ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ change-yourself-for-success
ਅਸੀਂ ਸਾਰੇ ਜਿੰਦਗੀ ‘ਚ ਕੁਝ ਨਾ ਕੁਝ ਪਾਉਣਾ ਚਾਹੁੰਦੇ ਹਾਂ ਉਸ ਨੂੰ ਪਾਉਣ ਲਈ ਮਿਹਨਤ ਵੀ ਕਰਦੇ ਹਾਂ ਪਰ ਕਦੇ-ਕਦੇ, ਸਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਆ ਜਾਂਦੀਆਂ ਹਨ ਜੋ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ ਹੌਲੀ-ਹੌਲੀ ਅਸੀਂ ਮਹਿਸੂਸ ਕਰਨ ਲੱਗਦੇ ਹਾਂ ਕਿ ਮੁਸ਼ਕਲਾਂ ਸਾਡੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ, ਅਸੀਂ ਉਨ੍ਹਾਂ ਨੂੰ ਨਹੀਂ ਹਰਾ ਸਕਾਂਗੇ ਸਾਨੂੰ ਲੱਗਦਾ ਹੈ ਕਿ ਅਸੀਂ ਉਸ ਚੀਜ਼ ਨੂੰ ਹਾਸਲ ਨਹੀਂ ਕਰ ਸਕਾਂਗੇ ਜਿਸ ਨੂੰ ਪਾਉਣ ਲਈ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਅਸੀਂ ਹਾਰ ਮੰਨ ਲੈਂਦੇ ਹਾਂ
ਜੇਕਰ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਸਫਲਤਾ ਤੁਹਾਡੇ ਹੱਥ ਨਹੀਂ ਆ ਰਹੀ, ਤਾਂ ਤੁਹਾਨੂੰ ਜ਼ਰੂਰਤ ਹੈ ਖੁਦ ‘ਚ ਕੁਝ ਬਦਲਾਅ ਲਿਆਉਣ ਦੀ ਜਦੋਂ ਤੱਕ ਅਸੀਂ ਹਰ ਕੰਮ ਨੂੰ ਕਲਾ ਦਾ ਰੂਪ ਨਹੀਂ ਦੇਵਾਂਗੇ, ਜ਼ਿੰਦਗੀ ‘ਚ ਕਦੇ ਸਫਲ ਨਹੀਂ ਹੋ ਸਕਦੇ ਅਲੱਗ ਢੰਗ ਨਾਲ ਕੰਮ ਕਰਨ ਵਾਲੇ ਹੱਥ, ਦਿਮਾਗ ਅਤੇ ਦਿਲ, ਤਿੰਨਾਂ ਦਾ ਇਸਤੇਮਾਲ ਬਖੂਬੀ ਢੰਗ ਨਾਲ ਕਰਦੇ ਹਾਂ ਮੰਜ਼ਿਲ ਪਾਉਣ ਲਈ ਇਨਸਾਨ ਨੂੰ ਸੱਚਾ ਅਤੇ ਇਮਾਨਦਾਰ ਹੋਣਾ ਬੇਹੱਦ ਜ਼ਰੂਰੀ ਹੈ ਜਦੋਂ ਤੱਕ ਅਸੀਂ ਖੁਦ ਪ੍ਰਤੀ ਇਮਾਨਦਾਰ ਅਤੇ ਸੱਚੇ ਨਹੀਂ ਹੋਵਾਂਗੇ,
ਉਦੋਂ ਤੱਕ ਦੂਜੇ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ ਇਸ ਲਈ ਜੀਵਨ ‘ਚ ਕੋਈ ਵੀ ਸੰਕਲਪ ਲੈਣ ਤੋਂ ਪਹਿਲਾਂ ਇਹ ਜ਼ਰੂਰ ਵਿਚਾਰ ਕਰ ਲਓ ਕਿ ‘ਮੈਂ ਇਸ ਸੰਕਲਪ ‘ਚ ਆਪਣਾ 200 ਪ੍ਰਤੀਸ਼ਤ ਸਹਿਯੋਗ ਜਾਂ ਵਾਰਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਜਾਂ ਨਹੀਂ ‘ਕਿਉਂਕਿ ਜੋ ਲੋਕ ਕੋਸ਼ਿਸ਼ ਕਰਨ ਦੀ ਗੱਲ ਕਰਦੇ ਹਨ, ਉਹ ਹਮੇਸ਼ਾ ਅਸਫਲਤਾ ਨੂੰ ਗਲੇ ਲਾਉਂਦੇ ਹਨ ਧਿਆਨ ਰੱਖੋ ਕਿ ਸੰਕਲਪ ਕਰਨ ਤੋਂ ਬਾਅਦ ਜੋ ਵਿਅਕਤੀ ਰਸਤੇ ‘ਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਜਵਾਬ ਦੇ ਕੇ ਅੱਗੇ ਵਧਣਾ ਜਾਰੀ ਰੱਖਦਾ ਹੈ,
ਉਹੀ ਜਿੱਤਦਾ ਹੈ ਤੁਹਾਨੂੰ ਇੱਕ ਕਹਾਣੀ ਜ਼ਰੀਏ ਤੁਹਾਡੀ ਅੱਖਾਂ ਨੂੰ ਖੋਲ੍ਹਣ ਦਾ ਯਤਨ ਕਰਦੇ ਹਾਂ:-
ਇੱਕ ਦਿਲਚਸਪ ਕਹਾਣੀ ਹੈ ਕਿ ਇੱਕ ਵਾਰ ਇੱਕ ਰਾਜਾ ਬਹੁਤ ਬਿਮਾਰ ਹੋ ਗਿਆ ਬਹੁਤ ਸਾਰੇ ਵੈਦਾਂ ਨੂੰ ਦਿਖਾਇਆ ਪਰ ਕਿਸੇ ਨੂੰ ਉਸ ਦਾ ਰੋਗ ਸਮਝ ਨਹੀਂ ਆਇਆ ਫਿਰ ਇੱਕ ਵੈਦ ਨੇ ਸਲਾਹ ਦਿੱਤੀ ਕਿ ਰਾਜਾ ਉਸੇ ਸੂਰਤ ‘ਚ ਠੀਕ ਹੋ ਸਕਦਾ ਹੈ ਜੇਕਰ ਉਹ ਸਿਰਫ਼ ਹਰਾ ਰੰਗ ਹੀ ਦੇਖੇ ਰਾਜਾ ਨੇ ਹਰ ਚੀਜ਼ ਹਰੀ ਕਰਵਾ ਦਿੱਤੀ ਮਹਿਲ ਦੇ ਰੰਗ ਤੋਂ ਲੈ ਕੇ ਕੱਪੜੇ, ਇੱਥੋਂ ਤੱਕ ਕਿ ਖਾਣਾ ਵੀ ਹਰੇ ਰੰਗ ਦਾ ਹੀ ਖਾਣ ਲੱਗਿਆ ਇੱਕ ਵਾਰ ਇੱਕ ਸਾਧੂ ਉੱਥੋਂ ਲੰਘਿਆ ਅਤੇ ਹਰ ਪਾਸੇ ਹਰੇ ਰੰਗ ਦਾ ਵਖਰੇਵਾਂ ਦੇਖ ਉਸ ਨੇ ਲੋਕਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਰਾਜੇ ਦੀ ਬਿਮਾਰੀ ਬਾਰੇ ਉਸ ਨੂੰ ਪਤਾ ਲੱਗਿਆ ਇਹ ਜਾਣ ਉਹ ਰਾਜਾ ਕੋਲ ਗਿਆ ਅਤੇ ਬੋਲਿਆ, ‘ਮਹਾਰਾਜ, ਤੁਸੀਂ ਕਿਸ-ਕਿਸ ਚੀਜ਼ ਨੂੰ ਹਰੇ ਰੰਗ ‘ਚ ਬਦਲੋਗੇ? ਹਰ ਚੀਜ਼ ਨੂੰ ਬਦਲਣਾ ਸੰਭਵ ਨਹੀਂ ਹੈ
ਇਸ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਹਰਾ ਚਸ਼ਮਾ ਪਹਿਨ ਲਓ, ਫਿਰ ਤੁਹਾਨੂੰ ਹਰ ਚੀਜ਼ ਹਰੀ ਹੀ ਨਜ਼ਰ ਆਵੇਗੀ’ ਹਰੇਕ ਵਿਅਕਤੀ ਆਪਣੇ ਜੀਵਨ ਦਾ ਖੁਦ ਵਸਤੂਸ਼ਿਲਪੀ ਹੁੰਦਾ ਹੈ ਉਹ ਜੈਸਾ ਚਾਹੁੰਦਾ ਹੈ ਵੈਸਾ ਹੀ ਉਸ ਦਾ ਨਿਰਮਾਣ ਕਰਦਾ ਹੈ ਹਾਲਾਂਕਿ ਬਣਾਉਣ ਤੋਂ ਬਾਅਦ ਕਈ ਵਾਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਉਸ ਨੇ ਬਣਾਇਆ ਹੈ ਉਹ ਉਸ ਨੂੰ ਪਸੰਦ ਨਹੀਂ ਆਇਆ ਹੈ ਅਤੇ ਉਸ ‘ਚ ਬਦਲਾਅ ਕਰਨ ਦੀ ਬਜਾਇ ਦੂਜਿਆਂ ਨੂੰ ਇਸ ਦਾ ਦੋਸ਼ੀ ਠਹਿਰਾਉਣ ਲੱਗਦਾ ਹੈ ਅਸਲ ‘ਚ ਉਦੋਂ ਤੱਕ ਕੁਝ ਨਹੀਂ ਬਦਲਦਾ ਜਦੋਂ ਤੱਕ ਕਿ ਅਸੀਂ ਖੁਦ ਨੂੰ ਨਹੀਂ ਬਦਲਦੇ ਜ਼ਿੰਦਗੀ ਨੂੰ ਦੇਖਣ ਦਾ ਚਸ਼ਮਾ ਹੀ ਜੇਕਰ ਗਲਤ ਪਹਿਨਿਆ ਹੋਵੇ ਤਾਂ ਖੂਬਸੂਰਤ ਰੰਗ ਬਦਰੰਗ ਲੱਗਣਾ ਸੁਭਾਵਿਕ ਹੈ
ਫੁੱਲਾਂ ਨੂੰ ਛੂਹਣ ਦੇ ਨਾਲ-ਨਾਲ ਕੰਡਿਆਂ ਦਾ ਅਹਿਸਾਸ ਹੋਣਾ ਸੁਭਾਵਿਕ ਹੈ ਕਹਿਣ ਦਾ ਮਤਲਬ ਹੈ ਕਿ ਹਰੇ ‘ਤੇ ਦਾਗ ਹੋਵੇ ਤਾਂ ਸ਼ੀਸ਼ੇ ਦਾ ਕੀ ਕਸੂਰ ਸ਼ੀਸ਼ੇ ਨੂੰ ਸਾਫ਼ ਕਰਨ ਦੀ ਬਜਾਇ ਸਾਨੂੰ ਚਿਹਰੇ ਭਾਵ ਖੁਦ ‘ਤੇ ਹੀ ਧਿਆਨ ਦੇਣਾ ਚਾਹੀਦਾ ਹੈ ਜ਼ਿੰਦਗੀ ਦਾ ਫਲਸਫਾ ਵੀ ਕੁਝ ਅਜਿਹਾ ਹੀ ਹੈ ਜੋ ਵੀ ਕੰਮ ਅਸੀਂ ਕਰੀਏ, ਉਸ ਨੂੰ ਸਰਵੋਤਮ ਵਿਧੀ ਨਾਲ ਕਰੀਏ, ਇਹੀ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਜੋ ਵੀ ਕੰਮ ਕਰੋ, ਉਸ ‘ਚ ਇੱਕ ਜਨੂੰਨੀ ਲਲਕ ਨਜ਼ਰ ਆਉਣੀ ਚਾਹੀਦੀ ਹੈ
ਖੁਦ ‘ਤੇ ਉਮੀਦ ਰੱਖੋ, ਜਿਸ ‘ਚ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਭਰਪੂਰ ਉਮੰਗ ਦਾ ਵੀ ਨਾਲ ਹੋਣਾ ਚਾਹੀਦਾ ਹੈ ਤੇ ਖੁਦ ਨੂੰ ਬੇਹੱਦ ਦਬਾਅ ‘ਚ ਪਾ ਕੇ ਕੰਮ ਕਰਨਾ ਵੀ ਕੋਈ ਅਕਲਮੰਦੀ ਨਹੀਂ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪਤਾ ਲਾਓ ਕਿ ਕੀ ਚੀਜ਼ ਤੁਹਾਨੂੰ ਏਨਾ ਤਨਾਅ ਜਾਂ ਦਬਾਅ ਦੇ ਰਹੀ ਹੈ ਫਿਰ ਉਸ ਨੂੰ ਦੂਰ ਕਰਨ ਜਾਂ ਸੁਧਾਰਨ ਦੀ ਕੋਸ਼ਿਸ਼ ਕਰੋ ਇਸ ਦੇ ਲਈ ਖਾਸ ਯੋਜਨਾਵਾਂ ਬਣਾਓ ਅਤੇ ਉਸ ਅਨੁਸਾਰ ਕੰਮ ਵੀ ਕਰੋ ਸੰਜੈ ਕੁਮਾਰ ਸੁਮਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.