ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਵਾਰ ਪੜ੍ਹੇ-ਲਿਖੇ ਲੋਕ ਵੀ ਜਿੱਥੇ ਪਿੱਛੇ ਰਹਿ ਜਾਂਦੇ ਹਨ, ਉਹੀ ਕੰਮ ਆਮ ਸਮਝ ਵਾਲੇ ਲੋਕ ਕਿਵੇਂ ਕਰ ਜਾਂਦੇ ਹਨ? ਅਜਿਹੀ ਮਿਸਾਲ ਇੱਕ ਨਹੀਂ ਹੈ, ਕਈ ਹਨ ਐਡੀਸਨ ਦੀ ਗੱਲ ਹੋਵੇ ਜਾਂ ਆਈਨਸਟੀਨ ਦੀ ਜਾਂ ਅੱਜ ਦੇ ਜ਼ਮਾਨੇ ਦੇ ਬਿੱਲ ਗੇਟਸ, ਜਿਨ੍ਹਾਂ ਨੇ ਪੜ੍ਹਾਈ ਅਧੂਰੀ ਛੱਡ ਦਿੱਤੀ ਸਾਡੇ ਦੇਸ਼ ’ਚ ਵੀ ਕਈ ਅਜਿਹੇ ਉਦਯੋਗਪਤੀ ਹਨ ਜੋ ਐਨਾ ਜ਼ਿਆਦਾ ਪੜ੍ਹੇ ਵੀ ਨਹੀਂ ਹਨ, ਪਰ ਆਪਣੇ ਕੰਮ ’ਚ ਉਸਤਾਦ ਹਨ। (Brain Power)
ਅਸਲ ਗੱਲ ਇਹ ਹੈ ਕਿ ਉਹ ਆਪਣੇ ਦਿਮਾਗ ਦੀ ਜ਼ਿਆਦਾ ਵਰਤੋਂ ਕਰਦੇ ਹਨ ਤੁਸੀਂ ਵੀ ਆਪਣੇ ਦਿਮਾਗ ਨੂੰ ਵਿਕਸਿਤ ਕਰ ਸਕਦੇ ਹੋ ਇਸ ਲਈ ਜ਼ਰੂਰੀ ਹੈ ਆਪਣੇ ਦਿਮਾਗ ਦੀਆਂ ਹੱਦਾਂ ਨੂੰ ਤੋੜ ਕੇ ਸੋਚਣਾ, ਫਿਰ ਗੱਲ ਹੋਵੇ ਪੜ੍ਹਾਈ-ਲਿਖਾਈ ਦੀ ਜਾਂ ਰੋਜ਼ਾਨਾ ਦੀ ਜ਼ਿੰਦਗੀ ’ਚ ਫੈਸਲੇ ਲੈਣ ਦੀ। ਆਓ! ਦਿਮਾਗ ਦਾ ਸਮੁੱਚਾ ਵਿਕਾਸ ਕਰਨ ਲਈ ਕੁਝ ਦਿਮਾਗੀ ਕਸਰਤਾਂ ਦੀ ਮੱਦਦ ਲਈਏ ਲਗਾਤਾਰ ਇਨ੍ਹਾਂ ਨੂੰ ਕਰਨ ਨਾਲ ਤੁਹਾਡੇ ਦਿਮਾਗ ’ਚ ਖੁੱਲ੍ਹ ਕੇ ਸੋਚਣ ਦੀਆਂ ਸ਼ਕਤੀਆਂ ਦਾ ਵਿਕਾਸ ਹੋਵੇਗਾ ਅਤੇ ਉਸ ਦੀਆਂ ਸਮਰੱਥਾਵਾਂ ਦਾ ਕੁਦਰਤੀ ਢੰਗ ਨਾਲ ਵਿਸਥਾਰ ਹੋਵੇਗਾ। (Brain Power)
ਚਿੱਤਰ ਸ਼ਕਤੀ: ਭਾਵ ਦਿਮਾਗ ’ਚ ਦ੍ਰਿਸ਼ਾਂ ਦੇ ਚਿੱਤਰਨ ਦੀ ਸਮਰੱਥਾ, ਇਸ ਲਈ ਅੱਖਾਂ ਬੰਦ ਕਰੋ ਅਤੇ ਮਨ ਦੇ ਪਰਦੇ ’ਤੇ ਇੱਕ ਗੋਲੇ ਦੀ ਕਲਪਨਾ ਕਰੋ, ਹੁਣ ਇੱਕ ਚੌਰਸ ਆਕ੍ਰਿਤੀ ਬਣਾਓ ਅਤੇ ਫਿਰ ਤ੍ਰਿਕੋਣ ਦੀ ਰਚਨਾ ਕਰੋ। ਇਸ ਨੂੰ ਕਰਕੇ ਦੇਖਣਾ ਮਹੱਤਵਪੂਰਨ ਹੈ ਕੁਝ ਲੋਕ ਬੜੀ ਸਰਲਤਾ ਨਾਲ ਇਹ ਕਰ ਲੈਂਦੇ ਹਨ ਤਾਂ ਕੁਝ ਨੂੰ ਹੌਂਸਲੇ ਤੋਂ ਕੰਮ ਲੈਣਾ ਹੋਵੇਗਾ। ਜੇਕਰ ਤੁਹਾਨੂੰ ਮਨ ਦੇ ਪਟਲ ’ਤੇ ਇਹ ਆਕ੍ਰਿਤੀਆਂ ਨਾ ਦਿਖਾਈ ਦੇਣ ਤਾਂ ਇੱਕ ਕਾਗਜ਼ ’ਤੇ ਇਨ੍ਹਾਂ ਆਕ੍ਰਿਤੀਆਂ ਨੂੰ ਬਣਾ ਕੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰੋ ਅਤੇ ਫਿਰ ਅੱਖਾਂ ਬੰਦ ਕਰਕੇ ਉਨ੍ਹਾਂ ਦੀ ਰਚਨਾ ਕਰੋ ਇਹ ਕੋਸ਼ਿਸ਼ਾਂ ਰੰਗ ਲਿਆਉਣਗੀਆਂ ਅਤੇ ਤੁਹਾਡੀਆਂ ਵਿਚਾਰ ਪੇਸ਼ੀਆਂ ਨੂੰ ਇਸ ਨਾਲ ਨਿਸ਼ਚਿਤ ਹੀ ਬੜਾ ਫਾਇਦਾ ਪਹੁੰਚੇਗਾ।
ਜਦੋਂ ਇਹ ਕਰਨਾ ਤੁਹਾਡੇ ਲਈ ਅਸਾਨ ਹੋ ਜਾਵੇ ਤਾਂ ਉਸ ਨੂੰ ਦੂਜੇ ਪੱਧਰ ’ਤੇ ਲੈ ਜਾਓ, ਮਨ ਪਟਲ ’ਤੇ ਗੋਲਕਾਰ ਆਕ੍ਰਿਤੀ ਦੀ ਕਲਪਨਾ ਕਰੋ ਅਤੇ ਉਸ ਨੂੰ ਹੀ ਚੌਰਸ ਅਤੇ ਫਿਰ ਤ੍ਰਿਕੋਣ ’ਚ ਬਦਲੋ। ਧੁਨੀ ਨਾਲ ਖੇਡਣ ਦੀ ਸਮਰੱਥਾ: ਇਸ ਦੇ ਲਈ ਦਿਮਾਗ ’ਚ ਇੱਕ ਰੇਡੀਓ ਦੀ ਕਲਪਨਾ ਕਰੋ ਹੁਣ ਕੋਈ ਵੀ ਪੰਗਤੀ ਜੋ ਤੁਹਾਨੂੰ ਚੰਗੀ ਲੱਗੇ, ਚੁਣ ਲਓ ਸ਼ੁਰੂਆਤੀ ਸਮੇਂ ’ਚ ਇਹ ਪੰਗਤੀ ਛੋਟੀ ਅਤੇ ਸਰਲ ਹੋਵੇ ਤਾਂ ਬਿਹਤਰ ਹੋਵੇਗਾ ਉਦਾਹਰਨ ਲਈ ਮੇਰਾ ਭਾਰਤ ਮਹਾਨ ਆਪਣੇ ਦਿਮਾਗ ’ਚ ਇਹ ਪੰਗਤੀ ਸੁਣੋ ਹੁਣ ਕਲਪਨਾ ਕਰੋ ਕਿ ਤੁਹਾਡਾ ਦਿਮਾਗ ਇੱਕ ਰੇਡੀਓ ਹੈ ਅਤੇ ਨਾੱਬ ਘੁਮਾ ਕੇ ਆਵਾਜ਼ ਥੋੜ੍ਹੀ ਘੱਟ ਕਰ ਦਿਓ… ਹੌਲੀ-ਹੌਲੀ ਆਵਾਜ਼ ਘੱਟ ਕਰਦੇ ਜਾਓ, ਐਨੀ ਘੱਟ ਕਿ ਉਹ ਸੁਣਾਈ ਹੀ ਨਾ ਦੇਵੇ ਹੁਣ ਆਵਾਜ਼ ਨੂੰ ਤੇਜ਼ ਕਰਨਾ ਸ਼ੁਰੂ ਕਰੋ ਅਤੇ ਮਹਿਸੂਸ ਕਰੋ ਕਿ ਉੱਚੇ ਸੁਰ ’ਚ ਇਹ ਆਵਾਜ਼ ਕਿਹੋ-ਜਿਹੀ ਸੁਣਾਈ ਦੇਵੇਗੀ। (Brain Power)
ਹੁਣ ਇਸ ਸਮਰੱਥਾ ਨੂੰ ਵੀ ਅਗਲੇ ਪੱਧਰ ਤੱਕ ਲੈ ਚੱਲੋ ਸੋਚੋ ਕਿ ਇਹ ਪੰਗਤੀ ਬਹੁਤ ਹੌਲੀ ਗਤੀ ਨਾਲ ਤੁਹਾਡੇ ਦਿਮਾਗ ’ਚ ਵੱਜ ਰਹੀ ਹੈ ਫਿਰ ਇੱਕਦਮ ਤੇਜ਼ ਗਤੀ ਨਾਲ ਉਸ ਨੂੰ ਦਿਮਾਗ ’ਚ ਚਲਾ ਕੇ ਦੇਖੋ ਇਹ ਕਸਰਤ ਤੁਹਾਡੇ ਦਿਮਾਗ ’ਚ ਸੋਚਣ-ਘੜਨ ਦੀ ਸਮੱਰਥਾ ਦਾ ਵਿਸਥਾਰ ਕਰੇਗੀ ਅਤੇ ਇਹ ਸਭ ਕਰਨ ’ਚ ਮਜ਼ਾ ਵੀ ਬਹੁਤ ਆਵੇਗਾ। ਇਸ ਤੋਂ ਇਲਾਵਾ ਹਰ ਦਿਨ ਕੋਈ ਇੱਕ ਰੰਗ ਚੁਣ ਲਓ ਅਤੇ ਪੂਰੇ ਦਿਨ ਉਸ ਰੰਗ ’ਤੇ ਧਿਆਨ ਕੇਂਦਰਿਤ ਕਰੋ ਦੇਖੋ ਤੁਹਾਡੀ ਜ਼ਿੰਦਗੀ ’ਚ ਉਸ ਰੰਗ ਦੀ ਕੀ ਭੂਮਿਕਾ ਹੈ ਜਦੋਂ ਤੁਸੀਂ ਖਾਸ ਤੌਰ ’ਤੇ ਇੱਕ ਰੰਗ ’ਤੇ ਧਿਆਨ ਕੇਂਦਰਿਤ ਕਰੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਤੁਸੀਂ ਅਜਿਹੀ-ਅਜਿਹੀ ਜਗ੍ਹਾ ’ਤੇ ਉਸ ਰੰਗ ਨੂੰ ਦੇਖੋਗੇ ਜਿੱਥੇ ਪਹਿਲਾਂ ਤੁਸੀਂ ਧਿਆਨ ਹੀ ਨਹੀਂ ਦਿੱਤਾ ਹੋਵੇਗਾ। (Brain Power)
ਕਾਲਾ, ਸਫੈਦ, ਪੀਲਾ, ਨੀਲਾ, ਹਰਾ, ਲਾਲ ਲਗਾਤਾਰ ਕਈ ਦਿਨਾਂ ਤੱਕ ਤੁਸੀਂ ਇਹ ਅਭਿਆਸ ਕਰ ਸਕਦੇ ਹੋ ਇਸ ਤੋਂ ਬਾਅਦ ਆਵਾਜ਼ਾਂ ’ਤੇ ਧਿਆਨ ਕੇਂਦਰਿਤ ਕਰੋ, ਇੱਕ ਦਿਨ ਫੁਸਫੁਸਾਹਟ ਅਤੇ ਬਹੁਤ ਮੱਧਮ ਆਵਾਜ਼ਾਂ ’ਤੇ ਧਿਆਨ ਕੇਂਦਰਿਤ ਕਰੋ ਤੁਹਾਨੂੰ ਹੈਰਾਨੀ ਹੋਵੇਗੀ ਕਿ ਰੌਲੇ-ਰੱਪੇ ’ਚ ਵੀ ਤੁਸੀਂ ਝੀਂਗੁਰ ਦੀ ਆਵਾਜ਼, ਚਿੜੀਆਂ ਦਾ ਚਹਿਕਣਾ ਅਤੇ ਕਦੇ ਪੈਂਦੀਆਂ ਬੂੰਦਾਂ ਦੀ ਟਪ-ਟਪ ਸੁਣ ਸਕੋਗੇ ਇਸ ਤੋਂ ਇਲਾਵਾ ਕੁੱਤਿਆਂ ਦੇ ਭੌਂਕਣ ਨੂੰ ਆਪਣਾ ਵਿਸ਼ਾ ਬਣਾਓ ਦੇਖੋ ਵੱਖ-ਵੱਖ ਕੁੱਤੇ ਕਿਸ ਤਰ੍ਹਾਂ ਭੌਂਕਦੇ ਹਨ, ਭਾਵ ਇੱਕ ਅਲਸੇਸ਼ੀਅਨ ਅਤੇ ਇੱਕ ਪਾਮੇਰੀਅਨ ਦੇ ਭੌਂਕਣ ’ਚ ਕੀ ਫਰਕ ਹੈ, ਜਾਂ ਫਿਰ ਇਹ ਕਿ ਗੁੱਸੇ ’ਚ ਭੌਂਕਦੇ ਕੁੱਤੇ ਅਤੇ ਆਮ ਕੁੱਤੇ ਦੀ ਆਵਾਜ਼ ’ਚ ਕੀ ਫ਼ਰਕ ਹੈ। (Brain Power)
ਦੇਖਦੇ ਹੀ ਦੇਖਦੇ ਤੁਹਾਡੀ ਸਮਰੱਥਾ ਵਧ ਜਾਵੇਗੀ ਇਹ ਨਾ ਸਮਝੋ ਕਿ ਇਸ ਨਾਲ ਸਿਰਫ ਤੁਹਾਡੀ ਦੇਖਣ ਅਤੇ ਸੁਣਨ ਦੀ ਸਮੱਰਥਾ ਵਧ ਰਹੀ ਹੈ ਕਿਉਂਕਿ ਇਸ ਨਾਲ ਤੁਹਾਡੇ ਦਿਮਾਗ ਤੇ ਸੁੱਤੇ ਕੇਂਦਰ ਜਾਗ ਰਹੇ ਹਨ ਚੀਜ਼ਾਂ ’ਚ ਜੋ ਬਰੀਕ ਫਰਕ ਹੈ ਉਸ ਨੂੰ ਸਮਝਣ ਦੀ ਸ਼ਕਤੀ ਜਾਗ੍ਰਿਤ ਹੋਵੇਗੀ ਇੱਕ ਆਮ ਵਿਅਕਤੀ ਅਤੇ ਇੱਕ ਪੇਸ਼ੇਵਰ ’ਚ ਸਭ ਤੋਂ ਵੱਡਾ ਫਰਕ ਇਹੀ ਹੁੰਦਾ ਹੈ ਕਿ ਜੀਨੀਅਸ ਬਰੀਕੀਆਂ ਵੀ ਸਮਝਦਾ ਹੈ ਅਤੇ ਉਨ੍ਹਾਂ ਨੂੰ ਖਿਆਲ ’ਚ ਰੱਖ ਕੇ ਚੋਣ ਕਰ ਸਕਦਾ ਹੈ ਅਤੇ ਫੈਸਲਾ ਲੈ ਸਕਦਾ ਹੈ ਇਨ੍ਹਾਂ ਕਸਰਤਾਂ ਨੂੰ ਕਰਕੇ ਦੇਖੋ ਅਤੇ ਖੁਦ ਨੂੰ ਹੈਰਾਨ ਕਰ ਦਿਓ। (Brain Power)
ਪੁਨੀਤ ਭਟਨਾਗਰ