award varun insan best human being

ਐਵਾਰਡ : ਅਰੁਣ ਇੰਸਾਂ ‘ਬੈਸਟ ਹਿਊਮਨ ਬੀਇੰਗ’

ਕੋਰੋਨਾ ਦੇ ਭਿਆਨਕ ਦੌਰ ’ਚ ਹਰ ਕੋਈ ਆਪਣੀ ਜਾਨ ਦੀ ਸਲਾਮਤੀ ਲਈ ਭੱਜ-ਦੌੜ ਕਰ ਰਿਹਾ ਸੀ ਪਰ ਦੁਨੀਆਂ ’ਚ ਅਜਿਹੇ ਲੋਕ ਵੀ ਹਨ ਜੋ ਸਿਰਫ਼ ਦੂਜਿਆਂ ਦੀ ਸਲਾਮਤੀ ਦੀ ਖਾਤਰ ਖੁਦ ਨੂੰ ਸਮਰਪਿਤ ਕਰ ਦਿੰਦੇ ਹਨ ਹਾਂ, ਇੱਥੇ ਗੱਲ ਹੋ ਰਹੀ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਰੁਣ ਇੰਸਾਂ ਦੀ, ਜੋ ਅੰਬਾਲਾ (ਹਰਿਆਣਾ) ’ਚ ਰਹਿੰਦੇ ਹਨ

ਅਰੁਣ ਇੰਸਾਂ ਨੇ ਕੋਰੋਨਾ ਵੈਕਸੀਨ ਦੇ ਟਰਾਇਲ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ ਤਾਂ ਕਿ ਇਸ ਮਹਾਂਮਾਰੀ ਦਾ ਇਲਾਜ ਖੋਜਿਆ ਜਾ ਸਕੇ ਉਨ੍ਹਾਂ ਦੀ ਬਾੱਡੀ ’ਤੇ ਲਗਾਤਾਰ ਤਿੰਨ ਟਰਾਇਲ ਕੀਤੇ ਗਏ, ਜੋ ਸਫਲ ਰਹੇ ਇਸ ਮਹਾਨ ਕਾਰਜ ਲਈ ਅਰੁਣ ਇੰਸਾਂ ਨੂੰ ਦਾਦਾ ਸਾਹਿਬ ਫਾਲਕੇ ਆਈਕਾੱਨ ਐਵਾਰਡ ਫਿਲਮਸ ਆਰਗੇਨਾਈਜੇਸ਼ਨ ਰਾਹੀਂ ਬੈਸਟ ਆਈਕਨ ਬੀਇੰਗ 2022 ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ

Also Read :-

 

ਕੋਰੋਨਾ ਦੇ ਭਿਆਨਕ ਦੌਰ ’ਚ ਜਦੋਂ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲਣ ਤੱਕ ਤੋਂ ਡਰ ਰਹੇ ਸਨ ਅਜਿਹੇ ਸਮੇਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਸੇਵਾ ਲਈ ਸਭ ਤੋਂ ਪਹਿਲਾਂ ਅੱਗੇ ਸਨ ਜਦੋਂ ਦੇਸ਼ ’ਚ ਜਾਨਲੇਵਾ ਵਾਇਰਸ ਦਾ ਕੋਈ ਇਲਾਜ ਨਹੀਂ ਸੀ ਤਾਂ ਵੈਕਸੀਨ ਦੇ ਟਰਾਇਲ ਲਈ ਅੰਬਾਲਾ ਨਿਵਾਸੀ ਅਰੁਣ ਇੰਸਾਂ ਸਭ ਤੋਂ ਅੱਗੇ ਆਏ ਇਸ ਤੋਂ ਬਾਅਦ ਪੀਜੀਆਈ ਰੋਹਤਕ ’ਚ ਕੋਰੋਨਾ ਵੈਕਸੀਨ ਦੇ ਤਿੰਨ ਟਰਾਇਲ ਉਨ੍ਹਾਂ ਦੇ ਸਰੀਰ ’ਤੇ ਕੀਤੇ ਗਏ, ਜੋ ਸਫਲ ਰਹੇ ਟਰਾਇਲ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ

ਕਿ ਇਸ ਦਵਾਈ ਦਾ ਕੀ ਅਸਰ ਰਹੇਗਾ, ਇਸ ਦੇ ਬਾਵਜ਼ੂਦ ਅਰੁਣ ਇੰਸਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਕਲਿਆਣ ਜੀ ਜਨਾ ਯੂਥ ਫਾਊਂਡੇਸ਼ਨ, ਡੀਪੀਆਈਐੱਫ-ਰੋਟੀ ਅਤੇ ਕੱਪੜਾ ਬੈਂਕ ਅਤੇ ਓਟੀਟੀ ਪਲੇਟਫਾਰਮ ਕੇਜੀ ਟਾੱਕੀਜ਼ ਦੇ ਸਹਿਯੋਗ ਨਾਲ ਬੀਤੀ 24 ਮਾਰਚ ਨੂੰ ਰੋਟੀ ਕੱਪੜਾ ਬੈਂਕ ਸੰਸਥਾ ਵੱਲੋਂ ਦਾਦਾ ਸਾਹਿਬ ਫਾਲਕੇ ਆਈਕਾੱਨ ਐਵਾਰਡ ਫਿਲਮਸ ਆਰਗੇਨਾਈਜੇਸ਼ਨ ਤਹਿਤ ਹਾੱਲੀਡੇ ਇਨ ਹੋਟਲ ਮਿਯੂਰ ਵਿਹਾਰ, ਦਿੱਲੀ ’ਚ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਰੁਣ ਇੰਸਾਂ ਦੀ ਦੇਸ਼ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੈਸਟ ਆਈਕਨ ਬੀਇੰਗ 2022 ਐਵਾਰਡ ਦੇ ਕੇ ਸਨਮਾਨਿਤ ਕੀਤਾ

ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਦੀ ਬਦੌਲਤ ਹੀ ਸੰਭਵ ਹੋਇਆ ਹੈ, ਕਿਉਂਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਮਾਨਵਤਾ ਅਤੇ ਦੇਸ਼ ਦੀ ਸੇਵਾ ਦਾ ਕੋਈ ਵੀ ਮੌਕਾ ਮਿਲੇ ਤਾਂ ਅੱਗੇ ਵਧ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਅਰੁਣ ਇੰਸਾਂ

 

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!