ਬਿਮਾਰੀਆਂ ਤੋਂ ਰੱਖੇ ਦੂਰ ਵਰਕਆਊਟ
ਅੱਜ ਦੇ ਸਮੇਂ ’ਚ ਔਰਤ-ਪੁਰਸ਼ ਦੋਵੇਂ ਦਫ਼ਤਰ ਜਾਂਦੇ ਹਨ ਅਤੇ ਕਈ-ਕਈ ਘੰਟੇ ਲਗਾਤਾਰ ਕੰਪਿਊਟਰ ਸਾਹਮਣੇ ਬੈਠ ਕੇ ਕੰਮ ਕਰਦੇ ਹਨ ਜਿਸ ਦਾ ਅਸਰ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਸਮੇਂ ਦੇ ਨਾਲ-ਨਾਲ ਪੈਂਦਾ ਜਾਂਦਾ ਹੈ ਅੱਜ ਦਾ ਕਾਰਪੋਰੇਟ ਕਲਚਰ ਕਰਮਚਾਰੀਆਂ ਨੂੰ ਲਗਾਤਾਰ ਕੁਰਸੀ ’ਤੇ ਬੈਠ ਕੇ ਕੰਮ ਕਰਨ ਨੂੰ ਕਹਿੰਦਾ ਹੈ ਨਤੀਜਾ ਕਈ ਬਿਮਾਰੀਆਂ ਜਿਵੇਂ ਲੋਅਰ ਬੈਕ ਪੇਨ, ਡਾਇਬਿਟੀਜ਼, ਦਿਲ ਦੇ ਰੋਗ, ਅੱਖਾਂ ਦੀਆਂ ਕਈ ਬਿਮਾਰੀਆਂ, ਪੈਰਾਂ ’ਚ ਦਰਦ, ਹੱਥਾਂ ’ਚ ਦਰਦ, ਗਰਦਨ ਦਾ ਦਰਦ ਆਦਿ
Table of Contents
ਅਸੀਂ ਕੰਮ ਵਾਲੀ ਥਾਂ ’ਤੇ ਬੈਠੇ-ਬੈਠੇ ਕੰੰਮ ਕਰਦੇ ਹਾਂ ਤਾਂ ਅਸੀਂ 10 ਮਿੰਟਾਂ ਦਾ ਵਰਕਆਊਟ ਕਰਕੇ ਆਪਣੇ-ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ। Workouts
ਰੱਖੋ ਧਿਆਨ:-
- ਯਤਨ ਕਰਕੇ ਡੈਸਕਟਾਪ ’ਤੇ ਕੰਮ ਕਰੋ ਤਾਂ ਕਿ ਤੁਸੀਂ ਟੇਬਲ ਚੇਅਰ ’ਤੇ ਬੈਠ ਕੇ ਕੰਮ ਕਰੋ ਚੇਅਰ ’ਤੇ ਬੈਠ ਕੇ ਕੰਮ ਕਰਨ ਨਾਲ ਤੁਹਾਡੇ ਸਰੀਰ ਦਾ ਪਾੱਸ਼ਚਰ ਬਿਹਤਰ ਰਹਿੰਦਾ ਹੈ ਲੈਪਟਾਪ ’ਤੇ ਕੰਮ ਕਰਨ ਲਈ ਕੋਈ ਸਹੀ ਥਾਂ ਨਾ ਹੋਣ ਕਾਰਨ ਅਸੀਂ ਕਦੇ ਫਰਸ਼ ’ਤੇ, ਕਦੇ ਬਿਸਤਰ ’ਤੇ ਬੈਠ ਕੇ ਕੰਮ ਕਰਨ ਲੱਗਦੇ ਹਾਂ ਜਿਸ ਕਾਰਨ ਪਾਸ਼ਚਰ ਠੀਕ ਨਾ ਹੋਣ ਨਾਲ ਅਸੀਂ ਕਈ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਾਂ ਖਾਸ ਕਰਕੇ ਕਮਰ ਦਰਦ ਅਤੇ ਸਪਾਂਡੀਲਾਈਟਿਸ।
- ਕੰਪਿਊਟਰ ਅਤੇ ਕੁਰਸੀ ਦੀ ਪੁਜੀਸ਼ਨ ਅਜਿਹੀ ਹੋਵੇ ਕਿ ਸਕ੍ਰੀਨ ’ਤੇ ਆਸਾਨੀ ਨਾਲ ਦੇਖਿਆ ਜਾ ਸਕੇ, ਸਕ੍ਰੀਨ ’ਤੇ ਦੇਖਣ ਲਈ ਜ਼ਬਰਨ ਝੁਕਣਾ ਜਾਂ ਉੱਪਰ ਧੌਣ ਚੁੱਕ ਕੇ ਨਾ ਦੇਖਣਾ ਪਵੇ।
- ਮਾਊਸ ਨੂੰ ਕੀ-ਬੋਰਡ ਕੋਲ ਕੀਬੋਰਡ ਟੇ੍ਰਅ ’ਚ ਰੱਖੋ ਤਾਂ ਕਿ ਕੂਹਣੀ ਦਾ ਲੇਵਲ ਕੀਬੋਰਡ ਤੋਂ ਥੋੜ੍ਹਾ ਜਿਹਾ ਹੇਠਾਂ ਹੋਵੇ।
- ਕੰਮ ਕਰਦੇ ਸਮੇਂ ਕੂਹਣੀ ਅਤੇ ਹੱਥ, ਆਰਮ-ਰੈਸਟ ’ਤੇ ਰੱਖੋ ਤਾਂ ਕਿ ਮੋਢਿਆਂ ’ਚ ਕੋਈ ਖਿਚਾਅ ਨਾ ਆਵੇ, ਨਾ ਹੀ ਉਸ ’ਤੇ ਦਬਾਅ ਪਵੇ।
- ਟਾਈਪ ਕਰਦੇ ਸਮੇਂ ਕੂਹਣੀ ਨੂੰ ਪੂਰੀ ਸਪੋਰਟ ਮਿਲਣੀ ਚਾਹੀਦੀ ਹੈ ਇਸ ਗੱਲ ਦਾ ਧਿਆਨ ਰੱਖੋ।
- ਮਾਨੀਟਰ ਨੂੰ ਟੇਬਲ ਦੇ ਪਿਛਲੇ ਪਾਸੇ ਰੱਖੋ ਤਾਂ ਕਿ ਅੱਖਾਂ ਦੀ ਮਾਨੀਟਰ ਤੋਂ ਸਹੀ ਦੂਰੀ ਹੋਵੇ ਅਤੇ ਕੁਰਸੀ ਟੇਬਲ ਦੇ ਕੋਲ ਰੱਖੋ ਤਾਂ ਕਿ ਕੂਹਣੀ, ਹੱਥਾਂ ਅਤੇ ਕਮਰ ਨੂੰ ਸਹੀ ਸਪੋਟ ਮਿਲੇ।
ਵਰਕਆਊਟ ਜੋ ਤੁਸੀਂ ਕਰ ਸਕਦੇ ਹੋ:-
- ਕੁਰਸੀ ਮੇਜ਼ ’ਤੇ ਕੰਮ ਕਰਦੇ ਸਮੇਂ ਹਰ ਦੋ ਘੰਟੇ ਬਾਅਦ ਭਾਵੇਂ ਤਾਂ ਬੈਠੇ-ਬੈਠੇ ਥੋੜ੍ਹੀ ਐਕਸਰਸਾਈਜ਼ ਕਰੋ ਜਾਂ ਖੜ੍ਹੇ ਹੋ ਕੇ ਕਰੋ ਤਾਂ ਕਿ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਚੱਲਦਾ ਰਹੇ।
- ਬੈਠੇ-ਬੈਠੇ ਪੰਜਿਆਂ ਅਤੇ ਅੱਡੀਆਂ ਨੂੰ ਹਿਲਾਓ, ਗੋਲਾਈ ਵਿੱਚ ਅਤੇ ਅੱਗੇ-ਪਿੱਛੇ ਪੈਰਾਂ ਦੀਆਂ ਉਂਗਲੀਆਂ ਨੂੰ ਸਟ੍ਰੈਚ ਕਰੋ।
- ਕਾੱਫ ਮਸਲਸ ਨੂੰ ਸਟ੍ਰੈਚ ਕਰੋ ਅਜਿਹਾ ਕਰਨ ਨਾਲ ਜਦੋਂ ਅਸੀਂ ਤੁਰਦੇ ਹਾਂ ਤਾਂ ਇਹ ਬਲੱਡ ਨੂੰ ਉੱਪਰ ਵੱਲ ਪੰਪ ਕਰਦੇ ਹਨ।
- ਦੋਵਾਂ ਹੱਥਾਂ ਨੂੰ ਚੁੱਕ ਕੇ ਮੋਢਿਆਂ ’ਤੇ ਰੱਖੋ ਅਤੇ ਕੂਹਣੀਆਂ ਕਲਾਕ ਵਾਈਜ਼ ਐਂਟੀ ਕਲਾਕ ਵਾਈਜ਼ ਹਿਲਾਓ ਇਸ ਨਾਲ ਬਾਹਵਾਂ ਦੀਆਂ ਮਾਸਪੇਸ਼ੀਆਂ ਲਚਕੀਲੀਆਂ ਬਣਦੀਆਂ ਹਨ।
- ਮੁੱਠੀ ਬੰਦ ਕਰਕੇ ਗੋਲ-ਗੋਲ ਘੁਮਾਓ, ਹੱਥਾਂ ਦੀਆਂ ਉਂਗਲੀਆਂ ਨੂੰ ਸਟ੍ਰੈਚ ਕਰੋ, ਹੱਥਾਂ ਨੂੰ ਉੱਪਰ-ਹੇਠਾਂ ਕਰੋ।
- ਦੋਵਾਂ ਹੱਥਾਂ ਦੀਆਂ ਉਂਗਲੀਆਂ ਨੂੰ ਕਰਾਸ ਕਰਕੇ ਪਿੱਛੇ ਕਮਰ ਦੇ ਹੇਠਲੇ ਹਿੱਸੇ ਤੱਕ ਲਿਜਾਓ, ਰਿਲੈਕਸ ਕਰੋ ਦੋਵੇਂ ਹਿੱਪ ’ਤੇ ਦੋਵੇਂ ਹਥੇਲੀਆਂ ਰੱਖੋ ਅਤੇ ਮੋਢੇ ਤੋਂ ਧੌਣ ਨੂੰ ਝੁਕਾਉਂਦੇ ਹੋਏ ਥੋੜ੍ਹਾ ਹੇਠਾਂ ਜਾਓ ਇਸੇ ਤਰ੍ਹਾਂ ਕਮਰ ’ਤੇ ਦੋਵਾਂ ਹੱਥਾਂ ਨੂੰ ਰੱਖ ਕੇ ਪਿੱਛੇ ਵੱਲ ਮੋਢਿਆਂ ਨੂੰ ਖਿੱਚੋ।
- ਅੱਖਾਂ ਨੂੰ ਗੋਲਾਈ ’ਚ (ਕਲਾਕ ਵਾਈਜ਼ ਐਂਟੀ ਕਲਾਕ ਵਾਈਜ਼) ਘੁਮਾਓ, ਆਰਾਮ ਕਰੋ ਅੱਖਾਂ ਨੂੰ ਉੱਪਰ ਛੱਤ ਵੱਲ, ਹੇਠਾਂ ਫਰਸ਼ ਵੱਲ ਪੂਰੀਆਂ ਸਟ੍ਰੈਚ ਕਰਕੇ ਦੇਖੋ ਅੱਖਾਂ ਨੂੰ ਝਪਕਾਓ, ਬੰਦ ਕਰੋ, ਹਥੇਲੀਆਂ ਨਾਲ ਅੱਖਾਂ ਨੂੰ ਗਰਮੀ ਦਿਓ ਅੱਖਾਂ ਰਿਲੈਕਸ ਹੋਣਗੀਆਂ ਠੰਢੇ ਪਾਣੀ ਨਾਲ ਅੱਖਾਂ ਦੋ-ਤਿੰਨ ਵਾਰ ਧੋਵੋ।
- ਇਸੇ ਤਰ੍ਹਾਂ ਗਰਦਨ ਦੀ ਐਕਸਰਸਾਈਜ਼ ਕਰੋ, ਧੌਣ ਨੂੰ ਗੋਲ-ਗੋਲ ਬਹੁਤ ਆਰਾਮ ਨਾਲ ਘੁਮਾਓ ਧੌਣ ਨੂੰ ਹੌਲੀ-ਹੌਲੀ ਸੱਜੇ ਪਹਿਲਾਂ ਲੈ ਜਾਓ, ਫਿਰ ਖੱਬੇ, ਫਿਰ ਅੱਗੇ ਵੱਲ ਇਹ ਸਰਕੂਲੇਸ਼ਨ ਬਹੁਤ ਆਰਾਮ ਨਾਲ ਕਰੋ ਧੌਣ ਬਹੁਤ ਨਾਜ਼ੁਕ ਹੁੰਦੀ ਹੈ।
ਨੀਤੂ ਗੁਪਤਾ