ਇਹ ਸਭ ਜਾਣਦੇ ਹਨ ਕਿ ਵਾਕਿੰਗ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ ਸੂਰਜ ਨਿੱਕਲਣ ਦੇ ਸਮੇਂ ਵਾਕ ਕਰਨ ਨਾਲ ਜਿੱਥੇ ਮਨ ਨੂੰ ਇੱਕ ਅਥਾਹ ਸ਼ਾਂਤੀ ਮਿਲਦੀ ਹੈ, ਉੱਥੇ ਕਾਮ, ਕ੍ਰੋਧ ਅਤੇ ਈਰਖਾ ਵਰਗੇ ਮਨੋਦੋਸ਼ਾਂ ਦਾ ਨਾਸ਼ ਹੁੰਦਾ ਹੈ ਜਦਕਿ ਵਿਦਿਆਰਥੀਆਂ ਲਈ ਇਹ ਇਕਾਗਰਤਾ ਵਧਾਉਣ ਲਈ ਇੱਕ ਸੰਜੀਵਨੀ ਬੂਟੀ ਤੋਂ ਘੱਟ ਸਾਬਿਤ ਨਹੀਂ ਹੁੰਦਾ ਅਜਿਹਾ ਕਰਨ ਨਾਲ ਰਾਤ ਨੂੰ ਮਿੱਠੀ ਵਧੀਆ ਨੀਂਦ ਤਾਂ ਆਉਂਦੀ ਹੀ ਹੈ, ਸਰੀਰ ਨੂੰ ਵੀ ਮਨਚਾਹਿਆ ਸੁਖਦ ਆਰਾਮ ਪ੍ਰਾਪਤ ਹੁੰਦਾ ਹੈ।
ਹਾਲਾਂਕਿ ਵਾਕਿੰਗ ਨੂੰ ਕਸਰਤ ਦੀ ਨਜ਼ਰ ਨਾਲ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਹੈ ਪਰ ਜਿੱਥੇ ਇਹ ਇੱਕ ਸਰਲ ਕਸਰਤ ਪ੍ਰਕਿਰਿਆ ਹੈ, ਉੱਥੇ ਜੇਕਰ ਕੁਝ ਗੱਲਾਂ ਦਾ ਖਾਸ ਧਿਆਨ ਨਾ ਰੱਖਿਆ ਜਾਵੇ ਤਾਂ ਸਾਡੇ ਸਰੀਰ ਲਈ ਇੱਕ ਮੁਸੀਬਤ ਖੜ੍ਹੀ ਕਰ ਸਕਦਾ ਹੈ ਇਸ ਲਈ ਜੇਕਰ ਤੁਸੀਂ ਵਾਕਿੰਗ ਰਾਹੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖੋ।
Table of Contents
ਸਰੀਰਕ ਮੁਦਰਾ ਦਾ ਖਾਸ ਧਿਆਨ ਰੱਖੋ | Walking
ਦੇਖਣ ’ਚ ਆਇਆ ਹੈ ਕਿ ਅਸੀਂ ਅਕਸਰ ਕਿਸੇ ਦੂਜੇ ਵਿਅਕਤੀ ਦੇ ਕਹਿਣ ਨਾਲ ਹੀ ਵਾਕਿੰਗ ਕਰਨ ਲਈ ਇੱਕਦਮ ਤਿਆਰ ਹੋ ਕੇ ਤੁਰ ਪੈਂਦੇ ਹਾਂ ਉਂਜ ਤਾਂ ਇਹ ਗਲਤ ਕੰਮ ਨਹੀਂ ਹੈ ਪਰ ਵਾਕਿੰਗ ਕਰਦੇ ਸਮੇਂ ਸਰੀਰਕ ਮੁਦਰਾ ਦਾ ਖਾਸ ਮਹੱਤਵ ਹੁੰਦਾ ਹੈ ਇਸ ਦੀ ਕਮੀ ਨਾਲ ਵਾਕਿੰਗ ਰੂਪੀ ਕਸਰਤ ਦਾ ਲੋਂੜੀਦਾ ਲਾਭ ਨਹੀਂ ਮਿਲਦਾ ਇਸ ਲਈ ਇਸ ਦੌਰਾਨ ਸਰੀਰ ਨੂੰ ਬਿਲਕੁਲ ਸਿੱਧੀ ਸਥਿਤੀ ’ਚ ਰੱਖੋ ਇਸ ਨਾਲ ਵਾਕਈ ਸੌ ਫੀਸਦੀ ਲਾਭ ਹੋਵੇਗਾ ਵਾਕਿੰਗ ਦੌਰਾਨ ਕੋਸ਼ਿਸ਼ ਕਰੋ ਕਿ ਜਿੱਥੋਂ ਤੱਕ ਹੋ ਸਕੇ, ਝੁਕੋ ਨਾ ਸਗੋਂ ਸਰੀਰ ਦੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖ ਕੇ ਵਾਕ ਕਰੋ ਇਸ ਨਾਲ ਜ਼ਰੂਰ ਹੀ ਸਰੀਰ ’ਤੇ ਸਹੀ ਅਸਰ ਪਵੇਗਾ।
ਗਰੁੱਪ ’ਚ ਵਾਕ ਕਰੋ | Walking
ਦਰਅਸਲ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ’ਚ ਸਮੂਹ ਬਗੈਰ ਉਸਦੇ ਜੀਵਨ ਦੀ ਹੋਂਦ ਨਾ ਦੇ ਬਰਾਬਰ ਹੈ ਇਸ ਲਈ ਯਤਨ ਕਰੋ ਕਿ ਦੋ-ਚਾਰ ਵਿਅਕਤੀਆਂ ਨਾਲ ਸਮੂਹਿਕ ਵਾਕ ਕਰੋ ਤਾਂ ਚੰਗਾ ਸਾਬਿਤ ਹੋਵੇਗਾ ਇਕੱਲੇ ’ਚ ਵਾਕ ਕਰਨ ਨਾਲ ਮਨ ਅਸ਼ਾਂਤ ਅਤੇ ਡਿਪ੍ਰੈਸ਼ਨ ਨਾਲ ਪੀੜਤ ਰਹਿੰਦਾ ਹੈ ਅਤੇ ਵਿਅਕਤੀ ਇਕੱਲੇ ’ਚ ਵਾਕ ਕਰਦੇ ਸਮੇਂ ਆਪਣੇ ਇੱਕ ਅਲੱਗ ਹੀ ਵਿਚਾਰ ’ਚ ਅਲੋਪ ਰਹਿੰਦਾ ਹੈ ਜਿਸ ਕਾਰਨ ਉਸਦੀ ਵਾਕ ਸਹੀ ਮਾਇਨਿਆਂ ’ਚ ਸੰਪੂਰਨ ਨਹੀਂ ਹੋ ਪਾਉਂਦੀ ਹੈ। ਦੂਜੇ ਪਾਸੇ ਸਮੂਹ ’ਚ ਵਾਕਿੰਗ ਕਰਦੇ ਸਮੇਂ ਆਪਸ ’ਚ ਹਾਸੇ-ਮਜ਼ਾਕ ਦਾ ਮਾਹੌਲ ਬਣਿਆ ਰਹਿੰਦਾ ਹੈ ਇਸ ਦੀ ਵਜ੍ਹਾ ਨਾਲ ਸਿਹਤ ’ਤੇ ਇੱਕ ਖਾਸ ਅਸਰ ਪੈਂਦਾ ਹੈ ਸਿੱਟੇ ਵਜੋਂ ਵਿਅਕਤੀ ਦੀ ਸਿਹਤ ’ਚ ਇੱਕ ਅਲੱਗ ਹੀ ਤਾਜ਼ਗੀ ਦੇਖਣ ਨੂੰ ਮਿਲਦੀ ਹੈ ਹੱਸਣ ਨਾਲ ਜਿੱਥੇ ਵਿਅਕਤੀ ਦੇ ਸਰੀਰ ’ਚ ਖੂਨ ਦੇ ਸੰਚਾਰ ਦੀ ਗਤੀ ਜ਼ਿਆਦਾ ਵਧ ਜਾਂਦੀ ਹੈ, ਉੱਥੇ ਦਿਮਾਗੀ ਸਮੱਸਿਆਵਾਂ ਨਾਲ ਪੀੜਤ ਰੋਗੀਆਂ ਨੂੰ ਵੀ ਬਿਨਾ ਸ਼ੱਕ ਇੱਕ ਖਾਸ ਲਾਭ ਹੁੰਦਾ ਹੈ
ਨੱਕ ’ਚੋਂ ਹੀ ਸਾਹ ਲਓ | Walking
ਵਾਕਿੰਗ ਦੇ ਨਿਯਮ ਰੂਪੀ ਇਸ ਪਾਇਦਾਨ ’ਤੇ ਅਸੀਂ ਇਹ ਜ਼ਰੂਰ ਧਿਆਨ ’ਚ ਰੱਖਣਾ ਹੈ ਕਿ ਸਾਹ ਪੂਰੀ ਤਰ੍ਹਾਂ ਨੱਕ ਰਾਹੀਂ ਹੀ ਸਰੀਰ ਦੇ ਅੰਦਰ ਲੈ ਕੇ ਜਾਓ ਨਾ ਕਿ ਮੂੰਹ ਰਾਹੀਂ ਕਿਉਂਕਿ ਅਜਿਹਾ ਕਰਨ ’ਤੇ ਮੂੰਹ ਕਾਫੀ ਹੱਦ ਤੱਕ ਸੁੱਕ ਜਾਂਦਾ ਹੈ ਤੇ ਫੇਫੜਿਆਂ ਸਮੇਤ ਪੂਰੀ ਬਾਡੀ ਨੂੰ ਠੀਕ ਤਰ੍ਹਾਂ ਆਕਸੀਜ਼ਨ ਨਹੀਂ ਮਿਲਦੀ। ਨਤੀਜੇ ਵਜੋਂ ਫੇਫੜਿਆਂ ’ਚ ਧੂੜ-ਮਿੱਟੀ ਦਾਖਲ ਹੋ ਜਾਂਦੀ ਹੈ ਇਸ ਤਰ੍ਹਾਂ ਵਿਅਕਤੀ ਨਾ ਚਾਹੁੰਦੇ ਹੋਏ ਵੀ ਉਲਟ ਹਾਲਾਤਾਂ ’ਚ ਫਸ ਕੇ ਬਿਮਾਰ ਹੋ ਜਾਂਦਾ ਹੈ ਜੋ ਸਿਹਤ ਦੇ ਲਿਹਾਜ਼ ਨਾਲ ਯਕੀਨਨ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ।
ਅੱਡੀ ਦੀ ਥਾਂ ਪੰਜਿਆਂ ’ਤੇ ਜ਼ੋਰ ਦਿਓ
ਜਦੋਂ ਅਸੀਂ ਤਨ ਅਤੇ ਮਨ ਦੀ ਥਕਾਵਟ ਨੂੰ ਦੂਰ ਕਰਨ ਦੀ ਗੱਲ ਕਰਦੇ ਹਾਂ ਤਾਂ ਇਸ ਲਈ ਹਰ ਰੋਜ਼ ਸਵੇਰ ਦੇ ਸਮੇਂ ਵਾਕਿੰਗ ਦਾ ਸਹਾਰਾ ਲੈਂਦੇ ਹਾਂ ਅਜਿਹੇ ’ਚ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਅੱਡੀ ਦੇ ਮੁਕਾਬਲੇ ਪੰਜਿਆਂ ਦਾ ਇਸਤੇਮਾਲ ਜ਼ਿਆਦਾ ਕਰੋ ਨਹੀਂ ਤਾਂ ਗੋਡਿਆਂ ’ਚ ਦਰਦ ਦੀ ਸ਼ਿਕਾਇਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਡਾਕਟਰਾਂ ਅਨੁਸਾਰ ਵਿਅਕਤੀ ਦੇ ਪੈਰਾਂ ਦੀ ਬਣਤਰ ਭੱਜਣ ਦੀ ਤੁਲਨਾ ’ਚ ਤੁਰਨ ਲਈ ਅਤੀ ਉੱਤਮ ਹੈ ਸੋ ਵਾਕਿੰਗ ਦੌਰਾਨ ਪੈਰਾਂ ਦੀ ਅੱਡੀ ਦੀ ਵਰਤੋਂ ਦੀ ਥਾਂ ਪੰਜਿਆਂ ਨੂੰ ਮਹੱਤਵ ਦੇਣਾ ਚਾਹੀਦਾ ਹੈ।
ਰੁੱਖਾਂ-ਬੂਟਿਆਂ ਨੂੰ ਮਹੱਤਵ ਦਿਓ
ਸਵੇਰ ਦੇ ਸਮੇਂ ਵਾਕਿੰਗ ਕਰਦੇ ਸਮੇਂ ਖੁੱਲ੍ਹੀ ਥਾਂ, ਪਾਰਕਾਂ ਤੋਂ ਇਲਾਵਾ ਰੁੱਖਾਂ-ਬੂਟਿਆਂ ਵਾਲੀਆਂ ਥਾਵਾਂ ਦੀ ਭਲੀ-ਭਾਂਤ ਚੋਣ ਕਰੋ ਯਕੀਨਨ, ਇਸ ਤਰ੍ਹਾਂ ਦਿਮਾਗੀ ਤਣਾਅ ਤਾਂ ਘੱਟ ਹੋਵੇਗਾ ਹੀ, ਨਾਲ ਹੀ ਸਹੀ ਮਾਤਰਾ ’ਚ ਸਰੀਰ ਨੂੰ ਸ਼ੁੱਧ ਆਕਸੀਜ਼ਨ ਵੀ ਮਿਲੇਗੀ ਜੋ ਸਿਹਤ ਲਈ ਹਰ ਨਜ਼ਰ ਨਾਲ ਲਾਹੇਵੰਦ ਸਾਬਿਤ ਹੋਵੇਗੀ।
ਮੋਬਾਇਲ ਦੀ ਵਰਤੋਂ ਤੋਂ ਬਚੋ
ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦੇ ਸਮੇਂ ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਵਿਅਕਤੀ ਸਹਿਜ਼ ਰੂਪ ਨਾਲ ਵਾਕ ਕਰਦੇ ਸਮੇਂ ਵਿੱਚ-ਵਿੱਚ ਦੀ ਮੋਬਾਇਲ ਦੀ ਵਰਤੋਂ ਕਰਦੇ ਹੋਏ ਗੱਲਾਂ ਕਰਦੇ ਰਹਿੰਦੇ ਹਨ ਇਸ ਦੀ ਵਜ੍ਹਾ ਨਾਲ ਵਿਅਕਤੀ ਦਾ ਦਿਮਾਗੀ ਸੰਤੁਲਨ ਵੰਡਿਆ ਜਾਂਦਾ ਹੈ ਅਤੇ ਸਰੀਰ ਦਾ ਬੈਲੈਂਸ ਲੜਖੜਾ ਜਾਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜੋ ਹਰ ਲਿਹਾਜ਼ ਨਾਲ ਵਿਅਕਤੀ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ, ਇਸ ਲਈ ਵਾਕਿੰਗ ਦੌਰਾਨ ਕੋਸ਼ਿਸ਼ ਕਰੋ ਕਿ ਮੋਬਾਇਲ ਦਾ ਇਸਤੇਮਾਲ ਨਾ ਦੇ ਬਰਾਬਰ ਕਰੋ ਇਹ ਤੁਹਾਡੇ ਹਿੱਤ ਲਈ ਸਰਵਉੱਤਮ ਰਹੇਗਾ।
ਜੇਕਰ ਤੁਸੀਂ ਉਪਰੋਕਤ ਗੱਲਾਂ ’ਤੇ ਧਿਆਨ ਕੇਂਦਰਿਤ ਕਰਕੇ ਸਹੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋ ਤਾਂ ਬਿਨਾ ਸ਼ੱਕ ਖੁਦ ਨੂੰ ਸਦਾ ਸੁਰੱਖਿਅਤ ਮਹਿਸੂਸ ਕਰੋਗੇ ਅਤੇ ਨਾਲ ਹੀ ਹੋਰ ਲੋਕਾਂ ਦੀ ਤੁਲਨਾ ’ਚ ਇੱਕ ਬਿਹਤਰੀਨ ਵਾਕਿੰਗ ਨੂੰ ਅੰਜ਼ਾਮ ਦੇ ਕੇ ਸਰਵਸੇ੍ਰਸ਼ਠ ਪ੍ਰਦਰਸ਼ਨ ਕਰਨ ’ਚ ਵੀ ਅੱਵਲ ਸਾਬਿਤ ਹੋਵੋਗੇ ਅਤੇ ਇਹ ਸਾਡੇ ਲਈ ਇੱਕ ਪਲੱਸ ਪੁਆਇੰਟ ਦਾ ਕੰਮ ਕਰੇਗਾ ਇੱਕ ਨਵੀਂ ਖੋਜ ’ਚ ਦੱਸਿਆ ਗਿਐ ਕਿ ਨਿਯਮਿਤ ਸਾਵਧਾਨੀ ਪੂਰਵਕ ਕੀਤੀ ਜਾਣ ਵਾਲੀ ਵਾਕਿੰਗ ਰੂਪੀ ਕਸਰਤ ਨਾਲ ਚਿੰਤਾ ’ਚ 20 ਫੀਸਦੀ ਕਮੀ ਆਉਂਦੀ ਹੈ ਇਸ ਲਈ ਅੱਜ ਤੋਂ ਹੀ ਰੋਜ਼ਾਨਾ ਵਾਕਿੰਗ ਕਰੋ ਅਤੇ ਸਰੀਰ ਨੂੰ ਤੰਦਰੁਸਤ ਬਣਾਓ।
ਅਨੂਪ ਮਿਸ਼ਰਾ