰਨ ਨਾਲ ਹੀ ਤੁਹਾਨੂੰ ਸਕੂਨ ਮਿਲੇਗਾ ਅਤੇ ਤੁਸੀਂ ਖੁਸ਼ਮਿਜਾਜ਼ ਹੋਵੋਗੇ
ਦੋਸਤ ਬਣਾਓ
ਦਫ਼ਤਰ ’ਚ ਦੋਸਤ ਬਣਾਓ ਕਦੇ-ਕਦੇ ਉਨ੍ਹਾਂ ਨਾਲ ਡਿੱਨਰ, ਪਿਕਚਰ ਦਾ ਪ੍ਰੋਗਰਾਮ ਬਣਾਓ ਜਾਂ ਆਸ-ਪਾਸ ਘੁੰਮਣ ਦਾ ਤਾਂ ਕਿ ਤੁਸੀਂ ਓਨੇ ਸਮੇਂ ਤੱਕ ਤਨਾਅਮੁਕਤ ਰਹਿ ਸਕੋਂ ਆਪਣੇ ਕਾਲਜ ਫਰੈਂਡਸ ਜੇਕਰ ਉਹ ਉਸੇ ਸ਼ਹਿਰ ’ਚ ਹਨ ਤਾਂ ਉਨ੍ਹਾਂ ਨਾਲ ਸੰਬੰਧ ਬਣਾਈ ਰੱਖੋ ਆਪਣੀਆਂ ਕੁਝ ਸਮੱਸਿਆਵਾਂ ਵੀ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਮਨ ਦੇ ਵਿਚਾਰ, ਮਨ ’ਚ ਉੱਠਣ ਤਾਂ ਸਵਾਲਾਂ ਦਾ ਸ਼ਾਇਦ ਉਹ ਕੁਝ ਹੱਲ ਕਰ ਸਕਣ
ਮੱਦਦ ਕਰੋ
ਕਿਸੇ ਕਲੱਬ ਜਾਂ ਐਨਜੀਓ ਦੇ ਮੈਂਬਰ ਬਣ ਕੇ ਤੁਸੀਂ ਜ਼ਰੂਰਤਮੰਦਾਂ ਦੀ ਮੱਦਦ ਕਰ ਸਕਦੇ ਹੋ ਦੂਜਿਆਂ ਦੀ ਮੱਦਦ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ
ਨੀਤੂ ਗੁਪਤਾ