ਸੰਪਾਦਕੀ ਕੋਰੋਨਾ ਵਧ ਰਿਹਾ ਹੈ, ਸੁਚੇਤ ਰਹੋ corona-is-growing-be-careful
ਵਿਸ਼ਵ ਪੱਧਰੀ ਕੋਰੋਨਾ ਮਹਾਂਮਾਰੀ ਦਿਨੋਂ-ਦਿਨ ਭਿਆਨਕ ਹੁੰਦੀ ਜਾ ਰਹੀ ਹੈ ਦੇਸ਼ ‘ਚ ਇਸ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ਪਰ ਵਿਡੰਬਨਾ ਇਹ ਹੈ
ਕਿ ਜਦੋਂ ਦੇਸ਼ ‘ਚ ਮਾਮਲੇ ਘੱਟ ਸਨ ਲੋਕਾਂ ‘ਚ ਡਰ ਸੀ, ਘਰਾਂ ‘ਚ ਟਿਕੇ ਹੋਏ ਸਨ, ਕੋਈ ਬਾਹਰ ਨਿੱਕਲਣ ਨੂੰ ਰਾਜ਼ੀ ਨਹੀਂ ਸੀ, ਬੇਸ਼ੱਕ ਕਾਨੂੰਨੀ ਸਖ਼ਤੀ ਵਰਤੀ ਜਾ ਰਿਹਾ ਸੀ, ਫਿਰ ਵੀ ਲੋਕਾਂ ਦੇ ਮਨ ‘ਚ ਕੋਰੋਨਾ ਨੂੰ ਲੈ ਕੇ ਬਹੁਤ ਸਾਵਧਾਨੀ ਸੀ ਪਰ ਹੁਣ ਜਦਕਿ ਦੇਸ਼ ‘ਚ ਮਾਮਲੇ ਵਧਦੇ ਜਾ ਰਹੇ ਹਨ ਅਤੇ ਮੌਤ ਦਾ ਅੰਕੜਾ ਵੀ ਉਸੇ ਤਰ੍ਹਾਂ ਵਧ ਰਿਹਾ ਹੈ,
ਫਿਰ ਵੀ ਲੋਕ ਜਿਵੇਂ ਲਾਪਰਵਾਹ ਹੋ ਗਏ ਹਨ ਪਹਿਲਾਂ ਮਾਮਲੇ ਘੱਟ ਪੱਧਰ ‘ਤੇ ਸਨ ਅਤੇ ਲਾੱਕਡਾਊਨ ਸੀ ਲੋਕ ਘਰਾਂ ‘ਚ ਬੈਠੇ ਹੀ ਡਰ ਰਹੇ ਸਨ ਕਿਤੇ ਆਸ-ਪਾਸ ਕੋਈ ਮਰੀਜ਼ ਨਹੀਂ ਸੀ, ਦੂਰ-ਦੁਰਾਡੇ ਦੀਆਂ ਖਬਰਾਂ ਨੂੰ ਸੁਣ ਕੇ ਹੀ ਘਬਰਾ ਜਾਂਦੇ ਸੀ ਹੁਣ ਲਾੱਕਡਾਊਨ ਖੁੱਲ੍ਹ ਚੁੱਕਿਆ ਹੈ ਸਰਕਾਰ ਵੱਲੋਂ ਕੋਈ ਜ਼ਿਆਦਾ ਸਖ਼ਤੀ ਨਹੀਂ ਰਹੀ ਹੈ ਕਿਉਂਕਿ ਸਰਕਾਰ ਨੇ ਇੱਕ ਵਾਰ ਸਭ ਨੂੰ ਚੱਲਣਾ ਸਿਖਾ ਦਿੱਤਾ ਹੈ ਲਾੱਕਡਾਊਨ ਦਾ ਮਤਲਬ ਹੀ ਇਹ ਸੀ ਕਿ ਲੋਕਾਂ ‘ਚ ਸੰਭਲ ਕੇ ਚੱਲਣ ਦੀ ਇੱਕ ਆਦਤ ਬਣ ਜਾਵੇ ਜੋ ਸਾਵਧਾਨੀਆਂ ਦੱਸੀਆਂ ਗਈਆਂ ਸਨ, ਉਨ੍ਹਾਂ ਨੂੰ ਧਾਰਨ ਕੀਤਾ ਜਾਵੇ ਜਿਵੇਂ ਸੋਸ਼ਲ ਡਿਸਟੈਂਸਿੰਗ,
ਮਾਸਕ ਲਾਉਣਾ, ਸੈਨੇਟਾਈਜ਼ਰ ਦਾ ਇਸਤੇਮਾਲ ਆਦਿ ਗਾਇਡ-ਲਾਈਨ ਦਿੱਤੀ ਗਈ ਜਿਨ੍ਹਾਂ ‘ਤੇ ਚੱਲਣਾ ਜ਼ਰੂਰੀ ਹੈ ਲਾੱਕਡਾਊਨ ਦਾ ਇਹੀ ਉਦੇਸ਼ ਸੀ ਕਿ ਇਸ ਮਹਾਂਮਾਰੀ ਨਾਲ ਨਜਿੱਠਣ ‘ਚ ਜੋ ਕਾਰਗਰ ਉਪਾਅ ਹੈ ਉਹ ਕੀਤੇ ਜਾਣ ਅਤੇ ਜਨਤਾ ਨੂੰ ਉਨ੍ਹਾਂ ‘ਤੇ ਚੱਲਣਾ ਸਿਖਾਇਆ ਜਾਵੇ ਕਿਉਂਕਿ ਸਰਕਾਰ ਲਈ ਲਾੱਕਡਾਊਨ ਨੂੰ ਲੰਮੇ ਸਮੇਂ ਤੱਕ ਬਣਾਏ ਰੱਖਣਾ ਸੰਭਵ ਨਹੀਂ ਰਿਹਾ ਅਤੇ ਲੋਕਾਂ ਨੂੰ ਆਪਣਾ ਬਚਾਅ ਖੁਦ ਹੀ ਕਰਨ ਦੀਆਂ ਹਦਾਇਤਾਂ ਦੇ ਨਾਲ ਲਾੱਕਡਾਊਨ ਨੂੰ ਕ੍ਰਮਵਾਰ ਖੋਲ੍ਹ ਦਿੱਤਾ ਗਿਆ ਹੈ, ਹੁਣ ਕਿਉਂਕਿ ਲਾੱਕਡਾਊਨ ਖੁੱਲ੍ਹ ਚੁੱਕਿਆ ਹੈ ਕਿਤੇ ਹੈ ਵੀ ਤਾਂ ਸਖ਼ਤੀ ਨਹੀਂ ਹੈ ਅਤੇ ਜਨਤਾ ਨੂੰ ਖੁੱਲ੍ਹ ਹੈ ਪਰ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਆਪਣਾ ਬਚਾਅ ਕਿਵੇਂ ਕਰਨਾ ਹੈ
ਕਿਉਂਕਿ ਹੁਣ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਪਹਿਲਾਂ ਜਿੱਥੇ ਕੋਰੋਨਾ ਮਰੀਜ਼ ਦੀ ਟ੍ਰੈਵਲ ਹਿਸਟਰੀ ਹੀ ਦੱਸੀ ਜਾਂਦੀ ਸੀ, ਹੁਣ ਸਥਿਤੀ ਕੁਝ ਹੋਰ ਬਣ ਚੁੱਕੀ ਹੈ ਹੁਣ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ ਅਤੇ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਲੋਕ ਇਸ ਦੀ ਚਪੇਟ ‘ਚ ਆ ਰਹੇ ਹਨ ਇਨ੍ਹਾਂ ‘ਚ ਅਜਿਹੇ ਵੀ ਮਰੀਜ਼ ਮਿਲ ਰਹੇ ਹਨ ਜਿਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੁੰਦੀ ਇਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਹੁਣ ਕਮਿਊਨਿਟੀ ਟਰਾਂਸਮਿਸ਼ਨ ਵੱਲ ਨਿੱਕਲ ਪਿਆ ਹੈ ਅਤੇ ਇਹੀ ਸਮਾਂ ਹੈ ਜਿਸ ‘ਚ ਸਾਨੂੰ ਬਹੁਤ ਜ਼ਿਆਦਾ ਸੰਭਲਣ ਦੀ ਜ਼ਰੂਰਤ ਹੈ ਇਸ ਨਾਲ ਛੋਟੀ ਜਿਹੀ ਭੁੱਲ ਜਾਂ ਲਾਪਰਵਾਹੀ ਤੁਹਾਡੀ ਜਿੰਦਗੀ ‘ਤੇ ਭਾਰੀ ਪੈ ਸਕਦੀ ਹੈ
ਕੋਰੋਨਾ ਦੇ ਸੰਕਰਮਣ ਨਾਲ ਹਾਲਾਤ ਵਿਗੜ ਰਹੇ ਹਨ ਇਸ ਨਾਲ ਨਜਿੱਠਣ ਦੀਆਂ ਚੁਣੌਤੀਆਂ ਵਧ ਰਹੀਆਂ ਹਨ ਪੂਰਾ ਦੇਸ਼ ਅਲਰਟ ‘ਤੇ ਹੈ ਅਤੇ ਖ਼ਤਰੇ ਦੀਆਂ ਘੰਟੀਆਂ ਵੱਜ ਚੁੱਕੀਆਂ ਹਨ ਕਿਉਂਕਿ ਇਸ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਦੇ ਬਹੁਤ ਘੱਟ ਮਰੀਜ਼ ਸਨ, ਜੋ ਅਪਰੈਲ ‘ਚ 33406 ਅਤੇ ਮਈ ‘ਚ 1,55,492 ਮਰੀਜ਼ ਆ ਗਏ ਦੂਜੇ ਪਾਸੇ ਜੂਨ ‘ਚ ਹੀ ਇਹ ਅੰਕੜਾ ਸਾਢੇ ਪੰਜ ਲੱਖ ਦੇ ਕਰੀਬ ਪਹੁੰਚ ਗਿਆ ਹੈ ਜੇਕਰ ਸਿਰਫ਼ ਜੂਨ ਦੀ ਗੱਲ ਕਰੀਏ ਤਾਂ 3,18,415 ਮਰੀਜ਼ ਆ ਚੁੱਕੇ ਹਨ ਇਸ ਤਰ੍ਹਾਂ ਇਹ ਅੰਕੜਾ ਜੂਨ ਤੱਕ ਸਾਢੇ 5 ਲੱਖ ਦੇ ਕਰੀਬ ਪਹੁੰਚ ਗਿਆ ਹੈ, ਇਹ ਇਸ ਦੀ ਭਿਆਨਕ ਤਸਵੀਰ ਹੈ
ਕਿਉਂਕਿ ਪਹਿਲਾਂ ਇੱਕ ਲੱਖ ਤੱਕ ਪਹੁੰਚਣ ‘ਚ 110 ਦਿਨ ਲੱਗੇ ਸਨ ਅਤੇ ਹੁਣ ਸਾਢੇ 5 ਲੱਖ ਤੱਕ ਪਹੁੰਚਣ ‘ਚ ਸਿਰਫ਼ 40 ਦਿਨ ਹੀ ਲੱਗੇ ਹਨ ਅਤੇ ਹੁਣ ਇਸ ਦੀ ਰਫ਼ਤਾਰ ਹੋਰ ਵੀ ਵਧ ਰਹੀ ਹੈ ਜੇਕਰ ਇਸ ਨੂੰ ਹੁਣ ਵੀ ਨਾ ਰੋਕਿਆ ਗਿਆ ਤਾਂ ਜੁਲਾਈ ‘ਚ ਇਸ ਦਾ ਹੋਰ ਵੀ ਭਿਆਨਕ ਰੂਪ ਸਾਹਮਣੇ ਆ ਸਕਦਾ ਹੈ ਕਿਉਂਕਿ ਬਰਸਾਤ ਦੇ ਮੌਸਮ ‘ਚ ਵਿਗਿਆਨੀਆਂ ਅਨੁਸਾਰ ਇਸ ‘ਚ ਹੋਰ ਇਜ਼ਾਫ਼ਾ ਹੋ ਸਕਦਾ ਹੈ ਇਸ ਲਈ ਦੇਸ਼ਵਾਸੀਆਂ ਨੂੰ ਬਹੁਤ ਸੰਭਲ ਕੇ ਚੱਲਣਾ ਹੋਵੇਗਾ ਆਉਣ ਵਾਲੇ ਦਿਨ ਕਿਸੇ ਵੱਡੀ ਤਰਾਸਦੀ ਵਾਲੇ ਨਾ ਬਣ ਜਾਣ, ਫਿਰ ਪਛਤਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ ਇਸ ਤੋਂ ਚੰਗਾ ਇਹ ਹੈ
ਕਿ ਹੁਣ ਸੰਭਲ ਕੇ ਚੱਲਿਆ ਜਾਵੇ ਸਰਕਾਰਾਂ ਵੀ ਕੋਰੋਨਾ ਅੱਗੇ ਕੁਝ ਨਹੀਂ ਕਰ ਸਕਦੀਆਂ ਕਿਉਂਕਿ ਮਹਾਂਮਰੀ ਦੀ ਅਜੇ ਤੱਕ ਕੋਈ ਵੀ ਦਵਾਈ ਹੱਥ ਨਹੀਂ ਲੱਗੀ ਹੈ ਇਸ ਲਈ ਇਸ ਨੇ ਸਭ ਦੇ ਹੋਸ਼ ਉਡਾ ਰੱਖੇ ਹਨ ਖੁਦ ਡਾਕਟਰ ਵੀ ਇਸ ਦੀ ਚਪੇਟ ‘ਚ ਆ ਰਹੇ ਹਨ ਕੋਰੋਨਾ ਦੀ ਸਥਿਤੀ ਦਿੱਲੀ ਤੇ ਮਹਾਂਰਾਸ਼ਟਰ ‘ਚ ਕਾਫ਼ੀ ਖ਼ਤਰਨਾਕ ਹੋ ਚੁੱਕੀ ਹੈ ਪੰਜਾਬ ਤੇ ਹਰਿਆਣਾ ‘ਚ ਵੀ ਮਾਮਲੇ ਵਧ ਰਹੇ ਹਨ ਭਾਵ ਦੇਸ਼ ‘ਚ ਕੋਰੋਨਾ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ ਆਖਰ ਕੋਈ ਇਸ ਨੂੰ ਹਲਕੇ ‘ਚ ਲੈਣ ਦੀ ਗਲਤੀ ਨਾ ਕਰੇ
ਇਹ ਇੱਕ ਛੁਪਿਆ ਹੋਇਆ ਦੁਸ਼ਮਣ ਹੈ ਜੋ ਕਿਸੇ ‘ਤੇ ਵੀ ਕਦੇ ਵੀ ਵਾਰ ਕਰ ਸਕਦਾ ਹੈ ਹੁਣ ਇਹ ਆਪਣੇ ਹੱਥ ‘ਚ ਹੈ ਕਿ ਅਸੀਂ ਆਪਣੇ ਇਸ ਛੁਪੇ ਹੋਏ ਦੁਸ਼ਮਣ ਤੋਂ ਕਿਵੇਂ ਬਚ ਕੇ ਰਹਿਣਾ ਹੈ ਬਾਅਦ ‘ਚ ਪਛਤਾਉਣ ਨਾਲੋਂ ਬਿਹਤਰ ਇਹੀ ਹੈ ਕਿ ਹੁਣ ਹੀ ਸੰਭਲ ਕੇ ਚੱਲਿਆ ਜਾਵੇ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.