ਛੋਟਾ ਹੋ ਕੇ ਵੀ ਭੈਣ ਦੇ ਸੁਫਨਿਆਂ ਨੂੰ ਦਿੱਤੇ ਨਵੇਂ ਖੰਭ -Raksha Bandhan
ਰੱਖੜੀ ਦੇ ਤਿਉਹਾਰ ਨੂੰ ਭੈਣ-ਭਰਾ ਦਾ ਪਵਿੱਤਰ ਬੰਧਨ ਏਦਾਂ ਹੀ ਨਹੀਂ ਕਿਹਾ ਜਾਂਦਾ, ਉਨ੍ਹਾਂ ’ਚ ਇੱਕ -ਦੂਜੇ ਲਈ ਸਮੱਰਪਣ ਦੀ ਭਾਵਨਾ ਭਰੀ ਹੁੰਦੀ ਹੈ ਇੱਕ-ਦੂਜੇ ਨੂੰ ਹਰ ਕਦਮ ’ਤੇ ਸਹਾਰਾ ਦੇਣ ਦਾ ਹੌਂਸਲਾ ਰਹਿੰਦਾ ਹੈ ਇੱਕ-ਦੂਜੇ ਨੂੰ ਅੱਗੇ ਵਧਾਉਣ ਲਈ ਡੂੰਘੀ ਸੋਚ ਰਹਿੰਦੀ ਹੈ ਇਸ ਰੱਖੜੀ ਦੇ ਤਿਉਹਾਰ ’ਚ ਅਸੀਂ ਅਜਿਹੇ ਭਰਾ ਦੇ ਅਨੋਖੇ ਜੀਵਨ ਤੋਂ ਜਾਣੂ ਕਰਾਵਾਂਗੇ, ਜਿਸ ਨੇ ਉਮਰ ’ਚ ਛੋਟਾ ਹੋ ਕੇ ਵੀ ਆਪਣੀ ਵੱਡੀ ਭੈਣ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਈ
ਦੁਸ਼ਯੰਤ… ਇਸ ਨਾਂਅ ਦਾ ਅਰਥ ਵੀ ਇਹੀ ਹੈ ਕਿ ਮਜ਼ਬੂਤ ਵਿਅਕਤੀਤੱਵ ਦਾ ਧਾਰਨੀ ਹੋਣਾ ਆਪਣੇ ਨਾਂਅ ਦੇ ਅਰਥ ਦੇ ਅਨੁਸਾਰ ਹੀ ਦੁਸ਼ਯੰਤ ਨੇ ਆਪਣੇ ਜੀਵਨ ’ਚ ਕੰਮ ਵੀ ਕੀਤੇ ਹਨ ਪਟੌਦੀ ਰਿਆਸਤ ਦੇ ਪਿੰਡ ਹੇਲੀਮੰਡੀ ’ਚ ਜੰਮੇ ਭੈਣ-ਭਰਾ ਹਰਸ਼ੂ ਅਤੇ ਦੁਸ਼ਯੰਤ ਪਿੰਡ ਦੇ ਮਾਹੌਲ ’ਚ ਪਲੇ-ਵਧੇ ਚੰਗੀ ਸਿੱਖਿਆ ਲੈ ਕੇ ਉਹ ਜੀਵਨ ਪੱਥ ’ਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ, ਪਰ ਉਨ੍ਹਾਂ ਦੀਆਂ ਜੜ੍ਹਾਂ ਹਾਲੇ ਪਿੰਡ ਨਾਲ ਹੀ ਜੁੜੀਆਂ ਹਨ ਹਰਸ਼ੂ ਸ਼ਰਮਾ ਆਪਣੇ ਭਰਾ ਦੁਸ਼ਯੰਤ ਸ਼ਰਮਾ ਤੋਂ ਉਮਰ ’ਚ ਬੇਸ਼ੱਕ ਵੱਡੀ ਹੋਵੇ, ਪਰ ਦੁਸ਼ਯੰਤ ਨੇ ਉਨ੍ਹਾਂ ਦੇ ਜੀਵਨ ’ਚ ਵੱਡੇ ਭਰਾ ਦੀ ਭੂਮਿਕਾ ਨਿਭਾਈ ਹੈ
ਹਰਸ਼ੂ ਨੇ ਖੇਡ ਦੇ ਖੇਤਰ ’ਚ ਕਦਮ ਰੱਖਿਆ ਤਾਂ ਭਰਾ ਇਸ ਸਫਰ ’ਚ ਉਨ੍ਹਾਂ ਨਾਲ ਖੜ੍ਹਾ ਰਿਹਾ ਉਨ੍ਹਾਂ ਨੂੰ ਖੇਡ ਦੀ ਸਿਖਲਾਈ ਦਿਵਾਉਣ ਅਤੇ ਖੇਡ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਦੁਸ਼ਯੰਤ ਦੂਰ ਕਰਦਾ ਗਿਆ ਹਰਸ਼ੂ ਕਹਿੰਦੀ ਹੈ ਕਿ ਖੇਡ ’ਚ ਉਨ੍ਹਾਂ ਦੀ ਰੁਚੀ ਡੂੰਘੀ ਸੀ, ਪਰ ਕੁਝ ਖਾਸ ਨਾ ਕਰ ਪਾ ਰਹੀ ਸੀ ਇਸ ਦੀ ਚਿੰਤਾ ਵੀ ਸੀ ਇਸ ਚਿੰਤਾ ’ਚ ਉਨ੍ਹਾਂ ਦੇ ਭਰਾ ਦੁਸ਼ਯੰਤ ਨੇ ਉਸ ਨੂੰ ਹਿੰਮਤ ਅਤੇ ਹੌਂਸਲਾ ਦਿੱਤਾ ਹਰਸ਼ੂ ਦੇ ਕਹਿਣ ਮੁਤਾਬਿਕ, ਉਹ 10 ਮੀਟਰ ਏਅਰ ਪਿਸਟਲ ’ਚ ਨੈਸ਼ਨਲ ਪਲੇਅਰ ਰਹੀ ਹੈ ਪੁਆਇੰਟ-22 ’ਚ ਉਨ੍ਹਾਂ ਨੇ ਸਟੇਟ ਕੁਆਲੀਫਾਈ ਕੀਤਾ ਸਾਲ 2021 ’ਚ ਆਲ ਇੰਡੀਆ ਸਿਵਲ ਸਰਵਿਸੇਜ਼ ’ਚ ਉਨ੍ਹਾਂ ਨੇ ਕਾਂਸੀ ਮੈਡਲ ਜਿੱਤਿਆ ‘ਅੰਤਰਮਨ’ ਸਿਰਲੇਖ ਹੇਠ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ
Table of Contents
ਅਧਿਆਪਕਾ ਦੇ ਨਾਲ ਸੱਚੀ ਮਾਰਗਦਰਸ਼ਿਕਾ ਵੀ
ਵਰਤਮਾਨ ’ਚ ਹਰਸ਼ੂ ਸ਼ਰਮਾ ਇੱਕ ਹੋਣਹਾਰ ਖਿਡਾਰੀ ਹੋਣ ਦੇ ਨਾਲ-ਨਾਲ ਅਧਿਆਪਕ ਵੀ ਹਨ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਜਾਟੌਲੀ ਗਰਲਸ ਸਕੂਲ ਤੋਂ ਹੋਈ ਜਾਟੌਲੀ ਕਾਲਜ ’ਚ ਉੱਚ ਸਿੱਖਿਆ ਲਈ ਹੁਣ ਉਹ ਦਿੱਲੀ ਦੇ ਇੱਕ ਸਰਕਾਰੀ ਸਕੂਲ ’ਚ ਪੜ੍ਹਾਉਂਦੀ ਹੈ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਦੇਸ਼ ਦੀ ਰਾਜਧਾਨੀ ’ਚ ਅਧਿਆਪਕਾ ਬਣਨ ਤੱਕ ਦੇ ਸਫਰ ’ਚ ਉਨ੍ਹਾਂ ਦੇ ਭਰਾ ਦੁਸ਼ਯੰਤ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ ਸਕੂਲ ’ਚ ਉਹ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਈ ਹੀ ਨਹੀਂ ਕਰਵਾਉਂਦੀ, ਸਗੋਂ ਉਨ੍ਹਾਂ ਨੂੰ ਖੇਡਾਂ, ਅਨੁਸ਼ਾਸਨ ਅਤੇ ਆਤਮ-ਨਿਰਭਰਤਾ ਦੇ ਰਸਤੇ ’ਤੇ ਵੀ ਚਲਾਉਂਦੀ ਹੈ
ਜੀਵਨ ਦਾ ਹਰ ਵੱਡਾ ਫੈਸਲਾ ਲਿਆ
ਹਰਸ਼ੂ ਕਹਿੰਦੀ ਹੈ ਕਿ ਇੱਕ ਭਰਾ ਹੀ ਹਮੇਸ਼ਾ ਆਪਣੀ ਭੈਣ ਦੀ ਮੱਦਦ ਕਰਦਾ ਹੈ ਉਸ ਦਾ ਭਰਾ ਭਲੇ ਹੀ ਛੋਟਾ ਹੋਵੇ, ਪਰ ਉਸ ਨੇ ਭੈਣ ਦੇ ਜੀਵਨ ਲਈ ਵੱਡੇ ਫੈਸਲੇ ਵੀ ਲਏ ਹਨ ਉਸ ਦਾ ਭਰਾ ਚੰਗਾ ਕ੍ਰਿਕਟਰ ਰਿਹਾ ਹੈ ਉੱਚ ਸਿੱਖਿਆ ’ਚ ਉਸਨੇ ਐੱਮਬੀਏ ਕੀਤੀ ਹਰਿਆਣਾ ਪੁਲਿਸ ’ਚ ਸਬ ਇੰਸਪੈਕਟਰ ਲਈ ਉਸ ਨੇ ਤਿਆਰੀ ਕੀਤੀ ਲਿਖਤ ਪ੍ਰੀਖਿਆ ਤਾਂ ਪਾਸ ਕਰ ਲਈ, ਪਰ ਫਿਜ਼ੀਕਲ ਦੇ ਸਮੇਂ ਉਸ ਨੂੰ ਡੇਂਗੂ ਹੋ ਗਿਆ ਅਤੇ ਪੁਲਿਸ ਦਾ ਸੁਫਨਾ ਟੁੱਟ ਗਿਆ ਇਸ ਅਸਫ਼ਲਤਾ ਨੂੰ ਤਾਕਤ ਬਣਾ ਕੇ ਉਸ ਦੇ ਭਰਾ ਦੁਸ਼ਯੰਤ ਨੇ ਕਦਮ ਅੱਗੇ ਵਧਾਏ ਅਤੇ ਫਿਰ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ ਹੁਣ ਉਹ ਵਕਾਲਤ ਕਰ ਰਹੇ ਹਨ ਦੁਸ਼ਯੰਤ ਲਈ ਉਹ ਦਿਨ ਬੇਹੱਦ ਖਾਸ ਸੀ, ਜਦੋਂ ਉਸ ਨੂੰ ਆਪਣੇ ਪਹਿਲੇ ਹੀ ਕੇਸ ’ਚ ਕੋਰਟ ’ਚ ਜਿੱਤ ਹਾਸਲ ਹੋਈ ਇਸ ਦਿਨ ਨੇ ਉਨ੍ਹਾਂ ’ਚ ਕਈ ਗੁਣਾ ਉਤਸ਼ਾਹ ਪੈਦਾ ਕੀਤਾ
ਹਰਸ਼ੂ ਸ਼ਰਮਾ ਅੱਜ ਸਿੱਖਿਆ ਅਤੇ ਖੇਡ ਜ਼ਰੀਏ ਬੱਚਿਆਂ ਦਾ ਭਵਿੱਖ ਸੰਵਾਰ ਰਹੀ ਹੈ, ਦੂਜੇ ਪਾਸੇ ਦੁਸ਼ਯੰਤ ਸ਼ਰਮਾ ਨਿਆਂ ਦੇ ਖੇਤਰ ’ਚ ਆਮ ਜਨਤਾ ਦੀ ਆਵਾਜ਼ ਬਣ ਕੇ ਕੰਮ ਕਰ ਰਿਹਾ ਹੈ -ਸੰਜੈ ਕੁਮਾਰ ਮਹਿਰਾ