ਮਨੁੱਖ ਨੂੰ ਗੈਰ ਗੱਲ ਤੋਂ ਦੁਖੀ ਨਾ ਹੋ ਕੇ ਸਦਾ ਮਸਤ ਰਹਿਣ ਦਾ ਸੁਭਾਅ ਬਣਾਉਣਾ ਚਾਹੀਦਾ ਹੈ ਦੁਨੀਆਂ ’ਚ ਐਨੇ ਝਮੇਲੇ ਹਨ ਕਿ ਉਨ੍ਹਾਂ ਤੋਂ ਬਚਣਾ ਬਹੁਤ ਔਖਾ ਹੁੰਦਾ ਹੈ ਫਿਰ ਵੀ ਖੁਦ ਨੂੰ ਐਨਾ ਰੁੱਝੇ ਰੱਖਣਾ ਚਾਹੀਦਾ ਤਾਂ ਕਿ ਵਿਅਰਥ ਜਾਂ ਫਾਲਤੂ ਸੋਚਣ ਦਾ ਸਮਾਂ ਹੀ ਨਾ ਮਿਲ ਸਕੇ ਇਸ ਨਾਲ ਨਕਾਰਾਤਮਕ ਵਿਚਾਰਾਂ ਤੋਂ ਬਚਿਆ ਜਾ ਸਕਦਾ ਹੈ। ਜੀਵਨ ਨੂੰ ਰਹੱਸਮਈ ਨਹੀਂ ਬਣਾਉਣਾ ਚਾਹੀਦਾ ਕਿ ਉਹ ਉਨ੍ਹਾਂ ਰਹੱਸਾ ਨੂੰ ਸੁਲਝਾਉਂਦਾ ਫਿਰੇ ਅਤੇ ਫਿਰ ਪੇ੍ਰਸ਼ਾਨ ਹੁੰਦਾ ਰਹੇ ਜੀਵਨ ਨੂੰ ਜਿੰਨਾ ਆਸਾਨ ਤਰੀਕੇ ਨਾਲ ਜੀਆ ਜਾਵੇ, ਓਨਾ ਹੀ ਮਨੁੱਖ ਲਈ ਚੰਗਾ ਹੁੰਦਾ ਹੈ ਇਸ ਨਾਲ ਮਨੁੱਖ ਫਾਲਤੂ ਦੀ ਪ੍ਰੇਸ਼ਾਨੀ ਤੋਂ ਦੂਰ ਰਹਿੰਦਾ ਹੈ ਅਤੇ ਉਸਦੀ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ ਉਹ ਆਪਣੇ ਜੀਵਨ ’ਚ ਆਪਣੇ ਘਰ-ਪਰਿਵਾਰ ਦੀ ਲੋੜਾਂ ਨੂੰ ਪੂਰਾ ਕਰਨ ਲਈ ਅਤੇ ਸਮਾਜ-ਸੇਵਾ ਦੇ ਕਈ ਉਪਯੋਗੀ ਕੰਮ ਕਰ ਸਕਦਾ ਹੈ। (Mystify Life)
ਇਸ ਜੀਵਨ ਦੀ ਸੱਚਾਈ ਇਹੀ ਹੈ ਕਿ ਸੁੱਖ-ਸ਼ਾਂਤੀ ਨਾਲ ਜਿਉਣ ਲਈ ਮਨੁੱਖ ਨੂੰ ਖਾਣੇ ਲਈ ਸਿਰਫ਼ ਦੋ ਰੋਟੀਆਂ ਅਤੇ ਪਹਿਨਣ ਲਈ ਦੋ ਜੋੜੇ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ ਮਨੁੱਖ ਸ਼ਾਨ ਦਿਖਾਉਣ ਲਈ ਆਪਣੀਆਂ ਲੋੜਾਂ ਨੂੰ ਜਿੰਨਾ ਚਾਹੇ ਵਧਾ ਲਵੇ, ਉਸ ਨਾਲ ਉਸਨੂੰ ਦੁੱਖ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ ਪ੍ਰੇਸ਼ਾਨੀ ਨਾਲ ਜਿਉਣ ਲਈ ਉਸਨੂੰ ਚਾਰ ਮੋਟਰਾਂ, ਦੋ ਬੰਗਲੇ ਅਤੇ ਉਸਦਾ ਬਣਾਇਆ ਸਾਰਾ ਤਾਮਝਾਮ ਜਾਂ ਸਮਰਾਜ ਵੀ ਘੱਟ ਪੈ ਜਾਂਦਾ ਹੈ ਉਸਦੇ ਲਈ ਭੱਜ-ਦੌੜ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ। (Mystify Life)
ਉਮਰ ਦੇ ਬੀਤਣ ’ਤੇ ਅਮੀਰ-ਗਰੀਬ, ਪੜ੍ਹੇ-ਲਿਖੇ ਸਭ ਲੋਕਾਂ ਦੀ ਇੱਕੋ ਜਿਹੀ ਹਾਲਤ ਹੋਣ ਲੱਗਦੀ ਹੈ ਇਸ ਲਈ ਚਿੰਤਾ ਅਤੇ ਟੈਨਸ਼ਨ ਨੂੰ ਛੱਡ ਕੇ ਮਸਤ ਰਹਿਣ ਦਾ ਅਭਿਆਸ ਕਰਨਾ ਚਾਹੀਦਾ ਹੈ ਇਸ ਨਾਲ ਸਿਹਤ ’ਤੇ ਬੁਰਾ ਪ੍ਰਭਾਵ ਨਹੀਂ ਪੈਂਦਾ ਜੇਕਰ ਸਿਹਤ ਵਿਗੜ ਜਾਂਦੀ ਹੈ ਤਾਂ ਜੀਵਨ ਦਾ ਆਨੰਦ ਹੀ ਖ਼ਤਮ ਹੋ ਜਾਂਦਾ ਹੈ ਤਾਂ ਮਨੁੱਖ ਦੀ ਜਿਉਣ ਦੀ ਇੱਛਾ ਹੀ ਖ਼ਤਮ ਹੋਣ ਲੱਗਦੀ ਹੈ ਉਸਨੂੰ ਅਪਣਾ ਜੀਵਨ ਭਾਰ ਲੱਗਣ ਲੱਗਦਾ ਹੈ ਉਸ ਸਮੇਂ ਮਨੁੱਖ ਈਸ਼ਵਰ ਤੋਂ ਉਸਨੂੰ ਇਸ ਸੰਸਾਰ ਤੋਂ ਚੁੱਕ ਲੈਣ ਦੀ ਪ੍ਰਾਰਥਨਾ ਕਰਨ ਲੱਗਦਾ ਹੈ ਜਦਕਿ ਮਨੁੱਖ ਨੂੰ ਆਪਣੇ ਕਰਮਾਂ ਅਨੁਸਾਰ ਮਿਲੇ ਸਾਹਾਂ ਨੂੰ ਪੂਰਾ ਕਰਨਾ ਹੀ ਪੈਂਦਾ ਹੈ। (Mystify Life)
ਉਸ ਤੋਂ ਪਹਿਲਾਂ ਉਸਨੂੰ ਇਸ ਜੀਵਨ ਤੋਂ ਮੁਕਤੀ ਨਹੀਂ ਮਿਲਦੀ ਨੌਜਵਾਨ ਹੁੰਦੇ-ਹੁੰਦੇ ਮਨੁੱਖ ਯੋਗ ਬਣਕੇ ਵਪਾਰ ਜਾਂ ਨੌਕਰੀ ਕਰਨ ਲੱਗਦਾ ਹੈ ਉਸ ਸਮੇਂ ਉਸਦੀ ਉੱਡਾਨ ਆਕਾਸ਼ ਛੂੰਹਣਾ ਚਾਹੁੰਦੀ ਹੈ ਉਹ ਆਪਣੇ ਖੰਭ ਪਸਾਰ ਕੇ ਉੱਡਦਾ ਫਿਰਦਾ ਹੈ ਫਿਰ ਉਸਦਾ ਆਪਣਾ ਪਰਿਵਾਰ ਬਣਦਾ ਹੈ ਉਹ ਉਸ ਦੀਆਂ ਸੁੱਖ-ਸਹੂਲਤਾਂ ਨੂੰ ਪੂਰਾ ਕਰਨ ’ਚ ਲੱਗ ਜਾਂਦਾ ਹੈ ਬੱਚਿਆਂ ਨੂੰ ਸੈਟਲ ਕਰਕੇ ਉਨ੍ਹਾਂ ਦੇ ਵਿਆਹ ਕਰਦਾ ਹੈ ਫਿਰ ਆਪਣੇ ਪੋਤੇ-ਪੋਤੀਆਂ ਨਾਲ ਮਸਤ ਹੋ ਜਾਂਦਾ ਹੈ ਇਸ ਹਾਲਤ ’ਚ ਜ਼ਿਆਦਾ ਪੜ੍ਹੇ-ਲਿਖੇ ਅਤੇ ਘੱਟ ਪੜ੍ਹੇ-ਲਿਖੇ ਸਾਰੇ ਇੱਕੋ ਜਿਹੇ ਹੀ ਹੁੰਦੇ ਹਨ ਸਾਰੇ ਲੋਕਾਂ ਦੀ ਥੋੜ੍ਹੀ-ਬਹੁਤੀ ਇਹੀ ਲੜੀ ਰਹਿੰਦੀ ਹੈ।
ਸੱਠ ਸਾਲ ਦੀ ਅਵਸਥਾ ਤੱਕ ਪਹੁੰਚਣ ਤੱਕ ਉੱਚੇ ਅਹੁਦੇ ਅਤੇ ਹੇਠਲੇ ਅਹੁਦੇ ਵਾਲੇ ਸਾਰੇ ਇੱਕੋ ਵਰਗੇ ਹੀ ਹੋ ਜਾਂਦੇ ਹਨ ਮਨੁੱਖ ਆਪਣੀਆਂ ਸੇਵਾਵਾਂ ਤੋਂ ਮੁਕਤ ਹੋ ਕੇ ਰਿਟਾਇਰ ਹੋ ਜਾਂਦਾ ਹੈ ਚਪੜਾਸੀ ਵੀ ਅਧਿਕਾਰੀ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਵੱਲ ਦੇਖਣ ਤੋਂ ਕਤਰਾਉਂਦਾ ਹੈ ਉਸਨੂੰ ਸਮਾਂ ਬਿਤਾਉਣ ਦੀ ਸਮੱਸਿਆਂ ਹੋਣ ਲੱਗਦੀ ਹੈ ਹਾਲੇ ਤੱਕ ਜ਼ਿੰਦਗੀ ’ਚ ਭੱਜਦੌੜ ਹੋ ਰਹੀ ਹੁੰਦੀ ਹੈ ਅਚਾਨਕ ਹੀ ਉਸਨੂੰ ਖਾਲੀਪਣ ਅਖਰਨ ਲੱਗਦਾ ਹੈ ਸੂਰਤ ਅਤੇ ਬਦਸੂਰਤ ਸਭ ਇੱਕ ਵਰਗੇ ਹੀ ਦਿੱਖਣ ਲੱਗਦੇ ਹਨ ਕੋਈ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਚਿਹਰੇ ’ਤੇ ਝੁਰੜੀਆਂ ਪੈਣ ਲੱਗਦੀਆਂ ਹਨ ਅੱਖਾਂ ਦੇ ਹੇਠਾਂ ਕਾਲੇ ਧੱਬੇ ਛੁਪਾਏ ਨਹੀਂ ਛੁਪਦੇ ਵਾਲਾਂ ਦੀ ਸਫੈਦੀ ਅਤੇ ਨਜ਼ਰ ਦੀ ਕਮਜ਼ੋਰੀ ਚੁਗਲੀ ਕਰ ਹੀ ਦਿੰਦੀ ਹੈ। (Mystify Life)
ਉਮਰ ਜਦੋਂ ਸੱਤਰ ਸਾਲ ਦੀ ਹੋਣ ਲੱਗਦੀ ਹੈ, ਉਸ ਸਮੇਂ ਵੱਡਾ ਘਰ ਅਤੇ ਛੋਟਾ ਘਰ ਇੱਕੋ ਜਿਹੇ ਹੋ ਜਾਂਦੇ ਹਨ ਗੋਡਿਆਂ ਦਾ ਦਰਦ ਅਤੇ ਹੱਡੀਆਂ ਦਾ ਗਲਣਾ ਪ੍ਰੇਸ਼ਾਨ ਕਰਨ ਲੱਗਦਾ ਹੈ ਮਨੁੱਖ ਨਾ ਚਾਹੁੰਦੇ ਹੋਏ ਵੀ ਬੈਠੇ ਰਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਹ ਛੋਟੀ ਜਗ੍ਹਾ ’ਚ ਵੀ ਗੁਜ਼ਾਰਾ ਕਰ ਸਕਦਾ ਹੈ ਘਰ ’ਚ ਵੀ ਉਸਦਾ ਚੱਲਣਾ-ਫਿਰਨਾ ਮੁਸ਼ਕਿਲ ਹੋ ਜਾਂਦਾ ਹੈ ਉੱਪਰਲੀਆਂ ਮੰਜਿਲਾਂ ’ਚ ਰਹਿਣ ਵਾਲੇ ਬਹੁਤ ਪ੍ਰੇਸ਼ਾਨ ਹੁੰਦੇ ਹਨ ਘਰ ’ਚ ਲਿਫਟ ਹੋਵੇ ਤਾਂ ਗੱਲ ਵੱਖ ਹੈ ਨਹੀਂ ਤਾਂ ਘਰ ’ਚੋਂ ਬਾਹਰ ਨਿਕਲਣਾ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦਾ ਉਸਨੂੰ ਕਿਤੇ ਵੀ ਜਾਣ ਲਈ ਸਹਾਰੇ ਦੀ ਜ਼ਰੂਰਤ ਮਹਿਸੂਸ ਹੋਣ ਲੱਗਦੀ ਹੈ।
ਮਨੁੱਖ ਦੀ ਉਮਰ ਜਦੋਂ ਅੱਸੀ ਸਾਲ ਦੀ ਅਵਸਥਾ ਤੱਕ ਪਹੁੰਚ ਜਾਂਦੀ ਹੈ, ਤਾਂ ਉਸਦੇ ਕੋਲ ਧਨ ਦਾ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੀ ਹੋ ਜਾਂਦਾ ਹੈ ਇਸ ਉਮਰ ’ਚ ਖਾਣਾ ਘੱਟ ਹੋ ਜਾਂਦਾ ਹੈ ਸਰੀਰ ਦਿਨ-ਬ-ਦਿਨ ਕਮਜ਼ੋਰ ਹੋਣ ਲੱਗਦਾ ਹੈ ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਉਸਨੂੰ ਬੱਚਿਆਂ ਦੇ ਸਹਾਰੇ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਉਮਰ ’ਚ ਜੇਕਰ ਉਹ ਕਿਤੇ ਧਨ ਖਰਚ ਕਰਨਾ ਵੀ ਚਾਹੇ ਤਾਂ ਉਸਨੂੰ ਸਮਝ ਹੀ ਨਹੀਂ ਆਉਂਦੀ ਕਿ ਉਸਨੂੰ ਕਿੱਥੇ ਖਰਚ ਕਰਨਾ ਹੈ? ਜੀਵਨ ’ਚ ਜਰੂਰਤਾਂ ਨੂੰ ਪੂਰਾ ਕਰਨ ਲਈ ਉਸਨੂੰ ਅਪਣਾ ਹੱਥ ਬੱਚਿਆਂ ਅੱਗੇ ਨਾ ਫੈਲਾਉਣਾ ਪਵੇ, ਇਸ ਲਈ ਉਸਦੇ ਕੋਲ ਧਨ ਦਾ ਹੋਣਾ ਜ਼ਰੂਰੀ ਹੁੰਦਾ ਹੈ। (Mystify Life)
ਇਸ ਤੋਂ ਵੀ ਜ਼ਿਆਦਾ ਨੱਬੇ ਸਾਲ ਦੀ ਅਵਸਥਾ ਤੱਕ ਪਹੁੰਚਣ ’ਤੇ ਮਨੁੱਖ ਦਾ ਸੋਣਾ ਅਤੇ ਜਾਗਣਾ ਇੱਕੋ ਵਰਗੇ ਹੀ ਹੋ ਜਾਂਦੇ ਹਨ ਜਾਗਣ ਦੇ ਬਾਵਜੂਦ ਵੀ ਉਸਨੂੰ ਸਮਝ ਨਹੀਂ ਆਉਂਦਾ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ? ਉਹ ਆਪਣੀਆਂ ਢਿੱਲੀਆਂ ਇੰਦਰੀਆਂ ਕਾਰਨ ਆਪਣੇ ਸਰੀਰ ਤੋਂ ਅਸਮਰਥ ਹੋ ਜਾਂਦਾ ਹੈ ਉਸਦੀ ਕੰਮ ਦੀ ਸਮੱਰਥਾ ਘੱਟ ਹੋ ਜਾਂਦੀ ਹੈ ਥੋੜ੍ਹਾ-ਬਹੁਤ ਅਪਣਾ ਕੰਮ ਹੀ ਉਹ ਕਰ ਲਵੇ, ਉਹੀ ਉਸਦੇ ਲਈ ਬਹੁਤ ਹੁੰਦਾ ਹੈ ਕਮਜ਼ੋਰ ਹੋਣ ਕਾਰਨ ਉਸਦਾ ਚਿੜਚਿੜਾਪਨ ਵਧਣ ਲੱਗਦਾ ਹੈ। (Mystify Life)
ਉਸਦੀ ਯਾਦਦਾਸ਼ਤ ’ਚ ਵੀ ਕਮਜ਼ੋਰੀ ਆਉਣ ਲੱਗਦੀ ਹੈ ਸਰੀਰ ਦੀ ਇਸ ਲੜੀ ਤੋਂ ਹਰ ਮਨੁੱਖ ਨੂੰ ਲੰਘਣਾ ਪੈਂਦਾ ਹੈ ਸਾਰਾ ਦਿਨ ਬੱਚਿਆਂ ਨੂੰ ਕੋਸਣ ਦੀ ਥਾਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣਾ ਚਾਹੀਦਾ ਹੈ ਬੱਚੇ ਕਿਵੇਂ ਵੀ ਹੋਣ, ਕੰਮ ਤਾਂ ਉਹੀ ਕਰਨਗੇ ਆਪਣਾ ਸਨਮਾਨ ਬਣਾਏ ਰੱਖਣ ਲਈ ਮਨੁੱਖ ਨੂੰ ਸੰਵੇਦਨਸ਼ੀਲ ਬਣੇ ਰਹਿਣਾ ਚਾਹੀਦਾ ਹੈ ਬੱਚਿਆਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸਨੂੰ ਅਣਦੇਖਿਆ ਕਰ ਦੇਣਾ ਚਾਹੀਦਾ ਹੈ ਉਨ੍ਹਾਂ ਦੀ ਬੁਰਾਈ ਕਰਨ ਦੀ ਥਾਂ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ ਜੇਕਰ ਮਨੁੱਖ ਸੁੱਖ ਨਾਲ ਜੀਵਨ ਜਿਉਣਾ ਚਾਹੁੰਦਾ ਹੈ ਤਾਂ ਨਕਾਰਾਤਮਕ ਵਿਚਾਰਾਂ ਦੀ ਥਾਂ ਉਸਨੂੰ ਸਦਾ ਸਕਾਰਾਤਮਕ ਬਣਨਾ ਚਾਹੀਦਾ ਹੈ। (Mystify Life)