Waistline

ਜੇਕਰ ਤੁਸੀਂ ਪੂਰੇ ਦਿਨ ’ਚ 6 ਤੋਂ 8 ਘੰਟੇ ਕੰਪਿਊਟਰ, ਲੈਪਟਾਪ, ਆਫਿਸ ’ਚ ਡੈਸਕ ਜਾੱਬ ’ਤੇ ਕੰਮ ਕਰਦੇ ਹੋਏ ਬਿਤਾਉਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡੀ ਕਮਰ ਪ੍ਰਭਾਵਿਤ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਗੱਡੀ ਰਾਹੀਂ ਜਾਂ ਪਲੇਨ ’ਚ ਜ਼ਿਆਦਾ ਸਫ਼ਰ ਕਰਦੇ ਹੋ, ਘੰਟਿਆਂਬੱਧੀ ਉਨ੍ਹਾਂ ’ਚ ਬੈਠੇ ਰਹਿਣ ਨਾਲ ਵੀ ਕਮਰ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਇਨ੍ਹਾਂ ਸਭ ਨਾਲ ਕਮਰ ’ਤੇ ਬਹੁਤ ਜ਼ੋਰ ਪੈਂਦਾ ਹੈ ਅਤੇ ਕਮਰ ਨਾਲ ਜੁੜੀ ਰੀੜ੍ਹ ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਅਤੇ ਨਾੜਾਂ ’ਚ ਦਰਦ ਹੋਣ ਲੱਗਦਾ ਹੈ।

ਕਸਰਤ ਨੂੰ ਆਪਣੀ ਲਾਈਫਸਟਾਈਲ ਦਾ ਜ਼ਰੂਰੀ ਅੰਗ ਬਣਾਓ:- | Waistline

ਡੈਸਕ ਜੌਬ ਕਰਨ ਵਾਲੇ ਜਾਂ ਕੰਪਿਊਟਰ, ਲੈਪਟਾਪ ’ਤੇ ਕੰਮ ਕਰਨ ਵਾਲੇ ਜ਼ਿਆਦਾਤਰ ਸਮਾਂ ਆਪਣੇ ਕੰਮ ਨਾਲ ਚਿੰਬੜੇ ਰਹਿੰਦੇ ਹਨ ਸਰੀਰਕ ਤੌਰ ’ਤੇ ਉਨ੍ਹਾਂ ਲੋਕਾਂ ਦੀ ਐਨਰਜੀ ਕਾਫੀ ਘੱਟ ਹੋ ਜਾਂਦੀ ਹੈ ਜਿਸ ਕਾਰਨ ਮਾਸਪੇਸ਼ੀਆਂ, ਹੱਡੀਆਂ, ਟਿਸ਼ੂ, Çਲੰਗਾਮੈਂਟਸ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਹਨ ਜਿੰਨੀਆਂ ਹੱਡੀਆਂ, ਮਾਸਪੇਸ਼ੀਆਂ ਕਮਜ਼ੋਰ ਹੋਣਗੀਆਂ ਓਨਾ ਦਰਦ ਜਾਂ ਥੋੜ੍ਹੀ ਜਿਹੀ ਸੱਟ ਲੱਗਣ ’ਤੇ ਜ਼ਿਆਦਾ ਨੁਕਸਾਨ ਹੋਣਾ ਸੁਭਾਵਿਕ ਹੋਵੇਗਾ ਹਰ ਰੋਜ਼ ਕਸਰਤ ਕਰੋ ਖਾਸ ਕਰਕੇ ਕਮਰ, ਰੀੜ੍ਹ ਨੂੰ ਮਜ਼ਬੂਤ ਬਣਾਉਣ ਵਾਲੀਆਂ, ਤਾਂ ਹੀ ਤੁਹਾਡੀ ਰੀੜ੍ਹ ਦੀ ਸਿਹਤ ਠੀਕ ਰਹੇਗੀ। (Waistline)

ਕੰਮ ਕਰਦੇ ਸਮੇਂ ਥੋੜ੍ਹੀ ਬਰੇਕ ਲਓ:- | Waistline

ਜੇਕਰ ਤੁਸੀਂ ਦਿਨ ’ਚ 7 ਤੋਂ 9 ਘੰਟੇ ਕੰਮ ’ਚ ਲੱਗੇ ਰਹਿੰਦੇ ਹੋ ਤਾਂ ਹਰ ਇੱਕ ਘੰਟੇ ਬਾਅਦ ਬਰੇਕ ਲਓ, ਥੋੜ੍ਹਾ ਤੁਰੋ, ਸਟਰੈਚਿੰਗ ਕਰੋ ਤਾਂ ਕਿ ਮਾਸਪੇਸ਼ੀਆਂ ’ਚ ਅਕੜਾਅ ਨਾ ਹੋਵੇ ਤੁਸੀਂ ਕਾਰ, ਟ੍ਰੇਨ, ਬੱਸ ਜਾਂ ਹਵਾਈ ਜਹਾਜ਼ ’ਚ ਲੰਮਾ ਸਫਰ ਕਰ ਰਹੇ ਹੋ ਤਾਂ ਵੀ ਵਿੱਚ ਦੀ ਉੱਠ ਕੇ ਚਹਿਲਕਦਮੀ ਕਰ ਲਓ ਤਾਂ ਕਿ ਇੱਕ ਹੀ ਪੁਜੀਸ਼ਨ ’ਚ ਜ਼ਿਆਦਾ ਦੇਰ ਤੱਕ ਬੈਠਣ ਤੋਂ ਰਾਹਤ ਮਿਲੇ।

Also Read:  ਇੰਡੀਆ ਬੁੱਕ ਆਫ਼ ਰਿਕਾਰਡਾਂ | ਦਰਜਪੇਰਿਓਡਿਕ ਟੇਬਲ | 7ਸਾਲ | ਪਰਲਮੀਤ ਇੰਸਾਂ

ਸੀਟ ਬੈਲਟ ਲਾ ਕੇ ਸਫ਼ਰ ਕਰੋ:- | Waistline

ਸਫਰ ਕਰਦੇ ਸਮੇਂ ਆਪਣੀ ਗੱਡੀ ’ਚ ਲੱਗੀ ਸੀਟ ਬੈਲਟ ਦਾ ਪੂਰਾ ਫਾਇਦਾ ਲਓ ਭਾਰਤੀਆਂ ਨੂੰ ਸੀਟ ਬੈਲਟ ਲਾਉਣ ਦੀ ਆਦਤ ਘੱਟ ਹੈ ਜਦੋਂ ਰਸਤੇ ’ਚ ਖੱਡੇ ਆਉਂਦੇ ਹਨ ਜਾਂ ਬਰੇਕ ਲੱਗਦੀ ਹੈ ਤਾਂ ਸੀਟ ਬੈਲਟ ਤੁਹਾਡਾ ਸੰਤੁਲਨ ਬਣਾਈ ਰੱਖਣ ’ਚ ਮੱਦਦ ਕਰਦੀ ਹੈ ਤੁਹਾਡੇ ਸਰੀਰ ਨੂੰ ਘੱਟ ਝਟਕੇ ਸਹਿਣੇ ਪੈਂਦੇ ਹਨ ਇਸੇ ਤਰ੍ਹਾਂ ਤੁਸੀਂ ਇੰਜਰੀ ਤੋਂ ਬਚ ਸਕਦੇ ਹੋ।

ਸਹੀ ਪਾਸ਼ਚਰ ’ਚ ਬੈਠੋ-ਉੱਠੋ:- | Waistline

ਬੈਠਣ-ਉੱਠਣ, ਸੌਂਦੇ, ਝੁਕਦੇ ਸਮੇਂ ਜੇਕਰ ਸਾਡਾ ਪਾਸ਼ਚਰ ਠੀਕ ਨਹੀਂ ਤਾਂ ਵੀ ਸਾਡੀ ਕਮਰ ਦਰਦ ਹੋਣ ਲੱਗਦੀ ਹੈ ਆਫਿਸ ’ਚ ਕੰਮ ਕਰਦੇ ਸਮੇਂ ਸਿੱਧਾ ਬੈਠੋ ਗਲਤ ਤਰੀਕੇ ਨਾਲ ਕਮਰ ਨੂੰ ਨਾ ਮੋੜੋ ਸਹੀ ਮੁਦਰਾ ਬਣਾਈ ਰੱਖਣ ਨਾਲ ਰੀੜ੍ਹ ਦੀ ਸਿਹਤ ਲੰਮੇ ਸਮੇਂ ਤੱਕ ਠੀਕ ਰਹੇਗੀ ਸਹੀ ਮੁਦਰਾ ’ਚ ਬੈਠਣਾ, ਉੱਠਣਾ, ਸੌਣਾ, ਝੁਕਣਾ, ਮੁੜਨਾ ਕਮਰ ਦਰਦ ਦੀ ਸਮੱਸਿਆ ਤੋਂ ਤੁਹਾਨੂੰ ਰਾਹਤ ਦਿਵਾਉਂਦਾ ਰਹੇਗਾ।

ਭਾਰੀ ਬੈਗ ਨਾ ਚੁੱਕੋ:- | Waistline

ਮੋਢੇ ’ਤੇ ਭਾਰੀ ਬੈਗ ਨਾ ਚੁੱਕੋ ਇਹ ਆਦਤ ਗਲਤ ਹੈ ਭਾਰੀ ਬੈਗ ਨੂੰ ਚੁੱਕਣ ਨਾਲ ਕਮਰ ’ਤੇ ਜ਼ਿਆਦਾ ਦਬਾਅ ਪੈਂਦਾ ਹੈ ਜੋ ਦਰਦ ਦਾ ਕਾਰਨ ਬਣਦਾ ਹੈ।

ਗੋਡਿਆਂ ਨੂੰ ਖੋਲ੍ਹਦੇ ਰਹੋ:-

ਲੰਮੇ ਸਮੇਂ ਤੱਕ ਕੁਰਸੀ ’ਤੇ ਜਾਂ ਸੀਟ ’ਤੇ ਬੈਠੇ ਰਹਿਣ ਨਾਲ ਲੱਤਾਂ, ਪੱਟਾਂ ਅਤੇ ਗੋਡਿਆਂ ਦੀਆਂ ਮਾਸਪੇਸ਼ੀਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ ਇਸ ਲਈ ਥੋੜ੍ਹੇ ਸਮੇਂ ਦੇ ਵਕਫ਼ੇ ਤੋਂ ਬਾਅਦ ਆਪਣੇ ਪੈਰ, ਲੱਤਾਂ, ਗੋਡੇ ਖੋਲ੍ਹਦੇ ਰਹੋ ਤਾਂ ਕਿ ਮਾਸਪੇਸ਼ੀਆਂ ਰਿਲੈਕਸ ਹੋ ਸਕਣ।

ਪਾਣੀ ਪੀਂਦੇ ਰਹੋ:-

  • ਸਰੀਰ ਨੂੰ ਹਾਈਡ੍ਰੇਟ ਬਣਾਈ ਰੱਖਣ ਲਈ ਪਾਣੀ ਪੀਣਾ ਜ਼ਰੂਰੀ ਹੈ ਆਪਣੇ ਨਾਲ ਕੰਮ ਵਾਲੀ ਥਾਂ ਅਤੇ ਸਫਰ ’ਚ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ ਲੋੜੀਂਦਾ ਪਾਣੀ ਪੀਣ ਨਾਲ ਸਾਡੇ ਜੋੜ, ਰੀੜ੍ਹ ਦੀ ਹਾਈਡ੍ਰੇਟ ਰਹਿੰਦੀ ਹੈ ਅਤੇ ਸਿਹਤਮੰਦ ਵੀ।
  • ਸਰੀਰ ਦਾ ਹੇਠਲਾ ਹਿੱਸਾ ਸਾਡੇ ਸਰੀਰ ਦਾ ਜ਼ਿਆਦਾ ਵਜ਼ਨ ਚੁੱਕਦਾ ਹੈ ਇਸ ਲਈ ਥੋੜ੍ਹੀ ਜਿਹੀ ਲਾਪਰਵਾਹੀ ਸਾਡੀ ਕਮਰ ਦਰਦ ਦਾ ਕਾਰਨ ਬਣ ਸਕਦੀ ਹੈ।
  • ਇਸ ਤੋਂ ਇਲਾਵਾ ਖਰਾਬ ਸੜਕਾਂ ਵੀ ਸਾਡੀ ਕਮਰ ਅਤੇ ਗਰਦਨ ਦਰਦ ਦਾ ਕਾਰਨ ਬਣਦੀਆਂ ਹਨ ਅਜਿਹੀਆਂ ਸੜਕਾਂ ’ਤੇ ਚੱਲਣ ਤੋਂ ਜਿੰਨਾ ਹੋ ਸਕੇ ਜੇਕਰ ਜਾਣਾ ਜ਼ਰੂਰੀ ਹੈ ਤਾਂ ਕਾਰ ਧਿਆਨ ਨਾਲ ਚਲਾਓ ਅਤੇ ਆਟੋ ਨੂੰ ਥੋੜ੍ਹਾ ਹੌਲੀ ਚੱਲਣ ਨੂੰ ਕਹੋ।
  • ਜ਼ਿਆਦਾ ਦੇਰ ਤੱਕ ਇੱਕ ਥਾਂ ’ਤੇ ਬੈਠਣ ਤੋਂ ਬਚੋ ਥੋੜ੍ਹਾ ਬਹੁਤ ਹਿਲਦੇ-ਜੁਲਦੇ ਰਹੋ।
  • ਆਫਿਸ ’ਚ ਕੰਮ ਕਰਦੇ ਸਮੇਂ ਕੁਰਸੀ ਦੀ ਬੈਕ ’ਤੇ ਕੁਸ਼ਨ ਵਗੈਰਾ ਰੱਖ ਲਓ ਤਾਂ ਕਿ ਰੀੜ੍ਹ ਸਿੱਧੀ ਰਹੇ।
  • ਕਮਰ, ਰੀੜ੍ਹ, ਗਰਦਨ ਠੀਕ ਰੱਖਣ ਵਾਲੇ ਯੋਗ ਆਸਣ ਜ਼ਰੂਰ ਕਰੋ।
Also Read:  ਆ ਗਈ ਗਰਮੀ ਡਾਈਟ ਅਤੇ ਰੂਟੀਨ ’ਚ ਕਰੋ ਬਦਲਾਅ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ